Connect with us

Punjab

ਅੰਤਰਰਾਜੀ ਨਸ਼ਾ ਤਸਕਰੀ ਗਰੋਹ ਦੇ 6 ਮੈਂਬਰ ਕਾਰ ਅਤੇ ਹੋਰ ਵਾਹਨਾਂ ਸਣੇ ਕਾਬੂ

Published

on

 

 

ਮੇਰਠ ਯੂਪੀ, ਦਿੱਲੀ, ਸਹਾਰਨਪੁਰ, ਯਮੁਨਾਨਗਰ ਤੋਂ ਪੰਜਾਬ ਤੱਕ ਫੈਲਿਆ ਸੀ ਨਸ਼ੇ ਦੀ ਸਪਲਾਈ ਦਾ ਨੈਟਵਰਕ

ਫ਼ਤਹਿਗੜ੍ਹ ਸਾਹਿਬ, 7 ਫ਼ਰਵਰੀ (ਸ.ਬ.) ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪੁਲੀਸ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 2,56,846 ਨਸ਼ੀਲੀਆਂ ਗੋਲੀਆਂ-ਕੈਪਸੂਲ, 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ ਵਾਇਲਜ਼ ਬਰਾਮਦ ਕੀਤੀਆਂ ਹਨ। ਕਾਬੂ ਕੀਤੇ ਗਏ ਵਿਅਕਤੀਆਂ ਤੋਂ 1 ਮੋਟਰਸਾਈਕਲ, 1 ਸਕੂਟਰੀ ਅਤੇ 1 ਬਲੈਨੋ ਕਾਰ ਵੀ ਬਰਾਮਦ ਹੋਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਅੱਜ ਇੱਥੇ ਦਸਿਆ ਕਿ ਪੁਲੀਸ ਨੇ ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਵਿਚ ਮੁਕੱਦਮਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰ ਨੂੰ ਤਕਨੀਕੀ ਅਤੇ ਡਿਜੀਟਲ ਸਹਾਇਤਾ ਨਾਲ ਟਰੇਸ ਕਰਨ ਪਿੱਛੋਂ ਗ੍ਰਿਫਤਾਰ ਕਰ ਕੇ ਬਰਾਮਦਗੀ ਕੀਤੀ ਗਈ ਹੈ ਅਤੇ ਉੱਤਰ ਪ੍ਰਦੇਸ਼ ਤੋਂ ਬਰਾਸਤਾ ਹਰਿਆਣਾ-ਪੰਜਾਬ ਨੂੰ ਚੱਲ ਰਹੀ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਿਆ ਹੈ।

ਉਨ੍ਹਾਂ ਦਸਿਆ ਕਿ ਸੀ ਆਈ ਏ ਸਰਹਿੰਦ ਦੀ ਟੀਮ ਨੇ ਬੀਤੀ 27 ਜਨਵਰੀ ਨੂੰ ਪਰਵਿੰਦਰ ਸਿੰਘ ਵਾਸੀ ਚੋਲਟਾ ਖੁਰਦ (ਜੋ ਖੁਦ ਨਸ਼ਾ ਕਰਦਾ ਅਤੇ ਵੇਚਦਾ ਹੈ) ਨੂੰ ਕਾਬੂ ਕਰ ਕੇ ਉਸ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ, ਸ਼ੀਸ਼ੀਆਂ ਅਤੇ ਗੋਲੀਆਂ ਬਰਾਮਦ ਕੀਤੀਆਂ ਸਨ। ਉਹ ਯਮੁਨਾਨਗਰ ਤੋਂ ਸਾਹਿਲ ਨਾਮੀ ਵਿਅਕਤੀ ਪਾਸੋਂ ਮੈਡੀਕਲ ਨਸ਼ਾ ਲਿਆ ਕੇ ਫਤਹਿਗੜ੍ਹ ਸਾਹਿਬ ਅਤੇ ਮੁਹਾਲੀ ਵਿੱਚ ਸਪਲਾਈ ਕਰਦਾ ਸੀ, ਜਿਸ ਨੂੰ 29 ਜਨਵਰੀ ਨੂੰ ਯਮੁਨਾਨਗਰ ਵਿੱਚੋਂ ਭਾਰੀ ਮਾਤਰਾ ਵਿੱਚ ਲਿਆਂਦੀਆਂ ਨਸ਼ੀਲੀਆਂ ਗੋਲੀਆਂ-ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ।

ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਮੁਲਜਮ ਨੇ ਦੱਸਿਆ ਕਿ ਇਹ ਨਸ਼ਾ ਪੰਕਜ ਚੌਧਰੀ ਉਰਫ ਵਿਰਾਟ ਵਾਸੀ ਸਹਾਰਨਪੁਰ ਤੋਂ ਲੈਂਦਾ ਹੈ, ਜਿਸ ਨੂੰ ਉਸ ਦੇ ਪਾਰਟਨਰ ਸ਼ੁਭਮ ਸਮੇਤ 30 ਜਨਵਰੀ ਨੂੰ ਸਹਾਰਨਪੁਰ ਤੋਂ ਕਾਬੂ ਕੀਤਾ ਗਿਆ। ਇਨ੍ਹਾਂ ਨੇ ਸਹਾਰਨਪੁਰ ਵਿੱਚ ਹੀ ਗੈਰ-ਕਾਨੂੰਨੀ ਗੋਦਾਮ ਲਿਆ ਹੋਇਆ ਸੀ ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਉਨ੍ਹਾਂ ਦਸਿਆ ਕਿ ਪੁਛਗਿਛ ਦੌਰਾਨ ਪੰਕਜ ਉਰਫ ਵਿਰਾਟ ਨੇ ਦੱਸਿਆ ਕਿ ਇਹ ਮੈਡੀਕਲ ਨਸ਼ਾ ਅਬਦੁੱਲ ਉਰਫ ਵਾਜ਼ਿਦ ਵਾਸੀ ਮੇਰਠ ਤੋਂ ਮੰਗਵਾਉਂਦਾ ਹੈ, ਜਿਸ ਨੂੰ 4 ਫ਼ਰਵਰੀ ਨੂੰ ਮੇਰਠ ਤੋਂ ਉਸ ਦੇ ਦੋ ਪਾਰਟਨਰਾਂ ਸ਼ਾਹਿਦ ਅਤੇ ਵਸੀਮ ਸਮੇਤ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਗੁਦਾਮ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਕਾਬੂ ਕੀਤੇ ਗਏ।

ਉਨ੍ਹਾਂ ਦਸਿਆ ਕਿ ਹੁਣ ਤੱਕ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਸ਼ੇ ਦੀ ਸਪਲਾਈ ਦਾ ਪੂਰਾ ਨੈਟਵਰਕ ਹੈ ਜੋ ਮੇਰਠ ਯੂਪੀ, ਦਿੱਲੀ, ਸਹਾਰਨਪੁਰ, ਯਮੁਨਾਨਗਰ ਹਰਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਤੱਕ ਫੈਲਿਆ ਹੋਇਆ ਸੀ। ਸੀਆਈਏ ਦੀ ਟੀਮ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 3 ਗੈਰਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਕੀਤਾ ਹੈ।

ਉਨ੍ਹਾਂ ਦਸਿਆ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਜਾਰੀ ਹੈ ਅਤੇ ਹੋਰ ਵੀ ਸੁਰਾਗ਼ ਲੱਗਣ ਦੀ ਸੰਭਾਵਨਾ ਹੈ। ਇਸ ਅਪਰੇਸ਼ਨ ਵਿੱਚ ਡੀਐਸਪੀ ਨਿਖਿਲ ਗਰਗ, ਗੁਰਦੀਪ ਸਿੰਘ ਦਿਓਲ ਅਤੇ ਇੰਸਪੈਕਟਰ ਅਮਰਬੀਰ ਸਿੰਘ ਇੰਚਾਾਰ ਸੀਆਈਏ ਸਰਹਿੰਦ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।

 

Mohali

ਪਿੰਡ ਮੁਹਾਲੀ ਵਿੱਚ ਦਸਤ ਦੀ ਬਿਮਾਰੀ ਫੈਲਣ ਦਾ ਖਤਰਾ, ਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋ ਰਹੇ ਹਨ ਪਿੰਡ ਵਾਸੀ?

Published

on

By

 

 

ਡਿਪਟੀ ਕਮਿਸ਼ਨਰ ਵਲੋਂ ਜਾਂਚ ਦੇ ਹੁਕਮ, ਵਿਭਾਗ ਵਲੋਂ ਲਏ ਗਏ ਪਾਣੀ ਦੇ ਸੈਂਪਲ, ਟੈਂਕਰਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ ਪਾਣੀ

ਪਰਵਿੰਦਰ ਕੌਰ ਜੱਸੀ

ਐਸ ਏ ਐਸ ਨਗਰ, 11 ਮਾਰਚ

 

ਪਿੰਡ ਮੁਹਾਲੀ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਪੇਟ ਦੀ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਲੋਕਾਂ ਵਲੋਂ ਆਪਣੇ ਤੌਰ ਤੇ ਪ੍ਰਾਈਵੇਟ ਲੈਬ ਤੋਂ ਪਾਣੀ ਦੀ ਜਾਂਚ ਕਰਵਾਉਣ ਤੋਂ ਸਾਹਮਣੇ ਆਇਆ ਹੈ ਕਿ ਪਾਣੀ ਠੀਕ ਨਹੀਂ ਹੈ ਅਤੇ ਇਸ ਕਾਰਨ ਲੋਕ ਬਿਮਾਰ ਹੋ ਰਹੇ ਹਨ। ਲੋਕਾਂ ਨੂੰ ਉਲਟੀਆਂ, ਦਸਤ ਆਦਿ ਦੀ ਸ਼ਿਕਾਇਤ ਸਾਮ੍ਹਣੇ ਆ ਰਹੀ ਹੈ ਅਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿੰਡ ਵਿਚ ਦਸਤ ਦੀ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।

ਪਿੰਡ ਦੇ ਕੌਂਸਲਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਵਾਸੀ ਪੇਟ ਦੀ ਬਿਮਾਰੀ ਤੋਂ ਪੀੜਤ ਚੱਲ ਰਹੇ ਹਨ ਅਤੇ ਸ਼ੁਰੂਆਤ ਵਿੱਚ ਸਭ ਨੂੰ ਇੰਝ ਲਗਦਾ ਸੀ ਕਿ ਸ਼ਾਇਦ ਮੌਸਮ ਬਦਲਣ ਕਾਰਨ ਲੋਕ ਬਿਮਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਕਈ ਦਿਨ ਤੱਕ ਪੇਟ ਠੀਕ ਨਾ ਹੋਣ ਕਾਰਨ ਲੋਕਾਂ ਵਲੋਂ ਪਾਣੀ ਦੇ ਦੂਸ਼ਿਤ ਹੋਣ ਬਾਰੇ ਸ਼ੱਕ ਜਤਾਇਆ ਗਿਆ ਅਤੇ ਆਪਣੇ ਪੱਧਰ ਤੇ ਪਾਣੀ ਦੇ ਸੈਂਪਲ ਪ੍ਰਾਈਵੇਟ ਲੈਬ ਭੇਜੇ ਗਏ ਤਾਂ ਪਤਾ ਲੱਗਿਆ ਕਿ ਪਾਣੀ ਨੁਕਸਦਾਰ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਕਿਸੇ ਵਲੋਂ ਸੋਸ਼ਲ ਮੀਡੀਆ ਤੇ ਪਾਈ ਗਈ।

ਇਸ ਦੌਰਾਨ ਜਦੋਂ ਪਿੰਡ ਮੁਹਾਲੀ ਵਿੱਚ ਲੋਕਾਂ ਦੇ ਬਿਮਾਰ ਹੋਣ ਦੀ ਖਬਰ ਪ੍ਰਸਾਸ਼ਨ ਦੇ ਧਿਆਨ ਵਿਚ ਆਈ ਤਾਂ ਪ੍ਰਸਾਸ਼ਨ ਵਲੋਂ ਪਬਲਿਕ ਹੈਲਥ ਅਤੇ ਮੁਹਾਲੀ ਕਾਰਪੋਰੇਸ਼ਨ ਦੀਆਂ ਟੀਮਾਂ ਭੇਜੀਆਂ ਗਈਆਂ ਜਿਹਨਾਂ ਵਲੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾਣੀ ਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਜਾਂਚ ਲਈ ਲੈਬੋਟਰੀ ਵਿੱਚ ਭੇਜ ਦਿੱਤਾ। ਇਸ ਦੌਰਾਨ ਨਗਰ ਨਿਗਮ ਵਲੋਂ ਪਿੰਡ ਦੇ ਗਟਰ ਅਤੇ ਰੇਨ ਵਾਟਰ ਵਾਲੇ ਗਟਰਾਂ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਇਸ ਸਬੰਧੀ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਦੱਸਿਆ ਕਿ ਜਿਵੇਂ ਹੀ ਮਾਮਲਾ ਉਨਾਂ ਦੇ ਧਿਆਨ ਵਿੱਚ ਆਇਆ, ਉਨਾਂ ਨੇ ਤੁਰੰਤ ਜਾਂਚ ਦੇ ਨਿਰਦੇਸ਼ ਦੇ ਦਿੱਤੇ ਸਨ। ਉਹਨਾਂ ਦੱਸਿਆ ਕਿ ਪਿੰਡ ਵਿਚ ਟੂਟੀ ਦੇ ਪਾਣੀ ਨੂੰ ਪੀਣ ਤੋਂ ਮਨਾਂ ਕੀਤਾ ਗਿਆ ਹੈ ਅਤੇ ਪਾਣੀ ਦੀ ਖਰਾਬੀ ਸਬੰਧੀ ਆਈ ਸਮੱਸਿਆ ਨੂੰ ਲੱਭਣ ਲਈ ਵਿਭਾਗ ਵਲੋਂ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਿਚ ਪਾਣੀ ਦੇ ਤਿੰਨ ਟੈਂਕਰ ਭੇਜੇ ਗਏ ਹਨ ਅਤੇ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਾਣੀ ਦੇ ਟੈਂਕਰ ਇਸੇ ਤਰਾਂ ਭੇਜੇ ਜਾਣਗੇ।

ਉਨਾਂ ਦੱਸਿਆ ਕਿ ਸੋਮਵਾਰ ਮੁੜ ਤੋਂ ਵੱਖ ਵੱਖ ਘਰਾਂ ਵਿੱਚੋਂ ਪਾਣੀ ਦੇ ਸੈਂਪਲ ਲਏ ਗਏ ਹਨ, ਜਿਨਾਂ ਦੀ ਰਿਪੋਰਟ ਬੁਧਵਾਰ ਤੱਕ ਆਉਣ ਦੀ ਉਮੀਦ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਸਾਰੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਡੀ.ਸੀ ਕੋਮਲ ਮਿੱਤਲ ਨੇ ਪਿੰਡ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਟੈਂਕਰ ਵਾਲੇ ਪਾਣੀ ਨੂੰ ਹੀ ਵਰਤਿਆ ਜਾਵੇ।

 

Continue Reading

Mohali

ਐਨ.ਆਈ.ਏ ਅਦਾਲਤ ਨੇ ਡਰੋਨ ਰਾਹੀਂ ਨਜਾਇਜ ਹਥਿਆਰ ਮੰਗਵਾਉਣ ਦੇ ਮਾਮਲੇ ਵਿੱਚ 6 ਦੋਸ਼ੀਆਂ ਨੂੰ ਉਮਰ ਕੈਦ ਅਤੇ 3 ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜਾ ਸੁਣਾਈ

Published

on

By

 

ਐਸ ਏ ਐਸ ਨਗਰ, 11 ਮਾਰਚ (ਪਰਵਿੰਦਰ ਕੌਰ ਜੱਸੀ) ਕੌਮੀ ਜਾਂਚ ਏਜੰਸੀ ਐਨ. ਆਈ. ਏ ਵਲੋਂ ਡਰੋਨ ਰਾਹੀਂ ਨਜਾਇਜ ਹਥਿਆਰ ਮੰਗਵਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਮੁਲਜਮਾਂ ਦੇ ਮਾਮਲੇ ਦੀ ਐਨ. ਆਈ. ਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਮਨਜੋਤ ਕੌਰ ਦੀ ਅਦਾਲਤ ਵਲੋਂ ਐਨ. ਆਈ. ਏ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਵਿੱਚ ਨਾਮਜ਼ਦ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਸੰਧੂ, ਬਲਵੰਤਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ ਬਿੰਦਾ, ਮਾਨਸਿੰਘ ਅਤੇ ਗੁਰਦੇਵ ਸਿੰਘ ਨੂੰ ਧਾਰਾ 120ਬੀ, 121 ਏ, 122 ਅਤੇ ਹੋਰਨਾਂ ਧਾਰਾਵਾਂ ਵਿੱਚ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸੇ ਤਰਾਂ ਸ਼ੁਭਦੀਪ ਸਿੰਘ, ਸਾਜਨਪ੍ਰੀਤਸਿੰਘ ਅਤੇ ਰੋਮਨਦੀਪ ਸਿੰਘ ਉਰਫ਼ ਰੋਮਨ ਨੂੰ 10 ਸਾਲ ਕੈਦ ਦੀ ਸਜਾ ਸੁਣਾਈ ਹੈ। ਐਨ.ਆਈ.ਏ ਵਲੋਂ ਇਸ ਮਾਮਲੇ ਵਿੱਚ ਧਾਰਾ 120-ਬੀ, 121, 1211, 122, 489ਬੀ,489ਸੀ,379 ਗੈਰਕਾਨੂੰਨੀ ਗਤੀਵਿਧੀਆਂ(ਰੋਕਥਾਮ) ਐਕਟ ਦੀ ਧਾਰਾ 13, 16, 17, 18, 182, 23, 38 ਦੇ ਤਹਿਤ, ਹਥਿਆਰ ਐਕਟ ਦੀ ਧਾਰਾ 25(11), 25(111), 25(12), 27(2) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਦੇ ਤਹਿਤ ਮਾਮਲਾ ਦਰਜ ਕੀਤਾ ਸੀ।

 

ਐਨ.ਆਈ.ਏ ਵਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਕਹਾਣੀ

ਪ੍ਰਾਪਤ ਜਾਣਕਾਰੀ ਅਨੁਸਾਰ 22.09.2019 ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਉਰਫ ਬੱਗਾ ਉਰਫ ਡਾਕਟਰ ਵਾਸੀ ਝੱਜ ਜਿਲਾ ਹੁਸ਼ਿਆਰਪੁਰ (ਜੋ ਇਸ ਸਮੇਂ ਜਰਮਨੀ ਵਿੱਚ ਰਹਿ ਰਿਹਾ ਹੈ), ਖਾਲਿਸਤਾਨ ਜ਼ਿੰਦਾਬਾਦ ਫੋਰਸ) ਦੇ ਮੈਂਬਰ ਰਣਜੀਤਸਿੰਘ ਉਰਫ ਨੀਟਾ ਅਤੇ ਮਾਨ ਸਿੰਘ ਦੇ ਸੰਪਰਕ ਵਿੱਚ ਸੀ ਅਤੇ ਇਹ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨਾਂ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਸਨ। ਇਾ ਸਾਰੇ ਪੰਜਾਬ ਅਤੇ ਭਾਰਤ ਵਿੱਚ ਅੱਤਵਾਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾ ਰਹੇ ਸਨ ਤਾਂ ਜੋ ਖਾਲਿਸਤਾਨ ਲਹਿਰ ਨੂੰ ਹੋਰ ਸੁਰਜੀਤ ਕੀਤਾ ਜਾ ਸਕੇ।

ਚਾਰਜਸ਼ੀਟ ਅਨੁਸਾਰ ਉਹ ਨੌਜਵਾਨਾਂ ਨੂੰ ਅੱਤਵਾਦੀ ਕਾਰਵਾਈਆਂ ਕਰਨ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਭਰਤੀ ਕਰ ਰਹੇ ਸਨ। ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਫੰਡ ਵੀ ਮਿਲ ਰਹੇ ਸਨ ਅਤੇ ਖਾਲਿਸਤਾਨੀ ਲਹਿਰ ਨੂੰ ਮੁੜ ਸੁਰਜੀਤ ਕਰਨ ਅਤੇ ਭਾਰਤ ਵਿੱਚ ਅੱਤਵਾਦੀ ਕਾਰਵਾਈਆਂ ਕਰਨ ਲਈ ਭਾਰਤ ਭੇਜ ਰਹੇ ਸਨ।

ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਅੰਮ੍ਰਿਤਸਰ ਜੇਲ੍ਹ ਵਿੱਚ ਮਾਨ ਸਿੰਘ ਦੇ ਨਾਲ ਬੰਦ ਸੀ। ਮਾਨ ਸਿੰਘ ਨੇ ਆਕਾਸ਼ਦੀਪ ਸਿੰਘ ਨੂੰ ਪ੍ਰਭਾਵਿਤ ਕਰਕੇ, ਉਸਨੂੰ ਖਾਲਿਸਤਾਨ ਲਹਿਰ ਵੱਲ ਕੰਮ ਕਰਨ ਅਤੇ ਪੰਜਾਬ, ਭਾਰਤ ਵਿੱਚ ਅੱਤਵਾਦੀ ਕਾਰਵਾਈਆਂ ਕਰਨ ਲਈ ਤਿਆਰ ਕੀਤਾ ਸੀ। ਅਕਾਸ਼ਦੀਪ ਸਿੰਘ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ, ਉਹ ਪਾਕਿਸਤਾਨ ਤੋਂ ਰਣਜੀਤ ਸਿੰਘ ਉਰਫ਼ ਨੀਟਾ ਦੁਆਰਾ ਡਰੋਨ ਰਾਹੀਂ ਭਾਰਤ ਭੇਜੇ ਗਏ ਹਥਿਆਰਾਂ, ਗੋਲਾ ਬਾਰੂਦ, ਹਥਿਆਰਾਂ, ਐਫਆਈਸੀਐਨ ਦੀਆਂ ਖੇਪਾਂ ਲਿਜਾਣ ਦੀ ਯੋਜਨਾ ਬਣਾ ਰਿਹਾ ਸੀ।

ਉਕਤ ਖੇਪਾਂ ਆਕਾਸ਼ਦੀਪ ਸਿੰਘ ਅਤੇ ਉਸਦੇ ਹੋਰ ਸਾਥੀਆਂ ਬਲਵੰਤ ਸਿੰਘ, ਬਲਬੀਰ ਸਿੰਘ, ਹਰਭਜਨ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ ਪ੍ਰਾਪਤ ਹੋਈਆਂ ਸਨ। 22.09.2019 ਨੂੰ, ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਬਲਬੀਰ ਸਿੰਘ ਅਤੇ ਹਰਭਜਨ ਸਿੰਘ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਚੋਹਲਾ ਸਾਹਿਬ ਦੇ ਇਲਾਕੇ ਵੱਲ ਜਾ ਰਹੇ ਸਨ ਜਦੋਂ ਪੁਲੀਸ ਨੇ ਅਕਾਸ਼ਦੀਪ ਸਿੰਘ ਉਰਫ਼ ਅਕਾਸ਼, ਬਲਵੰਤ ਸਿੰਘ, ਬਲਬੀਰ ਸਿੰਘ ਅਤੇ ਹਰਭਜਨ ਸਿੰਘ ਦੀ ਤਲਾਸ਼ੀ ਲੈਣ ਤੇ ਉਨਾਂ ਕੋਲੋਂ ਪਿਸਤੌਲਾਂ, ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੋਬਾਈਲ ਅਤੇ ਡੌਂਗਲ ਬਰਾਮਦ ਕੀਤਾ ਗਿਆ।

23.09.2019 ਨੂੰ, ਪ੍ਰੋਡਕਸ਼ਨ ਵਾਰੰਟ ਦੇ ਲਿਆ ਕੇ ਮਾਨ ਸਿੰਘ ਨੂੰ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 24.09.2019 ਨੂੰ ਇਸ ਮਾਮਲੇ ਦੀ ਜਾਂਚ ਦੌਰਾਨਆਕਾਸ਼ਦੀਪ ਸਿੰਘ ਤੋਂ ਪੁੱਛਗਿੱਛਕੀਤੀ ਗਈ, ਜਿਸਨੇਖੁਲਾਸਾ ਕੀਤਾ ਕਿ ਉਸਨੇ ਹਥਿਆਰਾਂ ਅਤੇਗੋਲਾ-ਬਾਰੂਦ ਦੀਆਂ ਬਹੁਤ ਸਾਰੀਆਂ ਤਸਕਰੀ ਵਾਲੀਆਂ ਖੇਪਾਂ ਇਕੱਠੀਆਂ ਕੀਤੀਆਂ ਸਨ, ਜੋ ਪਾਕਿਸਤਾਨ ਤੋਂ ਭਾਰਤ ਭੇਜੀਆਂ ਗਈਆਂ ਸਨ। ਉਸਨੇ ਦੱਸਿਆ ਕਿ ਸਤੰਬਰ 2019 ਦੇ ਪਹਿਲੇ ਹਫ਼ਤੇ, ਗੁਰਮੀਤ ਸਿੰਘ ਉਰਫ ਬੱਗਾ ਦੇ ਨਿਰਦੇਸ਼ਾਂ ਤੇ, ਉਸਨੇ ਪੁਲੀਸ ਸਟੇਸ਼ਨ ਸਰਾਏ ਅਮਾਨਤ ਖਾਨ ਦੇ ਖੇਤਰ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਖੇਪ ਇਕੱਠੀ ਕੀਤੀ, ਇਹ ਖੇਪ ਡਰੋਨ ਰਾਹੀਂ ਭਾਰਤ ਆਈ ਸੀ ਅਤੇ ਉਕਤ ਖੇਪ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕੱਠੀ ਕੀਤੀ ਸੀ। ਸ਼ੁਭਦੀਪ ਸਿੰਘ ਉਰਫ ਸ਼ੁਭ, ਸਾਜਨਪ੍ਰੀਤ ਸਿੰਘ ਉਰਫ ਸਾਜਨ ਅਤੇ ਰੋਮਨਨੇ ਖੁਲਾਸਾ ਕੀਤਾ ਕਿ ਡਰੋਨ ਰਾਹੀਂ ਉਕਤ ਖੇਪ ਪ੍ਰਾਪਤ ਕਰਨ ਤੋਂ ਬਾਅਦ, ਉਸਨੂੰਗੁਰਮੀਤ ਸਿੰਘ ਉਰਫ ਬੱਗਾ ਦੇ ਕਹਿਣ ਤੇ ਪਿੰਡ ਚੱਬਲ ਦੇ ਬਾਹਰ ਸਥਿਤ ਰਾਈਸ ਮਿੱਲ ਵਿੱਚ ਸਾੜ ਕੇ ਇਸਨੂੰ ਨਸ਼ਟ ਕਰ ਦਿੱਤਾ ਸੀ।

 

Continue Reading

Mohali

ਦਾਜ ਲਈ ਪਤਨੀ ਨੂੰ ਤੰਗ ਕਰਨ ਅਤੇ ਮਰਨ ਲਈ ਮਜਬੂਰ ਕਰਨ ਵਾਲੇ ਪਤੀ ਨੂੰ 7 ਸਾਲ ਦੀ ਕੈਦ

Published

on

By

 

ਐਸ ਏ ਐਸ ਨਗਰ, 11 ਮਾਰਚ (ਪਰਵਿੰਦਰ ਕੌਰ ਜੱਸੀ) ਪਤੀ ਵਲੋਂ ਪਤਨੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਸਤਨਾਮ ਸਿੰਘ ਨਾ ਦੇ ਵਿਅਕਤੀ ਨੂੰ ਧਾਰਾ 306 ਵਿੱਚ ਦੋਸ਼ੀ ਕਰਾਰ ਦਿੰਦਿਆ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ਤੇ 1 ਮਹੀਨੇ ਦੀ ਸਜਾ ਹੋਰ ਭੁਗਤਣੀ ਪਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮਨਿੰਦਰ ਸਿੰਘ ਵਾਸੀ ਪਿੰਡ ਹਰਦਾਸਪੁਰ ਜਿਲਾ ਪਟਿਆਲਾ ਨੇ ਥਾਣਾ ਸੋਹਾਣਾ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੀ ਭੈਣ ਕਰਮਜੀਤ ਕੌਰ ਦਾ ਵਿਆਹ ਨਵੰਬਰ 2020 ਵਿੱਚ ਪੂਰੇ ਰੀਤੀ ਰਿਵਾਜਾਂ ਦੇ ਨਾਲ ਸਤਨਾਮ ਸਿੰਘ ਵਾਸੀ ਸਿੰਘ ਸੋਹਾਣਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਭੈਣ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਸਤਨਾਮ ਸਿੰਘ ਉਸ ਦੀ ਭੈਣ ਨਾਲ ਕੁੱਟਮਾਰ ਕਰਕੇ ਉਸ ਨੂੰ ਪੇਕੇ ਘਰ ਛੱਡ ਜਾਂਦਾ ਸੀ। ਉਸ ਦੀ ਭੈਣ ਕੋਲ ਡੇਢ ਸਾਲ ਦਾ ਇਕ ਲੜਕਾ ਵੀ ਹੈ।

ਉਸ ਦੀ ਭੈਣ ਜੋ ਕਿ ਕੁੱਟਮਾਰ ਤੋਂ ਬਾਅਦ ਪੇਕੇ ਘਰ ਵਿੱਚ ਹੀ ਸੀ, ਨੇ ਦੱਸਿਆ ਕਿ ਉਸ ਦੇ ਪਤੀ ਤੋਂ ਇਲਾਵਾ ਸੱਸ ਅਤੇ ਨਣਦ ਵੀ ਦਾਜ ਲਈ ਕੁੱਟਮਾਰ ਕਰਦੇ ਸਨ। ਉਸ ਵਲੋਂ ਸਤਨਾਮ ਸਿੰਘ ਵਲੋਂ ਦਾਜ ਲਈ ਜਿਆਦਾ ਤੰਗ ਕਰਨ ਤੇ ਉਸ ਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ ਸੀ ਪ੍ਰੰਤੂ ਮੋਟਰਸਾਈਕਲ ਲੈਣ ਤੋਂ ਬਾਅਦ ਸਤਨਾਮ ਸਿੰਘ ਸੋਨੇ ਦੇ ਕੜੇ ਦੀ ਮੰਗ ਕਰ ਰਿਹਾ ਸੀ। ਜੁਲਾਈ 2023 ਨੂੰ ਉਸ ਦਾ ਜੀਜਾ ਸਤਨਾਮ ਸਿੰਘ ਉਨਾਂ ਦੇ ਘਰ ਆਇਆ ਅਤੇ ਉਸ ਦੀ ਭੈਣ ਨੂੰ ਆਪਣੇ ਨਾਲ ਪਿੰਡ ਸੋਹਾਣਾ ਲੈ ਗਿਆ। ਅਗਲੇ ਦਿਨ ਦੁਪਹਿਰ ਸਮੇਂ ਸਤਨਾਮ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਕੌਰ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਪਹੁੰਚਿਆ ਅਤੇ ਦੇਖਿਆ ਕਿ ਉਸ ਦੀ ਭੈਣ ਦੀ ਲਾਸ਼ ਬੈੱਡ ਤੇ ਪਈ ਸੀ ਅਤੇ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਫਰਾਰ ਹੋ ਗਿਆ ਸੀ। ਪੁਲੀਸ ਨੇ ਇਸ ਸ਼ੁਰੂਆਤ ਵਿੱਚ ਮਾਮਲੇ ਵਿੱਚ ਸਤਨਾਮ ਸਿੰਘ ਅਤੇ ਉਸ ਦੀ ਮਾਂ, ਭੈਦ ਵਿਰੁਧ ਮਾਮਲਾ ਦਰਜ ਕਰ ਲਿਆ ਸੀ ਅਤੇ ਬਾਅਦ ਵਿਚ ਸਤਨਾਮ ਸਿੰਘ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ।

Continue Reading

Latest News

Trending