Connect with us

National

ਦਿੱਲੀ ਦੇ ਕਬਾੜੀ ਕੋਲ ਮਿਲੇ ਆਪ ਵੱਲੋਂ ਭਰੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ 30 ਹਜ਼ਾਰ ਫ਼ਾਰਮ : ਭਾਜਪਾ

Published

on

 

ਨਵੀਂ ਦਿੱਲੀ, 25 ਜਨਵਰੀ (ਸ.ਬ.) ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਆਮ ਆਦਮੀ ਪਾਰਟੀ ਤੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ਆਪ ਨੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਲਈ ਔਰਤਾਂ ਤੋਂ ਜੋ ਫ਼ਾਰਮ ਭਰਵਾਏ ਸਨ ਉਹ ਕਬਾੜੀ ਨੂੰ ਦੇ ਦਿਤੇ। ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਇਕ ਕਬਾੜੀ ਕੋਲ ਅਜਿਹੇ 30 ਹਜ਼ਾਰ ਫ਼ਾਰਮ, ਆਧਾਰ, ਪੈਨ, ਵੋਟਰ ਕਾਰਡ ਅਤੇ ਬੈਂਕ ਵੇਰਵੇ ਵੀ ਮਿਲੇ ਹਨ।

ਵਰਿੰਦਰ ਸਚਦੇਵਾ ਨੇ ਅੱਜ ਸਵੇਰੇ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਮੀਡੀਆ ਦੇ ਸਾਹਮਣੇ ਫ਼ਾਰਮ ਅਤੇ ਦਸਤਾਵੇਜ਼ਾਂ ਦੇ ਢੇਰ ਦਿਖਾਏ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫ਼ਾਰਮ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਹਨ, ਜੋ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਭਰੇ ਗਏ ਸਨ। ਸਚਦੇਵਾ ਨੇ ਦਸਿਆ ਕਿ ਤਿਮਾਰਪੁਰ ਵਿਧਾਨ ਸਭਾ ਹਲਕੇ ਦੇ ਇਕ ਕਬਾੜੀ ਕੋਲ 30 ਹਜ਼ਾਰ ਅਜਿਹੇ ਫ਼ਾਰਮ, ਔਰਤਾਂ ਦੇ ਆਧਾਰ, ਪੈਨ ਕਾਰਡ ਅਤੇ ਬੈਂਕ ਵੇਰਵੇ ਸਨ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਬਾੜੀਏ ਨੇ ਦਸਤਾਵੇਜ਼ ਭਾਜਪਾ ਉਮੀਦਵਾਰ ਨੂੰ ਦਿਤੇ ਹਨ।

ਵਰਿੰਦਰ ਸਚਦੇਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਲਗਾਤਾਰ ਲੁੱਟਣ ਅਤੇ ਧੋਖਾ ਦੇਣ ਦਾ ਕੰਮ ਕਰਦੇ ਹਨ। ਝੂਠੇ ਵਾਅਦੇ ਕਰਨੇ, ਝੂਠੇ ਐਲਾਨ ਕਰਨੇ ਤੇ ਹੋਰ ਵੀ ਬਹੁਤ ਕੁੱਝ। ਜਿਹੜੀਆਂ ਚੀਜਾਂ ਮੈਂ ਅੱਜ ਸਾਹਮਣੇ ਲੈ ਕੇ ਆਇਆਂ ਹਾਂ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਉਹ ਦਿੱਲੀ ਦੇ ਲੋਕਾਂ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਹਨ। ਮਾਵਾਂ-ਭੈਣਾਂ ਦੇ ਵਿਸ਼ਵਾਸਾਂ ਨਾਲ ਖੇਡਦੇ ਹਨ। ਅਰਵਿੰਦ ਕੇਜਰੀਵਾਲ ਨੇ ਮਹਿਲਾ ਸਨਮਾਨ ਯੋਜਨਾ ਨੂੰ ਲੈ ਕੇ 2100 ਰੁਪਏ ਦੇਣ ਦੇ ਵੱਡੇ ਦਾਅਵੇ ਕੀਤੇ ਹਨ। ਘਰ-ਘਰ ਜਾ ਕੇ ਰਜਿਸਟਰੇਸ਼ਨ ਕਰਵਾਈ ਗਈ। ਉਹ ਡਾਟਾ ਵੀ ਲਿਆ ਗਿਆ ਸੀ, ਜਿਸ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸਨ ਕਿ ਡਿਜੀਟਲ ਫਰਾਡ ਅਚਾਨਕ ਵਧ ਗਏ ਹਨ।

ਸਚਦੇਵਾ ਨੇ ਕਿਹਾ ਕਿ ਇਹ ਸਿਰਫ਼ ਇਕ ਵਿਧਾਨ ਸਭਾ ਸੀਟ ਤਿਮਾਰਪੁਰ ਦਾ ਡਾਟਾ ਹੈ। ਮਹਿਲਾ ਸਨਮਾਨ ਯੋਜਨਾ ਦੇ ਸਿਰਫ਼ ਇਕ ਸੀਟ ਵਿਚ 30 ਹਜ਼ਾਰ ਫ਼ਾਰਮ ਮਿਲੇ ਹਨ। 70 ਵਿਧਾਨ ਸਭਾ ਵਿਚ ਕਿੰਨਾ ਲੁੱਟਿਆ ਹੋਵੇਗਾ, ਤੁਸੀਂ ਸਮਝ ਸਕਦੇ ਹੋ। ਸਚਦੇਵਾ ਨੇ ਕਿਹਾ ਕਿ ਪਤਾ ਨਹੀਂ ਇਹ ਡੇਟਾ ਕਿੰਨੇ ਲੋਕਾਂ ਕੋਲ ਜਾਵੇਗਾ ਅਤੇ ਕਿਸ ਦੇ ਖਾਤੇ ਵਿਚੋਂ ਕਿੰਨੇ ਪੈਸੇ ਨਿਕਲਣਗੇ ਇਸ ਦਾ ਕੋਈ ਅੰਦਾਜ਼ਾ ਲਗਾ ਸਕਦਾ ਹੈ।

 

Continue Reading

National

ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਫ਼ੌਜ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ, ਸਰਚ ਆਪ੍ਰੇਸ਼ਨ ਜਾਰੀ

Published

on

By

 

 

ਕਠੂਆ, 25 ਜਨਵਰੀ (ਸ.ਬ.) ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਉੱਪਰੀ ਇਲਾਕਿਆਂ ਵਿੱਚ ਬੀਤੀ ਅੱਧੀ ਰਾਤ ਤੋਂ ਬਾਅਦ ਫੌਜ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ ਅਤੇ ਇਸ ਤੋਂ ਬਾਅਦ ਫਰਾਰ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦਸਿਆ ਕਿ ਭਟੋਡੀ ਪੰਚਾਇਤ ਵਿੱਚ ਇੱਕ ਅਸਥਾਈ ਫ਼ੌਜੀ ਕੈਂਪ ਚੌਕੀ ਤੇ ਤਾਇਨਾਤ ਜਵਾਨਾਂ ਨੇ ਸਵੇਰੇ 1.30 ਵਜੇ ਦੇ ਕਰੀਬ ਸ਼ੱਕੀ ਅੱਤਵਾਦੀ ਗਤੀਵਿਧੀਆਂ ਦੇਖੀਆਂ, ਜਿਸ ਤੋਂ ਬਾਅਦ ਫ਼ੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਵੀ ਗੋਲੀਬਾਰੀ ਕੀਤੀ ਅਤੇ ਦੋਵੇਂ ਪਾਸਿਆਂ ਤੋਂ ਲਗਭਗ ਅੱਧੇ ਘੰਟੇ ਤਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।

ਅਧਿਕਾਰੀਆਂ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ, ਜੋ ਨੇੜਲੇ ਜੰਗਲ ਵੱਲ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਫ਼ੌਜ ਦੇ ਜਵਾਨਾਂ ਨੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।

Continue Reading

National

ਬਸਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ

Published

on

By

 

ਨਾਰਾਇਣਗੜ੍ਹ, 25 ਜਨਵਰੀ (ਸ.ਬ.) ਹਰਿਆਣਾ ਦੇ ਨਾਰਾਇਣਗੜ੍ਹ ਹਲਕੇ ਤੋਂ ਬਸਪਾ ਉਮੀਦਵਾਰ ਹਰਬਿਲਾਸ ਰੱਜੂਮਾਜਰਾ ਤੇ ਬਦਮਾਸ਼ਾਂ ਨੇ ਤਾਬੜਤੋੜ ਫਾਇਰਿੰਗ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਹ ਆਪਣੀ ਜਾਨ ਬਚਾਉਣ ਲਈ ਗੱਡੀ ਤੋਂ ਉਤਰ ਕੇ ਭੱਜੇ ਸਨ ਪਰ ਬਦਮਾਸ਼ ਉਸ ਦਾ ਪਿੱਛਾ ਕਰਦੇ ਰਹੇ। ਇਸ ਦੌਰਾਨ ਹਰਬਿਲਾਸ ਨੇੜੇ ਹੀ ਜੁੱਤਿਆਂ ਦੀ ਦੁਕਾਨ ਵਿਚ ਜਾ ਵੜੇ ਜਿਥੇ ਬਦਮਾਸ਼ਾਂ ਨੇ ਦੁਕਾਨ ਵਿਚ ਜਾ ਕੇ ਉੁਸ ਨੂੰ ਗੋਲੀਆਂ ਮਾਰ ਦਿੱਤੀਆਂ।

ਹਰਬਿਲਾਸ ਨੂੰ ਗੋਲੀਆਂ ਮਾਰ ਕੇ ਬਦਮਾਸ਼ ਫਰਾਰ ਹੋਏ ਤਾ ਦੁਕਾਨਦਾਰ ਨੇ ਹਰਬਿਲਾਸ ਨੂੰ ਹਸਪਤਾਲ ਪਹੁੰਚਾਇਆ ਦੂਜੇ ਪਾਸੇ ਹਰਬਿਲਾਸ ਦੇ ਨਾਲ ਗੱਡੀ ਵਿਚ ਸਵਾਰ ਵਿਜੇ ਮੌਦਗਿਲ ਤੇ ਪੁਨੀਤ ਵੀ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਬਦਮਾਸ਼ਾਂ ਨੇ ਉਨ੍ਹਾਂ ਤੇ ਵੀ ਫਾਇਰਿੰਗ ਕਰ ਦਿੱਤੀ।

ਇਸ ਦੌਰਾਨ ਵਿਜੇ ਮੌਦੂਗਿਲ ਨੂੰ ਗੋਲੀਆਂ ਲੱਗੀਆਂ ਪਰ ਪੁਨੀਤ ਕੋਲੋਂ ਗੋਲੀ ਨਾਲ ਲੱਗ ਕੇ ਨਿਕਲ ਗਈ ਪਰ ਉਹ ਡਰ ਕਾਰਨ ਬੇਹੋਸ਼ ਹੋ ਗਿਆ। ਜ਼ਖਮੀਆਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਹਰਬਿਲਾਸ ਤੇ ਵਿਜੇ ਨੂੰ ਗੰਭੀਰ ਹਾਲਤ ਵਿਚ ਜਦੋਂ ਕਿ ਪੁਨੀਤ ਨੂੰ ਵੀ ਉੁਨ੍ਹਾਂ ਨਾਲ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿਥੇ ਰਾਤ ਲਗਭਗ ਸਾਢੇ 10 ਵਜੇ ਡਾਕਟਰਾਂ ਨੇ ਹਰਬਿਲਾਸ ਨੂੰ ਮ੍ਰਿਤਕ ਐਲਾਨ ਦਿੱਤਾ।

ਬਦਮਾਸ਼ਾਂ ਨੂੰ ਫੜਨ ਲਈ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਨਾਲ ਲੱਗਦੇ ਹਿਮਾਚਲ ਵੱਲ ਵੀ ਰਵਾਨਾ ਹੋ ਚੁੱਕੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬਦਮਾਸ਼ ਗੱਡੀ ਵਿਚ ਹਿਮਾਚਲ ਵੱਲ ਵੀ ਭੱਜ ਸਕਦੇ ਹਨ।

Continue Reading

National

50 ਹਜ਼ਾਰ ਦਾ ਇਨਾਮੀ ਤਾਂਤਰਿਕ ਨਈਮ ਪੁਲੀਸ ਮੁਕਾਬਲੇ ਵਿੱਚ ਢੇਰ

Published

on

By

 

 

ਮੇਰਠ, 25 ਜਨਵਰੀ (ਸ.ਬ.) ਮੇਰਠ ਪੁਲੀਸ ਨੇ ਅੱਜ ਤੜਕੇ ਇੱਕ ਮੁਕਾਬਲੇ ਵਿੱਚ 50,000 ਰੁਪਏ ਦੇ ਇਨਾਮੀ ਅਪਰਾਧੀ ਜਮੀਲ ਹੁਸੈਨ ਉਰਫ ਨਈਮ ਨੂੰ ਮਾਰ ਦਿੱਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।

ਉੱਤਰ ਪ੍ਰਦੇਸ਼ ਦੇ ਪੁਲੀਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਬਿਆਨ ਅਨੁਸਾਰ, ਜਮੀਲ ਹੁਸੈਨ ਉਰਫ਼ ਨਈਮ 9 ਜਨਵਰੀ, 2025 ਨੂੰ ਲਿਸਾਡੀ ਗੇਟ ਸਥਿਤ ਆਪਣੇ ਘਰ ਵਿੱਚ ਆਪਣੇ ਸੌਤੇਲੇ ਭਰਾ ਮੋਇਨ, ਉਸਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ।

ਪੁਲੀਸ ਅਨੁਸਾਰ, ਪੰਜਾਂ ਦੇ ਸਿਰਾਂ ਤੇ ਸੱਟਾਂ ਦੇ ਨਿਸ਼ਾਨ ਸਨ। ਇਨ੍ਹਾਂ ਕਤਲਾਂ ਤੋਂ ਬਾਅਦ, ਪੁਲੀਸ ਨੇ ਜਮੀਲ ਹੁਸੈਨ ਉਰਫ਼ ਨਈਮ ਅਤੇ ਉਸਦੇ ਸਾਥੀ ਸਲਮਾਨ ਤੇ ਇਨਾਮ ਦਾ ਐਲਾਨ ਕੀਤਾ ਸੀ।

ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਨਈਮ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣਾ ਨਾਮ ਅਤੇ ਸਥਾਨ ਬਦਲ ਰਿਹਾ ਸੀ। ਇਸ ਘਿਨਾਉਣੇ ਅਪਰਾਧ ਦਾ ਕਾਰਨ ਪੈਸੇ ਅਤੇ ਜਾਇਦਾਦ ਦਾ ਝਗੜਾ ਸੀ। ਨਈਮ ਦਾ ਦਿੱਲੀ ਅਤੇ ਠਾਣੇ ਵਿੱਚ ਅਪਰਾਧਿਕ ਗਤੀਵਿਧੀਆਂ ਦਾ ਇਤਿਹਾਸ ਹੈ।

ਬਿਆਨ ਅਨੁਸਾਰ, ਪੁਲੀਸ ਟੀਮ ਜਮੀਲ ਹੁਸੈਨ ਉਰਫ਼ ਨਈਮ ਅਤੇ ਸਲਮਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਅੱਜ ਸਵੇਰੇ, ਇੱਕ ਪੁਲੀਸ ਟੀਮ ਨਈਮ ਨੂੰ ਗ੍ਰਿਫ਼ਤਾਰ ਕਰਨ ਗਈ ਅਤੇ ਇੱਕ ਮੁਕਾਬਲਾ ਸ਼ੁਰੂ ਹੋ ਗਿਆ। ਨਈਮ ਨੂੰ ਗੋਲੀ ਲੱਗੀ ਅਤੇ ਜ਼ਖਮੀ ਹਾਲਤ ਵਿੱਚ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਜੇ ਵੀ ਇੱਕ ਹੋਰ ਦੋਸ਼ੀ ਸਲਮਾਨ ਦੀ ਭਾਲ ਕਰ ਰਹੀ ਹੈ।

Continue Reading

Latest News

Trending