Connect with us

National

ਸੰਸਦ ਦੇ ਸੈਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਅੰਤਰਿਮ ਜ਼ਮਾਨਤ ਵਾਸਤੇ ਅਦਾਲਤ ਪੁੱਜੇ ਇੰਜੀਨੀਅਰ ਰਾਸ਼ਿਦ

Published

on

 

ਨਵੀਂ ਦਿੱਲੀ, 3 ਮਾਰਚ (ਸ.ਬ.) ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਨੇ ਆਉਣ ਵਾਲੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਕਥਿਤ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਲੈਣ ਵਾਸਤੇ ਦਿੱਲੀ ਦੀ ਇੱਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ ਅੱਜ ਕੌਮੀ ਜਾਂਚ ਏਜੰਸੀ ਨੂੰ 5 ਮਾਰਚ ਤੱਕ ਆਪਣਾ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਐਮਪੀ ਵੱਲੋਂ 27 ਫਰਵਰੀ ਨੂੰ ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਇਸ ਆਧਾਰ ਤੇ ਰਾਹਤ ਦੀ ਮੰਗ ਕੀਤੀ ਗਈ ਹੈ ਕਿ ਉਹ ਇੱਕ ਸੰਸਦ ਮੈਂਬਰ ਹੈ ਅਤੇ ਉਸਨੂੰ ਆਪਣੀ ਜਨਤਕ ਡਿਊਟੀ ਨਿਭਾਉਣ ਲਈ ਆਉਣ ਵਾਲੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਹੈ।

ਰਾਸ਼ਿਦ ਦੀ ਨਿਯਮਤ ਜ਼ਮਾਨਤ ਅਰਜ਼ੀ ਵੀ ਇਸ ਸਮੇਂ ਅਦਾਲਤ ਵਿੱਚ ਜ਼ੇਰੇ-ਗ਼ੌਰ ਹੈ। ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਹਿੱਸਾ 10 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 4 ਅਪਰੈਲ ਨੂੰ ਖਤਮ ਹੋਵੇਗਾ।

Continue Reading

National

ਡੰਪਰ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ, ਚਾਰ ਵਿਅਕਤੀਆਂ ਦੀ ਮੌਤ, ਅੱਠ ਗੰਭੀਰ ਜ਼ਖਮੀ

Published

on

By

 

 

ਰਾਏਬਰੇਲੀ, 3 ਮਾਰਚ (ਸ.ਬ.) ਰਾਏਬਰੇਲੀ ਦੇ ਲਾਲਗੰਜ ਕੋਤਵਾਲੀ ਖੇਤਰ ਦੇ ਗੰਗਾਪੁਰ ਬਰਾਸ ਪਿੰਡ ਨੇੜੇ ਅੱਜ ਇਕ ਤੇਜ਼ ਰਫਤਾਰ ਡੰਪਰ ਨੇ ਇਕ ਆਟੋ ਨੂੰ ਟੱਕਰ ਮਾਰ ਦਿੱਤੀ। ਆਟੋ ਵਿੱਚ 12 ਵਿਅਕਤੀ ਸਵਾਰ ਸਨ। ਇਸ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਅੱਠ ਗੰਭੀਰ ਜ਼ਖਮੀ ਹੋ ਗਏ।

ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਸੀਐਚਸੀ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਡੰਪਰ ਰਾਏਬਰੇਲੀ ਤੋਂ ਲਾਲਗੰਜ ਆ ਰਿਹਾ ਸੀ। ਇਸ ਦੌਰਾਨ ਯਾਤਰੀਆਂ ਨੂੰ ਲੈ ਕੇ ਆਟੋ ਲਾਲਗੰਜ ਤੋਂ ਰਾਏਬਰੇਲੀ ਵੱਲ ਜਾ ਰਿਹਾ ਸੀ। ਇਸ ਦੌਰਾਨ ਦੋਵਾਂ ਵਾਹਨਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਈ ਥਾਣਿਆਂ ਦੀ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

National

24-26 ਮਾਰਚ ਨੂੰ ਬਜਟ ਪੇਸ਼ ਕਰੇਗੀ ਦਿੱਲੀ ਸਰਕਾਰ : ਰੇਖਾ ਗੁਪਤਾ

Published

on

By

 

ਨਵੀਂ ਦਿੱਲੀ, 3 ਮਾਰਚ (ਸ.ਬ.) ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ 24 ਤੇ 26 ਮਾਰਚ ਦੌਰਾਨ ਵਿੱਤੀ ਸਾਲ 2025-26 ਲਈ ਵਿਕਸਤ ਦਿੱਲੀ ਬਜਟ ਪੇਸ਼ ਕਰੇਗੀ। ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਕਿਹਾ ਕਿ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਮਿਲੇ ਸੁਝਾਵਾਂ ਮੁਤਾਬਕ ਬਜਟ ਤਿਆਰ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਲੋਕਾਂ ਦਾ ਬਜਟ ਬਣਾਉਣ ਲਈ ਅਸੀਂ 5 ਮਾਰਚ ਨੂੰ ਵੱਖ ਵੱਖ ਮਹਿਲਾ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੂੰ ਅਸੈਂਬਲੀ ਅਹਾਤੇ ਵਿਚ ਮਿਲਾਂਗੇ। ਇਸ ਤੋਂ ਇਲਾਵਾ ਅਸੀਂ ਸਿੱਖਿਆ ਖੇਤਰ ਤੇ ਵਪਾਰੀ ਵਰਗ ਦੇ ਭਾਈਵਾਲਾਂ ਨਾਲ 6 ਮਾਰਚ ਨੂੰ ਵਿਚਾਰ ਚਰਚਾ ਕਰਾਂਗੇ। ਮੁੱਖ ਮੰਤਰੀ ਨੇ ਇਸ ਮੌਕੇ ਈਮੇਲ ਆਈਡੀ ਤੇ ਵਟਸਐਪ ਨੰਬਰ ਵੀ ਸਾਂਝਾ ਕੀਤਾ, ਜਿੱਥੇ ਦਿੱਲੀ ਦੇ ਲੋਕ ਬਜਟ ਨੂੰ ਲੈ ਕੇ ਆਪਣੇ ਸੁਝਾਅ ਭੇਜ ਸਕਦੇ ਹਨ।

ਗੁਪਤਾ ਨੇ ਜ਼ੋਰ ਦੇ ਕੇ ਆਖਿਆ ਕਿ ਭਾਜਪਾ ਵੱਲੋਂ ਸੰਕਲਪ ਪੱਤਰ ਵਿਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਤੇ ਉਨ੍ਹਾਂ ਦੀ ਸਰਕਾਰ ਇਸ ਪਾਸੇ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ। ਗੁਪਤਾ ਨੇ ਕਿਹਾ ਕਿ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਦੀਆਂ ਦੋ ਰਿਪੋਰਟਾਂ ਹੁਣ ਤੱਕ ਸਦਨ ਵਿਚ ਰੱਖੀਆਂ ਜਾ ਚੁੱਕੀਆਂ ਹਨ ਤੇ ਉਹ ਪਿਛਲੀ ਆਪ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਤੋਂ ਪਹਿਲਾਂ ਹੀ ਪਰਦਾ ਹਟਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕੈਗ ਦੀਆਂ 12 ਹੋਰ ਰਿਪੋਰਟਾਂ ਅਜੇ ਸਦਨ ਵਿਚ ਰੱਖੀਆਂ ਜਾਣੀਆਂ ਹਨ ਅਤੇ ਅਜੇ ਕਈ ਹੋਰ ਬੇਨਿਯਮੀਆਂ ਸਾਹਮਣੇ ਆਉਣਗੀਆਂ। ਪ੍ਰੈਸ ਕਾਨਫਰੰਸ ਵਿਚ ਕੈਬਟਿਟ ਮੰਤਰੀ ਪਰਵੇਸ਼ ਸਾਹਿਬ ਸਿੰਘ, ਆਸ਼ੀਸ਼ ਸੂਦ ਤੇ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।

Continue Reading

National

ਨੌਜਵਾਨ ਦਾ ਗੋਲੀ ਮਾਰ ਕੇ ਕਤਲ

Published

on

By

 

 

 

ਝੱਜਰ, 3 ਮਾਰਚ (ਸ.ਬ.) ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿਚ ਬੀਤੀ ਰਾਤ ਸਮੇਂ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦੀ ਇੱਕ ਨਹਿਰ ਕੋਲ ਖੇਤਾਂ ਵਿੱਚ ਪਈ ਮਿਲੀ। ਉਹ ਬੀਤੀ ਸ਼ਾਮ ਇਕ ਨੌਜਵਾਨ ਨਾਲ ਘਰੋਂ ਗਿਆ ਸੀ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ।

ਪਰਿਵਾਰਕ ਮੈਂਬਰਾਂ ਨੇ ਬੀਤੀ ਰਾਤ ਦੁਜਾਨਾ ਥਾਣੇ ਵਿੱਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਸੂਚਨਾ ਤੋਂ ਬਾਅਦ ਡੀਸੀਪੀ ਲੋਗੇਸ਼ ਕੁਮਾਰ ਅਤੇ ਪੁਲੀਸ ਦੀਆਂ ਕਈ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪਿੰਡ ਮਹਾਰਾਣਾ ਦੇ ਮੋਹਿਤ ਵਜੋਂ ਹੋਈ ਹੈ। ਜਾਂਚ ਕਰਨ ਤੇ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਮਿਲੀ। ਉਸ ਦੇ ਸਿਰ ਤੇ ਸੱਟ ਦੇ ਨਿਸ਼ਾਨ ਵੀ ਹਨ, ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਦੇ ਸਿਰ ਤੇ ਗੋਲੀ ਮਾਰੀ ਗਈ ਹੈ ਜਾਂ ਪੱਥਰ ਨਾਲ ਮਾਰਿਆ ਗਿਆ ਹੈ। ਮੋਹਿਤ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਹੋਇਆ ਸੀ। ਮੋਹਿਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਇੱਕ ਛੋਟੀ ਭੈਣ ਹੈ।

Continue Reading

Latest News

Trending