Mohali
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੇ ਈ ਈ ਮੇਨ ਪ੍ਰੀਖਿਆ 2025 ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਐਸ ਏ ਐਸ ਨਗਰ, 15 ਫਰਵਰੀ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਮੁਹਾਲੀ ਦੇ ਵਿਦਿਆਰਥੀਆਂ ਨੇ ਜੇ ਈ ਈ ਮੇਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇਪ੍ਰੀਖਿਆ ਵਿੱਚ 99 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਸਮੇਤ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਉਹਨਾਂ ਦੱਸਿਆ ਕਿ ਪ੍ਰੀਖਿਆ ਵਿੱਚ ਸਕੂਲ ਦੇ ਵਿਦਿਆਰਥੀ ਦਿਵੇਸ਼ ਗਰਗ ਨੇ 99.72 ਫੀਸਦੀ, ਵਿਦਿਆਰਥਣ ਗੁਰਵੀਨ ਕੌਰ ਬਸੀ ਨੇ 98.79 ਫੀਸਦੀ ਅਤੇ ਕ੍ਰਿਸ਼ ਬਰਵਾਰ ਨੇ 98.41ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਇਹਨਾਂ ਵਿਦਿਆਰਥੀਆਂ ਨੇ ਕਿਹਾ ਕਿ ਸਖ਼ਤ ਮਿਹਨਤ ਹੀ ਉਨ੍ਹਾਂ ਦੀ ਸਫਲਤਾ ਦਾ ਮੰਤਰ ਹੈ। ਉਨ੍ਹਾਂ ਆਪਣੇ ਸਾਥੀ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ, ਆਪਣੇ ਆਪ ਵਿੱਚ ਵਿਸ਼ਵਾਸ ਰੱਖਣ ਅਤੇ ਅਭਿਆਸ ਕਰਦੇ ਰਹਿਣ ਕਿਹਾ।
ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਇਹ ਸਫਲਤਾ ਸਾਰੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ।
Mohali
ਅਣਪਛਾਤੇ ਮੋਟਰ ਸਾਈਕਲ ਸਵਾਰ ਘਰ ਦੇ ਬਾਹਰ ਧੁੱਪ ਸੇਕ ਰਹੀ ਮਹਿਲਾ ਦੀ ਚੈਨੀ ਖਿੱਚ ਕੇ ਫਰਾਰ

ਐਸ ਏ ਐਸ ਨਗਰ, 19 ਫਰਵਰੀ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਦੇ ਐਚ ਐਲ ਮਕਾਨਾਂ ਵਿੱਚ ਇੱਕ ਮੋਟਰ ਸਾਈਕਲ ਤੇ ਆਏ ਦੋ ਨੌਜਵਾਨ ਆਪਣੇ ਘਰ ਦੇ ਬਾਹਰ ਧੁੱਪ ਸੇਕ ਰਹੀ ਇੱਕ ਮਹਿਲਾ ਦੀ ਚੈਨੀ ਖਿੱਚ ਕੇ ਫਰਾਰ ਹੋ ਗਏ।
ਫੇਜ਼ 2 ਵਿੱਚ ਐਚ ਐਲ 126 ਦੀ ਜਸਬੀਰ ਕੌਰ ਨੇ ਦੱਸਿਆ ਕਿ ਉਹ ਆਪਣੀ ਗੁਆਂਢਣ ਨਵਨੀਤ ਕੌਰ ਦੇ ਨਾਲ ਆਪਣੇ ਘਰ ਦੇ ਸਾਹਮਣੇ ਧੁੱਪ ਸੇਕਣ ਬੈਠੇ ਹੋਏ ਸੀ ਅਤੇ ਇਸ ਮੌਕੇ ਦੋ ਮੋਟਰਸਾਈਕਲ ਸਵਾਰ ਉੱਥੇ ਆਏ ਅਤੇ ਉਹਨਾਂ ਦੀ ਗਲ ਵਿੱਚ ਪਾਈ ਹੋਈ ਚੈਨੀ ਖੋਹ ਕੇ ਭੱਜ ਗਏ।
ਉਹਨਾਂ ਦੱਸਿਆ ਕਿ ਮੋਟਰਸਾਈਕਲ ਦੇ ਆਏ ਵਿਅਕਤੀਆਂ ਵਿੱਚੋਂ ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਅਤੇ ਦੂਜੇ ਨੇ ਆ ਕੇ ਉਹਨਾਂ ਨੂੰ ਨੀਚੇ ਸੁੱਟ ਦਿੱਤਾ ਅਤੇ ਉਹਨਾਂ ਦੇ ਗਲੇ ਵਿੱਚੋਂ ਚੈਨੀ ਖਿੱਚ ਲਈ ਜਿਸ ਕਾਰਨ ਉਹਨਾਂ ਦੇ ਗਲੇ ਵਿੱਚ ਵੀ ਨਿਸ਼ਾਨ ਪੈ ਗਏ ਹਨ। ਉਹਨਾਂ ਦੱਸਿਆ ਕਿ ਚੈਨੀ ਢਾਈ ਤੋਲੇ ਦੀ ਸੀ। ਵਾਰਦਾਤ ਕਾਰਨ ਦਹਿਸ਼ਤ ਵਿੱਚ ਆਈ ਜਸਬੀਰ ਕੌਰ ਨੇ ਕਿਹਾ ਕਿ ਉਹ ਇੱਥੇ ਮੁਹੱਲੇ ਵਿੱਚ ਵੀ ਸੁਰਖਿਅਤ ਨਹੀਂ ਹਨ ਅਤੇ ਹੁਣ ਬਾਹਰ ਬੈਠਣਾ ਵੀ ਔਖਾ ਹੋ ਚੁੱਕਿਆ ਹੈ।
ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਮੁਹਾਲੀ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ ਅਤੇ ਅਪਰਾਧੀ ਆਏ ਦਿਨ ਕਿਤੇ ਨਾ ਕਿਤੇ ਵਾਰਦਾਤ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਹੁਣ ਤਾਂ ਇਹਨਾਂ ਵਲੋਂ ਆਪਣੇ ਘਰਾਂ ਦੇ ਬਾਹਰ ਬੈਠੀਆਂ ਔਰਤਾਂ ਨਾਲ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣ ਲੱਗ ਪਿਆ ਹੈ ਅਤੇ ਇਹਨਾਂ ਅਪਰਾਧੀਆਂ ਤੇ ਕਾਬੂ ਕਰਨ ਲਈ ਪੁਲੀਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਮੌਕੇ ਤੇ ਪਹੁੰਚੀ ਪੁਲੀਸ ਨੇ ਘਟਨਾ ਦੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਅੱਗੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪੁਲੀਸ ਟੀਮ ਨੇ ਕਿਹਾ ਕਿ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਹੈ ਅਤੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Mohali
ਮੁਹਾਲੀ ਦੀਆਂ ਸੜਕਾਂ ਤੇ ਜਾਮ ਘਟਾਉਣ ਲਈ ਪ੍ਰਸ਼ਾਸ਼ਨ ਹੋਇਆ ਸਰਗਰਮ

ਡਿਪਟੀ ਕਮਿਸ਼ਨਰ, ਸੀ ਏ ਗਮਾਡਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਮੁਹਾਲੀ ਨੇ ਪ੍ਰਗਤੀ ਦਾ ਜਾਇਜ਼ਾ ਲਿਆ
ਐਸ ਏ ਐਸ ਨਗਰ, 19 ਫਰਵਰੀ (ਸ.ਬ.) ਮੁਹਾਲੀ ਦੀਆਂ ਸੜਕਾਂ ਦੀ ਭੀੜ-ਭੜੱਕੇ ਨੂੰ ਦੂਰ ਕਰਨ ਸਬੰਧੀ ਵਿਚਾਰ-ਵਟਾਂਦਰੇ ਨੂੰ ਅੱਗੇ ਤੋਰਦਿਆਂ ਇਸ ਮਾਮਲੇ ਨੂੰ ਸਾਰਥਿਕ ਅੰਤ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕਮੁਨੀਸ਼ ਕੁਮਾਰ, ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਅਤੇ ਏ ਡੀ ਸੀ (ਯੂਡੀ) ਅਨਮੋਲ ਸਿੰਘ ਧਾਲੀਵਾਲ ਨਾਲ ਮੀਟਿੰਗ ਕਰਕੇ ਹੁਣ ਤੱਕ ਕੀਤੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਦੀ ਟੀਮ ਨੇ ਦੱਸਿਆ ਕਿ ਸੈਕਟਰ 48/65 ਤੋਂ ਦਾਰਾ ਸਟੂਡੀਓ (49/64 ਤੋਂ 50-63) ਤੱਕ ਸੜਕ ਨੂੰ ਚੌੜਾ ਕਰਨ (ਸਿੰਗਲ ਤੋਂ ਦੋਹਰੀ ਕੈਰੇਜ-ਵੇਅ) ਦੇ ਗਮਾਡਾ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸ਼੍ਰੀ ਗੁਰਦੁਆਰਾ ਸਾਂਝਾ ਸਾਹਿਬ ਦੀ ਸੜਕ ਨੂੰ ਚੌੜਾ ਕਰਨ ਅਤੇ ਬਦਲਣ ਦਾ ਮੁੱਦਾ ਵਿਚਾਰ ਅਧੀਨ ਹੈ ਜੋ ਜਲਦੀ ਹੀ ਅੱਗੇ ਯੋਜਨਾ ਵਿਭਾਗ ਨੂੰ ਭੇਜਿਆ ਜਾਵੇਗਾ। ਯੂਟੀ ਦੀ ਟੀਮ ਨੇ ਕਿਹਾ ਕਿ ਯੂਟੀ ਖੇਤਰ ਵਿੱਚ ਇਸ ਸੜਕ ਨਾਲ ਸਬੰਧਤ ਕਾਨੂੰਨੀ ਮੁੱਦਿਆਂ ਨੂੰ ਹੱਲ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸੈਕਟਰ 43 ਬੱਸ ਸਟੈਂਡ ਤੋਂ ਮੁਹਾਲੀ ਨੂੰ ਆਉਣ ਵਾਲੀ ਸੜਕ ਨੂੰ ਜੋੜਨ ਵਾਲੀ ਪੀਆਰ 5 ਸੜਕ ਵੀ ਵਿਚਾਰ ਅਧੀਨ ਹੈ।
ਮੀਟਿੰਗ ਵਿੱਚ ਮੌਜੂਦ ਰੇਲਵੇ ਇੰਜਨੀਅਰਾਂ ਨੇ ਦੱਸਿਆ ਕਿ ਛੱਤ ਲਾਈਟ ਪੁਆਇੰਟਸ ਤੋਂ ਗੋਪਾਲ ਸਵੀਟਸ ਰੋਡ ਤੱਕ ਦੀ ਸੜ੍ਹਕ ਤੇ ਪੈਂਦੀ ਜੇ ਐਲ ਪੀ ਐਲ ਕਰਾਸਿੰਗ, ਜਿਸ ਵਿੱਚ ਪੀਕ ਸਮੇਂ ਦੌਰਾਨ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ, ਨੂੰ ਦੋਹਰੀ ਕੈਰੇਜ਼-ਵੇਅ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਮੁੱਢਲੀ ਸਾਂਝੀ ਫੇਰੀ ਤੋਂ ਬਾਅਦ ਰੇਲਵੇ ਅਥਾਰਟੀਆਂ ਨੂੰ ਪੇਸ਼ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਚੀਮਾ ਬੋਇਲਰ ਪੁਆਇੰਟ (ਕੁਆਰਕ ਸਿਟੀ), ਸੈਮੀ ਕੰਡਕਟਰ ਲਿਮਟਿਡ ਅਤੇ ਆਈ. ਆਈ. ਐਸ. ਈ. ਆਰ. ਰੋਡ ਵਿਖੇ ਸਲਿਪ ਸੜਕਾਂ ਬਣਵਾਉਣ ਬਾਰੇ ਚਰਚਾ ਕੀਤੀ ਗਈ। ਸੈਮੀਕੰਡਕਟਰ ਲਿਮਟਿਡ ਦੇ ਨੁਮਾਇੰਦੇ ਵੱਲੋਂ ਉਠਾਏ ਗਏ ਮੁੱਦੇ ਨੂੰ ਗਮਾਡਾ ਅਧਿਕਾਰੀਆਂ ਨੇ ਹੱਲ ਕੀਤਾ। ਇਸ ਮੌਕੇ ਪੀ. ਐਸ. ਆਈ. ਈ. ਸੀ. ਦੇ ਖੇਤਰਾਂ ਵਿਚ ਪੈਂਦੀਆਂ ਸੜਕਾਂ ਤੇ ਭੀੜ ਭੜੱਕੇ ਦੇ ਮੁੱਦੇ ਤੇ ਪੀ. ਐਸ. ਆਈ. ਈ. ਸੀ. ਦੇ ਨੁਮਾਇੰਦੇ ਨੇ ਕਿਹਾ ਕਿ ਇਨ੍ਹਾਂ ਬਾਰੇ ਫੈਸਲਾ ਲੈਣ ਦਾ ਅਖਤਿਆਰ ਨਗਰ ਨਿਗਮ ਕੋਲ ਹੈ ਕਿਉਂਕਿ ਸੜਕਾਂ ਨਗਰ ਨਿਗਮ ਮੁਹਾਲੀ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਿਸਤੇ ਡਿਪਟੀ ਕਮਿਸ਼ਨਰ ਨੇ ਨਿਗਮ ਰਾਹੀਂ ਜਲਦੀ ਤੋਂ ਜਲਦੀ ਕੰਮ ਕਰਵਾਉਣ ਲਈ ਵਿਭਾਗ ਪਾਸੋਂ ਪੱਤਰ ਭਿਜਵਾਉਣ ਲਈ ਕਿਹਾ।
ਮੀਟਿੰਗ ਦੌਰਾਨ ਡੀ ਐਸ ਪੀ ਟਰੈਫਿਕ ਕਰਨੈਲ ਸਿੰਘ ਨੇ ਏਅਰਪੋਰਟ ਰੋਡ ਤੇ ਬਣ ਰਹੇ ਚੌਕਾਂ ਦੇ ਨੇੜੇ ਹਾਦਸਿਆਂ ਦੀ ਸੰਭਾਵਨਾ ਨੂੰ ਘੱਟ ਤੋਂ ਘੱਟ ਕਰਨ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਸੀ. ਏ. ਗਮਾਡਾ ਨੇ ਟ੍ਰੈਫਿਕ ਪੁਲੀਸ ਨੂੰ ਕਿਹਾ ਕਿ ਸ਼ਹਿਰ ਦੇ ਹਸਪਤਾਲਾਂ ਦੇ ਬਾਹਰ ਵਾਹਨਾਂ ਦੀ ਹੋ ਰਹੀ ਅਣਅਧਿਕਾਰਤ ਪਾਰਕਿੰਗ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਤੋਂ ਪੈਦਾ ਹੋ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਗਮਾਡਾ ਦੇ ਅਸਟੇਟ ਦਫ਼ਤਰ ਨੇ ਡਰਾਇੰਗਾਂ ਵਿੱਚ ਪਾਰਕਿੰਗ ਲਈ ਨਿਰਧਾਰਤ ਥਾਂ ਦੀ ਵਰਤੋਂ ਨਾ ਕਰਨ ਲਈ ਹਸਪਤਾਲਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਹਨ।
ਮੀਅਿੰਗ ਦੌਰਾਨ ਏ ਡੀ ਸੀ (ਜੀ) ਵਿਰਾਜ ਐਸ ਤਿੜਕੇ, ਐਸ ਡੀ ਐਮਜ਼ ਅਮਿਤ ਗੁਪਤਾ, ਦਮਨਦੀਪ ਕੌਰ ਅਤੇ ਗੁਰਮੰਦਰ ਸਿੰਘ ਵੀ ਹਾਜ਼ਰ ਸਨ।
Mohali
ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਫਦ ਏ ਡੀ ਸੀ ਨੂੰ ਮਿਲਿਆ

ਐਸ ਏ ਐਸ ਨਗਰ, 19 ਫਰਵਰੀ (ਸ.ਬ.) ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼, ਘਰ ਬਚਾਓ ਮੋਰਚਾ ਅਤੇ ਐਸ. ਏ. ਐਸ. ਨਗਰ ਬਿਲਡਰ ਅਤੇ ਡੀਲਰ ਐਸੋਸੀਏਸ਼ਨ (ਰਜਿ:) ਦੇ ਨੁਮਾਇੰਦਿਆਂ ਦੇ ਇੱਕ ਵਫਦ (ਜਿਸ ਵਿੱਚ ਐਡਵੋਕੇਟ ਜ਼ਸਪਾਲ ਸਿੰਘ ਦੱਪਰ, ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਐਡਵੋਕੇਟ ਅਮਰਜੀਤ ਸਿੰਘ ਲੋਂਗੀਆ, ਐਡਵੋਕੇਟ ਵਿਕਰਮ ਸਿੰਘ ਬੈਦਵਾਨ, ਐਡਵੋਕੇਟ ਲਲਿਤ ਸੂਦ, ਆਮ ਆਦਮੀ ਘਰ ਬਚਾਓ ਮੋਰਚਾ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ, ਬਿਲਡਰ ਐਸੋਸੀਏਸ਼ਨ ਵੱਲੋਂ ਓਮ ਪ੍ਰਕਾਸ਼ ਥਿੰਦ ਪ੍ਰਧਾਨ, ਨਰੇਸ਼ ਖੰਨਾ ਜ. ਸਕੱਤਰ, ਰਜਨੀਸ਼ ਖੰਨਾ) ਵਲੋਂ ਏ ਡੀ ਸੀ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਦੇ ਸੱਦੇ ਉਤੇ ਉਹਨਾਂ ਨੂੰ ਮਿਲ ਕੇ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤੇ ਗਏ ਮੰਗ ਪੱਤਰ ਸਬੰਧੀ ਆਪਣਾ ਪੱਖ ਪੇਸ਼ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸz ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਤਹਿਸੀਲਦਾਰਾਂ ਵੱਲੋਂ ਲਾਲ ਲਕੀਰ ਦੇ ਅੰਦਰ ਦੀਆਂ ਜਾਇਦਾਦਾਂ ਦੀਆਂ ਰਜਿਸਰੀਆਂ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਪੰਜਾਬ ਦੇ 13000 ਪਿੰਡਾਂ ਦੇ ਵਾਸਨੀਕਾਂ (ਖਾਸ ਕਰ ਦਲਿਤ, ਸੋਸਿਤ ਭਾਈਚਾਰੇ ਅਤੇ ਪੀੜਤ ਵਰਗਾਂ ਦੇ ਲੋਕਾਂ) ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਮੁਸ਼ਕਿਲ ਸਮੇ ਵਿੱਚ ਵੀ ਆਪਣੀਆਂ ਜਾਇਦਾਦਾਂ ਨਹੀਂ ਵੇਚ ਪਾ ਰਹੇ ਹਨ ਅਤੇ ਬੈਂਕਾਂ ਤੋਂ ਕਰਜੇ ਵਗੈਰਾ ਲੈਣ ਤੋਂ ਵੀ ਅਸਮਰਥ ਹਨ। ਉਹਨਾਂ ਮੰਗ ਕੀਤੀ ਕਿ ਕਾਨੂੰਨ ਵਿੱਚ ਤਰਮੀਮ ਕਰਕੇ 500 ਵਰਗ ਗਜ ਤੱਕ ਦੀਆਂ ਰਜਿਸਟਰੀਆਂ ਦੀ ਮਿਤੀ (ਜੋ 28.02.2025 ਤਕ ਹੈ) ਨੂੰ ਲਗਾਤਾਰ ਜਾਰੀ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮਾਲ ਮਹਿਕਮੇ ਵਿੱਚ ਜੋ ਰਿਸ਼ਵਤ ਖੋਰੀ ਚਲ ਰਹੀ ਹੈ ਉਸ ਸਬੰਧੀ ਸਖਤਾਈ ਕਰਕੇ ਇਸ ਨੂੰ ਤੁਰੰਤ ਖਤਮ ਕਰਵਾਇਆ ਜਾਵੇ, ਪਿੰਡਾਂ ਦੀ ਲਾਲ ਲਕੀਰ 300 ਗਜ ਤੱਕ ਵਧਾਈ ਜਾਵੇ ਅਤੇ ਪਿੰਡਾਂ ਵਿੱਚ ਲੋਕਾਂ ਨੂੰ 5 ਮੰਜਿਲਾਂ ਤੀਕ ਉਸਾਰੀ ਕਰਨ ਦੀ ਇਜਾਜਤ ਦਿੱਤੀ ਜਾਵੇ।
ਉਹਨਾਂ ਦੱਸਿਆ ਕਿ ਇਸ ਮੌਕੇ ਵਫਦ ਦੇ ਆਗੂਆਂ ਵਲੋਂ ਏ ਡੀ ਸੀ ਨੂੰ ਦੱਸਿਆ ਗਿਆ ਕਿ ਮੁਹਾਲੀ ਜਿਲ੍ਹੇਦੀਆਂ ਮਿਉਂਸੀਪਲ ਕਮੇਟੀਆਂ ਵਿੱਚ ਕੋਈ ਵੀ ਨਕਸ਼ਾ ਬਿਨਾ ਰਿਸ਼ਵਤ ਪਾਸ ਨਹੀਂ ਹੋ ਰਿਹਾ ਅਤੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੀਰਕਪੁਰ ਅਤੇ ਖਰੜ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਪਿਛਲੇ 20 ਸਾਲਾਂ ਤੋਂ ਕੋਈ ਸੀਵਰੇਜ਼ ਪਾਇਆ ਗਿਆ ਹੈ, ਜਦੋਂਕਿ ਇਨ੍ਹਾਂ ਕਮੇਟੀਆਂ ਦੀ ਆਮਦਨ ਸਲਾਨਾ ਕਰੋੜਾਂ ਵਿੱਚ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕਮੇਟੀਆਂ ਦੀ ਆਮਦਨ ਦਾ ਫੰਡ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇ। ਆਗੂਆਂ ਨੇ ਕਿਹਾ ਕਿ 5-3 ਅਤੇ 5-4 ਦੀ ਪਾਲਿਸੀ ਅਤੇ 14,650 ਕਲੋਨੀਆਂ ਤੁਰੰਤ ਪਾਸ ਕੀਤੀਆਂ ਜਾਣ ਅਤੇ ਇਸ ਬਾਬਤ ਸੋਧੀ ਹੋਈ ਪਾਲੀਸੀ ਛੇਤੀ ਬਣਾਈ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਨਵੇਂ ਕੁਨੈਕਸ਼ਨ ਨਾ ਦੇਣ ਕਰਕੇ ਸਾਰੇ ਸੂਬੇ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਰੇਤਾ ਅਤੇ ਬਜਰੀ ਬਹੁਤ ਮਹਿੰਗੇ ਹੋ ਗਏ ਅਤੇ ਇਹਨਾਂ ਦੀ ਕੀਮਤ 40 ਰੁਪਏ ਫੁੱਟ ਹੋ ਗਈ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਨਵੀਂ ਮਾਈਨਿੰਗ ਪਾਲਿਸੀ ਬਣਾ ਕੇ ਲੋਕਾਂ ਦੀ ਲੁਟ ਖਤਮ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਸੂਬੇ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਭਰਿਸ਼ਟਾਚਾਰ ਦੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹਨਾਂ ਦੀ ਪੜਤਾਲ ਜਿਲ੍ਹਾ ਅਧਿਕਾਰੀ ਤੋਂ ਵਾਪਿਸ ਲੈ ਕੇ ਹਾਈਕੋਰਟ ਦੀ ਨਿਗਰਾਨੀ ਹੇਠ ਕਿਸੇ ਰਿਟਾਇਰਡ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ।
ਸz. ਧਾਲੀਵਾਲ ਨੇ ਦੱਸਿਆ ਕਿ ਦੱਸਿਆ ਕਿ ਏ. ਡੀ. ਸੀ. ਵੱਲੋਂ ਉਨ੍ਹਾਂ ਤੋਂ ਭਰਿਸ਼ਟ ਅਫਸਰਾਂ ਅਤੇ ਕਰਮਚਾਰੀਆਂ ਦੀ ਲਿਸ਼ਟ ਮੰਗੀ ਗਈ ਜਿਸਤੇ ਵਫਦ ਵੱਲੋ ਂਕਿਹਾ ਗਿਆ ਕਿ ਉਹ ਆਪਣੇ ਪਹਿਲਾਂ ਕੀਤੇ ਫੈਸਲੇ ਮੁਤਾਬਿਕ ਇਹ ਲਿਸ਼ਟ ਮੁੱਖ ਮੱਤਰੀ ਪੰਜਾਬ, ਮਾਲ ਮੰਤਰੀ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ, ਚੀਫ ਸੈਕਟਰੀ ਜਾਂ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਹੀ ਦੇਣਗੇ। ਉਹਨਾਂ ਦੱਸਿਆ ਕਿ ਸ੍ਰੀ ਤਿੜਕੇ ਨੇ ਵਫਦ ਨੂੰ ਭਰੋਸਾ ਦਿਤਾ ਕਿ ਉਹ ਇਸ ਸੰਬੰਧੀ ਜਾਂਚ ਰਿਪੋਰਟ ਸਰਕਾਰ ਨੂੰ ਭੇਜ ਦੇਣਗੇ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
Mohali2 months ago
ਫੇਜ਼ 2 ਵਿਖੇ ਬਾਂਦਰਾਂ ਨੇ ਮਚਾਈ ਦਹਿਸ਼ਤ, ਜਿਲਾ ਪ੍ਰਸਾਸ਼ਨ ਕੋਲੋਂ ਮੱਦਦ ਦੀ ਗੁਹਾਰ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
National2 months ago
ਸੰਤ ਚਿਨਮਯ ਪ੍ਰਭੂ ਦਾਸ ਦੀ ਜ਼ਮਾਨਤ ਪਟੀਸ਼ਨ ਦੂਜੀ ਵਾਰ ਖ਼ਾਰਜ
-
National2 months ago
ਬੱਸ ਅਤੇ ਟਰਾਲੇ ਦੀ ਟੱਕਰ ਕਾਰਨ 30 ਯਾਤਰੀ ਜ਼ਖਮੀ
-
Editorial2 months ago
ਪ੍ਰਾਪਰਟੀ ਕਾਰੋਬਾਰ ਦੀ ਲਗਾਤਾਰ ਵੱਧਦੀ ਤੇਜੀ ਦੇ ਅੱਗੇ ਵੀ ਜਾਰੀ ਰਹਿਣ ਦੇ ਆਸਾਰ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ