Mohali
ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕਰੇ ਗਮਾਡਾ : ਜੱਥੇਬੰਦੀ

ਐਸ ਏ ਐਸ ਨਗਰ, 1 ਫਰਵਰੀ (ਸ.ਬ.) ਕਮੇਟੀ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੋਸਾਇਟੀਜ (ਮੈਗਾ ਮੁਹਾਲੀ) ਨੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕੀਤੇ ਜਾਣ। ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹਨਾਂ ਪ੍ਰੋਜੈਕਟਾਂ ਦੇ ਵਸਨੀਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਕਿਹਾ ਗਿਆ ਕਿ ਇਹਨਾਂ ਪ੍ਰੋਜੈਕਟਾਂ ਵਿੱਚ ਖਰੀਦੋ-ਫਰੋਖਤ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਦੇ ਇੰਤਕਾਲ ਨਾ ਹੋਣ ਕਾਰਨ ਲੋਕ ਇਨ੍ਹਾਂ ਬਿਲਡਰਾਂ ਅਤੇ ਡੀਲਰਾਂ ਦੀ ਠੱਗੀ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਅਜਿਹਾ ਹੋਣ ਕਾਰਨ ਇਮਾਨਦਾਰ ਬਿਲਡਰਾਂ ਅਤੇ ਡੀਲਰਾਂ ਦਾ ਅਕਸ਼ ਵੀ ਖਰਾਬ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਕੁਝ ਮਾਮਲਿਆਂ ਵਿੱਚ ਬਿਲਡਰਾਂ ਵਲੋਂ ਇੱਕੋ ਪ੍ਰਾਪਰਟੀ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਠੱਗੀਆਂ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਆਮ ਲੋਕਾਂ ਕੋਲ ਕੋਈ ਵੀ ਅਜਿਹੀ ਸਰਕਾਰੀ ਸੁਵਿਧਾ ਨਹੀਂ ਹੈ ਜਿਸ ਨਾਲ ਲੋਕ ਇਸ ਗੱਲ ਦੀ ਜਾਂਚ ਕਰ ਸਕਣ ਕਿ ਇਸ ਪ੍ਰਾਪਰਟੀ ਦਾ ਅਸਲ ਮਾਲਕ ਕੌਣ ਹੈ, ਜਦੋਂਕਿ ਗਮਾਡਾ ਅਤੇ ਪੁੱਡਾ ਦੇ ਸੈਕਟਰਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਤੇ ਵੇਰਵੇ ਗਮਾਡਾਂ ਦੀ ਵੈੱਬਸਾਈਟ ਤੇ ਉਪਲਬਧ ਹਨ, ਜਿਨਾਂ ਨੂੰ ਆਮ ਲੋਕ ਵੀ ਵੇਖ ਸਕਦੇ ਹਨ।
ਆਗੂਆਂ ਨੇ ਕਿਹਾ ਕਿ ਇਹਨਾਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਵੀ ਗਮਾਡਾ ਦੀ ਵੈੱਬਸਾਈਟ ਤੇ ਅਪਲੋਡ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਇਹਨਾਂ ਬਿਲਡਰਾਂ ਦੀ ਠੱਗੀ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਇਹ ਵੀ ਕਿਹਾ ਇਹਨਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਨੂੰ ਟਰਾਂਸਫਰ ਕਰਨ ਦਾ ਕੰਮ ਗਮਾਡਾ (ਪੁੱਡਾ) ਖੁਦ ਆਪ ਕਰੇ ਤਾਂ ਕਿ ਬਿਲਡਰਾਂ ਵੱਲੋਂ ਟਰਾਂਸਫਰ ਕਰਨ ਲਈ ਮਨਮਰਜੀ ਦੀਆਂ ਵਸੂਲੀਆਂ ਜਾਂਦੀਆਂ ਮੋਟੀਆਂ ਰਕਮਾਂ ਤੋਂ ਨਿਜਾਤ ਮਿਲ ਸਕੇ। ਅਜਿਹਾ ਕਰਨ ਨਾਲ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਣਾ ਲਾਜ਼ਮੀ ਹੈ।
ਉਹਨਾਂ ਕਿਹਾ ਕਿ ਕੁੱਝ ਬਿਲਡਰਾਂ ਵੱਲੋਂ ਲੋਕਾਂ ਦੀਆਂ ਜਾਇਦਾਦਾਂ ਤੇ ਲੋਨ ਵੀ ਲਏ ਜਾ ਰਹੇ ਹਨ। ਕਿਉਂਕਿ ਇਹਨਾਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਸਿਰਫ ਤੇ ਸਿਰਫ ਬਿਲਡਰਾਂ ਦੇ ਆਪਣੇ ਰਿਕਾਰਡ ਵਿੱਚ ਹੀ ਦਰਜ ਹੁੰਦੇ ਹਨ ਜਿਸ ਕਾਰਨ ਇਹ ਬਿਲਡਰ ਆਪਣੀ ਲੋੜ ਅਨੁਸਾਰ ਆਪਣੇ ਰਿਕਾਰਡ ਵਿੱਚ ਛੇੜ ਛਾੜ ਕਰਕੇ ਲੋਨ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇਕਰ ਇਹਨਾਂ ਪ੍ਰਾਈਵੇਟ ਮੈਗਾ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਵੇਰਵੇ ਗਮਾਡਾ ਦੀ ਵੈੱਬਸਾਈਟ ਤੇ ਦਰਜ ਹੋਣਗੇ ਤਾਂ ਲੋਕਾਂ ਦੇ ਨਾਲ ਨਾਲ ਬੈਂਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਦਾ ਹੈ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਹਨਾਂ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਦੇ ਹੋਏ ਗਮਾਡਾ ਅਤੇ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੇ ਵੇਰਵੇ ਇਸ ਦਫਤਰ ਦੀ ਵੈਬਸਾਈਟ ਤੇ ਦਰਜ ਕਰਨ ਲਈ ਨਿਰਦੇਸ਼ ਦਿੱਤੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਐਡਵੋਕੇਟ ਗੌਰਵ ਗੋਇਲ, ਸੰਤ ਸਿੰਘ, ਜਸਵੀਰ ਸਿੰਘ ਗੜਾਂਗ, ਅਮਰਜੀਤ ਸਿੰਘ ਭੰਮਰਾ, ਮਨੋਜ ਸ਼ਰਮਾ, ਐਮ ਐਲ ਸ਼ਰਮਾ, ਸੰਦੀਪ ਝੰਬ, ਪਵਨ ਗੋਇਲ, ਭੁਪਿੰਦਰ ਸਿੰਘ, ਨਵੀਨ ਸੂਦ, ਅਰੁਣ ਮਲਹੋਤਰਾ, ਅਮਨਪ੍ਰੀਤ ਸਿੰਘ, ਅਮਿਤ ਚੌਹਾਨ, ਕਮਲ ਬੱਗਾ ਅਤੇ ਸੁਮਿਕਸ਼ਾ ਸੂਦ ਵੀ ਹਾਜ਼ਰ ਸਨ।
Mohali
ਜ਼ਿਲ੍ਹੇ ਵਿਚ ਨੌਜਵਾਨਾਂ ਦੇ ਰੁਜ਼ਗਾਰ ਲਈ ਕੀਤੇ ਜਾ ਰਹੇ ਹਨ ਹਰ ਸੰਭਵ ਯਤਨ: ਵਿਧਾਇਕ ਕੁਲਵੰਤ ਸਿੰਘ

ਅਨੁਸੂਚਿਤ ਵਰਗ ਦੀਆਂ ਲੜਕੀਆਂ ਨੂੰ ਵੰਡੀਆਂ ਮਸ਼ੀਨਾਂ
ਐਸ ਏ ਐਸ ਨਗਰ, 6 ਮਾਰਚ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਖਾਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਮੁਹਈਆ ਕਰਵਾਊਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਰਕਾਰ ਦੀ ਸਵੈ-ਰੁਜ਼ਗਾਰ ਸਕੀਮ ਤਹਿਤ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਮੌਕੇ ਗੱਲ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਮੈਰਿਟ ਦੇ ਅਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਗਿਆ ਕਿ ਔਰਤਾਂ ਦੇ ਸਸ਼ਕਤੀਕਰਨ ਕਰਨ ਲਈ ਉਨ੍ਹਾਂ ਕੋਲ ਸਵੈਰੁਜ਼ਗਾਰ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਆਸ਼ੀਸ਼ ਕਥੂਰੀਆ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਅਤਿੰਦਰਪਾਲ ਸਿੰਘ, ਆਰ.ਪੀ. ਸ਼ਰਮਾ, ਹਰਮੇਸ਼ ਸਿੰਘ ਕੁੰਬੜਾ, ਅਕਬਿੰਦਰ ਸਿੰਘ ਗੌਸਲ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ ਅਤੇ ਸਿਲਾਈ ਮਸ਼ੀਨਾਂ ਪ੍ਰਾਪਤ ਕਰਨ ਵਾਲੀਆਂ ਲਾਭਪਾਤਰੀ ਲੜਕੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
Mohali
ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਦੀ ਮੀਟਿੰਗ ਆਯੋਜਿਤ

ਐਸ ਏ ਐਸ ਨਗਰ, 6 ਮਾਰਚ (ਸ.ਬ.) ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲਾ ਐਸ ਏ ਐਸ ਨਗਰ ਦੀ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਮੁੱਖ ਦਫਤਰ (ਫੇਜ਼ 11 ਥਾਣਾ ਕੰਪਲੈਕਸ) ਵਿਖੇ ਜਿਲ੍ਹਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ (ਰਿਟਾ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੇਵਾ ਮੁਕਤ ਅਧਿਕਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਿਲਾ ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਕੈਲੋਂ ਤੇ ਪਰਮਜੀਤ ਸਿੰਘ ਇੰਸਪੈਕਟਰ ਰਿਟਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੇਵਾ ਮੁਕਤ ਪੁਲੀਸ ਮੁਲਾਜ਼ਮ ਦੇ ਵਧੇ ਹੋਏ ਸਕੇਲਾਂ ਦੇ ਬਕਾਏ ਤੁਰੰਤ ਰਲੀਜ ਕੀਤੇ ਜਾਣ ਅਤੇ ਮੁਲਾਜ਼ਮਾਂ ਲਈ ਕੈਸਲੈਸ ਮੈਡੀਕਲ ਸਕੀਮ ਤੁਰੰਤ ਲਾਗੂ ਕੀਤੀ ਜਾਵੇ।
ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਭਰਿਸ਼ਟਾਚਾਰ ਤੇ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਦਾ ਸੁਆਗਤ ਕੀਤਾ ਗਿਆ ਅਤੇ ਇਹਨਾਂ ਦੋਵਾਂ ਬੁਰਾਈਆਂ ਖਿਲਾਫ ਸਰਕਾਰ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਲਈ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿੱਚ ਸ਼ਾਮਿਲ ਮੈਂਬਰਾਂ ਨੇ ਮਤਾ ਪਾਸ ਕਰਕੇ ਸਰਕਾਰ ਨੂੰ ਅਪੀਲ ਕੀਤੀ ਕਿ ਰਾਜਨੀਤਿਕ ਲੀਡਰਾਂ ਰਾਹੀਂ ਜੋ ਭਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ। ਉਸ ਨੂੰ ਵੀ ਪਹਿਲ ਦੇ ਅਧਾਰ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਆਮ ਜਨਤਾ ਦੇ ਨਾਲ ਨਾਲ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੁਝ ਰਾਹਤ ਮਿਲ ਸਕੇ। ਮੈਂਬਰਾਂ ਨੇ ਕਿਹਾ ਕਿ ਇਸ ਸਭ ਕੁਝ ਦੇ ਜਿੰਮੇਵਾਰ ਚੁਣੇ ਹੋਏ ਵਿਧਾਇਕ ਤੇ ਹਲਕਾ ਇੰਚਾਰਜ ਹਨ ਅਤੇ ਜੋ ਕੁੱਝ ਵੀ ਹੋ ਰਿਹਾ ਉਹਨਾਂ ਦੀ ਅਗਵਾਈ ਹੇਠ ਹੀ ਹੋ ਰਿਹਾ ਹੈ, ਇਸ ਲਈ ਸਰਕਾਰ ਇਹਨਾਂ ਦੀ ਵੀ ਜਿੰਮੇਵਾਰੀ ਫਿਕਸ ਕਰੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਤਿਨਾਮ ਸਿੰਘ ਡੀ ਐਸ ਪੀ ਰਿਟਾ, ਅਜੀਤ ਸਿੰਘ ਗੋਰਾਇਆ ਡੀ ਐਸ ਪੀ ਰਿਟਾ, ਮਨਮੋਹਨ ਸਿੰਘ ਇੰਸ. ਰਿਟਾ, ਰਘਬੀਰ ਸਿੰਘ ਇੰਸ. ਰਿਟਾ, ਮਨਜਿੰਦਰ ਸਿੰਘ ਢਿੱਲੋ ਇੰਸ. ਰਿਟਾ, ਕੁਲਬੀਰ ਸਿੰਘ ਕੰਗ ਇੰਸ. ਰਿਟਾਇਰ, ਗੁਰਮੇਲ ਸਿੰਘ ਥਾਣੇਦਾਰ ਰਿਟਾ, ਮਹਿੰਦਰ ਸਿੰਘ ਭਾਂਖਰਪੁਰ ਥਾਣੇਦਾਰ ਰਿਟਾ., ਜਗੀਰ ਸਿੰਘ ਇੰਸਪੈਕਟਰ ਰਿਟਾ. ਵੀ ਹਾਜਿਰ ਸਨ।
Mohali
ਪੰਜਾਬ ਸਰਕਾਰ ਨੇ ਨਰਿੰਦਰ ਸਿੰਘ ਨੂੰ ਤਰੱਕੀ ਦੇ ਕੇ ਥਾਣੇਦਾਰ ਬਣਾਇਆ

ਐਸ ਏ ਐਸ ਨਗਰ, 6 ਮਾਰਚ (ਸ.ਬ.) ਪੰਜਾਬ ਸਰਕਾਰ ਵਲੋਂ ਪੰਜਾਬ ਪੁਲੀਸ ਦੇ ਹੈਂਡ ਕਾਂਸਟੇਬਲ ਨਰਿੰਦਰ ਸਿੰਘ ਨੂੰ ਤਰੱਕੀ ਦੇ ਕੇ ਏ ਐਸ ਆਈ ਬਣਾ ਦਿੱਤਾ ਗਿਆ ਹੈ। ਸz. ਨਰਿੰਦਰ ਸਿੰਘ ਨੂੰਤਰੱਕੀ ਮਿਲਣ ਤੇ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਰੀਕ ਅਤੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਵਲੋਂ ਸਟਾਰ ਲਗਾ ਕੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਜਿਕਰਯੋਗ ਹੈ ਕਿ ਸz. ਨਰਿੰਦਰ ਸਿੰਘ ਇਸ ਵੇਲੇ ਡੀ ਐਸ ਐਸ ਪੀ ਸz. ਹਰਸਿਮਰਨ ਸਿੰਘ ਬੱਲ ਦੇ ਸੁਰਖਿਆ ਅਫਸਰ ਵਜੋਂ ਡਿਊਟੀ ਨਿਭਾ ਰਹੇ ਹਨ।
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali1 month ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
National2 months ago
ਏਮਜ਼ ਦੇ ਬਾਹਰ ਮਰੀਜ਼ਾਂ ਨੂੰ ਮਿਲੇ ਰਾਹੁਲ ਗਾਂਧੀ