Mohali
ਭਾਗੋ ਮਾਜਰਾ ਤੋਂ ਮੋਜਪੁਰ ਜਾਂਦੀ ਸੜਕ ਤੇ ਬਣੇ ਨਿਕਾਸੀ ਨਾਲੇ ਤੇ ਪੁਲੀ ਬਣਾਉਣ ਦੀ ਮੰਗ

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਸਮਾਜਸੇਵੀ ਆਗੂ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਮੰਗ ਕੀਤੀ ਹੈ ਕਿ ਪਿੰਡ ਭਾਗੋ ਮਾਜਰਾ ਤੋਂ ਮੋਜਪੁਰ ਜਾਂਦੀ ਸੜਕ ਤੇ ਬਣੇ ਨਿਕਾਸੀ ਨਾਲੇ ਤੇ ਪੁਲੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਇਸ ਨਾਲੇ ਤੇ ਰੱਖੀਆਂ ਸਲੈਬਾਂ ਟੁੱਟਣ ਕਾਰਨ ਹਾਦਸੇ ਵਾਪਰ ਰਹੇ ਹਨ।
ਉਹਨਾਂ ਕਿਹਾ ਕਿ ਮੌਜਪੁਰ ਸੰਪਰਕ ਸੜਕ ਤੋਂ ਭਾਰੀ ਵਾਹਨ ਲੰਘਣ ਕਾਰਨ ਨਾਲੇ ਤੇ ਰੱਖੀਆਂ ਸਲੈਬਾਂ ਥੋੜੇ ਸਮੇ ਵਿੱਚ ਕਈ ਵਾਰ ਟੁੱਟ ਚੁੱਕੀਆਂ ਹਨ ਜਿਸ ਕਾਰਨ ਹਾਦਸੇ ਵਾਪਰਦੇ ਹਨ, ਜਿਹਨਾਂ ਕਾਰਨ ਹੁਣ ਤਕ ਕਈ ਵਾਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਤੇ ਕਈ ਵਿਅਕਤੀ ਜ਼ਖਮੀ ਹੋਏ ਹਨ। ਉਹਨਾਂ ਕਿਹਾ ਕਿ ਲਗਾਤਾਰ ਵਾਪਰਦੇ ਹਾਦਸਿਆਂ ਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਬਿਲਕੁਲ ਧਿਆਨ ਨਹੀ ਦਿੱਤਾ ਜਾ ਰਿਹਾ ਜਿਸ ਕਾਰਨ ਇੱਥੇ ਹਰ ਵੇਲੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਉਹਨਾਂ ਮੰਗ ਕੀਤੀ ਕਿ ਭਾਗੋ ਮਾਜਰਾ ਤੋ ਮੌਜਪੁਰ ਨੂੰ ਜੋੜਦੀ ਸੜਕ ਤੇ ਬਣੇ ਨਾਲੇ ਤੇ ਪੁਲੀ ਬਣਾਈ ਜਾਵੇ ਅਤੇ ਇਲਾਕੇ ਦੀਆਂ ਸੰਪਰਕ ਸੜਕਾਂ (ਜਿਹਨਾਂ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ) ਦੀ ਲੋੜੀਂਦੀ ਮੁਰੰਮਤ ਕੀਤੀ ਜਾਵੇ।
Mohali
ਰਾਜਪੁਰਾ ਦੇ ਆਈਲੈਟਸ ਅਤੇ ਇਮੀਗਰੇਸ਼ਨ ਸੈਂਟਰਾਂ ਵਿੱਚ ਕੀਤੀ ਗਈ ਚੈਕਿੰਗ

ਰਾਜਪੁਰਾ, 24 ਫਰਵਰੀ (ਜਤਿੰਦਰ ਲੱਕੀ) ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਵੱਲੋਂ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਲਗਾਤਾਰ ਵੱਧਦੇ ਮਾਮਲਿਆਂ ਤੇ ਕਾਬੂ ਕਰਨ ਲਈ ਰਾਜਪੁਰਾ ਪੁਲੀਸ ਵਲੋਂ ਡੀਐਸਪੀ ਸਰਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਤੇ ਛਾਪੇਮਾਰੀ ਕਰਕੇ ਚੈਕਿੰਗ ਕਰ ਰਹੀ ਤਾਂ ਕਿ ਕਿਸੇ ਵੀ ਨੌਜਵਾਨਾਂ ਅਤੇ ਵਿਦਿਆਰਥੀਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ।
ਇਸ ਦੌਰਾਨ ਐਸ ਐਚ ਓ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਰਾਜਪੁਰਾ ਦੇ ਕਈ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਵਿੱਚ ਛਾਪੇਮਾਰੀ ਦੌਰਾਨ ਚੈਕਿੰਗ ਕੀਤੀ ਗਈ। ਜਿੱਥੋਂ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਜਿਹਨਾਂ ਨੂੰ ਪੁਲੀਸ ਨੇ ਆਪਣੈ ਕਬਜੇ ਵਿੰਚ ਲਿਆ ਹੈ।
ਡੀ ਐਸ ਪੀ ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹਨਾਂ ਵਿੱਚੋਂ ਕਿਸੇ ਤਰ੍ਹਾਂ ਦੀ ਕਮੀ ਪਾਏ ਜਾਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਸੁਖਦ ਭਵਿੱਖ ਵਾਸਤੇ ਇਸ ਤਰ੍ਹਾਂ ਦੀਆਂ ਚੈਕਿੰਗ ਰੇਡ ਲਗਾਤਾਰ ਜਾਰੀ ਹਨ ਤੇ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਦੌਰਾਨ ਪੁਲੀਸ ਵਲੋਂ ਕੀਤੀ ਜਾ ਰਹੀ ਕਾਰਵਾਈ ਦਾ ਪਤਾ ਲੱਗਣ ਤੇ ਰਾਜਪੁਰਾ ਦੇ ਜਿਆਦਾਤਰ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਦੇ ਪ੍ਰਬੰਧਕ ਅਆਪਣੇ ਆਫਿਸ ਬੰਦ ਕਰਕੇ ਰਫੂ ਚੱਕਰ ਹੋ ਗਏ।
Mohali
ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨਸਭਾ ਵਿੱਚ ਚੁੱਕਿਆ ਫੇਜ਼-1 ਅਤੇ ਫੇਜ਼-7 ਦੀ ਖੋਖਾ ਮਾਰਕਿਟ ਨੂੰ ਪੱਕੇ ਬੂਥ ਬਣਾ ਕੇ ਦੇਣ ਸਬੰਧੀ ਮੁੱਦਾ

19 ਸਾਲਾਂ ਦੌਰਾਨ ਗਮਾਡਾ ਵਲੋਂ ਕੀਤੀ ਕਾਰਵਾਈ ਬਾਰੇ ਮੰਗੀ ਜਾਣਕਾਰੀ
ਐਸ ਏ ਐਸ ਨਗਰ, 24 ਫਰਵਰੀ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਵਿਧਾਨਸਭਾ ਵਿੱਚ ਸ਼ਹਿਰ ਦੇ ਫੇਜ਼-1 ਵਿਖੇ ਸਥਿਤ ਗੁਰੂ ਨਾਨਕ ਖੋਖਾ ਮਾਰਕੀਟ ਅਤੇ ਫੇਜ਼-7 ਵਿਖੇ ਸਥਿਤ ਰਾਜੀਵ ਗਾਂਧੀ ਖੋਖਾ ਮਾਰਕੀਟ ਵਿਖੇ ਪਿਛਲੇ ਲਗਭਗ 40 ਸਾਲਾਂ ਦੇ ਵੱਧ ਸਮੇਂ ਤੋਂ ਕੱਚੇ ਖੋਖਿਆਂ ਵਿੱਚ ਕੰਮ ਚਲਾ ਰਹੇ ਦੁਕਾਨਦਾਰਾਂ ਨੂੰ ਸਬੰਧਤ ਥਾਵਾਂ ਤੇ ਵਾਜਬ ਕੀਮਤ ਵਸੂਲ ਕਰਕੇ ਪੱਕੇ ਬੂਥ ਬਣਾ ਕੇ ਅਲਾਟ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ।
ਪਿਛਲੇ 2 ਸਾਲਾਂ ਤੋਂ ਗਮਾਡਾ ਕੋਲ ਇਹ ਮੁੱਦਾ ਚੁੱਕਦੇ ਆ ਰਹੇ ਸz. ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਤੋਂ ਸਵਾਲ ਕੀਤਾ ਕਿ ਕੀ ਐਸ.ਏ.ਐਸ. ਨਗਰ ਦੇ ਫੇਜ਼-1 ਵਿਖੇ ਲਗਭਗ 280 ਦੁਕਾਨਾਂ ਵਾਲੀ ਗੁਰੂ ਨਾਨਕ ਖੋਖਾ ਮਾਰਕਿਟ ਅਤੇ ਫੇਜ਼-7 ਵਿਖੇ ਮੋਟਰ ਮਾਰਕਿਟ ਦੇ ਨਾਲ ਲਗਦੀ ਲਗਭਗ 70 ਦੁਕਾਨਾਂ ਵਾਲੀ ਰਾਜੀਵ ਗਾਂਧੀ ਖੋਖਾ ਮਾਰਕਿਟ ਵਿਖੇ ਪਿਛਲੇ ਲਗਭਗ 40 ਸਾਲਾਂ ਤੋਂ ਕਾਰੋਬਾਰ ਚਲਾ ਰਹੇ ਮੌਜੂਦਾ ਕਾਬਜਕਾਰਾਂ/ਦੁਕਾਨਦਾਰਾਂ ਨੂੰ ਉਨ੍ਹਾ ਦੇ ਕਬਜੇ ਹੇਠ ਵਾਲੀ ਜਮੀਨ ਦੇ ਮਾਲਕੀ ਹੱਕ ਕੁਝ ਵਾਜਬ ਕੀਮਤ ਵਸੂਲ ਕਰਕੇ ਜਾਂ ਪੱਕੇ ਬੂਥ ਬਣਾ ਕੇ ਅਲਾਟ ਕਰਨ ਦੀ ਕੋਈ ਤਜਵੀਜ ਸਰਕਾਰ ਦੇ ਵਿਚਾਰ ਅਧੀਨ ਹੈ?
ਹਲਕਾ ਵਿਧਾਇਕ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਮਕਾਨ ਤੇ ਸ਼ਹਿਰੀ ਵਿਕਾਸ ਵੱਲੋਂ ਦੱਸਿਆ ਗਿਆ ਕਿ 2006 ਵਿੱਚ ਗਮਾਡਾ ਦੇ ਹੋਂਦ ਵਿੱਚ ਆਉਣ ਤੇ ਇਨ੍ਹਾਂ ਮਾਰਕੀਟਾਂ ਦੇ ਦੁਕਾਨਦਾਰਾਂ ਦੇ ਕਬਜੇ ਨੂੰ ਲੋਕ ਹਿੱਤ ਵਿੱਚ ਜਿਉਂ ਦਾ ਤਿਉਂ ਰਹਿਣ ਦਿੱਤਾ ਗਿਆ ਸੀ ਅਤੇ ਹੁਣ ਇਨ੍ਹਾਂ ਦੁਕਾਨਾਂ ਦੇ ਕਾਬਜਕਾਰਾਂ ਨੂੰ ਕਬਜੇ ਦੇ ਅਧਾਰ ਤੇ ਮਾਲਕੀ ਹੱਕ ਅਲਾਟ ਕਰਨ ਸਬੰਧੀ ਮੁੱਖ ਪ੍ਰਸ਼ਾਸਕ ਗਮਾਡਾ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਲਦ ਤੋਂ ਜਲਦ ਸਾਰੇ ਤੱਥਾਂ ਨੂੰ ਵਾਚਣ/ਘੋਖਣ ਉਪਰੰਤ ਆਪਣੀ ਰਿਪੋਰਟ ਪੇਸ਼ ਕਰੇਗੀ ਜੋ ਕਿ ਯੋਗ ਫੈਸਲੇ ਲਈ ਸਰਕਾਰ ਨੂੰ ਭੇਜੀ ਜਾਵੇਗੀ।
ਇਸ ਤੇ ਹਲਕਾ ਵਿਧਾਇਕ ਵੱਲੋਂ ਮੰਤਰੀ ਸਾਹਿਬ ਤੋਂ ਪੁੱਛਿਆ ਗਿਆ ਕਿ ਗਮਾਡਾ ਨੂੰ ਹੋਂਦ ਵਿੱਚ ਆਏ 19 ਸਾਲ ਹੋ ਚੁੱਕੇ ਹਨ ਅਤੇ ਸਿਰਫ 350 ਦੇ ਕਰੀਬ ਮਿੰਨੀ ਬੂਥ ਬਣਾਉਣ ਲਈ 19 ਸਾਲ ਲੱਗ ਚੁੱਕੇ ਹਨ। ਇਸ ਲਈ ਇਹ ਦੱਸਿਆ ਜਾਵੇ ਕਿ ਇਸ ਕੰਮ ਲਈ ਹੋਰ ਕਿੰਨੇ ਸਾਲ ਲੱਗਣਗੇ ਅਤੇ ਗਮਾਡਾ ਵੱਲੋਂ ਜੋ ਕਮੇਟੀ ਬਣਾਈ ਗਈ ਹੈ ਉਹ ਕਦੋਂ ਬਣਾਈ ਗਈ ਹੈ, ਕਮੇਟੀ ਵੱਲੋਂ ਆਪਣੀ ਰਿਪੋਰਟ ਕਦੋਂ ਤੱਕ ਦੇ ਦਿੱਤੀ ਜਾਵੇਗੀ ਅਤੇ ਕਦੋਂ ਤੱਕ ਬੂਥ ਬਣਾ ਕੇ ਦੇ ਦਿੱਤੇ ਜਾਣਗੇ। ਹਲਕਾ ਵਿਧਾਇਕ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੰਤਰੀ ਮਕਾਨ ਤੇ ਸ਼ਹਿਰੀ ਵਿਕਾਸ ਵੱਲੋਂ ਦੱਸਿਆ ਗਿਆ ਕਿ ਉਕਤ ਕੰਮ ਲਈ ਬਣਾਈ ਕਮੇਟੀ ਨੂੰ ਥੋੜਾ ਸਮਾਂ ਹੋਇਆ ਹੈ ਅਤੇ 5-7 ਮਹੀਨਿਆਂ ਵਿੱਚ ਇਸ ਕੰਮ ਸਬੰਧੀ ਰਿਜ਼ਲਟ ਸਾਹਮਣੇ ਆ ਜਾਣਗੇ ਕਿਉਂਕਿ ਸਰਕਾਰ ਇਸ ਮਸਲੇ ਤੇ ਕੰਮ ਕਰ ਰਹੀ ਹੈ।
Mohali
ਪਿੰਡ ਲੰਬਿਆਂ ਦੀ ਅਰਬਾਂ ਰੁਪਏ ਜਮੀਨ ਨੂੰ ਹੜੱਪਣ ਲਈ ਹੋਇਆ ਵੱਡਾ ਘੁਟਾਲਾ : ਸਤਨਾਮ ਸਿੰਘ ਦਾਊਂ

ਉਜਾੜੇ ਤੋਂ ਬਾਅਦ ਪਿੰਡ ਵਾਸੀਆਂ ਨੂੰ ਹੁਣ ਤਕ ਨਹੀਂ ਮਿਲਿਆ ਜਮੀਨ ਦਾ ਮੁਆਵਜਾ
ਐਸ ਏ ਐਸ ਨਗਰ, 24 ਫਰਵਰੀ (ਸ.ਬ.) ਪੰਜਾਬ ਅਗੇਂਸਟ ਕੁਰਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਇਲਜਾਮ ਲਗਾਇਆ ਹੈ ਕਿ ਗਮਾਡਾ ਦੇ ਸੈਕਟਰ 51 ਦੇ ਖੇਤਰ ਵਿੱਚ ਮੁਹਾਲੀ ਦਾ ਪਿੰਡ ਲੰਬਿਆਂ ਦੀ ਜਮੀਨ ਨੂੰ ਹੜੱਪਣ ਲਈ ਵੱਡਾ ਘੁਟਾਲਾ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਪਿੰਡ ਦਾ ਦੂਜਾ ਨਾਮ ਪਿੰਡ ਲੰਬੇ ਹੈ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਲੰਬਿਆਂ ਪਿੰਡ ਚੰਡੀਗੜ੍ਹ ਦੇ ਬੁੜੈਲ ਪਿੰਡ ਤੋਂ ਨਦੀ ਪਾਰ ਸਥਿੱਤ ਸੀ, ਜਿੱਥੇ ਕਿ ਅੱਜ ਕੱਲ੍ਹ ਬੁੜੈਲ ਜੇਲ ਅਤੇ ਵਾਈਪੀਐਸ ਸਕੂਲ ਸਥਿਤ ਹੈ। ਉਦੋਂ ਨਦੀ ਦੀ ਮਾਰ ਅਤੇ ਕੁਝ ਡਾਕੂਆਂ ਵੱਲੋਂ ਇਸ ਪਿੰਡ ਨੂੰ ਕਈ ਵਾਰ ਲੁੱਟੇ ਜਾਣ ਤੋਂ ਬਾਅਦ ਇਹ ਪਿੰਡ ਲੰਬਿਆਂ (ਇਸ ਸਮੇਂ ਦੇ ਮੁਹਾਲੀ ਫੇਜ਼ 8 ਦੇ ਬੱਸ ਸਟੈਂਡ ਨੇੜੇ) ਵਸ ਗਿਆ ਸੀ।
ਉਹਨਾਂ ਕਿਹਾ ਕਿ ਚੰਡੀਗੜ੍ਹ ਨੂੰ ਵਸਾਏ ਜਾਣ ਵੇਲੇ ਪਿੰਡ ਲੰਬਿਆਂ ਨੂੰ ਵੀ ਉਜਾੜਿਆ ਗਿਆ ਸੀ ਅਤੇ ਲੰਬਿਆਂ ਪਿੰਡ ਦੀ ਜੋ ਜਮੀਨ ਬੁੜੈਲ ਜੇਲ ਦੇ ਨੇੜੇ ਹੈ ਉਸ ਜਮੀਨ ਦਾ ਕੋਈ ਮੁਆਵਜਾ ਪਿੰਡ ਵਾਸੀਆਂ ਨੂੰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਉਸ ਪਿੰਡ ਦੀ 8-9 ਏਕੜ ਜਮੀਨ ਦੇ ਰਿਕਾਰਡ ਵਿੱਚ ਹੇਰਾ ਫੇਰੀਆਂ ਕਰਕੇ ਪ੍ਰਾਪਰਟੀ ਡੀਲਰ ਪਿੰਡ ਵਾਲਿਆਂ ਨਾਲ ਸੌਦੇਬਾਜੀਆਂ ਕਰਨ ਪਹੁੰਚਣ ਲੱਗੇ ਤਾਂ ਪਿੰਡ ਵਾਸੀਆ ਨੂੰ ਇਸ ਸਾਜਿਸ਼ ਦਾ ਪਤਾ ਲੱਗਾ ਜਿਹਨਾਂ ਨੇ ਇਹ ਮਾਮਲਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ।
ਉਹਨਾਂ ਕਿਹਾ ਕਿ ਜਦੋਂ ਸੂਚਨਾ ਅਧਿਕਾਰ ਕਾਨੂੰਨ ਅਧੀਨ ਪਿੰਡ ਦੇ ਲੋਕਾਂ ਵੱਲੋਂ ਜਮੀਨ ਦੇ ਮੁਆਵਜੇ ਅਤੇ ਘੋੜੇ ਭਜਾਉਣ ਵਾਲਿਆਂ ਦੇ ਕਬਜੇ ਜਾਂ ਲੀਜ ਦਾ ਰਿਕਾਰਡ ਗਮਾਡਾ ਕੋਲੋਂ ਮੰਗਿਆ ਗਿਆ ਤਾਂ ਅਧਿਕਾਰੀਆਂ ਵੱਲੋਂ ਟਾਲਮਟੋਲ ਕੀਤੀ ਗਈ। ਜਿਸ ਤੇ ਬਾਅਦ ਵਿੱਚ ਸਤਨਾਮ ਦਾਊਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਬੰਧਤ ਕੁੱਝ ਰਿਕਾਰਡ ਹਾਸਿਲ ਕਰ ਲਿਆ ਗਿਆ ਜਿਸ ਨਾਲ ਜਮੀਨ ਦਾ ਇਹ ਵੱਡਾ ਘਪਲਾ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਕਿ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਸਮੇਂ ਦੇ ਸ਼ਹਿਰੀ ਵਿਕਾਸ ਮੰਤਰੀ ਦੇ ਨਜਦੀਕੀ ਕੁਝ ਵੱਡੇ ਅਫਸਰਾਂ ਜਿਨਾਂ ਨੇ ਚੰਡੀਗੜ੍ਹ ਲੇਕ ਕਲੱਬ ਵਿੱਚ ਹਾਰਸ ਰਾਈਡਰਜ ਸੁਸਾਇਟੀ ਬਣਾਈ ਹੋਈ ਸੀ, ਨੇ ਆਪਣੇ ਰਸੂਖ ਅਤੇ ਮੰਤਰੀਆਂ ਦੇ ਨੇੜੇ ਹੋਣ ਅਤੇ ਮਿਲੀ ਭੁਗਤ ਕਰਕੇ ਗੁਪਤ ਰੂਪ ਵਿੱਚ ਸਰਕਾਰ, ਸਹਿਰੀ ਵਿਕਾਸ ਮੰਤਰੀ ਦੀ ਇਜਾਜਤ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਸ ਦਸ ਏਕੜ ਜਮੀਨ ਵਿੱਚੋਂ ਦੋ ਏਕੜ ਜਮੀਨ ਇੱਕ ਰੁਪਏ ਗਜ ਦੇ ਹਿਸਾਬ ਨਾਲ ਦੋ ਸਾਲਾਂ ਲਈ ਸੰਨ 2019 ਵਿੱਚ ਲੀਜ ਤੇ ਲੈ ਲਈ ਜਿਸ ਤੇ ਪਹਿਲਾਂ ਹੀ ਇਨ੍ਹਾਂ ਦਾ ਨਜਾਇਜ ਕਬਜਾ ਸੀ ਅਤੇ ਬਾਕੀ ਅੱਠ ਦੱਸ ਏਕੜ ਜਮੀਨ ਤੇ ਵੀ ਕਬਜਾ ਕਰ ਲਿਆ। ਉਹਨਾਂ ਕਿਹਾ ਕਿ ਗਮਾਡਾ ਅਧਿਕਾਰੀਆਂ ਨੇ ਸਰਕਾਰ ਦੇ ਦਬਾਓ, ਮਿਲੀਭੁਗਤ ਅਤੇ ਉਦੋਂ ਦੇ ਸਹਿਰੀ ਵਿਕਾਸ ਮੰਤਰੀ ਦੀ ਇਜਾਜਤ ਨਾਲ ਗੁਪਤ ਰੂਪ ਵਿੱਚ ਬਗੈਰ ਕਿਸੇ ਅਖਬਾਰ ਵਿੱਚ ਇਸ਼ਤਿਹਾਰ ਦਿੱਤੇ ਅਰਬਾਂ ਰੁਪਏ ਦੀ ਇਸ ਜਮੀਨ ਨੂੰ ਇਕ ਰੁਪਏ ਗਜ ਵਿੱਚ ਲੁਟਾ ਦਿੱਤਾ।
ਉਹਨਾਂ ਕਿਹਾ ਕਿ ਪਹਿਲਾਂ ਦਿਖਾਵੇ ਲਈ ਸਿਰਫ ਦੋ ਏਕੜ ਜਮੀਨ ਦੋ ਸਾਲਾਂ ਲਈ ਲੀਜ ਤੇ ਦਿੱਤੀ ਗਈ ਸੀ ਪਰ ਬਾਅਦ ਵਿੱਚ ਹੁਣ ਇਸ ਪੂਰੀ ਅੱਠ ਦੱਸ ਏਕੜ ਜਮੀਨ ਨੂੰ 15-20 ਸਾਲਾਂ ਲਈ ਲੀਜ ਤੇ ਦੇਣ ਦੀਆਂ ਕੋਸ਼ਿਸਾਂ ਜਾਰੀ ਹਨ ਤਾਂ ਕਿ ਅਧਿਕਾਰੀ ਇਸ ਜਮੀਨ ਤੇ ਵੀ ਪਿੰਡ ਬਲੌਂਗੀ ਦੀ ਬਾਲ ਗੋਪਾਲ ਗਊਸ਼ਾਲਾ ਦੀ ਤਰ੍ਹਾਂ ਪੱਕਾ ਕਬਜ਼ਾ ਕਰਵਾ ਸਕਣ।
ਉਹਨਾਂ ਦੱਸਿਆ ਕਿ ਉਹਨਾਂ ਵਲੋਂ ਪਿੰਡ ਵਾਲਿਆਂ ਦੇ ਨਾਲ ਇਹ ਮਾਮਲਾ ਮੁਹਾਲੀ ਦੇ ਵਿਧਾਇਕ ਸ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਉਣ ਅਤੇ ਪੰਜਾਬ ਸਰਕਾਰ ਨੂੰ ਇਸਦੀਆਂ ਸ਼ਿਕਾਇਤਾਂ ਕਰਨ ਕਾਰਨ ਇਸ ਜਮੀਨ ਦੀ ਲੀਜ ਵਧਾਉਣ ਤੋਂ ਰੁਕੀ ਹੋਈ ਹੈ। ਪਰੰਤੂ ਉਹਨਾਂ ਦੀਆਂ ਸ਼ਿਕਾਇਤਾਂ ਤੇ ਕਿਸੇ ਵੀ ਵਿਭਾਗ ਵੱਲੋਂ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਜਿਸ ਕਾਰਨ ਖਦਸ਼ਾ ਹੈ ਕਿ ਇਸ ਵਿੱਚ ਕਿਸੇ ਵੀ ਸਮੇਂ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਸਰਕਾਰ ਤੇ ਦਬਾਓ ਪਾ ਕੇ ਲੀਜ ਵਧਵਾਈ ਜਾ ਸਕਦੀ ਹੈ ਅਤੇ ਪੱਕਾ ਕਬਜਾ ਵੀ ਕੀਤਾ ਜਾ ਸਕਦਾ ਹੈ।
ਸz. ਦਾਊਂ ਦੇ ਨਾਲ ਮੂਜੌਦ ਲੰਬਿਆਂ ਪਿੰਡ ਦੇ ਵਸਨੀਕਾਂ ਨੇ ਆਪਣਾ ਦੁਖੜਾ ਰੋਇਆ ਕਿ ਉਹਨਾਂ ਦੇ ਪਿੰਡ ਨੂੰ ਉਜਾੜ ਕੇ ਪੂਰੀ ਤਰ੍ਹਾਂ ਖਿਲਾਰ ਦਿੱਤਾ ਗਿਆ ਸੀ ਅਤੇ ਬੁੜੈਲ ਜੇਲ੍ਹ ਨੇੜਲੀ ਇਹ ਜਮੀਨ ਬਗੈਰ ਕਿਸੇ ਮੁਆਵਜੇ ਦੇ ਹੜੱਪ ਕੇ ਅਮੀਰਾਂ ਦੇ ਘੋੜੇ ਭਜਾਉਣ ਅਤੇ ਅਮੀਰਾਂ ਦੇ ਬੱਚੇ ਖੇਡਣ ਲਈ ਮਹਿੰਗੇ ਸਕੂਲਾਂ ਨੂੰ ਸੌਂਪ ਦਿੱਤੀ ਗਈ। ਉਹਨਾਂ ਪੰਜਾਬ ਸਰਕਾਰ ਅਤੇ ਗਮਾਡਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੰਬਿਆਂ ਪਿੰਡ ਦੀ ਇਹ ਕੀਮਤੀ ਜਮੀਨ ਆਈਏਐਸ ਅਫਸਰਾਂ ਦੀ ਹਾਰਸ ਰਾਈਡਰ ਸੁਸਾਇਟੀ ਕੋਲੋਂ ਤੁਰੰਤ ਖਾਲੀ ਕਰਵਾ ਕੇ ਇਸ ਜਮੀਨ ਨੂੰ ਪੰਜਾਬ ਦੇ ਵਿਕਾਸ, ਰਿਹਾਇਸ਼ ਜਾਂ ਵਪਾਰਕ ਮਕਸਦ ਲਈ ਵਰਤਿਆ ਜਾਵੇ ਜਾਂ ਮੁਹਾਲੀ ਦੇ ਮੀਆਪੁਰ ਚੰਘਰ ਪਿੰਡ ਦੀ ਤਰ੍ਹਾਂ ਖੁੱਲ੍ਹੀ ਬੋਲੀ ਰਾਹੀਂ ਦਿੱਤੀ ਜਾਵੇ ਤਾਂਕਿ ਮੀਆਂਪੁਰ ਚੰਘਰ ਪਿੰਡ ਦੀ ਤਰਜ ਤੇ ਇਸ ਜਮੀਨ ਦੀ ਲੀਜ ਵੀ ਇੱਕ ਰੁਪਏ ਗਜ ਦੀ ਥਾਂ 10 ਲੱਖ ਰੁਪਏ ਪ੍ਰਤੀ ਗਜ ਪ੍ਰਤੀ ਸਾਲ ਤੋਂ ਵੱਧ ਗਮਾਡਾ ਨੂੰ ਪ੍ਰਾਪਤ ਹੋ ਸਕੇ ਜਾਂ ਜਿਵੇਂ ਪਿੱਛਲੇ ਸਾਲ ਲੰਬਿਆਂ ਪਿੰਡ ਦੀ ਸੈਕਟਰ 69 ਵਿਚਲੀ ਜਮੀਨ ਜਿਵੇਂ 94 ਕਰੋੜ ਰੁਪਏ ਪ੍ਰਤੀ ਏਕੜ ਵੇਚੀ ਗਈ ਹੈ ਉਸੇ ਤਰ੍ਹਾਂ ਇਹ ਜਮੀਨ ਵੀ ਇਸ ਤੋਂ ਵੱਧ ਰੇਟ ਤੇ ਵੇਚੀ ਜਾਵੇ।
ਪਿੰਡ ਲੰਬਿਆਂ ਦੇ ਉਜੜੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਪਿੰਡ ਦੀ ਜਮੀਨ ਜਿਸ ਦਾ ਉਹਨਾਂ ਨੂੰ ਅੱਜ ਤੱਕ ਕੋਈ ਮੁਆਵਜਾ ਨਹੀਂ ਮਿਲਿਆ ਉਸ ਜਮੀਨ ਵਿੱਚ ਪਿੰਡ ਦੇ ਲੋਕਾਂ ਨੂੰ ਮੁੜ ਵਸਾਇਆ ਜਾਵੇ ਜਾਂ ਫਿਰ ਅੱਜ ਦੇ ਮਾਰਕੀਟ ਰੇਟ ਤੇ ਉਸ ਜਮੀਨ ਦਾ ਬਣਦਾ ਪੂਰਾ ਮੁਆਵਜਾ ਪਿੰਡ ਵਾਲਿਆਂ ਨੂੰ ਦਿੱਤਾ ਜਾਵੇ ਅਤੇ ਜੇਕਰ ਸਰਕਾਰ ਨੇ ਉਪਕਰੋਤ ਮੰਗਾਂ ਨਾ ਮੰਨੀਆਂ ਤਾਂ ਪਿੰਡ ਵਾਸੀ, ਪੰਜਾਬ ਅਗੇਂਸਟ ਕੁਰੱਪਸ਼ਨ ਅਤੇ ਹੋਰ ਸਹਿਯੋਗੀ ਸਮਾਜਿਕ ਸੰਸਥਾਵਾਂ ਮਿਲ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੀਆਂ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab1 month ago
ਦੋਸਤ ਵੱਲੋਂ ਦੋਸਤ ਦਾ ਕਤਲ
-
Punjab2 months ago
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਤੇ ਚਲਾਈਆਂ ਗੋਲੀਆਂ