Connect with us

National

ਜਸਟਿਸ ਵਰਮਾ ਦੇ ਤਬਾਦਲੇ ਨੂੰ ਲੈ ਕੇ ਅਲਾਹਾਬਾਦ ਹਾਈ ਕੋਰਟ ਦੇ ਵਕੀਲਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ

Published

on

 

ਪ੍ਰਯਾਗਰਾਜ, 25 ਮਾਰਚ (ਸ.ਬ.) ਅਲਾਹਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਅੱਜ ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੇ ਪ੍ਰਸਤਾਵਿਤ ਤਬਾਦਲੇ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹਾਈ ਕੋਰਟ ਦੇ ਗੇਟ ਨੰਬਰ 3 ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਵਕੀਲਾਂ ਦੀ ਅਗਵਾਈ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਤਿਵਾੜੀ ਨੇ ਕਿਹਾ ਕਿ ਇਹ ਵਿਰੋਧ ਕਿਸੇ ਅਦਾਲਤ ਜਾਂ ਜੱਜ ਦੇ ਵਿਰੁੱਧ ਨਹੀਂ ਹੈ, ਸਗੋਂ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜਿਨ੍ਹਾਂ ਨੇ ਨਿਆਂਇਕ ਪ੍ਰਣਾਲੀ ਨਾਲ ਵਿਸ਼ਵਾਸਘਾਤ ਕੀਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਲੜਾਈ ਭ੍ਰਿਸ਼ਟਾਚਾਰ ਵਿਚ ਸ਼ਾਮਲ ਲੋਕਾਂ ਅਤੇ ਇਕ ਅਜਿਹੀ ਪ੍ਰਣਾਲੀ ਦੇ ਵਿਰੁੱਧ ਹੈ ਜਿਸ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਫਿਲਹਾਲ, ਸਾਡੀ ਮੰਗ ਮੁੜ ਵਿਚਾਰ ਅਤੇ ਤਬਾਦਲੇ ਦੇ ਆਦੇਸ਼ ਨੂੰ ਵਾਪਸ ਲੈਣ ਦੀ ਹੈ। ਬਾਰ ਐਸੋਸੀਏਸ਼ਨ ਨੇ ਬੀਤੇ ਦਿਨ ਜਸਟਿਸ ਵਰਮਾ ਦੇ ਤਬਾਦਲੇ ਦਾ ਵਿਰੋਧ ਦੁਹਰਾਇਆ ਸੀ ਅਤੇ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਸੀ। ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਐਸੋਸੀਏਸ਼ਨ ਇਸ ਮੁੱਦੇ ਤੇ ਪੂਰੀ ਲੜਾਈ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਅੱਜ ਦੇਸ਼ ਭਰ ਦੇ ਵਕੀਲ ਇਹ ਲੜਾਈ ਲੜ ਰਹੇ ਹਨ। ਜਦੋਂ ਤੱਕ ਕੋਈ ਹੱਲ ਨਹੀਂ ਹੋ ਜਾਂਦਾ, ਅਸੀਂ ਕੰਮ ਦੁਬਾਰਾ ਸ਼ੁਰੂ ਨਹੀਂ ਕਰਾਂਗੇ, ਭਾਵੇਂ ਨਤੀਜੇ ਕੁਝ ਵੀ ਹੋਣ।

ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਬੀਤੇ ਦਿਨ ਜਸਟਿਸ ਵਰਮਾ ਨੂੰ ਇਲਾਹਾਬਾਦ ਹਾਈ ਕੋਰਟ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕਰਨ ਦੇ ਆਪਣੇ ਫੈਸਲੇ ਦੀ ਪੁਸ਼ਟੀ ਕੀਤੀ। ਕੇਂਦਰ ਨੂੰ ਕੀਤੀ ਗਈ ਤਬਾਦਲੇ ਦੀ ਸਿਫ਼ਾਰਸ਼ ਨੂੰ ਸਿਖਰਲੀ ਅਦਾਲਤ ਦੀ ਵੈਬਸਾਈਟ ਤੇ ਅਪਲੋਡ ਕੀਤੇ ਗਏ ਇਕ ਮਤੇ ਵਿੱਚ ਜਨਤਕ ਕੀਤਾ ਗਿਆ ਸੀ।

Continue Reading

National

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਵਿਧਾਨ ਸਭਾ ਵਿੱਚ ਬਜਟ ਪੇਸ਼

Published

on

By

 

ਦਿੱਲੀ ਦਾ ਬਜਟ 1 ਲੱਖ ਕਰੋੜ ਰੁਪਏ

ਨਵੀਂ ਦਿੱਲੀ, 25 ਮਾਰਚ (ਸ.ਬ.) 23 ਸਾਲਾਂ ਬਾਅਦ ਸੱਤਾ ਵਿਚ ਵਾਪਸ ਆਈ ਭਾਜਪਾ ਨੇ ਅੱਜ ਦਿੱਲੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਪੜ੍ਹਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪਹਿਲੀ ਵਾਰ ਦਿੱਲੀ ਦਾ ਬਜਟ 1 ਲੱਖ ਕਰੋੜ ਰੁਪਏ ਦਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ 2023 ਵਿਚ ਬਜਟ 78 ਹਜ਼ਾਰ 800 ਕਰੋੜ ਰੁਪਏ ਸੀ। 24-25 ਦਾ ਬਜਟ ਘਟਾ ਕੇ ਸਿਰਫ਼ 76 ਹਜ਼ਾਰ ਕਰੋੜ ਰੁਪਏ ਕਰ ਦਿਤਾ ਗਿਆ। ਇਹ ਦਿੱਲੀ ਦੀ ਸਭ ਤੋਂ ਮਾੜੀ ਸਥਿਤੀ ਸੀ। ਇਸ ਵਾਰ ਦਾ ਬਜਟ ਇਤਿਹਾਸਕ ਹੈ।

ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿਕਾਸ ਲਈ 10 ਸੈਕਟਰਾਂ ਦੀ ਪਛਾਣ ਕੀਤੀ ਹੈ। ਇਸ ਵਿਚ, ਬੁਨਿਆਦੀ ਸਹੂਲਤਾਂ ਤੋਂ ਇਲਾਵਾ, ਸਾਡਾ ਧਿਆਨ ਬੁਨਿਆਦੀ ਢਾਂਚੇ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਗਰਭਵਤੀ ਔਰਤਾਂ ਲਈ 210 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਸ ਰਾਹੀਂ ਗਰਭਵਤੀ ਔਰਤਾਂ ਨੂੰ 21 ਹਜ਼ਾਰ ਰੁਪਏ ਦਿਤੇ ਜਾਣਗੇ। 5100 ਕਰੋੜ ਰੁਪਏ ਮਹਿਲਾ ਸਮ੍ਰਿਧੀ ਯੋਜਨਾ ਲਈ ਹਨ, ਹਰ ਮਹੀਨੇ 2500 ਰੁਪਏ ਦਿਤੇ ਜਾਣਗੇ। ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ੁਰੂ ਕਰ ਕੇ ਦਿੱਲੀ ਦੀ ਐਨਸੀਆਰ ਨਾਲ ਕਨੈਕਟੀਵਿਟੀ ਵਿਚ ਸੁਧਾਰ ਕੀਤਾ ਜਾਵੇਗਾ। ਕੇਂਦਰ ਤੋਂ ਸਮਰਥਨ ਮਿਲੇਗਾ।

ਬਜਟ 1 ਹਜ਼ਾਰ ਕਰੋੜ ਰੁਪਏ ਹੈ। ਔਰਤਾਂ ਦੀ ਸੁਰੱਖਿਆ ਲਈ 50 ਹਜ਼ਾਰ ਵਾਧੂ ਕੈਮਰੇ ਲਗਾਏ ਜਾਣਗੇ। ਜਨ ਅਰੋਗਿਆ ਯੋਜਨਾ ਤਹਿਤ 5 ਲੱਖ ਰੁਪਏ ਦਾ ਵਾਧੂ ਬੀਮਾ ਦਿਤਾ ਜਾਵੇਗਾ। ਆਯੁਸ਼ਮਾਨ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਵੇਗਾ। ਕੇਜਰੀਵਾਲ ਚਾਹੁੰਦੇ ਸਨ ਕਿ ਉਨ੍ਹਾਂ ਦਾ ਨਾਮ ਆਯੁਸ਼ਮਾਨ ਯੋਜਨਾ ਵਿਚ ਸ਼ਾਮਲ ਕੀਤਾ ਜਾਵੇ ਅਤੇ ਜਦੋਂ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਇਸ ਯੋਜਨਾ ਨੂੰ ਦਿੱਲੀ ਵਿਚ ਲਾਗੂ ਨਹੀਂ ਹੋਣ ਦਿੱਤਾ। ਅਸੀਂ ਇਸ ਯੋਜਨਾ ਨੂੰ ਪਹਿਲੀ ਕੈਬਨਿਟ ਮੀਟਿੰਗ ਵਿਚ ਲਾਗੂ ਕੀਤਾ।

ਅਸੀਂ ਇਸਦੇ ਲਈ ਨਾ ਸਿਰਫ਼ 5 ਲੱਖ ਰੁਪਏ ਦਾ ਬੀਮਾ ਕਰਾਂਗੇ, ਸਗੋਂ ਸਰਕਾਰ ਵਲੋਂ ਹੋਰ 5 ਲੱਖ ਰੁਪਏ ਦਿਤੇ ਜਾਣਗੇ। ਇਸਦਾ ਮਤਲਬ ਹੈ ਕਿ ਤੁਹਾਨੂੰ 10 ਲੱਖ ਰੁਪਏ ਦਾ ਬੀਮਾ ਮਿਲੇਗਾ। ਇਸ ਲਈ 2144 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸ਼ਮਾਨ ਯੋਜਨਾ ਨੂੰ ਪਹਿਲੀ ਕੈਬਨਿਟ ਮੀਟਿੰਗ ਵਿਚ ਲਾਗੂ ਕੀਤਾ। ਅਸੀਂ ਇਸ ਲਈ ਨਾ ਸਿਰਫ਼ 5 ਲੱਖ ਰੁਪਏ ਦਾ ਬੀਮਾ ਕਰਾਂਗੇ, ਸਗੋਂ ਸਰਕਾਰ ਵਲੋਂ ਹੋਰ 5 ਲੱਖ ਰੁਪਏ ਦਿਤੇ ਜਾਣਗੇ। ਇਸਦਾ ਮਤਲਬ ਹੈ ਕਿ ਤੁਹਾਨੂੰ 10 ਲੱਖ ਰੁਪਏ ਦਾ ਬੀਮਾ ਮਿਲੇਗਾ। ਇਸ ਲਈ 2144 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਇਹ ਬਜਟ ਪਿਛਲੇ ਸਾਲ ਨਾਲੋਂ 31.5 ਫ਼ੀਸਦੀ ਵੱਧ ਹੈ। ਜਿੱਥੇ ਬਜਟ ਸਾਲ ਦਰ ਸਾਲ ਵਧਣ ਦੀ ਬਜਾਏ ਘਟਦਾ ਗਿਆ, ਜੀਡੀਪੀ ਦਰ ਘੱਟ ਰਹੀ, ਉੱਥੇ ਪ੍ਰਤੀ ਵਿਅਕਤੀ ਆਮਦਨ ਦੇਸ਼ ਦੇ ਮੁਕਾਬਲੇ ਹੌਲੀ ਰਫ਼ਤਾਰ ਨਾਲ ਵਧੀ। ਸ਼ਰਾਬ ਘੁਟਾਲੇ ਅਤੇ ਪਾਣੀ ਮਾਫੀਆ ਕਾਰਨ ਸਰਕਾਰਾਂ ਨੂੰ ਮਾਲੀਆ ਨਹੀਂ ਮਿਲ ਰਿਹਾ ਸੀ। ਹੁਣ ਆਫ਼ਤ ਸਰਕਾਰ ਦੇ ਦਿਨ ਚਲੇ ਗਏ ਹਨ। ਇਸ ਇਤਿਹਾਸਕ ਬਜਟ ਵਿੱਚ, ਪੂੰਜੀਗਤ ਖਰਚ ਦੁੱਗਣਾ ਕਰ ਦਿੱਤਾ ਗਿਆ ਹੈ। ਪੂੰਜੀਗਤ ਖਰਚ ਲਈ 28,000 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ, ਜਦੋਂ ਕਿ ਪਿਛਲੀ ਵਾਰ ਇਹ ਰਕਮ 15,000 ਕਰੋੜ ਰੁਪਏ ਸੀ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਗੰਦਾ ਪਾਣੀ, ਵਗਦਾ ਸੀਵਰੇਜ ਦਿੱਲੀ ਦੀ ਪਛਾਣ ਬਣ ਗਿਆ ਹੈ। ਇਸ ਸਰਕਾਰ ਨੂੰ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜੇ ਤੁਹਾਡੇ ਵਿਚ ਵਿਸ਼ਵਾਸ ਹੈ ਤਾਂ ਰਸਤਾ ਮਿਲ ਜਾਂਦਾ ਹੈ, ਦੀਵਾ ਹਵਾ ਦੀ ਪਨਾਹ ਵਿੱਚ ਵੀ ਬਲਦਾ ਹੈ।

ਸਾਡਾ ਬਜਟ ਅੰਬੇਡਕਰ ਦੇ ਸਮਾਨਤਾ, ਦੀਨ ਦਿਆਲ ਦੇ ਅੰਤਯੋਦਯ, ਗਾਂਧੀ ਦੇ ਸਰਵੋਦਿਆ ਅਤੇ ਮੋਦੀ ਜੀ ਦੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ ਅਤੇ ਸਬਕਾ ਵਿਸ਼ਵਾਸ ਦੇ ਸਿਧਾਂਤਾਂ ਤੇ ਅਧਾਰਤ ਹੈ। ਇਹ ਦੁੱਖ ਦੀ ਗੱਲ ਹੈ ਕਿ ਪਿਛਲੇ 10 ਸਾਲਾਂ ਵਿਚ, ਦਿੱਲੀ ਵਿਕਾਸ ਦੇ ਹਰ ਪੱਧਰ ਤੇ ਪਛੜ ਗਈ ਹੈ। ਸੜਕਾਂ, ਖਸਤਾ ਹਾਲਤ ਯਮੁਨਾ, ਸੀਵਰੇਜ, ਹਵਾ ਪ੍ਰਦੂਸ਼ਣ ਅਤੇ ਮਾੜੀਆਂ ਸਿਹਤ ਸਹੂਲਤਾਂ। ਪਿਛਲੀ ਸਰਕਾਰ ਨੇ ਦਿੱਲੀ ਦੀ ਆਰਥਿਕਤਾ ਨੂੰ ਦੀਮਕ ਵਾਂਗ ਖੋਖਲਾ ਕਰ ਦਿਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਮੈਂ ਬਜਟ ਪੇਸ਼ ਕਰ ਰਹੀ ਹਾਂ।

ਅੱਜ ਦਾ ਬਜਟ ਆਮ ਨਹੀਂ ਹੈ। ਦਿੱਲੀ ਅਤੇ ਪੂਰੇ ਦੇਸ਼ ਦੇ ਲੋਕ ਸਦਨ ਰਾਹੀਂ ਬਜਟ ਨੂੰ ਸੁਣ ਰਹੇ ਹਨ। ਦਿੱਲੀ ਦੀ ਨਵੀਂ ਸਰਕਾਰ ਇਕ ਇਤਿਹਾਸਕ ਫਤਵਾ ਲੈ ਕੇ ਆਈ ਹੈ। ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ਇਸ ਸਰਕਾਰ ਦਾ ਪਹਿਲਾ ਬਜਟ ਕਿਹੋ ਜਿਹਾ ਹੋਵੇਗਾ। ਇਹ ਬਜਟ ਦਿੱਲੀ ਨੂੰ ਸੰਭਾਲਣ ਵੱਲ ਪਹਿਲਾ ਕਦਮ ਹੈ ਜੋ ਪਿਛਲੇ 10 ਸਾਲਾਂ ਤੋਂ ਬੁਰੀ ਹਾਲਤ ਵਿੱਚ ਹੈ।

Continue Reading

National

ਵਿਆਹ ਤੋਂ 15 ਦਿਨਾਂ ਬਾਅਦ ਪਤਨੀ ਨੇ ਪਤੀ ਦਾ ਸੁਪਾਰੀ ਦੇ ਕੇ ਕਰਵਾਇਆ ਕਤਲ

Published

on

By

 

ਔਰਈਆ, 25 ਮਾਰਚ (ਸ.ਬ.) ਵਿਆਹ ਤੋਂ ਸਿਰਫ਼ 15 ਦਿਨ ਬਾਅਦ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਇਕ 25 ਸਾਲਾ ਵਿਅਕਤੀ ਦੀ ਉਸਦੀ ਪਤਨੀ ਅਤੇ ਪ੍ਰੇਮੀ ਵੱਲੋਂ ਸੁਪਾਰੀ ਦਿੱਤੀ ਗਈ। ਜਿਸ ਦੇ ਚਲਦਿਆਂ ਪੈਸਿਆਂ ਦੇ ਬਦਲੇ ਕਾਤਲ ਨੇ ਕਥਿਤ ਤੌਰ ਤੇ ਯਾਦਵ ਦੀ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਹਾਰ ਦੇ ਐਸਐਚਓ ਪੰਕਜ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਨੂੰ 19 ਮਾਰਚ ਨੂੰ ਇਕ ਖੇਤ ਵਿੱਚ ਜ਼ਖਮੀ ਪਏ ਇਕ ਵਿਅਕਤੀ ਬਾਰੇ ਜਾਣਕਾਰੀ ਮਿਲੀ ਸੀ। ਉਸਨੂੰ ਬਿਧੁਨਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਸੀ।

ਪੀੜਤ ਦਿਲੀਪ ਯਾਦਵ ਨੂੰ ਇਲਾਜ ਲਈ ਵੱਖ-ਵੱਖ ਹਸਪਾਤਾਂ ਵਿਚ ਰੈਫਰ ਕੀਤਾ ਗਿਆ। ਹਾਲਾਂਕਿ 21 ਮਾਰਚ ਦੀ ਰਾਤ ਨੂੰ ਉਸਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਮੁਲਜ਼ਮ 22 ਸਾਲਾ ਪ੍ਰਗਤੀ ਯਾਦਵ, ਉਸਦੇ ਪ੍ਰੇਮੀ ਅਨੁਰਾਗ ਉਰਫ਼ ਮਨੋਜ, ਅਤੇ ਕੰਟਰੈਕਟ ਕਿਲਰ ਰਾਮਜੀ ਚੌਧਰੀ ਦੀ ਪਛਾਣ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਕੀਤੀ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਸੁਪਰਡੈਂਟ ਅਭਿਜੀਤ ਆਰ ਸ਼ੰਕਰ ਨੇ ਕਿਹਾ ਕਿ ਪ੍ਰਗਤੀ ਯਾਦਵ ਅਤੇ ਅਨੁਰਾਗ ਨੇ ਦਿਲੀਪ ਯਾਦਵ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਚੌਧਰੀ ਨੂੰ ਮਾਰਨ ਲਈ 2 ਲੱਖ ਰੁਪਏ ਦਿੱਤੇ ਸਨ।

 

Continue Reading

National

ਸਾਲੀ ਨਾਲ ਵਿਆਹ ਕਰਵਾਉਣ ਲਈ ਪਤਨੀ ਦਾ ਕਰਵਾਇਆ ਕਤਲ

Published

on

By

 

ਬਿਜਨੌਰ, 25 ਮਾਰਚ (ਸ.ਬ.) ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਔਲਾਦ ਨਾ ਹੋਣ ਕਾਰਨ ਸਾਲੀ ਨਾਲ ਵਿਆਹ ਦੀ ਚਾਹਤ ਵਿੱਚ ਇੱਕ ਵਿਅਕਤੀ ਨੇ ਆਪਣੇ ਦੋਸਤ ਦੀ ਮਦਦ ਨਾਲ, ਆਪਣੀ ਪਤਨੀ ਨੂੰ ਕਾਰ ਨਾਲ ਕੁਚਲਾ ਕੇ ਕਤਲ ਕਰਵਾ ਦਿੱਤਾ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਸਰਕਲ ਅਫ਼ਸਰ (ਨਗੀਨਾ) ਭਰਤ ਸੋਨਕਰ ਨੇ ਅੱਜ ਦੱਸਿਆ ਕਿ 8 ਮਾਰਚ ਨੂੰ ਨਗੀਨਾ ਦੇ ਬਿਸ਼ਨੋਈ ਸਰਾਏ ਦੇ ਨਿਵਾਸੀ ਅੰਕਿਤ ਨੇ ਆਪਣੀ ਪਤਨੀ ਕਿਰਨ ਨੂੰ ਬੁੰਦਕੀ ਨੇੜੇ ਸੜਕ ਤੇ ਖੜ੍ਹਾ ਕੀਤਾ ਅਤੇ ਆਪਣੇ ਮੋਟਰਸਾਈਕਲ ਵਿੱਚ ਪੈਟਰੋਲ ਭਰਨ ਲਈ ਇੱਕ ਪੈਟਰੋਲ ਪੰਪ ਤੇ ਗਿਆ। ਇਸ ਦੌਰਾਨ ਉਸਦੀ ਪਤਨੀ ਨੂੰ ਇੱਕ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕਾ ਪੇਕੇ ਪਰਿਵਾਰ ਨੇ ਕਤਲ ਦਾ ਦੋਸ਼ ਲਗਾਇਆ ਸੀ।

ਸੋਨਕਰ ਨੇ ਕਿਹਾ ਕਿ ਜਦੋਂ ਘਟਨਾ ਦੇ ਸੀਸੀਟੀਵੀ ਫੁਟੇਜ ਵਿੱਚ ਕਾਰ ਮਾਲਕ ਦੀ ਪਛਾਣ ਕੀਤੀ ਗਈ, ਤਾਂ ਉਹ ਸਚਿਨ ਨਿਕਲਿਆ, ਜੋ ਕਿ ਮ੍ਰਿਤਕਾ ਦੇ ਪਤੀ ਅੰਕਿਤ ਦਾ ਦੋਸਤ ਸੀ। ਜਦੋਂ ਦੋਵਾਂ ਨੂੰ ਫੜਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਅੰਕਿਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਵਿਆਹ ਦੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ, ਉਸ ਦੇ ਕੋਈ ਔਲਾਦ ਨਹੀਂ ਹੋਈ ਸੀ।

ਉਹ ਆਪਣੀ ਸਾਲੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਸਚਿਨ ਨੂੰ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲੀਸ ਨੇ ਘਟਨਾ ਵਿੱਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ।

Continue Reading

Latest News

Trending