Connect with us

Mohali

ਨਗਰ ਨਿਗਮ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ

Published

on

 

ਐਸ ਏ ਐਸ ਨਗਰ, 25 ਜਨਵਰੀ (ਆਰ ਪੀ ਵਾਲੀਆ) ਨਗਰ ਨਿਗਮ ਦੀ ਟੀਮ ਵਲੋਂ ਫੇਜ਼ 7 ਵਿੱਚ ਰੇਹੜੀ ਫੜੀ ਵਾਲਿਆਂ ਦੇ ਨਾਜਾਇਜ਼ ਕਬਜ਼ੇ ਦੂਰ ਕਰਵਾਏ ਗਏ।

ਨਗਰ ਨਿਗਮ ਦੇ ਕਰਮਚਾਰੀਆਂ ਨੇ ਦੱਸਿਆ ਕਿ ਵਸਨੀਕਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਇਹ ਰੇਹੜੀ ਫੜੀ ਵਾਲੇ ਸਾਰਾ ਦਿਨ ਕਬਜਾ ਜਮਾ ਕੇ ਰੱਖਦੇ ਹਨ ਅਤੇ ਰਾਤ ਨੂੰ ਜਾਣ ਵੇਲੇ ਆਪਣਾ ਸਾਮਾਨ ਉੱਥੇ ਹੀ ਬੰਨ ਕੇ ਛੱਡ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਫੁੱਟ ਪਾਥ ਤੇ ਚੱਲਣ ਦੀ ਬੜੀ ਪਰੇਸ਼ਾਨੀ ਹੁੰਦੀ ਸੀ ਅਤੇ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਅੱਜ ਹਟਾ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।

 

Continue Reading

Mohali

ਅਦਾਲਤ ਨੇ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ 3 ਸ਼ੂਟਰਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ, 2-2 ਲੱਖ ਰੁਪਏ ਜੁਰਮਾਨਾ

Published

on

By

 

ਐਸ ਏ ਐਸ ਨਗਰ, 27 ਜਨਵਰੀ (ਸ.ਬ.) ਪੰਜਾਬ ਦੇ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਮੁਹਾਲੀ ਅਦਾਲਤ ਵਲੋਂ 3 ਸ਼ੂਟਰਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 2-2 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ।

ਮਾਣਯੋਗ ਅਦਾਲਤ ਨੇ ਬੀਤੇ ਸ਼ੁੱਕਰਵਾਰ ਨੂੰ ਉਕਤ ਤਿੰਨਾਂ ਸ਼ੂਟਰਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹਨਾਂ ਦੋਸ਼ੀਆਂ ਵਿੱਚ ਅਜੈ ਉਰਫ਼ ਸੰਨੀ ਉਰਫ਼ ਲੇਫਟੀ, ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠ ਸ਼ਾਮਲ ਹਨ। ਤਿੰਨੋਂ ਹੀ ਇੱਕ ਗੈਂਗਸਟਰ ਦੇ ਸਾਥੀ ਅਤੇ ਸ਼ਾਰਪ ਸ਼ੂਟਰ ਹਨ।

ਇੱਥੇ ਜਿਕਰਯੋਗ ਹੈ ਕਿ 4 ਸਾਲ ਪਹਿਲਾਂ 7 ਅਗਸਤ 2021 ਨੂੰ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਿਸ ਵੇਲੇ ਉਸਦਾ ਕਤਲ ਕੀਤਾ ਗਿਆ ਸੀ ਉਸ ਵੇਲੇ ਉਹ ਸੈਕਟਰ-70 ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ ਅਤੇ ਜਦੋਂ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਵਧਿਆ, ਉੱਥੇ ਆਏ ਦੋ ਨਕਾਬਪੋਸ਼ ਵਿਅਕਤੀਆਂ ਨੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਗੋਲੀਆਂ ਚਲਣ ਤੇ ਵਿੱਕੀ ਮਿੱਡੂਖੇੜਾ ਕਾਰ ਤੋਂ ਨਿਕਲ ਕੇ ਉੱਥੋਂ ਭੱਜ ਪਿਆ ਅਤੇ ਮਾਰਕੀਟ ਦੇ ਪਿਛਲੇ ਪਾਸੇ ਪੈਂਂਦੇ ਪਾਰਕ ਵਿੱਚ ਵੜ ਗਿਆ ਪਰੰਤੂ ਹਮਲਾਵਰਾਂ ਨੇ ਉਸਦਾ ਪਿੱਛਾ ਨਹੀਂ ਛੱਡਿਆ ਅਤੇ ਉਸਤੇ ਗੋਲੀਆਂ ਚਲਾਉਂਦੇ ਰਹੇ। ਇਸ ਦੌਰਾਨ ਹਮਲਾਵਰਾਂ ਵਲੋਂ ਵਿੱਕੀ ਤੇ 20 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਵਿੱਕੀ ਨੂੰ 9 ਗੋਲੀਆਂ ਲੱਗੀਆਂ ਸਨ ਅਤੇ ਫਿਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ।

ਹਮਲਾਵਰਾਂ ਦੇ ਫਰਾਰ ਹੋਣ ਤੋਂ ਬਾਅਦ ਵਿੱਕੀ ਮਿੱਡੂਖੇੜਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ ਪਰੰਤੂ ਉਸਦੀ ਮੌਤ ਹੋ ਗਈ ਸੀ। ਵਿੱਕੀ ਦੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਸੀ ਅਤੇ ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲ ਦਾ ਨਾਂ ਸਾਹਮਣੇ ਆਇਆ ਸੀ।

 

Continue Reading

Mohali

ਮੁਹਾਲੀ ਨਗਰ ਨਿਗਮ ਨੂੰ ਸੈਸ ਦੀ ਬਕਾਇਆ ਰਕਮ ਨਾ ਦੇਣ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੀ ਐਸ ਪੀ ਸੀ ਐਲ ਨੂੰ ਦਿੱਤਾ ਚਾਰ ਹਫਤਿਆਂ ਵਿੱਚ ਜਵਾਬ ਦੇਣ ਦਾ ਆਖਰੀ ਮੌਕਾ

Published

on

By

 

 

ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਪੀ ਐਸ ਪੀ ਸੀ ਐਲ ਦੇ ਖਿਲਾਫ ਕੀਤਾ ਗਿਆ ਹੈ ਕੇਸ

ਐਸ ਏ ਐਸ ਨਗਰ, 27 ਜਨਵਰੀ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਪੀ ਐਸ ਪੀ ਸੀ ਐਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਖਿਲਾਫ ਦਾਇਰ ਕੀਤੀ ਪਟੀਸ਼ਨ ਦੇ ਮਾਮਲੇ ਵਿੱਚ ਪੀ ਐਸ ਪੀ ਸੀ ਐਲ ਨੂੰ ਜਵਾਬ ਦਾਖਲ ਕਰਨ ਲਈ ਚਾਰ ਹਫਤੇ ਦਾ ਆਖਰੀ ਮੌਕਾ ਦਿੱਤਾ ਹੈ। ਇਹ ਹਦਾਇਤਾਂ 24 ਜਨਵਰੀ ਨੂੰ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀ ਐਸ ਪੀ ਸੀ ਐਲ ਵੱਲੋਂ ਬਿਜਲੀ ਦੇ ਬਿਲਾਂ ਰਾਹੀਂ ਇਕੱਠੇ ਕੀਤੇ ਜਾਂਦੇ ਸੈਸ ਦੀ ਰਕਮ ਨੂੰ ਮੁਹਾਲੀ ਨਗਰ ਨਿਗਮ ਨੂੰ ਅਦਾ ਨਾ ਕੀਤੇ ਜਾਣ ਦੇ ਖਿਲਾਫ ਵਲੋਂ ਇਹ ਮਾਮਲਾ ਦਾਇਰ ਕੀਤਾ ਸੀ।

ਡਿਪਟੀ ਮੇਅਰ ਕੁਲਜੀਤ ਸਿੰਘ ਦੇ ਵਕੀਲ ਰਜੀਵਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਪੀ ਐਸ ਪੀ ਸੀ ਐਲ ਦਾ ਵਕੀਲ ਪੇਸ਼ ਹੋਇਆ ਸੀ ਪਰ ਜਵਾਬ ਦਾਖਲ ਨਹੀਂ ਸੀ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਹਾਈ ਕੋਰਟ ਦੇ ਮਾਨਯੋਗ ਚੀਫ ਜਸਟਿਸ ਸੁਸ਼ੀਲ ਨਾਗੂ ਤੇ ਅਧਾਰਤ ਬੈਂਚ ਨੇ ਪੀਐਸਪੀਸੀਐਲ ਨੂੰ ਚਾਰ ਹਫਤਿਆਂ ਦੇ ਅੰਦਰ ਆਪਣਾ ਜਵਾਬ ਦਾਖਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਮਾਮਲੇ ਵਿੱਚ ਪਹਿਲਾਂ ਮਾਰਚ ਦੀ ਸੁਣਵਾਈ ਦੌਰਾਨ ਪੀ ਐਸ ਪੀ ਸੀ ਐਲ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਸੀ।

ਆਪਣੀ ਪਟੀਸ਼ਨ ਵਿੱਚ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਸੀ ਕਿ 2017 ਦੀ ਨੋਟੀਫਿਕੇਸ਼ਨ ਅਧੀਨ ਪੀ ਐਸ ਪੀ ਸੀ ਐਲ ਵੱਲੋਂ ਬਿਜਲੀ ਬਿਲਾਂ ਤੇ ਲਗਾਇਆ ਜਾਂਦਾ ਦੋ ਫ਼ੀਸਦੀ ਸੈਸ ਨਗਰ ਨਿਗਮ ਨੂੰ ਦੇਣਾ ਹੁੰਦਾ ਹੈ ਪਰ 2021 ਤੱਕ ਦਿੱਤੀ ਗਈ ਰਕਮ ਵਿਚੋਂ 10 ਫ਼ੀਸਦੀ ਰਕਮ ਦੀ ਗਲਤ ਤਰੀਕੇ ਨਾਲ ਕਟੌਤੀ ਕੀਤੀ ਗਈ ਅਤੇ 2021 ਤੋਂ ਬਾਅਦ ਇੱਕ ਵੀ ਪੈਸਾ ਨਿਗਮ ਨੂੰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ ਆਮਦਨ ਦੇ ਸਰੋਤ ਬਹੁਤ ਘੱਟ ਹਨ ਅਤੇ ਸੈਸ ਦੀ ਰਕਮ ਨਾ ਮਿਲਣ ਕਾਰਨ ਨਿਗਮ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਨਿਗਮ ਕੋਲ ਰਖ-ਰਖਾਅ ਦੇ ਕੰਮਾਂ ਲਈ ਵੀ ਪੈਸੇ ਨਹੀਂ ਹਨ। ਉਹਨਾਂ ਪਟੀਸ਼ਨ ਰਾਹੀਂ ਹਾਈਕੋਰਟ ਨੂੰ ਬੇਨਤੀ ਕੀਤੀ ਹੈ ਕਿ ਪੀ ਐਸ ਪੀ ਸੀ ਐਲ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਸੈਸ ਦੀ ਦੋ ਫ਼ੀਸਦੀ ਰਕਮ ਨਿਯਮਿਤ ਤੌਰ ਤੇ ਨਗਰ ਨਿਗਮ ਨੂੰ ਦੇਵੇ। ਨਾਲ ਹੀ 2021 ਤੋਂ ਲੈਕੇ ਹੁਣ ਤੱਕ ਦੀ ਬਕਾਇਆ ਰਕਮ ਤੁਰੰਤ ਦਿੱਤੀ ਜਾਵੇ ਅਤੇ 10 ਫ਼ੀਸਦੀ ਕਟੌਤੀ ਨੂੰ ਰੋਕਿਆ ਜਾਵੇ।

 

Continue Reading

Mohali

ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਆਯੋਜਿਤ

Published

on

By

 

 

ਐਸ ਏ ਐਸ ਨਗਰ, 27 ਜਨਵਰੀ (ਸ.ਬ.) ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਅਲਾਇਡ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਸ਼੍ਰੀਮਤੀ ਸ਼ਿਖਾ ਸਿੰਗਲਾ ਨੇ ਅਲਾਇਡ ਵਿਭਾਗਾਂ ਤੋਂ ਆਏ ਅਧਿਕਾਰੀਆਂ/ ਕਰਮਚਾਰੀਆਂ ਨਾਲ 2024-25 ਦੌਰਾਨ ਕੀਤੇ ਗਏ ਕੰਮਾਂ ਅਤੇ ਸਾਲ 2025-26 ਦੀ ਕਾਰਜ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ। ਕੇ. ਵੀ. ਕੇ. ਐੱਸ.ਏ.ਐੱਸ.ਨਗਰ ਦੇ ਡਿਪਟੀ ਡਾਇਰੈਕਟਰ ਡਾ.ਬਲਬੀਰ ਸਿੰਘ ਖੱਦਾ ਨੇ ਸਾਲ 2025-26 ਵਿੱਚ ਅਸੈਸਮੈਂਟ, ਰੀਫਾਈਨਮੈਂਟ ਐਂਡ ਵੈਲੀਡਸ਼ਨ ਮੱਦ ਅਧੀਨ ਆਤਮਾ ਸਕੀਮ ਦੀ ਸਹਾਇਤਾ ਨਾਲ ਪ੍ਰੋਜੈਕਟ ਲਈ ਤਜ਼ਵੀਜ਼ ਦਿੱਤੀ ਅਤੇ ਡੇਅਰੀ ਸਬੰਧੀ ਫਾਰਮ ਫੀਲਡ ਸਕੂਲ ਲਈ ਵੀ ਤਜ਼ਵੀਜ਼ ਦਿੱਤੀ।

ਸਹਾਇਕ ਡਾਇਰੈਕਟਰ ਮੱਛੀ ਪਾਲਣ ਸz. ਗੁਰਜੀਤ ਸਿੰਘ ਵੱਲੋਂ ਮੱਛੀ ਦੇ ਪੂੰਗ ਦੇ ਪ੍ਰਦਰਸ਼ਨੀ ਪਲਾਟ, ਐਕਸਪੋਜ਼ਰ ਵਿਜ਼ਟ ਅਤੇ ਟ੍ਰੇਨਿੰਗਾਂ ਬਾਰੇ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਐਕਸ਼ਨ ਪਲਾਨ ਦਿੱਤਾ। ਪਸ਼ੂ ਪਾਲਣ ਵਿਭਾਗ ਦੀ ਸਹਾਇਕ ਡਾਇਰੈਕਟਰ ਵੱਲੋਂ ਡਾ. ਆਲਮਦੀਪ ਕੌਰ ਪਸ਼ੂਆਂ ਦੀ ਵੈਕਸੀਨੇਸ਼ਨ ਕੈਂਪ ਸਬੰਧੀ ਐਕਸ਼ਨ ਪਲਾਨ ਦਿੱਤਾ ਗਿਆ। ਬਲਾਕ ਖੇਤੀਬਾੜੀ ਅਫਸਰ ਮਾਜਰੀ ਡਾ. ਰਮਨ ਕਰੋੜੀਆ ਵੱਲੋਂ ਬਲਾਕ ਦੇ ਕਿਸਾਨਾਂ ਵੱਲੋਂ ਬਲਾਕ ਫਾਰਮਰਜ਼ ਐਡਵਾਇਜਰੀ ਕਮੇਟੀ ਵੱਲੋਂ ਸਾਲ 2025-26 ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਸਲਾਹ ਮਸ਼ਵਰਾ ਪ੍ਰਾਪਤ ਕਰਕੇ ਐਕਸ਼ਨ ਪਲਾਨ ਪੇਸ਼ ਕੀਤਾ।

ਬਲਾਕ ਖੇਤੀਬਾੜੀ ਅਫਸਰ ਖਰੜ ਡਾ. ਸ਼ੁਭਕਰਨ ਸਿੰਘ ਵੱਲੋਂ ਵੀ ਐਕਸ਼ਨ ਪਲਾਨ ਪੇਸ਼ ਕੀਤਾ ਗਿਆ ਅਤੇ ਬਲਾਕ ਡੇਰਾਬਸੀ ਵੱਲੋਂ ਆਪਣਾ ਐਕਸ਼ਨ ਪਲਾਨ ਦਿੱਤਾ ਗਿਆ। ਵਣ ਵਿਭਾਗ ਤੋਂ ਹਾਜ਼ਰ ਨੁਮਾਇੰਦੇ ਸ਼੍ਰੀ ਬਲਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਆਤਮਾ ਸਕੀਮ ਦੇ ਤਾਲਮੇਲ ਨਾਲ ਕਿਸਾਨਾਂ ਨੂੰ ਮੈਡੀਸਨਲ ਪਲਾਂਟ ਦਿੱਤੇ ਜਾਣਗੇ।

ਇਸ ਮੌਕੇ ਕਿਸਾਨ ਮੈਂਬਰਾਂ ਸz. ਬਲਜਿੰਦਰ ਸਿੰਘ ਅਤੇ ਸz. ਰਾਜਵੀਰ ਸਿੰਘ ਨੇ ਕਿਹਾ ਕਿ ਸਰਦ ਰੁੱਤ ਦੀ ਮੱਕੀ ਦੇ ਪ੍ਰਦਰਸ਼ਨੀ ਪਲਾਟ ਦਿੱਤੇ ਜਾਣ ਅਤੇ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਮਿਨਲਰ ਮਿਕਚਰ ਦਿੱਤਾ ਜਾਵੇ।

ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਵਲੋਂ ਅਲਾਇਡ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਪ੍ਰਾਪਤ ਐਕਸ਼ਨ ਪਲਾਨ ਅਤੇ ਸੁਝਾਵਾਂ ਅਨੁਸਾਰ ਸਾਲ 2025-26 ਦੌਰਾਨ ਮਿਥੇ ਗਏ ਟੀਚਿਆਂ ਨੂੰ ਪੂਰਾ ਕੀਤਾ ਜਾਵੇਗਾ।

Continue Reading

Latest News

Trending