Mohali
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਪੁਲੀਸ ਨੂੰ ਦੱਸੀ ਏਜੰਟਾਂ ਵਲੋਂ ਡੌਂਕੀ ਰਾਹੀਂ ਅਮਰੀਕਾ ਭੇਜਣ ਦੀ ਕਹਾਣੀ
ਪੁਲੀਸ ਵਲੋਂ ਦੋ ਏਜੰਟਾ ਵਿਰੁਧ ਮਾਮਲਾ ਦਰਜ, ਮੁਲਜਮਾਂ ਦੀ ਗ੍ਰਿਫਤਾਰੀ ਲਈ ਪੁਲੀਸ ਪਹੁੰਚੀ ਹਰਿਆਣਾ
ਐਸ.ਏ.ਐਸ.ਨਗਰ, 18 ਫਰਵਰੀ (ਪਰਵਿੰਦਰ ਕੌਰ ਜੱਸੀ) ਅਮਰੀਕਾ ਤੋਂ ਡਿਪੋਰਟ ਹੋ ਕੇ ਮੁਹਾਲੀ ਪਹੁੰਚੇ ਨੌਜਵਾਨ ਤਰਨਵੀਰ ਸਿੰਘ ਵਾਸੀ ਪਿੰਡ ਖੇੜਾ (ਮਾਜਰੀ) ਜਿਲਾ ਮੁਹਾਲੀ ਵਲੋਂ ਪੁਲੀਸ ਨੂੰ ਸ਼ਿਕਾਇਤ ਦੇ ਕੇ ਹਰਿਆਣਾ ਦੇ ਦੋ ਏਜੰਟਾਂ ਨੇ ਡੌਂਕੀ ਲਗਾ ਕੇ ਉਸ ਨੂੰ ਅਮਰੀਕਾ ਭੇਜਣ ਬਾਰੇ ਪੂਰੀ ਕਹਾਣੀ ਦੱਸੀ ਹੈ ਕਿ ਕਿਵੇਂ ਹਰਿਆਣਾ ਦੇ ਦੋ ਏਜੰਟਾਂ ਨੇ ਡੌਂਕੀ ਲਗਾ ਕੇ ਉਸ ਨੂੰ ਅਮਰੀਕਾ ਭੇਜਿਆ ਅਤੇ ਉਹ ਫੜਿਆ ਗਿਆ। ਤਰਨਵੀਰ ਸਿੰਘ ਨੂੰ 16 ਫਰਵਰੀ 2025 ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ।
ਤਰਨਵੀਰ ਅਨੁਸਾਰ ਉਸ ਨੂੰ ਟਰੈਵਲ ਏਜੰਟ ਗੁਰਜਿੰਦਰ ਸਿੰਘ ਅੰਟਾਲ ਅਤੇ ਮੁਕੁਲ (ਜੋ ਆਪਸ ਵਿਚ ਪਾਰਟਨਰ ਹਨ) ਨੇ ਗਲਤ ਢੰਗ ਨਾਲ ਅਮਰੀਕਾ ਭੇਜਿਆ ਸੀ। ਉਹ ਇਹਨਾਂ ਏਜੰਟਾਂ ਨੂੰ ਆਪਣੇ ਇੱਕ ਦੋਸਤ ਗੁਰਸ਼ਰਨ ਸਿੰਘ ਰਾਹੀਂ ਮਿਲਿਆ ਸੀ ਅਤੇ ਉਸ ਨੇ ਆਪਣਾ ਪਾਸਪੋਰਟ (10 ਜੁਲਾਈ 2024 ਨੂੰ) ਦੋਵਾਂ ਏਜੰਟਾਂ ਨੂੰ ਦਿੱਤਾ ਸੀ।
ਤਰਨਵੀਰ ਅਨੁਸਾਰ ਗੁਰਜਿੰਦਰ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਫਲਾਈਟ ਰਾਹੀਂ ਅਮਰੀਕਾ ਭੇਜਿਆ ਜਾਵੇਗਾ ਅਤੇ ਉਸ ਨੂੰ ਕੰਮ ਵੀ ਦਿਵਾਇਆ ਜਾਵੇਗਾ ਜਿਸਦੇ ਬਦਲੇ ਉਸ ਨੂੰ 45 ਲੱਖ ਰੁਪਏ ਦੇਣੇ ਪੈਣਗੇ। ਏਜੰਟ ਦੇ ਕਹਿਣ ਤੇ ਉਸ ਦੇ ਪਿਤਾ ਨੇ ਉਸ ਦੇ ਕੋਲੰਬੀਆ ਪਹੁੰਚਣ ਤੇ ਉਕਤ ਏਜੰਟਾਂ ਨੂੰ 18 ਲੱਖ ਰੁਪਏ ਦੇ ਦਿੱਤੇ। ਉਹ ਜਦੋਂ ਮੈਕਸਿਕੋ ਪਹੁੰਚਿਆ ਤਾਂ ਗੁਰਜਿੰਦਰ ਸਿੰਘ ਨੇ ਉਸ ਦੇ ਪਿਤਾ ਕੋਲੋਂ ਬਾਕੀ ਪੈਸੇ ਵੀ ਲੈ ਲਏ।
ਤਰਨਵੀਰ ਅਨੁਸਾਰ ਉਸ ਨੂੰ ਅਤੇ ਉਸ ਦੇ ਨਾਲ ਦੇ ਹੋਰਨਾਂ ਵਿਅਕਤੀਆਂ ਨੂੰ 4 ਮਹੀਨੇ ਕੋਲੰਬੀਆ ਰੁਕਣਾ ਪਿਆ। ਉਸ ਵਲੋਂ ਉਕਤ ਏਜੰਟਾਂ ਨੂੰ ਕਿਹਾ ਗਿਆ ਕਿ ਉਹ ਗਲਤ ਢੰਗ ਨਾਲ ਅਮਰੀਕਾ ਨਹੀਂ ਜਾਣਾ ਚਾਹੁੰਦਾ ਅਤੇ ਉਸ ਨੂੰ ਵਾਪਸ ਉਸ ਦੇ ਘਰ ਪੰਜਾਬ ਭੇਜ ਦਿੱਤਾ ਜਾਵੇ ਜਿਸਤੇ ਉਹਨਾਂ ਏਜੰਟਾਂ ਨੇ ਉਸ ਨੂੰ ਧਮਕਾਇਆ ਕਿ ਹੁਣ ਕੁਝ ਨਹੀਂ ਹੋ ਸਕਦਾ, ਉਸ ਨੂੰ ਅੱਗੇ ਜਾਣਾ ਹੀ ਪਵੇਗਾ। ਬਾਅਦ ਵਿੱਚ ਉਸ ਨੂੰ ਗਲਤ ਢੰਗ ਨਾਲ ਅਮਰੀਕਾ ਦਾ ਬਾਰਡਰ ਕਰਾਸ ਕਰਵਾਇਆ ਗਿਆ ਅਤੇ ਇਸ ਦੌਰਾਨ ਰਸਤੇ ਵਿੱਚ ਉਸ ਨੂੰ ਟਾਰਚਰ ਵੀ ਕੀਤਾ ਗਿਆ ਅਤੇ ਕਈ ਦਿਨ ਰੋਟੀ ਪਾਣੀ ਵੀ ਨਹੀਂ ਦਿੱਤਾ ਗਿਆ।
ਇਸ ਮਾਮਲੇ ਵਿੱਚ ਮਾਜਰੀ ਪੁਲੀਸ ਨੇ ਦੋਵਾਂ ਏਜੰਟਾਂ ਗੁਰਜਿੰਦਰ ਅੰਟਾਲ ਵਾਸੀ ਸਮਾਲਾਬਾਦ ਜਿਲਾ ਅੰਬਾਲਾ ਅਤੇ ਮੁਕੁਲ ਵਾਸੀ ਅੰਬਾਲਾ ਵਿਰੁਧ ਬੀ.ਐਨ.ਐਸ ਐਕਟ ਦੀ ਧਾਰਾ 143, 316(2), 318(4) ਅਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਦੋਵਾਂ ਮੁਲਜਮਾਂ ਦੀ ਗ੍ਰਿਫਤਾਰੀ ਲਈ ਅੰਬਾਲਾ ਵਿਖੇ ਪਹੁੰਚ ਗਈ ਹੈ ਅਤੇ ਉਕਤ ਮੁਲਜਮਾਂ ਦੇ ਵੱਖ ਵੱਖ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ।
Mohali
ਸਰਕਾਰ ਵੱਲੋਂ ਸਟਾਂਪ ਡਿਊਟੀ ਵਿੱਚ ਦਿੱਤੀ ਜਾਂਦੀ ਛੋਟ ਵਾਂਗ ਔਰਤਾਂ ਨੂੰ ਟ੍ਰਾਂਸਫਰ ਫੀਸ ਵਿੱਚ ਛੋਟ ਦੇਵੇ ਗਮਾਡਾ : ਹਰਜਿੰਦਰ ਸਿੰਘ ਧਵਨ

ਸੰਸਥਾ ਦਾ ਵਫਦ ਛੇਤੀ ਹੀ ਮੁੱਖ ਮੰਤਰੀ ਨੂੰ ਮਿਲੇਗਾ
ਐਸ ਏ ਐਸ ਨਗਰ, 20 ਫਰਵਰੀ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਸz. ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਰਜਿਸਟ੍ਰੀਆਂ ਕਰਵਾਉਣ ਵੇਲੇ ਔਰਤਾਂ ਨੂੰ ਦਿੱਤੀ ਜਾਂਦੀ ਦੋ ਫੀਸਦੀ ਸਟਾਂਪ ਡਿਊਟੀ ਤੋਂ ਛੋਟ ਦੀ ਤਰਜ ਤੇ ਗਮਾਡਾ ਵਲੋਂ ਜਾਇਦਾਦ ਦੀ ਟ੍ਰਾਂਸਫਰ ਵੇਲੇ ਵਸੂਲੀ ਜਾਂਦੀ ਫੀਸ ਵਿੱਚ ਔਰਤਾਂ ਨੂੰ ਛੋਟ ਦਿੱਤੀ ਜਾਵੇ।
ਇਸ ਸੰਬੰਧੀ ਗੱਲ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ, ਜਨਰਲ ਸਕੱਤਰ ਸz. ਡੀ ਪੀ ਸਿੰਘ ਆਹਲੂਵਾਲੀਆ ਅਤੇ ਖਜਾਂਚੀ ਸz. ਹਰਪ੍ਰੀਤ ਸਿੰਘ ਲਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਮੀਨ ਜਾਇਦਾਦ ਦੀ ਰਜਿਸਟ੍ਰੀ ਕਰਨ ਵੇਲੇ ਲੋਕਾਂ ਤੋਂ 6 ਫੀਸਦੀ ਸਟਾਪ ਡਿਊਟੀ ਵਸੂਲੀ ਜਾਂਦੀ ਹੈ ਜਦੋਂਕਿ ਔਰਤਾਂ ਨੂੰ ਦੋ ਫੀਸਦੀ ਦੀ ਛੂਟ ਹੋਣ ਕਾਰਨ ਉਹਨਾਂ ਨੂੰ 4 ਫੀਸਦੀ ਸਟਾਂਪ ਡਿਊਟੀ ਦੇਣੀ ਪੈਂਦੀ ਹੈ ਅਤੇ ਜੇਕਰ ਮਰਦ ਔਰਤ ਸਾਂਝੇ ਮਾਲਕ ਹੋਣ ਤਾਂ ਸਟਾਂਪ ਡਿਊਟੀ 5 ਫੀਸਦੀ ਲੱਗਦੀ ਹੈ।
ਉਹਨਾਂ ਕਿਹਾ ਕਿ ਗਮਾਡਾ ਵਲੋਂ ਪਲਾਟਾਂ ਦੀ ਟ੍ਰਾਂਸਫਰ ਵੇਲੇ ਟ੍ਰਾਂਸਫਰ ਫੀਸ ਦੇ ਤੌਰ ਤੇ ਪਲਾਟਾਂ ਦੀ ਮੌਜੂਦਾ ਅਲਾਟਮੈਂਟ ਕੀਮਤ (ਜੋ ਇਸ ਵੇਲੇ 51 ਹਜਾਰ ਰੁਪਏ ਪ੍ਰਤੀ ਵਰਗ ਗਜ ਹੈ) ਦਾ ਢਾਈ ਫੀਸਦੀ ਟ੍ਰਾਂਸਫਰ ਫੀਸ ਵਸੂਲੀ ਜਾਂਦੀ ਹੈ ਜੋ ਲੱਖਾਂ ਵਿੱਚ ਬਣਦੀ ਹੈ। ਉਹਨਾਂ ਕਿਹਾ ਕਿ ਗਮਾਡਾ ਵਲੋਂ ਪੰਜਾਬ ਸਰਕਾਰ ਦੀ ਤਰਜ ਤੇ ਟ੍ਰਾਂਸਫਰ ਫੀਸ ਵਿੱਚ ਬਣਦੀ ਛੂਟ ਦੇਣੀ ਚਾਹੀਦੀ ਹੈ ਤਾਂ ਜੋ ਔਰਤਾਂ ਨੂੰ ਬਣਦੀ ਰਾਹਤ ਹਾਸਿਲ ਹੋਵੇ।
ਉਹਨਾਂ ਕਿਹਾ ਕਿ ਇਸ ਸੰਬੰਧੀ ਐਸੋਸੀਏਸ਼ਨ ਦਾ ਇੱਕ ਵਕਫ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਸz. ਭਗਵੰਤ ਸਿੰਘ ਮਾਨ (ਜਿਹੜੇ ਗਮਾਡਾ ਦੇ ਚੇਅਰਮੈਨ ਵੀ ਹਨ) ਨਾਲ ਮੁਲਾਕਾਤ ਕਰਕੇ ਔਰਤਾਂ ਵਾਸਤੇ ਛੂਟ ਲਾਗੂ ਕਰਨ ਸੰਬੰਧੀ ਮੰਗ ਪੱਤਰ ਦੇਵੇਗਾ।
Mohali
ਬਿਲਡਿੰਗ ਬਾਇਲਾਜ ਅਧੀਨ ਪਿੰਡ ਵਾਸੀਆਂ ਨੂੰ ਦਿੱਤੇ ਗਏ ਨੋਟਿਸ ਰੱਦ ਕਰੇ ਨਗਰ ਨਿਗਮ : ਪਰਵਿੰਦਰ ਸਿੰਘ ਸੋਹਾਣਾ

ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ, ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਲਿਆਉਣ ਦੀ ਵੀ ਕੀਤੀ ਮੰਗ
ਐਸ ਏ ਐਸ ਨਗਰ, 20 ਫਰਵਰੀ (ਸ.ਬ.) ਮੁਹਾਲੀ ਨਗਰ ਨਿਗਮ ਵੱਲੋਂ ਨਵੇਂ ਬਿਲਡਿੰਗ ਬਾਇਲਾਜ ਨਿਯਮ ਲਾਗੂ ਕਰਦੇ ਹੋਏ ਪਿੰਡ ਮੁਹਾਲੀ, ਸੋਹਾਣਾ, ਕੁੰਬੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰ ਸਮੇਤ ਕਈ ਪਿੰਡਾਂ ਦੇ ਵਾਸੀਆਂ ਨੂੰ ਇਮਾਰਤਾਂ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ਜਿਸਤੇ ਗਹਿਰੀ ਨਾਰਾਜ਼ਗੀ ਜ਼ਾਹਰ ਕਰਦਿਆਂ ਪਿੰਡ ਵਾਸੀਆਂ ਨੇ ਇਹ ਨੋਟਿਸ ਰੱਦ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਹਲਕਾ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਵਫਦ ਨੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕਮਿਸ਼ਨਰ ਟੀ ਬੈਨਿਥ ਨੂੰ ਮੰਗ ਪੱਤਰ ਦੇ ਕੇ ਇਹ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਵੀ ਮੰਗ ਪੱਤਰ ਭੇਜੇ ਗਏ ਹਨ। ਉਹਨਾਂ ਵਲੋਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਅਗਲੀ ਮੀਟਿੰਗ ਵਿੱਚ ਇਸ ਸਬੰਧੀ ਮਤਾ ਲਿਆਉਣ ਦੀ ਵੀ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਮੁਤਾਬਕ, ਇਹ ਪਿੰਡ ਪੁਰਾਤਨ ਸਮੇਂ ਤੋਂ ਮੌਜੂਦ ਹਨ ਅਤੇ ਇਨ੍ਹਾਂ ਵਿੱਚ ਘਰਾਂ ਦਾ ਨਿਰਮਾਣ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਹੋ ਚੁੱਕਾ ਸੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਨਗਰ ਨਿਗਮ ਅਜੇ ਤੱਕ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 ਦੇ ਸੈਕਸ਼ਨ 275 ਅਨੁਸਾਰ ਕੋਈ ਵੀ ਵਿਸ਼ੇਸ਼ ਇਮਾਰਤ ਯੋਜਨਾ (ਬਿਲਡਿੰਗ ਸਕੀਮ) ਤਿਆਰ ਨਹੀਂ ਕਰ ਸਕਿਆ, ਜਿਸ ਕਾਰਨ ਇਹ ਨੋਟਿਸ ਗੈਰਕਾਨੂੰਨੀ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰੀ ਇਮਾਰਤ ਨਿਯਮ ਪਿੰਡਾਂ ਵਿੱਚ ਲਾਗੂ ਕਰਨਾ ਵਾਜ਼ਿਬ ਨਹੀਂ ਹੈ। ਪਿੰਡਾਂ ਵਿੱਚ ਗਲੀਆਂ ਅਤੇ ਸੜਕਾਂ ਚੌੜੀਆਂ ਨਹੀਂ ਹਨ ਜਿਸ ਕਾਰਨ ਘਰਾਂ ਤੇ ਇਮਾਰਤਾਂ ਦੇ ਅੱਗੇ ਅਤੇ ਪਿੱਛੇ ਥਾਂ ਛੱਡਣ ਦੀ ਪਾਬੰਦੀ ਗਲਤ ਹੈ। ਉਹਨਾਂ ਕਿਹਾ ਕਿ ਜ਼ਿਆਦਾਤਰ ਪਰਿਵਾਰ ਇੱਕੋ ਘਰ ਵਿੱਚ 2-3 ਪੀੜ੍ਹੀਆਂ ਦੇ ਇਕੱਠੇ ਰਹਿੰਦੇ ਹਨ। ਇਸ ਲਈ ਘਰਾਂ ਦੀ ਉਚਾਈ ਸੀਮਾ ਘਟਾ ਕੇ ਇਨ੍ਹਾਂ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਪਲਾਟ ਨਿਯਮਤ ਨਹੀਂ ਹਨ, ਇਸ ਕਰਕੇ ਇਨ੍ਹਾਂ ਤੇ ਸ਼ਹਿਰੀ ਨਿਯਮ ਲਾਗੂ ਨਹੀਂ ਕੀਤੇ ਜਾ ਸਕਦੇ।
ਉਹਨਾਂ ਕਿਹਾ ਕਿ ਨਗਰ ਨਿਗਮ ਨੇ ਪਿੰਡਾਂ ਵਿੱਚ ਕੋਈ ਵੀ ਮੁੱਢਲੀ ਸੁਵਿਧਾ ਨਹੀਂ ਦਿੱਤੀ। ਪਿੰਡਾਂ ਵਿੱਚ ਜਮੀਨ ਹੋਣ ਦੇ ਬਾਵਜੂਦ ਨਗਰ ਨਿਗਮ ਨੇ ਕੋਈ ਵੀ ਬਾਗ ਜਾਂ ਖੇਡ ਮੈਦਾਨ ਵਿਕਸਤ ਨਹੀਂ ਕੀਤਾ। ਪਿੰਡਾਂ ਵਿੱਚ ਸਫ਼ਾਈ ਅਤੇ ਪਾਣੀ ਦੀ ਸਪਲਾਈ ਸ਼ਹਿਰ ਤੋਂ ਕਾਫ਼ੀ ਪਿੱਛੇ ਹੈ। ਹਸਪਤਾਲ ਅਤੇ ਡਿਸਪੈਂਸਰੀਆਂ ਦੀ ਕਮੀ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ।
ਉਹਨਾਂ ਮੰਗ ਕੀਤੀ ਕਿ ਤੁਰੰਤ ਇਹ ਨੋਟਿਸ ਰੱਦ ਕੀਤੇ ਜਾਣ, ਕਿਉਂਕਿ ਇਹ ਗੈਰਕਾਨੂੰਨੀ ਹਨ। ਉਹਨਾਂ ਕਿਹਾ ਕਿ ਸੈਕਸ਼ਨ 275 ਅਨੁਸਾਰ ਵਿਸ਼ੇਸ਼ ਬਿਲਡਿੰਗ ਸਕੀਮ ਬਣਾਈ ਜਾਵੇ, ਜੋ ਕਿ ਪਿੰਡਾਂ ਦੀ ਹਕੀਕਤ ਅਨੁਸਾਰ ਹੋਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਜਦ ਤੱਕ ਕੋਈ ਉਚਿਤ ਬਿਲਡਿੰਗ ਸਕੀਮ ਤਿਆਰ ਨਹੀਂ ਹੁੰਦੀ, ਨਗਰ ਨਿਗਮ ਵਲੋਂ ਸ਼ਹਿਰੀ ਨਿਯਮ ਪਿੰਡਾਂ ਵਿੱਚ ਲਾਗੂ ਨਾ ਕੀਤੇ ਜਾਣ।
ਉਹਨਾਂ ਨਗਰ ਨਿਗਮ ਨੂੰ ੇਤਾਵਨੀ ਦਿੱਤੀ ਕਿ ਜੇਕਰ ਇਹ ਨੋਟਿਸ ਤੁਰੰਤ ਰੱਦ ਨਾ ਕੀਤੇ ਗਏ, ਤਾਂ ਉਨ੍ਹਾਂ ਵੱਲੋਂ ਵਿਅਪਕ ਰੂਪ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਹਾਣਾ, ਭਾਗ ਸਿੰਘ, ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ ਜੀਤੀ, ਹਰਵਿੰਦਰ ਸਿੰਘ ਨੰਬਰਦਾਰ, ਕੇਸਰ ਸਿੰਘ ਮਦਨਪੁਰ ਸਮੇਤ ਪਿੰਡਾਂ ਦੇ ਮੋਹਤਵਰ ਵਿਅਕਤੀ ਮੌਜੂਦ ਸਨ।
Mohali
ਸੀ ਆਈ ਏ ਸਟਾਫ ਵਲੋਂ ਅਸਲਾ ਸਪਲਾਇਰ ਕਾਬੂ, 2 ਨਜਾਇਜ ਅਸਲੇ ਅਤੇ ਗੋਲੀ ਸਿੱਕਾ ਕਾਬੂ

ਐਸ ਏ ਐਸ ਨਗਰ, 20 ਫਰਵਰੀ (ਸ.ਬ.) ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 1 ਅਸਲਾ ਸਪਲਾਇਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ 2 ਨਜਾਇਜ ਅਸਲੇ ਅਤੇ ਐਮੂਨੀਸ਼ਨ ਬ੍ਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਦੀਪਕ ਪਾਰਿਕ ਦੀਆਂ ਹਿਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਬੀਤੀ 11 ਫਰਵਰੀ ਸੀ.ਆਈ.ਏ. ਸਟਾਫ ਵੱਲੋਂ ਮੁਖਬਰੀ ਦੇ ਅਧਾਰ ਤੇ ਅਮਨਿੰਦਰ ਸਿੰਘ ਉਰਫ ਕਰਨ ਪਿੰਡ ਬਜੌੜੀ ਥਾਣਾ ਸਦਰ ਖਰੜ, ਜਿਲਾ ਐਸ.ਏ.ਐਸ. ਨਗਰ ਦੇ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਇਸ ਸੰਬੰਧੀ ਉਕਤ ਵਿਅਕਤੀ ਨੂੰ 12 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਸ ਵਿਅਕਤੀ ਤੋਂ ਨਾਜਾਇਜ ਅਸਲਾ ਅਤੇ ਐਮੂਨੀਸ਼ਨ ਬ੍ਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸਨੇ ਹੋਰ ਨਾਜਾਇਜ ਅਸਲੇ ਆਪਣੇ ਸਾਥੀਆਂ ਨੂੰ ਅੱਗੇ ਦਿੱਤੇ ਹਨ। ਜਿਸਦੇ ਆਧਾਰ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਮੰਡੀ ਗੋਬਿੰਦਗੜ ਜਿਲਾ ਫਤਿਹਗੜ ਸਾਹਿਬ ਅਤੇ ਹਰਜੋਤ ਸਿੰਘ ਵਾਸੀ ਪਿੰਡ ਪੀਰ ਜੈਨ ਜਿਲਾ ਫਤਿਹਗੜ ਸਾਹਿਬ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਮੁਲਜਮ ਕਾਫੀ ਸਮੇਂ ਤੋਂ ਯੂ. ਪੀ. ਅਤੇ ਐਮ. ਪੀ. ਵਿਖੇ ਜਾ ਰਿਹਾ ਸੀ ਅਤੇ ਮੇਰਠ ਆਪਣੇ ਸਾਥੀਆਂ ਨੂੰ ਨਜਾਇਜ ਅਸਲੇ ਲਿਆਕੇ ਸਪਲਾਈ ਕਰ ਚੁੱਕਾ ਹੈ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
Mohali2 months ago
ਫੇਜ਼ 2 ਵਿਖੇ ਬਾਂਦਰਾਂ ਨੇ ਮਚਾਈ ਦਹਿਸ਼ਤ, ਜਿਲਾ ਪ੍ਰਸਾਸ਼ਨ ਕੋਲੋਂ ਮੱਦਦ ਦੀ ਗੁਹਾਰ
-
International2 months ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
National2 months ago
ਸੰਤ ਚਿਨਮਯ ਪ੍ਰਭੂ ਦਾਸ ਦੀ ਜ਼ਮਾਨਤ ਪਟੀਸ਼ਨ ਦੂਜੀ ਵਾਰ ਖ਼ਾਰਜ
-
National2 months ago
ਬੱਸ ਅਤੇ ਟਰਾਲੇ ਦੀ ਟੱਕਰ ਕਾਰਨ 30 ਯਾਤਰੀ ਜ਼ਖਮੀ
-
Editorial2 months ago
ਪ੍ਰਾਪਰਟੀ ਕਾਰੋਬਾਰ ਦੀ ਲਗਾਤਾਰ ਵੱਧਦੀ ਤੇਜੀ ਦੇ ਅੱਗੇ ਵੀ ਜਾਰੀ ਰਹਿਣ ਦੇ ਆਸਾਰ
-
Chandigarh2 months ago
ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਯਤਨ ਜਾਰੀ: ਡਾ. ਬਲਜੀਤ ਕੌਰ