Connect with us

International

ਟੋਰਾਂਟੋ ਦਾ ਚੌਥਾ ਵਿਸ਼ਵ ਪੱਧਰੀ ਕੀਰਤਨ ਦਰਬਾਰ ਸੰਪੰਨ

Published

on

 

ਟੋਰਾਂਟੋ, 20 ਮਈ (ਸ.ਬ.) ਕਨੇਡਾ ਦੇ ਉਂਟੇਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਵਿਖੇ ਪੰਜਾਬੀ ਵਿਰਸਾ ਰੇਡੀਓ ਅਤੇ ਟੈਲੀਵਿਜ਼ਨ ਵੱਲੋਂ ਤਿੰਨ ਦਿਨਾਂ ਸੰਸਾਰ ਪ੍ਰਸਿੱਧ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।

ਸਮਾਗਮ ਦੇ ਅਖੀਰਲੇ ਦਿਨ ਪਦਮ ਸ਼੍ਰੀ ਪੰਥਕ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ, ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲੇ, ਸੰਤ ਅਨੂਪ ਸਿੰਘ ਊਨਾ ਵਾਲੇ, ਭਾਈ ਅਨੰਤਵੀਰ ਸਿੰਘ ਅਮਰੀਕਾ ਵਾਲੇ, ਭਾਈ ਜਗਜੀਤ ਸਿੰਘ ਬਾਬੀਹਾ ਦਿੱਲੀ ਵਾਲੇ ਅਤੇ ਪ੍ਰੋਫੈਸਰ ਪਰਮਜੀਤ ਸਿੰਘ ਉਸਤਾਦ ਪਟਿਆਲੇ ਵਾਲਿਆਂ ਦੇ ਜਥਿਆਂ ਨੇ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਉਪਰੰਤ ਪ੍ਰਬੰਧਕਾਂ ਅਤੇ ਸੰਗਤਾਂ ਦੀ ਮੰਗ ਤੇ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਅਤੇ ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਦੋਵਾਂ ਭਰਾਵਾਂ ਨੇ ਇਕੱਠੇ ਬੈਠ ਕੇ ਕੀਰਤਨ ਕੀਤਾ ਅਤੇ ਸੰਤ ਅਨੂਪ ਸਿੰਘ ਅਤੇ ਭਾਈ ਜਗਜੀਤ ਸਿੰਘ ਬਾਬੀਹਾ ਨੇ ਉਹਨਾਂ ਦਾ ਸਾਥ ਦਿੱਤਾ। ਸੰਸਾਰ ਪ੍ਰਸਿੱਧ ਜਥਿਆਂ ਵਲੋਂ ਕੀਰਤਨ ਸੰਗਤਾਂ ਦੀ ਖਿੱਚ ਦਾ ਕੇਂਦਰ ਸੀ।

ਸਮਾਗਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਵਲੋਂ ਹਾਜਰੀਆਂ ਲਗਵਾਈਆਂ ਗਈਆਂ। ਇਸ ਮੌਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕਈ ਸਕਿਉਰਟੀ ਏਜੰਸੀਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

ਸਾਗਮ ਦੌਰਾਨ ਪ੍ਰਬੰਧਕਾਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸਿੱਖ ਸੰਸਥਾਵਾਂ ਅਤੇ ਸੰਗਤਾਂ ਨੇ ਵੰਨ ਸੁਵੰਨੇ ਲੰਗਰ ਲਗਾਏ ਹੋਏ ਸਨ ਜਿਨ੍ਹਾਂ ਵਿੱਚ ਸਿੰਘ ਪੀਜ਼ਾ ਵਾਲਿਆਂ ਵੱਲੋਂ ਪੀਜ਼ੇ, ਮਿਸੀਸਾਗਾ ਵੱਲੋਂ ਮਠਿਆਈਆਂ ਤੇ ਫਰੂਟ, ਚਾਹ ਪਕੌੜੇ, ਬਰੈਡ ਅਤੇ ਹੋਰ ਪਦਾਰਥਾਂ ਦੇ ਲੰਗਰ ਸ਼ੁਮਾਰ ਸਨ। ਪ੍ਰਬੰਧਕਾਂ ਵੱਲੋਂ ਵੀ ਅਨੇਕਾਂ ਪ੍ਰਕਾਰ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ।

Continue Reading

International

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਕੰਮਕਾਜ ਫੈਲੇਗਾ ਅਤੇ ਨਵੀਂ ਜਾਣ-ਪਛਾਣ ਬਣੇਗੀ। ਜੇਕਰ ਟੂਟੀ ਵਿੱਚੋਂ ਪਾਣੀ ਟਪਕ ਰਿਹਾ ਹੋਵੇ ਤਾਂ ਪਲੰਬਰ ਅੱਜ ਹੀ ਬੁਲਾਓ। ਅਹਿਮ ਕੰਮ ਵੇਲੇ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖੋ। ਸਾਥੀ ਦੀਆਂ ਭਾਵਨਾਵਾਂ ਦਾ ਮਾਣ ਰੱਖੋ।

ਬ੍ਰਿਖ : ਪੁਰਾਣੇ ਸੰਪਰਕ ਰਾਹੀਂ ਨੌਕਰੀ ਮਿਲ ਸਕਦੀ ਹੈ, ਸਿਫ਼ਾਰਸ਼ ਲਈ ਫ਼ੋਨ ਕਰਨ ਵਿੱਚ ਸੰਕੋਚ ਨਾ ਕਰੋ। ਦੋਸਤਾਂ ਨਾਲ ਨਵਾਂ ਕੰਮ ਸ਼ੁਰੂ ਕਰੋ ਤਾਂ ਹਿੱਸੇਦਾਰੀ ਪਹਿਲਾਂ ਤੈਅ ਕਰ ਲਓ। ਸਵੇਰੇ ਭਿੱਜੇ ਹੋਏ ਬਦਾਮ ਖਾਓ।

ਮਿਥੁਨ : ਸੀਨੀਅਰ ਅਫ਼ਸਰ ਦਾ ਤਜਰਬਾ ਕੰਮ ਆਵੇਗਾ। ਨਿਵੇਸ਼ ਛੋਟੀ ਐਸ.ਆਈ.ਪੀ. ਤੋਂ ਸ਼ੁਰੂ ਕਰੋ ਅਤੇ ਸੱਟੇਬਾਜ਼ੀ ਤੋਂ ਦੂਰ ਰਹੋ। ਮਾਤਾ-ਪਿਤਾ ਨਾਲ ਸਫ਼ਰ ਹੋਵੇ ਤਾਂ ਸਟੇਸ਼ਨ ਤੇ ਵ੍ਹੀਲਚੇਅਰ ਪਹਿਲਾਂ ਬੁੱਕ ਕਰੋ। ਬਜ਼ੁਰਗਾਂ ਦੀਆਂ ਰਿਪੋਰਟਾਂ ਇੱਕ ਫਾਈਲ ਵਿੱਚ ਰੱਖੋ।

ਕਰਕ : ਮਿਹਨਤ ਮੁਨਾਫ਼ੇ ਵਿੱਚ ਬਦਲੇਗੀ ਅਤੇ ਦਫ਼ਤਰ ਵਿੱਚ ਭੂਮਿਕਾ ਵਧੇਗੀ। ਕਿਸੇ ਖ਼ਾਸ ਨਾਲ ਗੱਲਬਾਤ ਰਿਸ਼ਤੇ ਤੇ ਨਵੀਂ ਸੋਚ ਦੇਵੇਗੀ। ਭਾਰੀ ਸਿਲੰਡਰ ਜਾਂ ਬਾਲਟੀ ਇਕੱਲੇ ਨਾ ਚੁੱਕੋ, ਲੱਕ ਤੇ ਜ਼ੋਰ ਪਵੇਗਾ।

ਸਿੰਘ : ਆਮਦਨ ਦਾ ਨਵਾਂ ਜ਼ਰੀਆ ਮਿਲੇਗਾ ਅਤੇ ਸਮਾਜਿਕ ਦਾਇਰਾ ਵਧੇਗਾ। ਕਈ ਬਦਲਾਂ ਵਿੱਚ ਉਲਝੋ ਤਾਂ ਫ਼ਾਇਦੇ-ਨੁਕਸਾਨ ਕਾਗਜ਼ ਤੇ ਲਿਖੋ। ਖ਼ਰੀਦਦਾਰੀ ਲਿਸਟ ਤੋਂ ਬਾਹਰ ਨਾ ਜਾਓ। ਅੱਖਾਂ ਦਾ ਧਿਆਨ ਰੱਖੋ, ਸਕ੍ਰੀਨ ਦੀ ਬ੍ਰਾਈਟਨੈਸ ਘੱਟ ਰੱਖੋ।

ਕੰਨਿਆ : ਨਵੀਂ ਨੌਕਰੀ ਲਈ ਅਰਜ਼ੀ ਭੇਜੋ, ਹਰ ਥਾਂ ਦੇ ਹਿਸਾਬ ਨਾਲ ਬਾਇਓਡਾਟਾ ਬਦਲੋ। ਰੋਜ਼ ਪੰਦਰਾਂ ਮਿੰਟ ਪਹਿਲਾਂ ਘਰੋਂ ਨਿਕਲੋ। ਨਾਸ਼ਤਾ ਛੱਡਣ ਦੀ ਗ਼ਲਤੀ ਨਾ ਕਰੋ, ਐਸੀਡਿਟੀ ਹੋ ਸਕਦੀ ਹੈ।

ਤੁਲਾ : ਨਵੀਂ ਰਣਨੀਤੀ ਦੇ ਚੰਗੇ ਨਤੀਜੇ ਦਿਖਣਗੇ ਅਤੇ ਸ਼ੇਅਰਾਂ ਤੋਂ ਮੁਨਾਫ਼ਾ ਹੋਵੇਗਾ। ਕਿਸੇ ਪਾਰਟੀ ਵਿੱਚ ਵਿਜ਼ਿਟਿੰਗ ਕਾਰਡ ਨਾਲ ਰੱਖੋ। ਰਸੋਈ ਦੇ ਤੌਲੀਏ ਰੋਜ਼ ਬਦਲੋ। ਪਿਆਰ ਦੇ ਮਾਮਲਿਆਂ ਵਿੱਚ ਗੁਆਂਢੀਆਂ ਦੀ ਰਾਏ ਤੇ ਨਾ ਚੱਲੋ।

ਬ੍ਰਿਸਚਕ : ਪ੍ਰਾਪਰਟੀ ਦੇ ਕਾਰੋਬਾਰ ਵਿੱਚ ਚੰਗੇ ਮੌਕੇ ਹਨ, ਪਰ ਕਾਗਜ਼-ਪੱਤਰ ਜਾਂਚੇ ਬਿਨਾਂ ਸੌਦਾ ਨਾ ਕਰੋ। ਦੋਸਤਾਂ ਅਤੇ ਵੱਡਿਆਂ ਵਿਚਕਾਰ ਸੰਤੁਲਨ ਰੱਖੋ। ਖਾਣੇ ਦਾ ਡੱਬਾ ਨਾਲ ਰੱਖੋ। ਮਹਿਮਾਨਾਂ ਕਾਰਨ ਰੌਣਕ ਰਹੇਗੀ।

ਧਨੁ : ਕੰਮ ਦੇ ਸਿਲਸਿਲੇ ਵਿੱਚ ਸਫ਼ਰ ਹੋਵੇਗਾ ਅਤੇ ਨਵੇਂ ਲੋਕ ਮਿਲਣਗੇ। ਜਲਦਬਾਜ਼ੀ ਦੇ ਚੱਕਰ ਵਿੱਚ ਫਾਰਮ ਜਾਂ ਹਿਸਾਬ-ਕਿਤਾਬ ਬਿਨਾਂ ਜਾਂਚੇ ਨਾ ਭੇਜੋ। ਬੱਚਿਆਂ ਨੂੰ ਠੰਢ ਤੋਂ ਬਚਾਓ। ਵੱਡੇ ਨਿਵੇਸ਼ ਤੇ ਫ਼ੈਸਲਾ ਟਾਲ ਦਿਓ।

ਮਕਰ ; ਜਿਨ੍ਹਾਂ ਤੋਂ ਮਦਦ ਦੀ ਆਸ ਸੀ ਉਹ ਪਿੱਛੇ ਹਟਣਗੇ, ਜਿਸ ਨਾਲ ਕੰਮ ਲਟਕੇਗਾ। ਜ਼ਿੰਮੇਵਾਰੀ ਸੌਂਪੋ ਤਾਂ ਪ੍ਰਗਤੀ ਖ਼ੁਦ ਦੇਖੋ। ਬਾਹਰੀ ਲੋਕਾਂ ਨੂੰ ਰਿਸ਼ਤੇ ਵਿੱਚ ਦਖ਼ਲ ਨਾ ਦੇਣ ਦਿਓ। ਕੋਸਾ ਪਾਣੀ ਪੀਂਦੇ ਰਹੋ।

ਕੁੰਭ : ਨਵਾਂ ਟੈਂਡਰ ਜਾਂ ਸੌਦਾ ਮਿਲ ਸਕਦਾ ਹੈ, ਕਾਗਜ਼-ਪੱਤਰ ਸਮੇਂ ਤੋਂ ਪਹਿਲਾਂ ਤਿਆਰ ਰੱਖੋ। ਸੁਭਾਅ ਵਿੱਚ ਚਿੜਚਿੜਾਪਨ ਨਾ ਆਉਣ ਦਿਓ ਅਤੇ ਜਲਦਬਾਜ਼ੀ ਨਾ ਕਰੋ। ਸਵੇਰੇ ਧੁੱਪ ਵਿੱਚ ਸੈਰ ਕਰੋ ਅਤੇ ਫ਼ਜ਼ੂਲ ਖ਼ਰਚੀ ਤੋਂ ਬਚੋ। ਕਿਸੇ ਖ਼ਾਸ ਨੂੰ ਮਿਲ ਕੇ ਮਨ ਖ਼ੁਸ਼ ਹੋਵੇਗਾ।

ਮੀਨ : ਦੂਰੋਂ ਨਵਾਂ ਮੌਕਾ ਆ ਸਕਦਾ ਹੈ, ਬਾਹਰਲੇ ਮੁਲਕ ਜਾਣ ਦਾ ਮੌਕਾ ਬਣੇ ਤਾਂ ਪਾਸਪੋਰਟ ਦੀ ਤਾਰੀਖ਼ ਜਾਂਚ ਲਓ। ਜੀਵਨ ਸਾਥੀ ਨਾਲ ਛੋਟੀ ਗੱਲ ਤੇ ਬਹਿਸ ਟਾਲੋ। ਯਾਤਰਾ ਦੌਰਾਨ ਪਾਣੀ ਦੀ ਬੋਤਲ ਨਾਲ ਰੱਖੋ। ਦੂਰੋਂ ਆਇਆ ਕਿਸੇ ਦਾ ਫ਼ੋਨ ਖ਼ੁਸ਼ੀ ਦੇਵੇਗਾ ਅਤੇ ਪਿਆਰ ਵਿੱਚ ਪਹਿਲ ਹੋ ਸਕਦੀ ਹੈ।

Continue Reading

International

ਥਾਈਲੈਂਡ ਵਿੱਚ 4 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਜਿਊਂਦਾ ਸੜੇ 11 ਵਿਅਕਤੀ, ਕਈ ਜ਼ਖਮੀ

Published

on

By

ਬੈਕਾਂਕ, 16 ਨਵੰਬਰ (ਸ.ਬ.) ਥਾਈਲੈਂਡ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਫੁਕੇਟ ਵਿੱਚ ਅੱਜ ਸਵੇਰੇ ਤੜਕੇ ਇੱਕ ਚਾਰ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਪੁਲੀਸ ਨੇ ਦੱਸਿਆ ਕਿ ਅੱਗ ਅੱਜ ਸਵੇਰੇ ਲੱਗੀ। ਫੁਕੇਟ ਦੇ ਪਾਟੋਂਗ ਖੇਤਰ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਪਾਰਕ ਇਮਾਰਤ ਵਿੱਚ ਸਵੇਰੇ 3:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਫਾਇਰਫਾਈਟਰ ਤੁਰੰਤ ਮੌਕੇ ਤੇ ਪਹੁੰਚੇ। ਅਧਿਕਾਰੀ ਨੇ ਕਿਹਾ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰਫਾਈਟਰਾਂ ਨੂੰ ਦੋ ਘੰਟੇ ਲੱਗ ਗਏ।

ਜ਼ਿਕਰਯੋਗ ਹੈ ਕਿ ਅੱਗ ਇੱਕ ਇਮਾਰਤ ਵਿੱਚ ਲੱਗੀ, ਜਿੱਥੇ ਵਾਹਨ ਕਿਰਾਏ ਤੇ ਲੈਣ ਦਾ ਕਾਰੋਬਾਰ ਸੀ ਅਤੇ ਬਾਅਦ ਵਿੱਚ ਨੇੜਲੀਆਂ ਕਈ ਹੋਰ ਇਮਾਰਤਾਂ ਵਿੱਚ ਫੈਲ ਗਈ। ਥਾਈ ਅਧਿਕਾਰੀਆਂ ਦੇ ਅਨੁਸਾਰ, ਅੱਗ ਸਵੇਰੇ 3:17 ਵਜੇ ਦੇ ਕਰੀਬ ਲੱਗੀ ਅਤੇ ਇਸ ਤੇ ਕਾਬੂ ਪਾਉਣ ਵਿੱਚ ਫਾਇਰਫਾਈਟਰਾਂ ਨੂੰ ਲਗਭਗ ਦੋ ਘੰਟੇ ਲੱਗੇ।

ਹੁਣ ਤੱਕ, ਇਮਾਰਤ ਦੇ ਅੰਦਰੋਂ 11 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਥਾਈ ਅਤੇ ਮਿਆਂਮਾਰ ਦੇ ਨਾਗਰਿਕ ਦੱਸੇ ਜਾਂਦੇ ਹਨ। ਹਾਦਸੇ ਵਿੱਚ 16 ਲੋਕ ਜ਼ਖਮੀ ਹੋਏ ਹਨ। ਦਮ ਘੁੱਟਣ ਅਤੇ ਸ਼ੀਸ਼ੇ ਦੀਆਂ ਸੱਟਾਂ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਥਾਈਲੈਂਡ ਵਿੱਚ ਪਹਿਲਾਂ ਵੀ ਕਈ ਵੱਡੀਆਂ ਅੱਗਾਂ ਲੱਗੀਆਂ ਹਨ।

Continue Reading

International

ਦਰਿਆ ਵਿੱਚ ਡਿੱਗੀ ਯਾਤਰੀ ਵੈਨ, 11 ਵਿਅਕਤੀਆਂ ਦੀ ਮੌਤ

Published

on

By

ਇਸਲਾਮਾਬਾਦ, 13 ਨਵੰਬਰ (ਸ.ਬ.) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਇੱਕ ਯਾਤਰੀ ਵੈਨ ਦੇ ਦਰਿਆ ਵਿੱਚ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਬੀਤੀ ਸ਼ਾਮ ਵਾਪਰਿਆ, ਜਦੋਂ ਵੈਨ ਗਿਲਗਿਤ ਤੋਂ ਘਿਜ਼ਰ ਜ਼ਿਲ੍ਹੇ ਦੀ ਯਾਸੀਨ ਘਾਟੀ ਵੱਲ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਮੋਰਕਾਹ ਪੁਲ ਨੇੜੇ ਡਰਾਈਵਰ ਦਾ ਵਾਹਨ ਤੇ ਕਾਬੂ ਨਹੀਂ ਰਿਹਾ, ਜਿਸ ਕਾਰਨ ਵੈਨ ਯਾਸੀਨ ਦਰਿਆ ਵਿੱਚ ਜਾ ਡਿੱਗੀ। ਬਚਾਅ ਟੀਮਾਂ ਨੇ 10 ਯਾਤਰੀਆਂ (ਜਿਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਸਨ) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਤਿੰਨ ਜ਼ਖਮੀ ਯਾਤਰੀਆਂ ਨੂੰ ਬਚਾਇਆ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ। ਉਨ੍ਹਾਂ ਨੂੰ ਇਲਾਜ ਲਈ ਗੁਪਿਸ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬੱਚੇ ਦੀ ਵੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਮ੍ਰਿਤਕ ਅਤੇ ਜ਼ਖਮੀ ਪਾਕਿ-ਕਬਜ਼ੇ ਵਾਲੇ ਕਸ਼ਮੀਰ ਦੀ ਯਾਸੀਨ ਘਾਟੀ ਦੇ ਰਹਿਣ ਵਾਲੇ ਸਨ। ਪੁਲੀਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਖੇਤਰ ਵਿੱਚ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ।

Continue Reading

Latest News

Trending