Mohali
ਪੰਜਾਬ ਸਰਕਾਰ ਔਰਤਾਂ ਨੂੰ ਸਿੱਖਿਅਤ ਕਰਕੇ ਆਤਮ ਨਿਰਭਰ ਬਣਾਉਣ ਲਈ ਯਤਨਸ਼ੀਲ : ਕੁਲਵੰਤ ਸਿੰਘ
ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਪਿੰਡ ਕੁੰਭੜਾ ਵਿਖੇ ਖੋਲ੍ਹੇ ਦੂਜੇ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 25 ਜਨਵਰੀ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਿੰਡ ਕੁੰਭੜਾ ਵਿਖੇ ਜੇ. ਐਲ. ਪੀ. ਐਲ. ਅਤੇ ਲਾਇਨਜ ਕਲੱਬ ਪੰਚਕੁਲਾ ਪ੍ਰੀਮੀਅਮ ਵਲੋਂ ਖੋਲ੍ਹੇ ਗਏ ਦੂਜੇ ਜੇ. ਐਲ. ਪੀ. ਐਲ. ਸਿਲਾਈ ਹੁਨਰ ਵਿਕਾਸ ਕੇਂਦਰ ਦਾ ਡਾ. ਸਤਵਿੰਦਰ ਸਿੰਘ ਭਮਰਾ ਦੀ ਹਾਜਰੀ ਵਿੱਚ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਇਸ ਸੈਂਟਰ ਤੋਂ ਸਿਖਲਾਈ ਹਾਸਿਲ ਕਰਨ ਨਾਲ ਲੜਕੀਆਂ ਆਤਮ ਨਿਰਭਰ ਬਣਨਗੀਆਂ ਅਤੇ ਉਹਨਾਂ ਨੂੰ ਚਿਰ ਸਥਾਈ ਰੁਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ ਜੇ ਐਲ ਪੀ ਐਲ ਵਲੋਂ ਆਊਣ ਵਾਲੇ ਸਮੇਂ ਦੌਰਾਨ ਕੁੜੀਆਂ ਵਲੋਂ ਤਿਆਰ ਕੀਤੇ ਗਏ ਕੱਪੜੇ ਦੀ ਮਾਰਕੀਟਿੰਗ ਵੀ ਕਰਨਗੇ ਅਤੇ ਜਿਹੜੀਆਂ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨ ਦੀ ਲੋੜ ਹੋਵੇਗੀ ਉਹਨਾਂ ਨੂੰ ਘਰ ਵਾਸਤੇ ਸਿਲਾਈ ਮਸ਼ੀਨ ਵੀ ਦਿੱਤੀ ਜਾਵੇਗੀ।
ਇਸ ਮੌਕੇ ਡਾ. ਸਤਵਿੰਦਰ ਸਿੰਘ ਭਮਰਾ ਨੇ ਦੱਸਿਆ ਕਿ ਲਾਇੰਜ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਖੋਲ੍ਹੇ ਗਏ ਇਸ ਕੇਂਦਰ ਵਿੱਚ ਲੜਕੀਆਂ ਲਈ 24 ਮਸ਼ੀਨਾਂ ਰੱਖੀਆਂ ਗਈਆਂ ਹਨ ਤਾਂ ਕਿ ਵੱਧ ਤੋਂ ਵੱਧ ਲੜਕੀਆਂ ਗਰੁੱਪਾਂ ਦੇ ਵਿੱਚ ਸਿਲਾਈ ਦਾ ਹੁਨਰ ਪ੍ਰਾਪਤ ਕਰ ਸਕਣ ਅਤੇ ਸਿਲਾਈ ਦੇ ਕੰਮ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਆਪੋ-ਆਪਣੇ ਪੱਧਰ ਤੇ ਸਿਲਾਈ ਦਾ ਕੰਮ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਸਹਾਇਤਾ ਕਰ ਸਕਣ।
ਇਸ ਮੌਕੇ ਨਗਰ ਨਿਗਮ ਦੇ ਕੌੌਂਸਲਰ ਰਮਨਪ੍ਰੀਤ ਕੌਰ, ਹਰਮੇਸ਼ ਸਿੰਘ ਕੁੰਬੜਾ, ਮਾਸਟਰ ਭੁਪਿੰਦਰ ਸਿੰਘ, ਸਾਬਕਾ ਕੌਂਸਲਰ ਆਰ. ਪੀ. ਸ਼ਰਮਾ, ਜਸਬੀਰ ਕੌਰ ਅਤਲੀ ਅਤੇ ਹਰਪਾਲ ਸਿੰਘ ਚੰਨਾ, ਗਗਨਦੀਪ ਸਿੰਘ ਨੰਬਰਦਾਰ, ਹਰਬਿੰਦਰ ਸਿੰਘ ਸੈਣੀ, ਰਣਦੀਪ ਸਿੰਘ ਮਟੌਰ, ਰਜੀਵ ਵਸ਼ਿਸ਼ਟ, ਜਸਪਾਲ ਸਿੰਘ ਮਟੌਰ, ਅਰੁਣ ਗੋਇਲ, ਡਾ. ਕੁਲਦੀਪ ਸਿੰਘ, ਅਕਬਿੰਦਰ ਸਿੰਘ ਗੋਸਲ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਬੰਤ ਸਿੰਘ ਸੋਹਾਣਾ, ਗੁਰਪ੍ਰੀਤ ਸਿੰਘ ਕੁਰੜਾ, ਬੀਬੀ ਕਸ਼ਮੀਰ ਕੌਰ, ਸਵਿਤਾ ਪ੍ਰਿੰਜਾ, ਅਵਤਾਰ ਸਿੰਘ ਸਰਪੰਚ ਮੌਲੀ, ਗੁਰਸੇਵਕ ਸਿੰਘ ਸਰਪੰਚ ਮੌਲੀ ਬੈਦਵਾਣ, ਨਿਰਮੈਲ ਸਿੰਘ ਸਨੇਟਾ, ਕੁਲਵੰਤ ਸਿੰਘ, ਮਨਜੀਤ ਕੌਰ ਭੰਵਰਾ, ਸ੍ਰੀਮਤੀ ਗੋਗਾ ਪੰਚ ਜੁਝਾਰ ਨਗਰ, ਸੰਜੀਵ ਕੁਮਾਰ ਸਨੇਟਾ, ਸੁਖਵਿੰਦਰ ਸਿੰਘ ਗੋਗੀ, ਸਵਰਨ ਸਿੰਘ, ਹਰਜੋਤ ਸਿੰਘ ਗੱਬਰ, ਸਤਵਿੰਦਰ ਸਿੰਘ ਮਿੱਠੂ ਅਤੇ ਪਰਮਜੀਤ ਸਿੰਘ ਵਿੱਕੀ ਪਿੰਡ ਮੁਹਾਲੀ ਵੀ ਹਾਜ਼ਰ ਸਨ।
Mohali
ਸ਼ੈਲਰਾਂ ਵਿੱਚੋਂ ਜੀਰੀ ਚੋਰੀ ਕਰਨ ਵਾਲੇ 4 ਕਾਬੂ
ਜੀਰੀ ਦੀਆਂ ਬੋਰੀਆਂ ਅਤੇ ਦੋ ਕਾਰਾਂ ਬਰਾਮਦ
ਘਨੌਰ, 25 ਜਨਵਰੀ (ਅਭਿਸ਼ੇਕ ਸੂਦ) ਘਨੌਰ ਪੁਲੀਸ ਨੇ ਸ਼ੈਲਰਾਂ ਵਿੱਚੋਂ ਚੌਰੀ ਕਰਨ ਵਾਲੇ 4 ਚੋਰ ਕਾਬੂ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਨੌਰ ਦੇ ਮੁੱਖ ਅਫਸਰ ਥਾਣਾ ਘਨੌਰ ਸਾਹਿਬ ਸਿੰਘ ਵਿਰਕ ਨੇ ਦੱਸਿਆ ਘਨੌਰ ਨੇੜਲੇ ਪਿੰਡ ਸੀਲ ਸ਼ੈਲਰ ਵਿੱਚ ਜੀਰੀ ਦੀਆਂ ਬੋਰੀਆਂ ਦੀ ਚੋਰੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੌਰਾਨ ਸੰਜੀਵ ਕੁਮਾਰ ਉਰਫ ਸੰਦੀਪ ਵਾਸੀ ਕ੍ਰਿਸਨਾ ਕਲੋਨੀ ਨੇੜੇ ਆਈ ਟੀ ਆਈ ਅਬਲੋਵਾਲ ਪਟਿਆਲਾ, ਅਮਿਤ ਉਰਫ ਖੰਨਾ ਵਾਸੀ ਉਮਾਪੁਰ ਥਾਣਾ ਬਾਬਾ ਬਜਾਰ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ, ਸੂਰਜ ਉਰਫ ਬੱਚੀ ਵਾਸੀ ਨੇੜੇ ਆਸ਼ੂ ਹਸਪਤਾਲ ਪਿੰਡ ਛੋਟਾ ਅਰਾਈ ਮਾਜਰਾ ਦੇਵੀਗੜ ਰੋੜ ਪਟਿਆਲਾ ਅਤੇ ਮਿੱਥਨ ਵਾਸੀ ਪਿੰਡ ਸੁਰਾਹਾ ਥਾਣਾ ਖਰੀਕ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਚੋਰੀ ਹੋਈਆਂ ਜੀਰੀ ਦੀਆਂ ਬੋਰੀਆ ਬ੍ਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਵਾਰਦਾਤ ਕਰਨ ਵੇਲੇ ਵਰਤੀਆਂ ਗਈਆਂ ਦੋ ਕਾਰਾਂ ਮਹਿੰਦਰਾ ਵਰੀਟੋ ਅਤੇ ਇੰਜੋਏ ਕਾਰ (ਜਿਸ ਵਿੱਚ ਇਹ ਚੋਰੀ ਕੀਤੇ ਸਮਾਨ ਦੀ ਢੋਆ ਢੁਆਈ ਕਰਦੇ ਹਨ) ਵੀ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਪਾਸੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Mohali
ਟਰੈਫਿਕ ਪੁਲੀਸ ਰਾਜਪੁਰਾ ਵੱਲੋਂ ਈ ਚਲਾਨ ਦੀ ਸ਼ੁਰੂਆਤ
ਰਾਜਪੁਰਾ, 25 ਜਨਵਰੀ (ਜਤਿੰਦਰ ਲੱਕੀ) ਰਾਜਪੁਰਾ ਟ੍ਰੈਫਿਕ ਪੁਲੀਸ ਵੱਲੋਂ ਵਾਹਨਾਂ ਦਾ ਈ ਚਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੌਰਾਨ ਸੜਕਾਂ ਦੇ ਕਿਨਾਰੇ ਖੜੇ ਵਾਹਨਾਂ ਦੇ ਚਾਲਾਨ ਕੀਤੇ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਰਾਜਪੁਰਾ ਸz. ਗੁਰਬਚਨ ਸਿੰਘ ਨੇ ਦੱਸਿਆ ਰਾਜਪੁਰਾ ਦੀ ਟਰੈਫਿਕ ਵਿਵਸਥਾ ਦੀ ਬਦਹਾਲੀ ਦੀ ਗੱਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਵਿਭਾਗ ਵੱਲੋਂ ਈ ਚਾਲਾਨ ਮਸ਼ੀਨ ਦਿੱਤੀ ਗਈ ਹੈ ਅਤੇ ਟ੍ਰੈਫਿਕ ਪੁਲੀਸ ਵਲੋਂ ਅਜਿਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾ ਰਹੇ ਹਨ ਜਿਹੜੀਆਂ ਪਾਰਕਿੰਗ ਦੀ ਥਾਂ ਸੜਕ ਦੇ ਕਿਨਾਰੇ ਖੜ੍ਹਾ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਜਿਸ ਵੀ ਗੱਡੀ ਦਾ ਈ ਚਾਲਾਨ ਹੋਵੇਗਾ ਉਸਦਾ ਮੈਸੇਜ ਗੱਡੀ ਮਾਲਕ ਦੇ ਫੋਨ ਉੱਤੇ ਆਏਗਾ ਤੇ ਉਹ ਚਲਾਨ ਉਸ ਗੱਡੀ ਦੇ ਖਾਤੇ ਵਿੱਚ ਪੈ ਜਾਏਗਾ।
ਉਹਨਾਂ ਦੱਸਿਆ ਕਿ ਟ੍ਰੈਫਿਕ ਪੁਲੀਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਬਿਨਾਂ ਪਾਰਕਿੰਗ ਤੋਂ ਖੜਨ ਵਾਲੀ ਗੱਡੀਆਂ ਤੇ ਕਾਫੀ ਠੱਲ ਪਈ ਹੈ।
Mohali
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਵਾਉਣ ਸਿੱਖ ਵੋਟਰ : ਪੱਤੋਂ
ਐਸ ਏ ਐਸ ਨਗਰ, 25 ਜਨਵਰੀ (ਸ.ਬ.) ਪੰਥਕ ਅਕਾਲੀ ਲਹਿਰ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੰਬੰਧੀ ਜਿਨ੍ਹਾਂ ਵੋਟਰਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਵਾ ਲੈਣ ਕਿਉਂਕਿ ਵੋਟ ਬਣਾਉਣ ਦੀ ਮਿਤੀ ਹੁਣ ਵੱਧ ਕੇ 10 ਮਾਰਚ ਹੋ ਗਈ ਹੈ। ਉਹਨਾਂ ਕਿਹਾ ਕਿ ਸਿੱਖ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਇਨਸਾਨਾਂ ਤੇ ਹੱਥ ਵਿੱਚ ਆ ਸਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਆਜ਼ਾਦ ਕਰਾਇਆ ਜਾ ਸਕੇ।
-
National2 months ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International2 months ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
International2 months ago
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਦੋ ਮੁਲਜ਼ਮ ਗ੍ਰਿਫਤਾਰ
-
National2 months ago
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 30,000 ਡਾਲਰ ਮੰਗੇ
-
National2 months ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
Mohali2 months ago
ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ