Connect with us

Mohali

ਪੁਲੀਸ ਵਲੋਂ ਜ਼ਮੀਨੀ ਧੋਖਾਧੜੀ ਕਰਨ ਵਾਲੇ ਗੈਂਗ ਦੇ 5 ਵਿਅਕਤੀ ਗ੍ਰਿਫਤਾਰ

Published

on

 

 

32.50 ਲੱਖ ਰੁਪਏ ਤੇ 5 ਗੱਡੀਆਂ ਬਰਾਮਦ

ਐਸ ਏ ਐਸ ਨਗਰ, 6 ਅਗਸਤ (ਸ.ਬ.) ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲੀਸ ਨੇ ਜ਼ਮੀਨੀ ਧੋਖਾਧੜੀ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਪਾਸੋਂ 32.50 ਲੱਖ ਰੁਪਏ ਅਤੇ 5 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ (ਦਿਹਾਤੀ) ਐਸ. ਏ. ਐਸ. ਨਗਰ, ਮਨਪ੍ਰੀਤ ਸਿੰਘ ਨੇ ਦੱਸਿਆ ਗਿਆ ਕਿ ਅਮਰਜੀਤ ਸਿੰਘ ਵਾਸੀ ਪਿੰਡ ਘੜੂੰਆ, ਤਹਿਸੀਲ ਖਰੜ, ਜਿਲ੍ਹਾ ਐਸ.ਏ.ਐਸ.ਨਗਰ ਵੱਲੋਂ ਜਗਦੀਸ਼ ਕੁਮਾਰ ਵਾਸੀ ਪਿੰਡ ਕਲਹੇੜ੍ਹੀ, ਥਾਣਾ ਸਿਟੀ ਮੋਰਿੰਡਾ, ਜਿਲ੍ਹਾ ਰੂਪਨਗਰ (ਜਾਅਲੀ ਨਾਮ ਜੀਤ ਸਿੰਘ ਵਾਸੀ ਪਿੰਡ ਝੂੰਗੀਆਂ, ਖਰੜ) ਅਤੇ ਅਵਤਾਰ ਸਿੰਘ, ਵਾਸੀ ਪਿੰਡ ਦਿਆਲਪੁਰ, ਥਾਣਾ ਜੀਰਕਪੁਰ ਹਾਲ ਵਾਸੀ ਖਰੜ (ਜਾਅਲੀ ਨਾਮ ਬਹਾਦਰ ਸਿੰਘ ਵਾਸੀ ਪਿੰਡ ਲੁਹਾਰ ਮਾਜਰਾ ਕਲਾਂ, ਜਿਲ੍ਹਾ ਫਤਿਹਗੜ੍ਹ ਸਾਹਿਬ) ਅਤੇ (ਜਾਅਲੀ ਨਾਮ ਗੁਰਮੀਤ ਸਿੰਘ) ਵਾਸੀ ਪਿੰਡ ਸੰਤੇ ਮਾਜਰਾ ਖਰੜ ਦੇ ਖਿਲਾਫ ਇੱਕ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿੱਚ ਦੂਜੀ ਧਿਰ ਵੱਲੋਂ ਉਸ ਨੂੰ ਇੱਕ ਜਮੀਨ ਪਿੰਡ ਲੁਹਾਰ ਮਾਜਰਾ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵਿਖਾਈ ਗਈ ਅਤੇ ਉਕਤ ਵਿਅਕਤੀ ਆਪਣੇ ਆਪ ਨੂੰ ਜਮੀਨ ਦਾ ਮਾਲਕ ਦੱਸਦੇ ਹੋਏ, ਉਸ ਪਾਸੋਂ ਪੈਸੇ ਵਸੂਲ ਕੀਤੇ ਗਏ ਤੇ ਇੱਕ ਫਰਜ਼ੀ ਬਿਆਨਾ ਕਰ ਲਿਆ ਗਿਆ।

ਉਹਨਾਂ ਦੱਸਿਆ ਕਿ ਦਰਖਾਸਤ ਕਰਤਾ ਨੂੰ ਸ਼ੱਕ ਹੋਇਆ ਕਿ ਕੀਤਾ ਗਿਆ ਬਿਆਨਾ ਫਰਜ਼ੀ ਹੈ, ਜਿਸ ਬਾਰੇ ਉਸ ਵੱਲੋਂ ਪੁਲੀਸ ਨੂੰ ਇਤਲਾਹ ਦਿੱਤੀ ਗਈ। ਇਸ ਸੰਬੰਧੀ ਪੁਲੀਸ ਵਲੋਂ ਮੁੱਢਲੀ ਜਾਂਚ ਤੋਂ ਬਾਅਦ ਬੀ ਐਨ ਐਸ ਦੀ ਧਾਰਾ 319(2), 318(4) 316(2), 336(2), 61(2) ਤਹਿਤ ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਮੁਲਜਮ ਜਗਦੀਸ਼ ਕੁਮਾਰ ਅਤੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।

ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੀ ਪੁੱਛਗਿੱਛ ਦੌਰਾਨ ਕੁਲਵਿੰਦਰ ਸਿੰਘ ਉਰਫ਼ ਕਾਲੀ ਵਾਸੀ ਪਿੰਡ ਬਡਵਾਲਾ, ਥਾਣਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮਨੀ ਮੋਰਿੰਡਾ, ਗੁਰਭੇਜ ਸਿੰਘ ਅਤੇ ਮੰਗੇ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਆਰੋਪੀ ਤੋਂ ਇੱਕ ਹੌਂਡਾ ਅਮੇਜ਼ ਕਾਰ ਬਰਾਮਦ ਕੀਤੀ ਗਈ।

ਉਹਨਾਂ ਦੱਸਿਆ ਕਿ ਮਾਮਲੇ ਦੇ ਆਰੋਪੀ ਭੁਪੇਸ਼ ਮਹਿਤਾ ਉਰਫ ਮਨੀ ਨੂੰ ਬਰੀਜ਼ਾ ਕਾਰ ਸਮੇਤ ਅਤੇ ਆਰੋਪੀ ਜਗਦੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਤੋਂ ਸਕੋਡਾ ਕਾਰ ਬ੍ਰਾਮਦ ਕੀਤੀ ਗਈ ਅਤੇ ਉਨ੍ਹਾਂ ਪਾਸੋਂ ਹੁਣ ਤੱਕ 32,50,000/-ਰੁਪਏ ਦੀ ਰਿਕਵਰੀ ਕਰਵਾਈ ਗਈ। ਉਹਨਾਂ ਦੱਸਿਆ ਕਿ ਮਾਮਲੇ ਦੇ ਆਰੋਪੀ ਗੁਰਬਾਜ ਸਿੰਘ ਉਰਫ਼ ਗੁਰਭੇਜ ਸਿੰਘ ਨੂੰ ਇੱਕ ਕਾਰ ੋੋਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦੋਂਕਿ ਕੁਲਵਿੰਦਰ ਸਿੰਘ ਉਰਫ ਕਾਲੀ ਵਾਸੀ ਪਿੰਡ ਲੁਹਾਰ ਮਾਜਰਾ ਕਲਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਗ੍ਰਿਫਤਾਰੀ ਬਾਕੀ ਹੈ।

 

Continue Reading

Mohali

ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡ ਕੁਰੜਾ, ਢੇਲਪੁਰ ਅਤੇ ਮੌਜਪੁਰ ਵਿਖੇ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੇਰਾ ਘਰ -ਮੇਰਾ ਨਾਮ ਮੁਹਿੰਮ ਦੇ ਤਹਿਤ ਪਿੰਡ ਕੁਰੜਾ, ਢੇਲਪੁਰ ਅਤੇ ਮੌਜਪੁਰ ਵਿਖੇ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਉਹਨਾਂ ਕਿਹਾ ਕਿ ਪਿੰਡਾਂ ਵਿੱਚ ਜਗ੍ਹਾ ਨੂੰ ਲੈ ਕੇ ਕਾਫੀ ਝਗੜੇ ਝਮੇਲੇ ਹੁੰਦੇ ਰਹਿੰਦੇ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅੱਜ ਇਹਨਾਂ ਪਿੰਡਾਂ ਦੇ 560 ਦੇ ਕਰੀਬ ਪਰਿਵਾਰਾਂ ਨੂੰ ਉਹਨਾਂ ਦੀ ਮਲਕੀਅਤ ਦੇ ਨਾਲ ਸੰਬੰਧਿਤ ਪ੍ਰੋਪਰਟੀ ਕਾਰਡ ਤਕਸੀਮ ਕੀਤੇ ਗਏ ਹਨ ਅਤੇ ਇਸ ਨਾਲ ਹੁਣ ਇਹ ਉਹਨਾਂ ਦੀ ਆਪਣੀ ਮਲਕੀਅਤ ਬਣ ਜਾਵੇਗੀ, ਜਿਸ ਵਿੱਚ ਉਹਨਾਂ ਨੂੰ ਕਿਸੇ ਵੀ ਕੰਮ ਦੇ ਲਈ ਅਤੇ ਨਵਾਂ ਕੰਮ ਸ਼ੁਰੂ ਕਰਨ ਦੇ ਲਈ ਕਰਜ਼ਾ ਲੈਣ ਵਿੱਚ ਸਹੂਲਤ ਹੋਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਚੋਣਾਂ ਮੌਕੇ ਪੰਜਾਬ ਵਾਸੀਆਂ ਦੇ ਨਾਲ ਕੀਤੇ ਗਏ ਸਾਰੇ ਵਾਇਦੇ ਪੂਰੇ ਕੀਤੇ ਜਾ ਚੁੱਕੇ ਹਨੋ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਦੇ ਲਈ ਲਗਾਤਾਰ ਕੰਮ ਜਾਰੀ ਹੈ। ਉਹਨਾਂ ਕਿਹਾ ਕਿ ਮੁਹਾਲੀ ਤੋਂ ਵਿਧਾਇਕ ਸz. ਕੁਲਵੰਤ ਸਿੰਘ ਵੱਲੋਂ ਹਮੇਸ਼ਾ ਸਾਫ- ਸੁਥਰੀ ਰਾਜਨੀਤੀ ਕੀਤੀ ਗਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਨ ਨੂੰ ਪਹਿਲ ਦਿੱਤੀ ਹੈ।

ਇਸ ਮੌਕੇ ਸਰਪੰਚ ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ ਕਰੜਾ, ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵੀ ਹਾਜ਼ਰ ਸਨ।

Continue Reading

Mohali

ਮੁਹਾਲੀ ਵਿੱਚ ਪ੍ਰਵਾਸੀ ਮੰਗਤਿਆਂ ਦਾ ਗਿਰੋਹ ਸਰਗਰਮ

Published

on

By

ਛੋਟੇ ਛੋਟੇ ਬੱਚਿਆਂ ਦੀ ਆੜ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਮੰਗਦੇ ਹਨ ਭੀਖ

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਪ੍ਰਵਾਸੀ ਮੰਗਤਿਆਂ ਦਾ ਗਿਰੋਹ ਸਰਗਰਮ ਹੈ ਜੋ ਛੋਟੇ ਛੋਟੇ ਬੱਚਿਆਂ ਦੀ ਆੜ ਵਿੱਚ ਮੁੱਖ ਸੜਕਾਂ ਦੇ ਨਾਲ ਨਾਲ ਭੀਖ ਮੰਗਦਾ ਹੈ। ਇਹ ਭਿਖਾਰੀ ਸੜਕ ਦੇ ਕਿਨਾਰੇ ਖੜ੍ਹ ਜਾਂਦੇ ਹਨ ਅਤੇ ਜਦੋਂ ਕੋਈ ਵਾਹਨ ਆਉਂਦਾ ਹੈ ਤਾਂ ਅਚਾਨਕ ਅੱਗੇ ਆ ਕੇ ਭੀਖ ਮੰਗਣ ਲੱਗ ਜਾਂਦੇ ਹਨ ਅਤੇ ਇਹਨਾਂ ਕਾਰਨ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ।

ਇਸ ਸੰਬੰਧੀ ਸਮਾਜਸੇਵੀ ਆਗੂ ਸz. ਜਤਿੰਦਰ ਆਨੰਦ ਕਹਿੰਦੇ ਹਨ ਕਿ ਇਹ ਪ੍ਰਵਾਸੀ ਸੜਕਾਂ ਕਿਨਾਰੇ ਹੀ ਖਾਣਾ ਪੀਣਾ ਤੇ ਰੋਜ਼ਮਰਾ ਦੇ ਕੰਮ ਕਰਦੇ ਹਨ ਪਰ ਪ੍ਰਸ਼ਾਸਨ ਦਾ ਧਿਆਨ ਇਸ ਸਮਸਿਆ ਵੱਲ ਨਹੀਂ ਗਿਆ। ਇਹ ਮੰਗਤੇ ਤੁਰੇ ਜਾਂਦੇ ਆਮ ਲੋਕ, ਪਰਿਵਾਰਾਂ ਦੇ ਪਿੱਛੇ ਆਪਣੇ ਨੰਗ ਧੜੰਗ ਬੱਚਿਆਂ ਨੂੰ ਭੇਜ ਦਿੰਦੇ ਹਨ ਜਿਹੜੇ ਉਹਨਾਂ ਤੋਂ ਭੀਖ ਮੰਗਦੇ ਹਨ ਅਤੇ ਅਕਸਰ ਲੋਕ ਇਹਨਾਂ ਤੇ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਾ ਕੁੱਝ ਦੇ ਦਿੰਦੇ ਹਨ।

ਵਸਨੀਕਾਂ ਅਨੁਸਾਰ ਇਹ ਪ੍ਰਵਾਸੀ ਸ਼ਾਮ ਵੇਲੇ ਸ਼ਰਾਬ, ਮੀਟ ਤੇ ਹੋਰ ਨਸ਼ਿਆਂ ਵਿੱਚ ਮਸਤ ਰਹਿੰਦੇ ਹਨ ਅਤੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪਹੁੰਚ ਕੇ ਭੀਖ ਮੰਗਣ ਲੱਗ ਜਾਂਦੇ ਹਨ ਜਿਸ ਕਾਰਨ ਮਾਰਕੀਟਾਂ ਵਿੱਚ ਆਉਂਦੇ ਖਰੀਦਦਾਰਾਂ ਅਤੇ ਦੁਕਾਨਦਾਰ ਨੂੰ ਤੰਗ ਹੋਣਾ ਪੈਂਦਾ ਹੈ। ਵਸਨੀਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦੇ ਹਲ ਲਈ ਠੋਸ ਕਾਰਵਾਈ ਕੀਤੀ ਜਾਵੇ ਤਾਂ ਜੋ ਤੋਂ ਜਨਤਾ ਨੂੰ ਇਹਨਾਂ ਤੋਂ ਛੁਟਕਾਰਾ ਮਿਲੇ।

Continue Reading

Mohali

ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਮੀਟਿੰਗ ਇੰਜ: ਪੀ ਐਸ ਵਿਰਦੀ ਪ੍ਰੈਜ਼ੀਡੈਂਟ ਦੀ ਪ੍ਰਧਾਨਗੀ ਵਿੱਚ, ਧਰਾਨਾ ਭਵਨ ਫੇਜ਼ 5 ਵਿਖੇ ਹੋਈ, ਜਿਸ ਵਿਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕਰਨ ਉਪਰੰਤ ਬਣਦੀ ਕਾਰਵਾਈ ਕਰਨ ਲਈ ਸਰਵਸੰਮਤੀ ਨਾਲ ਫੈਸਲੇ ਲਏ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਕਿਹਾ ਗਿਆ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਦੀ ਪਾਲਿਸੀ ਮੁਤਾਬਿਕ ਖਪਤਕਾਰਾਂ ਦੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਪੋਲਾਂ ਤੇ ਬਕਸਿਆਂ ਵਿੱਚ ਲਗਾਏ ਜਾਂਦੇ ਹਨ ਅਤੇ ਨਿਯਮਾਂ ਮੁਤਾਬਕ ਬਕਸੇ ਸੀਲ ਹੋਣੇ ਚਾਹੀਦੇ ਹਨ ਤਾਂਕਿ ਕੋਈ ਵੀ ਇਸ ਦੀ ਛੇੜਛਾੜ ਨਾ ਕਰ ਸਕੇ ਅਤੇ ਇਸ ਦੇ ਰਖ ਰਖਾਉ ਦੀ ਸਾਰੀ ਜਿੰਮੇਵਾਰੀ ਪਾਵਰ ਕਾਰਪੋਰੇਸ਼ਨ ਦੀ ਬਣਦੀ ਹੈ। ਇਸ ਸੰਬੰਧੀ ਪਾਵਰ ਕਾਰਪੋਰੇਸ਼ਨ ਤੋਂ ਮੰਗ ਕੀਤੀ ਗਈ ਕਿ ਸਪਲਾਈ ਕੋਡ ਰੂਲ ਮੁਤਾਬਿਕ ਹਰ ਖਪਤਕਾਰ ਦੇ ਮੀਟਰ ਬਕਸੇ ਨੂੰ ਪੂਰੀ ਤਰਾਂ ਸੀਲ ਕੀਤਾ ਜਾਵੇ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਤ ਉਚਾਈ ਤੇ ਹੀ ਲਗਾਇਆ ਜਾਵੇ।

ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਸ਼ਹਿਰ ਦੀ ਆਪਣੀ ਲੋਕਲ ਬਸ ਸਰਵਿਸ ਆਰੰਭ ਕੀਤੀ ਜਾਵੇ, ਸ਼ਹਿਰ ਵਿੱਚ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਖਿਲਾਫ ਕਾਰਵਾਈ ਕਰਨ, ਫੇਜ਼ 5 ਦੇ ਨਾਲ ਲਗਦੇ ਉਦਯੋਗਿਕ ਖੇਤਰ ਵਿੱਚ ਟ੍ਰੈਕਟਰ ਫੈਕਟਰੀ ਦੇ ਪਿਛਲੇ ਪਾਸੈ ਕੂੜਾ ਸੁੱਟਣ ਦੀ ਕਾਰਵਾਈ ਤੇ ਤੁਰੰਤ ਰਕ ਲਗਾਉਣ, ਸ਼ਹਿਰ ਦੇ ਰੋਜਾਨਾ ਵਿਗੜ ਰਹੇ ਵਾਤਾਵਰਨ ਨੂੰ ਠੀਕ ਰਖਣ ਲਈ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਫੇਜ਼ 2 ਵਲੋਂ ਆਪਣੀ ਜਿੰਮੇਵਾਰੀ ਨਿਭਾਉਣ, ਸ਼ਹਿਰ ਵਿੱਚ ਰੇਹੜੀ ਫੜੀ ਵਾਲਿਆਂ ਵੱਲੋਂ ਮਾਰਕੀਟਾਂ ਅਤੇ ਪਾਰਕਿੰਗਾਂ ਵਿੱਚ ਨਜਾਇਜ ਕਬਜੇ ਦੂਰ ਕਰਵਾਊਣ, ਤਿਉਹਾਰਾਂ ਦੇ ਚਲਦੇ ਸਹਿਰ ਵਿੱਚ ਮਿਠਾਈਆਂ ਅਤੇ ਹੋਰ ਖਾਣ ਪੀਣ ਦੀਆਂ ਚੀਜਾਂ ਵਿੱਚ ਮਿਲਾਵਟ ਤੇ ਕਾਬੂ ਕਰਨ ਲਈ ਜਾਂਚ ਮੁਹਿੰਮ ਚਲਾਉਣ, ਦਵਾਈਆਂ ਉੱਪਰ ਜਿਆਦਾ ਕੀਮਤ ਲਿਖ ਕੇ ਗਕੀਤੀ ਜਾਂਦੀ ਗ੍ਰਾਂਹਕਾਂ ਦੀ ਲੁੱਟ ਬੰਦ ਕਰਵਾਊਣ ਅਤੇ ਗਮਾਡਾ ਵੱਲੋਂ ਨਵੀਂ ਲਿਆਂਦੀ ਪਾਲਿਸੀ ਮੁਤਾਬਕ ਨਵੇਂ ਸੈਕਟਰਾਂ ਵਿੱਚ ਸੜਕਾਂ ਦੀ ਚੌੜਾਈ ਨੂੰ ਘੱਟ ਕਰਨ ਦੀ ਤਜਵੀਜ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਜੈ ਸਿੰਘ ਸ਼ੈਂਹਬੀ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਕਪੂਰ, ਗੁਰਮੀਤ ਸਿੰਘ ਸਿਆਣ, ਪ੍ਰਵੀਨ ਕੁਮਾਰ ਕਪੂਰ, ਰਾਜਬੀਰ ਸਿੰਘ ਵੜੈਚ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਭਿੰਡਰ ਸ਼ਾਮਲ ਸਨ।

Continue Reading

Latest News

Trending