Connect with us

Mohali

7 ਦਿਨਾਂ ਐਨ. ਐਸ. ਐਸ. ਦਾ ਉਦਘਾਟਨ ਕੀਤਾ

Published

on

 

 

ਘਨੌਰ, 11 ਫ਼ਰਵਰੀ (ਅਭਿਸ਼ੇਕ ਸੂਦ) ਯੂਨੀਵਰਸਿਟੀ ਕਾਲਜ ਘਨੌਰ ਦੇ ਪ੍ਰਿੰਸੀਪਲ ਲਖਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਲੰਜਾਂ ਵਿਖੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਮੁੱਖ ਮਹਿਮਾਨ ਅਤੇ ਪਿੰਡ ਲੰਜਾਂ ਦੇ ਸਰਪੰਚ ਮਨਦੀਪ ਸਿੰਘ ਢਿੱਲੋਂ ਵਲੋਂ ਕੀਤਾ ਗਿਆ।

ਇਸ ਮੌਕੇ ਪ੍ਰੋਗਰਾਮ ਅਫਸਰ ਪ੍ਰਿੰਸੀਪਲ ਲਖਬੀਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਵਲੰਟੀਅਰਾਂ ਵੱਲੋਂ ਸਕੂਲ ਦੀ ਦਿੱਖ ਸੰਵਾਰਨ ਵਿੱਚ ਕੀਤੇ ਜਾਂਦੇ ਸੇਵਾ ਕਾਰਜਾਂ ਬਾਰੇ ਦੱਸਿਆ ਤੇ ਸੱਤ ਰੋਜ਼ਾ ਕੈਂਪ ਦੇ ਉਦੇਸ਼ ਬਾਰੇ ਚਾਨਣਾ ਪਾਇਆ। ਉਹਨਾਂ ਸਕੂਲ ਦੀ ਸੁੰਦਰਤਾ ਵਿਚ ਐੱਨ ਐਸ ਐਸ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਇਹ ਕੈਂਪ ਸਾਨੂੰ ਅਨੁਸ਼ਾਸਨ, ਲੀਡਰਸ਼ਿਪ, ਹੱਥੀਂ ਕਿਰਤ ਕਰਨ, ਸਮੇਂ ਦੀ ਪਾਬੰਦੀ ਵਰਗੇ ਗੁਣਾਂ ਦਾ ਧਾਰਨੀ ਬਣਾਉਂਦੇ ਹਨ।

 

Continue Reading

Mohali

ਘਨੌਰ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰੂ ਰਵਿਦਾਸ ਜੀ ਦੀ ਜਯੰਤੀ ਮਨਾਈ

Published

on

By

 

 

ਘਨੌਰ, 12 ਫਰਵਰੀ (ਅਭਿਸ਼ੇਕ ਸੂਦ) ਹਲਕਾ ਘਨੌਰ ਦੇ ਪਿੰਡ ਸੰਧਾਰਸੀ, ਮਰਦਾਂਪੁਰ, ਮਿਰਜ਼ਾਪੁਰ, ਉਲਾਣਾ, ਹਰਪਾਲਪੁਰ ਕਪੂਰੀ ਸਮੇਤ ਵੱਖ ਵੱਖ ਪਿੰਡਾਂ ਵਿੱਚ ਗੁਰੂ ਰਵਿਦਾਸ ਜੀ ਦੀ ਜਯੰਤੀ ਨੂੰ ਸਮਰਪਿਤ ਆਪਸੀ ਭਾਈਚਾਰਕ ਸਾਂਝ ਨਾਲ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਅਤੇ ਉਹਨਾਂ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।

ਇਸ ਮੌਕੇ ਉਹਨਾਂ ਨਾਲ ਬੰਤ ਸਿੰਘ ਸੰਧਾਰਸੀ, ਬੀਰਾ ਸਿੰਘ ਸੰਧਾਰਸੀ, ਜਗਜੀਤ ਸਿੰਘ ਜੱਗੀ ਭੰਗੂ ਹਰਪਾਲਪੁਰ, ਗੁਰਮੇਲ ਸਿੰਘ ਹਰਪਾਲਪੁਰ, ਪ੍ਰਧਾਨ ਗੁਰਦੀਤਪ ਸਿੰਘ ਦੀਪੂ ਹਰਪਾਲਪੁਰ, ਮਨਵੀਰ ਸਿੰਘ ਸਰਵਾਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗੁਰਪ੍ਰੀਤ ਸਿੰਘ ਉਲਾਣਾ, ਸੰਮੀ ਮਰਦਾਂਪੁਰ, ਗਗਨਦੀਪ ਸਿੰਘ ਮਲਿੰਗਾ, ਸਮੂਹ ਕਮੇਟੀ ਮੈਂਬਰ ਮਰਦਾਂਪੁਰ, ਗੋਲੂ ਕਪੂਰੀ, ਕਾਲਾ ਕਪੂਰੀ, ਰਾਜੂ ਕਪੂਰੀ ਪੰਚਾਇਤ ਮੈਂਬਰ, ਸੋਨੂ ਕਪੂਰੀ ਸਮੂਹ ਕਮੇਟੀ ਮੈਂਬਰ ਸਮੇਤ ਹੋਰ ਵੀ ਸ਼ਖਸ਼ੀਅਤਾਂ ਮੌਜੂਦ ਸਨ।

Continue Reading

Mohali

ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਆਯੋਜਿਤ

Published

on

By

 

ਰਾਜਪੁਰਾ, 12 ਫਰਵਰੀ (ਜਤਿੰਦਰ ਲੱਕੀ) ਨਗਰ ਕੌਂਸਲ ਰਾਜਪੁਰਾ ਤੋਂ ਰਿਟਾਇਰ ਹੋਏ ਕਰਮਚਾਰੀਆਂ ਵੱਲੋਂ ਬਣਾਈ ਗਈ ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾ ਵਾਰੀ ਮੀਟਿੰਗ ਅੱਜ ਇੱਕ ਨਿਜੀ ਦਫਤਰ ਵਿੱਚ ਹੋਈ ਜਿਸ ਵਿੱਚ ਮੈਂਬਰਾਂ ਨੂੰ ਸਰਕਾਰੀ ਕੰਮਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ।

ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਵਿਜੇ ਤਨੇਜਾ ਅਤੇ ਪ੍ਰਧਾਨ ਰਾਧਾ ਕ੍ਰਿਸ਼ਨ ਭਟੇਜਾ ਨੇ ਕਿਹਾ ਕਿ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਕੋਈ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੈਂਬਰਾਂ ਦੇ ਕਿਸੇ ਵੀ ਕਾਰਨ ਰੁਕੇ ਸਰਕਾਰੀ ਕੰਮਾਂ (ਪੈਨਸ਼ਨ ਗ੍ਰੈਚੁਟੀ ਜਾਂ ਕਿਸੇ ਵੀ ਤਰ੍ਹਾਂ ਦੇ ਰੁਕੇ ਕੰਮਾਂ) ਨੂੰ ਸਾਡੀ ਟੀਮ ਵੱਲੋਂ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।

ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਸਾਲਾਨਾ ਕਲੰਡਰ ਦਾ ਸੁਝਾਓ ਦਿੱਤਾ ਗਿਆ ਸੀ ਜਿਸਤੇ ਅਮਲ ਕਰਦਿਆਂ ਐਸੋਸੀਏਸ਼ਨ ਦਾ ਸਲਾਨਾ ਕਲੰਡਰ ਬਣਾਇਆ ਜਾ ਰਿਹਾ ਹੈ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਮੈਂਬਰਾਂ ਵਿੱਚ ਵੰਡ ਦਿੱਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਗੁਰਦੀਪ ਸਿੰਘ ਭੋਗਲ, ਸੁਭਾਸ਼ ਗੁਪਤਾ, ਡਾਕਟਰ ਗੁਰਿੰਦਰ ਅਮਨ, ਜਸਬੀਰ ਸਿੰਘ ਹੁਲਕਾ, ਹਰਪ੍ਰੀਤ ਸਿੰਘ ਜਨਰਲ ਸੈਕਟਰੀ, ਆਸ਼ਾ ਰਾਣੀ ਮੀਨਾ ਸੂਦ, ਕਮਲੇਸ਼ ਕੁਮਾਰੀ ਅਤੇ ਭਾਰਤੀ ਮੈਡਮ ਵੀ ਮੌਜੂਦ ਸਨ।

Continue Reading

Mohali

ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਠੇਕੇਦਾਰੀ ਸਿਸਟਮ ਦੀ ਥਾਂ ਇਲਾਕੇ ਦੀਆਂ ਭਲਾਈ ਸੰਸਥਾਵਾਂ ਦੇ ਹਵਾਲੇ ਕੀਤਾ ਜਾਵੇ : ਕੁਲਦੀਪ ਕੌਰ ਧਨੋਆ

Published

on

By

 

 

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਵਾਰਡ ਨੰਬਰ 29 ਸੈਕਟਰ 69 ਤੋਂ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਮੁੱਚੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਠੇਕੇਦਾਰੀ ਸਿਸਟਮ ਉੱਤੇ ਨਿਰਭਰ ਹੋਣ ਦੀ ਬਜਾਏ ਵਲੰਟੀਅਰ ਤੌਰ ਤੇ ਕੰਮ ਕਰਨ ਵਾਲੀਆਂ ਭਲਾਈ ਸੰਸਥਾਵਾਂ ਤੋਂ ਸਹਿਯੋਗ ਲਿਆ ਜਾਵੇ।

ਉਹਨਾਂ ਲਿਖਿਆ ਹੈ ਕਿ ਸ਼ਹਿਰ ਦੇ ਵਸਨੀਕ ਆਪਣੇ ਸ਼ਹਿਰ ਨੂੰ ਸਫਾਈ ਪੱਖੋਂ ਚੰਡੀਗੜ੍ਹ ਤੋਂ ਅੱਗੇ ਦੇਖਣਾ ਚਾਹੁੰਦੇ ਹਨ ਪਰੰਤੂ ਅਜਿਹਾ ਲੋਕਾਂ ਦੇ ਭਰਪੂਰ ਸਹਿਯੋਗ ਅਤੇ ਜਿੰਮੇਵਾਰੀ ਤੋਂ ਬਿਨਾਂ ਸੰਭਵ ਨਹੀਂ ਹੈ। ਉਹਨਾਂ ਲਿਖਿਆ ਹੈ ਕਿ ਸ਼ਹਿਰ ਦੀ ਸਫਾਈ ਹਾਸੀਏ ਤੇ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਯਤਨ ਕਰਨ ਦੇ ਬਾਵਜੂਦ ਸਫਾਈ ਵਿਵਸਥਾ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ।

ਉਹਨਾਂ ਲਿਖਿਆ ਹੈ ਕਿ ਠੇਕੇਦਾਰ ਵੱਲੋਂ ਜਿੰਨੀ ਲੇਬਰ ਅਤੇ ਮਸ਼ੀਨਰੀ ਮੁਹਈਆ ਕਰਵਾਉਣ ਦਾ ਐਗਰੀਮੈਂਟ ਕੀਤਾ ਹੁੰਦਾ ਹੈ ਪਰੰਤੂ ਜਮੀਨੀ ਪੱਧਰ ਤੋਂ ਉਸ ਤੋਂ ਕਿਤੇ ਘੱਟ ਦੀ ਵਰਤੋਂ ਕੀਤੀ ਜਾਂਦੀ ਹੈ। ਇਥੋਂ ਤੱਕ ਕੀ ਸਫਾਈ ਸੇਵਕਾ ਕੋਲ ਰੋਜ਼ਾਨਾ ਲੋੜੀਦੇਂ ਔਜਾਰਾਂ (ਕਹੀ, ਬੁਸ਼ ਕਟਰ ਅਤੇ ਲੋੜ ਅਨੁਸਾਰ ਟਰੈਕਟਰ ਟਰਾਲੀ) ਦਾ ਇੰਤਜਾਮ ਵੀ ਨਹੀਂ ਹੁੰਦਾ।

ਉਹਨਾਂ ਲਿਖਿਆ ਹੈ ਕਿ ਨਗਰ ਨਿਗਮ ਵਲੋਂ ਜਿਹੜੇ ਪਾਰਕ ਕਾਰਪੋਰੇਸ਼ਨ ਨੇ ਭਲਾਈ ਸੰਸਥਾਵਾਂ ਦੇ ਸਪੁਰਦ ਕੀਤੇ ਹੋਏ ਹਨ। ਉਹਨਾਂ ਦੀ ਸਾਂਭ ਸੰਭਾਲ ਰੱਖ ਰਖਾਵ ਬਾਕੀ ਪਾਰਕਾਂ ਨਾਲੋਂ ਬਿਹਤਰ ਹੁੰਦਾ ਹੈ ਅਤੇ ਉਸੇ ਤਰਜ ਉੱਤੇ ਪਹਿਲਾਂ ਪੰਜ ਵਾਰਡਾਂ ਵਿੱਚ ਠੇਕੇਦਾਰਾਂ ਨੂੰ ਪਾਸੇ ਕਰਕੇ ਸ਼ਹਿਰ ਦੇ ਪਤਵੰਤਿਆਂ ਦੀ ਜਿੰਮੇਵਾਰੀ ਬਣਾਈ ਜਾਵੇ, ਜਿਸਦੇ ਕਿ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਕਿਉਂਕਿ ਸ਼ਹਿਰ ਦੇ ਲੋਕ ਆਪਣੇ ਸ਼ਹਿਰ ਦੀ ਬਿਹਤਰੀ ਲਈੇ ਪੂਰੀ ਲਗਨ ਅਤੇ ਸੁਹਿਰਦਤਾ ਨਾਲ ਆਪਣੀਆਂ ਸੇਵਾਵਾਂ ਦੇਣ ਨੂੰ ਤਿਆਰ ਹਨ।

Continue Reading

Latest News

Trending