Mohali
ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਭਗਵੰਤ ਸਿੰਘ ਮਾਨ ਸਰਕਾਰ : ਕੁਲਵੰਤ ਸਿੰਘ

ਸਰਕਾਰੀ ਕਾਲਜ ਵਿਖੇ 39ਵੇਂ ਸਾਲਾਨਾ ਖੇਡ ਸਮਾਗਮ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 21 ਫਰਵਰੀ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਥਾਨਕ ਫੇਜ਼ 6 ਵਿੱਚ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਦੇ 39ਵੇਂ ਸਾਲਾਨਾ ਖੇਡ ਸਮਾਰੋਹ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਦੇ ਲਈ ਲਗਾਤਾਰ ਖੇਡ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਖੇਡ ਕਲਾ ਦਾ ਪ੍ਰਗਟਾਵਾ ਕਰਨ ਵਾਲੇ ਖਿਡਾਰੀਆਂ ਨੂੰ ਲੋੜੀਂਦਾ ਸਾਮਾਨ ਅਤੇ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਭਾਗ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਖੇਡਾਂ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਵਧੇਰੇ ਮਜਬੂਤ ਬਣਾਉਂਦੀਆਂ ਹਨ।
ਇਸ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੁਹਾਲੀ ਵਿੱਚ ਨਵੇਂ ਚੌਂਕ ਬਣ ਰਹੇ ਹਨ ਅਤੇ ਸੀ. ਸੀ. ਟੀ.ਵੀ ਕੈਮਰੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਤੇ 50 ਕਰੋੜ ਰੁਪਏ ਖਰਚਿਆ ਜਾ ਚੁੱਕਾ ਹੈ ਅਤੇ 50 ਕਰੋੜ ਰੁਪਏ ਹੋਰ ਖਰਚੇ ਜਾਣਗੇ। ਉਹਨਾਂ ਕਿਹਾ ਕਿ ਮੁਹਾਲੀ ਦੇ ਹਰ ਕੋਨੇ, ਹਰ ਚੌਂਕ ਅਤੇ ਹਰ ਟੀ ਪੁਆਇੰਟ ਸਮੇਤ ਹਰ ਮਹੱਤਵਪੂਰਨ ਏਰੀਏ ਦੇ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ ਅਤੇ ਜਿਸ ਨਾਲ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੋ ਸਕੇਗੀ, ਚੋਰੀ ਅਤੇ ਝਗੜਿਆਂ ਦੇ ਮਾਮਲੇ ਕੰਟਰੋਲ ਦੇ ਵਿੱਚ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਜ਼ੀਰੋ ਕਰਾਈਮ ਵਾਲਾ ਸ਼ਹਿਰ ਹੋਵੇਗਾ।
ਇਸਤੋਂ ਪਹਿਲਾਂ ਸz. ਕੁਲਵੰਤ ਸਿੰਘ ਦੇ ਪਹੁੰਚਣ ਤੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਗੁਰਿੰਦਰਜੀਤ ਕੌਰ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਸਿਮਰਪ੍ਰੀਤ ਕੌਰ ਅਤੇ ਕਾਲਜ ਵਿਦਿਆਰਥੀਆਂ ਦੇ ਵੱਲੋਂ ਸਾਂਝੇ ਤੌਰ ਤੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੋ. ਨਵਦੀਪ ਸਿੰਘ ਸੀਨੀਅਰ ਪ੍ਰੋਫੈਸਰ, ਪ੍ਰੋ. ਜਗਤਾਰ ਸਿੰਘ ਚਿੱਲਾ ਸਰੀਰਕ ਸਿੱਖਿਆ, ਆਰ. ਪੀ. ਸ਼ਰਮਾ ਸਾਬਕਾ ਕੌਂਸਲਰ, ਹਰਵਿੰਦਰ ਸੈਨੀ, ਹਰਮੇਸ਼ ਸਿੰਘ ਕੁੰਭੜਾ, ਹਰਪਾਲ ਸਿੰਘ ਚੰਨਾ, ਡਾ.ਕੁਲਦੀਪ ਸਿੰਘ ਵੀ ਹਾਜ਼ਰ ਸਨ।
Mohali
ਕੈਨੇਡਾ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਵਿਚ ਲੋੜੀਂਦੇ ਸਿਮਰਨਪ੍ਰੀਤ ਪਨੇਸਰ ਦੇ ਮੁਹਾਲੀ ਅਤੇ ਚੰਡੀਗੜ੍ਹ ਵਿਚਲੇ ਘਰਾਂ ਵਿੱਚ ਈ. ਡੀ. ਦੀ ਛਾਪੇਮਾਰੀ

ਜਾਂਚ ਏਜੰਸੀ (ਈ.ਡੀ)ਨੇ ਪਨੇਸਰ ਅਤੇ ਉਸ ਦੀ ਪਤਨੀ ਤੋਂ ਕਈ ਘੰਟੇ ਕੀਤੀ ਪੁੱਛਗਿੱਛ
ਐਸ ਏ ਐਸ ਨਗਰ, 21 ਫਰਵਰੀ (ਪਰਵਿੰਦਰ ਕੌਰ ਜੱਸੀ) ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੈਨੇਡਾ ਦੇ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿਚ ਲੋੜੀਂਦੇ 32 ਸਾਲਾ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ ਸਿਮਰਨਪ੍ਰੀਤ ਪਨੇਸਰ ਦੀਆਂ ਸੰਪਤੀਆਂ ਬਾਰੇ ਪੁੱਛਗਿੱਛ ਕਰਨ ਲਈ ਅੱਜ ਸੈਕਟਰ 79 ਵਿਖੇ ਉਸ ਦੇ ਘਰ ਛਾਪੇਮਾਰੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਈ. ਡੀ. ਵਲੋਂ ਪਨੇਸਰ ਦੇ ਸੈਕਟਰ 38 ਵਿਚਲੇ ਘਰ ਵੀ ਦਬਿਸ਼ ਦਿੱਤੀ ਗਈ ਸੀ। ਪਤਾ ਲੱਗਾ ਹੈ ਕਿ ਟੀਮਾਂ ਸਵੇਰ ਤੋਂ ਹੀ ਮੁਹਾਲੀ ਦੇ ਸੈਕਟਰ-79 ਸਥਿਤ ਉਸ ਦੀ ਰਿਹਾਇਸ਼ ਤੇ ਪੁੱਜ ਗਈਆਂ ਸਨ। ਇਸ ਤੋਂ ਬਾਅਦ ਪਨੇਸਰ ਅਤੇ ਉਸ ਦੀ ਪਤਨੀ ਕੋਲੋਂ ਕਈ ਘੰਟੇ ਪੁੱਛਗਿੱਛ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਈ.ਡੀ. ਦੀਆਂ ਟੀਮਾਂ ਵਲੋਂ ਪਨੇਸਰ ਦੇ ਘਰ ਦਬਿਸ਼ ਦਿੱਤੀ ਗਈ ਅਤੇ 4 ਵਜੇ ਦੇ ਕਰੀਬ ਈ. ਡੀ. ਦੀਆਂ ਟੀਮਾਂ ਨੇ ਜਾਂਚ ਪੂਰੀ ਕੀਤੀ ਅਤੇ ਕਰੀਬ 4 ਬੈਗ, ਜਿਸ ਵਿਚ ਦਸਤਾਵੇਜ ਦੱਸੇ ਜਾ ਰਹੇ ਹਨ, ਆਪਣੇ ਨਾਲ ਲੈ ਗਈਆਂ। ਈ. ਡੀ. ਦੀਆਂ ਟੀਮਾਂ ਦੇ ਜਾਣ ਤੋਂ ਤੁਰੰਤ ਬਾਅਦ ਹੀ ਪਨੇਸਰ ਘਰ ਦੇ ਬਾਹਰ ਆਇਆ, ਉਸ ਦੇ ਮੂੰਹ ਤੇ ਮਾਸਕ ਪਾਇਆ ਹੋਇਆ ਸੀ ਅਤੇ ਉਹ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਕਿਧਰੇ ਚਲਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਨੇਸਰ ਨੇ ਸੈਕਟਰ 79 ਅਤੇ ਸੈਕਟਰ 38 ਵਿੱਚ ਕਿਰਾਏ ਦਾ ਮਕਾਨ ਲੈ ਕੇ ਰੱਖਿਆ ਹੋਇਆ ਹੈ। ਉਧਰ ਈ. ਡੀ. ਦੀਆਂ ਟੀਮਾਂ ਵਲੋਂ ਇਸ ਛਾਪੇਮਾਰੀ ਸਬੰਧੀ ਕਿਸੇ ਨਾਲ ਕੋਈ ਵੀ ਗੱਲ ਸਾਂਝੀ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਵੀ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਭਿਨੇਤਰੀ ਹੈ। ਸੋਨੇ ਦੀ ਚੋਰੀ ਅਪ੍ਰੈਲ 2023 ਵਿਚ ਹੋਈ ਸੀ, ਜਿਸ ਵਿਚ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਕੰਪਲੈਕਸ ਵਿੱਚੋਂ 6,600 ਸੋਨੇ ਦੀਆਂ ਛੜਾਂ ਅਤੇ ਵਿਦੇਸ਼ੀ ਮੁਦਰਾ ਚੋਰੀ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਜ਼ਿਊਰਿਖ ਤੋਂ ਆਈ ਫਲਾਈਟ ਤੋਂ ਸਾਮਾਨ ਉਤਾਰਿਆ ਜਾ ਰਿਹਾ ਸੀ। ਸਿਮਰਨਪ੍ਰੀਤ ਪਨੇਸਰ, ਜੋ ਉਸ ਸਮੇਂ ਬਰੈਂਪਟਨ, ਓਨਟਾਰੀਓ ਵਿਚ ਰਹਿ ਰਿਹਾ ਸੀ, ਲੁੱਟ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਿਆ ਸੀ। ਹਾਲਾਂਕਿ, ਜੂਨ 2024 ਵਿਚ, ਉਸਦੇ ਵਕੀਲਾਂ ਦੇ ਜ਼ਰੀਏ ਖਬਰ ਆਈ ਸੀ ਕਿ ਉਹ ਆਤਮ ਸਮਰਪਣ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ।
Mohali
ਸ਼ਹਿਰ ਵਿਚ ਲੁੱਟ ਖੋਹ ਅਤੇ ਚੋਰੀਆਂ ਕਰਨ ਵਾਲੇ ਦੋ ਨੌਜਵਾਨ ਗ੍ਰਿਫਤਾਰ

ਅਦਾਲਤ ਨੇ ਦੋ ਦਿਨ ਦੇ ਰਿਮਾਂਡ ਤੇ ਭੇਜਿਆ
ਐਸ ਏ ਐਸ ਨਗਰ, 21 ਫਰਵਰੀ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਸ਼ਹਿਰ ਵਿੱਚ ਲੁੱਟ ਖੋਹ ਅਤੇ ਚੋਰੀਆਂ ਕਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਸੋਨੂੰ ਖਾਨ ਵਾਸੀ ਪਿੰਡ ਸੋਹਾਣਾ ਅਤੇ ਖੁਸ਼ ਕੁਮਾਰ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁਧ ਚਲਾਈ ਗਈ ਮੁਹਿੰਮ ਦੇ ਤਹਿਤ ਥਾਣੇਦਾਰ ਭੁਪਿੰਦਰ ਸਿੰਘ ਵਲੋਂ ਪੁਲੀਸ ਪਾਰਟੀ ਸਮੇਤ ਫੇਜ਼ 9 ਵਿਖੇ ਮਜੈਸਟਿਕ ਹੋਟਲ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਫੇਜ਼ 7 ਵਾਲੇ ਪਾਸੇ ਤੋਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ, ਜੋ ਕਿ ਪੁਲੀਸ ਨੂੰ ਦੇਖ ਕੇ ਘਬਰਾ ਗਏ ਅਤੇ ਵਾਪਸ ਪਿੱਛੇ ਨੂੰ ਮੁੜਨ ਲੱਗੇ ਤਾਂ ਪੁਲੀਸ ਪਾਰਟੀ ਨੇ ਉਕਤ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਉਕਤ ਨੌਜਵਾਨ ਮੋਟਰਸਾਈਕਲ ਦੇ ਦਸਤਾਵੇਜ ਨਹੀਂ ਦਿਖਾ ਸਕੇ ਅਤੇ ਪੁਲੀਸ ਵਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਕਤ ਨੌਜਵਾਨਾਂ ਨੇ ਦੱਸਿਆ ਕਿ ਉਨਾਂ ਉਕਤ ਮੋਟਰਸਾਈਕਲ ਕੁਝ ਦਿਨ ਪਹਿਲਾਂ ਹੀ ਪਿੰਡ ਕੁੰਭੜਾ ਤੋਂ ਚੋਰੀ ਕੀਤਾ ਸੀ।
ਪੁਲੀਸ ਨੇ ਦੋਵਾਂ ਮੁਲਜਮਾਂ ਵਿਰੁਧ ਥਾਣਾ ਫੇਜ਼ 8 ਵਿਖੇ ਧਾਰਾ 303(2),317(2),3(5) ਬੀ.ਐਨ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ਮੁਲਜਮਾਂ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਦੇ ਆਦੀ ਹਨ। ਉਹਨਾਂ ਦੱਸਿਆ ਕਿ ਮੁਲਜਮ ਸੋਨੂੰ ਖਾਨ ਵਿਰੁਧ ਥਾਣਾ ਫੇਜ਼ 8 ਵਿਖੇ 2021 ਵਿੱਚ ਸਨੈਚਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਹ ਭਗੌੜਾ ਸੀ। ਉਹਨਾਂ ਦੱਸਿਆ ਕਿ ਸੋਨੂੰ ਖਾਨ ਵਿਰੁਧ 3 ਮੁਕੱਦਮੇ ਥਾਣਾ ਸੋਹਾਣਾ ਵਿਖੇ, 1 ਮੁਕੱਦਮਾ ਥਾਣਾ ਫੇਜ਼ 1 ਅਤੇ ਇਕ ਮੁਕੱਦਮਾ ਥਾਣਾ ਫੇਜ 8 ਵਿਖੇ ਦਰਜ ਹੈ। ਮੁਲਜਮ ਖੁਸ਼ ਕੁਮਾਰ ਖਿਲਾਫ ਪਹਿਲਾਂ ਤੋਂ ਦੋ ਮਾਮਲੇ ਚੋਰੀ ਦੇ ਇਕ ਇਕ ਮਾਮਲਾ ਲੁੱਟ ਖੋਹ ਦਾ ਦਰਜ ਹੈ। ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਵਲੋਂ ਮੁਲਜਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Mohali
ਹਿੱਟ ਐਂਡ ਰਨ ਮੁਆਵਜ਼ਾ : ਜ਼ਿਲ੍ਹਾ ਕਮੇਟੀ ਨੇ ਮੁਆਵਜ਼ੇ ਲਈ ਆਏ ਕੇਸਾਂ ਬਾਰੇ ਚਰਚਾ ਕੀਤੀ

ਐਸ ਏ ਐਸ ਨਗਰ, 21 ਫਰਵਰੀ (ਸ.ਬ.) ਹਿੱਟ ਐਂਡ ਰਨ ਮਾਮਲਿਆਂ ਦੇ ਮੁਆਵਜ਼ੇ ਬਾਰੇ ਜ਼ਿਲ੍ਹਾ ਕਮੇਟੀ ਦੀ ਮਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉਪ ਮੰਡਲ ਮੈਜਿਸਟਰੇਟਾਂ ਵੱਲੋਂ ਕਮੇਟੀ ਅੱਗੇ ਰੱਖੇ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਮੇਟੀ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਕੇਸਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਤਾਂ ਜੋ ਇਨ੍ਹਾਂ ਬਾਰੇ ਠੋਸ ਫੈਸਲਾ ਲਿਆ ਜਾ ਸਕੇ।
ਏ. ਡੀ. ਸੀ. ਤਿੜਕੇ ਨੇ ਦੱਸਿਆ ਕਿ ਹਿੱਟ ਐਂਡ ਰਨ ਕੇਸਾਂ ਵਿੱਚ ਮੁਆਵਜ਼ਾ ਲੈਣ ਲਈ ਸਭ ਤੋਂ ਪਹਿਲਾਂ ਪੀੜਤ ਪਰਿਵਾਰ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ ਜਿਸ ਖੇਤਰ ਵਿੱਚ ਹਾਦਸਾ ਹੋਇਆ ਹੈ, ਉਸ ਖੇਤਰ ਦੇ ਉਪ ਮੰਡਲ ਮੈਜਿਸਟਰੇਟ-ਕਮ-ਕਲੇਮ ਜਾਂਚ ਅਧਿਕਾਰੀ ਕੋਲ ਅਰਜ਼ੀ ਦੇਣੀ ਹੋਵੇਗੀ। ਸਬੰਧਤ ਐਸ ਡੀ ਐਮ ਇਸ ਕੇਸ ਦੀ ਜਾਂਚ ਕਰੇਗਾ ਅਤੇ ਡਿਪਟੀ ਕਮਿਸ਼ਨਰ-ਕਮ-ਕਲੇਮ ਸੈਟਲਮੈਂਟ ਨਿਪਟਾਰਾ ਕਮਿਸ਼ਨਰ ਦੀ ਅਗਵਾਈ ਵਾਲੀ ਜ਼ਿਲ੍ਹਾ ਕਮੇਟੀ ਨੂੰ ਕੇਸ ਦੀ ਸਿਫਾਰਸ਼ ਕਰੇਗਾ। ਕਮੇਟੀ ਅੱਗੇ ਇਸ ਕੇਸ ਨੂੰ ਜ਼ਿਲ੍ਹੇ ਲਈ ਨਿਰਧਾਰਤ ਬੀਮਾ ਕੰਪਨੀ ਦੇ ਨੋਡਲ ਅਫ਼ਸਰ ਕੋਲ ਭੇਜੇਗੀ।
ਉਨ੍ਹਾਂ ਕਿਹਾ ਕਿ ਫਾਰਮ 1 ਦੇ ਨਾਲ ਪੂਰੇ ਬੈਂਕ ਵੇਰਵਿਆਂ ਦੇ ਨਾਲ ਦਾਅਵੇਦਾਰ ਦੀ ਪਾਸ ਬੁੱਕ ਦੀ ਕਾਪੀ, ਪੀੜਤ ਦਾ ਇਲਾਜ ਕੀਤੇ ਗਏ ਹਸਪਤਾਲ ਦੇ ਨਕਦ ਰਹਿਤ ਇਲਾਜ ਦੇ ਬਿੱਲ ਦੀ ਕਾਪੀ, ਪੀੜਤ ਦਾ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਲਈ ਦਸਤਾਵੇਜ਼ ਦੀ ਕਾਪੀ, ਦਾਅਵੇਦਾਰ ਦੇ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਲਈ ਦਸਤਾਵੇਜ਼ ਦੀ ਕਾਪੀ, ਪੁਲੀਸ ਵੱਲੋਂ ਕੀਤੀ ਐੱਫ ਆਈ ਆਰ ਦੀ ਕਾਪੀ, ਪੋਸਟ ਮਾਰਟਮ ਰਿਪੋਰਟ (ਮੌਤ ਦੀ ਸੂਰਤ ਵਿੱਚ) ਜਾਂ ਗੰਭੀਰ ਸੱਟ ਦੀ ਰਿਪੋਰਟ (ਜਿਵੇਂ ਵੀ ਕੇਸ ਹੋਵੇ) ਸੰਬੰਧੀ ਲੋੜੀਂਦੇ ਦਸਤਾਵੇਜ਼ ਨੱਥੀ ਕਰਨੇ ਲਾਜ਼ਮੀ ਹਨ।
ਉਹਨਾਂ ਕਿਹਾ ਕਿ ਹਿੱਟ ਐਂਡ ਰਨ ਕੇਸਾਂ ਵਿੱਚ 1 ਅਪ੍ਰੈਲ, 2022 ਨੂੰ ਜਾਂ ਇਸ ਤੋਂ ਬਾਅਦ ਵਾਪਰਨ ਵਾਲੇ ਹਾਦਸਿਆਂ ਲਈ ਮੁਆਵਜ਼ੇ ਦੀ ਦਰ, ਮੌਤ ਦੇ ਮਾਮਲੇ ਵਿੱਚ 2 ਲੱਖ ਰੁਪਏ ਅਤੇ ਗੰਭੀਰ ਸੱਟ ਲੱਗਣ ਦੀ ਸਥਿਤੀ ਵਿੱਚ 50,000 ਰੁਪਏ ਹੈ। 31 ਮਾਰਚ, 2022 ਨੂੰ ਜਾਂ ਇਸ ਤੋਂ ਪਹਿਲਾਂ ਹਿੱਟ ਐਂਡ ਰਨ ਦੁਰਘਟਨਾ ਦੇ ਪੀੜਤਾਂ ਨੂੰ ਭੁਗਤਾਨ ਯੋਗ ਮੁਆਵਜ਼ਾ ਪੁਰਾਣੀ ਸਲੇਸ਼ੀਅਨ ਫੰਡ ਸਕੀਮ, 1989 ਦੇ ਅਨੁਸਾਰ ਹੋਵੇਗਾ ਜੋ ਮੌਤ ਦੀ ਸਥਿਤੀ ਵਿੱਚ 25,000 ਅਤੇ ਗੰਭੀਰ ਸੱਟ ਲੱਗਣ ਦੀ ਸਥਿਤੀ ਵਿੱਚ 12,500 ਰੁਪਏ ਹੈ।
ਮੀਟਿੰਗ ਵਿੱਚ ਐਸ ਡੀ ਐਮ ਦਮਨਦੀਪ ਕੌਰ, ਐਸ ਡੀ ਐਮ ਗੁਰਮੰਦਰ ਸਿੰਘ ਅਤੇ ਐਸ ਡੀ ਐਮ ਅਮਿਤ ਗੁਪਤਾ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਡੀ ਐਸ ਪੀ (ਟਰੈਫਿਕ) ਕਰਨੈਲ ਸਿੰਘ, ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਅਤੇ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਹਰਪ੍ਰੀਤ ਸਿੰਘ ਹਾਜ਼ਰ ਸਨ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
Mohali2 months ago
ਫੇਜ਼ 2 ਵਿਖੇ ਬਾਂਦਰਾਂ ਨੇ ਮਚਾਈ ਦਹਿਸ਼ਤ, ਜਿਲਾ ਪ੍ਰਸਾਸ਼ਨ ਕੋਲੋਂ ਮੱਦਦ ਦੀ ਗੁਹਾਰ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
Punjab2 months ago
ਗੰਨੇ ਦੀ ਟਰਾਲੀ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, 7 ਵਿਅਕਤੀ ਜ਼ਖਮੀ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ