Mohali
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਹੋਂਡਾ ਐਕਟਿਵਾ ਭੇਂਟ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸੱਜਣ ਵੱਲੋਂ ਹੋਂਡਾ ਐਕਟਿਵਾ ਟਾਪ ਮਾਡਲ ਭੇਂਟ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਵੇਲੇ ਕੋਈ ਦਾਨੀ ਸੱਜਣ ਇਸ ਹੋਂਡਾ ਐਕਟੀਵਾ ਦੀ ਚਾਬੀ ਵਿੱਚ ਲਗਾ ਕੇ ਗੁਰਦੁਆਰਾ ਸਾਹਿਬ ਜੀ ਵਿਖੇ ਦਫ਼ਤਰ ਦੇ ਬਿਲਕੁੱਲ ਨੇੜੇ ਖੜ੍ਹੀ ਕਰਕੇ ਬਿਨਾ ਕਿਸੇ ਨੂੰ ਦੱਸੇ ਚਲਾ ਗਿਆ। ਬੁਲਾਰੇ ਨੇ ਦੱਸਿਆ ਕਿ ਪਹਿਰੇਦਾਰ ਵੱਲੋਂ ਜਾਣਕਾਰੀ ਦੇਣ ਤੇ ਜਦੋਂ ਪ੍ਰਬੰਧਕਾਂ ਨੇ ਦੇਖਿਆ ਹੋਂਡਾ ਐਕਟੀਵਾ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ਤੇ ਹੈ। ਕਾਗਜ਼ਾਂ ਦੇ ਮੁਤਾਬਿਕ ਹੋਂਡਾ ਐਕਟਿਵਾ ਦੀ ਕੀਮਤ 94,600 ਰੁਪਏ ਹੈ।
ਦਾਨੀ ਸੱਜਣ ਵੱਲੋਂ ਹੋਂਡਾ ਐਕਟੀਵਾ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹਿ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸਾਂ, ਕਵਾਲਿਸ, ਸਕਾਰਪਿਓ, ਮਹਿੰਦਰਾ ਮਰਾਜੋ, 3 ਮਾਰੂਤੀ ਈਕੋ, ਮਾਰੂਤੀ ਵਰਸਾ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 3 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, 1 ਜੌਨ ਡੀਅਰ ਟਰੈਕਟਰ, ਮਹਿੰਦਰਾ ਪਿੱਕ ਅੱਪ, 2 ਮਹਿੰਦਰਾ ਯੂਟੀਲੀਟੀ, ਮਹਿੰਦਰਾ ਕੈਂਪਰ, ਮਹਿੰਦਰ ਮਿਨੀ ਟਰੱਕ 3200, ਮੈਕਸ ਪਿਕਅੱਪ, ਟਾਟਾ ਐੱਲ ਪੀ. ਟਰੱਕ, ਅਸ਼ੋਕਾ ਲੈ ਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿਕ ਭੇਂਟ ਕੀਤਾ ਜਾ ਚੁੱਕਿਆ ਹੈ।
Mohali
ਸੈਕਟਰ 79 ਦੀਆਂ ਸਮੱਸਿਆਵਾਂ ਦੇ ਹਲ ਲਈ ਵਸਨੀਕਾਂ ਦਾ ਵਫਦ ਮੇਅਰ ਜੀਤੀ ਸਿੱਧੂ ਨੂੰ ਮਿਲਿਆ

ਮੇਅਰ ਨੇ ਮੌਕੇ ਤੇ ਅਧਿਕਾਰੀ ਬੁਲਾ ਕੇ ਐਸਟੀਮੇਟ ਬਣਾਉਣ ਲਈ ਦਿੱਤੀਆਂ ਹਦਾਇਤਾਂ
ਐਸ ਏ ਐਸ ਨਗਰ, 17 ਮਾਰਚ (ਸ.ਬ.) ਸਮਾਜ ਭਲਾਈ ਅਤੇ ਵਿਕਾਸ ਕਮੇਟੀ, ਸੈਕਟਰ 79, ਐਸ ਏ ਐਸ ਨਗਰ ਮੁਹਾਲੀ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸੈਕਟਰ 79 ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਮੌਕੇ ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੱਦ ਕੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਐਸਟੀਮੇਟ ਬਣਾਉਣ ਲਈ ਕਿਹਾ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ ਅਤੇ ਨਵਜੋਤ ਕੌਰ ਵਾਛਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਵਸਨੀਕਾਂ ਵਲੋਂ ਮੁੱਖ ਤੌਰ ਤੇ ਸੈਕਟਰ 79 ਦੇ ਵਾਰਡ ਨੰਬਰ 31 ਅਤੇ 32 ਅਧੀਨ ਆਉਂਦੇ ਖੇਤਰ ਵਿੱਚ ਵੱਖ ਵਖ ਕੰਮ ਕਰਵਾਉਣ ਦੀ ਮੰਗ ਕੀਤੀ ਗਈ ਜਿਹਨਾਂ ਵਿੱਚ ਵੱਖ ਵੱਖ ਪਾਰਕਾਂ ਦਾ ਰੱਖ ਰਖਾਓ ਕਰਨ, ਫੁੱਟਪਾਥ ਬਣਾਉਣ, ਐਮਟੀ ਸਕੂਲ ਦੇ ਮਿੰਨੀ ਗੇਟ ਦੇ ਸਾਹਮਣੇ ਨਵੀਂ ਦੀਵਾਰ ਬਣਾਉਣ, ਪਾਰਕਾਂ ਵਿੱਚ ਗਰਿੱਲਾਂ ਲਗਾਉਣ, ਸੈਕਟਰ-79 ਵਿੱਚ ਵੱਖ ਵੱਖ ਥਾਵਾਂ ਤੇ ਕਰਬ ਚੈਨਲ ਲਗਾਉਣ, ਆਵਾਰਾ ਕੁੱਤਿਆਂ ਅਤੇ ਕੁੱਤੀਆਂ ਦੀ ਨਸਬੰਦੀ ਅਤੇ ਨਲਬੰਦੀ ਕਰਵਾਉਣ, ਸੈਕਟਰ-79 ਦੇ ਪਾਰਕਾਂ ਦੇ ਝੂਲਿਆਂ ਦੀ ਮੁਰੰਮਤ ਕਰਵਾਉਣ, ਦਰੱਖਤ ਪੁਟਵਾਉਣ ਅਤੇ ਰੋਡ ਗਲੀਆ ਬਣਾਉਣ ਦੀ ਮੰਗ ਸ਼ਾਮਿਲ ਹੈ।
ਮੇਅਰ ਜੀਤੀ ਸਿੱਧੂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਛੇਤੀ ਕਰ ਦਿੱਤਾ ਜਾਵੇਗਾ ਅਤੇ ਇਹ ਸਾਰੇ ਕੰਮ ਤਰਤੀਬਵਾਲ ਢੰਗ ਨਾਲ ਕਰਵਾਏ ਜਾਣਗੇ।
Mohali
ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਹਾਂ ਬ੍ਰਾਂਚਾਂ ਦੇ ਅਹੁਦੇਦਾਰ ਚੁਣੇ

ਐਸ ਏ ਐਸ ਨਗਰ, 17 ਮਾਰਚ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਹਾਂ ਬ੍ਰਾਂਚਾਂ ਦੇ ਅਹੁਦੇਦਾਰਾਂ ਦੀ ਸਾਲ 2025-26 ਵਾਸਤੇ ਚੋਣ ਲਈ ਸ਼ਹੀਦ ਊਧਮ ਸਿੰਘ ਭਵਨ ਫੇਜ਼ 3 ਏ ਵਿਖੇ ਜਨਰਲ ਬਾਡੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਚੋਣ ਪ੍ਰਕਿਰਿਆ ਮੁਕੰਮਲ ਕਰਨ ਲਈ ਸਟੇਟ ਕਨਵੀਨਰ ਬਲੱਡ ਡੋਨੇਸ਼ਨ ਸ਼੍ਰੀ ਪੁਨੀਤ ਮਹਾਵਰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਇਸ ਮੌਕੇ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਮੁਹਾਲੀ ਬ੍ਰਾਂਚ ਲਈ ਅਸ਼ੋਕ ਪਵਾਰ, ਬਲਦੇਵ ਰਾਮ ਅਤੇ ਮਧੂਕਰ ਕੌੜਾ ਨੂੰ ਕ੍ਰਮਵਾਰ ਪ੍ਰਧਾਨ, ਸਕੱਤਰ ਅਤੇ ਖਜਾਨਚੀ ਅਤੇ ਮਹਾਰਾਣਾ ਪ੍ਰਤਾਪ ਬ੍ਰਾਂਚ ਲਈ ਐੱਸ ਕੇ ਵਿਜ, ਚਿਮਨ ਲਾਲ ਅਤੇ ਜੀ ਡੀ ਧੀਮਾਨ ਨੂੰ ਕ੍ਰਮਵਾਰ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਚੁਣਿਆ ਗਿਆ। ਮੁਹਾਲੀ ਬ੍ਰਾਂਚ ਦੇ ਪੈਟਰਨ ਸ਼੍ਰੀ ਰਾਜਵੰਤ ਸਿੰਘ ਵੱਲੋ ਚੁਣੇ ਗਏ ਅਹੁਦੇਦਾਰਾਂ ਨੂੰ ਉਹਨਾਂ ਦੇ ਅਹੁਦੇ ਦੀ ਸਹੁੰ ਚੁਕਵਾਈ ਗਈ।
ਇਸਤੋਂ ਪਹਿਲਾਂ ਮੁਹਾਲੀ ਬ੍ਰਾਂਚ ਦੇ ਸਕੱਤਰ ਸ਼੍ਰੀ ਬਲਦੇਵ ਰਾਮ ਵਲੋਂ ਸਾਲ 2024-25 ਦੀ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਜਦੋਂਕਿ ਸ਼੍ਰੀ ਦੇਵ ਰਾਜ ਮੋਦੀ ਖਜ਼ਾਨਚੀ ਅਤੇ ਸ਼੍ਰੀ ਅਜੈ ਗੁਪਤਾ ਖਜ਼ਾਨਚੀ ਵੱਲੋਂ ਆਪੋ ਆਪਣੀ ਬ੍ਰਾਂਚ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦੌਲਤ ਰਾਮ ਕੰਬੋਜ, ਗੁਰਦੀਪ ਸਿੰਘ ਮੈਂਟਰ, ਰਵੀ ਕਕੜ, ਵੀ ਐਮ ਵਧਵਾ, ਚਮਨ ਦੇਵ ਸ਼ਰਮਾ, ਨਿਰੰਜਨ ਸਿੰਘ, ਸੁਧੀਰ ਗੁਲਾਟੀ, ਪ੍ਰੋਫੈਸਰ ਐਸ ਕੇ ਸ਼ਰਮਾ, ਆਰ ਪੀ ਗੁਪਤਾ, ਅਸ਼ੋਕ ਸ਼ਰਮਾ, ਗੁਰਦੀਪ ਸਿੰਘ ਬੇਦੀ, ਵੀ ਕੇ ਸਿੰਗਲ, ਸੁਭਾਸ਼ ਚੰਦਰ ਗੁਪਤਾ, ਵਿਕਾਸ ਪਵਾਰ, ਕੁਲਭੂਸ਼ਣ ਮਹਾਜਨ, ਅਸ਼ਵਨੀ ਸ਼ਰਮਾ, ਬੀ ਬੀ ਸ਼ਰਮਾ, ਹਰਪ੍ਰੀਤ ਸਿੰਘ, ਐਸ ਕੇ ਅਰੋੜਾ, ਕੁਲਵੰਤ ਸਿੰਘ, ਵਾਈ ਪੀ ਸ਼ਰਮਾ, ਰਵੀ ਕਕੜ, ਪਰਦੀਪ ਸੋਨੀ, ਨਰੇਸ਼ ਵਰਮਾ, ਵਿਕਰਮਜੀਤ ਗ੍ਰੋਵਰ, ਸੁਦਰਸ਼ਨ ਮਹਿਤਾ, ਕਮਲਜੀਤ ਗ੍ਰੋਵਰ, ਸੋਹਣ ਲਾਲ ਸ਼ਰਮਾ, ਹਰਕੇਸ਼ ਚੰਦ, ਅਨਿਲ ਕੁਮਾਰ, ਵੀਰਾਂਵਾਲੀ, ਕਿਰਨ ਪਵਾਰ, ਮਧੂ ਬਾਲਾ, ਦਿਨੇਸ਼ ਭਾਰਦਵਾਜ, ਸੁਖਵਿੰਦਰ ਕੌਰ ਬਾਲੀ, ਕਮਲੇਸ਼ ਮਹਿਤਾ, ਸੁਦੇਸ਼ ਕੁਮਾਰੀ, ਰਾਣੀ ਧਿਮਾਨ, ਤ੍ਰਿਪਤੀ ਪਵਾਰ, ਰੇਣੂ ਵਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
Mohali
ਕੰਮ ਦੇ ਦਬਾਅ ਪ੍ਰਬੰਧਨ ਤੇ ਸੈਮੀਨਾਰ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 17 ਮਾਰਚ (ਸ.ਬ.) ਬ੍ਰਹਮਾਕੁਮਾਰੀ ਸੰਸਥਾ ਵਲੋਂ ਸੈਕਟਰ 69 ਦੇ ਪਾਰਕ ਵਿੱਚ ਤਣਾਅ ਪ੍ਰਬੰਧਨ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਬ੍ਰਹਮਾਕੁਮਾਰੀਆਂ ਦੇ ਰੋਪੜ ਰਾਜਯੋਗ ਕੇਂਦਰ ਦੀ ਇੰਚਾਰਜ ਬ੍ਰਹਮਾਕੁਮਾਰੀ ਡਾ. ਰਮਾ ਨੇ ਕੀਤੀ। ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸਾਬਕਾ ਕੌਂਸਲਰ, ਸ੍ਰੀ ਸਤਵੀਰ ਸਿੰਘ ਧਨੋਆ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬ੍ਰਹਮਾ ਕੁਮਾਰੀ ਮੀਨਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।
ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਡਾ. ਰਮਾ ਨੇ ਕਿਹਾ ਕਿ ਮਨੁੱਖ ਖੁਦ ਕਰਮਾਂ ਦੀ ਫ਼ਸਲ ਬੀਜਦਾ ਹੈ ਅਤੇ ਉਸਨੂੰ ਖੁਦ ਹੀ ਇਹ ਫਸਲ ਵੱਢਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਆਪਣਾ ਫਰਜ਼ ਨਿਭਾਉਣ ਲਈ ਸੁਤੰਤਰ ਹੈ ਪਰ ਇਸ ਦੇ ਨਤੀਜੇ ਭੁਗਤਣ ਲਈ ਪਾਬੰਦ ਹੈ।
ਸੈਮੀਨਾਰ ਦੀ ਮੁੱਖ ਵਕਤਾ ਅਤੇ ਏਅਰੋਸਿਟੀ ਰਾਜਯੋਗ ਸੈਂਟਰ ਦੀ ਇੰਚਾਰਜ ਬ੍ਰਹਮਾ ਕੁਮਾਰੀ ਮੀਨਾ ਨੇ ਕਿਹਾ ਕਿ ਅਸੀਂ 30 ਸਾਲ ਪਹਿਲਾਂ ਵੀ ਘਰ ਅਤੇ ਦਫਤਰਾਂ ਵਿੱਚ ਕੰਮ ਕਰਦੇ ਸਾਂ ਅਤੇ ਅੱਜ ਵੀ ਕਰਦੇ ਹਾਂ, ਪਰ ਪਹਿਲਾਂ ਕਰਮ ਦਾ ਕੋਈ ਦਬਾਅ ਅਤੇ ਤਣਾਅ ਨਹੀਂ ਸੀ, ਜਦੋਂਕਿ ਹੁਣ ਦਬਾਓ ਜਿਆਦਾ ਹੈ। ਇਸਦਾ ਕਾਰਨ ਇਹ ਹੈ ਕਿ ਮਨ ਦੀ ਸ਼ਕਤੀ ਜੋ ਕਰਮ ਕਰਵਾਉਂਦੀ ਹੈ ਕਮਜ਼ੋਰ ਹੋ ਗਈ ਹੈ। ਇਸ ਲਈ ਇਸ ਵਿੱਚ ਗੁੱਸੇ ਨੂੰ ਸਹਿਣ ਅਤੇ ਕਾਬੂ ਕਰਨ ਦੀ ਤਾਕਤ ਨਹੀਂ ਹੈ।
ਇਸ ਮੌਕੇ ਸਟਾਰ ਪਬਲਿਕ ਸਕੂਲ ਦੇ ਡਾਇਰੈਕਟਰ, ਸ਼੍ਰੀ ਕੇਵਲ ਕ੍ਰਿਸ਼ਨ ਚੌਧਰੀ ਵਲੋਂ ਬ੍ਰਹਮਾ ਕੁਮਾਰੀਆਂ ਦਾ ਸਵਾਗਤ ਕੀਤਾ ਗਿਆ।
-
International2 months ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
International2 months ago
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ