International
ਰੂਸ ਵਿੱਚ 8.8 ਦੀ ਤੀਬਰਤਾ ਨਾਲ ਮਹਿਸੂਸ ਹੋਏ ਭੂਚਾਲ ਦੇ ਝਟਕੇ, ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ ਦੀ ਚੇਤਾਵਨੀ
ਟੋਕੀਓ, 30 ਜੁਲਾਈ (ਸ.ਬ.) ਰੂਸ ਦੇ ਪੂਰਬ ਵਿੱਚ ਅੱਜ ਤੜਕੇ ਕਾਮਚਟਕਾ ਪ੍ਰਾਇਦੀਪ ਨੇੜੇ 8.8 ਤੀਬਰਤਾ ਦੇ ਭੂਚਾਲ ਕਾਰਨ ਉੱਤਰੀ ਪ੍ਰਸ਼ਾਂਤ ਵਿੱਚ ਚਾਰ ਚਾਰ ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਈਆਂ, ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ, ਜਾਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਜਪਾਨ ਨੇ ਇਹਤਿਆਤ ਵਜੋਂ ਫੁਕੂਸ਼ੀਮਾ ਵਿਚਲੇ ਪਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਹੈ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ ਪੰਜ ਵਜੇ ਦੇ ਕਰੀਬ ਆਇਆ ਤੇ ਭੂਚਾਲ ਦਾ ਕੇਂਦਰ ਸਮੁੰਦਰ ਵਿਚ 19 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਹ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਜਾਪਦਾ ਹੈ। ਮਾਰਚ 2011 ਵਿੱਚ ਉੱਤਰ-ਪੂਰਬੀ ਜਾਪਾਨ ਵਿੱਚ ਆਏ ਭੂਚਾਲ ਦੀ ਤੀਬਰਤਾ 9.0 ਸੀ ਅਤੇ ਇਸ ਨਾਲ ਇੱਕ ਵੱਡੀ ਸੁਨਾਮੀ ਆਈ ਜਿਸ ਨੇ ਫੁਕੂਸ਼ੀਮਾ ਦਾਇਚੀ ਪਰਮਾਣੂ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ।
ਬੀਤੇ ਦਿਨ ਹਵਾਈ ਦੀ ਰਾਜਧਾਨੀ ਹੋਨੋਲੂਲੂ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜੇ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਹਦਾਇਤ ਕੀਤੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ, ਕਰੀਬ 30 ਸੈਂਟੀਮੀਟਰ ਉੱਚੀ, ਹੋਕਾਈਡੋ ਦੇ ਪੂਰਬੀ ਤੱਟ ਤੇ ਨੇਮੂਰੋ ਤੱਕ ਪਹੁੰਚ ਗਈ ਸੀ। ਕਾਮਚਟਕਾ ਪ੍ਰਾਇਦੀਪ ਨੇੜੇ ਰੂਸੀ ਖੇਤਰ ਵਿੱਚ ਨੁਕਸਾਨ ਅਤੇ ਨਿਕਾਸੀ ਦੀਆਂ ਰਿਪੋਰਟਾਂ ਹਨ, ਜਿੱਥੇ ਭੂਚਾਲ ਦਾ ਕੇਂਦਰ ਸੀ।
ਸਥਾਨਕ ਗਵਰਨਰ ਵੈਲੇਰੀ ਲਿਮਾਰੈਂਕੋ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ ਪ੍ਰਸ਼ਾਂਤ ਮਹਾਸਾਗਰ ਵਿੱਚ ਰੂਸ ਦੇ ਕੁਰਿਲ ਟਾਪੂਆਂ ਤੇ ਮੁੱਖ ਬਸਤੀ, ਸੇਵੇਰੋ-ਕੁਰਿਲਸਕ ਦੇ ਸਾਹਿਲੀ ਖੇਤਰ ਤੱਕ ਪਹੁੰਚੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਸੁਰੱਖਿਅਤ ਹਨ ਅਤੇ ਲਹਿਰਾਂ ਦਾ ਖ਼ਤਰਾ ਟਲ ਜਾਣ ਤੱਕ ਉਹ ਉੱਚੀਆਂ ਥਾਵਾਂ ਤੇ ਰਹਿਣਗੇ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ, ਚਿਲੀ, ਜਾਪਾਨ ਅਤੇ ਸੋਲੋਮਨ ਟਾਪੂਆਂ ਦੇ ਕੁਝ ਸਾਹਿਲੀ ਖੇਤਰਾਂ ਵਿੱਚ ਲਹਿਰਾਂ ਦੇ ਪੱਧਰ ਤੋਂ ਇੱਕ ਤੋਂ ਤਿੰਨ ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਰੂਸ ਅਤੇ ਇਕੁਆਡੋਰ ਦੇ ਕੁਝ ਸਾਹਿਲੀ ਖੇਤਰਾਂ ਵਿੱਚ ਤਿੰਨ ਮੀਟਰ ਤੋਂ ਉੱਚੀਆਂ ਲਹਿਰਾਂ ਉੱਠਣ ਦੀ ਉਮੀਦ ਹੈ।
ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਭੂਚਾਲ ਕਾਰਨ ਸੁਨਾਮੀ ਆਈ ਹੈ, ਜਿਸ ਨਾਲ ਸਾਰੇ ਹਵਾਈ ਟਾਪੂਆਂ ਦੇ ਸਾਹਿਲੀ ਖੇਤਰਾਂ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਾਪਾਨੀ ਤੇ ਅਮਰੀਕੀ ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਜਾਪਾਨ ਦੇ ਸਮੇਂ ਮੁਤਾਬਕ ਅੱਜ ਸਵੇਰੇ 8:25 ਵਜੇ ਆਏ ਭੂਚਾਲ ਦੀ ਮੁੱਢਲੀ ਤੀਬਰਤਾ 8.0 ਸੀ। ਅਮਰੀਕੀ ਭੂਵਿਗਿਆਨੀ ਸਰਵੇਖਣ ਨੇ ਦੱਸਿਆ ਦੀ ਭੂਚਾਲ ਦੀ ਤੀਬਰਤਾ 8.8 ਸੀ ਤੇ ਇਹ 20.7 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਹ ਭੂਚਾਲ ਰੂਸੀ ਸ਼ਹਿਰ ਪੇਤਰੋਪਾਵਲੋਵਸਕ-ਕਾਮਚਤਸਕੀ ਤੋਂ ਕਰੀਬ 119 ਕਿਲੋਮੀਟਰ ਦੂਰ ਆਇਆ।
ਇਸ ਸ਼ਹਿਰ ਦੀ ਆਬਾਦੀ 180,000 ਹੈ। ਭੂਚਾਲ ਦੇ ਕੇਂਦਰ ਨੇੜੇ ਸਭ ਤੋਂ ਵੱਡੇ ਸ਼ਹਿਰ ਪੇਤਰੋਪਾਵਲੋਵਸਕ-ਕਾਮਚਤਸਕੀ ਤੋਂ ਰਿਪੋਰਟ ਦਿੱਤੀ ਕਿ ਬਹੁਤ ਸਾਰੇ ਲੋਕ ਜੁੱਤੀਆਂ ਅਤੇ ਢੁਕਵੇਂ ਕੱਪੜਿਆਂ ਤੋਂ ਬਿਨਾਂ ਸੜਕਾਂ ਤੇ ਨਿਕਲ ਆਏ। ਘਰਾਂ ਦੇ ਅੰਦਰ ਸ਼ੈਲਫਾਂ ਡਿੱਗ ਪਈਆਂ, ਸ਼ੀਸ਼ੇ ਟੁੱਟ ਗਏ, ਇਮਾਰਤਾਂ ਅਤੇ ਕਾਰਾਂ ਜ਼ੋਰਦਾਰ ਢੰਗ ਨਾਲ ਹਿੱਲ ਗਈਆਂ।
ਕਾਮਚਟਕਾ ਖੇਤਰ ਦੀ ਰਾਜਧਾਨੀ ਵਿੱਚ ਬਿਜਲੀ ਬੰਦ ਹੋਣ ਅਤੇ ਮੋਬਾਈਲ ਫੋਨ ਸੇਵਾ ਠੱਪ ਹੋਣ ਦੀ ਵੀ ਰਿਪੋਰਟ ਦਿੱਤੀ। ਇਸ ਨੇ ਇੱਕ ਸਥਾਨਕ ਰੂਸੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸਖਾਲਿਨ ਟਾਪੂ ਦੇ ਵਸਨੀਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਐਮਰਜੈਂਸੀ ਸੇਵਾਵਾਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ।
ਅਲਾਸਕਾ ਵਿੱਚ ਅਮਰੀਕੀ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਨੇ ਅਲਾਸਕਾ ਅਲੂਸ਼ੀਅਨ ਟਾਪੂਆਂ ਦੇ ਕੁਝ ਹਿੱਸਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਅਤੇ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਅਤੇ ਹਵਾਈ ਸਮੇਤ ਪੱਛਮੀ ਤੱਟ ਦੇ ਕੁਝ ਹਿੱਸਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਅਲਾਸਕਾ ਦੇ ਸਾਹਿਲ ਦੇ ਇੱਕ ਵੱਡੇ ਹਿੱਸੇ ਨੂੰ ਵੀ ਕਵਰ ਕਰਦੀ ਹੈ।
ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਦੇਸ਼ ਭਰ ਦੇ ਸਾਹਿਲੀ ਖੇਤਰਾਂ ਲਈ ਮਜ਼ਬੂਤ, ਅਸਾਧਾਰਨ ਅਤੇ ਅਚਾਨਕ ਉੱਚੀਆਂ ਲਹਿਰਾਂ ਦੀ ਚੇਤਾਵਨੀ ਦਿੱਤੀ ਹੈ। ਸਰਕਾਰ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਵੱਲੋਂ ਜਾਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਪਾਣੀ, ਬੀਚਾਂ ਅਤੇ ਸਾਹਿਲੀ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਨਿਊਜ਼ੀਲੈਂਡ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ ਅਤੇ ਭੂਚਾਲ ਦੇ ਕੇਂਦਰ ਤੋਂ ਲਗਭਗ 6,000 ਮੀਲ ਦੂਰ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ, ਕਾਮਚਟਕਾ ਦੇ ਨੇੜੇ ਸਮੁੰਦਰ ਵਿੱਚ ਪੰਜ ਸ਼ਕਤੀਸ਼ਾਲੀ ਭੂਚਾਲ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ 7.4 ਤੀਬਰਤਾ ਦਾ ਸੀ। ਕਾਮਚਟਕਾ ਵਿੱਚ 4 ਨਵੰਬਰ, 1952 ਨੂੰ 9.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਵਿਆਪਕ ਨੁਕਸਾਨ ਹੋਇਆ ਸੀ।
International
ਇੰਡੋਨੇਸ਼ੀਆ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 8 ਵਿਅਕਤੀਆਂ ਦੀ ਮੌਤ
ਜਕਾਰਤਾ, 17 ਅਪ੍ਰੈਲ (ਸ.ਬ.) ਇੰਡੋਨੇਸ਼ੀਆ ਦੇ ਪੱਛਮੀ ਕਾਲੀਮੰਤਨ ਸੂਬੇ ਵਿੱਚ ਦੇ ਬੋਰਨੀਓ ਟਾਪੂ ਤੇ ਬਾਗਾਂ ਦੇ ਉੱਪਰ ਉੱਡ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਹੈਲੀਕਾਪਟਰ ਦਾ ਮਲਬਾ ਬੀਤੇ ਦਿਨ ਇੱਕ ਦੂਰ-ਦੁਰਾਡੇ ਜੰਗਲੀ ਇਲਾਕੇ ਵਿੱਚੋਂ ਬਰਾਮਦ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪੀਟੀ ਮੈਥਿਊ ਏਅਰ ਨੁਸੰਤਾਰਾ ਦੀ ਮਲਕੀਅਤ ਵਾਲਾ ਏਅਰਬੱਸ ਐਚ130 ਜਹਾਜ਼ ਦਾ ਬੀਤੇ ਦਿਨ ਪੱਛਮੀ ਕਾਲੀਮੰਤਨ ਸੂਬੇ ਦੇ ਮੇਲਾਵੀ ਜ਼ਿਲ੍ਹੇ ਤੋਂ ਉਡਾਣ ਭਰਨ ਤੋਂ ਪੰਜ ਮਿੰਟ ਬਾਅਦ ਸੰਪਰਕ ਟੁੱਟ ਗਿਆ। ਜਹਾਜ਼ ਕੁਬੂ ਰਾਇਆ ਜ਼ਿਲ੍ਹੇ ਵਿੱਚ ਇੱਕ ਪਾਮ ਤੇਲ ਦੇ ਬਾਗ ਵੱਲ ਜਾ ਰਿਹਾ ਸੀ। ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਅਤੇ ਆਵਾਜਾਈ ਮੰਤਰਾਲੇ ਅਨੁਸਾਰ ਖੋਜੀਆਂ ਨੇ ਬਾਅਦ ਵਿੱਚ ਸੇਕਾਦੌ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿੱਚ ਮਲਬਾ ਲੱਭਿਆ ਅਤੇ ਦੋ ਚਾਲਕ ਦਲ ਦੇ ਮੈਂਬਰਾਂ ਅਤੇ ਛੇ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਮ੍ਰਿਤਕਾਂ ਵਿੱਚੋਂ ਇੱਕ ਮਲੇਸ਼ੀਆਈ ਨਾਗਰਿਕ ਸੀ।
ਇੰਡੋਨੇਸ਼ੀਆਈ ਹਵਾਈ ਸੈਨਾ ਦੇ ਇੱਕ ਸੁਪਰ ਪੁਮਾ ਹੈਲੀਕਾਪਟਰ ਨੇ ਬੀਤੀ ਦੁਪਹਿਰ ਸਭ ਤੋਂ ਪਹਿਲਾਂ ਮਲਬਾ ਦੇਖਿਆ, ਜੋ ਸੰਪਰਕ ਟੁੱਟਣ ਵਾਲੀ ਆਖਰੀ ਥਾਂ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੁਕਿਤ ਪੁੰਟਕ ਇਲਾਕੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣੀ ਸੀ। ਬਚਾਅ ਅਧਿਕਾਰੀ ਲੈਫਟੀਨੈਂਟ ਕਰਨਲ ਨੂਰਰਾਚਮਨ ਗਿੰਧਾ ਡਰਾਧਿਜ਼ਿਆ ਨੇ ਦੱਸਿਆ ਕਿ ਹੁਣ ਤੱਕ 4 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦਕਿ 3 ਲਾਸ਼ਾਂ ਅਜੇ ਵੀ ਹੈਲੀਕਾਪਟਰ ਦੇ ਮਲਬੇ ਦੇ ਅੰਦਰ ਫਸੀਆਂ ਹੋਈਆਂ ਹਨ। ਇੱਕ ਹੋਰ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ। ਮਰਨ ਵਾਲਿਆਂ ਵਿਚ ਇਕ ਮਲੇਸ਼ੀਆਈ ਨਾਗਰਿਕ ਸੀ। ਹਨੇਰੇ, ਖ਼ਰਾਬ ਮੌਸਮ ਅਤੇ ਮੁਸ਼ਕਿਲ ਭੂਗੋਲਿਕ ਸਥਿਤੀਆਂ ਕਾਰਨ ਬਚਾਅ ਕਾਰਜਾਂ ਨੂੰ ਬੀਤੀ ਰਾਤ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਸੀ, ਜਿਸ ਨੂੰ ਅੱਜ ਸਵੇਰੇ ਮੁੜ ਸ਼ੁਰੂ ਕੀਤਾ ਗਿਆ।
ਪੁਲੀਸ ਅਤੇ ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਦੀਆਂ ਟੀਮਾਂ ਸਥਾਨਕ ਲੋਕਾਂ ਦੀ ਮਦਦ ਨਾਲ ਹਾਦਸੇ ਵਾਲੀ ਥਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪ੍ਰਸ਼ਾਸਨ ਨੇ ਨੇੜਲੇ ਪਿੰਡ ਹੁਲੂ ਪੇਨੀਟੀ ਵਿੱਚ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਹੈ ਤਾਂ ਜੋ ਲਾਸ਼ਾਂ ਨੂੰ ਕੱਢਣ ਤੋਂ ਬਾਅਦ ਤੁਰੰਤ ਅਗਲੀ ਕਾਰਵਾਈ ਕੀਤੀ ਜਾ ਸਕੇ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
International
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ਤੇ ਵਧਾਈ ਦਿੱਤੀ
ਵਾਸ਼ਿੰਗਟਨ, 17 ਅਪ੍ਰੈਲ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਜ਼ਰਬੇਕਾਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤ ਹੋਣ ਤੇ ਵਧਾਈ ਦਿੱਤੀ ਅਤੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ। ਟਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਟਰੰਪ ਨੇ ਸੰਧੂ ਦੇ ਕੂਟਨੀਤਕ ਤਜਰਬੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਟਰੰਪ ਨੇ ਲਿਖਿਆ ਕਿ ਤਰਨਜੀਤ ਸੰਧੂ ਨੂੰ ਦਿੱਲੀ ਦੇ ਨਵੇਂ ਉਪ ਰਾਜਪਾਲ ਬਣਨ ਤੇ ਵਧਾਈਆਂ! ਇੱਕ ਤਜਰਬੇਕਾਰ ਡਿਪਲੋਮੈਟ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸਾਬਕਾ ਰਾਜਦੂਤ ਵਜੋਂ ਉਨ੍ਹਾਂ ਨੇ ਹਮੇਸ਼ਾ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਡੂੰਘੀ ਵਚਨਬੱਧਤਾ ਦਿਖਾਈ ਹੈ। ਮੈਂ ਦਿੱਲੀ ਦੀ ਤਰੱਕੀ ਦੀ ਅਗਵਾਈ ਕਰਨ ਅਤੇ ਵਿਸ਼ਵਵਿਆਪੀ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।
ਇਸ ਦੌਰਾਨ ਦਿੱਲੀ ਦੇ ਐਲ ਜੀ ਸੰਧੂ ਨੇ ਅਮਰੀਕੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਜਸ਼ਨਾਂ ‘ਫ੍ਰੀਡਮ 250’ ਵਿੱਚ ਭਾਰਤ-ਅਮਰੀਕਾ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ, ਜੋ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸ਼ੁਰੂ ਕੀਤੇ ਗਏ ਸਨ। ਲਾਂਚ ਈਵੈਂਟ ਵਿੱਚ ਸ਼ਾਮਲ ਹੋਏ ਸੰਧੂ ਨੇ ਕਿਹਾ ਕਿ ਇਸ ਰੁਝੇਵੇਂ ਨੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ, ਖਾਸ ਕਰਕੇ ਨਿਵੇਸ਼ ਅਤੇ ਤਕਨਾਲੋਜੀ ਵਿੱਚ ਡੂੰਘਾ ਕਰਨ ਦਾ ਮੌਕਾ ਦਿੱਤਾ ਹੈ।
International
ਆਰਟੇਮਿਸ 2 ਮਿਸ਼ਨ ਦੇ 4 ਪੁਲਾੜ ਯਾਤਰੀ ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਪਰਤੇ
ਵਾਸ਼ਿੰਗਟਨ, 11 ਅਪ੍ਰੈਲ (ਸ.ਬ.) ਨਾਸਾ ਦੇ ਆਰਟੇਮਿਸ 2 ਮਿਸ਼ਨ ਦੇ ਚਾਰ ਪੁਲਾੜ ਯਾਤਰੀ ਚੰਦਰਮਾ ਦੀ ਹੱਦ ਨੂੰ ਛੂਹਣ ਤੋਂ ਬਾਅਦ ਧਰਤੀ ਤੇ ਵਾਪਸ ਆ ਗਏ ਹਨ। ਉਨ੍ਹਾਂ ਦਾ ਓਰੀਅਨ ਕੈਪਸੂਲ ਅੱਜ ਸਵੇਰੇ 5:37 ਵਜੇ ਸੈਨ ਡਇਏਗੋ, ਅਮਰੀਕਾ ਦੇ ਤੱਟ ਤੇ ਪ੍ਰਸ਼ਾਂਤ ਮਹਾਸਾਗਰ ਤੇ ਉਤਰਿਆ। ਇਹ ਮਿਸ਼ਨ 2 ਅਪ੍ਰੈਲ ਨੂੰ ਲਾਂਚ ਕੀਤਾ ਗਿਆ ਸੀ।
1972 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਨੁੱਖ ਚੰਦਰਮਾ ਦੇ ਇੰਨੇ ਨੇੜੇ ਪਹੁੰਚੇ ਹਨ। 6 ਅਪ੍ਰੈਲ ਨੂੰ ਆਰਟੇਮਿਸ 2 ਦੇ ਪੁਲਾੜ ਯਾਤਰੀਆਂ ਨੇ ਕਿਸੇ ਵੀ ਮਨੁੱਖੀ ਪੁਲਾੜ ਮਿਸ਼ਨ ਲਈ ਧਰਤੀ ਤੋਂ ਸਭ ਤੋਂ ਦੂਰੀ ਦਾ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੇ ਚੰਦਰਮਾ ਦੇ ਹਨੇਰੇ ਪਾਸੇ ਦੀ ਫੋਟੋ ਵੀ ਲਈ।
ਮਿਸ਼ਨ ਦਾ ਉਦੇਸ਼ ਪੁਲਾੜ ਯਾਨ ਦੇ ਜੀਵਨ ਸਹਾਇਤਾ ਪ੍ਰਣਾਲੀ ਦੀ ਜਾਂਚ ਕਰਨਾ ਸੀ। ਨਾਸਾ ਇਹ ਦੇਖਣਾ ਚਾਹੁੰਦਾ ਸੀ ਕਿ ਮਨੁੱਖਾਂ ਲਈ ਪੁਲਾੜ ਵਿਚ ਰਹਿਣਾ ਕਿੰਨਾ ਸੁਰੱਖਿਅਤ ਹੈ। ਪੁਲਾੜ ਯਾਨ ਅਜੇ ਚੰਦਰਮਾ ਦੀ ਸਤ੍ਹਾ ਤੇ ਨਹੀਂ ਉਤਰਿਆ ਹੈ, ਪਰ ਇਹ ਭਵਿੱਖ ਵਿਚ ਮਨੁੱਖੀ ਬਸਤੀਆਂ ਲਈ ਰਾਹ ਪੱਧਰਾ ਕਰੇਗਾ।
ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਣ ਤੇ ਓਰੀਅਨ ਪੁਲਾੜ ਯਾਨ ਦੀ ਗਤੀ 40,000 ਤੋਂ 42,000 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਆਉਣ ਵਾਲੇ ਪੁਲਾੜ ਯਾਨ ਨਾਲੋਂ ਕਿਤੇ ਜ਼ਿਆਦਾ ਹੈ। ਇਸ ਪੁਲਾੜ ਯਾਨ ਨੂੰ ਵਿਸ਼ੇਸ਼ ਤੌਰ ਤੇ ਤੇਜ਼ ਗਤੀ ਅਤੇ ਗੁਰੂਤਾ ਦੁਆਰਾ ਪੈਦਾ ਹੋਣ ਵਾਲੇ ਭਾਰੀ ਦਬਾਅ ਅਤੇ ਗਰਮੀ ਦਾ ਸਾਹਮਣਾ ਕਰਨ ਲਈ ਮਜ਼ਬੂਤ ਬਣਾਇਆ ਗਿਆ ਸੀ।
-
International2 months ago
ਇਰਾਨ ਵਿੱਚ ਮੌਜੂਦ ਹਨ 10,000 ਤੋਂ ਵਧੇਰੇ ਭਾਰਤੀ
-
International2 months agoਲੰਡਨ ਵਿੱਚ ਮਕਾਨ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
National2 months agoਛਿੜ ਗਿਆ ਵਿਸ਼ਵ ਯੁੱਧ : ਇਜ਼ਰਾਈਲ ਵੱਲੋਂ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ਤੇ ਹਵਾਈ ਹਮਲਾ
-
Mohali4 weeks agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Chandigarh2 months ago
ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲਿਆ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
