Connect with us

Chandigarh

ਆਵਾਰਾ ਕੁੱਤਿਆਂ ਦੀ ਭੇਂਟ ਚੜ ਰਿਹਾ ਪੰਜਾਬ ਦਾ ਬਚਪਨ : ਅਮਨਜੋਤ ਰਾਮੂੰਵਾਲੀਆ

Published

on

 

 

ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ

ਚੰਡੀਗੜ੍ਹ, 28 ਜਨਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਦਾ ਬਚਪਨ ਆਵਾਰਾ ਕੁੱਤਿਆਂ ਦੀ ਭੇਂਟ ਚੜ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਵੱਧਦੀ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਨਾ ਕੀਤੇ ਜਾਣ ਕਾਰਨ ਆਵਾਰਾ ਕੁੱਤੇ ਲੋਕਾਂ ਵਲੋਂ ਰੱਬ ਕੋਲੋਂ ਅਰਦਾਸਾਂ ਕਰ ਕਰਕੇ ਮੰਗੇ ਬੱਚਿਆਂ ਨੂੰ ਨੋਚ ਨੋਚ ਕੇ ਮੌਤ ਦੇ ਮੂੰਹ ਵਿੱਚ ਸੁੱਟ ਰਹੇ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।

ਉਹਨਾਂ ਕਿਹਾ ਕਿ ਬੀਤੇ ਦਿਨ ਅਮ੍ਰਿਤਸਰ ਦੇ ਅਜਨਾਲਾ ਵਿੱਚ ਵਿਦੇਸ਼ ਰਹਿੰਦੇ ਮਾਪਿਆਂ ਦੇ ਇਕਲੌਤੇ ਪੁੱਤਰ (ਜੋ ਦਾਦਾ ਦਾਦੀ ਕੋਲ ਰਹਿੰਦਾ ਸੀ) ਨੂੰ ਆਵਾਰਾ ਕੁਤਿਆਂ ਨੇ ਨੋਚ ਨੋਚ ਖਾ ਲਿਆ। ਉਹਨਾਂ ਕਿਹਾ ਕਿ ਇਨਸਾਨ ਦੇ ਮੌਲਿਕ ਅਧਿਕਾਰਾਂ ਤੋਂ ਉੱਤੇ ਜਾਨਵਰਾਂ ਦੇ ਅਧਿਕਾਰ ਹੋ ਗਏ ਹਨ ਅਤੇ ਜੇਕਰ ਵਹਿਸ਼ੀ ਦਰਿੰਦੇ ਮੁਜਰਮਾਂ ਲਈ ਜੇਲ੍ਹਾਂ ਹਨ ਫਿਰ ਅਜਿਹੇ ਵਹਿਸ਼ੀ ਖੰਖਾਰ ਕੁੱਤਿਆਂ ਨੂੰ ਆਜ਼ਾਦੀ ਕਿਉਂ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਅਖ਼ਬਾਰਾਂ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਦੀਆਂ ਖਬਰਾਂ ਛੱਪ ਰਹੀਆਂ ਹਨ ਪਰੰਤੂ ਸਰਕਾਰ ਇਸ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਜੋ ਕੇ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਖੰਖਾਰ ਕੁੱਤਿਆਂ ਨੂੰ ਕਾਬੂ ਕਰਕੇ ਵਿਸ਼ੇਸ਼ ਥਾਵਾਂ ਤੇ ਕੈਦ ਕੀਤਾ ਜਾਵੇ ਅਤੇ ਇਸ ਗੱਲ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਕਿ ਇਹਨਾਂ ਦੀ ਨਫਰੀ ਨਾ ਵਧੇ ਤਾਂ ਜੋ ਕੋਈ ਹੋਰ ਇਨਸਾਨੀ ਜਾਨ ਇਹਨਾਂ ਦਾ ਸ਼ਿਕਾਰ ਨਾ ਬਣੇ।

Continue Reading

Chandigarh

ਚੰਡੀਗੜ੍ਹ ਪੁਲੀਸ ਨੇ ਡਿਜ਼ੀਟਲ ਗ੍ਰਿਫ਼ਤਾਰੀ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ

Published

on

By

 

 

ਚੰਡੀਗੜ੍ਹ, 29 ਜਨਵਰੀ (ਸ.ਬ.) ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲੀਸ ਨੇ ਡਿਜ਼ੀਟਲ ਗ੍ਰਿਫ਼ਤਾਰੀ ਕਰਕੇ ਧੋਖਾਧੜੀ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਦੋ ਮੁਲਜ਼ਮਾਂ ਨੂੰ ਦਿੱਲੀ ਅਤੇ ਇੱਕ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਪੁਲੀਸ ਮੁਲਾਜ਼ਮ ਹੋਣ ਦਾ ਝਾਂਸਾ ਦੇ ਕੇ ਠੱਗੀ ਮਾਰਦੇ ਸਨ।

ਇਸ ਮਾਮਲੇ ਵਿੱਚ 22 ਨਵੰਬਰ ਨੂੰ ਹਰੀਨਾਥ ਸਿੰਘ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਕਾਇਤ ਅਨੁਸਾਰ 2 ਅਕਤੂਬਰ ਨੂੰ ਉਸ ਦੇ ਮੋਬਾਈਲ ਤੇ ਕਾਲ ਆਈ ਅਤੇ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਉਸਦੇ ਆਧਾਰ ਕਾਰਡ ਤੇ ਇੱਕ ਸਿਮ ਕਾਰਡ ਜਾਰੀ ਕੀਤਾ ਗਿਆ ਹੈ ਅਤੇ ਉਸ ਮੋਬਾਈਲ ਨੰਬਰ ਰਾਹੀਂ ਕਈ ਧੋਖਾਧੜੀ ਕੀਤੀ ਗਈ ਹੈ। ਕਾਲਰ ਨੇ ਉਸ ਨੂੰ ਵਟਸਐਪ ਤੇ ਮੁੰਬਈ ਪੁਲੀਸ ਨਾਲ ਗੱਲ ਕਰਨ ਲਈ ਕਿਹਾ, ਜਿੱਥੇ ਪੁਲੀਸ ਅਧਿਕਾਰੀ ਨੇ ਉਸ ਨੂੰ ਦੱਸਿਆ ਕਿ ਉਹ ਨਰੇਸ਼ ਗੋਇਲ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਹੈ ਅਤੇ ਉਸ ਦਾ ਕੇਨਰਾ ਬੈਂਕ ਵਿੱਚ ਖਾਤਾ ਵੀ ਹੈ।

ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਦੇ ਖਾਤੇ ਵਿੱਚੋਂ 6 ਕਰੋੜ 80 ਲੱਖ ਰੁਪਏ ਦਾ ਲੈਣ ਦੇਣ ਹੋਇਆ ਹੈ, ਜਿਸ ਵਿੱਚ ਹਰੀਨਾਥ ਨੂੰ 10 ਫ਼ੀਸਦੀ ਕਮਿਸ਼ਨ ਮਿਲਿਆ ਸੀ। ਪੁਲੀਸ ਅਧਿਕਾਰੀ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਕੁਝ ਸਮੇਂ ਵਿੱਚ ਉਸ ਦੇ ਸਾਰੇ ਮੋਬਾਈਲ ਨੰਬਰ ਵੀ ਬੰਦ ਕਰ ਦਿੱਤੇ ਜਾਣਗੇ। ਫਿਰ ਉਸਨੂੰ ਇਕ ਨੰਬਰ ਦੇ ਕੇ ਇਸ ਮਾਮਲੇ ਨੂੰ ਗੁਪਤ ਰੱਖਣ ਲਈ ਕਿਹਾ ਗਿਆ ਅਤੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਨਾ ਕਰਨ ਲਈ ਕਿਹਾ ਗਿਆ ਅਤੇ ਹਰੀਨਾਥ ਨੂੰ ਕਿਹਾ ਗਿਆ ਕਿ ਉਹ ਵਟਸਐਪ ਰਾਹੀਂ ਹੀ ਅੱਗੇ ਗੱਲਬਾਤ ਕਰਨਗੇ।

ਜਾਂਚ ਦੌਰਾਨ ਪੁਲੀਸ ਨੇ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਤਾ ਲੱਗਾ ਕਿ ਸ਼੍ਰੀ ਹਰੀਨਾਥ ਨੂੰ ਜੋ ਵਰਚੁਅਲ ਕਾਲ ਅਤੇ ਵਟਸਐਪ ਕਾਲ ਆਈ ਸੀ, ਉਹ ਕੰਬੋਡੀਆ ਤੋਂ ਸੀ। ਇਸ ਸੰਬੰਧੀ ਹੋਰ ਜਾਂਚ ਕਰਨ ਤੇ, ਸ਼ੱਕੀ ਖਾਤੇ ਦੀ ਕੇ ਵਾਈ ਸੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਇਸ ਤੋਂ ਬਾਅਦ ਨਵੀਂ ਦਿੱਲੀ ਅਤੇ ਐਨ ਸੀ ਆਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਵਲੋਂ ਇਕ ਹੋਰ ਸ਼ੱਕੀ, ਹਸਨੈਨ ਹੈਦਰ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਵੀ ਬਰਾਮਦ ਕੀਤਾ ਹੈ, ਜੋ ਅਪਰਾਧ ਵਿੱਚ ਵਰਤਿਆ ਗਿਆ ਸੀ।

ਹਸਨੈਨ ਹੈਦਰ ਨੇ ਦੱਸਿਆ ਕਿ ਉਸ ਨੇ ਕਿਸੇ ਅਣਪਛਾਤੇ ਵਿਅਕਤੀ ਦੇ ਕਹਿਣ ਤੇ ਫੈਡਰਲ ਬੈਂਕ ਵਿੱਚ ਬੱਚਤ ਖਾਤਾ ਖੋਲ੍ਹਿਆ ਸੀ ਅਤੇ ਉਸ ਨੂੰ ਹਰ ਲੈਣ-ਦੇਣ ਤੇ 5 ਫ਼ੀਸਦੀ ਕਮਿਸ਼ਨ ਮਿਲਦਾ ਸੀ। ਉਸਤੋਂ 1.50 ਲੱਖ ਦੀ ਧੋਖਾਧੜੀ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ।

Continue Reading

Chandigarh

ਪੰਜਾਬ ਅਤੇ ਚੰਡੀਗੜ੍ਹ ਵਿੱਚ 3 ਦਿਨ ਪਵੇਗਾ ਮੀਂਹ

Published

on

By

 

ਪੱਛਮੀ ਗੜਬੜੀ ਦੇ ਚਲਦਿਆਂ 31 ਜਨਵਰੀ ਤੋਂ 3 ਫ਼ਰਵਰੀ ਤਕ ਪਵੇਗਾ ਮੀਂਹ

ਚੰਡੀਗੜ੍ਹ, 29 ਜਨਵਰੀ (ਸ.ਬ.) ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਬਣ ਰਹੀ ਇੱਕ ਪੱਛਮੀ ਗੜਬੜੀ ਦੇ ਚਲਦਿਆਂ 31 ਜਨਵਰੀ ਤੋਂ ਲੈ ਕੇ 3 ਫ਼ਰਵਰੀ ਤਕ ਕੁੱਝ ਥਾਵਾਂ ਤੇ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਅਨੁਸਾਰ ਲੋਕਾਂ ਨੂੰ ਅਗਲੇ ਛੇ ਦਿਨਾਂ ਲਈ ਸੰਘਣੀ ਧੁੰਦ ਅਤੇ ਠੰਢੀ ਲਹਿਰ ਤੋਂ ਰਾਹਤ ਮਿਲੇਗੀ। ਪਿਛਲੇ 24 ਘੰਟਿਆਂ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋਇਆ ਹੈ, ਜੋ ਆਮ ਤਾਪਮਾਨ ਨਾਲੋਂ 3.9 ਡਿਗਰੀ ਵੱਧ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ 27.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਅਨੁਸਾਰ ਫਾਜ਼ਿਲਕਾ ਸਭ ਤੋਂ ਠੰਡਾ ਹੈ ਜਿੱਥੇ ਘੱਟੋ-ਘੱਟ ਤਾਪਮਾਨ 2.4 ਡਿਗਰੀ ਦਰਜ ਕੀਤਾ ਗਿਆ ਹੈ। ਮੁਹਾਲੀ ਦਾ ਘੱਟ ਤੋਂ ਘੱਟ ਤਾਪਮਾਨ 7.9 ਡਿਗਰੀ ਅਤੇ ਚੰਡੀਗੜ੍ਹ ਦਾ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ ਹੈ। 24 ਘੰਟਿਆਂ ਵਿੱਚ ਘੱਟੋ ਘੱਟ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦੇ ਹੁਣ ਹੋਰ ਵਧਣ ਦੀ ਉਮੀਦ ਹੈ।

ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ, ਵਧਦਾ ਤਾਪਮਾਨ ਕਣਕ ਦੀ ਫ਼ਸਲ ਲਈ ਚੰਗਾ ਨਹੀਂ ਹੈ। ਜੇਕਰ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ, ਤਾਂ ਫ਼ਸਲ ਨੂੰ ਨੁਕਸਾਨ ਹੋਵੇਗਾ। ਇਸ ਨਾਲ ਕਣਕ ਦੇ ਦਾਣੇ ਸੁੰਗੜ ਸਕਦੇ ਹਨ, ਜਿਸ ਨਾਲ ਝਾੜ ਘੱਟ ਜਾਵੇਗਾ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਰਾਤ ਦੀ ਠੰਢ ਇਹ ਕੰਮ ਕਰ ਰਹੀ ਹੈ।

 

Continue Reading

Chandigarh

ਹਾਈਕੋਰਟ ਵਲੋਂ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ

Published

on

By

 

ਚੰਡੀਗੜ੍ਹ, 29 ਜਨਵਰੀ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਖ਼ਿਲਾਫ਼ ਦਾਖ਼ਲ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਹ ਪਟੀਸ਼ਨ ਕਾਂਗਰਸ ਪਾਰਟੀ ਵਲੋਂ ਦਾਇਰ ਕੀਤੀ ਗਈ ਸੀ, ਜਿਸ ਤੇ ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਨਹੀਂ ਹੈ।

ਅਦਾਲਤ ਨੇ ਕਿਹਾ ਕਿ ਤੁਸੀਂ ਚੋਣ ਟ੍ਰਿਬੀਊਨਲ ਦੇ ਸਾਹਮਣੇ ਚੋਣ ਪਟੀਸ਼ਨ ਦਾਖ਼ਲ ਕਰ ਸਕਦੇ ਹੋ, ਜਦੋਂ ਕਿ ਪਟੀਸ਼ਨ ਕਰਤਾ ਵਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇੱਥੇ ਜਿਕਰਯੋਗ ਹੈ ਕਿ ਕਾਂਗਰਸ ਵਲੋਂ ਹਾਈਕੋਰਟ ਵਿੰਚ ਪਟੀਸ਼ਨ ਪਾ ਕੇ ਅੰਮ੍ਰਿਤਸਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣ ਵਿੱਚ ਧਾਂਦਲੀ ਦੇ ਦੋਸ਼ ਲਗਾਉਂਦਿਆਂ ਇਸ ਚੋਣ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਸੀ।

Continue Reading

Latest News

Trending