Connect with us

National

ਜੰਮੂ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਬਦਲਿਆ ਮੌਸਮ ਦਾ ਮਿਜ਼ਾਜ

Published

on

 

ਡੱਲ ਝੀਲ ਤੇ ਸੈਲਾਨੀਆਂ ਦੀ ਆਮਦ ਵਧੀ

ਸ੍ਰੀਨਗਰ, 22 ਫਰਵਰੀ (ਸ.ਬ.) ਜੰਮੂ ਕਸ਼ਮੀਰ ਦੇ ਉੱਪਰੀ ਹਿੱਸਿਆਂ ਵਿੱਚ ਤਾਜ਼ਾ ਬਰਫ਼ਬਾਰੀ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਇੱਥੇ ਡੋਡਾ ਦੇ ਗੰਡੋਹ ਭਾਲੇਸਾ ਪਹਾੜ ਨੂੰ ਬਰਫ਼ ਦੀ ਚਿੱਟੀ ਨੇ ਢੱਕ ਦਿੱਤਾ ਹੈ, ਜਿਸ ਨਾਲ ਮਨਮੋਨਕ ਦ੍ਰਿਸ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸ੍ਰੀਨਗਰ ਦੀ ਡੱਲ ਝੀਲ ਤੇ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਇਆ ਹੈ।

ਹਿਮਾਲਿਆਈ ਖੇਤਰ ਆਪਣੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਸ਼ਾਂਤ ਵਾਤਾਵਰਨ ਦੇ ਨਾਲ ਠੰਢ ਦਾ ਅਨੁਭਵ ਪੇਸ਼ ਕਰ ਰਿਹਾ ਹੈ। ਦੇਸ਼ ਭਰ ਵਿੱਚੋਂ ਸੈਲਾਨੀ ਇਸ ਖ਼ੂਬਸੂਰਤ ਮੌਸਮ ਅਤੇ ਦਿਲ-ਲੁਭਾਵੇਂ ਦ੍ਰਿਸ਼ਾਂ ਦਾ ਆਨੰਦ ਮਾਨਣ ਲਈ ਜੰਮੂ ਕਸ਼ਮੀਰ ਦੀਆਂ ਵਾਦੀਆਂ ਵੱਲ ਚਾਲੇ ਪਾ ਰਹੇ ਹਨ।

ਵੱਡੀ ਗਿਣਤੀ ਸੈਲਾਨੀ ਡੱਲ ਝੀਲ ਤੇ ਸ਼ਿਕਾਰਾ ਦਾ ਆੰਨਦ ਮਾਣ ਰਹੇ ਹਨ। ਸੈਲਾਨੀਆਂ ਦੀ ਆਮਦ ਨਾਲ ਸਥਾਨਕ ਕਾਰੋਬਾਰੀਆਂ, ਹਾਊਸਬੋਟ ਮਾਲਕਾਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਹੈ।

ਹਾਲਾਂਕਿ ਤਾਜ਼ਾ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹਨ ਪਰ ਸੈਲਾਨੀਆਂ ਦੇ ਸਿਰ ਤੇ ਗੁਜ਼ਾਰਾ ਕਰਨ ਵਾਲੇ ਇਨ੍ਹਾਂ ਪਹਾੜੀ ਲੋਕਾਂ ਨੂੰ ਕਾਰੋਬਾਰ ਵਧਣ ਦੀ ਖੁਸ਼ੀ ਵਧੇਰੇ ਹੈ।

 

Continue Reading

National

ਨਾਸਿਕ ਵਿੱਚ ਹਾਈਵੇ ਤੇ ਆਪਸ ਵਿੱਚ ਟਕਰਾਏ ਕਈ ਵਾਹਨ, 1 ਔਰਤ ਦੀ ਮੌਤ

Published

on

By

 

ਨਾਸਿਕ, 22 ਫਰਵਰੀ (ਸ.ਬ.) ਮਹਾਰਾਸ਼ਟਰ ਦੇ ਨਾਸਿਕ ਵਿਚ ਦਰਦਨਾਕ ਹਾਦਸੇ ਵਿੱਚ ਇੱਕ ਤੋਂ ਬਾਅਦ ਇੱਕ ਵਾਹਨ ਆਪਸ ਵਿੱਚ ਟਕਰਾ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ 8 ਤੋਂ 10 ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਸ ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਚਾਂਦਵੜ ਤਾਲੁਕਾ ਦੇ ਰਾਹੁਦ ਘਾਟ ਤੇ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 8 ਤੋਂ 10 ਵਾਹਨ ਆਪਸ ਵਿਚ ਟਕਰਾ ਗਏ, ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 21 ਸਵਾਰੀਆਂ ਜ਼ਖ਼ਮੀ ਹੋ ਗਈਆਂ।

 

Continue Reading

National

ਇੰਦਰਾ ਗਾਂਧੀ ਖ਼ਿਲਾਫ਼ ਟਿੱਪਣੀ ਤੇ ਕਾਂਗਰਸ ਦਾ ਵਿਰੋਧ, ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਰਾਤ ਕੱਟੀ

Published

on

By

 

ਜੈਪੁਰ, 22 ਫਰਵਰੀ (ਸ.ਬ.) ਕਾਂਗਰਸੀ ਵਿਧਾਇਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਇਕ ਮੰਤਰੀ ਦੀ ਟਿੱਪਣੀ ਦੇ ਖ਼ਿਲਾਫ਼ ਸਦਨ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਪਾਰਟੀ ਦੇ ਛੇ ਵਿਧਾਇਕਾਂ ਨੂੰ ਮੁਅੱਤਲ ਕਰਨ ਖ਼ਿਲਾਫ਼ ਸਦਨ ਵਿੱਚ ਆਪਣਾ ਧਰਨਾ ਜਾਰੀ ਰੱਖਿਆ ਅਤੇ ਬੀਤੀ ਰਾਤ ਉਸੇ ਥਾਂ ਕੱਟੀ। ਵਿਰੋਧੀ ਧਿਰ ਦੇ ਆਗੂ ਟੀਕਾਰਾਮ ਜੂਲੀ ਨੇ ਕਿਹਾ ਕਿ ਤਿੰਨ ਮੰਤਰੀਆਂ ਨੇ ਬੀਤੀ ਰਾਤ ਕਾਂਗਰਸ ਦੇ ਸੀਨੀਅਰ ਵਿਧਾਇਕਾਂ ਨਾਲ ਗੱਲਬਾਤ ਕੀਤੀ ਪਰ ਗੱਲਬਾਤ ਬੇਨਤੀਜਾ ਰਹੀ ਅਤੇ ਧਰਨਾ ਜਾਰੀ ਰਿਹਾ।

ਜੂਲੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮੰਤਰੀ ਨੂੰ ਆਪਣੀ ਟਿੱਪਣੀ ਵਾਪਿਸ ਲੈਣੀ ਚਾਹੀਦੀ ਹੈ। ਅਜਿਹੇ ਕਈ ਉਦਾਹਰਨ ਹਨ ਜਦੋਂ ਸਦਨ ਦੀ ਕਾਰਵਾਈ ਤੋਂ ਸ਼ਬਦ ਹਟਾਏ ਗਏ ਹਨ, ਪਰ ਸਰਕਾਰ ਸਦਨ ਚਲਾਉਣਾ ਨਹੀਂ ਚਾਹੁੰਦੀ ਅਤੇ ਇਸ ਲਈ ਇਹ ਮਸਲਾ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨ ਛੇ ਵਿਧਾਇਕਾਂ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਪ੍ਰਸਤਾਵ ਪਾਸ ਹੋਣ ਦੇ ਬਾਅਦ ਤੋਂ ਪਾਰਟੀ ਦੇ ਵਿਧਾਇਕ ਸਦਨ ਵਿੱਚ ਧਰਨਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸਮਾਜਿਕ ਨਿਆਂ ਮੰਤਰੀ ਅਵਿਨਾਸ਼ ਗਹਲੋਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਦਾਦੀ ਸ਼ਬਦ ਦੀ ਵਰਤੋਂ ਕਰਨ ਕਾਰਨ ਬੀਤੇ ਦਿਨ ਰਾਜਸਥਾਨ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ।

ਪ੍ਰਸ਼ਨਕਾਲ ਦੇ ਦੌਰਾਨ ਕੰਮਕਾਜੀ ਮਹਿਲਾਵਾਂ ਲਈ ਹੋਸਟਲ ਸਬੰਧੀ ਪ੍ਰਸ਼ਨ ਦਾ ਉਤਰ ਦੇਣ ਦੌਰਾਨ ਵਿਰੋਧ ਪੱਖ ਵੱਲ ਇਸ਼ਾਰਾ ਕਰਦੇ ਹੋਏ ਮੰਤਰੀ ਨੇ ਕਿਹਾ ਸੀ, 2023-24 ਦੇ ਬਜਟ ਵਿੱਚ ਵੀ ਤੁਸੀਂ ਹਰ ਵਾਰੀ ਦੀ ਤਰ੍ਹਾਂ ਆਪਣੀ ਦਾਦੀ ਇੰਦਰਾ ਗਾਂਧੀ ਦੇ ਨਾਮ ਤੇ ਇਸ ਯੋਜਨਾ ਦਾ ਨਾਮ ਰੱਖਿਆ ਸੀ।

ਇਸ ਤੋਂ ਬਾਅਦ ਹੋਏ ਹੰਗਾਮੇ ਅਤੇ ਕਾਂਗਰਸ ਵਿਧਾਇਕਾਂ ਦੀ ਨਾਅਰੇਬਾਜ਼ੀ ਦੇ ਦੌਰਾਨ ਸਦਨ ਦੀ ਕਾਰਵਾਈ ਤਿੰਨ ਵਾਰੀ ਰੋਕਣੀ ਪਈ। ਜਿਸ ਦੇ ਚਲਿਦਆਂ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਵਿੰਦ ਸਿੰਘ ਸਮੇਤ ਛੇ ਪਾਰਟੀ ਵਿਧਾਇਕਾਂ ਨੂੰ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰਨ ਦਾ ਪ੍ਰਸਤਾਵ ਸ਼ਾਮ ਨੂੰ ਪਾਸ ਕੀਤਾ ਗਿਆ।

ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬੇਇਜ਼ਤੀ ਅਤੇ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਸਮੇਤ ਛੇ ਵਿਧਾਇਕਾਂ ਦੀ ਮੁਅੱਤਲੀ ਦੇ ਖ਼ਿਲਾਫ਼ 22 ਫਰਵਰੀ ਜ਼ਿਲ੍ਹਾ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

 

Continue Reading

National

ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ

Published

on

By

 

 

ਨਵੀਂ ਦਿੱਲੀ, 22 ਫਰਵਰੀ (ਸ.ਬ.) ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਨਵ-ਨਿਯੁਕਤ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿੱਚ, ਉਸ ਨੇ ਮੁੱਖ ਮੰਤਰੀ ਨੂੰ 23 ਫ਼ਰਵਰੀ ਨੂੰ ਆਪ ਵਿਧਾਇਕ ਦਲ ਨਾਲ ਮੁਲਾਕਾਤ ਲਈ ਕਿਹਾ ਹੈ। ਚੋਣ ਵਾਅਦਿਆਂ ਅਨੁਸਾਰ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਸਬੰਧੀ ਸਕੀਮਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਦੇ ਬਾਵਜੂਦ ਪਹਿਲੀ ਕੈਬਨਿਟ ਵਿੱਚ ਇਸ ਸਕੀਮ ਨੂੰ ਪਾਸ ਕਿਉਂ ਨਹੀਂ ਕੀਤਾ ਗਿਆ?

ਆਤਿਸ਼ੀ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਸਭ ਤੋਂ ਪਹਿਲਾਂ ਤੁਹਾਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੇ ਹਾਰਦਿਕ ਵਧਾਈ। ਭਾਰਤੀ ਜਨਤਾ ਪਾਰਟੀ ਦੇ ਸਰਵਉੱਚ ਨੇਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ 31 ਜਨਵਰੀ 2025 ਨੂੰ ਦਵਾਰਕਾ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਦਿੱਲੀ ਦੀਆਂ ਮਾਵਾਂ ਅਤੇ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਲਈ 2500 ਰੁਪਏ ਪ੍ਰਤੀ ਮਹੀਨਾ ਦੀ ਯੋਜਨਾ ਪਾਸ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਸੀ- ਇਹ ਮੋਦੀ ਦੀ ਗਾਰੰਟੀ ਹੈ। ਭਾਜਪਾ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ 20 ਫ਼ਰਵਰੀ ਨੂੰ ਹੋਈ ਸੀ, ਪਰ ਔਰਤਾਂ ਲਈ 2500 ਰੁਪਏ ਦੀ ਸਕੀਮ ਪਾਸ ਨਹੀਂ ਹੋ ਸਕੀ। ਦਿੱਲੀ ਦੀਆਂ ਮਾਵਾਂ-ਭੈਣਾਂ ਨੇ ਮੋਦੀ ਜੀ ਦੀ ਗਾਰੰਟੀ ਤੇ ਵਿਸ਼ਵਾਸ ਕੀਤਾ ਸੀ ਅਤੇ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ।

ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਕੱਲ੍ਹ 23 ਫ਼ਰਵਰੀ ਨੂੰ ਤੁਹਾਨੂੰ ਮਿਲਣਾ ਅਤੇ ਇਸ ਮੁੱਦੇ ਤੇ ਚਰਚਾ ਕਰਨਾ ਚਾਹੁੰਦੀ ਹੈ। ਦਿੱਲੀ ਦੀਆਂ ਲੱਖਾਂ ਔਰਤਾਂ ਦੀ ਤਰਫੋਂ, ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਸਾਨੂੰ ਮਿਲਣ ਦਾ ਮੌਕਾ ਦਿਓ, ਤਾਂ ਜੋ ਅਸੀਂ ਇਸ ਯੋਜਨਾ ਤੇ ਠੋਸ ਕਾਰਵਾਈ ਲਈ ਤੁਹਾਡੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਸਕੀਏ।

Continue Reading

Latest News

Trending