Connect with us

International

ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ

Published

on

 

ਟੋਰਾਂਟੋ, 10 ਮਾਰਚ (ਸ.ਬ.) ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਲਿਬਰਲ ਪਾਰਟੀ ਨੇ ਕਾਰਨੇ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਹੈ। ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਆਈ ਹੈ ਜਦੋਂ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ ਜੰਗ ਤੇ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿਚ ਸ਼ਾਮਲ ਕਰਨ ਦੀ ਧਮਕੀ ਜਿਹੀਆਂ ਚੁਣੌਤੀਆਂ ਦਰਪੇਸ਼ ਹਨ।

ਕਾਰਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਇਸ ਸਾਲ ਜਨਵਰੀ ਵਿਚ ਅਸਤੀਫਾ ਦੇ ਦਿੱਤਾ ਸੀ। ਟਰੂਡੋ ਨੇ ਉਦੋਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਜਾਨਸ਼ੀਨ ਵੱਲੋਂ ਸਹੁੰ ਚੁੱਕੇ ਜਾਣ ਤੱਕ ਇਸ ਅਹੁਦੇ ਤੇ ਬਣੇ ਰਹਿਣਗੇ। ਕਾਰਨੇ ਨੇ ਬੈਂਕ ਆਫ਼ ਕੈਨੇਡਾ ਦੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਂਦਿਆਂ ਸੰਕਟਾਂ ਦਾ ਸਾਹਮਣਾ ਕੀਤਾ ਸੀ। ਉਹ 2013 ਵਿੱਚ ਬੈਂਕ ਆਫ਼ ਇੰਗਲੈਂਡ ਨੂੰ ਚਲਾਉਣ ਵਾਲੇ ਪਹਿਲੇ ਗੈਰ-ਨਾਗਰਿਕ ਬਣੇ ਸਨ।

ਟਰੰਪ ਦੀ ਟੈਰਿਫ ਵਾਰ ਅਤੇ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਦੀ ਉਨ੍ਹਾਂ ਦੀ ਪੇਸ਼ਕਦਮੀ ਤੋਂ ਕੈਨੇਡੀਅਨ ਗੁੱਸੇ ਵਿਚ ਹਨ। ਕੈਨੇਡੀਅਨ ਨਾਗਰਿਕਾਂ ਨੇ ਜਿੱਥੇ ਅਮਰੀਕਾ ਦੀਆਂ ਆਪਣੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ, ਉਥੇ ਉਨ੍ਹਾਂ ਵੱਲੋਂ ਅਮਰੀਕੀ ਵਸਤਾਂ ਖਰੀਦਣ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਕੈਨੇਡੀਅਨ ਰਾਸ਼ਟਰਵਾਦ ਵਿੱਚ ਵਾਧੇ ਨੇ ਅਗਲੇ ਦਿਨਾਂ ਜਾਂ ਹਫ਼ਤਿਆਂ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਲਿਬਰਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕੀਤਾ ਹੈ।

Continue Reading

International

ਵੈਨਕੂਵਰ ਵਿੱਚ ਕਈ ਦੁਕਾਨਾਂ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

By

 

 

ਵੈਨਕੂਵਰ, 24 ਅਪ੍ਰੈਲ (ਸ.ਬ.) ਵੈਨਕੂਵਰ ਦੀ ਹੇਸਟਿੰਗ ਸਟਰੀਟ ਤੇ ਕੁਝ ਕਾਰੋਬਾਰੀ ਅਦਾਰਿਆਂ ਵਿੱਚ ਤੜਕਸਾਰ ਅਚਾਨਕ ਅੱਗ ਲੱਗ ਗਈ। ਭਿਆਨਕ ਅੱਗ ਨਾਲ ਵਿੱਤੀ ਨੁਕਸਾਨ ਹੋਣ ਦੀ ਘਟਨਾ ਵਾਪਰੀ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਭਾਰਤੀ ਰੈਸਟੋਰੈਂਟ ਇੱਕ ਮੀਟ ਦੀ ਦੁਕਾਨ ਅਤੇ ਇੱਕ ਜੁੱਤੀਆਂ ਦੀ ਦੁਕਾਨ ਇਸ ਅੱਗ ਦੇ ਕਹਿਰ ਤੋਂ ਕਾਫ਼ੀ ਪ੍ਰਭਾਵਿਤ ਹੋਏ। ਫ਼ਾਇਰ ਸੇਵਾਵਾਂ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਮੁਤਾਬਕ ਤੀਸਰੇ ਪੱਧਰ ਦੀ ਇਸ ਅੱਗ ਨੂੰ ਬੁਝਾਉਣ ਲਈ ਤਕਰੀਬਨ 35 ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਘੰਟੇ ਮੁਸ਼ੱਕਤ ਕਰਨੀ ਪਈ। ਫਿਲਹਾਲ ਇਸ ਅੱਗ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

Continue Reading

International

ਬੀਜਿੰਗ ਵਿੱਚ ਅੱਗ ਲੱਗਣ ਤੋਂ ਬਾਅਦ ਡਿੱਗਿਆ ਪੁਲ, ਜਾਨੀ ਨੁਕਸਾਨ ਤੋਂ ਬਚਾਅ

Published

on

By

 

 

ਬੀਜਿੰਗ, 23 ਅਪ੍ਰੈਲ (ਸ.ਬ.) ਬੀਜਿੰਗ ਦੇ ਉੱਤਰ-ਪੂਰਬੀ ਸ਼ੂਨੀ ਜ਼ਿਲ੍ਹੇ ਤੋਂ ਅੱਗ ਲੱਗ ਗਈ, ਜਿਸ ਕਾਰਨ ਇਕ ਪੁਲ ਢਹਿ ਗਿਆ ਹੈ। ਬੀਜਿੰਗ ਮਿਉਂਸਪਲ ਟਰਾਂਸਪੋਰਟ ਕਮਿਸ਼ਨ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਪੁਲ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਇਹ ਪੁਲ ਪਹਿਲਾਂ ਹੀ ਆਵਾਜਾਈ ਲਈ ਬੰਦ ਸੀ।

ਕਮਿਸ਼ਨ ਨੇ ਕਿਹਾ ਕਿ ਸਵੇਰੇ ਅੱਗ ਲੱਗਣ ਤੋਂ ਬਾਅਦ ਚਾਓਬਾਈ ਨਦੀ ਦੇ ਪੁਲ ਨੂੰ ਨੁਕਸਾਨ ਪਹੁੰਚਿਆ ਸੀ। ਅੱਗ ਨੂੰ ਬਾਅਦ ਵਿੱਚ ਬੁਝਾ ਦਿੱਤਾ ਗਿਆ। ਅਧਿਕਾਰੀ ਕਾਰਨ ਦੀ ਜਾਂਚ ਕਰ ਰਹੇ ਹਨ। ਪੁਲ ਤੱਕ ਪਹੁੰਚ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤੀ ਗਈ ਸੀ ਅਤੇ ਆਵਾਜਾਈ ਨੂੰ ਮੋੜ ਦਿੱਤਾ ਗਿਆ ਸੀ।

 

Continue Reading

International

ਕਰੈਸ਼ ਹੋ ਕੇ ਪਾਣੀ ਵਿੱਚ ਡੁੱਬਿਆ ਜਹਾਜ਼, ਤਿੰਨ ਵਿਅਕਤੀਆਂ ਦੀ ਮੌਤ

Published

on

By

 

 

ਫ੍ਰੀਮੋਂਟ, 19 ਅਪ੍ਰੈਲ (ਸ.ਬ.) ਪੂਰਬੀ ਨੇਬਰਾਸਕਾ ਵਿੱਚ ਇੱਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਇੱਕ ਛੋਟਾ ਜਹਾਜ਼ ਕਰੈਸ਼ ਹੋ ਕੇ ਨਦੀ ਵਿੱਚ ਡਿੱਗ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਪਲੇਟ ਨਦੀ ਦੇ ਨਾਲ-ਨਾਲ ਯਾਤਰਾ ਕਰ ਰਿਹਾ ਸੀ ਤੇ ਰਾਤ 8:15 ਵਜੇ ਫ੍ਰੀਮੋਂਟ ਦੇ ਦੱਖਣ ਵਿੱਚ ਪਾਣੀ ਵਿੱਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਤੁਰੰਤ ਜਾਰੀ ਨਹੀਂ ਕੀਤੀ।

Continue Reading

Latest News

Trending