National
ਡੌਂਕੀ ਰਸਤੇ ਤੇ ਹਰਿਆਣਾ ਦੇ ਨੌਜਵਾਨ ਦੀ ਲਾਸ਼ ਬਰਾਮਦ
ਕੈਥਲ, 8 ਫਰਵਰੀ (ਸ.ਬ.) ਹਰਿਆਣਾ ਦੇ ਕੈਥਲ ਦੇ ਨੌਜਵਾਨ ਮਲਕੀਤ ਨੂੰ ਡੌਂਕਰਾਂ ਨੇ ਗੋਲੀ ਮਾਰ ਦਿੱਤੀ।
ਜ਼ਿਕਰਯੋਗ ਹੈ ਕਿ ਅਮਰੀਕਾ ਤੋਂ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ, ਪਰਿਵਾਰ ਨੇ ਆਪਣੇ ਪੁੱਤਰ ਦੀ ਲਾਸ਼ ਡੌਂਕੀ ਰੂਟ ਤੇ ਪਈ ਹੋਣ ਦਾ ਦਾਅਵਾ ਕੀਤਾ ਅਤੇ ਵੀਡੀਓ ਦਿਖਾਈ। ਮਲਕੀਤ ਦੇ ਪਿਤਾ ਅਤੇ ਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਮਲਕੀਤ ਦਾ ਕਤਲ ਕਰ ਦਿੱਤਾ ਗਿਆ ਹੈ।
ਪਰਿਵਾਰ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਡੌਂਕੀ ਰੂਟ ਰਾਹੀਂ ਅਮਰੀਕਾ ਜਾਣ ਵਾਲੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੇਕਰ ਡੌਂਕਰਾਂ ਨੂੰ ਪੈਸੇ ਨਹੀਂ ਮਿਲਦੇ ਤਾਂ ਉਹ ਲੋਕਾਂ ਨੂੰ ਇਸ ਤਰ੍ਹਾਂ ਗੋਲੀ ਮਾਰ ਦਿੰਦੇ ਹਨ। ਪਨਾਮਾ ਦੇ ਜੰਗਲਾਂ ਵਿੱਚ ਪੁਲੀਸ ਵੀ ਨਹੀਂ ਆਉਂਦੀ। ਅਜਿਹੇ ਲੋਕਾਂ ਦੀਆਂ ਲਾਸ਼ਾਂ ਵੀ ਉੱਥੇ ਪਈਆਂ ਹੋਣ ਕਰਕੇ ਪਿੰਜਰ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਮਲਕੀਤ ਕੈਥਲ ਦੇ ਮਟੌਰ ਪਿੰਡ ਦਾ ਰਹਿਣ ਵਾਲਾ ਸੀ। ਮਲਕੀਤ ਦੇ ਪਿਤਾ ਸਤਪਾਲ ਦੱਸਿਆ ਕਿ ਮੈਂ ਇੱਕ ਕਿਸਾਨ ਹਾਂ। ਪੁੱਤਰ ਨੇ ਪੌਲੀਟੈਕਨਿਕ ਕੀਤੀ ਸੀ। ਉਹ ਅਮਰੀਕਾ ਜਾ ਕੇ ਨੌਕਰੀ ਕਰਨਾ ਚਾਹੁੰਦਾ ਸੀ। ਉਹ ਇੱਕ ਏਜੰਟ ਨੂੰ ਮਿਲਿਆ। ਏਜੰਟ ਨੇ ਉਸ ਨੂੰ (ਮਲਕੀਤ) ਦੱਸਿਆ ਕਿ ਇਸਦੀ ਕੀਮਤ 40 ਲੱਖ ਰੁਪਏ ਹੋਵੇਗੀ। ਉਹ ਉਸ (ਮਲਕੀਤ) ਨੂੰ ਅਮਰੀਕਾ ਲੈ ਜਾਵੇਗਾ। ਏਜੰਟ ਨੇ 25 ਲੱਖ ਰੁਪਏ ਪੇਸ਼ਗੀ ਲਏ। ਇਸ ਤੋਂ ਬਾਅਦ, ਮਲਕੀਤ ਨੂੰ ਕਾਨੂੰਨੀ ਰਸਤੇ ਦੀ ਬਜਾਏ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਿਆ।
ਮਲਕੀਤ ਦੇ ਭਰਾ ਨੇ ਦੱਸਿਆ ਕਿ ਉਹ 17 ਫਰਵਰੀ 2023 ਨੂੰ ਘਰੋਂ ਚਲਾ ਗਿਆ ਸੀ। ਸ਼ੁਰੂ ਵਿੱਚ, ਮਲਕੀਤ ਉਨ੍ਹਾਂ ਨਾਲ ਗੱਲਬਾਤ ਕਰਦਾ ਰਿਹਾ। ਏਜੰਟ ਨੇ ਉਸਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਿਆ ਸੀ, ਪਰ ਮਾੜੀ ਗੱਲ ਇਹ ਹੋਈ ਕਿ 7 ਮਾਰਚ 2023 ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਨਾਲ ਗੱਲ ਨਹੀਂ ਹੋ ਸਕੀ।
ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ। ਇਸ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਦਿਖਾਈ ਦਿੱਤੀ। ਇਹ ਲਾਸ਼ ਪਨਾਮਾ ਜੰਗਲ ਵਿੱਚੋਂ ਲੰਘਦੇ ਡੌਂਕੀ ਰੂਟ ਤੇ ਪਈ ਸੀ ਜਿਸ ਰਸਤੇ ਤੇ ਮਲਕੀਤ ਗਿਆ ਸੀ। ਜਦੋਂ ਅਸੀਂ ਵੀਡੀਓ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਿਆ ਕਿ ਡੌਂਕੀ ਰੂਟ ਤੇ ਪਈ ਲਾਸ਼ ਮਲਕੀਤ ਦੀ ਸੀ। ਮਲਕੀਤ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਏਜੰਟ ਨੇ ਸਾਡੇ ਤੋਂ ਕੁੱਲ 40 ਲੱਖ ਰੁਪਏ ਲਏ ਸਨ ਅਤੇ ਬਦਲੇ ਵਿੱਚ ਸਾਨੂੰ ਆਪਣੇ ਪੁੱਤਰ (ਮਲਕੀਤ) ਦੀ ਲਾਸ਼ ਮਿਲ ਗਈ। ਪਿਤਾ ਸਤਪਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਏਜੰਟ ਨਾਲ ਗੱਲ ਕੀਤੀ ਤਾਂ ਉਹਨੇ ਸਾਨੂੰ ਕੋਈ ਜਵਾਬ ਨਾ ਦਿੱਤਾ।
National
ਭਾਜਪਾ ਨੇ 27 ਸਾਲ ਬਾਅਦ ਜਿੱਤਿਆ ਦਿੱਲੀ ਦਾ ਕਿਲਾ
ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ, ਕਾਂਗਰ ਦਾ ਨਹੀਂ ਖੁਲ੍ਹਿਆ ਖਾਤਾ
ਨਵੀਂ ਦਿੱਲੀ, 8 ਫਰਵਰੀ (ਸ.ਬ.) ਭਾਜਪਾ ਨੇ 27 ਸਾਲਾਂ ਬਾਅਦ ਦਿੱਲੀ ਵਿੱਚ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸ਼ਾਮ 5.30 ਵਜੇ ਤਕ ਭਾਜਪਾ ਨੇ 44 ਸੀਟਾਂ ਜਿੱਤ ਲਈਆਂ ਹਨ ਅਤੇ 4 ਸੀਟਾਂ (ਕੁੱਲ 48) ਤੇ ਅੱਗੇ ਸੀ ਆਮ ਆਦਮੀ ਪਾਰਟੀ (ਆਪ) ਨੇ ਵੀ 21 ਸੀਟਾਂ ਜਿੱਤ ਲਈਆਂ ਹਨ ਅਤੇ 1 ਸੀਟ (ਕੁੱਲ 22) ਤੇ ਅੱਗੇ ਹੈ। ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈ। ਇਸ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਚੋਣ ਦੇ ਨਤੀਜੇ ਕਾਫੀ ਹੈਰਾਨੀ ਜਨਕ ਰਹੇ ਹਨ। ਇਸ ਬਦਲਾਅ ਵਿੱਚ ਆਪ ਦੇ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਹਾਰ ਗਏ ਅਤੇ ਸਿਸੋਦੀਆ ਜੰਗਪੁਰਾ ਤੋਂ ਚੋਣ ਹਾਰ ਗਏ। ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਚੋਣ ਜਿੱਤੀ ਹੈ। ਸਤੇਂਦਰ ਜੈਨ ਵੀ ਚੋਣ ਹਾਰ ਗਏ ਹਨ।
ਹਾਰ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਹ ਬਹੁਤ ਨਿਮਰਤਾ ਨਾਲ ਲੋਕਾਂ ਦੇ ਜਨਾਦੇਸ਼ ਨੂੰ ਸਵੀਕਾਰ ਕਰਦੇ ਹਨ। ਜਨਤਾ ਦਾ ਫ਼ੈਸਲਾ ਸਿਰ ਮੱਥੇ। ਉਹਨਾਂ ਇਸ ਜਿੱਤ ਲਈ ਭਾਜਪਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨਗੇ, ਜਿਨ੍ਹਾਂ ਲਈ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਅਤੇ ਬਹੁਮਤ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਪਿਛਲੇ 10 ਸਾਲਾਂ ਵਿਚ ਸਿਹਤ, ਸਿੱਖਿਆ, ਬਿਜਲੀ ਬੁਨਿਆਂਦੀ ਢਾਂਚੇ ਦੇ ਖੇਤਰ ਵਿਚ ਬਹੁਤ ਕੰਮ ਕੀਤਾ ਹੈ। ਅਸੀਂ ਨਾ ਸਿਰਫ਼ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ ਸਗੋਂ ਲੋਕਾਂ ਵਿਚਾਲੇ ਰਹਾਂਗੇ ਅਤੇ ਉਨ੍ਹਾਂ ਦੀ ਸੇਵਾ ਕਰਨਾ ਜਾਰੀ ਰੱਖਾਂਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਜਨ ਸ਼ਕਤੀ ਸਭ ਤੋਂ ਉੱਪਰ ਹੈ। ਵਿਕਾਸ ਦੀ ਜਿੱਤ ਹੁੰਦੀ ਹੈ, ਸੁਸ਼ਾਸਨ ਦੀ ਜਿੱਤ ਹੁੰਦੀ ਹੈ। ਅਸੀਂ ਇਨ੍ਹਾਂ ਅਸ਼ੀਰਵਾਦਾਂ ਨੂੰ ਪ੍ਰਾਪਤ ਕਰਕੇ ਨਿਮਰ ਅਤੇ ਸਨਮਾਨਿਤ ਮਹਿਸੂਸ ਕਰਦੇ ਹਾਂ। ਇਹ ਸਾਡੀ ਗਰੰਟੀ ਹੈ ਕਿ ਅਸੀਂ ਦਿੱਲੀ ਨੂੰ ਵਿਕਸਤ ਕਰਨ, ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਇਹ ਯਕੀਨੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਾਂਗੇ ਕਿ ਦਿੱਲੀ ਦੇ ਵਿਕਾਸ ਦੀ ਭਾਰਤ ਦੇ ਨਿਰਮਾਣ ਵਿਚ ਪ੍ਰਮੁੱਖ ਭੂਮਿਕਾ ਹੋਵੇ।
ਇਸ ਦੌਰਾਨ ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ (ਜੀਏਡੀ) ਨੇ ਸਕੱਤਰੇਤ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਫਾਈਲ ਜਾਂ ਦਸਤਾਵੇਜ਼, ਕੰਪਿਊਟਰ ਹਾਰਡਵੇਅਰ ਬਿਨਾਂ ਆਗਿਆ ਸਕੱਤਰੇਤ ਦੇ ਅਹਾਤੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ।
ਪਿਛਲੀਆਂ ਚੋਣਾਂ (2020) ਦੇ ਮੁਕਾਬਲੇ ਭਾਜਪਾ ਦੀਆਂ ਸੀਟਾਂ ਵਿੱਚ 39 ਸੀਟਾਂ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਪ ਨੂੰ 39 ਸੀਟਾਂ ਦਾ ਨੁਕਸਾਨ ਹੋਇਆ ਹੈ। ਕਾਂਗਰਸ ਇਸ ਵਾਰ ਵੀ ਖਾਲੀ ਹੱਥ ਰਹੀ। ਪਿਛਲੀਆਂ ਚੋਣਾਂ (2020) ਦੇ ਮੁਕਾਬਲੇ ਭਾਜਪਾ ਨੇ ਆਪਣੀ ਵੋਟ ਸ਼ੇਅਰ ਵਿੱਚ 9 ਫੀਸਦੀ ਤੋਂ ਵੱਧ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਆਪ ਨੂੰ 10 ਫੀਸਦੀ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਭਾਵੇਂ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ, ਪਰ ਇਹ ਵੋਟ ਸ਼ੇਅਰ 2 ਫੀਸਦੀ ਵਧਾਉਣ ਵਿੱਚ ਕਾਮਯਾਬ ਰਹੀ।
National
ਅਲਾਸਕਾ ਵਿੱਚ ਲਾਪਤਾ ਜਹਾਜ਼ ਹਾਦਸਾਗ੍ਰਸਤ, 10 ਵਿਅਕਤੀਆਂ ਦੀ ਮੌਤ
ਅਲਾਸਕਾ, 8 ਫਰਵਰੀ (ਸ.ਬ.) ਅਮਰੀਕਾ ਦੇ ਪੱਛਮੀ ਅਲਾਸਕਾ ਵਿਚ ਇਕ ਛੋਟਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦਾ ਮਲਬਾ ਬੀਤੇ ਦਿਨ ਬਰਫ਼ ਨਾਲ ਢਕੇ ਸਮੁੰਦਰ ਵਿਚੋਂ ਮਿਲਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 10 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਮਰੀਕਾ ਦੇ ਅਲਾਸਕਾ ਵਿਚ ਲਾਪਤਾ ਜਹਾਜ਼ ਬਾਰੇ ਇਕ ਅਪਡੇਟ ਸਾਹਮਣੇ ਆਈ ਹੈ, ਜਿੱਥੇ 10 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਪੱਛਮੀ ਅਲਾਸਕਾ ਦੇ ਬਰਫ਼ ਨਾਲ ਢਕੇ ਸਮੁੰਦਰ ਵਿਚ ਇਕ ਛੋਟਾ ਯਾਤਰੀ ਜਹਾਜ਼ ਮਿਲਿਆ ਹੈ। ਅਮਰੀਕੀ ਤੱਟ ਰੱਖਿਅਕ ਦੇ ਬੁਲਾਰੇ ਮਾਈਕ ਸੈਲਰਨੋ ਨੇ ਕਿਹਾ ਕਿ ਬਚਾਅ ਕਰਮਚਾਰੀ ਜਹਾਜ਼ ਨੂੰ ਇਸ ਦੇ ਆਖਰੀ ਸਥਾਨ ਤੇ ਲੱਭ ਰਹੇ ਸਨ ਜਦੋਂ ਉਨ੍ਹਾਂ ਨੇ ਜਹਾਜ਼ ਦਾ ਮਲਬਾ ਦੇਖਿਆ। ਦੋ ਤੈਰਾਕਾਂ ਨੂੰ ਜਾਂਚ ਲਈ ਸਮੁੰਦਰ ਵਿਚ ਭੇਜਿਆ ਗਿਆ।
ਅਲਾਸਕਾ ਡਿਪਾਰਟਮੈਂਟ ਆਫ਼ ਸਿਵਲ ਡਿਫੈਂਸ ਦੇ ਅਨੁਸਾਰ, ਬੇਰਿੰਗ ਏਅਰ ਜਹਾਜ਼ ਨੇ ਵੀਰਵਾਰ ਦੁਪਹਿਰ ਨੂੰ ਉਨਾਲਾਕਲੀਟ ਤੋਂ ਉਡਾਣ ਭਰੀ ਸੀ ਅਤੇ ਨੋਮ ਜਾ ਰਿਹਾ ਸੀ। ਬੇਰਿੰਗ ਏਅਰ ਦੇ ਸੰਚਾਲਨ ਨਿਰਦੇਸ਼ਕ ਡੇਵਿਡ ਓਲਸਨ ਨੇ ਕਿਹਾ ਕਿ ਸੇਸਨਾ ਕੈਰਾਵੈਨ ਨੇ ਉਨਾਲਾਕਲੀਟ ਤੋਂ ਦੁਪਹਿਰ 2:37 ਵਜੇ ਉਡਾਣ ਭਰੀ ਅਤੇ ਇਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਸੰਪਰਕ ਟੁੱਟ ਗਿਆ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਉਸ ਸਮੇਂ ਹਲਕੀ ਬਰਫ਼ਬਾਰੀਅਤੇ ਧੁੰਦ ਸੀ ਅਤੇ ਤਾਪਮਾਨ ਜ਼ੀਰੋ ਤੋਂ 8.3 ਡਿਗਰੀ ਸੈਲਸੀਅਸ ਹੇਠਾਂ ਸੀ।
National
ਸਿਲੰਡਰ ਨਾਲ ਭਰੇ ਟਰੱਕ ਦੀ ਡੰਪਰ ਨਾਲ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ
ਗੋਂਡਾ, 8 ਫਰਵਰੀ (ਸ.ਬ.) ਯੂਪੀ ਦੇ ਗੋਂਡਾ ਵਿੱਚ ਗੋਂਡਾ-ਬਹਰਾਇਚ ਰੋਡ ਤੇ ਆਰੀਆਨਗਰ ਚੌਰਾਹੇ ਤੇ ਅੱਜ ਸਵੇਰੇ ਇਕ ਟਰੱਕ ਅਤੇ ਡੰਪਰ ਵਿਚਾਲੇ ਟੱਕਰ ਹੋ ਗਈ। ਇਸ ਕਾਰਨ ਕਰੀਬ ਅੱਧਾ ਘੰਟਾ ਆਵਾਜਾਈ ਠੱਪ ਰਹੀ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਸਿਲੰਡਰ ਲੈ ਕੇ ਜਾ ਰਹੇ ਟਰੱਕ ਦੀ ਡੰਪਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਇਕ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਜ਼ਖਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ।
ਇਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੋਂਡਾ-ਬਹਰਾਇਚ ਰੋਡ ਤੇ ਕਰੀਬ ਅੱਧਾ ਘੰਟਾ ਜਾਮ ਲੱਗਾ ਰਿਹਾ। ਬਾਅਦ ਵਿੱਚ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਆਵਾਜਾਈ ਬਹਾਲ ਕਰਵਾਈ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National2 months ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National2 months ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International4 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ