Connect with us

Mohali

ਸ਼ੈਲਰਾਂ ਵਿੱਚੋਂ ਜੀਰੀ ਚੋਰੀ ਕਰਨ ਵਾਲੇ 4 ਕਾਬੂ

Published

on

 

 

ਜੀਰੀ ਦੀਆਂ ਬੋਰੀਆਂ ਅਤੇ ਦੋ ਕਾਰਾਂ ਬਰਾਮਦ

ਘਨੌਰ, 25 ਜਨਵਰੀ (ਅਭਿਸ਼ੇਕ ਸੂਦ) ਘਨੌਰ ਪੁਲੀਸ ਨੇ ਸ਼ੈਲਰਾਂ ਵਿੱਚੋਂ ਚੌਰੀ ਕਰਨ ਵਾਲੇ 4 ਚੋਰ ਕਾਬੂ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਨੌਰ ਦੇ ਮੁੱਖ ਅਫਸਰ ਥਾਣਾ ਘਨੌਰ ਸਾਹਿਬ ਸਿੰਘ ਵਿਰਕ ਨੇ ਦੱਸਿਆ ਘਨੌਰ ਨੇੜਲੇ ਪਿੰਡ ਸੀਲ ਸ਼ੈਲਰ ਵਿੱਚ ਜੀਰੀ ਦੀਆਂ ਬੋਰੀਆਂ ਦੀ ਚੋਰੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੌਰਾਨ ਸੰਜੀਵ ਕੁਮਾਰ ਉਰਫ ਸੰਦੀਪ ਵਾਸੀ ਕ੍ਰਿਸਨਾ ਕਲੋਨੀ ਨੇੜੇ ਆਈ ਟੀ ਆਈ ਅਬਲੋਵਾਲ ਪਟਿਆਲਾ, ਅਮਿਤ ਉਰਫ ਖੰਨਾ ਵਾਸੀ ਉਮਾਪੁਰ ਥਾਣਾ ਬਾਬਾ ਬਜਾਰ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ, ਸੂਰਜ ਉਰਫ ਬੱਚੀ ਵਾਸੀ ਨੇੜੇ ਆਸ਼ੂ ਹਸਪਤਾਲ ਪਿੰਡ ਛੋਟਾ ਅਰਾਈ ਮਾਜਰਾ ਦੇਵੀਗੜ ਰੋੜ ਪਟਿਆਲਾ ਅਤੇ ਮਿੱਥਨ ਵਾਸੀ ਪਿੰਡ ਸੁਰਾਹਾ ਥਾਣਾ ਖਰੀਕ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਚੋਰੀ ਹੋਈਆਂ ਜੀਰੀ ਦੀਆਂ ਬੋਰੀਆ ਬ੍ਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਵਾਰਦਾਤ ਕਰਨ ਵੇਲੇ ਵਰਤੀਆਂ ਗਈਆਂ ਦੋ ਕਾਰਾਂ ਮਹਿੰਦਰਾ ਵਰੀਟੋ ਅਤੇ ਇੰਜੋਏ ਕਾਰ (ਜਿਸ ਵਿੱਚ ਇਹ ਚੋਰੀ ਕੀਤੇ ਸਮਾਨ ਦੀ ਢੋਆ ਢੁਆਈ ਕਰਦੇ ਹਨ) ਵੀ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਪਾਸੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Continue Reading

Mohali

ਟਰੈਫਿਕ ਪੁਲੀਸ ਰਾਜਪੁਰਾ ਵੱਲੋਂ ਈ ਚਲਾਨ ਦੀ ਸ਼ੁਰੂਆਤ

Published

on

By

 

ਰਾਜਪੁਰਾ, 25 ਜਨਵਰੀ (ਜਤਿੰਦਰ ਲੱਕੀ) ਰਾਜਪੁਰਾ ਟ੍ਰੈਫਿਕ ਪੁਲੀਸ ਵੱਲੋਂ ਵਾਹਨਾਂ ਦਾ ਈ ਚਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੌਰਾਨ ਸੜਕਾਂ ਦੇ ਕਿਨਾਰੇ ਖੜੇ ਵਾਹਨਾਂ ਦੇ ਚਾਲਾਨ ਕੀਤੇ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਰਾਜਪੁਰਾ ਸz. ਗੁਰਬਚਨ ਸਿੰਘ ਨੇ ਦੱਸਿਆ ਰਾਜਪੁਰਾ ਦੀ ਟਰੈਫਿਕ ਵਿਵਸਥਾ ਦੀ ਬਦਹਾਲੀ ਦੀ ਗੱਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਵਿਭਾਗ ਵੱਲੋਂ ਈ ਚਾਲਾਨ ਮਸ਼ੀਨ ਦਿੱਤੀ ਗਈ ਹੈ ਅਤੇ ਟ੍ਰੈਫਿਕ ਪੁਲੀਸ ਵਲੋਂ ਅਜਿਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾ ਰਹੇ ਹਨ ਜਿਹੜੀਆਂ ਪਾਰਕਿੰਗ ਦੀ ਥਾਂ ਸੜਕ ਦੇ ਕਿਨਾਰੇ ਖੜ੍ਹਾ ਦਿੱਤੀਆਂ ਜਾਂਦੀਆਂ ਹਨ।

ਉਹਨਾਂ ਕਿਹਾ ਕਿ ਜਿਸ ਵੀ ਗੱਡੀ ਦਾ ਈ ਚਾਲਾਨ ਹੋਵੇਗਾ ਉਸਦਾ ਮੈਸੇਜ ਗੱਡੀ ਮਾਲਕ ਦੇ ਫੋਨ ਉੱਤੇ ਆਏਗਾ ਤੇ ਉਹ ਚਲਾਨ ਉਸ ਗੱਡੀ ਦੇ ਖਾਤੇ ਵਿੱਚ ਪੈ ਜਾਏਗਾ।

ਉਹਨਾਂ ਦੱਸਿਆ ਕਿ ਟ੍ਰੈਫਿਕ ਪੁਲੀਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਬਿਨਾਂ ਪਾਰਕਿੰਗ ਤੋਂ ਖੜਨ ਵਾਲੀ ਗੱਡੀਆਂ ਤੇ ਕਾਫੀ ਠੱਲ ਪਈ ਹੈ।

Continue Reading

Mohali

ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਵਾਉਣ ਸਿੱਖ ਵੋਟਰ : ਪੱਤੋਂ

Published

on

By

 

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਪੰਥਕ ਅਕਾਲੀ ਲਹਿਰ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੰਬੰਧੀ ਜਿਨ੍ਹਾਂ ਵੋਟਰਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਵਾ ਲੈਣ ਕਿਉਂਕਿ ਵੋਟ ਬਣਾਉਣ ਦੀ ਮਿਤੀ ਹੁਣ ਵੱਧ ਕੇ 10 ਮਾਰਚ ਹੋ ਗਈ ਹੈ। ਉਹਨਾਂ ਕਿਹਾ ਕਿ ਸਿੱਖ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਇਨਸਾਨਾਂ ਤੇ ਹੱਥ ਵਿੱਚ ਆ ਸਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਆਜ਼ਾਦ ਕਰਾਇਆ ਜਾ ਸਕੇ।

Continue Reading

Mohali

ਐਨ. ਐਸ. ਐਸ. ਕੈਂਪ ਦੇ ਤੀਜੇ ਦਿਨ ਮੁੱਢਲੀ ਸਹਾਇਤਾ, ਰੋਡ ਸੇਫਟੀ, ਡਿਜਾਸ਼ਟਰ ਮੈਨੇਜਮੈਂਟ ਅਤੇ ਸਾਇਬਰ ਕ੍ਰਾਇਮ ਉੱਤੇ ਵਿਸ਼ੇਸ਼ ਲੈਕਚਰ ਕਰਵਾਇਆ

Published

on

By

 

ਰਾਜਪੁਰਾ, 25 ਜਨਵਰੀ (ਜਤਿੰਦਰ ਲੱਕੀ) ਸਥਾਨਕ ਪਟੇਲ ਮਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਚਲ ਰਹੇ ਸੱਤ ਰੋਜ਼ਾ ਕੈਂਪ ਦੇ ਤੀਜੇ ਦਿਨ ਮੁੱਢਲੀ ਸਹਾਇਤਾ, ਰੋਡ ਸੇਫਟੀ, ਡਿਜਾਸ਼ਟਰ ਅਤੇ ਸਾਇਬਰ ਕ੍ਰਾਇਮ ਉੱਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਰੈੱਡ ਕਰਾਸ ਪਟਿਆਲਾ ਦੇ ਸੇਵਾ ਮੁਕਤ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਪਟਿਆਲਾ ਦੇ ਏ. ਐਸ. ਆਈ. ਰਾਮ ਸ਼ਰਨ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।

ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਐਨ ਐਸ ਐਸ ਵਿਭਾਗ ਦੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਪ੍ਰੋ. ਵੰਦਨਾ ਗੁੱਪਤਾ, ਪ੍ਰੋ. ਅਵਤਾਰ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ ਦਲਜੀਤ ਸਿੰਘ, ਪ੍ਰੋ. ਨੰਦਿਤਾ ਦੀ ਨਿਗਰਾਨੀ ਹੇਠ ਚਲ ਰਹੇ ਕੈਂਪ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਤੇ ਡਾਇਰੈਕਟਰ ਪੀ. ਆਈ. ਐਮ. ਟੀ. ਪ੍ਰੋ. ਰਾਜੀਵ ਬਾਹੀਆ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਲੈਕਚਰ ਦੇ ਮੁੱਖ ਵਕਤਾ ਸ਼੍ਰੀ ਕਾਕਾ ਰਾਮ ਵਰਮਾ ਨੇ ਵਲੰਟੀਅਰਾਂ ਨੂੰ ਮੁੱਢਲੀ ਸਹਾਇਤਾ ਅਤੇ ਡਿਜਾਸ਼ਟਰ ਮੈਨੇਜਮੈਂਟ ਬਾਰੇ ਜਾਣਕਾਰੀ ਦਿੱਤੀ। ਉਹਨਾ ਦੱਸਿਆ ਕਿ ਜੇਕਰ ਕਿਸੇ ਨਾਲ ਵੀ ਕੋਈ ਦੁਰਘਨਾ ਹੋ ਜਾਵੇ ਤਾਂ ਕਿਵੇਂ ਅਸੀਂ ਮਰੀਜ ਨੂੰ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਦੇ ਕੇ ਉਸਦੀ ਜਿੰਦਗੀ ਬਚਾ ਸਕਦੇ ਹਾਂ।

ਏ. ਐਸ. ਆਈ. ਰਾਮ ਸ਼ਰਨ ਨੇ ਰੋਡ ਸੇਫਟੀ ਅਤੇ ਸਾਇਬਰ ਕਰਾਇਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਅੱਜ ਲੋਕਾਂ ਨਾਲ ਸਾਇਬਰ ਠੱਗੀਆਂ ਵੱਜ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਇਹਨਾਂ ਠੱਗੀਆਂ ਤੋਂ ਨਾ ਘਬਰਾ ਕੇ ਬਚਣ ਦੇ ਤਰੀਕੇ ਸਾਂਝੇ ਕੀਤੇ। ਧੰਨਵਾਦ ਦੀ ਰਸਮ ਡਾ. ਵੰਦਨਾ ਗੁਪਤਾ ਅਤੇ ਪ੍ਰੋ. ਗਗਨਦੀਪ ਕੌਰ ਅਤੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਅਵਤਾਰ ਸਿੰਘ ਨੇ ਨਿਭਾਈ।

ਇਸ ਮੌਕੇ ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਪ੍ਰੋ. ਸਤਬੀਰ ਕੌਰ, ਪ੍ਰੋ. ਸੰਦੀਪ ਕੁਮਾਰ, ਡਾ. ਤਰੰਗ ਗੁਪਤਾ, ਪ੍ਰੋ. ਅੰਮ੍ਰਿਤਪਾਲ ਕੌਰ ਪ੍ਰੋ. ਸੰਦੀਪ ਕੁਮਾਰ, ਮੈਡਮ ਮੰਜੂ ਬਾਲਾ, ਹਰਪ੍ਰੀਤ ਸਿੰਘ ਕੋਚ ਤੋਂ ਇਲਾਵਾ 150 ਵਲੰਟੀਅਰ ਹਾਜ਼ਰ ਸਨ।

Continue Reading

Latest News

Trending