Mohali
ਤਰਲੋਕ ਸਿੰਘ ਚੌਹਾਨ ਨਮਿਤ ਸ਼ਰਧਾਂਜਲੀ ਸਮਾਗਮ ਆਯੋਜਿਤ

ਐਸ ਏ ਐਸ ਨਗਰ, 4 ਫਰਵਰੀ (ਸ.ਬ.) ਕਾਗਰਸੀ ਆਗੂ ਸz. ਪਰਮਜੀਤ ਸਿੰਘ ਚੌਹਾਨ ਦੇ ਪਿਤਾ ਸz. ਤਰਲੋਕ ਸਿੰਘ ਚੌਹਾਨ (ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ) ਨਮਿਤ ਅੰਤਮ ਅਰਦਾਸ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਮੁਹਾਲੀ ਵਿਖੇ ਹੋਈ। ਇਸ ਮੌਕੇ ਰਾਗੀ ਜੱਥੇ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ, ਜਿਸ ਉਪਰੰਤ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਵੱਖ ਵੱਖ ਸਿਆਸੀ ਆਗੂਆਂ, ਸਮਾਜ ਸੇਵੀ ਜਥੇਬੰਦੀਆਂ, ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ, ਫੇਜ਼ 4 ਦੇ ਵਸਨੀਕਾਂ, ਪਰਿਵਾਰਕ ਮੈਂਬਰਾਂ ਅਤੇ ਨਜਦੀਕੀ ਰਿਸ਼ਤੇਦਾਰਾਂ ਵਲੋਂ ਸz. ਤਰਲੋਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਸ਼ੋਕ ਸਭਾ ਵਿੱਚ ਸਾਬਕਾ ਮੰਤਰੀ ਸz ਬਲਬੀਰ ਸਿੰਘ ਸਿੱਧੂ ਪੰਜਾਬ, ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਰਜਿੰਦਰ ਸਿੰਘ ਰਾਣਾ, ਦਵਿੰਦਰ ਕੌਰ ਵਾਲੀਆ, ਰੁਪਿੰਦਰ ਕੌਰ ਰੀਨਾ (ਸਾਰੇ ਐਮ ਸੀ) ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਅਤੇ ਪਰਮਜੀਤ ਸਿੰਘ ਕਾਹਲੋਂ, ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਭੁਪਿੰਦਰ ਸਿੰਘ ਬਡਹੇੜੀ, ਰਾਜਾ ਕੰਵਰਜੋਤ ਸਿੰਘ, ਪ੍ਰਗਰੈਸਿਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਕੰਵਲ, ਸੀਨੀਅਰ ਮੀਤ ਪ੍ਰਧਾਨ ਕਰਨ ਜੌਹਰ ਅਤੇ ਹੋਰ ਅਹੁਦੇਦਾਰ, ਫੇਜ਼ 4 ਮਾਰਕੀਟ ਦੇ ਨੁਮਾਇੰਦੇ, ਜਤਿੰਦਰ ਸਿੰਘ ਸੋਢੀ, ਹਰਜੀਤ ਸਿੰਘ, ਗੁਰਇਕਬਾਲ ਸਿੰਘ ਸੂਰਾਪੁਰੀ ਨੇ ਵੀ ਹਾਜਰੀ ਭਰੀ। ਸz. ਚੌਹਾਨ ਦੇ ਪੁੱਤਰਾਂ ਭੁਪਿੰਦਰ ਸਿੰਘ ਚੌਹਾਨ, ਪਰਮਜੀਤ ਸਿੰਘ ਚੌਹਾਨ ਅਤੇ ਰਜਿੰਦਰ ਸਿੰਘ ਚੌਹਾਨ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਸੇਵਾ ਸੁਖਦੀਪ ਸਿੰਘ ਵਲੋਂ ਨਿਭਾਈ ਗਈ।
Mohali
ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਤਿੰਨ ਨੌਜਵਾਨਾਂ ਨੂੰ 10 ਸਾਲ ਦੀ ਕੈਦ, 1-1 ਲੱਖ ਜੁਰਮਾਨਾ
ਐਸ ਏ ਐਸ ਨਗਰ, 7 ਫਰਵਰੀ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ 2018 ਵਿੱਚ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤੇ ਤਿੰਨ ਮੁਲਜਮਾਂ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ਼ੌਕਤ ਅਲੀ ਵਾਸੀ ਮਾਣਕਪੁਰ, ਜਗਮੋਹਨ ਮੋਨਾ ਅਤੇ ਵਿਨੋਦ ਵਾਸੀ ਅੰਬਾਲਾ ਨੂੰ ਦੋਸ਼ੀ ਕਰਾਰ ਦਿੰਦਿਆਂ ਐਨ. ਡੀ. ਪੀ. ਐਸ. ਐਕਟ ਤਹਿਤ 10 ਸਾਲ ਦੀ ਕੈਦ ਅਤੇ ਤਿੰਨਾ ਨੂੰ 1-1 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਪੁਲੀਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਸ਼ੌਕਤ ਅਲੀ ਵਾਸੀ ਪਿੰਡ ਮਾਣਕਪੁਰ ਥਾਣਾ ਸੋਹਾਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸ਼ੌਕਤ ਅਲੀ ਸਨੇਟਾ ਨੇੜਲੇ ਇਲਾਕੇ ਵਿੱਚ ਨਸ਼ਿਆਂ ਦੇ ਟੀਕੇ ਵੇਚਣ ਆਉਂਦਾ ਹੈ। ਇਸ ਸੰਬੰਧੀ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਸ਼ੌਕਤ ਅਲੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 19 ਨਸ਼ੀਲੇ ਟੀਕੇ ਬਰਾਮਦ ਹੋਏ।
ਪੁਲੀਸ ਵਲੋਂ ਗ੍ਰਿਫਤਾਰ ਸ਼ੌਕਤ ਅਲੀ ਦੀ ਨਿਸ਼ਾਨਦੇਹੀ ਤੇ ਜਗਮੋਹਨ ਮੋਨਾ ਅਤੇ ਵਿਨੋਦ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਉਕਤ ਦੋਵਾਂ ਨੌਜਵਾਨਾਂ ਕੋਲੋਂ ਕੁਲ 52 ਟੀਕੇ ਵੀ ਬਰਾਮਦ ਕੀਤੇ ਗਏ ਸਨ। ਪੁਲੀਸ ਮੁਤਾਬਕ ਉਕਤ ਮੁਲਜਮਾਂ ਖਿਲਾਫ ਥਾਣਾ ਸੋਹਾਣਾ ਵਿਖੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਈ 2018 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਪੁਲੀਸ ਵਲੋਂ ਗ੍ਰਿਫਤਾਰ ਸ਼ੌਕਤ ਅਲੀ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਅੰਬਾਲਾ ਵਾਸੀ ਜਗਮੋਹਨ ਮੋਨਾ ਅਤੇ ਵਿਨੋਦ ਕੋਲੋਂ ਨਸ਼ੀਲੇ ਟੀਕੇ ਖਰੀਦਦਾ ਸੀ। ਇਹ ਨਸ਼ੀਲੇ ਟੀਕੇ ਅੰਬਾਲਾ ਤੋਂ ਲਿਆ ਕੇ ਮੁਹਾਲੀ ਵਿੱਚ ਨੌਜਵਾਨਾਂ ਨੂੰ ਸਪਲਾਈ ਕੀਤੇ ਜਾਂਦੇ ਸਨ।
Mohali
ਕਿਸਾਨਾਂ ਦਾ ਵਫਦ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਨੂੰ ਮਿਲਿਆ

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਪਿੰਡ ਪਲਹੇੜੀ ਅਤੇ ਇਸਦੇ ਆਲੇ ਦੁਆਲੇ ਪਿੰਡਾਂ ਦੇ ਕਿਸਾਨਾਂ (ਜਿਨਾਂ ਦੀ ਜਮੀਨ ਏਅਰਪੋਰਟ ਰੋਡ ਦੇ ਆਲੇ ਦੁਆਲੇ ਪੈਂਦੀ ਹੈ) ਦਾ ਇੱਕ ਵਫਦ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ, ਜਿਲਾ ਪ੍ਰਧਾਨ ਕਿਰਪਾਲ ਸਿੰਘ ਸਿਆਓ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪਲਹੇੜੀ ਦੀ ਅਗਵਾਈ ਵਿੱਚ ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਅਮਰਿੰਦਰ ਸਿੰਘ ਟਿਵਾਣਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਗਮਾਡਾ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਤਗ ਕਰਨ ਦੀਆਂ ਕਾਰਵਾਈਆਂ ਤੇ ਰੋਕ ਲਗਾਈ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਹਨਾਂ ਕਿਸਾਨਾਂ ਦੀਆਂ ਰੋਡ ਦੇ ਆਲੇ ਦੁਆਲੇ ਦੀਆਂ ਜ਼ਮੀਨਾਂ ਅਕਵਾਇਰ ਹੋਣ ਤੋਂ ਬੱਚ ਗਈਆਂ ਉਨ੍ਹਾਂ ਵਿੱਚ ਪੁੱਡਾ ਵਾਲੇ ਕੰਮ ਨਹੀਂ ਕਰਨ ਦੇ ਰਹੇ। ਉਹਨਾਂ ਕਿਹਾ ਕਿ ਕਿਸੇ ਦੀ 1 ਕਨਾਲ, ਕਿਸੇ ਦੀ ਅੱਧੀ ਕਨਾਲ, ਕਿਸੇ ਦਾ ਬੀਘਾ, ਕਿਸੇ ਦਾ ਮਰਲਾ ਅਤੇ ਕਿਸੇ ਦਾ ਵਿਸਵਾ ਜਮੀਨ ਬਚ ਗਈ ਹੈ ਅਤੇ ਜੇਕਰ ਕਿਸਾਨ ਉੱਥੇ ਆਪਣਾ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਪੂਡਾ ਵਾਲੇ ਉਥੇ ਕੋਈ ਦੁਕਾਨਦਾਰੀ ਜਾਂ ਕੋਈ ਕੰਮ ਨਹੀ ਕਰਨ ਦੇ ਰਹੇ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੁੱਡਾ ਵਾਲੇ ਇਸ ਕੰਮ ਤੋਂ ਬਾਜ ਨਾ ਆਏ ਤਾਂ ਉਹਨਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਵੇਗਾ, ਜਿਸਦੀ ਜਿੰਮੇਵਾਰੀ ਪੁੱਡਾ ਮਹਿਕਮੇ ਦੀ ਹੋਵੇਗੀ।
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸਰਪੰਚ ਰੁੜਕੀ, ਅੰਮ੍ਰਿਤ ਰੁੜਕੀ, ਕੁਲਵਿੰਦਰ ਸਿੰਘ ਸਰਪੰਚ ਪਲਹੇੜੀ, ਕਾਲਾ ਪਲਹੇੜੀ ਵੀ ਹਾਜ਼ਰ ਸੀ।
Mohali
ਨਗਰ ਨਿਗਮ ਨੇ ਨਾਜਾਇਜ਼ ਕਬਜੇ ਹਟਾਏ

ਐਸ ਏ ਐਸ ਨਗਰ, 7 ਫਰਵਰੀ (ਆਰ ਪੀ ਵਾਲੀਆ) ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵੱਲੋਂ ਮੁਹਾਲੀ ਦੇ ਫੇਜ਼ 2 ਅਤੇ ਫੇਜ਼-4 ਦੀਆਂ ਫੁੱਟਪਾਥਾਂ ਤੇ ਫਰਨੀਚਰ ਦਾ ਸਾਮਾਨ ਰੱਖ ਕੇ ਵੇਚਣ ਵਾਲੇ ਦੁਕਾਨਦਾਰਾਂ ਦਾ ਸਾਮਾਨ ਚੁੱਕਿਆ ਗਿਆ ਅਤੇ ਨਾਲ ਹੀ ਸੈਕਟਰ 78 ਵਿੱਚ ਨੋ ਵੈਂਡਿੰਗ ਜੋਨ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਚੁਕਵਾ ਦਿੱਤਾ ਗਿਆ।
ਇਸ ਮੌਕੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੁੰਦੇ ਨਾਜਾਇਜ ਕਬਜਿਆਂ ਨੂੰ ਹਟਾਉਣ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਚਲਦੀ ਰਹੇਗੀ ਅਤੇ ਕਿਸੇ ਨੂੰ ਵੀ ਨੋ ਵੈਂਡਿੰਗ ਜੋਨ ਵਿੱਚ ਵਿੱਚ ਰੇਹੜੀ ਫੜੀ ਨਹੀਂ ਲਗਾਉਣ ਦਿੱਤੀ ਜਾਵੇਗੀ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National2 months ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National2 months ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International4 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਪਾਕਿਸਤਾਨ ਵੱਲੋਂ ਅਫ਼ਗ਼ਾਨਿਸਤਾਨ ਤੇ ਕੀਤੇ ਹਵਾਈ ਹਮਲੇ ਦੌਰਾਨ 15 ਵਿਅਕਤੀਆਂ ਦੀ ਮੌਤ