Connect with us

National

50 ਹਜ਼ਾਰ ਦਾ ਇਨਾਮੀ ਤਾਂਤਰਿਕ ਨਈਮ ਪੁਲੀਸ ਮੁਕਾਬਲੇ ਵਿੱਚ ਢੇਰ

Published

on

 

 

ਮੇਰਠ, 25 ਜਨਵਰੀ (ਸ.ਬ.) ਮੇਰਠ ਪੁਲੀਸ ਨੇ ਅੱਜ ਤੜਕੇ ਇੱਕ ਮੁਕਾਬਲੇ ਵਿੱਚ 50,000 ਰੁਪਏ ਦੇ ਇਨਾਮੀ ਅਪਰਾਧੀ ਜਮੀਲ ਹੁਸੈਨ ਉਰਫ ਨਈਮ ਨੂੰ ਮਾਰ ਦਿੱਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।

ਉੱਤਰ ਪ੍ਰਦੇਸ਼ ਦੇ ਪੁਲੀਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਬਿਆਨ ਅਨੁਸਾਰ, ਜਮੀਲ ਹੁਸੈਨ ਉਰਫ਼ ਨਈਮ 9 ਜਨਵਰੀ, 2025 ਨੂੰ ਲਿਸਾਡੀ ਗੇਟ ਸਥਿਤ ਆਪਣੇ ਘਰ ਵਿੱਚ ਆਪਣੇ ਸੌਤੇਲੇ ਭਰਾ ਮੋਇਨ, ਉਸਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ।

ਪੁਲੀਸ ਅਨੁਸਾਰ, ਪੰਜਾਂ ਦੇ ਸਿਰਾਂ ਤੇ ਸੱਟਾਂ ਦੇ ਨਿਸ਼ਾਨ ਸਨ। ਇਨ੍ਹਾਂ ਕਤਲਾਂ ਤੋਂ ਬਾਅਦ, ਪੁਲੀਸ ਨੇ ਜਮੀਲ ਹੁਸੈਨ ਉਰਫ਼ ਨਈਮ ਅਤੇ ਉਸਦੇ ਸਾਥੀ ਸਲਮਾਨ ਤੇ ਇਨਾਮ ਦਾ ਐਲਾਨ ਕੀਤਾ ਸੀ।

ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਨਈਮ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣਾ ਨਾਮ ਅਤੇ ਸਥਾਨ ਬਦਲ ਰਿਹਾ ਸੀ। ਇਸ ਘਿਨਾਉਣੇ ਅਪਰਾਧ ਦਾ ਕਾਰਨ ਪੈਸੇ ਅਤੇ ਜਾਇਦਾਦ ਦਾ ਝਗੜਾ ਸੀ। ਨਈਮ ਦਾ ਦਿੱਲੀ ਅਤੇ ਠਾਣੇ ਵਿੱਚ ਅਪਰਾਧਿਕ ਗਤੀਵਿਧੀਆਂ ਦਾ ਇਤਿਹਾਸ ਹੈ।

ਬਿਆਨ ਅਨੁਸਾਰ, ਪੁਲੀਸ ਟੀਮ ਜਮੀਲ ਹੁਸੈਨ ਉਰਫ਼ ਨਈਮ ਅਤੇ ਸਲਮਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਅੱਜ ਸਵੇਰੇ, ਇੱਕ ਪੁਲੀਸ ਟੀਮ ਨਈਮ ਨੂੰ ਗ੍ਰਿਫ਼ਤਾਰ ਕਰਨ ਗਈ ਅਤੇ ਇੱਕ ਮੁਕਾਬਲਾ ਸ਼ੁਰੂ ਹੋ ਗਿਆ। ਨਈਮ ਨੂੰ ਗੋਲੀ ਲੱਗੀ ਅਤੇ ਜ਼ਖਮੀ ਹਾਲਤ ਵਿੱਚ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਜੇ ਵੀ ਇੱਕ ਹੋਰ ਦੋਸ਼ੀ ਸਲਮਾਨ ਦੀ ਭਾਲ ਕਰ ਰਹੀ ਹੈ।

Continue Reading

National

ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਫ਼ੌਜ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ, ਸਰਚ ਆਪ੍ਰੇਸ਼ਨ ਜਾਰੀ

Published

on

By

 

 

ਕਠੂਆ, 25 ਜਨਵਰੀ (ਸ.ਬ.) ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਉੱਪਰੀ ਇਲਾਕਿਆਂ ਵਿੱਚ ਬੀਤੀ ਅੱਧੀ ਰਾਤ ਤੋਂ ਬਾਅਦ ਫੌਜ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ ਅਤੇ ਇਸ ਤੋਂ ਬਾਅਦ ਫਰਾਰ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦਸਿਆ ਕਿ ਭਟੋਡੀ ਪੰਚਾਇਤ ਵਿੱਚ ਇੱਕ ਅਸਥਾਈ ਫ਼ੌਜੀ ਕੈਂਪ ਚੌਕੀ ਤੇ ਤਾਇਨਾਤ ਜਵਾਨਾਂ ਨੇ ਸਵੇਰੇ 1.30 ਵਜੇ ਦੇ ਕਰੀਬ ਸ਼ੱਕੀ ਅੱਤਵਾਦੀ ਗਤੀਵਿਧੀਆਂ ਦੇਖੀਆਂ, ਜਿਸ ਤੋਂ ਬਾਅਦ ਫ਼ੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਵੀ ਗੋਲੀਬਾਰੀ ਕੀਤੀ ਅਤੇ ਦੋਵੇਂ ਪਾਸਿਆਂ ਤੋਂ ਲਗਭਗ ਅੱਧੇ ਘੰਟੇ ਤਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ।

ਅਧਿਕਾਰੀਆਂ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ, ਜੋ ਨੇੜਲੇ ਜੰਗਲ ਵੱਲ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਫ਼ੌਜ ਦੇ ਜਵਾਨਾਂ ਨੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।

Continue Reading

National

ਬਸਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ

Published

on

By

 

ਨਾਰਾਇਣਗੜ੍ਹ, 25 ਜਨਵਰੀ (ਸ.ਬ.) ਹਰਿਆਣਾ ਦੇ ਨਾਰਾਇਣਗੜ੍ਹ ਹਲਕੇ ਤੋਂ ਬਸਪਾ ਉਮੀਦਵਾਰ ਹਰਬਿਲਾਸ ਰੱਜੂਮਾਜਰਾ ਤੇ ਬਦਮਾਸ਼ਾਂ ਨੇ ਤਾਬੜਤੋੜ ਫਾਇਰਿੰਗ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਹ ਆਪਣੀ ਜਾਨ ਬਚਾਉਣ ਲਈ ਗੱਡੀ ਤੋਂ ਉਤਰ ਕੇ ਭੱਜੇ ਸਨ ਪਰ ਬਦਮਾਸ਼ ਉਸ ਦਾ ਪਿੱਛਾ ਕਰਦੇ ਰਹੇ। ਇਸ ਦੌਰਾਨ ਹਰਬਿਲਾਸ ਨੇੜੇ ਹੀ ਜੁੱਤਿਆਂ ਦੀ ਦੁਕਾਨ ਵਿਚ ਜਾ ਵੜੇ ਜਿਥੇ ਬਦਮਾਸ਼ਾਂ ਨੇ ਦੁਕਾਨ ਵਿਚ ਜਾ ਕੇ ਉੁਸ ਨੂੰ ਗੋਲੀਆਂ ਮਾਰ ਦਿੱਤੀਆਂ।

ਹਰਬਿਲਾਸ ਨੂੰ ਗੋਲੀਆਂ ਮਾਰ ਕੇ ਬਦਮਾਸ਼ ਫਰਾਰ ਹੋਏ ਤਾ ਦੁਕਾਨਦਾਰ ਨੇ ਹਰਬਿਲਾਸ ਨੂੰ ਹਸਪਤਾਲ ਪਹੁੰਚਾਇਆ ਦੂਜੇ ਪਾਸੇ ਹਰਬਿਲਾਸ ਦੇ ਨਾਲ ਗੱਡੀ ਵਿਚ ਸਵਾਰ ਵਿਜੇ ਮੌਦਗਿਲ ਤੇ ਪੁਨੀਤ ਵੀ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਬਦਮਾਸ਼ਾਂ ਨੇ ਉਨ੍ਹਾਂ ਤੇ ਵੀ ਫਾਇਰਿੰਗ ਕਰ ਦਿੱਤੀ।

ਇਸ ਦੌਰਾਨ ਵਿਜੇ ਮੌਦੂਗਿਲ ਨੂੰ ਗੋਲੀਆਂ ਲੱਗੀਆਂ ਪਰ ਪੁਨੀਤ ਕੋਲੋਂ ਗੋਲੀ ਨਾਲ ਲੱਗ ਕੇ ਨਿਕਲ ਗਈ ਪਰ ਉਹ ਡਰ ਕਾਰਨ ਬੇਹੋਸ਼ ਹੋ ਗਿਆ। ਜ਼ਖਮੀਆਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਹਰਬਿਲਾਸ ਤੇ ਵਿਜੇ ਨੂੰ ਗੰਭੀਰ ਹਾਲਤ ਵਿਚ ਜਦੋਂ ਕਿ ਪੁਨੀਤ ਨੂੰ ਵੀ ਉੁਨ੍ਹਾਂ ਨਾਲ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿਥੇ ਰਾਤ ਲਗਭਗ ਸਾਢੇ 10 ਵਜੇ ਡਾਕਟਰਾਂ ਨੇ ਹਰਬਿਲਾਸ ਨੂੰ ਮ੍ਰਿਤਕ ਐਲਾਨ ਦਿੱਤਾ।

ਬਦਮਾਸ਼ਾਂ ਨੂੰ ਫੜਨ ਲਈ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਨਾਲ ਲੱਗਦੇ ਹਿਮਾਚਲ ਵੱਲ ਵੀ ਰਵਾਨਾ ਹੋ ਚੁੱਕੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬਦਮਾਸ਼ ਗੱਡੀ ਵਿਚ ਹਿਮਾਚਲ ਵੱਲ ਵੀ ਭੱਜ ਸਕਦੇ ਹਨ।

Continue Reading

National

ਪਤਨੀ ਨੂੰ ਫ਼ੋਨ ਤੇ ਤਿੰਨ ਤਲਾਕ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ

Published

on

By

 

 

ਕੇਰਲ, 25 ਜਨਵਰੀ (ਸ.ਬ.) ਕੇਰਲ ਵਿੱਚ ਇੱਕ ਵਿਅਕਤੀ ਨੂੰ ਆਪਣੀ ਪਤਨੀ ਨੂੰ ਫ਼ੋਨ ਤੇ ਤਿੰਨ ਤਲਾਕ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕੋਲਮ ਜ਼ਿਲ੍ਹੇ ਦੇ ਮਾਈਨਾਗਪੱਲੀ ਦੇ ਰਹਿਣ ਵਾਲੇ ਅਬਦੁਲ ਬਾਸਿਤ ਨੂੰ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

ਪੁਲੀਸ ਨੇ ਕਿਹਾ ਕਿ ਬਾਸਿਤ ਤੇ ਮੁਸਲਿਮ ਮਹਿਲਾ (ਵਿਆਹ ਅਧਿਕਾਰਾਂ ਦੀ ਸੁਰੱਖਿਆ) ਐਕਟ ਅਤੇ ਬੀਐਨਐਸ ਦੀਆਂ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਇਸ ਸਮੇਂ ਚਾਵੜਾ ਸਬ-ਜੇਲ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ।

ਪੁਲੀਸ ਦੇ ਅਨੁਸਾਰ, ਬਾਸਿਤ ਨੂੰ ਉਸ ਦੀ 20 ਸਾਲਾ ਪਤਨੀ, ਜੋ ਕੋਲਮ ਦੇ ਚਾਵਾਰਾ ਦੀ ਰਹਿਣ ਵਾਲੀ ਹੈ, ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼ਿਕਾਇਤ ਦੇ ਅਨੁਸਾਰ, ਬਾਸਿਤ ਨੇ ਆਪਣੇ ਪਹਿਲੇ ਵਿਆਹ ਬਾਰੇ ਦੱਸੇ ਬਿਨਾਂ ਦੂਜਾ ਵਿਆਹ ਕੀਤਾ ਸੀ। ਇਸ ਦੂਜੇ ਵਿਆਹ ਤੋਂ ਬਾਅਦ, ਬਾਸਿਤ ਨੇ ਕਥਿਤ ਤੌਰ ਤੇ ਉਸ ਨੂੰ ਕਿਰਾਏ ਦੇ ਘਰ ਵਿੱਚ ਭੇਜ ਦਿੱਤਾ ਕਿਉਂਕਿ ਉਸ ਪਹਿਲੀ ਪਤਨੀ ਉਸ ਦੇ ਪਰਿਵਾਰਕ ਘਰ ਵਿੱਚ ਰਹਿ ਰਹੀ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੂੰ ਪਹਿਲੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ ਬਾਸਿਤ ਤੋਂ ਇਸ ਬਾਰੇ ਪੁੱਛਿਆ, ਜਿਸ ਤੋਂ ਬਾਅਦ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬਾਸਿਤ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਦੀ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਹਾਲਾਤ ਵਿਗੜਨ ਲੱਗੇ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਵਿਚਕਾਰ ਲੜਾਈ ਤੋਂ ਬਾਅਦ, ਸ਼ਿਕਾਇਤਕਰਤਾ ਆਪਣੇ ਮਾਪਿਆਂ ਦੇ ਘਰ ਆਈ। ਬਾਸਿਤ ਨੇ ਕਥਿਤ ਤੌਰ ਤੇ 19 ਜਨਵਰੀ ਨੂੰ ਉਸ ਨੂੰ ਫ਼ੋਨ ਕੀਤਾ ਅਤੇ ਫ਼ੋਨ ਤੇ ਤਿੰਨ ਤਲਾਕ ਦੇ ਕੇ ਆਪਣੇ ਰਿਸ਼ਤੇ ਦੇ ਅੰਤ ਦਾ ਐਲਾਨ ਕੀਤਾ।

Continue Reading

Latest News

Trending