Mohali
ਪਿੰਡ ਮੁਹਾਲੀ ਵਿੱਚ ਦਸਤ ਦੀ ਬਿਮਾਰੀ ਫੈਲਣ ਦਾ ਖਤਰਾ, ਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋ ਰਹੇ ਹਨ ਪਿੰਡ ਵਾਸੀ?

ਡਿਪਟੀ ਕਮਿਸ਼ਨਰ ਵਲੋਂ ਜਾਂਚ ਦੇ ਹੁਕਮ, ਵਿਭਾਗ ਵਲੋਂ ਲਏ ਗਏ ਪਾਣੀ ਦੇ ਸੈਂਪਲ, ਟੈਂਕਰਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ ਪਾਣੀ
ਪਰਵਿੰਦਰ ਕੌਰ ਜੱਸੀ
ਐਸ ਏ ਐਸ ਨਗਰ, 11 ਮਾਰਚ
ਪਿੰਡ ਮੁਹਾਲੀ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਪੇਟ ਦੀ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਲੋਕਾਂ ਵਲੋਂ ਆਪਣੇ ਤੌਰ ਤੇ ਪ੍ਰਾਈਵੇਟ ਲੈਬ ਤੋਂ ਪਾਣੀ ਦੀ ਜਾਂਚ ਕਰਵਾਉਣ ਤੋਂ ਸਾਹਮਣੇ ਆਇਆ ਹੈ ਕਿ ਪਾਣੀ ਠੀਕ ਨਹੀਂ ਹੈ ਅਤੇ ਇਸ ਕਾਰਨ ਲੋਕ ਬਿਮਾਰ ਹੋ ਰਹੇ ਹਨ। ਲੋਕਾਂ ਨੂੰ ਉਲਟੀਆਂ, ਦਸਤ ਆਦਿ ਦੀ ਸ਼ਿਕਾਇਤ ਸਾਮ੍ਹਣੇ ਆ ਰਹੀ ਹੈ ਅਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿੰਡ ਵਿਚ ਦਸਤ ਦੀ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਪਿੰਡ ਦੇ ਕੌਂਸਲਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਵਾਸੀ ਪੇਟ ਦੀ ਬਿਮਾਰੀ ਤੋਂ ਪੀੜਤ ਚੱਲ ਰਹੇ ਹਨ ਅਤੇ ਸ਼ੁਰੂਆਤ ਵਿੱਚ ਸਭ ਨੂੰ ਇੰਝ ਲਗਦਾ ਸੀ ਕਿ ਸ਼ਾਇਦ ਮੌਸਮ ਬਦਲਣ ਕਾਰਨ ਲੋਕ ਬਿਮਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਕਈ ਦਿਨ ਤੱਕ ਪੇਟ ਠੀਕ ਨਾ ਹੋਣ ਕਾਰਨ ਲੋਕਾਂ ਵਲੋਂ ਪਾਣੀ ਦੇ ਦੂਸ਼ਿਤ ਹੋਣ ਬਾਰੇ ਸ਼ੱਕ ਜਤਾਇਆ ਗਿਆ ਅਤੇ ਆਪਣੇ ਪੱਧਰ ਤੇ ਪਾਣੀ ਦੇ ਸੈਂਪਲ ਪ੍ਰਾਈਵੇਟ ਲੈਬ ਭੇਜੇ ਗਏ ਤਾਂ ਪਤਾ ਲੱਗਿਆ ਕਿ ਪਾਣੀ ਨੁਕਸਦਾਰ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਕਿਸੇ ਵਲੋਂ ਸੋਸ਼ਲ ਮੀਡੀਆ ਤੇ ਪਾਈ ਗਈ।
ਇਸ ਦੌਰਾਨ ਜਦੋਂ ਪਿੰਡ ਮੁਹਾਲੀ ਵਿੱਚ ਲੋਕਾਂ ਦੇ ਬਿਮਾਰ ਹੋਣ ਦੀ ਖਬਰ ਪ੍ਰਸਾਸ਼ਨ ਦੇ ਧਿਆਨ ਵਿਚ ਆਈ ਤਾਂ ਪ੍ਰਸਾਸ਼ਨ ਵਲੋਂ ਪਬਲਿਕ ਹੈਲਥ ਅਤੇ ਮੁਹਾਲੀ ਕਾਰਪੋਰੇਸ਼ਨ ਦੀਆਂ ਟੀਮਾਂ ਭੇਜੀਆਂ ਗਈਆਂ ਜਿਹਨਾਂ ਵਲੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾਣੀ ਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਜਾਂਚ ਲਈ ਲੈਬੋਟਰੀ ਵਿੱਚ ਭੇਜ ਦਿੱਤਾ। ਇਸ ਦੌਰਾਨ ਨਗਰ ਨਿਗਮ ਵਲੋਂ ਪਿੰਡ ਦੇ ਗਟਰ ਅਤੇ ਰੇਨ ਵਾਟਰ ਵਾਲੇ ਗਟਰਾਂ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਇਸ ਸਬੰਧੀ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਦੱਸਿਆ ਕਿ ਜਿਵੇਂ ਹੀ ਮਾਮਲਾ ਉਨਾਂ ਦੇ ਧਿਆਨ ਵਿੱਚ ਆਇਆ, ਉਨਾਂ ਨੇ ਤੁਰੰਤ ਜਾਂਚ ਦੇ ਨਿਰਦੇਸ਼ ਦੇ ਦਿੱਤੇ ਸਨ। ਉਹਨਾਂ ਦੱਸਿਆ ਕਿ ਪਿੰਡ ਵਿਚ ਟੂਟੀ ਦੇ ਪਾਣੀ ਨੂੰ ਪੀਣ ਤੋਂ ਮਨਾਂ ਕੀਤਾ ਗਿਆ ਹੈ ਅਤੇ ਪਾਣੀ ਦੀ ਖਰਾਬੀ ਸਬੰਧੀ ਆਈ ਸਮੱਸਿਆ ਨੂੰ ਲੱਭਣ ਲਈ ਵਿਭਾਗ ਵਲੋਂ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਿਚ ਪਾਣੀ ਦੇ ਤਿੰਨ ਟੈਂਕਰ ਭੇਜੇ ਗਏ ਹਨ ਅਤੇ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਾਣੀ ਦੇ ਟੈਂਕਰ ਇਸੇ ਤਰਾਂ ਭੇਜੇ ਜਾਣਗੇ।
ਉਨਾਂ ਦੱਸਿਆ ਕਿ ਸੋਮਵਾਰ ਮੁੜ ਤੋਂ ਵੱਖ ਵੱਖ ਘਰਾਂ ਵਿੱਚੋਂ ਪਾਣੀ ਦੇ ਸੈਂਪਲ ਲਏ ਗਏ ਹਨ, ਜਿਨਾਂ ਦੀ ਰਿਪੋਰਟ ਬੁਧਵਾਰ ਤੱਕ ਆਉਣ ਦੀ ਉਮੀਦ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਸਾਰੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਡੀ.ਸੀ ਕੋਮਲ ਮਿੱਤਲ ਨੇ ਪਿੰਡ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਟੈਂਕਰ ਵਾਲੇ ਪਾਣੀ ਨੂੰ ਹੀ ਵਰਤਿਆ ਜਾਵੇ।
Mohali
ਐਨ.ਆਈ.ਏ ਅਦਾਲਤ ਨੇ ਡਰੋਨ ਰਾਹੀਂ ਨਜਾਇਜ ਹਥਿਆਰ ਮੰਗਵਾਉਣ ਦੇ ਮਾਮਲੇ ਵਿੱਚ 6 ਦੋਸ਼ੀਆਂ ਨੂੰ ਉਮਰ ਕੈਦ ਅਤੇ 3 ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜਾ ਸੁਣਾਈ
ਐਸ ਏ ਐਸ ਨਗਰ, 11 ਮਾਰਚ (ਪਰਵਿੰਦਰ ਕੌਰ ਜੱਸੀ) ਕੌਮੀ ਜਾਂਚ ਏਜੰਸੀ ਐਨ. ਆਈ. ਏ ਵਲੋਂ ਡਰੋਨ ਰਾਹੀਂ ਨਜਾਇਜ ਹਥਿਆਰ ਮੰਗਵਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਮੁਲਜਮਾਂ ਦੇ ਮਾਮਲੇ ਦੀ ਐਨ. ਆਈ. ਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਮਨਜੋਤ ਕੌਰ ਦੀ ਅਦਾਲਤ ਵਲੋਂ ਐਨ. ਆਈ. ਏ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਵਿੱਚ ਨਾਮਜ਼ਦ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਸੰਧੂ, ਬਲਵੰਤਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ ਬਿੰਦਾ, ਮਾਨਸਿੰਘ ਅਤੇ ਗੁਰਦੇਵ ਸਿੰਘ ਨੂੰ ਧਾਰਾ 120ਬੀ, 121 ਏ, 122 ਅਤੇ ਹੋਰਨਾਂ ਧਾਰਾਵਾਂ ਵਿੱਚ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸੇ ਤਰਾਂ ਸ਼ੁਭਦੀਪ ਸਿੰਘ, ਸਾਜਨਪ੍ਰੀਤਸਿੰਘ ਅਤੇ ਰੋਮਨਦੀਪ ਸਿੰਘ ਉਰਫ਼ ਰੋਮਨ ਨੂੰ 10 ਸਾਲ ਕੈਦ ਦੀ ਸਜਾ ਸੁਣਾਈ ਹੈ। ਐਨ.ਆਈ.ਏ ਵਲੋਂ ਇਸ ਮਾਮਲੇ ਵਿੱਚ ਧਾਰਾ 120-ਬੀ, 121, 1211, 122, 489ਬੀ,489ਸੀ,379 ਗੈਰਕਾਨੂੰਨੀ ਗਤੀਵਿਧੀਆਂ(ਰੋਕਥਾਮ) ਐਕਟ ਦੀ ਧਾਰਾ 13, 16, 17, 18, 182, 23, 38 ਦੇ ਤਹਿਤ, ਹਥਿਆਰ ਐਕਟ ਦੀ ਧਾਰਾ 25(11), 25(111), 25(12), 27(2) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਐਨ.ਆਈ.ਏ ਵਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਕਹਾਣੀ
ਪ੍ਰਾਪਤ ਜਾਣਕਾਰੀ ਅਨੁਸਾਰ 22.09.2019 ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਉਰਫ ਬੱਗਾ ਉਰਫ ਡਾਕਟਰ ਵਾਸੀ ਝੱਜ ਜਿਲਾ ਹੁਸ਼ਿਆਰਪੁਰ (ਜੋ ਇਸ ਸਮੇਂ ਜਰਮਨੀ ਵਿੱਚ ਰਹਿ ਰਿਹਾ ਹੈ), ਖਾਲਿਸਤਾਨ ਜ਼ਿੰਦਾਬਾਦ ਫੋਰਸ) ਦੇ ਮੈਂਬਰ ਰਣਜੀਤਸਿੰਘ ਉਰਫ ਨੀਟਾ ਅਤੇ ਮਾਨ ਸਿੰਘ ਦੇ ਸੰਪਰਕ ਵਿੱਚ ਸੀ ਅਤੇ ਇਹ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨਾਂ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਸਨ। ਇਾ ਸਾਰੇ ਪੰਜਾਬ ਅਤੇ ਭਾਰਤ ਵਿੱਚ ਅੱਤਵਾਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾ ਰਹੇ ਸਨ ਤਾਂ ਜੋ ਖਾਲਿਸਤਾਨ ਲਹਿਰ ਨੂੰ ਹੋਰ ਸੁਰਜੀਤ ਕੀਤਾ ਜਾ ਸਕੇ।
ਚਾਰਜਸ਼ੀਟ ਅਨੁਸਾਰ ਉਹ ਨੌਜਵਾਨਾਂ ਨੂੰ ਅੱਤਵਾਦੀ ਕਾਰਵਾਈਆਂ ਕਰਨ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਭਰਤੀ ਕਰ ਰਹੇ ਸਨ। ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਫੰਡ ਵੀ ਮਿਲ ਰਹੇ ਸਨ ਅਤੇ ਖਾਲਿਸਤਾਨੀ ਲਹਿਰ ਨੂੰ ਮੁੜ ਸੁਰਜੀਤ ਕਰਨ ਅਤੇ ਭਾਰਤ ਵਿੱਚ ਅੱਤਵਾਦੀ ਕਾਰਵਾਈਆਂ ਕਰਨ ਲਈ ਭਾਰਤ ਭੇਜ ਰਹੇ ਸਨ।
ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਅੰਮ੍ਰਿਤਸਰ ਜੇਲ੍ਹ ਵਿੱਚ ਮਾਨ ਸਿੰਘ ਦੇ ਨਾਲ ਬੰਦ ਸੀ। ਮਾਨ ਸਿੰਘ ਨੇ ਆਕਾਸ਼ਦੀਪ ਸਿੰਘ ਨੂੰ ਪ੍ਰਭਾਵਿਤ ਕਰਕੇ, ਉਸਨੂੰ ਖਾਲਿਸਤਾਨ ਲਹਿਰ ਵੱਲ ਕੰਮ ਕਰਨ ਅਤੇ ਪੰਜਾਬ, ਭਾਰਤ ਵਿੱਚ ਅੱਤਵਾਦੀ ਕਾਰਵਾਈਆਂ ਕਰਨ ਲਈ ਤਿਆਰ ਕੀਤਾ ਸੀ। ਅਕਾਸ਼ਦੀਪ ਸਿੰਘ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ, ਉਹ ਪਾਕਿਸਤਾਨ ਤੋਂ ਰਣਜੀਤ ਸਿੰਘ ਉਰਫ਼ ਨੀਟਾ ਦੁਆਰਾ ਡਰੋਨ ਰਾਹੀਂ ਭਾਰਤ ਭੇਜੇ ਗਏ ਹਥਿਆਰਾਂ, ਗੋਲਾ ਬਾਰੂਦ, ਹਥਿਆਰਾਂ, ਐਫਆਈਸੀਐਨ ਦੀਆਂ ਖੇਪਾਂ ਲਿਜਾਣ ਦੀ ਯੋਜਨਾ ਬਣਾ ਰਿਹਾ ਸੀ।
ਉਕਤ ਖੇਪਾਂ ਆਕਾਸ਼ਦੀਪ ਸਿੰਘ ਅਤੇ ਉਸਦੇ ਹੋਰ ਸਾਥੀਆਂ ਬਲਵੰਤ ਸਿੰਘ, ਬਲਬੀਰ ਸਿੰਘ, ਹਰਭਜਨ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ ਪ੍ਰਾਪਤ ਹੋਈਆਂ ਸਨ। 22.09.2019 ਨੂੰ, ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਬਲਬੀਰ ਸਿੰਘ ਅਤੇ ਹਰਭਜਨ ਸਿੰਘ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਚੋਹਲਾ ਸਾਹਿਬ ਦੇ ਇਲਾਕੇ ਵੱਲ ਜਾ ਰਹੇ ਸਨ ਜਦੋਂ ਪੁਲੀਸ ਨੇ ਅਕਾਸ਼ਦੀਪ ਸਿੰਘ ਉਰਫ਼ ਅਕਾਸ਼, ਬਲਵੰਤ ਸਿੰਘ, ਬਲਬੀਰ ਸਿੰਘ ਅਤੇ ਹਰਭਜਨ ਸਿੰਘ ਦੀ ਤਲਾਸ਼ੀ ਲੈਣ ਤੇ ਉਨਾਂ ਕੋਲੋਂ ਪਿਸਤੌਲਾਂ, ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੋਬਾਈਲ ਅਤੇ ਡੌਂਗਲ ਬਰਾਮਦ ਕੀਤਾ ਗਿਆ।
23.09.2019 ਨੂੰ, ਪ੍ਰੋਡਕਸ਼ਨ ਵਾਰੰਟ ਦੇ ਲਿਆ ਕੇ ਮਾਨ ਸਿੰਘ ਨੂੰ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 24.09.2019 ਨੂੰ ਇਸ ਮਾਮਲੇ ਦੀ ਜਾਂਚ ਦੌਰਾਨਆਕਾਸ਼ਦੀਪ ਸਿੰਘ ਤੋਂ ਪੁੱਛਗਿੱਛਕੀਤੀ ਗਈ, ਜਿਸਨੇਖੁਲਾਸਾ ਕੀਤਾ ਕਿ ਉਸਨੇ ਹਥਿਆਰਾਂ ਅਤੇਗੋਲਾ-ਬਾਰੂਦ ਦੀਆਂ ਬਹੁਤ ਸਾਰੀਆਂ ਤਸਕਰੀ ਵਾਲੀਆਂ ਖੇਪਾਂ ਇਕੱਠੀਆਂ ਕੀਤੀਆਂ ਸਨ, ਜੋ ਪਾਕਿਸਤਾਨ ਤੋਂ ਭਾਰਤ ਭੇਜੀਆਂ ਗਈਆਂ ਸਨ। ਉਸਨੇ ਦੱਸਿਆ ਕਿ ਸਤੰਬਰ 2019 ਦੇ ਪਹਿਲੇ ਹਫ਼ਤੇ, ਗੁਰਮੀਤ ਸਿੰਘ ਉਰਫ ਬੱਗਾ ਦੇ ਨਿਰਦੇਸ਼ਾਂ ਤੇ, ਉਸਨੇ ਪੁਲੀਸ ਸਟੇਸ਼ਨ ਸਰਾਏ ਅਮਾਨਤ ਖਾਨ ਦੇ ਖੇਤਰ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਖੇਪ ਇਕੱਠੀ ਕੀਤੀ, ਇਹ ਖੇਪ ਡਰੋਨ ਰਾਹੀਂ ਭਾਰਤ ਆਈ ਸੀ ਅਤੇ ਉਕਤ ਖੇਪ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕੱਠੀ ਕੀਤੀ ਸੀ। ਸ਼ੁਭਦੀਪ ਸਿੰਘ ਉਰਫ ਸ਼ੁਭ, ਸਾਜਨਪ੍ਰੀਤ ਸਿੰਘ ਉਰਫ ਸਾਜਨ ਅਤੇ ਰੋਮਨਨੇ ਖੁਲਾਸਾ ਕੀਤਾ ਕਿ ਡਰੋਨ ਰਾਹੀਂ ਉਕਤ ਖੇਪ ਪ੍ਰਾਪਤ ਕਰਨ ਤੋਂ ਬਾਅਦ, ਉਸਨੂੰਗੁਰਮੀਤ ਸਿੰਘ ਉਰਫ ਬੱਗਾ ਦੇ ਕਹਿਣ ਤੇ ਪਿੰਡ ਚੱਬਲ ਦੇ ਬਾਹਰ ਸਥਿਤ ਰਾਈਸ ਮਿੱਲ ਵਿੱਚ ਸਾੜ ਕੇ ਇਸਨੂੰ ਨਸ਼ਟ ਕਰ ਦਿੱਤਾ ਸੀ।
Mohali
ਦਾਜ ਲਈ ਪਤਨੀ ਨੂੰ ਤੰਗ ਕਰਨ ਅਤੇ ਮਰਨ ਲਈ ਮਜਬੂਰ ਕਰਨ ਵਾਲੇ ਪਤੀ ਨੂੰ 7 ਸਾਲ ਦੀ ਕੈਦ
ਐਸ ਏ ਐਸ ਨਗਰ, 11 ਮਾਰਚ (ਪਰਵਿੰਦਰ ਕੌਰ ਜੱਸੀ) ਪਤੀ ਵਲੋਂ ਪਤਨੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਸਤਨਾਮ ਸਿੰਘ ਨਾ ਦੇ ਵਿਅਕਤੀ ਨੂੰ ਧਾਰਾ 306 ਵਿੱਚ ਦੋਸ਼ੀ ਕਰਾਰ ਦਿੰਦਿਆ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ਤੇ 1 ਮਹੀਨੇ ਦੀ ਸਜਾ ਹੋਰ ਭੁਗਤਣੀ ਪਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮਨਿੰਦਰ ਸਿੰਘ ਵਾਸੀ ਪਿੰਡ ਹਰਦਾਸਪੁਰ ਜਿਲਾ ਪਟਿਆਲਾ ਨੇ ਥਾਣਾ ਸੋਹਾਣਾ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੀ ਭੈਣ ਕਰਮਜੀਤ ਕੌਰ ਦਾ ਵਿਆਹ ਨਵੰਬਰ 2020 ਵਿੱਚ ਪੂਰੇ ਰੀਤੀ ਰਿਵਾਜਾਂ ਦੇ ਨਾਲ ਸਤਨਾਮ ਸਿੰਘ ਵਾਸੀ ਸਿੰਘ ਸੋਹਾਣਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਭੈਣ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਸਤਨਾਮ ਸਿੰਘ ਉਸ ਦੀ ਭੈਣ ਨਾਲ ਕੁੱਟਮਾਰ ਕਰਕੇ ਉਸ ਨੂੰ ਪੇਕੇ ਘਰ ਛੱਡ ਜਾਂਦਾ ਸੀ। ਉਸ ਦੀ ਭੈਣ ਕੋਲ ਡੇਢ ਸਾਲ ਦਾ ਇਕ ਲੜਕਾ ਵੀ ਹੈ।
ਉਸ ਦੀ ਭੈਣ ਜੋ ਕਿ ਕੁੱਟਮਾਰ ਤੋਂ ਬਾਅਦ ਪੇਕੇ ਘਰ ਵਿੱਚ ਹੀ ਸੀ, ਨੇ ਦੱਸਿਆ ਕਿ ਉਸ ਦੇ ਪਤੀ ਤੋਂ ਇਲਾਵਾ ਸੱਸ ਅਤੇ ਨਣਦ ਵੀ ਦਾਜ ਲਈ ਕੁੱਟਮਾਰ ਕਰਦੇ ਸਨ। ਉਸ ਵਲੋਂ ਸਤਨਾਮ ਸਿੰਘ ਵਲੋਂ ਦਾਜ ਲਈ ਜਿਆਦਾ ਤੰਗ ਕਰਨ ਤੇ ਉਸ ਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ ਸੀ ਪ੍ਰੰਤੂ ਮੋਟਰਸਾਈਕਲ ਲੈਣ ਤੋਂ ਬਾਅਦ ਸਤਨਾਮ ਸਿੰਘ ਸੋਨੇ ਦੇ ਕੜੇ ਦੀ ਮੰਗ ਕਰ ਰਿਹਾ ਸੀ। ਜੁਲਾਈ 2023 ਨੂੰ ਉਸ ਦਾ ਜੀਜਾ ਸਤਨਾਮ ਸਿੰਘ ਉਨਾਂ ਦੇ ਘਰ ਆਇਆ ਅਤੇ ਉਸ ਦੀ ਭੈਣ ਨੂੰ ਆਪਣੇ ਨਾਲ ਪਿੰਡ ਸੋਹਾਣਾ ਲੈ ਗਿਆ। ਅਗਲੇ ਦਿਨ ਦੁਪਹਿਰ ਸਮੇਂ ਸਤਨਾਮ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਕੌਰ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਪਹੁੰਚਿਆ ਅਤੇ ਦੇਖਿਆ ਕਿ ਉਸ ਦੀ ਭੈਣ ਦੀ ਲਾਸ਼ ਬੈੱਡ ਤੇ ਪਈ ਸੀ ਅਤੇ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਫਰਾਰ ਹੋ ਗਿਆ ਸੀ। ਪੁਲੀਸ ਨੇ ਇਸ ਸ਼ੁਰੂਆਤ ਵਿੱਚ ਮਾਮਲੇ ਵਿੱਚ ਸਤਨਾਮ ਸਿੰਘ ਅਤੇ ਉਸ ਦੀ ਮਾਂ, ਭੈਦ ਵਿਰੁਧ ਮਾਮਲਾ ਦਰਜ ਕਰ ਲਿਆ ਸੀ ਅਤੇ ਬਾਅਦ ਵਿਚ ਸਤਨਾਮ ਸਿੰਘ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ।
Mohali
ਮੁਹਾਲੀ ਦੇ ਕਾਂਗਰਸੀਆਂ ਵਲੋਂ 2027 ਵਿਧਾਨ ਸਭਾ ਚੋਣਾਂ ਸਬੰਧੀ ਮੀਟਿੰਗ

ਭਾਜਪਾ ਨਾਲ ਨੇੜਤਾ ਰੱਖਣ ਵਾਲੇ ਆਗੂਆਂ ਨੂੰ ਪਾਰਟੀ ਤੋਂ ਦਰਕਿਨਾਰ ਕਰਕੇ ਨਵੇਂ ਚਿਹਰੇ ਲਿਆਉਣ ਦੀ ਮੰਗ
ਐਸ ਏ ਐਸ ਨਗਰ, 11 ਮਾਰਚ (ਸ.ਬ.) ਮੁਹਾਲੀ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਮੁਹਾਲੀ ਦੇ ਫੇਜ਼ 11 ਵਿੱਚ ਹੋਈ ਜਿਸ ਵਿੱਚ ਮੁਹਾਲੀ ਸ਼ਹਿਰ ਨੂੰ ਦਰਪੇਸ਼ ਸਮੱਸਿਆਵਾਂ, ਕਾਂਗਰਸ ਪਾਰਟੀ ਦੀ ਮੁਹਾਲੀ ਦੇ ਵਿਕਾਸ ਲਈ ਵਿਉਂਤਬੰਦੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਰਹੇ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ (ਸਾਬਕਾ ਜ਼ਿਲ੍ਹਾ ਪ੍ਰਧਾਨ ਮੁਹਾਲੀ ਕਾਂਗਰਸ) ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਵਿੱਚ ਹਾਜ਼ਰ ਨਾ ਹੋ ਸਕੇ ਪਰ ਉਹਨਾਂ ਵੱਲੋਂ ਆਪਣਾ ਸੰਦੇਸ਼ ਮੀਟਿੰਗ ਵਿੱਚ ਭੇਜਿਆ ਗਿਆ।
ਮੀਟਿੰਗ ਮੌਕੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਾਜ਼ਰ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਖੱਟਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਹਰ ਪੱਖੋਂ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਅੱਜ ਹਰ ਵਰਗ ਦੇ ਲੋਕ ਇਸ ਸਰਕਾਰ ਦੇ ਖਿਲਾਫ ਸੜਕਾਂ ਉੱਤੇ ਸੰਘਰਸ਼ ਕਰ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਮਸਲਿਆਂ ਦਾ ਹੱਲ ਕਰਨ ਦੀ ਥਾਂ ਤੇ ਲੋਕਾਂ ਨੂੰ ਧਮਕਾ ਰਹੇ ਹਨ। ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਅਤੇ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਪੱਕੇ ਤੌਰ ਤੇ ਪੰਜਾਬ ਵਿੱਚੋਂ ਗੋਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਐਨ ਐਸ ਯੂ ਆਈ ਦੇ ਪੰਜਾਬ ਪ੍ਰਧਾਨ ਈਸ਼ਰ ਪ੍ਰੀਤ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਵਧਾਉਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਦਰਕਿਨਾਰ ਕੀਤਾ ਜਾਣਾ ਬਹੁਤ ਜਰੂਰੀ ਹੈ ਕਿਉਂਕਿ ਅਜਿਹੇ ਆਗੂ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਖਤਰਾ ਹਨ ਅਤੇ ਕਦੇ ਵੀ ਮੁੜ ਪਾਲਾ ਬਦਲ ਸਕਦੇ ਹਨ।
ਮੁਹਾਲੀ ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ (ਸੀ. ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ) ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਰੱਖਣ ਵਾਲੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਅਤੇ ਨਵੇਂ ਚਿਹਰੇ ਲਿਆਉਣ ਦੀ ਜੋ ਗੱਲ ਆਖੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਇਹ ਸਭ ਤੋਂ ਜਰੂਰੀ ਕੰਮ ਹੈ। ਸੀਨੀਅਰ ਕਾਂਗਰਸੀ ਆਗੂ ਜੀਐਸ ਰਿਆੜ ਨੇ ਕਿਹਾ ਕਿ ਸਮੁੱਚੇ ਮੁਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਨੂੰ ਇਕੱਠੇ ਹੋ ਕੇ ਹਾਈ ਕਮਾਨ ਨਾਲ ਤਾਲਮੇਲ ਕਰਨ ਅਤੇ ਆਪਣੀ ਗੱਲ ਹਾਈ ਕਮਾਨ ਅੱਗੇ ਰੱਖਣ ਦੀ ਲੋੜ ਹੈ ਤਾਂ ਜੋ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਰ ਮਜ਼ਬੂਤ ਹੋ ਸਕੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੰਗ ਬਹਾਦਰ, ਸੁਸ਼ੀਲ ਕੁਮਾਰ ਅਤਰੀ, ਅਜੈਬ ਸਿੰਘ ਬਾਕਰਪੁਰ, ਪ੍ਰਮੋਦ ਮਿੱਤਰਾ ਕੌਂਸਲਰ, ਬਲਬੀਰ ਸਿੰਘ ਸੋਹਲ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਸੁਰਿੰਦਰ ਸਿੰਘ ਲੱਕੀ ਗੁਲਾਟੀ ਪ੍ਰਧਾਨ ਖੱਤਰੀ ਅਰੋੜਾ ਵੈਲਫੇਅਰ ਸੋਸਾਇਟੀ ਮੁਹਾਲੀ, ਮਾਸਟਰ ਲਾਭ ਸਿੰਘ ਮਿੱਢੇ ਮਾਜਰਾ, ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਕਲੇਰ ਕੌਂਸਲਰ, ਏਸੀ ਕੌਸ਼ਿਕ ਜੀਪੀਐਸ ਬਾਗੜੀ, ਗੁਰਦੇਵ ਸਿੰਘ ਚੌਹਾਨ ਗੁਰਮੀਤ ਸਿੰਘ, ਪੁਸ਼ਪਿੰਦਰ ਸ਼ਰਮਾ, ਸੀਤਲ ਸਿੰਘ, ਐਚ ਐਸ ਕੰਵਰ, ਕੇ ਜੀ ਜੋਹਰ, ਗੁਰਜੀਤ ਸਿੰਘ ਸ਼ਾਹ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਭੱਟੀ, ਤਲੋਚਨ ਸਿੰਘ, ਭਗਵੰਤ ਸਿੰਘ ਬੇਦੀ, ਹਰਪ੍ਰੀਤ ਸਿੰਘ ਸੋਹਾਣਾ, ਦਪਿੰਦਰ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International2 months ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
Editorial1 month ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ