Connect with us

National

ਭਾਰਤ-ਮਿਆਂਮਾਰ ਸਰਹੱਦ ਤੇ 173.73 ਕਰੋੜ ਰੁਪਏ ਦੀਆਂ ਮੇਥੈਂਫੇਟਾਮਾਈਨ ਗੋਲੀਆਂ ਜ਼ਬਤ

Published

on

 

ਆਈਜ਼ੌਲ, 12 ਫਰਵਰੀ (ਸ.ਬ.) ਮਿਜ਼ੋਰਮ ਦੇ ਚੰਪਾਈ ਜ਼ਿਲ੍ਹੇ ਵਿੱਚ ਭਾਰਤ-ਮਿਆਂਮਾਰ ਸਰਹੱਦ ਤੇ 173.73 ਕਰੋੜ ਰੁਪਏ ਦੀਆਂ ਮੇਥਾਮਫੇਟਾਮਾਈਨ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਤੇ ਕਾਰਵਾਈ ਕਰਦੇ ਹੋਏ ਅਸਾਮ ਰਾਈਫਲਜ਼ ਅਤੇ ਮਿਜ਼ੋਰਮ ਪੁਲੀਸ ਨੇ 9 ਫਰਵਰੀ ਨੂੰ ਜ਼ੋਖਵਥਰ ਦੇ ਇੱਕ ਸਰਹੱਦੀ ਕ੍ਰਾਸਿੰਗ ਪੁਆਇੰਟ ਤੇ ਸਾਂਝੇ ਤੌਰ ਤੇ 57.9 ਕਿਲੋਗ੍ਰਾਮ ਮੈਥਾਮਫੇਟਾਮਾਈਨ ਗੋਲੀਆਂ ਜ਼ਬਤ ਕੀਤੀਆਂ।

ਜ਼ਿਕਰਯੋਗ ਹੈ ਕਿ ਸੰਯੁਕਤ ਟੀਮ ਨੇ ਨਾਜਾਇਜ਼ ਖੇਪ ਲੈ ਕੇ ਜਾ ਰਹੇ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਰੁਕਣ ਲਈ ਕਿਹਾ। ਹਾਲਾਂਕਿ ਸ਼ੱਕੀ ਚੌਕਸ ਹੋ ਗਏ ਅਤੇ ਖੇਪ ਛੱਡ ਕੇ ਭੱਜ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਵੱਲੋਂ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ 173.73 ਰੁਪਏ ਦੀ ਖੇਪ ਜ਼ਬਤ ਕਰ ਲਈ ਗਈ ਹੈ।

ਜ਼ਿਕਰਯੋਗ ਹੈ ਕਿ ਮੈਥੈਂਫੇਟਾਮਾਈਨ ਨੂੰ ਆਈਸ ਜਾਂ ਕ੍ਰਿਸਟਲ ਮੇਥ ਵੀ ਕਿਹਾ ਜਾਂਦਾ ਹੈ, ਇਹ ਇੱਕ ਬਹੁਤ ਜ਼ਿਆਦਾ ਨਸ਼ੀਲਾ ਕਰਨ ਵਾਲੀ ਮਨੋਵਿਗਿਆਨਕ ਦਵਾਈ ਹੈ ਜੋ ਕੋਕੀਨ ਦੇ ਸਮਾਨ ਜੌਸ਼ ਵਾਲੇ ਪ੍ਰਭਾਵਾਂ ਨੂੰ ਪੈਦਾ ਕਰਦੀ ਹੈ, ਜਿਸ ਦੇ ਜਾਨਲੇਵਾ ਨਤੀਜੇ ਨਿਕਲਦੇ ਹਨ।

Continue Reading

National

1984 ਸਿੱਖ ਵਿਰੋਧੀ ਦੰਗਿਆਂ ਸੰਬੰਧੀ ਕਤਲੇਆਮ ਦੇ ਮਾਮਲੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ

Published

on

By

 

ਸਜ਼ਾ ਤੇ ਬਹਿਸ 18 ਫਰਵਰੀ ਨੂੰ

ਨਵੀਂ ਦਿੱਲੀ, 12 ਫਰਵਰੀ (ਸ.ਬ.) ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਸਬੰਧੀ ਹੱਤਿਆ ਦੇ ਇੱਕ ਮਾਮਲੇ ਵਿੱਚ ਅੱਜ ਉਸਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਸ ਸਬੰਧੀ ਫੈਸਲਾ ਮੁਲਤਵੀ ਕਰ ਦਿੱਤਾ ਸੀ।

ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਦਾ ਹੁਕਮ ਦਿੱਤਾ ਅਤੇ ਸਜ਼ਾ ਤੇ ਬਹਿਸ 18 ਫਰਵਰੀ ਨੂੰ ਪਾ ਦਿੱਤੀ। ਸੱਜਣ ਕੁਮਾਰ ਨੂੰ ਫ਼ੈਸਲਾ ਸੁਣਾਉਣ ਲਈ ਤਿਹਾੜ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਹ ਮਾਮਲਾ 1984 ਦੇ ਸਿੱਖ ਕਤਲੇਆਮ ਦੌਰਾਨ ਸਰਸਵਤੀ ਵਿਹਾਰ ਵਿੱਚ ਦੋ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਤ ਹੈ। ਦਿੱਲੀ ਦੰਗਿਆਂ ਦੌਰਾਨ 1 ਨਵੰਬਰ, 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿੱਚ ਆਖ਼ਰੀ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ।

ਸ਼ੁਰੂਆਤ ਵਿੱਚ ਇਹ ਕੇਸ ਪੰਜਾਬੀ ਬਾਗ਼ ਪੁਲੀਸ ਸਟੇਸ਼ਨ ਨੇ ਦਰਜ ਕੀਤਾ ਸੀ ਪਰ ਬਾਅਦ ਵਿਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਸੀ। ਅਦਾਲਤ ਨੇ 16 ਦਸੰਬਰ, 2021 ਨੂੰ ਸੱਜਣ ਕੁਮਾਰ ਖ਼ਿਲਾਫ਼ ਦਸ਼ ਤੈਅ ਕੀਤੇ ਸਨ।

 

Continue Reading

National

ਮੁਫ਼ਤ ਸਕੀਮਾਂ ਦੇ ਐਲਾਨ ਤੋਂ ਸੁਪਰੀਮ ਕੋਰਟ ਨਾਰਾਜ਼

Published

on

By

 

ਸੁਣਵਾਈ ਦੌਰਾਨ ਬੈਂਚ ਨੇ ਕਿਹਾ, ਬਦਕਿਸਮਤੀ ਨਾਲ, ਮੁਫ਼ਤ ਸਕੀਮਾਂ ਕਾਰਨ, ਲੋਕ ਕੰਮ ਨਹੀਂ ਕਰਨਾ ਚਾਹੁੰਦੇ

ਨਵੀਂ ਦਿੱਲੀ, 12 ਫਰਵਰੀ (ਸ.ਬ.) ਸੁਪਰੀਮ ਕੋਰਟ ਨੇ ਅੱਜ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ, ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਦੁਆਰਾ ਦਿੱਤੇ ਗਏ ਮੁਫ਼ਤ ਤੋਹਫ਼ਿਆਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਨਾਲ ਲੋਕਾਂ ਦੀ ਕੰਮ ਕਰਨ ਦੀ ਇੱਛਾ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਰਾਸ਼ਨ ਅਤੇ ਪੈਸੇ ਮੁਫ਼ਤ ਵਿਚ ਮਿਲਦੇ ਰਹਿਣਗੇ। ਜਸਟਿਸ ਬੀਆਰ ਗਵਈ ਅਤੇ ਜਸਟਿਸ ਜਾਰਜ ਮਸੀਹ ਦੀ ਬੈਂਚ ਨੇ ਇਕ ਪਟੀਸ਼ਨ ਉਤੇ ਸੁਣਵਾਈ ਕੀਤੀ, ਜਿਸ ਵਿਚ ਬੇਘਰ ਲੋਕਾਂ ਨੂੰ ਆਸਰਾ ਦੇਣ ਦੀ ਮੰਗ ਕੀਤੀ ਗਈ ਸੀ।

ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਬਦਕਿਸਮਤੀ ਨਾਲ, ਮੁਫ਼ਤ ਸਕੀਮਾਂ ਕਾਰਨ, ਲੋਕ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਕੋਈ ਕੰਮ ਕੀਤੇ ਪੈਸੇ ਮਿਲ ਰਹੇ ਹਨ। ਬੈਂਚ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਅਸੀਂ ਬੇਘਰ ਲੋਕਾਂ ਲਈ ਤੁਹਾਡੀ ਚਿੰਤਾ ਦੀ ਕਦਰ ਕਰਦੇ ਹਾਂ, ਪਰ ਕੀ ਇਹ ਬਿਹਤਰ ਨਹੀਂ ਹੋਵੇਗਾ ਜੇਕਰ ਇਨ੍ਹਾਂ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਮੌਕਾ ਵੀ ਮਿਲੇ।

ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਂਕਟਰਮਣੀ ਨੇ ਬੈਂਚ ਨੂੰ ਦੱਸਿਆ ਕਿ ਕੇਂਦਰ ਸ਼ਹਿਰੀ ਖੇਤਰਾਂ ਵਿੱਚ ਗਰੀਬੀ ਦੇ ਖਾਤਮੇ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਰਿਹਾ ਹੈ। ਜਿਸ ਵਿੱਚ ਸ਼ਹਿਰੀ ਖੇਤਰਾਂ ਵਿੱਚ ਬੇਘਰ ਲੋਕਾਂ ਨੂੰ ਆਸਰਾ ਦੇਣ ਦਾ ਵੀ ਪ੍ਰਬੰਧ ਹੋਵੇਗਾ। ਇਸ ਤੇ ਬੈਂਚ ਨੇ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਪੁੱਛਣ ਅਤੇ ਇਹ ਯੋਜਨਾ ਕਿੰਨੇ ਦਿਨਾਂ ਦੇ ਅੰਦਰ ਲਾਗੂ ਕੀਤੀ ਜਾਵੇਗੀ, ਇਹ ਸਪੱਸ਼ਟ ਕਰਨ ਲਈ ਕਿਹਾ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਛੇ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸੰਬੰਧੀ ਲਿਆਂਦੇ ਗਏ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ 19 ਫਰਵਰੀ ਨੂੰ ਕਰੇਗਾ। ਜਸਟਿਸ ਸੂਰਿਆਕਾਂਤ ਅਤੇ ਐਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਇਹ ਜਾਣਕਾਰੀ ਪਟੀਸ਼ਨਰ ਐਨਜੀਓ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਦਿੱਤੀ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਪੀਲ ਕੀਤੀ ਕਿ ਪਟੀਸ਼ਨ ਤੇ ਜਲਦੀ ਸੁਣਵਾਈ ਕੀਤੀ ਜਾਵੇ ਕਿਉਂਕਿ ਨਵੇਂ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਜਲਦੀ ਹੀ ਹੋਣੀ ਹੈ। ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਐਨਜੀਓ ਏਡੀਆਰ ਦੁਆਰਾ ਦਾਇਰ ਕੀਤੀ ਗਈ ਹੈ।

Continue Reading

National

ਟਰਾਲੀ ਅਤੇ ਟਰੈਵਲਰ ਦੀ ਟੱਕਰ ਕਾਰਨ 4 ਸ਼ਰਧਾਲੂਆਂ ਦੀ ਮੌਤ, 17 ਜ਼ਖਮੀ

Published

on

By

 

ਫਤਿਹਪੁਰ, 12 ਫਰਵਰੀ (ਸ.ਬ.) ਫਤਿਹਪੁਰ ਜ਼ਿਲੇ ਦੇ ਕਾਨਪੁਰ-ਪ੍ਰਯਾਗਰਾਜ ਹਾਈਵੇਅ ਤੇ ਅੱਜ ਤੜਕੇ 4.30 ਵਜੇ ਬਜਰੀ ਨਾਲ ਭਰੀ ਟਰਾਲੀ ਵਿੱਚ ਮਹਾਕੁੰਭ ਲਈ ਜਾ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਟਰੈਵਲਰ ਦੀ ਟੱਕਰ ਹੋ ਗਈ। ਸ਼ਰਧਾਲੂਆਂ ਨਾਲ ਭਰੀ ਟਰੈਵਲਰ ਨੂੰ ਕਰੀਬ ਦੋ ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਇਸ ਹਾਦਸੇ ਵਿੱਚ ਡਰਾਈਵਰ ਸਮੇਤ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 17 ਸ਼ਰਧਾਲੂ ਜ਼ਖਮੀ ਹੋ ਗਏ।

ਪੁਲੀਸ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਲੈ ਗਈ। ਡੀਐਮ ਅਤੇ ਹੋਰ ਅਧਿਕਾਰੀਆਂ ਨੇ ਜ਼ਿਲ੍ਹਾ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਇਹ ਭਿਆਨਕ ਹਾਦਸਾ ਕਲਿਆਣਪੁਰ ਥਾਣਾ ਖੇਤਰ ਦੇ ਹਾਈਵੇਅ ਅਧੀਨ ਦੁਧੀ ਕਾਗਰ ਬਕਸਰ ਮੋੜ ਤੇ ਵਾਪਰਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਯਾਤਰੀ ਟਰਾਲੀ ਦੇ ਪਿੱਛੇ ਹੀ ਫਸ ਗਿਆ। ਭੱਜਣ ਦੀ ਕੋਸ਼ਿਸ਼ ਵਿੱਚ ਟਰਾਲੀ ਚਾਲਕ ਟਰੈਵਲਰ ਨੂੰ ਪ੍ਰਯਾਗਰਾਜ ਵੱਲ ਘਸੀਟਦਾ ਹੋਇਆ ਲੈ ਗਿਆ। ਸੁੰਨਸਾਨ ਜਗ੍ਹਾ ਦੇਖ ਕੇ ਚਾਲਕ ਟਰਾਲੀ ਛੱਡ ਕੇ ਭੱਜ ਗਿਆ। ਪੁਲੀਸ ਨੂੰ 5:12 ਤੇ ਹਾਦਸੇ ਦੀ ਸੂਚਨਾ ਮਿਲੀ।

ਪੁਲੀਸ ਨੇ ਟਰੈਵਲਰ ਵਿੱਚ ਫਸੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਏਐਸਪੀ ਵਿਜੇ ਸ਼ੰਕਰ ਮਿਸ਼ਰਾ ਨੇ ਦੱਸਿਆ ਕਿ ਟਰਾਲੀ ਨੂੰ ਜ਼ਬਤ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਟਰੈਵਲਰ ਡਰਾਈਵਰ ਦੇ ਸੌਣ ਕਾਰਨ ਵਾਪਰਿਆ ਹੈ। ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

 

Continue Reading

Latest News

Trending