Connect with us

National

ਟਰੱਕ ਅਤੇ ਡੰਪਰ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ, ਡਰਾਈਵਰ ਗੰਭੀਰ ਜ਼ਖ਼ਮੀ

Published

on

 

ਕਾਸਗੰਜ, 5 ਮਾਰਚ (ਸ.ਬ.) ਸਿਕੰਦਰਰਾਊ ਵਿੱਚ ਕਾਸਗੰਜ ਰੋਡ ਤੇ ਅਗਸੋਲੀ ਚੌਰਾਹੇ ਨੇੜੇ ਇਕ ਟਰੱਕ ਅਤੇ ਡੰਪਰ ਦੀ ਟੱਕਰ ਹੋ ਗਈ। ਜਿਸ ਕਾਰਨ ਡੰਪਰ ਚਾਲਕ ਦੀ ਮੌਤ ਹੋ ਗਈ। ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਅਲੀਗੜ੍ਹ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਦਾਲਾਂ ਨਾਲ ਭਰਿਆ ਟਰੱਕ ਦਿੱਲੀ ਤੋਂ ਕੋਲਕਾਤਾ ਜਾ ਰਿਹਾ ਸੀ, ਜਿਸ ਨੂੰ ਵਿਕਾਸ ਕੁਮਾਰ ਵਾਸੀ ਬਹਾਦਰਪੁਰ, ਕਨੌਜ ਚਲਾ ਰਿਹਾ ਸੀ।

ਸਿਕੰਦਰਰਾਊ ਥਾਣੇ ਦੇ ਕਾਸਗੰਜ ਰੋਡ ਤੇ ਅਗਸੋਲੀ ਚੌਰਾਹੇ ਨੇੜੇ ਸਵੇਰੇ ਕਰੀਬ 5:30 ਵਜੇ ਕਾਸਗੰਜ ਤੋਂ ਆ ਰਹੇ ਡੰਪਰ ਨਾਲ ਟਰੱਕ ਦੀ ਟੱਕਰ ਹੋ ਗਈ।

ਹਾਦਸੇ ਵਿੱਚ ਡੰਪਰ ਚਾਲਕ ਹਰੀਓਮਪੁਰੀ ਵਾਸੀ ਨਵਾਂ ਬੰਸ ਕੀ ਸੈਲਾ ਕਸਬਾ ਅਤੇ ਥਾਣਾ ਸ਼ਮਸ਼ਾਬਾਦ, ਆਗਰਾ ਦੀ ਮੌਕੇ ਤੇ ਹੀ ਮੌਤ ਹੋ ਗਈ।

ਟਰੱਕ ਡਰਾਈਵਰ ਵਿਕਾਸ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਸਿਕੰਦਰਰਾਊ ਵਿਖੇ ਲਿਆਂਦਾ ਗਿਆ। ਜਿੱਥੋਂ ਉਸ ਨੂੰ ਅਲੀਗੜ੍ਹ ਦੇ ਮੈਡੀਕਲ ਸੈਂਟਰ ਲਈ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੋਵੇਂ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾਇਆ ਗਿਆ ਅਤੇ ਆਵਾਜਾਈ ਬਹਾਲ ਕਰਵਾਈ ਗਈ।

 

Continue Reading

National

ਯੂ. ਪੀ. ਦੇ ਸਪੀਕਰ ਨੇ ਵਿਧਾਨ ਸਭਾ ਕੰਪਲੈਕਸ ਵਿੱਚ ਪਾਨ ਮਸਾਲਾ ਅਤੇ ਗੁਟਕਾ ਖਾਣ ਤੇ ਲਗਾਈ ਪਾਬੰਦੀ

Published

on

By

 

ਲਖਨਊ, 5 ਮਾਰਚ (ਸ.ਬ.) ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਪਾਨ-ਮਸਾਲਾ ਥੁੱਕਣ ਦੀ ਘਟਨਾ ਤੋਂ ਬਾਅਦ ਸਪੀਕਰ ਸਤੀਸ਼ ਮਹਾਨਾ ਨੇ ਵਿਧਾਨ ਸਭਾ ਕੰਪਲੈਕਸ ਵਿੱਚ ਪਾਨ ਮਸਾਲਾ ਅਤੇ ਗੁਟਕਾ ਖਾਣ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਸਪੀਕਰ ਮਹਿਣਾ ਨੇ ਕਿਹਾ ਕਿ ਵਿਧਾਨ ਸਭਾ ਕੰਪਲੈਕਸ ਵਿੱਚ ਪਾਨ ਮਸਾਲਾ ਅਤੇ ਗੁਟਕੇ ਦੇ ਸੇਵਨ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਈ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਵਿਧਾਨ ਸਭਾ ਕੰਪਲੈਕਸ ਵਿੱਚ ਪਾਨ ਮਸਾਲਾ ਅਤੇ ਗੁਟਕਾ ਦਾ ਸੇਵਨ ਕਰਦਾ ਹੈ ਤਾਂ ਉਸ ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ ਵਿਰੁੱਧ ਨਿਯਮ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨੇ ਕਿਹਾ ਕਿ ਕੁਝ ਵਿਧਾਨ ਸਭਾ ਮੈਂਬਰਾਂ ਨੇ ਪਾਨ ਮਸਾਲਾ ਖਾਣ ਤੋਂ ਬਾਅਦ ਵਿਧਾਨ ਸਭਾ ਹਾਲ ਵਿੱਚ ਥੁੱਕਿਆ। ਉਹਨਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੇ ਉਨ੍ਹਾਂ ਖ਼ੁਦ ਇਸ ਇਲਾਕੇ ਦੀ ਸਫ਼ਾਈ ਕੀਤੀ।

ਉਹਨਾਂ ਕਿਹਾ ਕਿ ਮੈਂ ਵੀਡੀਓ ਵਿੱਚ ਵਿਧਾਇਕ ਨੂੰ ਅਜਿਹਾ ਕਰਦੇ ਦੇਖਿਆ ਹੈ ਪਰ ਮੈਂ ਕਿਸੇ ਵਿਅਕਤੀ ਨੂੰ ਜ਼ਲੀਲ ਨਹੀਂ ਕਰਨਾ ਚਾਹੁੰਦਾ। ਇਸ ਲਈ ਮੈਂ ਉਨ੍ਹਾਂ ਦਾ ਨਾਂ ਨਹੀਂ ਲੈ ਰਿਹਾ।

ਉਹਨਾਂ ਕਿਹਾ ਕਿ ਇਸ ਵਿਧਾਨ ਸਭਾ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਜੇ ਵਿਧਾਇਕ ਖੁਦ ਆ ਕੇ ਮੈਨੂੰ ਕਹਿਣ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੈ ਤਾਂ ਚੰਗਾ ਹੋਵੇਗਾ। ਨਹੀਂ ਤਾਂ ਮੈਂ ਉਨ੍ਹਾਂ ਨੂੰ ਬੁਲਾਵਾਂਗਾ।

Continue Reading

National

ਬਾਰਾਮੂਲਾ ਵਿੱਚ ਓਲਡ ਟਾਊਨ ਪੁਲੀਸ ਚੌਕੀ ਨੇੜੇ ਸ਼ੱਕੀ ਗ੍ਰਨੇਡ ਹਮਲਾ

Published

on

By

 

ਬਾਰਾਮੂਲਾ, 5 ਮਾਰਚ (ਸ.ਬ.) ਬੀਤੀ ਰਾਤ ਬਾਰਾਮੂਲਾ ਵਿੱਚ ਓਲਡ ਟਾਊਨ ਪੁਲੀਸ ਚੌਕੀ ਨੇੜੇ ਹੋਏ ਸ਼ੱਕੀ ਗ੍ਰਨੇਡ ਹਮਲੇ ਹੋਇਆ ਹੈ। ਬਾਰਾਮੂਲਾ ਪੁਲੀਸ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪੁਲੀਸ ਮੀਡੀਆ ਸੈਲ ਵਲੋਂ ਜਾਰੀ ਬਿਆਨ ਅਨੁਸਾਰ 4-5 ਮਾਰਚ ਦੀ ਰਾਤ ਲਗਭਗ 9 ਵਜੇ, ਬਾਰਾਮੂਲਾ ਦੀ ਓਲਡ ਟਾਊਨ ਪੁਲੀਸ ਪੋਸਟ ਦੇ ਪਿੱਛੇ ਇੱਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਫ਼ੈਲ ਗਈ।

ਪੁਲੀਸ ਟੀਮਾਂ ਨੇ ਤੁਰੰਤ ਹੋਰ ਸਹਾਇਕ ਏਜੰਸੀਆਂ ਨਾਲ ਤਾਲਮੇਲ ਕੀਤਾ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਪੁਲੀਸ ਅਨੁਸਾਰ ਤਲਾਸ਼ੀ ਦੌਰਾਨ ਪੁਲੀਸ ਚੌਕੀ ਦੀ ਪਿਛਲੀ ਕੰਧ ਦੇ ਬਾਹਰ, ਇੱਕ ਗ੍ਰਨੇਡ ਪਿੰਨ ਬਰਾਮਦ ਹੋਇਆ, ਜਿਸ ਬਾਰੇ ਸ਼ੱਕ ਹੈ ਕਿ ਇਹ ਇੱਕ ਗ੍ਰਨੇਡ ਹੈ ਅਤੇ ਪੁਲੀਸ ਨੂੰ ਸ਼ੱਕ ਹੈ ਕਿ ਇਹ ਇੱਕ ਗ੍ਰਨੇਡ ਹਮਲੇ ਦੀ ਕੋਸ਼ਿਸ਼ ਸੀ।

Continue Reading

National

ਗੋਵਿੰਦਘਾਟ ਵਿੱਚ ਪਹਾੜੀ ਡਿੱਗਣ ਕਾਰਨ ਹੇਮਕੁੰਟ ਸਾਹਿਬ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ

Published

on

By

 

ਚਮੋਲੀ, 5 ਮਾਰਚ (ਸ.ਬ.) ਚਮੋਲੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਗੋਵਿੰਦ ਘਾਟ ਨੇੜੇ ਇਕ ਪਹਾੜੀ ਅਚਾਨਕ ਡਿੱਗ ਗਈ, ਜਿਸ ਕਾਰਨ ਹੇਮਕੁੰਟ ਸਾਹਿਬ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। ਚਮੋਲੀ ਜ਼ਿਲ੍ਹੇ ਵਿੱਚ ਬਰਫ਼ ਖਿਸਕਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ 8 ਮਾਰਚ ਤੋਂ ਮੌਸਮ ਵਿੱਚ ਬਦਲਾਅ ਦੇ ਸੰਕੇਤ ਦਿੱਤੇ ਹਨ।

ਇਸ ਤੋਂ ਪਹਿਲਾਂ ਬੀਤੇ ਦਿਨ ਵੀ ਚਮੋਲੀ ਜ਼ਿਲੇ ਵਿੱਚ ਮੌਸਮ ਖ਼ਰਾਬ ਰਿਹਾ। ਬਦਰੀਨਾਥ ਧਾਮ, ਹੇਮਕੁੰਟ ਸਾਹਿਬ ਸਮੇਤ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਜਦਕਿ ਹੇਠਲੇ ਇਲਾਕਿਆਂ ਵਿੱਚ ਬਾਰਿਸ਼ ਹੋਈ। ਇਸ ਕਾਰਨ ਜ਼ਿਲ੍ਹੇ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਭਾਵੇਂ ਸਵੇਰੇ 11 ਵਜੇ ਮੌਸਮ ਆਮ ਵਾਂਗ ਹੋ ਗਿਆ ਅਤੇ ਧੁੱਪ ਨਿਕਲੀ ਪਰ ਬੀਤੀ ਦੇਰ ਸ਼ਾਮ ਮੌਸਮ ਫਿਰ ਖ਼ਰਾਬ ਹੋ ਗਿਆ।

ਬਦਰੀਨਾਥ ਧਾਮ ਵਿੱਚ ਵੱਧ ਤੋਂ ਵੱਧ ਤਾਪਮਾਨ ਅੱਠ ਅਤੇ ਘੱਟੋ-ਘੱਟ ਤਾਪਮਾਨ ਮਨਫ਼ੀ ਤਿੰਨ, ਜੋਤੀਰਮਠ ਵਿੱਚ ਵੱਧ ਤੋਂ ਵੱਧ ਤਾਪਮਾਨ ਚਾਰ ਅਤੇ ਘੱਟੋ-ਘੱਟ ਤਾਪਮਾਨ ਮਨਫ਼ੀ ਇੱਕ, ਔਲੀ ਵਿੱਚ ਵੱਧ ਤੋਂ ਵੱਧ ਤਿੰਨ ਅਤੇ ਘੱਟੋ-ਘੱਟ ਤਾਪਮਾਨ ਮਨਫ਼ੀ ਦੋ ਦਰਜ ਕੀਤਾ ਗਿਆ। ਤਾਪਮਾਨ ਵਿੱਚ ਗਿਰਾਵਟ ਕਾਰਨ ਲੋਕ ਸਾਰਾ ਦਿਨ ਘਰਾਂ ਵਿੱਚ ਹੀ ਬੈਠੇ ਰਹੇ।

Continue Reading

Latest News

Trending