National
ਆਪ ਵਿਧਾਇਕ ਦੇ ਪੁੱਤਰ ਦਾ ਬੁਲੇਟ ਜ਼ਬਤ, 20,000 ਦਾ ਜੁਰਮਾਨਾ

ਨਵੀਂ ਦਿੱਲੀ, 24 ਜਨਵਰੀ (ਸ.ਬ.) ਦਿੱਲੀ ਪੁਲੀਸ ਨੇ ਇੱਕ ਮੋਡੀਫਾਈਡ ਸਾਈਲੈਂਸਰ ਮੋਟਰਸਾਈਕਲ ਦੀ ਵਰਤੋਂ ਕਰਨ ਅਤੇ ਡਿਊਟੀ ਤੇ ਅਧਿਕਾਰੀਆਂ ਨਾਲ ਦੁਰਵਿਹਾਰ ਕਰਨ ਲਈ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਨੂੰ ਮੋਟਰ ਵਹੀਕਲ ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕਰਨ ਲਈ ਲਗਭਗ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲੀਸ ਟੀਮ ਗਣਤੰਤਰ ਦਿਵਸ ਤੋਂ ਪਹਿਲਾਂ ਕੌਮੀ ਰਾਜਧਾਨੀ ਦੇ ਓਖਲਾ ਖੇਤਰ ਵਿੱਚ ਸੁਰੱਖਿਆ ਗਸ਼ਤ ਕਰ ਰਹੀ ਸੀ।
ਪੁਲੀਸ ਅਨੁਸਾਰ ਇਹ ਦੋਨੋਂ ਨੌਜਵਾਨ ਗਲਤ ਤਰੀਕੇ ਨਾਲ ਮੋਟਰਸਾਇਕਲ ਚਲਾ ਰਹੇ ਸਨ, ਮੋਡੀਫਾਈਡ ਸਾਈਲੈਂਸਰ ਨਾਲ ਉੱਚੀ-ਉੱਚੀ ਅਵਾਜ਼ ਲਗਾ ਰਹੇ ਸਨ ਅਤੇ ਜ਼ਿਗਜ਼ੈਗ ਤਰੀਕੇ ਨਾਲ ਡਰਾਇਵਿੰਗ ਰਹੇ ਸਨ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਇੱਕ ਨੌਜਵਾਨ ਨੇ ਆਪ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਅਤੇ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹ ਉਸਦੇ ਪਿਤਾ ਦੀ ਸਥਿਤੀ ਕਾਰਨ ਉਸਨੂੰ ਨਿਸ਼ਾਨਾ ਬਣਾ ਰਹੇ ਹਨ।
ਦਿੱਲੀ ਪੁਲੀਸ ਦੇ ਅਨੁਸਾਰ ਉਨ੍ਹਾਂ ਨੇ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਪਛਾਣ ਦਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਵਿੱਚੋਂ ਇੱਕ ਨੇ ਅਮਾਨਤੁੱਲਾ ਖਾਨ ਨੂੰ ਵੀ ਬੁਲਾਇਆ, ਜਿਸ ਨੇ ਐਸਐਚਓ ਨਾਲ ਗੱਲ ਕੀਤੀ। ਇਸ ਦੇ ਬਾਵਜੂਦ ਲੜਕੇ ਆਪਣਾ ਨਾਂ-ਪਤਾ ਦੱਸੇ ਬਿਨਾਂ ਚਲੇ ਗਏ। ਪੁਲੀਸ ਨੇ ਕੇਸ ਦਰਜ ਕਰਕੇ ਚਲਾਨ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਦੀ ਬਾਈਕ ਨੂੰ ਕਈ ਧਾਰਾਵਾਂ ਤਹਿਤ ਜ਼ਬਤ ਕੀਤਾ ਗਿਆ ਹੈ।
ਪੁਲੀਸ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਗਸ਼ਤ ਦੌਰਾਨ, ਦੋ ਲੜਕੇ ਇੱਕ ਬੁਲੇਟ ਤੇ ਦੇਖੇ ਗਏ, ਉਹ ਗਲਤ ਪਾਸੇ ਤੋਂ ਆ ਰਹੇ ਸਨ ਅਤੇ ਬੁਲੇਟ ਦੇ ਮੋਡੀਫਾਇਰ ਸਾਈਲੈਂਸਰ ਨਾਲ ਉੱਚੀ-ਉੱਚੀ ਆਵਾਜ਼ ਕੱਢ ਰਹੇ ਸਨ। ਬਾਈਕ ਨੂੰ ਜ਼ਿਗਜ਼ੈਗ ਤਰੀਕੇ ਨਾਲ ਸਵਾਰ ਕੀਤਾ ਜਾ ਰਿਹਾ ਸੀ। ਪੁਲੀਸ ਨੇ ਲੜਕਿਆਂ ਨੂੰ ਫੜ ਲਿਆ ਅਤੇ ਇੱਕ ਲੜਕੇ ਨੇ ਦੱਸਿਆ ਕਿ ਉਹ ਆਪ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਸੀ। ਉਸ ਨੇ ਪੁਲੀਸ ਤੇ ਦੋਸ਼ ਲਗਾਉਂਦੇ ਹੋਏ ਦੁਰਵਿਵਹਾਰ ਕੀਤਾ ਕਿ ਉਹ ਅਜਿਹਾ ਕਰ ਰਹੇ ਹਨ ਕਿਉਂਕਿ ਉਹ ਆਪ ਵਿਧਾਇਕ ਦਾ ਪੁੱਤਰ ਹੈ।
ਇੱਕ ਲੜਕੇ ਨੇ ਅਮਾਨਤੁੱਲਾ ਖਾਨ ਫੋਨ ਕੀਤਾ ਅਤੇ ਐਸਐਚਓ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਵਿੱਚ ਲੜਕੇ ਆਪਣੇ ਨਾਮ ਅਤੇ ਪਤੇ ਦਾ ਖੁਲਾਸਾ ਕੀਤੇ ਬਿਨਾਂ ਚਲੇ ਗਏ। ਏਐਸਆਈ ਵੱਲੋਂ ਉਨ੍ਹਾਂ ਦੇ ਬੁਲੇਟ ਮੋਟਰਸਾਇਕਲ ਨੂੰ ਥਾਣੇ ਲੈਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕੇਸ ਦਰਜ ਕਰਕੇ ਚਲਾਨ ਜਾਰੀ ਕਰ ਦਿੱਤਾ ਗਿਆ ਹੈ। ਉਸ ਦੀ ਬਾਈਕ ਨੂੰ ਕਈ ਕਾਰਵਾਈਆਂ ਤਹਿਤ ਜ਼ਬਤ ਕੀਤਾ ਗਿਆ ਹੈ।
National
ਦਿੱਲੀ ਦੰਗਿਆ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ

ਨਵੀਂ ਦਿੱਲੀ, 25 ਫਰਵਰੀ (ਸ.ਬ.) ਦਿੱਲੀ ਦੀ ਇੱਕ ਅਦਾਲਤ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਕਤਲ ਕੇਸ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ ਕਥਿਤ ਹੱਤਿਆ ਦੇ ਕੇਸ ਵਿਚ ਫੈਸਲਾ ਸੁਣਾਇਆ। ਸ਼ਿਕਾਇਤਕਰਤਾ ਜਸਵੰਤ ਦੀ ਪਤਨੀ ਅਤੇ ਇਸਤਗਾਸਾ ਪੱਖ ਨੇ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।
ਕਤਲ ਦੇ ਅਪਰਾਧ ਵਿੱਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਸੀ, ਜਦੋਂ ਕਿ ਘੱਟੋ-ਘੱਟ ਸਜ਼ਾ ਉਮਰ ਕੈਦ ਸੀ। ਜ਼ਿਕਰਯੋਗ ਹੈ ਕਿ ਅਦਾਲਤ ਨੇ 12 ਫਰਵਰੀ ਨੂੰ ਸੱਜਣ ਕੁਮਾਰ ਨੂੰ ਅਪਰਾਧ ਲਈ ਦੋਸ਼ੀ ਠਹਿਰਾਇਆ ਸੀ। ਸੱਜਣ ਕੁਮਾਰ ਫਿਲਹਾਲ ਤਿਹਾੜ ਜੇਲ ਵਿੱਚ ਬੰਦ ਹੈ।
National
ਦਿੱਲੀ ਅਸੈਂਬਲੀ ਵਿੱਚ ਸਪੀਕਰ ਵੱਲੋਂ ਆਤਿਸ਼ੀ ਸਣੇ ਆਪ ਦੇ 14 ਵਿਧਾਇਕ ਮੁਅੱਤਲ

ਅੰਬੇਡਕਰ ਦੀ ਤਸਵੀਰ ਹਟਾਉਣ ਦੇ ਮਾਮਲੇ ਵਿਚ ਆਪ ਵਿਧਾਇਕਾਂ ਨੇ ਉਪ ਰਾਜਪਾਲ ਦੇ ਸੰਬੋਧਨ ਦੌਰਾਨ ਕੀਤੀ ਨਾਅਰੇਬਾਜ਼ੀ, ਵਿਧਾਇਕਾਂ ਨੇ ਅਸੈਂਬਲੀ ਦੇ ਬਾਹਰ ਦਿੱਤਾ ਧਰਨਾ
ਨਵੀਂ ਦਿੱਲੀ, 25 ਫਰਵਰੀ (ਸ.ਬ.) ਦਿੱਲੀ ਅਸੈਂਬਲੀ ਦੇ ਸਪੀਕਰ ਵਿਜੈਂਦਰ ਗੁਪਤਾ ਨੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ ਆਮ ਆਦਮੀ ਪਾਰਟੀ ਦੇ 14 ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਹੈ।
ਆਪ ਵਿਧਾਇਕ ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ਦੀ ਤਸਵੀਰ ਮੁੱਖ ਮੰਤਰੀ ਦਫ਼ਤਰ ਵਿੱਚੋਂ ਹਟਾਉਣ ਖਿਲਾਫ਼ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੇ ਸੰਬੋਧਨ ਦੌਰਾਨ ਨਾਅਰੇਬਾਜ਼ੀ ਕਰ ਰਹੇ ਸਨ।
ਮੁਅੱਤਲ ਕੀਤੇ ਆਪ ਵਿਧਾਇਕਾਂ ਵਿਚ ਆਤਿਸ਼ੀ, ਗੋਪਾਲ ਰਾਏ, ਵੀਰ ਸਿੰਘ ਧੀਂਗਾਨ, ਮੁਕੇਸ਼ ਅਹਿਲਾਵਤ, ਚੌਧਰੀ ਜ਼ੁਬੇਰ ਅਹਿਮਦ, ਅਨਿਲ ਝਾਅ, ਵਿਸ਼ੇਸ਼ ਰਵੀ, ਜਰਨੈਲ ਸਿੰਘ, ਸੋਮ ਦੱਤ, ਸੁਰੇਂਦਰ ਸਿੰਘ, ਵੀਰੇਂਦਰ ਸਿੰਘ ਕਾਦੀਆਂ, ਕੁਲਦੀਪ ਕੁਮਾਰ, ਅਜੈ ਦੱਤ ਅਤੇ ਇਮਰਾਨ ਹੁਸੈਨ ਸ਼ਾਮਲ ਹਨ।
ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਬਾਬਾਸਾਹਿਬ ਦੀ ਤਸਵੀਰ ਹਟਾ ਕੇ ਸੰਵਿਧਾਨ ਨਿਰਮਾਤਾ ਦਾ ਨਿਰਾਦਰ ਕੀਤਾ ਹੈ। ਆਤਿਸ਼ੀ ਨੇ ਮਗਰੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਕੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਹੈ। ਕੀ ਇਹ (ਭਾਜਪਾ) ਮੰਨਦੀ ਹੈ ਕਿ ਮੋਦੀ ਬਾਬਾਸਾਹਿਬ ਦੀ ਥਾਂ ਲੈ ਸਕਦੇ ਹਨ?
ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਦਿੱਲੀ ਸਕੱਤਰੇਤ ਤੇ ਅਸੈਂਬਲੀ ਵਿਚਲੇ ਦਫ਼ਤਰਾਂ ਵਿੱਚੋਂ ਅੰਬੇਡਕਰ ਦੀ ਤਸਵੀਰ ਹਟਾਈ ਹੈ। ਮੁਅੱਤਲ ਕੀਤੇ ਆਪ ਵਿਧਾਇਕਾਂ ਨੇ ਅਸੈਂਬਲੀ ਦੇ ਬਾਹਰ ਅੰਬੇਡਕਰ ਦੀ ਤਸਵੀਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਵਿਧਾਇਕਾਂ ਨੇ ਬਾਬਾ ਸਾਹਿਬ ਕਾ ਯੇ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਦੇ ਨਾਅਰੇ ਵੀ ਲਾਏ।
National
ਕਾਰ ਦੀ ਟਰੱਕ ਨਾਲ ਟੱਕਰ ਦੌਰਾਨ 3 ਵਿਅਕਤੀਆਂ ਦੀ ਮੌਤ, 3 ਜ਼ਖਮੀ

ਪ੍ਰਯਾਗਰਾਜ, 25 ਫਰਵਰੀ (ਸ.ਬ.) ਪ੍ਰਯਾਗਰਾਜ ਮਹਾਕੁੰਭ ਤੋਂ ਪਰਤ ਰਹੀ ਕਾਰ ਬੀਤੀ ਰਾਤ ਕੁਰੇਭਾਰ ਥਾਣਾ ਖੇਤਰ ਦੇ ਪੂਰਵਾਂਚਲ ਐਕਸਪ੍ਰੈਸਵੇਅ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਟਰੱਕ ਨਾਲ ਟਕਰਾਉਣ ਤੋਂ ਬਾਅਦ ਐਸਯੂਵੀ ਕਾਰ ਨੁਕਸਾਨੀ ਗਈ। ਇਸ ਵਿੱਚ ਸਵਾਰ ਸਤੇਂਦਰਕਾਂਤ ਪਾਂਡੇ, ਸ਼ਸ਼ੀਬਾਲਾ ਪਾਂਡੇ, ਰੀਤਾ ਦੇਵੀ ਵਾਸੀ ਸੋਨਵਰਸ਼ਾ ਹੈਰੀਸਿਟੀ ਜ਼ਿਲ੍ਹਾ ਮੋਤੀਹਾਰੀ ਬਿਹਾਰ ਦੀ ਮੌਤ ਹੋ ਗਈ। ਇਹ ਸਾਰੇ ਲੋਕ ਕੁੰਭ ਵਿੱਚ ਇਸ਼ਨਾਨ ਕਰਕੇ ਅਯੁੱਧਿਆ ਰਾਮ ਮੰਦਰ ਜਾ ਰਹੇ ਸਨ।
ਚਸ਼ਮਦੀਦਾਂ ਅਤੇ ਜ਼ਖਮੀਆਂ ਦੇ ਅਨੁਸਾਰ, ਕਾਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਵੇਂ ਹੀ ਬ੍ਰੇਕਾਂ ਲਗਾਈਆਂ ਤਾਂ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਇਕ ਟਰੱਕ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਘਟਨਾ ਵਿੱਚ ਰਿਤੇਸ਼, ਰਵਿੰਦਰ ਨਾਥ ਤਿਵਾੜੀ, ਕਿਰਨ ਦੇਵੀ ਗੰਭੀਰ ਜ਼ਖ਼ਮੀ ਹੋ ਗਏ। ਐਸਯੂਵੀ ਨੂੰ ਮੋਤੀਹਾਰੀ ਦੇ ਅਸ਼ੋਕ ਚੌਬੇ ਚਲਾ ਰਹੇ ਸਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਯੂਪੀਡਾ ਦੇ ਜਵਾਨਾਂ ਨੇ ਕੁਰੇਭਾਰ ਸੀ.ਐਚ.ਸੀ. ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਨੇ ਸਤੇਂਦਰਕਾਂਤ, ਸ਼ਸ਼ੀਬਾਲਾ ਅਤੇ ਰੀਟਾ ਦੇਵੀ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਜ਼ਖਮੀਆਂ ਦਾ ਇਲਾਜ ਸੀ.ਐਚ.ਸੀ.ਕੁਰੇਭੜ ਵਿਖੇ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਵਿੱਚ ਸੱਤ ਸ਼ਰਧਾਲੂ ਸਵਾਰ ਸਨ। ਜਿਨ੍ਹਾਂ ਨੇ ਅੱਜ ਅਯੁੱਧਿਆ ਜਾਣਾ ਸੀ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Punjab2 months ago
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਤੇ ਚਲਾਈਆਂ ਗੋਲੀਆਂ