Connect with us

National

ਮਿੰਨੀ ਬੱਸ ਨਾਲ ਬਾਈਕ ਦੀ ਟੱਕਰ ਕਾਰਨ ਮਾਂ, ਪੁੱਤ ਅਤੇ ਨੂੰਹ ਦੀ ਮੌਤ

Published

on

 

ਲਖੀਮਪੁਰ ਖੇੜੀ, 15 ਫਰਵਰੀ (ਸ.ਬ.) ਲਖੀਮਪੁਰ ਖੇੜੀ ਦੇ ਫੁਲਬਿਹਾਰ ਥਾਣਾ ਖੇਤਰ ਵਿੱਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ। ਲਖੀਮਪੁਰ-ਸ਼ਾਰਦਾਨਗਰ ਰੋਡ ਤੇ ਬਾਈਕ ਦੀ ਮਿੰਨੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਔਰਤ, ਉਸ ਦੇ ਬੇਟੇ ਅਤੇ ਨੂੰਹ ਦੀ ਮੌਤ ਹੋ ਗਈ, ਜਦਕਿ 12 ਸਾਲਾ ਪੋਤਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਫੁੱਲਬੇੜ ਦੇ ਪਿੰਡ ਲਠੀਆ ਦੀ ਰਹਿਣ ਵਾਲੀ ਗੀਤਾ ਦੇਵੀ, ਪੁੱਤਰ ਅਵਧੇਸ਼, ਨੂੰਹ ਮੀਨਾ ਦੇਵੀ ਅਤੇ ਪੋਤਰੇ ਰੋਹਿਤ ਦੇ ਨਾਲ ਬਾਈਕ ਤੇ ਲਖੀਮਪੁਰ ਆ ਰਹੇ ਸਨ। ਅਵਧੇਸ਼ ਬਾਈਕ ਚਲਾ ਰਿਹਾ ਸੀ। ਇਹ ਲੋਕ ਇਲਾਕੇ ਦੇ ਲਖੀਮਪੁਰ-ਸ਼ਾਰਦਾਨਗਰ ਰੋਡ ਤੇ ਪਿੰਡ ਖਨਿਆਣਾ ਨੇੜੇ ਪੁੱਜੇ ਸਨ ਕਿ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਨਾਲ ਬਾਈਕ ਦੀ ਟੱਕਰ ਹੋ ਗਈ।

ਹਾਦਸੇ ਵਿੱਚ ਗੀਤਾ ਦੇਵੀ, ਅਵਧੇਸ਼ ਅਤੇ ਮੀਨਾ ਦੇਵੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਰੋਹਿਤ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Continue Reading

National

ਪਾਕਿ ਏਜੰਟਾਂ ਨੂੰ ਅਹਿਮ ਰੱਖਿਆ ਭੇਤ ਦੇਣ ਦੇ ਦੋਸ਼ ਹੇਠ ਐਨ ਆਈ ਏ ਵੱਲੋਂ 3 ਵਿਅਕਤੀ ਗ੍ਰਿਫ਼ਤਾਰ

Published

on

By

 

ਨਵੀਂ ਦਿੱਲੀ, 19 ਫਰਵਰੀ (ਸ.ਬ.) ਅੱਤਵਾਦ ਵਿਰੋਧੀ ਜਾਂਚ ਕਰਨ ਵਾਲੀ ਸੰਘੀ ਏਜੰਸੀ ਐਨਆਈਏ ਨੇ ਪਾਕਿਸਤਾਨ ਸਥਿਤ ਖੁਫੀਆ ਏਜੰਟਾਂ ਨੂੰ ਦੇਸ਼ ਦੀ ਰੱਖਿਆ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਕੌਮੀ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਕਾਰਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ ਤੇ ਦੇਸ਼ਧਰੋਹ ਕਰਦੇ ਹੋਏ ਭਾਰਤੀ ਰੱਖਿਆ ਟਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਦੁਸ਼ਮਣ ਨੂੰ ਦੇ ਰਹੇ ਸਨ।

ਮੁਲਜ਼ਮਾਂ ਦੀ ਪਛਾਣ ਵੇਤਾਨ ਲਕਸ਼ਮਣ ਟੰਡੇਲ, ਅਕਸ਼ੈ ਰਵੀ ਨਾਇਕ ਅਤੇ ਅਭਿਲਾਸ਼ ਪੀਏ ਵਜੋਂ ਹੋਈ ਹੈ। ਐਨ ਆਈ ਏ ਨੇ ਕਿਹਾ ਕਿ ਟੰਡੇਲ ਅਤੇ ਨਾਇਕ ਨੂੰ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂਕਿ ਅਭਿਲਾਸ਼ ਪੀਏ ਨੂੰ ਕੇਰਲ ਦੇ ਕੋਚੀ ਤੋਂ ਫੜਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਥਾਨਕ ਪੁਲੀਸ ਦੀ ਸਹਾਇਤਾ ਨਾਲ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ ਦੇ ਸੰਪਰਕ ਵਿੱਚ ਪਾਏ ਗਏ ਹਨ। ਐਨ ਆਈ ਏ ਦੀ ਜਾਂਚ ਦੇ ਅਨੁਸਾਰ, ਉਹ ਕਾਰਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ ਤੇ ਭਾਰਤੀ ਰੱਖਿਆ ਸਥਾਪਨਾਵਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਹੇ ਸਨ ਅਤੇ ਜਾਣਕਾਰੀ ਦੇ ਬਦਲੇ ਪੀ ਆਈ ਓ ਐਸ ਤੋਂ ਪੈਸੇ ਲੈ ਰਹੇ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Continue Reading

National

ਸਕਾਰਪਿਓ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ 6 ਵਿਅਕਤੀਆਂ ਦੀ ਮੌਤ

Published

on

By

 

ਗਿਰੀਡੀਹ, 19 ਫਰਵਰੀ (ਸ.ਬ.) ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਮਧੂਬਨ ਥਾਣਾ ਖੇਤਰ ਵਿੱਚ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਪੁਲੀਸ ਅਧਿਕਾਰੀਆਂ ਨੇ ਦਿੱਤੀ ਹੈ।

ਇਹ ਘਟਨਾ ਗਿਰੀਡੀਹ-ਡੁਮਰੀ ਸੜਕ ਤੇ ਉਦੋਂ ਵਾਪਰੀ ਜਦੋਂ ਇੱਕ ਸਕਾਰਪੀਓ ਅਤੇ ਇੱਕ ਮੋਟਰਸਾਈਕਲ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਬਾਰੇ ਅੱਜ ਤੜਕੇ ਤੱਕ ਕਿਸੇ ਨੂੰ ਕੋਈ ਪਤਾ ਨਾ ਲੱਗਾ ਅਤੇ ਆਖ਼ਰ ਜਦੋਂ ਮੁਕਾਮੀ ਲੋਕਾਂ ਨੇ ਟੁੱਟੇ ਹੋਏ ਵਾਹਨ ਦੇਖੇ ਤਾਂ ਘਟਨਾ ਦਾ ਪਤਾ ਲੱਗਾ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਮੌਕੇ ਤੇ ਪਹੁੰਚਣ ਤੇ ਪੁਲੀਸ ਅਧਿਕਾਰੀਆਂ ਨੂੰ ਸਕਾਰਪੀਓ ਦੇ ਚਾਰ ਸਵਾਰਾਂ ਅਤੇ ਬਾਈਕ ਤੇ ਸਵਾਰ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।

ਅਧਿਕਾਰੀਆਂ ਨੇ ਛੇ ਮ੍ਰਿਤਕਾਂ ਵਿੱਚੋਂ ਪੰਜ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿਚੋਂ ਦੋ ਬਿਹਾਰ ਤੇ ਬਾਕੀ ਝਾਰਖੰਡ ਦੇ ਰਹਿਣ ਵਾਲੇ ਸਨ। ਛੇਵੇਂ ਮ੍ਰਿਤਕ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਟੱਕਰ ਹੋ ਗਈ। ਸਕਾਰਪੀਓ ਡੁਮਰੀ ਵੱਲ ਜਾ ਰਹੀ ਸੀ, ਜਦੋਂ ਕਿ ਮੋਟਰਸਾਈਕਲ ਪਾਰਸਨਾਥ ਰੇਲਵੇ ਸਟੇਸ਼ਨ ਤੋਂ ਗਿਰੀਡੀਹ ਵੱਲ ਜਾ ਰਿਹਾ ਸੀ। ਜਿਸ ਥਾਂ ਹਾਦਸਾ ਵਾਪਰਿਆ, ਉਥੇ ਆਵਾਜਾਈ ਮੁਕਾਬਲਤਨ ਘੱਟ ਹੁੰਦੀ ਹੈ, ਜਿਸ ਕਾਰਨ ਹਾਦਸੇ ਦਾ ਪਤਾ ਦੇਰ ਬਾਅਦ ਲੱਗਾ।

 

Continue Reading

National

ਘਰ ਵਿੱਚ ਲੱਗੀ ਅੱਗ, 6 ਵਿਅਕਤੀਆਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਬਚਾਈ ਜਾਨ

Published

on

By

 

ਨਵੀਂ ਦਿੱਲੀ, 19 ਫਰਵਰੀ (ਸ.ਬ.) ਦਿੱਲੀ ਦੇ ਨਾਂਗਲੋਈ ਇਲਾਕੇ ਵਿੱਚ ਜਨਤਾ ਮਾਰਕੀਟ ਵਿਚ ਇਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਘਰ ਦੀ ਦੂਜੀ ਮੰਜ਼ਿਲ ਤੇ 6 ਲੋਕ ਫਸ ਗਏ ਸਨ। ਉਨ੍ਹਾਂ ਨੇ ਦੂਜੀ ਮੰਜ਼ਿਲ ਤੋਂ ਸੜਕ ਤੇ ਛਾਲ ਮਾਰ ਕੇ ਅਪਣੀ ਜਾਨ ਬਚਾਈ। ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਸਾਰੇ ਹਸਪਤਾਲ ਵਿਚ ਦਾਖ਼ਲ ਹਨ। ਜ਼ਖ਼ਮੀਆਂ ਵਿਚ ਦੋ ਔਰਤਾਂ, ਤਿੰਨ ਨੌਜਵਾਨ ਅਤੇ ਇਕ ਨਾਬਾਲਗ਼ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਛੱਤ ਤੋਂ ਛਾਲ ਮਾਰਨ ਕਾਰਨ ਸਾਰੇ ਲੋਕ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੇ ਡਰ ਦੇ ਮਾਰੇ ਛੱਤ ਤੋਂ ਛਾਲਾਂ ਮਾਰ ਦਿਤੀਆਂ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

ਫ਼ਾਇਰ ਅਧਿਕਾਰੀ ਨੇ ਦਸਿਆ ਕਿ ਨਾਂਗਲੋਈ ਇਲਾਕੇ ਦੇ ਜਵਾਲਾਪੁਰੀ ਇਲਾਕੇ ਦੀ ਜਨਤਾ ਮਾਰਕੀਟ ਵਾਈ-655, ਮੋਬਾਈਲ ਮਾਰਕੀਟ ਤੋਂ ਬੀਤੀ ਰਾਤ 9.45 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।

ਇਸ ਦੌਰਾਨ ਪਹਿਲੀ ਅਤੇ ਦੂਜੀ ਮੰਜ਼ਿਲ ਤੇ ਪਏ ਘਰੇਲੂ ਸਮਾਨ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਰਾਤ 11 ਵਜੇ ਤੱਕ ਅੱਗ ਤੇ ਕਾਬੂ ਪਾਇਆ ਜਾ ਸਕਿਆ।

 

Continue Reading

Latest News

Trending