Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਕਿਸੇ ਕਾਰਨ ਯਾਤਰਾ ਦਾ ਸੰਜੋਗ ਬਣੇਗਾ। ਤੁਹਾਡਾ ਖਰਚ ਵਧੇਗਾ। ਦਿਨ ਰੁਝੇਂਵੇ ਵਿੱਚ ਗੁਜ਼ਰੇਗਾ ਪਰ ਸ਼ਾਮ ਦਾ ਸਮਾਂ ਤੁਹਾਡਾ ਮਨੋਰੰਜਕ ਗੁਜ਼ਰੇਗਾ। ਪਰਿਵਾਰਕ ਜੀਵਨ ਵਿੱਚ ਤੁਹਾਨੂੰ ਖੁਸ਼ੀ ਮਿਲੇਗੀ।
ਬ੍ਰਿਖ : ਕੰਮ ਦੇ ਸਿਲਸਿਲੇ ਵਿੱਚ ਕੀਤੇ ਗਏ ਯਤਨ ਸਫਲ ਹੋਣਗੇ, ਜਿਸਦੇ ਨਾਲ ਦਿਨ ਵਧੀਆ ਰਹੇਗਾ। ਤੁਹਾਡੀ ਆਮਦਨੀ ਵੀ ਵਧੇਗੀ ਅਤੇ ਕਿਸੇ ਤੋਂ ਰੁਕਿਆ ਹੋਇਆ ਪੈਸਾ ਵੀ ਤੁਹਾਨੂੰ ਵਾਪਸ ਮਿਲ ਸਕਦਾ ਹੈ। ਗ੍ਰਹਸਥ ਜੀਵਨ ਤੁਹਾਡਾ ਰੋਮਾਂਟਿਕ ਰਹੇਗਾ।
ਮਿਥੁਨ: ਪਰਿਵਾਰ ਤੋਂ ਪੂਰਾ ਸਹਿਯੋਗ ਮਿਲੇਗਾ। ਜਮੀਨ-ਜਾਇਦਾਦ ਨਾਲ ਜੁੜੇ ਮਾਮਲੇ ਤੁਹਾਡਾ ਧਿਆਨ ਆਕਰਸ਼ਤ ਕਰਨਗੇ ਅਤੇ ਇਹਨਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਤੁਹਾਡੀ ਆਮਦਨੀ ਵਿੱਚ ਵਾਧਾ ਹੋਵੇਗੀ ਅਤੇ ਕਿਸੇ ਤੋਂ ਪੈਸਾ ਦਾ ਲਾਭ ਵੀ ਮਿਲ ਸਕਦਾ ਹੈ। ਮਨ ਵਿੱਚ ਕੁੱਝ ਨਵਾਂ ਕਰਨ ਦੀ ਇੱਛਾ ਜਾਗ੍ਰਤ ਹੋਵੇਗੀ।
ਕਰਕ: ਕਾਰਜ ਖੇਤਰ ਵਿੱਚ ਕੁੱਝ ਨਵੀਆਂ ਚੁਨੌਤੀਆਂ ਦਾ ਵੀ ਸਾਮਣਾ ਕਰਨਾ ਪੈ ਸਕਦਾ ਹੈ ਪਰ ਤੁਹਾਡੀ ਸਾਰੀ ਸਮੱਸਿਆ ਦਿਨ ਦੇ ਦੂਜੇ ਭਾਗ ਵਿੱਚ ਜਾਂਦੇ-ਜਾਂਦੇ ਦੂਰ ਹੁੰਦੀ ਚੱਲੀ ਜਾਵੇਗੀ। ਸ਼ਾਮ ਦਾ ਸਮਾਂ ਤੁਹਾਡਾ ਮਨੋਰੰਜਕ ਗੁਜ਼ਰੇਗਾ। ਬਿਜਨਸ ਵਿੱਚ ਤੁਹਾਨੂੰ ਚੰਗੀ ਡੀਲ ਮਿਲੇਗੀ। ਕਿਸੇ ਦੇ ਨਾਲ ਉਪਹਾਰ ਦਾ ਲੈਣ ਦੇਣ ਹੋ ਸਕਦਾ ਹੈ।
ਸਿੰਘ : ਤੁਹਾਡੀ ਚਿੰਤਾ ਅਤੇ ਪਰੇਸ਼ਾਨੀ ਬਣੀ ਰਹੇਗੀ। ਜੇਕਰ ਕੋਈ ਸਿਹਤ ਸਮੱਸਿਆ ਹੈ ਤਾਂ ਅਨਦੇਖੀ ਕਰਨ ਤੋਂ ਬਚੋ ਅਤੇ ਡਾਕਟਰ ਤੋਂ ਸਲਾਹ ਜਰੂਰ ਲਓ, ਕਿਉਂਕਿ ਪਰੇਸ਼ਾਨੀ ਵਧ ਸਕਦੀ ਹੈ। ਕਾਰਜ ਖੇਤਰ ਵਿੱਚ ਤੁਹਾਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਪਰਿਵਾਰ ਵਿੱਚ ਤੁਹਾਡਾ ਪ੍ਰਭਾਵ ਅਤੇ ਸਨਮਾਨ ਵਧੇਗਾ।
ਕੰਨਿਆ: ਕੈਰੀਅਰ ਵਿੱਚ ਸਫਲਤਾ ਦਵਾਉਣ ਵਾਲਾ ਦਿਨ ਰਹੇਗਾ। ਤੁਹਾਨੂੰ ਆਰਥਿਕ ਮਾਮਲਿਆਂ ਵਿੱਚ ਕੀਤੇ ਗਏ ਯਤਨ ਦਾ ਲਾਭ ਮਿਲੇਗਾ ਅਤੇ ਕੋਈ ਸੋਚਿਆ ਹੋਇਆ ਕੰਮ ਪੂਰਾ ਹੋਣ ਨਾਲ ਤੁਹਾਨੂੰ ਖੁਸ਼ੀ ਮਿਲੇਗੀ। ਜੀਵਨ ਵਿੱਚ ਕਿਸੇ ਪ੍ਰਕਾਰ ਦਾ ਤਨਾਓ ਹੈ ਤਾਂ ਉਹ ਦੂਰ ਹੋ ਸਕਦਾ ਹੈ।
ਤੁਲਾ: ਪਰਿਵਾਰ ਵਿੱਚ ਬੱਚਿਆਂ ਤੋਂ ਖੁਸ਼ੀ ਮਿਲੇਗੀ ਅਤੇ ਤੁਸੀਂ ਪਰਿਵਾਰ ਦੇ ਨਾਲ ਕਿਤੇ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ। ਕਿਸੇ ਮਨੋਰੰਜਕ ਪ੍ਰੋਗਰਾਮ ਦਾ ਵੀ ਆਨੰਦ ਲਓਗੇ। ਵਿਵਾਹਿਕ ਜੀਵਨ ਵਿੱਚ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋ ਸਕਦਾ ਹੈ। ਤੁਹਾਨੂੰ ਦੋਸਤਾਂ ਤੋਂ ਸਹਿਯੋਗ ਮਿਲੇਗਾ।
ਬ੍ਰਿਸ਼ਚਕ: ਪਰਿਵਾਰ ਦੇ ਨਾਲ ਮਨੋਰੰਜਕ ਸਮਾਂ ਬਿਤਾ ਸਕੋਗੇ। ਤੁਹਾਡਾ ਕੋਈ ਜਰੂਰੀ ਘਰੇਲੂ ਕੰਮ ਪੂਰਾ ਹੋ ਸਕਦਾ ਹੈ। ਕੰਮ ਦੇ ਸਿਲਸਿਲੇ ਵਿੱਚ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ। ਪਰਿਵਾਰ ਦੇ ਮੈਂਬਰਾਂ ਤੋਂ ਤੁਹਾਨੂੰ ਸਹਿਯੋਗ ਮਿਲੇਗਾ। ਗ੍ਰਹਿਸਥ ਜੀਵਨ ਵਿੱਚ ਖੁਸ਼ਹਾਲੀ ਰਹੇਗੀ।
ਧਨੁ: ਤੁਹਾਡੀ ਆਪਣੀ ਵਿਅਵਹਾਰਕੁਸ਼ਲਤਾ ਅਤੇ ਮਿਹਨਤ ਦਾ ਲਾਭ ਮਿਲੇਗਾ। ਕਿਸੇ ਪੁਰਾਣੇ ਮਿੱਤਰ ਅਤੇ ਸਹਿਕਰਮੀ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ। ਛੋਟੇ ਭਰਾ ਭੈਣਾਂ ਤੋਂ ਸਹਿਯੋਗ ਅਤੇ ਪਿਆਰ ਮਿਲੇਗਾ। ਘਰ ਵਿੱਚ ਕਿਸੇ ਮਾਂਗਲਿਕ ਕਾਰਜ ਦਾ ਸੰਜੋਗ ਬਣੇਗਾ।
ਮਕਰ: ਕੈਰੀਅਰ ਵਿੱਚ ਸਫਲਤਾ ਮਿਲੇਗੀ। ਜਮੀਨ-ਜਾਇਦਾਦ ਨਾਲ ਜੁੜੇ ਮਾਮਲਿਆਂ ਵਿੱਚ ਲਾਭ ਮਿਲੇਗਾ ਅਤੇ ਕੋਈ ਭੂਮੀ ਵਿਵਾਦ ਚੱਲ ਰਿਹਾ ਹੈ ਤਾਂ ਉਸਦਾ ਹੱਲ ਨਿਕਲੇਗਾ। ਤੁਸੀ ਦੂਸਰਿਆਂ ਦੀ ਮਦਦ ਵੀ ਕਰੋਗੇ। ਵਿਵਹਾਰ ਕੁਸ਼ਲਤਾ ਕਾਰਨ ਮਾਨ ਸਨਮਾਨ ਵਧੇਗਾ।
ਕੁੰਭ: ਪਰਿਵਾਰਿਕ ਜੀਵਨ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ ਅਤੇ ਤੁਹਾਨੂੰ ਕੋਈ ਚੰਗੀ ਖਬਰ ਮਿਲਣ ਦੀ ਖੁਸ਼ੀ ਹੋਵੇਗੀ। ਪ੍ਰਾਪਰਟੀ ਨਾਲ ਸਬੰਧਿਤ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਆਮਦਨੀ ਵੀ ਚੰਗੀ ਰਹੇਗੀ। ਕੰਮ ਦੇ ਸਿਲਸਿਲੇ ਵਿੱਚ ਤੁਹਾਨੂੰ ਥੋੜ੍ਹਾ ਚੇਤੰਨ ਰਹਿਣਾ ਪਵੇਗਾ। ਜੀਵਨਸਾਥੀ ਤੋਂ ਤੁਸੀਂ ਲੋੜੀਂਦਾ ਸਹਿਯੋਗ ਪਾਓਗੇ।
ਮੀਨ: ਕਾਰਜ ਖੇਤਰ ਵਿੱਚ ਆਪਣੀ ਮਿਹਨਤ ਦਾ ਪੂਰਾ ਫਲ ਮਿਲੇਗਾ। ਆਰਥਿਕ ਮਾਮਲਿਆਂ ਵਿੱਚ ਤੁਹਾਨੂੰ ਲਾਭ ਮਿਲੇਗਾ। ਤੁਹਾਡੀ ਕੋਈ ਚਾਹਤ ਵੀ ਪੂਰੀ ਹੋਵੇਗੀ ਜਿਸਦੇ ਨਾਲ ਤੁਹਾਡਾ ਮਨ ਖੁਸ਼ ਰਹੇਗਾ। ਵਿਵਾਹਿਕ ਜੀਵਨ ਵਿੱਚ ਜੀਵਨਸਾਥੀ ਦੀ ਸਿਹਤ ਨੂੰ ਲੈ ਕੇ ਕੁੱਝ ਚਿੰਤਾ ਹੋ ਸਕਦੀ ਹੈ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
ਮੇਖ: ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਫਜ਼ੂਲ ਦੀ ਦੌੜ੍ਹ-ਭੱਜ, ਮਾਨਸਿਕ ਤਨਾਉ, ਸੁਭਾਅ ਵਿੱਚ ਤੇਜ਼ੀ, ਗੁਪਤ ਪ੍ਰੇਸ਼ਾਨੀ ਅਤੇ ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ।
ਬ੍ਰਿਖ: ਫਜ਼ੂਲ ਦੇ ਕੰਮਾਂ ਤੇ ਧਨ ਖਰਚ ਹੋਵੇਗਾ। ਪਤੀ-ਪਤਨੀ ਵਿਚ ਮਨ-ਮੁਟਾਵ ਕਾਰਨ ਮਾਨਸਿਕ ਤਨਾਉ, ਮਨ ਅਸ਼ਾਂਤ, ਅਤੇ ਅਸੰਤੁਸ਼ਟ, ਰਹੇਗਾ। ਅੱਖਾਂ ਦਾ ਰੋਗ ਅਤੇ ਸਿਰ ਦਰਦ ਰਹੇਗਾ। ਤਰੱਕੀ ਅਤੇ ਮਾਨ-ਇੱਜ਼ਤ ਨੂੰ ਬਣਾਏ ਰੱਖਣ ਲਈ ਸੰਘਰਸ਼ ਕਰਨਾ ਪਵੇਗਾ। ਜਿਆਦਾ ਸਮਾਂ ਮਨੋਰੰਜਨ ਦੇ ਵਿੱਚ ਗੁਜਰੇਗਾ।
ਮਿਥੁਨ: ਇਸ ਹਫਤੇ ਮਿਲੇ- ਜੁਲੇ ਹਾਲਾਤ ਰਹਿਣਗੇ। ਜੱਦੀ ਜਾਇਦਾਦ ਸੰਬੰਧੀ ਉਲਝਨਾਂ ਪੈਦਾ ਹੋਣਗੀਆਂ। ਖਰਚ ਜ਼ਿਆਦਾ ਹੋਣ ਨਾਲ ਮਨ ਪਰੇਸ਼ਾਨ ਰਹੇਗਾ। ਕਿਸੇ ਸ਼ੁੱਭ ਕੰਮ ਦਾ ਆਯੋਜਨ ਅਤੇ ਧਰਮ-ਕਰਮ ਵਿੱਚ ਦਿਲਚਸਪੀ ਰਹੇਗੀ।
ਕਰਕ: ਘਰੇਲੂ ਅਤੇ ਕਾਰੋਬਾਰੀ ਉਲਝਣਾਂ ਕਾਰਨ ਮਨ ਅਸ਼ਾਂਤ ਰਹੇਗਾ। ਕਿਸੇ ਨਜ਼ਦੀਕੀ ਰਿਸ਼ਤੇਦਾਰ ਤੋਂ ਧੋਖਾ ਮਿਲਣ ਦੀ ਸੰਭਾਵਨਾ ਬਣੀ ਰਹੇਗੀ। ਲੈਣ-ਦੇਣ ਦੇ ਕੰਮਾਂ ਵਿਚ ਝਗੜਾ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ। ਹਫਤੇ ਦੇ ਅਖੀਰ ਵਿੱਚ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਾਭ ਅਤੇ ਦੂਰ ਦੀ ਯਾਤਰਾ ਵੀ ਰਹੇਗੀ।
ਸਿੰਘ: ਆਰਥਿਕ ਪਰੇਸ਼ਾਨੀਆਂ ਦਾ ਸਾਮਨਾ ਕਰਨਾ ਪਵੇਗਾ। ਵਧੇਰੇ ਗੁੱਸੇ ਕਾਰਨ ਪਰੇਸ਼ਾਨੀ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਚਾਰਕ ਮਤਭੇਦ ਵੱਧਣਗੇ। ਹਫਤੇ ਦੇ ਅਖੀਰ ਵਿੱਚ ਬੇਲੋੜ੍ਹੀ ਦੌੜ-ਭੱਜ, ਅਚਾਨਕ ਖਰਚ ਵਿੱਚ ਵਾਧਾ ਅਤੇ ਸੰਤਾਨ ਸੰਬੰਧੀ ਪਰੇਸ਼ਾਨੀ ਬਣੀ ਰਹੇਗੀ।
ਕੰਨਿਆ: ਜਗ੍ਹਾ ਵਿੱਚ ਤਬਦੀਲੀ, ਦੂਰ ਦੀ ਯਾਤਰਾ ਅਤੇ ਧਨ ਖਰਚ ਜ਼ਿਆਦਾ ਹੋਵੇਗਾ। ਕਿਸੇ ਦੋਸਤ ਦੀ ਮੱਦਦ ਨਾਲ ਕੋਈ ਰੁਕਿਆ ਕੰਮ ਬਣਨ ਦੇ ਯੋਗ ਹਨ। ਹਫਤੇ ਦੇ ਦੂਜੇ ਹਿੱਸੇ ਵਿੱਚ ਆਰਥਿਕ ਸਮੱਸਿਆਵਾਂ ਵੱਧਣਗੀਆਂ । ਘਰੇਲੂ ਸਮੱਸਿਆਵਾਂ ਕਰਕੇ ਮਨ ਪ੍ਰੇਸ਼ਾਨ ਰਹੇਗਾ। ਜ਼ਮੀਨ-ਜਾਇਦਾਦ ਨੂੰ ਲੈ ਕੇ ਝਗੜਾ ਹੋ ਸਕਦਾ ਹੈ ਖਾਸ ਚੌਕੰਨੇ ਰਹਿਣ ਦੀ ਲੋੜ ਹੈ।
ਤੁਲਾ: ਦੂਰ ਦੀ ਯਾਤਰਾ ਦੇ ਯੋਗ ਹਨ। ਜਗ੍ਹਾ ਦੀ ਤਬਦੀਲੀ ਅਤੇ ਵਿਦੇਸ਼ੀ ਸੰਬੰਧਾਂ ਤੋਂ ਲਾਭ ਹੋਵੇਗਾ। ਆਮਦਨ ਦੇ ਸਾਧਨ ਗੁਜਾਰੇਯੋਗ ਬਣਦੇ ਰਹਿਣਗੇ। ਪਰਿਵਾਰ ਵਿਚ ਫਜ਼ੂਲ ਦਾ ਟਕਰਾਉ, ਲਾਭ ਦੇ ਰਸਤੇ ਵਿੱਚ ਰੁਕਵਾਟਾਂ ਅਤੇ ਦੇਰੀ ਦੀ ਸੰਭਾਵਨਾ ਬਣੀ ਰਹੇਗੀ। ਸਿਹਤ ਵੀ ਢਿੱਲੀ ਰਹੇਗੀ।
ਬ੍ਰਿਸ਼ਚਕ: ਮਕਾਨ ਅਤੇ ਸਵਾਰੀ ਆਦਿ ਤੇ ਜਿਆਦਾ ਖਰਚ ਹੋਵੇਗਾ। ਵਿਦੇਸ਼ ਸੰਬੰਧੀ ਕੰਮਾਂ ਵਿਚ ਲਾਭ ਹੋਵੇਗਾ। ਪਰਿਵਾਰਕ ਮਦਦ ਵੀ ਰਹੇਗੀ। ਨਿਜੀ ਕਾਰੋਬਾਰ ਵਿਚ ਸੰਘਰਸ਼ ਅਤੇ ਉਤਾਰ ਚੜਾਅ ਦਾ ਸਾਮਨਾ ਕਰਨਾ ਪਵੇਗਾ। ਵਧੇਰੇ ਗੁੱਸਾ, ਸਿਹਤ ਢਿੱਲੀ ਅਤੇ ਫਜ਼ੂਲ ਦਾ ਝਗੜਾ ਹੋਵੇਗਾ।
ਧਨ: ਗੁੱਸਾ, ਤੇਜ਼ੀ ਅਤੇ ਬੇਲੋੜੀ ਦੌੜ-ਭੱਜ ਲੱਗੀ ਰਹੇਗੀ। ਬੇਲੋੜੀ ਯਾਤਰਾ, ਵਿਰੋਧੀ ਪੱਖ ਦਾ ਡਰ, ਮਾਨਸਿਕ ਤਨਾਉ, ਜਗ੍ਹਾ ਦੀ ਤਬਦੀਲੀ ਕਾਰਨ ਪਰਿਵਾਰ ਵਿੱਚ ਮਤਭੇਦ ਰਹੇਗਾ। ਹਾਲਾਤ ਕੁੱਝ ਸੁਧਰਨਗੇ ਅਤੇਧਨ ਲਾਭ ਦੇ ਮੌਕੇ ਮਿਲਦੇ ਰਹਿਣਗੇ। ਵਿਦੇਸ਼ੀ ਕੰਮਾਂ ਵਿੱਚ ਤਰੱਕੀ ਹੋਵੇਗੀ।
ਮਕਰ: ਇਸ ਹਫਤੇ ਤੁਹਾਨੂੰ ਵਪਾਰ-ਕੰਮਕਾਜ ਵਿੱਚ ਸਫਲਤਾ ਮਿਲੇਗੀ। ਅਵਿਵਾਹਿਤਾ ਨੂੰ ਵਿਵਾਹਿਕ ਪ੍ਰਸਤਾਵ ਮਿਲ ਸਕਦੇ ਹਨ। ਘਰ ਵਿੱਚ ਕਿਸੇ ਨਵੀਂ ਚੀਜ਼ ਦੀ ਖਰੀਦਦਾਰੀ ਨਾਲ ਖੁਸ਼ੀ ਦਾ ਮਾਹੌਲ ਰਹੇਗਾ। ਮਾਤਾ ਤੋਂ ਆਰਥਿਕ ਮਦਦ ਪ੍ਰਾਪਤ ਹੋ ਸਕਦੀ ਹੈ । ਪ੍ਰੇਮ – ਸਬੰਧਾਂ ਵਿੱਚ ਮਧੁਰਤਾ ਰਹੇਗੀ।
ਕੁੰਭ: ਮਿਹਨਤ ਕਰਨ ਤੇ ਕੋਈ ਖਾਸ ਰੁਕਿਆ ਕੰਮ ਬਣੇਗਾ। ਧਰਮ-ਕਰਮ ਵਿਚ ਰੁਝਾਨ ਅਤੇ ਸ਼ੁੱਭ ਕੰਮਾਂ ਦਾ ਪ੍ਰੋਗਰਾਮ ਬਣੇਗਾ। ਹਫਤੇ ਦੇ ਦੂਜੇ ਹਿੱਸੇ ਵਿੱਚ ਵਿਦੇਸ਼ ਸੰਬੰਧੀ ਕੰਮਾਂ ਵਿੱਚ ਪਰੇਸ਼ਾਨੀ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੇ ਯੋਗ ਹਨ। ਸਿਹਤ ਢਿੱਲੀ, ਅੱਖਾਂ ਵਿੱਚ ਕਸ਼ਟ ਅਤੇ ਸੱਟ ਚੋਟ ਲੱਗਣ ਦਾ ਡਰ ਹੈ।
ਮੀਨ: ਸੰਘਰਸ਼ ਅਤੇ ਉਤਾਰ-ਚੜ੍ਹਾੳ ਦਾ ਸਾਹਮਨਾ ਰਹੇਗਾ। ਸਿਹਤ ਢਿੱਲੀ, ਸੁਭਾੳ ਵਿੱਚ ਤੇਜ਼ੀ, ਗੁੱਸਾ ਕਰਕੇ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਸੰਤਾਨ ਦਾ ਖਾਸ ਸਹਿਯੋਗ ਪ੍ਰਾਪਤ ਹੋਵੇਗਾ। ਗੁਜਾਰੇ ਲਾਇਕ ਆਮਦਨ ਦੇ ਸਾਧਨ ਬਣਦੇ ਰਹਿਣਗੇ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਇੰਟਰਵਿਊ ਸਫਲ ਹੋ ਸਕਦੇ ਹਨ, ਇਸ ਲਈ ਆਪਣੇ ਸਰਟੀਫਿਕੇਟ ਇੱਕ ਫਾਈਲ ਵਿੱਚ ਰੱਖੋ। ਪਾਰਕਿੰਗ ਨੂੰ ਲੈ ਕੇ ਗੁਆਂਢੀਆਂ ਨਾਲ ਬਹਿਸ ਕਰਨ ਤੋਂ ਬਚੋ। ਜੇਕਰ ਕੋਈ ਤੁਹਾਡੇ ਕੰਮ ਬਾਰੇ ਸਵਾਲ ਉਠਾਉਂਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਰਿਕਾਰਡ ਦਿਖਾਓ। ਸੱਟ ਲੱਗਣ ਤੋਂ ਬਚੋ।
ਬ੍ਰਿਖ : ਤੁਹਾਨੂੰ ਕਿਸੇ ਨਵੇਂ ਵਿਅਕਤੀ ਨਾਲ ਪਿਆਰ ਹੋ ਸਕਦਾ ਹੈ। ਕੰਮ ਤੇ ਤੁਹਾਡੇ ਰਚਨਾਤਮਕ ਵਿਚਾਰਾਂ ਦੀ ਕਦਰ ਕੀਤੀ ਜਾਵੇਗੀ। ਔਨਲਾਈਨ ਵਿਕਰੀ ਤੇ ਬੇਕਾਰ ਚੀਜ਼ਾਂ ਵੱਲ ਨਾ ਝੁਕੋ। ਕੁਝ ਹਲਕੀ ਕਸਰਤ ਕਰੋ।
ਮਿਥੁਨ : ਤੁਹਾਡੀ ਘਰ ਤੋਂ ਕੰਮ ਕਰਨ ਦੀ ਅਰਜ਼ੀ ਮਨਜ਼ੂਰ ਹੋ ਸਕਦੀ ਹੈ। ਆਪਣੀ ਮਾਂ ਨਾਲ ਬਹਿਸ ਨਾ ਕਰੋ। ਬਾਰੀਕ ਪ੍ਰਿੰਟ ਪੜ੍ਹੇ ਬਿਨਾਂ ਕਿਸ਼ਤਾਂ ਤੇ ਟੀਵੀ ਜਾਂ ਫਰਿੱਜ ਨਾ ਖਰੀਦੋ। ਮਹਿਮਾਨ ਆ ਸਕਦੇ ਹਨ।
ਕਰਕ : ਤੁਸੀਂ ਸਖ਼ਤ ਮਿਹਨਤ ਨਾਲ ਆਪਣੇ ਬੌਸ ਨੂੰ ਜਿੱਤ ਲਓਗੇ, ਅਤੇ ਸਮਾਜਿਕ ਕੰਮ ਵਿੱਚ ਸ਼ਾਮਲ ਲੋਕਾਂ ਨੂੰ ਇੱਕ ਅਹੁਦਾ ਮਿਲ ਸਕਦਾ ਹੈ। ਈਮੇਲ ਭੇਜਣ ਤੋਂ ਪਹਿਲਾਂ ਰਕਮ ਅਤੇ ਤਾਰੀਖ ਦੀ ਦੋ ਵਾਰ ਜਾਂਚ ਕਰੋ। ਅੱਜ ਕਿਸੇ ਅਜ਼ੀਜ਼ ਨਾਲ ਅਧੂਰੀ ਗੱਲਬਾਤ ਪੂਰੀ ਕਰੋ।
ਸਿੰਘ : ਤੁਸੀਂ ਨਵੇਂ ਸਾਥੀਆਂ ਨਾਲ ਇੱਕ ਟੀਮ ਬਣਾਓਗੇ। ਘਰ ਵਿੱਚ ਤਾਅਨੇ ਮਾਰਨ ਤੋਂ ਬਚੋ, ਕਿਉਂਕਿ ਬਹਿਸ ਵਧੇਗੀ। ਪਰਿਵਾਰਕ ਸਮਾਗਮਾਂ ਦੇ ਖਰਚੇ ਸਾਂਝੇ ਕਰੋ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ, ਤਾਂ ਨਹਾਉਣ ਤੋਂ ਬਾਅਦ ਤੇਲ ਲਗਾਓ।
ਕੰਨਿਆ : ਲੋਕ ਤੁਹਾਡੀ ਗੱਲ ਸੁਣਨਗੇ, ਅਤੇ ਤੁਹਾਡਾ ਆਕਰਸ਼ਣ ਵਧੇਗਾ। ਜੇਕਰ ਤੁਹਾਨੂੰ ਆਪਣੇ ਜੀਵਨ ਸਾਥੀ ਬਾਰੇ ਸ਼ੱਕ ਹੈ, ਤਾਂ ਗੁਪਤ ਰੂਪ ਵਿੱਚ ਉਨ੍ਹਾਂ ਦਾ ਫ਼ੋਨ ਨਾ ਚੈਕ ਕਰੋ; ਸਿੱਧਾ ਪੁੱਛੋ। ਆਪਣੇ ਸੈਲੂਨ ਅਤੇ ਕੱਪੜਿਆਂ ਦੇ ਖਰਚਿਆਂ ਨੂੰ ਸੀਮਤ ਕਰੋ।
ਤੁਲਾ : ਖਰਚੇ ਵਧਣਗੇ, ਇਸ ਲਈ ਬੇਲੋੜੀਆਂ ਚੀਜ਼ਾਂ ਖਰੀਦਣ ਤੋਂ ਬਚੋ। ਪ੍ਰਦੂਸ਼ਣ ਤੋਂ ਬਚਣ ਲਈ, ਬਾਹਰ ਜਾਂਦੇ ਸਮੇਂ ਮਾਸਕ ਪਹਿਨੋ। ਦੋਸਤਾਂ ਨਾਲ ਦੇਰ ਰਾਤ ਡਰਾਈਵ ਤੇ ਜਾਣ ਤੋਂ ਬਚੋ। ਪਰਿਵਾਰਕ ਮੈਂਬਰਾਂ ਤੇ ਵਿੱਤੀ ਰੁਕਾਵਟਾਂ ਬਾਰੇ ਆਪਣਾ ਗੁੱਸਾ ਨਾ ਕੱਢੋ।
ਬ੍ਰਿਸਚਕ : ਦੋਸਤਾਂ ਵਿੱਚ ਪਛਾਣ ਵਧੇਗੀ, ਅਤੇ ਲੰਬਿਤ ਇੱਛਾਵਾਂ ਪੂਰੀਆਂ ਹੋਣਗੀਆਂ। ਸੋਸ਼ਲ ਮੀਡੀਆ ਤੇ ਪ੍ਰਾਪਤ ਸਟਾਕ ਸਲਾਹ ਤੋਂ ਦੂਰ ਰਹੋ। ਸਾਂਝੇ ਖਰਚਿਆਂ ਦਾ ਹਰ ਕਿਸੇ ਦਾ ਹਿੱਸਾ ਪਹਿਲਾਂ ਤੋਂ ਨਿਰਧਾਰਤ ਕਰੋ। ਕਾਫ਼ੀ ਨੀਂਦ ਲਓ।
ਧਨੁ : ਤਿਉਹਾਰਾਂ ਦੀ ਮੰਗ ਤੁਹਾਡੇ ਕਾਰੋਬਾਰ ਵਿੱਚ ਮੁਨਾਫ਼ਾ ਲਿਆਏਗੀ। ਉੱਚ ਵਿਕਣ ਵਾਲੀਆਂ ਚੀਜ਼ਾਂ ਨੂੰ ਸਭ ਤੋਂ ਅੱਗੇ ਰੱਖੋ। ਘਰ ਵਿੱਚ ਮਹਿਮਾਨਾਂ ਦਾ ਸਵਾਗਤ ਕਰਨ ਦੀ ਜ਼ਿੰਮੇਵਾਰੀ ਸਾਰਿਆਂ ਵਿੱਚ ਵੰਡੋ; ਇਕੱਲੇ ਨਾ ਰਹੋ। ਕੰਮ ਦੇ ਵਿਚਕਾਰ ਛੋਟਾ ਬ੍ਰੇਕ ਲਓ।
ਮਕਰ : ਕਿਸਮਤ ਤੁਹਾਡੇ ਪਾਸੇ ਹੋਵੇਗੀ, ਅਤੇ ਤੁਹਾਡਾ ਬੌਸ ਤੁਹਾਨੂੰ ਪੁਰਾਣਾ ਕੰਮ ਪੂਰਾ ਕਰਨ ਵਿੱਚ ਮਦਦ ਕਰੇਗਾ। ਜੇਕਰ ਤੁਸੀਂ ਸਟਾਕ ਵਿੱਚ ਮੁਨਾਫ਼ਾ ਦੇਖਦੇ ਹੋ, ਤਾਂ ਕੁਝ ਪੈਸੇ ਕਢਵਾਓ। ਆਪਣੇ ਪਿਤਾ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਓ।
ਕੁੰਭ : ਕਿਸਮਤ ਪੜ੍ਹੇ ਬਿਨਾਂ ਕਿਸੇ ਵੀ ਚੈਕ, ਫਾਰਮ ਜਾਂ ਕਾਗਜ਼ ਤੇ ਦਸਤਖਤ ਨਾ ਕਰੋ। ਆਪਣੇ ਪੈਸੇ ਨੂੰ ਜਲਦੀ ਦੁੱਗਣਾ ਕਰਨ ਦੀਆਂ ਯੋਜਨਾਵਾਂ ਤੋਂ ਦੂਰ ਰਹੋ। ਆਪਣੇ ਸਾਥੀ ਬਾਰੇ ਅੰਦਾਜ਼ੇ ਨਾ ਲਗਾਓ। ਦੇਰ ਰਾਤ ਟੀਵੀ ਦੇਖਣਾ ਬੰਦ ਕਰੋ।
ਮੀਨ : ਸਹਿਕਰਮੀਆਂ ਨਾਲ ਦਫ਼ਤਰੀ ਪਾਰਟੀ ਦਾ ਮੌਕਾ ਮਿਲੇਗਾ। ਆਪਣੇ ਸਾਥੀ ਨਾਲ ਪੈਸੇ ਬਾਰੇ ਭਾਵਨਾਤਮਕ ਫੈਸਲੇ ਲੈਣ ਤੋਂ ਬਚੋ। ਭਾਵੇਂ ਤੁਸੀਂ ਕੰਮ ਤੇ ਦੇਰ ਨਾਲ ਹੋ, ਗੁਣਵੱਤਾ ਨਾਲ ਸਮਝੌਤਾ ਨਾ ਕਰੋ। ਆਪਣੇ ਜੀਵਨ ਸਾਥੀ ਨੂੰ ਸਮਾਂ ਦਿਓ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਬੌਸ ਤੁਹਾਡੀ ਮਿਹਨਤ ਦੀ ਸਾਰਿਆਂ ਸਾਹਮਣੇ ਸ਼ਲਾਘਾ ਕਰਨਗੇ ਅਤੇ ਜੱਦੀ ਜਾਇਦਾਦ ਬਾਰੇ ਗੱਲ ਬਣੇਗੀ। ਘਰ ਵਿੱਚ ਆਪਣੀ ਜ਼ਿੱਦ ਤੇ ਨਾ ਅੜੋ। ਬੱਚਿਆਂ ਦੀ ਫ਼ੀਸ ਦਾ ਪ੍ਰਬੰਧ ਪਹਿਲਾਂ ਕਰੋ। ਬੀ.ਪੀ. ਦੀ ਗੋਲੀ ਸਮੇਂ ਸਿਰ ਲਓ।
ਬ੍ਰਿਖ: ਸਵੇਰੇ ਭੱਜ-ਦੌੜ ਰਹੇਗੀ, ਦੁਪਹਿਰ ਤੋਂ ਬਾਅਦ ਸਥਿਤੀ ਸੰਭਲ ਜਾਵੇਗੀ। ਕਿਸੇ ਵਿਆਹ ਦਾ ਕਾਰਡ ਆ ਸਕਦਾ ਹੈ। ਯਾਰ-ਦੋਸਤਾਂ ਦੀ ਸ਼ੇਅਰ ਟਿਪ ਤੇ ਪੈਸੇ ਨਾ ਲਗਾਓ। ਗੁਰਦਿਆਂ (ਕਿਡਨੀ) ਦੇ ਮਰੀਜ਼ ਲੂਣ ਘੱਟ ਖਾਣ।
ਮਿਥੁਨ : ਬੌਸ ਦਾ ਰੁੱਖਾ ਵਿਵਹਾਰ ਮਨ ਖ਼ਰਾਬ ਕਰੇਗਾ, ਪਰ ਹੱਥ ਵਿੱਚ ਦੂਜਾ ਆਫ਼ਰ ਆਏ ਬਿਨਾਂ ਨੌਕਰੀ ਨਾ ਛੱਡੋ। ਸਾਥੀ ਨਾਲ ਮਜ਼ਾਕ ਵੀ ਸੰਭਲ ਕੇ ਕਰੋ। ਖੇਡਦੇ ਸਮੇਂ ਬੱਚਿਆਂ ਨੂੰ ਸੱਟ ਲੱਗ ਸਕਦੀ ਹੈ, ਨਜ਼ਰ ਰੱਖੋ।
ਕਰਕ : ਕਈ ਦਿਨਾਂ ਤੋਂ ਅਟਕੀ ਵੱਡੀ ਡੀਲ ਅੱਜ ਫਾਈਨਲ ਹੋ ਸਕਦੀ ਹੈ। ਜੇਕਰ ਗੱਡੀ ਦਾ ਬੀਮਾ ਖ਼ਤਮ ਹੋ ਗਿਆ ਹੈ ਤਾਂ ਉਸ ਨੂੰ ਰੀਨਿਊ ਕਰਵਾਓ। ਪਿਤਾ ਜੀ ਦੀਆਂ ਦਵਾਈਆਂ ਦਾ ਧਿਆਨ ਰੱਖੋ। ਪਿੱਠ ਤੇ ਜ਼ਿਆਦਾ ਜ਼ੋਰ ਨਾ ਪਾਓ।
ਸਿੰਘ : ਮਨ ਡਾਵਾਂਡੋਲ ਰਹੇਗਾ, ਇਸ ਲਈ ਨਵਾਂ ਪ੍ਰੋਜੈਕਟ ਪੂਰੀ ਯੋਜਨਾ ਬਣਾ ਕੇ ਹੀ ਸ਼ੁਰੂ ਕਰੋ। ਦਫ਼ਤਰ ਵਿੱਚ ਕਿਸੇ ਦੀ ਵਿਦਾਇਗੀ ਪਾਰਟੀ ਤੇ ਖ਼ਰਚਾ ਹੋਵੇਗਾ। ਕਿਸੇ ਦੋਸਤ ਦੀ ਮਦਦ ਕਰੋਗੇ। ਸਵੇਰ ਦੀ ਕਸਰਤ ਨਾ ਛੱਡੋ।
ਕੰਨਿਆ : ਕਰਜ਼ਾ (ਲੋਨ) ਲੈ ਕੇ ਕਾਰੋਬਾਰ ਵਧਾਉਣ ਤੋਂ ਪਹਿਲਾਂ ਦੇਖ ਲਵੋ ਕਿ ਈ.ਐਮ.ਆਈ. ਆਸਾਨੀ ਨਾਲ ਨਿਕਲੇਗੀ ਜਾਂ ਨਹੀਂ। ਪਤੀ-ਪਤਨੀ ਪੁਰਾਣੀਆਂ ਗੱਲਾਂ ਨਾ ਉਲਝਣ। ਮਿਠਾਈ ਖਾਣ ਤੋਂ ਬਾਅਦ ਕੁਰਲੀ ਕਰੋ, ਦੰਦਾਂ ਵਿੱਚ ਦਰਦ ਉੱਠ ਸਕਦਾ ਹੈ।
ਤੁਲਾ : ਮਕਾਨ ਖਰੀਦਣ ਦੀ ਗੱਲਬਾਤ ਅੱਗੇ ਵਧੇਗੀ, ਬਿਲਡਰ ਦਾ ਰੇਰਾ ਨੰਬਰ ਜ਼ਰੂਰ ਚੈਕ ਕਰੋ। ਕ੍ਰਿਪਟੋ ਜਾਂ ਨਵੇਂ ਸ਼ੇਅਰਾਂ ਵਿੱਚ ਦਾਅ ਨਾ ਲਗਾਓ। ਸਾਥੀ ਰੁੱਸ ਜਾਵੇ ਤਾਂ ਮਨਾਉਣ ਵਿੱਚ ਦੇਰ ਨਾ ਕਰੋ। ਉੱਚੀ ਥਾਂ ਤੇ ਚੜ੍ਹ ਕੇ ਸਫ਼ਾਈ ਨਾ ਕਰੋ।
ਬ੍ਰਿਸਚਕ : ਨੌਕਰੀ ਲੱਭਣ ਵਾਲਿਆਂ ਨੂੰ ਕਿਸੇ ਚੰਗੀ ਖ਼ਾਲੀ ਅਸਾਮੀ (ਵੈਕੈਂਸੀ) ਬਾਰੇ ਪਤਾ ਲੱਗੇਗਾ ਅਤੇ ਸਰਕਾਰੀ ਦਫ਼ਤਰ ਦੀ ਅਟਕੀ ਫਾਈਲ ਅੱਗੇ ਤੁਰੇਗੀ। ਕਿਸੇ ਕਰੀਬੀ ਨੂੰ ਵੀ ਬਿਨਾਂ ਲਿਖਾ-ਪੜ੍ਹੀ ਤੋਂ ਪੈਸੇ ਨਾ ਦਿਓ। ਉੱਚੀ ਅੱਡੀ (ਹਾਈ ਹੀਲ) ਵਾਲੇ ਜੁੱਤੇ ਨਾ ਪਹਿਨੋ।
ਧਨੁ : ਵਿਦੇਸ਼ੀ ਕਲਾਇੰਟ ਵੱਲੋਂ ਕੰਮ ਦਾ ਸੱਦਾ ਆਵੇਗਾ, ਦਰਾਮਦ-ਬਰਾਮਦ (ਇੰਪੋਰਟ-ਐਕਸਪੋਰਟ) ਵਾਲਿਆਂ ਦਾ ਮੁਨਾਫ਼ਾ ਵਧੇਗਾ। ਘਰ ਦਾ ਤਣਾਅ ਇਕੱਲੇ ਨਾ ਝੱਲੋ। ਗੋਡਿਆਂ ਦਾ ਖ਼ਿਆਲ ਰੱਖੋ, ਦੌੜਨ ਤੋਂ ਪਹਿਲਾਂ ਵਾਰਮ-ਅੱਪ ਕਰੋ।
ਮਕਰ : ਰਾਜਨੀਤੀ ਵਿੱਚ ਸਰਗਰਮ ਲੋਕਾਂ ਦੇ ਹੱਥ ਨਵਾਂ ਅਹੁਦਾ ਲੱਗ ਸਕਦਾ ਹੈ। ਬੱਚਿਆਂ ਦੇ ਭਵਿੱਖ ਲਈ ਸੁਕੰਨਿਆ ਜਾਂ ਪੀ.ਪੀ.ਐਫ. ਖਾਤਾ ਸ਼ੁਰੂ ਕਰੋ। ਗੁੱਸੇ ਵਿੱਚ ਕੌੜਾ ਨਾ ਬੋਲੋ। ਭੀੜ-ਭੜੱਕੇ ਵਿੱਚ ਮਾਸਕ ਲਗਾਓ।
ਕੁੰਭ : ਅਚਾਨਕ ਵੱਡਾ ਆਰਡਰ ਮਿਲੇਗਾ, ਕਾਰੀਗਰ ਅਤੇ ਸਾਮਾਨ ਪਹਿਲਾਂ ਹੀ ਤੈਅ ਕਰ ਲਵੋ। ਪਰਿਵਾਰ ਦੇ ਪੁਰਾਣੇ ਝਗੜੇ ਨੂੰ ਅੱਜ ਨਾ ਛੇੜੋ। ਪਤਨੀ ਜਾਂ ਪਤੀ ਨੂੰ ਡਾਕਟਰ ਕੋਲ ਲੈ ਕੇ ਜਾਓ।
ਮੀਨ : ਸਟੀਲ ਅਤੇ ਲੋਹੇ ਦੇ ਵਪਾਰੀਆਂ ਦੀ ਤਿਜੌਰੀ ਭਰੇਗੀ। ਗਾਹਕ ਜਾਂ ਸਟਾਫ਼ ਨਾਲ ਰੁੱਖਾ ਨਾ ਬੋਲੋ। ਟ੍ਰੇਡਿੰਗ ਦਾ ਪੂਰਾ ਮੁਨਾਫ਼ਾ ਦੁਬਾਰਾ ਨਾ ਝੋਕੋ। ਲੰਬੇ ਸਮੇਂ ਤੋਂ ਕਮਜ਼ੋਰੀ ਹੋਵੇ ਤਾਂ ਖ਼ੂਨ ਦੀ ਜਾਂਚ ਕਰਵਾਓ।
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
