Connect with us

Mohali

ਜੂਸ ਦਾ ਲੰਗਰ ਲਗਾਇਆ

Published

on

 

 

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਵਿਸਾਖੀ ਦੇ ਸਬੰਧ ਵਿੱਚ ਫੇਜ਼ 11 ਮੁਹਾਲੀ ਵਿਖੇ ਸਮਾਜਸੇਵੀ ਡਾਕਟਰ ਜੋਤੀ ਅਰੋੜਾ ਅਤੇ ਉਹਨਾਂ ਦੀ ਟੀਮ ਵੱਲੋਂ ਜੂਸ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਛਵੀ ਅਰੋੜਾ, ਵੈਭਵ, ਰਾਹੁਲ ਵੀ ਹਾਜਰ ਸਨ।

Continue Reading

Mohali

ਗਰਮੀ ਦੀ ਸ਼ੁਰੂਆਤ ਦੇ ਨਾਲ ਹੀ ਸ਼ਹਿਰ ਵਿੱਚ ਵਧਿਆ ਦਸਤ ਅਤੇ ਉਲਟੀਆਂ ਦੀ ਬਿਮਾਰੀ ਦਾ ਪ੍ਰਕੋਪ

Published

on

By

 

ਫੇਜ਼ 1 ਦੇ ਐਚ ਐਲ ਮਕਾਨਾਂ ਅਤੇ ਪਿੰਡ ਮਦਨਪੁਰ ਦੇ ਵਸਨੀਕ ਹੋਏ ਪ੍ਰਭਾਵਿਤ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਗਰਮੀ ਦਾ ਮੌਸਮ ਆਉਂਦੇ ਹੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਉਲਟੀਆਂ ਅਤੇ ਦਸਤ ਦੇ ਮਰੀਜ ਵੱਧ ਗਏ ਹਨ ਅਤੇ ਕੁੱਝ ਖੇਤਰਾਂ ਵਿੱਚ ਇਸ ਬਿਮਾਰੀ ਦਾ ਪ੍ਰਕੋਪ ਕਾਫੀ ਜਿਆਦਾ ਹੈ। ਫੇਜ਼ 1 ਦੇ ਐਚ ਐਲ ਕੁਆਟਰਾਂ ਵਿੱਚ ਪਿਛਲੇ ਤਿੰਨ ਚਾਰ ਦਿਨ ਤੋਂ ਲੋਕ ਲਗਾਤਾਰ ਬਿਮਾਰ ਹੋ ਰਹੇ ਹਨ ਅਤੇ ਇਸ ਖੇਤਰ ਦੇ ਜਿਆਦਾਤਰ ਲੋਕ ਇਸ ਬਿਮਾਰੀ ਦੀ ਚਪੇਟ ਵਿੱਚ ਹਨ।

ਲੋਕਾਂ ਦਾ ਕਹਿਣਾ ਹੈ ਕਿ ਵਸਨੀਕਾਂ ਨੂੰ ਜਿਹੜਾ ਪਾਣੀ ਸਪਲਾਈ ਹੋ ਰਿਹਾ ਹੈ ਉਸਦੀ ਕੁਆਲਟੀ ਮਾੜੀ ਹੋਣ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਜਨਸਿਹਤ ਵਿਭਾਗ ਵਲੋਂ ਇੱਥੇ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਜਾਂਚ ਵੀ ਕੀਤੀ ਜਾ ਚੁੱਕੀ ਹੈ ਅਤੇ ਵਿਭਾਗ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਵਿੱਚ ਕੋਈ ਖਰਾਬੀ ਨਹੀਂ ਹੈ। ਜਨਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪਾਣੀ ਵਿੱਚ ਕਲੋਰੀਨ ਦੀ ਮਾਤਰਾ ਵੀ ਮਿਆਰ ਅਨੁਸਾਰ ਹੈ ਅਤੇ ਵਸਨੀਕਾਂ ਦੇ ਬਿਮਾਰ ਹੋਣ ਦਾ ਕਾਰਨ ਕੁੱਝ ਹੋਰ ਹੀ ਹੈ।

ਫੇਜ਼ 1 ਦੇ ਇਲਾਵਾ ਹੁਣ ਪਿੰਡ ਮਦਨਪੁਰ ਵਿੱਚ ਵੀ ਉਲਟੀਆਂ ਅਤੇ ਦਸਤ ਦੇ ਮਰੀਜਾਂ ਦੀ ਗਿਣਤੀ ਵੱਧਣ ਲੱਗ ਗਈ ਹੈ ਅਤੇ ਇੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋ ਰਹੇ ਹਨ। ਵਸਨੀਕਾਂ ਦੀ ਸ਼ਿਕਾਇਤ ਹੈ ਕਿ ਇੱਥੇ ਜਿਹੜਾ ਪੀਣ ਵਾਲਾ ਪਾਣੀ ਸਪਲਾਈ ਹੋ ਰਿਹਾ ਹੈ ਉਹ ਗੰਦਾ ਹੈ। ਇਸ ਦੌਰਾਨ ਜਨਸਿਹਤ ਵਿਭਾਗ ਵਲੋਂ ਮਦਨਪੁਰ ਤੋਂ ਵੀ ਪਾਣੀ ਦੇ ਸੈਂਪਲ ਭਰੇ ਗਏ ਹਨ।

ਭਾਜਪਾ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਗਰਮੀ ਦੇ ਮੌਸਮ ਦੀ ਸ਼ਰੂਆਤ ਦੇ ਨਾਲ ਹੀ ਉਲਟੀਆਂ ਅਤੇ ਦਸਤ ਦੀ ਬਿਮਾਰੀ ਦਾ ਕਹਿਰ ਆਰੰਭ ਹੋ ਗਿਆ ਹੈ ਪਰੰਤੂ ਲੱਗਦਾ ਹੈ ਕਿ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸ਼ਨ ਇਸ ਪੱਖੋਂ ਗਹਿਰੀ ਨੀਂਦ ਵਿੱਚ ਹੈ। ਉਹਨਾਂ ਕਿਹਾ ਕਿ ਇਹ ਸਮੱਸਿਆ ਪੂਰੇ ਸ਼ਹਿਰ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਅਤੇ ਇਸ ਸੰਬੰਧੀ ਸਿਹਤ ਵਿਭਾਗ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ।

Continue Reading

Mohali

ਡਿਪਟੀ ਮੇਅਰ ਨੇ ਕੀਤਾ ਪਿੰਡ ਮਦਨਪੁਰ ਦਾ ਦੌਰਾ

Published

on

By

 

ਡਾਇਰੀਆ ਅਤੇ ਉਲਟੀਆਂ ਨਾਲ ਪੀੜਿਤ ਲੋਕਾਂ ਦਾ ਹਾਲ ਚਾਲ ਜਾਣਿਆ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਡਿਪਟੀ ਮੇਅਰ ਸz. ਕੁਲਜੀਤ ਸਿੰਘ ਨੇ ਉਲਟੀਆਂ ਅਤੇ ਦਸਤ ਦੀ ਬਿਮਾਰੀ ਨਾਲ ਪ੍ਰਪਾਵਿਤ ਹੋਏ ਪਿੰਡ ਮਦਨਪੁਰ ਦਾ ਦੌਰਾ ਕੀਤਾ ਅਤੇ ਪਿੰਡ ਦੇ ਲੋਕਾਂ ਦਾ ਹਾਲ ਚਾਲ ਪੁੱਛਿਆ। ਉਹਨ ਮੌਥੇ ਤੇ ਸਿਹਤ ਵਿਭਾਗ ਅਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।

ਉਹਨਾਂ ਜਨ ਸਿਹਤ ਵਿਭਾਗ ਨੂੰ ਪਾਣੀ ਸਪਲਾਈ ਦੀ ਜਾਂਚ ਕਰਨ ਲਈ ਟੀਮਾਂ ਬਣਾਉਣ ਅਤੇ ਸਿਹਤ ਵਿਭਾਗ ਨੂੰ ਪਾਣੀ ਦੀ ਜਾਂਚ ਤੋਂ ਇਲਾਵਾ ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਤੇ ਵਿਕ ਰਹੇ ਸਮਾਨ ਦੇ ਵੀ ਸੈਂਪਲ ਭਰਨ ਦੀ ਵੀ ਅਪੀਲ ਕੀਤੀ। ਉਹਨਾਂ ਖਾਸ ਤੌਰ ਤੇ ਮੁਹਾਲੀ ਨਗਰ ਨਿਗਮ ਦੇ ਕੌਂਸਲਰ ਮੀਨਾ ਕੌਂਡਲ ਅਤੇ ਉਹਨਾਂ ਦੇ ਪਤੀ ਸਮਾਜ ਸੇਵੀ ਅਸ਼ੋਕ ਕੌਂਡਲ ਨਾਲ ਵੀ ਗੱਲਬਾਤ ਕੀਤੀ ਜੋ ਖੁਦ ਡਾਇਰੀਆ ਅਤੇ ਉਲਟੀਆਂ ਤੋਂ ਪੀੜਿਤ ਰਹੇ ਹਨ।

ਉਹਨਾਂ ਕਿਹਾ ਕਿ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਅਤੇ ਰੇੜੀਆਂ ਤੇ ਵਿਕਦਾ ਜ਼ਿਆਦਾਤਰ ਸਮਾਨ ਕਈ ਵਾਰ ਖਰਾਬ ਹੁੰਦਾ ਹੈ ਜਿਸ ਨਾਲ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਮੋਮੋਜ਼ ਬਣਾਉਣ ਵਾਲੇ ਲੋਕਾਂ ਦੇ ਘਰਾਂ ਵਿੱਚ ਪਏ ਛਾਪਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੁਹਾਲੀ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਗੰਦਾ ਮੰਦਾ ਖਾਣਾ ਪਰੋਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖਾਸ ਤੌਰ ਤੇ ਜਿੱਥੇ ਇਹਨਾਂ ਰੇੜੀਆਂ ਵਾਲਿਆਂ ਦਾ ਖਾਣਾ ਬਣਦਾ ਹੈ ਉੱਥੇ ਦੇ ਪਾਣੀ ਦੇ ਸੈਂਪਲ ਦੀ ਜਾਂਚ ਵੀ ਬਹੁਤ ਜਰੂਰੀ ਹੈ ਕਿਉਂਕਿ ਇਹ ਲੋਕ ਟੈਂਕਰਾਂ ਅਤੇ ਹੋਰ ਸਰੋਤਾਂ ਰਾਹੀਂ ਪਾਣੀ ਦੀ ਵਰਤੋਂ ਕਰਦੇ ਹਨ ਜੋ ਗੰਦਾ ਹੋ ਸਕਦਾ ਹੈ।

 

Continue Reading

Mohali

ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਤਹਿਤ ਮੁਹਾਲੀ ਜ਼ਿਲ੍ਹੇ ਨੂੰ ਕੇਂਦਰ ਸਰਕਾਰ ਤੋਂ ਮਿਲਣਗੀਆਂ 100 ਈ-ਬੱਸਾਂ : ਸੰਜੀਵ ਵਸ਼ਿਸ਼ਠ

Published

on

By

 

ਆਖਿਰਕਾਰ 15 ਸਾਲਾਂ ਬਾਅਦ ਪੂਰੀ ਹੋਈ ਜ਼ਿਲ੍ਹੇ ਦੀ ਸਿਟੀ ਬਸ ਸੇਵਾ ਦੀ ਮੰਗ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਸਿਟੀ ਬਸ ਸਰਵਿਸ ਚਲਾਉਣ ਲਈ ਕੇਂਦਰ ਸਰਕਾਰ ਤੋਂ 100 ਈ-ਬੱਸਾਂ ਦੇਣ ਦੇ ਫੈਸਲੇ ਨੂੰ ਮੰਜੂਰੀ ਦੇਣ ਨਾਲ ਪਿਛਲੇ 15 ਸਾਲਾਂ ਤੋਂ ਲਮਕ ਰਹੀ ਸ਼ਹਿਰ ਅਤੇ ਜਿਲ੍ਹੇ ਦੀ ਇਹ ਅਹਿਮ ਮੰਗ ਪੂਰੀ ਹੋ ਗਈ ਹੈ।

ਉਹਨਾਂ ਕਿਹਾ ਕਿ ਸ਼ਹਿਰ ਦੇ ਇਸ ਮਹੱਤਵਪੂਰਨ ਮੁੱਦੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਪਿਛਲੇ 15 ਸਾਲਾਂ ਤੋਂ ਰਾਜਨੀਤੀ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਸਨ ਅਤੇ ਹੁਣ ਅਖੀਰਕਾਰ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਮਸਲੇ ਨੂੰ ਹਲ ਕਰਨ ਲਈ ਈ ਬੱਸਾਂ ਦੇਣ ਦੀ ਮੰਜੂਰੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਮੁਹਾਲੀ ਦੇ ਲੋਕ ਲੰਬੇ ਸਮੇਂ ਤੋਂ ਸਿਟੀ ਬੱਸ ਸੇਵਾ ਦੀ ਜਿਸ ਸਿਟੀ ਬਸ ਸੇਵਾ ਦੀ ਮੰਗ ਕਰ ਰਹੇ ਸਨ, ਉਹ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 15 ਅਪ੍ਰੈਲ 2025 ਨੂੰ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧਾਂ ਜਾਰੀ ਕੀਤੀਆਂ ਹਨ ਅਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਜ਼ਿਲ੍ਹਾ ਹੁਣ ਕਲੱਸਟਰ ਸ਼੍ਰੇਣੀ ਅਧੀਨ 100 ਇਲੈਕਟ੍ਰਿਕ ਬੱਸਾਂ ਪ੍ਰਾਪਤ ਕਰਨ ਦੇ ਯੋਗ ਹੈ। ਵਸ਼ਿਸ਼ਟ ਨੇ ਕਿਹਾ ਕਿ ਲਗਭਗ 100 ਬੱਸਾਂ 8 ਰੂਟਾਂ ਤੇ ਚਲਾਈਆਂ ਜਾਣਗੀਆਂ ਜਿਨ੍ਹਾਂ ਦੀ ਦੂਰੀ 17 ਤੋਂ 32 ਕਿਲੋਮੀਟਰ ਤੱਕ ਹੋਵੇਗੀ ਅਤੇ ਹਰੇਕ ਰੂਟ ਦੀ ਬਾਰੰਬਾਰਤਾ 15 ਮਿੰਟ ਹੋਵੇਗੀ ਯਾਨੀ ਹਰ 15 ਮਿੰਟਾਂ ਵਿੱਚ ਇੱਕ ਬੱਸ ਉਪਲਬਧ ਹੋਵੇਗੀ।

 

Continue Reading

Latest News

Trending