Connect with us

National

ਹਨੀਮੂਨ ਦੌਰਾਨ ਪਤਨੀ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ ਪਤੀ ਸੀ ਕਤਲ, ਪਤਨੀ ਸਣੇ 4 ਗ੍ਰਿਫ਼ਤਾਰ

Published

on

 

 

ਸ਼ਿਲੌਂਗ, 9 ਜੂਨ (ਸ.ਬ.) ਮੇਘਾਲਿਆ ਪੁਲੀਸ ਨੇ ਇੰਦੌਰ ਦੇ ਸੈਲਾਨੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਰਘੂਵੰਸ਼ੀ ਨੂੰ ਉਸ ਦੀ ਪਤਨੀ ਸੋਨਮ ਨੇ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਭਾੜੇ ਦੇ ਆਦਮੀਆਂ ਤੋਂ ਕਤਲ ਕਰਵਾਇਆ ਸੀ। ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਜਦੋਂ ਕਿ ਤਿੰਨ ਹੋਰ ਹਮਲਾਵਰਾਂ ਨੂੰ ਰਾਤ ਭਰ ਮਾਰੇ ਛਾਪਿਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਰਘੂਵੰਸ਼ੀ ਅਤੇ ਉਸ ਦੀ ਪਤਨੀ 23 ਮਈ ਨੂੰ ਮੇਘਾਲਿਆ ਦੇ ਸੋਹਰਾ ਖੇਤਰ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਏ ਸਨ। ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਇੱਕ ਖੱਡ ਵਿੱਚੋਂ ਮਿਲੀ ਸੀ, ਜਦੋਂ ਕਿ ਉਸ ਦੀ ਪਤਨੀ ਦੀ ਭਾਲ ਜਾਰੀ ਸੀ।

ਡੀਜੀਪੀ ਆਈ. ਨੋਂਗਰਾਂਗ ਨੇ ਅੱਜ ਸਵੇਰੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਵਿਅਕਤੀ ਨੂੰ ਯੂਪੀ ਤੋਂ ਚੁੱਕਿਆ ਸੀ ਜਦੋਂਕਿ ਦੋ ਹੋਰਨਾਂ ਮੁਲਜ਼ਮਾਂ ਨੂੰ ਵਿਸ਼ੇਸ਼ ਜਾਂਚ ਟੀਮ ਨੇ ਇੰਦੌਰ ਤੋਂ ਕਾਬੂ ਕੀਤਾ ਹੈ। ਪੁਲੀਸ ਮੁਖੀ ਨੇ ਕਿਹਾ ਕਿ ਸੋਨਮ ਨੇ ਯੂਪੀ ਦੇ ਨੰਦਗੰਜ ਪੁਲੀਸ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ, ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਮੰਨਿਆ ਹੈ ਸੋਨਮ ਨੇ ਰਘੂਵੰਸ਼ੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ। ਡੀਜੀਪੀ ਨੇ ਕਿਹਾ ਕਿ ਅਪਰਾਧ ਵਿੱਚ ਸ਼ਾਮਲ ਕੁਝ ਹੋਰ ਵਿਅਕਤੀਆਂ ਨੂੰ ਫੜਨ ਲਈ ਮੱਧ ਪ੍ਰਦੇਸ਼ ਵਿੱਚ ਕਾਰਵਾਈ ਜਾਰੀ ਹੈ।

ਉਧਰ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਇਸ ਕੇਸ, ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ, ਦੀ ਗੁੱਥੀ ਸੁਲਝਾਉਣ ਲਈ ਮੇਘਾਲਿਆ ਪੁਲੀਸ ਨੂੰ ਵਧਾਈ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟੂਰਿਸਟ ਗਾਈਡ ਐਲਬਰਟ ਪੇਡੇ ਨੇ ਰਘੂਵੰਸ਼ੀ ਅਤੇ ਉਸ ਦੀ ਪਤਨੀ ਨੂੰ 23 ਮਈ ਨੂੰ ਲਾਪਤਾ ਹੋਣ ਵਾਲੇ ਦਿਨ ਤਿੰਨ ਆਦਮੀਆਂ ਨਾਲ ਦੇਖਿਆ ਸੀ। ਮਗਰੋਂ ਰਘੂਵੰਸ਼ੀ ਦੀ ਲਾਸ਼ ਵੀਸਾਡੋਂਗ ਫਾਲਸ ਨੇੜੇ ਇੱਕ ਖੱਡ ਵਿੱਚੋਂ ਮਿਲੀ ਸੀ। ਉਸ ਦੀ ਇੱਕ ਸੋਨੇ ਦੀ ਅੰਗੂਠੀ ਅਤੇ ਗਲੇ ਦੀ ਚੇਨ ਗਾਇਬ ਸੀ, ਜਿਸ ਨਾਲ ਸ਼ੱਕ ਪੈਦਾ ਹੋ ਗਿਆ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਇਸ ਤੋਂ ਇਕ ਦਿਨ ਬਾਅਦ ਨੇੜੇ ਹੀ ਇੱਕ ਖੂਨ ਨਾਲ ਲੱਥਪੱਥ ਚਾਕੂ ਮਿਲਿਆ, ਅਤੇ ਦੋ ਦਿਨ ਬਾਅਦ, ਸੋਹਰਾਰੀਮ ਅਤੇ ਖੱਡ ਵਿਚਕਾਰ, ਜਿੱਥੇ ਰਘੂਵੰਸ਼ੀ ਦੀ ਲਾਸ਼ ਮਿਲੀ ਸੀ, ਮਾਵਮਾ ਪਿੰਡ ਵਿੱਚ ਇੱਕ ਰੇਨਕੋਟ ਮਿਲਿਆ ਜੋ ਦੰਪਤੀ ਵੱਲੋਂ ਵਰਤੇ ਗਏ ਰੇਨਕੋਟ ਵਰਗਾ ਸੀ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਦੀ ਸੀਬੀਆਈ ਜਾਂਚ ਦਾ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਰਘੂਵੰੰਸ਼ੀ ਤੇ ਉਸ ਦੀ ਪਤਨੀ ਸੋਨਮ ਦਾ ਵਿਆਹ 11 ਮਈ ਨੂੰ ਹੋਇਆ ਸੀ ਤੇ ਉਹ ਮੇਘਾਲਿਆ ਵਿਚ ਹਨੀਮੂਨ ਲਈ 20 ਮਈ ਨੂੰ ਨਿਕਲੇ ਸਨ। ਉਹ ਕਿਰਾਏ ਦੇ ਸਕੂਟਰ ਤੇ 22 ਮਈ ਨੂੰ ਮੌਲਖੀਅਤ ਪਿੰਡ ਪਹੁੰਚੇ ਸਨ। ਉਨ੍ਹਾਂ ਦਾ ਸਕੂਟਰ 24 ਮਈ ਨੂੰ ਸ਼ਿਲੌਂਗ ਤੋਂ ਸੋਹਰਾ ਜਾਣ ਵਾਲੀ ਸੜਕ ਕਿਨਾਰੇ ਇੱਕ ਕੈਫੇ ਦੇ ਬਾਹਰੋਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਹੋ ਗਈ। ਐਸਪੀ ਦੀ ਅਗਵਾਈ ਵਾਲੀ ਅਤੇ ਚਾਰ ਡੀਐਸਪੀ ਦੀ ਸਹਾਇਤਾ ਨਾਲ ਇੱਕ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਸੀ

ਸੋਨਮ ਰਘੂਵੰਸ਼ੀ ਦੇ ਪਿਤਾ ਦੇਵੀ ਸਿੰਘ ਰਘੂਵੰਸ਼ੀ ਨੇ ਕਿਹਾ ਕਿ ਉਸ ਦੀ ਧੀ 100 ਫੀਸਦ ਬੇਗੁਨਾਹ ਹੈ। ਉਨ੍ਹਾਂ ਇਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇੰਦੌਰ ਦਾ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਤੇ ਉਸ ਦੀ ਪਤਨੀ ਸੋਨਮ, ਮੇਘਾਲਿਆ ਵਿਚ ਆਪਣੇ ਹਨੀਮੂਨ ਦੌਰਾਨ 23 ਮਈ ਨੂੰ ਲਾਪਤਾ ਹੋ ਗਏ ਸਨ। ਇਸ ਮਗਰੋਂ ਰਾਜਾ ਰਘੂਵੰਸ਼ੀ ਦੀ 2 ਜੂਨ ਨੂੰ ਇਕ ਖੱਡ ਨੇੜਿਓਂ ਲਾਸ਼ ਬਰਾਮਦ ਹੋਈ ਸੀ। ਸੋਨਮ ਦੇ ਪਿਤਾ ਨੇ ਮੇਘਾਲਿਆ ਪੁਲੀਸ ਵੱਲੋਂ ਕੀਤੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦੇਵੀ ਸਿੰਘ ਰਘੂਵੰਸ਼ੀ ਨੇ ਦੱਸਿਆ ਕਿ ਮੇਰੀ ਧੀ 100 ਫੀਸਦ ਬੇਕਸੂਰ ਹੈ। ਅਸੀਂ ਇਸ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ। ਮੇਘਾਲਿਆ ਪੁਲੀਸ ਮੇਰੀ ਧੀ ਬਾਰੇ ਗ਼ਲਤ ਬਿਆਨ ਦੇ ਰਹੀ ਹੈ ਕਿਉਂਕਿ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਕਰਕੇ ਸੂਬਾ ਸਰਕਾਰ ਦੀ ਦਿੱਖ ਖ਼ਰਾਬ ਹੋ ਰਹੀ ਹੈ। ਦੇਵੀ ਸਿੰਘ ਨੇ ਦਾਅਵਾ ਕੀਤਾ ਕਿ ਮੇਘਾਲਿਆ ਪੁਲੀਸ ਕੋਲ ਉਸ ਦੀ ਧੀ ਖਿਲਾਫ਼ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਨੇ ਆਪਣੇ ਪਤੀ ਦੇ ਕਤਲ ਹੀ ਸੁਪਾਰੀ ਦਿੱਤੀ ਸੀ।

 

Continue Reading

National

ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

Published

on

By

ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਲੋਕ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਦੱਸਿਆ ਕਿ ਇਸ ਸੈਸ਼ਨ ਵਿੱਚ ਕੁੱਲ 31 ਬੈਠਕਾਂ ਹੋਈਆਂ ਅਤੇ ਸਦਨ ਦੀ ਕਾਰਵਾਈ 151 ਘੰਟੇ ਅਤੇ 42 ਮਿੰਟ ਤੱਕ ਚੱਲੀ। ਬਿਰਲਾ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਕੁੱਲ 12 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਨੌਂ ਪਾਸ ਕੀਤੇ ਗਏ। ਪਾਸ ਕੀਤੇ ਗਏ ਵਿੱਤ ਬਿੱਲਾਂ ਵਿੱਚ ਆਂਧਰਾ ਪ੍ਰਦੇਸ਼ ਪੁਨਰਗਠਨ ਸੋਧ ਬਿੱਲ ਅਤੇ ਜਨ ਵਿਸ਼ਵਾਸ ਸੋਧ ਬਿੱਲ ਪ੍ਰਮੁੱਖ ਹਨ।

ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਨਾਲ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿੱਚ ਕਾਰਜ ਉਤਪਾਦਕਤਾ 93 ਪ੍ਰਤੀਸ਼ਤ ਰਹੀ। ਇਸ ਦੌਰਾਨ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਪਾਰਟੀਆਂ ਦੇ ਪ੍ਰਮੁੱਖ ਨੇਤਾ ਸਦਨ ਵਿੱਚ ਮੌਜੂਦ ਰਹੇ।

ਪਹਿਲਾਂ ਇਹ ਸੈਸ਼ਨ ਦੋ ਅਪਰੈਲ ਨੂੰ ਮੁਕੰਮਲ ਹੋਣਾ ਸੀ, ਪਰ ਮਹਿਲਾ ਰਾਖਵਾਂਕਰਨ ਨਾਲ ਸਬੰਧਤ ‘ਸੰਵਿਧਾਨ (131ਵੀਂ) ਸੋਧ ਬਿੱਲ 2026’ ਅਤੇ ਇਸ ਨਾਲ ਸਬੰਧਤ ਦੋ ਹੋਰ ਬਿੱਲਾਂ ਤੇ ਚਰਚਾ ਕਰਨ ਅਤੇ ਇਨ੍ਹਾਂ ਨੂੰ ਪਾਸ ਕਰਾਉਣ ਦੇ ਮਕਸਦ ਨਾਲ ਸੈਸ਼ਨ ਨੂੰ ਵਧਾ ਦਿੱਤਾ ਗਿਆ ਅਤੇ 16 ਤੋਂ 18 ਅਪਰੈਲ ਤੱਕ ਤਿੰਨ ਦਿਨਾਂ ਦੀ ਵਿਸ਼ੇਸ਼ ਬੈਠਕ ਬੁਲਾਈ ਗਈ ਸੀ।

ਹਾਲਾਂਕਿ ਇਹ ਸੰਵਿਧਾਨਕ ਸੋਧ ਬਿੱਲ ਪਾਸ ਨਹੀਂ ਹੋ ਸਕਿਆ। ਬਿੱਲ ਤੇ ਹੋਈ ਵੋਟਿੰਗ ਦੌਰਾਨ ਇਸ ਦੇ ਪੱਖ ਵਿੱਚ 298 ਅਤੇ ਵਿਰੋਧ ਵਿੱਚ 230 ਵੋਟਾਂ ਪਈਆਂ। ਲੋਕ ਸਭਾ ਵਿੱਚ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ।

ਇਸ ਤੋਂ ਇਲਾਵਾ ਰਾਜ ਸਭਾ ਦੀ ਬੈਠਕ ਵੀ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਉੱਚ ਸਦਨ ਦੇ 270ਵੇਂ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਦ ਦੇ ਤਿੰਨੋਂ ਸੈਸ਼ਨਾਂ ਵਿੱਚ ਬਜਟ ਸੈਸ਼ਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਕਿਉਂਕਿ ਇਹ ਨਾ ਸਿਰਫ਼ ਸਭ ਤੋਂ ਲੰਬਾ ਸੈਸ਼ਨ ਹੁੰਦਾ ਹੈ, ਸਗੋਂ ਦੇਸ਼ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ਵਿੱਚ ਵੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

Continue Reading

National

ਕੁੱਲੂ ਵਿੱਚ ਜ਼ਮੀਨ ਖਿਸਕਣ ਕਾਰਨ ਕਾਰ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ

Published

on

By

ਕੁੱਲੂ, 18 ਅਪ੍ਰੈਲ (ਸ.ਬ.) ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅਚਾਨਕ ਜ਼ਮੀਨ ਖਿਸਕਣ ਕਾਰਨ ਸੜਕ ਤੇ ਇੱਕ ਵਾਹਨ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਖੁਸ਼ਕਿਸਮਤੀ ਨਾਲ, ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਪੋਰਟਾਂ ਅਨੁਸਾਰ, ਇਹ ਘਟਨਾ ਮਣੀਕਰਨ-ਬਰਸ਼ੈਣੀ ਸੜਕ ਤੇ ਘਾਟੀਗੜ੍ਹ ਦੇ ਨੇੜੇ ਵਾਪਰੀ ਹੈ।

ਜ਼ਿਕਰਯੋਗ ਹੈ ਕਿ ਸ਼ੁਰੂ ਵਿੱਚ ਪਹਾੜੀ ਤੋਂ ਹਲਕਾ ਮਲਬਾ ਡਿੱਗਣਾ ਸ਼ੁਰੂ ਹੋ ਗਿਆ, ਜਿਸ ਕਾਰਨ ਡਰਾਈਵਰ ਸੁਚੇਤ ਹੋ ਗਿਆ ਅਤੇ ਉਹ ਤੁਰੰਤ ਗੱਡੀ ਤੋਂ ਬਾਹਰ ਨਿਕਲ ਗਿਆ। ਕੁਝ ਪਲਾਂ ਬਾਅਦ ਭਾਰੀ ਪੱਥਰ ਡਿੱਗਣੇ ਸ਼ੁਰੂ ਹੋ ਗਏ, ਜਿਸ ਨਾਲ ਉਕਤ ਸਥਾਨ ਵਿਚੋਂ ਲੰਘ ਰਹੀ ਇਕ ਗੱਡੀ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਹ ਰਾਹਤ ਦੀ ਗੱਲ ਹੈ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘਾਟੀਗੜ੍ਹ ਇਲਾਕਾ ਜ਼ਮੀਨ ਖਿਸਕਣ ਲਈ ਬਹੁਤ ਕਮਜ਼ੋਰ ਹੋ ਗਿਆ ਹੈ। ਇੱਥੇ ਅਕਸਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਇਹ ਰਸਤਾ ਹੁਣ ਰਾਹਗੀਰਾਂ ਅਤੇ ਸੈਲਾਨੀਆਂ ਲਈ ਜੋਖਮ ਭਰਿਆ ਬਣ ਗਿਆ ਹੈ।

Continue Reading

National

ਪੁਣੇ ਵਿੱਚ ਹਵਾਈ ਸੈਨਾ ਦੇ ਜਹਾਜ਼ ਦੀ ‘ਹਾਰਡ ਲੈਂਡਿੰਗ’

Published

on

By

ਪੁਣੇ, 18 ਅਪ੍ਰੈਲ (ਸ.ਬ.) ਪੁਣੇ ਹਵਾਈ ਅੱਡੇ ਦਾ ਰਨਵੇਅ ਬੀਤੀ ਦੇਰ ਰਾਤ ਇਕ ਆਈ.ਏ.ਐਫ਼.ਜਹਾਜ਼ ਵਲੋਂ ਸਖ਼ਤ ਲੈਂਡਿੰਗ ਕਰਨ ਤੋਂ ਬਾਅਦ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ। ਭਾਰਤੀ ਹਵਾਈ ਸੈਨਾ ਦੇ ਅਨੁਸਾਰ ਇਸ ਘਟਨਾ ਕਾਰਨ ਹਵਾਈ ਅੱਡੇ ਤੇ ਉਡਾਣ ਸੰਚਾਲਨ ਅੱਠ ਘੰਟਿਆਂ ਲਈ ਪ੍ਰਭਾਵਿਤ ਰਿਹਾ।

ਆਈ.ਏ.ਐਫ਼. ਦੇ ਅਨੁਸਾਰ ਲੈਂਡਿੰਗ ਘਟਨਾ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਰਨਵੇ ਨੂੰ ਤੁਰੰਤ ਬੰਦ ਕਰਨਾ ਪਿਆ। ਜਹਾਜ਼ ਦਾ ਅਮਲਾ ਸੁਰੱਖਿਅਤ ਹੈ ਤੇ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਅੱਜ ਸਵੇਰੇ 7:30 ਵਜੇ ਤੋਂ ਬਾਅਦ ਹਵਾਈ ਅੱਡੇ ਤੇ ਉਡਾਣ ਸੰਚਾਲਨ ਆਮ ਵਾਂਗ ਸ਼ੁਰੂ ਹੋ ਗਿਆ। ਹਵਾਈ ਅੱਡੇ ਦੇ ਨਿਰਦੇਸ਼ਕ ਦੇ ਅਨੁਸਾਰ ਪੰਜ ਏਅਰਲਾਈਨਾਂ ਦੀਆਂ 91 ਉਡਾਣਾਂ ਨੂੰ ਰੱਦ ਕਰਨਾ ਪਿਆ।

ਰੱਦ ਕੀਤੀਆਂ ਗਈਆਂ ਉਡਾਣਾਂ ਵਿਚ ਇੰਡੀਗੋ ਦੀਆਂ 65 ਉਡਾਣਾਂ, ਏਅਰ ਇੰਡੀਆ ਦੀਆਂ ਛੇ, ਸਪਾਈਸਜੈਟ ਦੀਆਂ ਪੰਜ, ਅਕਾਸਾ ਏਅਰ ਦੀਆਂ ਪੰਜ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ 10 ਉਡਾਣਾਂ ਸ਼ਾਮਿਲ ਹਨ। ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਬੀਤੀ ਰਾਤ ਲਗਭਗ 10:25 ਵਜੇ ਇਕ ਲੜਾਕੂ ਜਹਾਜ਼ ਦਾ ਅੰਡਰਕੈਰੇਜ (ਲੈਂਡਿੰਗ ਗੀਅਰ) ਲੈਂਡਿੰਗ ਦੌਰਾਨ ਫੇਲ੍ਹ ਹੋ ਗਿਆ, ਜਿਸ ਕਾਰਨ ਰਨਵੇਅ ਤੇ ਰੁਕਾਵਟ ਆ ਗਈ।

Continue Reading

Latest News

Trending