Mohali
ਕਵੀ ਦਰਬਾਰ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 27 ਜਨਵਰੀ (ਸ.ਬ.) ਕਵੀ ਮੰਚ (ਰਜਿ:) ਮੁਹਾਲੀ ਵਲੋਂ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਅਤੇ ਐਕਟਿੰਗ ਮੈਂਬਰ ਜਗਪਾਲ ਸਿੰਘ (ਜਿਨ੍ਹਾਂ ਨੇ ਇਸ ਮਹੀਨੇ ਕ੍ਰਮਵਾਰ 89 ਅਤੇ 80ਵੇਂ ਵਰ੍ਹੇ ਵਿੱਚ ਪੈਰ ਧਰਿਆ ਹੈ) ਦਾ ਜਨਮ ਦਿਨ ਮਣਾਉਂਦਿਆਂ ਸੈਕਟਰ-55 ਚੰਡੀਗੜ੍ਹ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸਦੀ ਪ੍ਰਧਾਨਗੀ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਐਸੋਸੀਏਟ ਸੈਕਟਰੀ ਸਤਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਕਵੀ ਦਰਬਾਰ ਦੇ ਆਰੰਭ ਵਿੱਚ ਮੰਚ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਕਵੀ ਦਰਬਾਰ ਦਾ ਅਰੰਭ ਕਰਦਿਆਂ ਮਲਕੀਤ ਸਿੰਘ ਨਾਗਰਾ ਨੇ ਸਾਕਾ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਦਾ ਇਤਿਹਾਸ ਕਵੀਸ਼ਰੀ ਵਿੱਚ ਗਾ ਕੇ ਸੁਣਾਇਆ। ਇਸ ਉਪਰੰਤ ਧਿਆਨ ਸਿੰਘ ਕਾਹਲੋਂ, ਦਲਬੀਰ ਸਿੰਘ ਸਰੋਆ, ਗੁਰਸ਼ਰਨ ਸਿੰਘ ਕਾਕਾ, ਪ੍ਰਿੰ. ਬਹਾਦਰ ਸਿੰਘ ਗੋਸਲ, ਮੰਦਰ ਗਿੱਲ ਸਾਹਿਬਚੰਦੀਆ, ਡਾ. ਰਾਜਿੰਦਰ ਰੇਨੂੰ, ਭਗਤ ਰਾਮ ਰੰਗਾੜਾ ਅਤੇ ਸਾਹੋਵਾਲੀਆ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਇੰਜ. ਤਰਸੇਮ ਰਾਜ ਵੱਲੋਂ ਚਰਨ ਸਿੰਘ ਸਫਰੀ ਦੀ ਰਚਨਾ ਸੁਣਾਈ ਗਈ। ਡਾ. ਵੀ.ਕੇ. ਸ਼ਰਮਾ ਅਤੇ ਜਗਪਾਲ ਸਿੰਘ ਇਹੋ ਜਿਹੇ ਸਮਾਗਮ ਨਰੰਤਰ ਕਰਦੇ ਰਹਿਣ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸਰਬ-ਸੰਮਤੀ ਨਾਲ ਡਾ. ਰੇਨੂੰ ਨੂੰ ਮੰਚ ਦਾ ਕੋਆਰਡੀਨੇਟਰ, ਸਤਵਿੰਦਰ ਸਿੰਘ ਨੂੰ ਮੁੱਖ ਸਹਿਯੋਗੀ ਅਤੇ ਡਾ. ਵੀ.ਕੇ. ਸ਼ਰਮਾ ਨੂੰ ਸਹਿਯੋਗੀ ਐਲਾਨਿਆ ਗਿਆ। ਐਸੋਸੀਏਟ ਸੈਕਟਰੀ ਵੱਲੋਂ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਗਏ।
Mohali
ਡਾ. ਬੀ. ਆਰ. ਅੰਬੇਡਕਰ ਦੀ ਮੂਰਤੀ ਤੋੜਨ ਦੇ ਦੋਸ਼ੀਆਂ ਵਿਰੁੱਧ ਹੋਵੇ ਸਖਤ ਕਾਰਵਾਈ : ਸੰਜੀਵ ਵਸ਼ਿਸ਼ਠ
ਭਾਜਪਾ ਵਲੋਂ ਡਾ. ਬੀ. ਆਰ. ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ
ਐਸ ਏ ਐਸ ਨਗਰ, 28 ਜਨਵਰੀ (ਸ.ਬ.) ਅੰਮ੍ਰਿਤਸਰ ਵਿੱਚ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੀ ਮੂਰਤੀ ਤੋੜਨ ਦੀ ਘਟਨਾ ਦੇ ਵਿਰੋਧ ਵਿੱਚ, ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਡਾ. ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰ ਐਂਡ ਕੋਰਸਿਜ਼, ਫੇਜ਼ 3ਬੀ2, ਮੁਹਾਲੀ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਅਮ੍ਰਿਤਸਰ ਵਿੱਚ ਹੋਈ ਘਟਨਾ ਪਿੱਛੇ ਵੱਡੀ ਸਾਜਿਸ਼ ਹੋ ਸਕਦੀ ਹੈ ਅਤੇ ਸਿਰਫ ਇੱਕ ਵਿਅਕਤੀ ਨੂੰ ਕਾਬੂ ਕਰਕੇ ਸਰਕਾਰ ਇਸਨੂੰ ਠੰਡੇ ਬਸਤੇ ਵਿੱਚ ਨਹੀਂ ਪਾ ਸਕਦੀ। ਉਹਨਾਂ ਕਿਹਾ ਕਿ ਸਰਕਾਰ ਦੀ ਜਿੰਮੇਵਾਰੀ ਹੈ ਕਿ ਇਸ ਸਾਜਿਸ਼ ਲਈ ਜਿੰਮੇਵਾਰ ਦੋਸ਼ੀਆਂ ਦਾ ਪਤਾ ਲਗਾ ਕੇ ਇਸ ਸਾਜਿਸ਼ ਦੇ ਵੇਰਵੇ ਜਨਤਕ ਕੀਤੇ ਜਾਣ। ਉਹਨਾਂ ਕਿਹਾ ਕਿ ਇਸ ਵਤੀਰੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਾਹਿਲ ਸ਼ਰਮਾ, ਹਰਦੀਪ ਬੈਦਵਾਨ, ਆਸ਼ਮਨ ਅਰੋੜਾ, ਰਾਜੇਸ਼ ਰਾਣਾ, ਰਮਨ ਸੈਲੀ, ਅਨਿਲ ਕੁਮਾਰ ਗੁੱਡੂ, ਜਸਵਿੰਦਰ ਸਿੰਘ, ਕਫੀਲ ਅਹਿਮਦ, ਜਸਪ੍ਰੀਤ ਸਿੰਘ, ਰਮੇਸ਼ ਵਰਮਾ, ਉਮਾਕਾਂਤ ਤਿਵਾੜੀ, ਸੰਨੀ ਸਿੰਘ, ਗਗਨ ਸ਼ਰਮਾ, ਮਿੱਲੀ ਗਰਗ, ਸਾਬਕਾ ਐਮਸੀ ਪ੍ਰਕਾਸ਼ ਵਤੀ, ਰੀਤਾ ਰਾਣੀ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਸ਼ੇਖਰ ਵੀ ਹਾਜਿਰ ਸਨ।
Mohali
ਬਸਪਾ ਵੱਲੋਂ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਦੀ ਤੋੜ ਭੰਨ ਕਰਨ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ
ਐਸ ਏ ਐਸ ਨਗਰ, 28 ਜਨਵਰੀ (ਸ.ਬ.) ਬਹੁਜਨ ਸਮਾਜ ਪਾਰਟੀ ਵੱਲੋਂ ਗਣਤੰਤਰ ਦਿਵਸ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਸਥਾਪਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਇੱਕ ਵਿਅਕਤੀ ਵੱਲੋਂ ਤੋੜ ਭੰਨ ਕਰਨ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਰਾਂਹੀ ਰਾਜਪਾਲ ਨੂੰ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਅਤੇ ਸੰਵਿਧਾਨ ਦੀ ਬੇਅਦਬੀ ਦੇ ਸਬੰਧ ਵਿੱਚ ਮੰਗ ਪੱਤਰ ਭੇਜਿਆ ਗਿਆ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਵਲੋਂ ਗਣਤੰਤਰ ਦਿਵਸ (26 ਜਨਵਰੀ 2025) ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਸਥਾਪਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਦਿਨ ਦਿਹਾੜੇ ਬੇਖੌਫ ਢੰਗ ਨਾਲ ਤੋੜ ਭੰਨ ਕੀਤੀ ਗਈ ਅਤੇ ਇੱਥੇ ਹੀ ਸੰਵਿਧਾਨ ਦੀ ਬਣੀ ਹੋਈ ਮੂਰਤੀ ਨੂੰ ਵੀ ਅੱਗ ਲਗਾਈ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਦੇ ਜਿੰਮੇਵਾਰ ਉਕਤ ਵਿਅਕਤੀ ਨੂੰ ਭਾਵੇਂ ਆਮ ਲੋਕਾਂ ਵੱਲੋਂ ਮੌਕੇ ਤੇ ਹੀ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਵੱਲੋਂ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ। ਪਰੰਤੂ ਗਣਤੰਤਰ ਦਿਵਸ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੇ ਬੁੱਤ ਅਤੇ ਦੇਸ਼ ਦੇ ਸੰਵਿਧਾਨ ਦੀ ਮੂਰਤੀ ਨਾਲ ਬੇਅਦਬੀ ਕੀਤੀ ਗਈ ਹੈ, ਜਿਸ ਨਾਲ ਬਹੁਤ ਸਾਰੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ ਅਤੇ ਇਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪੱਤਰ ਵਿੱਚ ਮੰਗ ਕੀਤੀ ਗਈ ਕਿ ਫੜੇ ਹੋਏ ਦੋਸ਼ੀ ਦੇ ਪਿਛਲੇ ਤੰਤਰ ਅਤੇ ਵਿਚਾਰਕ ਸੋਚ ਨੂੰ ਨੰਗਾ ਕਰਨਾ ਤੇ ਨਾਲ ਹੀ ਨਾਮਜਦ ਦੋਸ਼ੀਆਂ ਖਿਲਾਫ ਬਣਦੀ ਠੋਸ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਦਰਜ ਕੀਤੀ ਐਫ ਆਈ ਆਰ ਵਿਚ ਦਰਜ ਧਰਾਵਾਂ ਦੇ ਨਾਲ ਉਚੇਚੇ ਤੌਰ ਤੇ ਐਨ ਐਸ ਏ ਲਗਾ ਕੇ ਸਖਤ ਮਿਸਾਲੀ ਸਜਾ ਦਿੱਤੀ ਜਾਵੇ ਅਤੇ ਪੰਜਾਬ ਵਿੱਚ ਜਿੱਥੇ ਵੀ ਬਾਬਾ ਸਾਹਿਬ ਅਤੇ ਦੇਸ਼ ਦੇ ਸੰਵਿਧਾਨ ਦੀਆਂ ਪ੍ਰਤੀਮਾਵਾਂ ਲੱਗੀਆਂ ਹਨ, ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
Mohali
ਅਲਟਰਾ ਟੈਕ ਕੰਪਨੀ ਵਿੱਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਕੈਂਪ ਲਗਾਇਆ
ਰਾਜਪੁਰਾ, 28 ਜਨਵਰੀ (ਜਤਿੰਦਰ ਲੱਕੀ) ਦੇਸ਼ ਭਰ ਵਿੱਚ ਮਣਾਏ ਜਾ ਰਹੇ ਸੜਕ ਸੁਰਖਿਆ ਮਹੀਨੇ ਦੇ ਤਹਿਤ ਰਾਜਪੁਰਾ ਟ੍ਰੈਫਿਕ ਪੁਲੀਸ ਵੱਲੋਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅਲਟਰਾ ਟੈਕ ਸੀਮੈਂਟ ਪਲਾਂਟ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਦਰ ਥਾਣਾ ਦੇ ਮੁਖੀ ਸz ਕਿਰਪਾਲ ਸਿੰਘ ਮੋਹੀ ਅਤੇ ਰਾਜਪੁਰਾ ਟਰੈਫਿਕ ਪੁਲੀਸ ਦੇ ਇੰਚਾਰਜ ਗੁਰਬਚਨ ਸਿੰਘ ਨੇ ਕੈਂਪ ਵਿੱਚ ਸ਼ਾਮਿਲ ਹੋਏ ਡਰਾਈਵਰਾਂ ਅਤੇ ਟਰਾਂਸਪੋਰਟਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਵਾਹਨਾਂ ਦੇ ਸਹੀ ਤਰੀਕੇ ਨਾਲ ਰੱਖ ਰਖਾਵ ਅਤੇ ਉਸਨੂੰ ਚਲਾਉਣ ਸਬੰਧੀ ਜਾਗਰੂਕ ਕੀਤਾ।
ਉਹਨਾਂ ਕਿਹਾ ਕਿ ਕਿਸੇ ਵੀ ਹਾਦਸੇ ਨਾਲ ਸਰੀਰਿਕ, ਮਾਨਸਿਕ ਅਤੇ ਵਿੱਤੀ ਨੁਕਸਾਨ ਤਾਂ ਹੁੰਦਾ ਹੀ ਹੈ, ਇਸਦੇ ਨਾਲ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਜੋ ਨੁਕਸਾਨ ਝੱਲਣਾ ਪੈਂਦਾ ਹੈ ਉਸਤੋਂ ਅਸੀਂ ਸਾਰੇ ਹੀ ਜਾਣੂ ਹਾਂ ਅਤੇ ਇਸ ਸਾਰੇ ਨੁਕਸਾਨ ਤੋਂ ਬਚਣ ਲਈ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਜਾਨ ਵੀ ਸੁਰੱਖਿਅਤ ਰਹੇ ਅਤੇ ਦੂਜਿਆਂ ਦੀ ਜਾਨਾਂ ਵੀ ਬਚਾਈਆਂ ਜਾ ਸਕਣ।
ਇਸ ਪ੍ਰੋਗਰਾਮ ਦੌਰਾਨ ਅਲਟਰਾ ਟੈਕ ਕੰਪਨੀ ਦੇ ਕਰਮਚਾਰੀਆਂ ਵੱਲੋਂ ਵੀ ਨਾਟਕ, ਸਕਿਟ ਅਤੇ ਕਵਿਤਾਵਾਂ ਰਾਂਹੀ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਸਦਰ ਥਾਣਾ ਲੋਜੀਸਟਿਕ ਹੈਡ ਨੌਰਥ ਉਦਮ ਸਿੰਘ ਸਮੇਤ ਕੰਪਨੀ ਦਾ ਸਟਾਫ, ਡ੍ਰਾਇਵਰ, ਟਰਾਂਸਪੋਰਟਰ, ਨਾਲ ਦੇ ਪਿੰਡਾਂ ਦੇ ਪੰਚ ਸਰਪੰਚ ਵੀ ਹਾਜਿਰ ਸਨ।
-
International2 months ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
Mohali2 months ago
ਮਾਂ ਅੰਨਪੂਰਣਾ ਸੇਵਾ ਸਮਿਤੀ ਨੇ ਲੋੜਵੰਦ ਕੁੜੀ ਦੇ ਵਿਆਹ ਲਈ ਮਦਦ ਦਿੱਤੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
Editorial2 months ago
ਵਹਿਮਾਂ ਭਰਮਾਂ ਦੀ ਥਾਂ ਆਮ ਲੋਕਾਂ ਨੂੰ ਤਰਕਸ਼ੀਲ ਸੋਚ ਨੂੰ ਅਪਨਾਉਣ ਦੀ ਲੋੜ
-
National1 month ago
ਸ਼੍ਰੀਨਗਰ ਵਿੱਚ 24 ਸਾਲਾਂ ਵਿੱਚ ਸਭ ਤੋਂ ਘੱਟ ਤਾਪਮਾਨ ਰਿਕਾਰਡ