Connect with us

Mohali

ਟੀ ਐਸ ਯੂ ਵਲੋਂ ਕੇਂਦਰ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ

Published

on

 

ਐਸ ਏ ਐਸ ਨਗਰ, 8 ਅਗਸਤ (ਸ.ਬ.) ਟੀ ਐਸ ਯੂ ਵੱਲੋਂ ਅੱਜ ਇੱਥੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਟੀ ਐਸ ਯੂ ਮੁਹਾਲੀ ਦੇ ਸਰਕਲ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਆਦਿਵਾਸੀ ਇਲਾਕਿਆਂ ਵਿਚ ਕਤਲੇਆਮ ਵਿਰੁੱਧ ਆਵਾਜ਼ ਉਠਾਉਣ ਲਈ ਲੋਕ, ਜਮਹੂਰੀ ਜਥੇਬੰਦੀਆਂ, ਬੁੱਧੀਜੀਵੀਆਂ ਅਕਾਦਮਿਕ ਹਿੱਸਿਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਵਕੀਲਾਂ, ਪੱਤਰਕਾਰਾਂ ਵੱਲੋਂ ਅੱਜ ਕੇਂਦਰ ਸਰਕਾਰ ਵਿਰੁੱਧ ਮੋਗਾ ਰੈਲੀ ਨੂੰ ਹੋਰ ਤਕੜਾ ਕਰਨ ਲਈ ਅਰਥੀ ਫੂਕ ਮੁਜਾਹਰੇ ਕੀਤੇ ਗਏ ਹਨ ਜਿਹਨਾਂ ਦੀ ਲੜੀ ਵਿੱਚ ਟੀ ਐਸ ਯੂ ਵਲੋਂ ਵੀ ਮੁਜਾਹਰਾ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਮੌਕੇ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਜਲ ਜੰਗਲ ਜ਼ਮੀਨ ਤੇ ਪਹਾੜਾਂ ਨੂੰ ਅਤੇ ਖਣਿਜ ਪਦਾਰਥਾਂ ਨੂੰ ਲੁੱਟਣ ਦੇ ਸਿਲਸਿਲੇ ਦਾ ਵਿਰੋਧ ਕਰਦਿਆਂ ਮੰਗ ਕੀਤੀ ਗਈ ਕਿ ਆਦਿਵਾਸੀ ਖੇਤਰਾਂ ਵਿੱਚ ਓਪਰੇਸ਼ਨ ਕਗਾਰ ਸਮੇਤ ਹਰ ਤਰ੍ਹਾਂ ਫੌਜੀ ਓਪਰੇਸ਼ਨ ਬੰਦ ਕੀਤੇ ਜਾਣ, ਝੂਠੇ ਪੁਲੀਸ ਮੁਕਾਬਲੇ ਤੇ ਹਰ ਤਰ੍ਹਾਂ ਦੇ ਜਬਰ ਦੇ ਕਦਮ ਰੋਕੇ ਜਾਣ, ਇਨ੍ਹਾਂ ਇਲਾਕੀਆਂ ਵਿੱਚੋਂ ਸਾਰੇ ਪੁਲੀਸ ਕੈਂਪ ਹਟਾਏ ਜਾਣ, ਪੁਲੀਸ ਅਤੇ ਅਰਧ ਸੈਨਿਕ ਬਲ ਵਾਪਿਸ ਬੁਲਾਏ ਜਾਣ, ਜਲ ਜੰਗਲ ਜ਼ਮੀਨਾਂ ਤੇ ਖਨਿਣ ਭੰਡਾਰ ਕੋਰਪੋਰੇਟਾਂ ਨੂੰ ਲੁਟਾਉਣੇ ਬੰਦ ਕੀਤੇ ਜਾਣ, ਆਦਿਵਾਸੀਆਂ ਦੇ ਟਾਕਰੇ ਖਿਲਾਫ ਡਰੋਨਾਂ ਤੇ ਹੈਲੀਕਾਪਟਰਾਂ ਰਾਹੀਂ ਬੰਬਬਾਰੀ ਬੰਦ ਕੀਤੀ ਜਾਵੇ, ਯੂ ਏ ਪੀਏ, ਅਫਸਪਾ ਤੇ ਐਨ ਐਸ ਏ ਰੱਦ ਕੀਤੇ ਜਾਣ, ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ, ਲੋਕਾਂ ਦੀਆਂ ਜਥੇਬੰਦੀਆਂ ਅਤੇ ਸੰਘਰਸ਼ਾਂ ਤੇ ਲਾਇਆਂ ਪਬਾੰਦੀਆਂ ਖਤਮ ਕੀਤੀਆਂ ਜਾਣ ਅਤੇ ਗ੍ਰਿਫਤਾਰ ਕੀਤੇ ਗਏ ਜਮਹੂਰੀ ਹੱਕਾਂ ਦੇ ਕਾਰਕੁਨ ਰਿਹਾਅ ਕੀਤੇ ਜਾਣ ਤੇ ਸੰਘਰਸ਼ ਕਰਨ ਦੇ ਅਧਿਕਾਰ ਦੀ ਜਾਮਨੀ ਕੀਤੀ ਜਾਵੇ।

ਉਹਨਾਂ ਦੱਸਿਆ ਕਿ ਟੀ ਐਸ ਯੂ ਵਲੋਂ ਇਸਦੇ ਨਾਲ ਨਾਲ ਨਵੇਂ ਬਣਾਏ ਚਾਰ ਲੇਬਰ ਕੋਡ ਰੱਦ ਕਰਾਉਣ, ਬਿਜਲੀ ਐਕਟ 2003 ਅਤੇ 2022 ਰੱਦ ਕਰਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਹਰ ਪ੍ਰਕਾਰ ਦੇ ਕੱਚੇ ਅਤੇ ਠੇਕੇ ਤੇ ਆਊਟ ਸੋਰਸਿੰਗ, ਇਨਲਿਸਟਮੈਂਟ ਆਦਿ ਕਾਮਿਆਂ ਦੀਆਂ ਸੇਵਾਵਾਂ ਨੂੰ ਪੱਕਾ ਕਰਾਉਣ, ਸਮੂਹ ਰੈਗੂਲਰ ਆਊਟਸੋਰਸਡ ਅਤੇ ਠੇਕਾ ਕਾਮਿਆਂ ਲਈ ਘੱਟੋ ਘੱਟ ਉਜਰਤ ਦੇ ਕਾਨੂੰਨ 1948 ਮੁਤਾਬਕ 15ਵੀਂ ਲੇਬਰ ਕਾਨਫਰੰਸ 1957 ਦੀਆਂ ਸ਼ਿਫਾਰਸ਼ਾਂ ਨੂੰ ਸ਼ਾਮਲ ਕਰਕੇ ਘੱਟੋ-ਘੱਟ ਤਨਖਾਹ ਨਿਸ਼ਚਿਤ ਕਰਨ, ਕੰਮ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦਾ ਫੈਸਲਾ ਵਾਪਿਸ ਲੈਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਵਿਕਾਸ ਦੇ ਨਾਂ ਤੇ 200 ਰੁਪਏ ਦੀ ਵਸੂਲੀ ਤੇ ਰੋਕ ਲਗਾਉਣ, ਸਰਕਾਰੀ ਅਦਾਰਿਆਂ ਅੰਦਰ ਪੱਕੀ ਭਰਤੀ ਕਰਾਉਣ, ਸਾਰੇ ਵਿਭਾਗਾਂ ਦੇ ਨਿਜੀਕਰਨ, ਨਿਗਮੀਕਰਨ, ਪੁਨਰਗਠਨ ਨੂੰ ਬੰਦ ਕਰਾਉਣ ਲਈ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕ ਰੈਲੀ ਕੱਢੀ ਗਈ।

ਇਸ ਮੌਕੇ ਮੁੱਖ ਸਲਾਹਕਾਰ ਲੱਖਾ ਸਿੰਘ ਸਰਕਲ ਮੁਹਾਲੀ, ਵਿਜੇ ਕੁਮਾਰ ਸਰਕਲ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ, ਗੁਰਮੀਤ ਸਿੰਘ ਸੀ ਐਚ ਬੀ ਸਰਕਲ ਪ੍ਰਧਾਨ, ਰਜਿੰਦਰ ਸਿੰਘ ਸਾਬਕਾ ਚੀਫ਼ ਆਰਗੇਨਾਈਜ਼ਰ ਪੰਜਾਬ, ਜਤਿੰਦਰ ਸਿੰਘ ਐਸ ਡੀ ਓ ਕਾਨੂੰਨੀ ਸਲਾਹਕਾਰ, ਸਰਕਲ ਮੁਹਾਲੀ, ਸਤਵੰਤ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਕਪਿਲ ਦੇਵ, ਬਲਵੀਰ ਸਿੰਘ, ਸੁਰਿੰਦਰ ਮੱਲੀ, ਐਸਡੀਓ ਸੰਦੀਪ ਨਾਗਪਾਲ, ਸੋਹਨ ਸਿੰਘ, ਜੋਰਾਵਰ ਸਿੰਘ ਪ੍ਰਧਾਨ ਸੀ ਐਚ ਬੀ ਠੇਕਾ, ਅਜੀਤ ਸਿੰਘ, ਹਰਬੰਸ ਸਿੰਘ, ਏਕਮ ਸਿੱਧੂ ਸਰਕਲ ਸਕੱਤਰ ਅਤੇ ਮੁਲਾਜਮ ਯੂਨੀਅਨ ਦੇ ਆਗੂ ਹਾਜਿਰ ਸਨ।

Continue Reading

Mohali

ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡ ਕੁਰੜਾ, ਢੇਲਪੁਰ ਅਤੇ ਮੌਜਪੁਰ ਵਿਖੇ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੇਰਾ ਘਰ -ਮੇਰਾ ਨਾਮ ਮੁਹਿੰਮ ਦੇ ਤਹਿਤ ਪਿੰਡ ਕੁਰੜਾ, ਢੇਲਪੁਰ ਅਤੇ ਮੌਜਪੁਰ ਵਿਖੇ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਉਹਨਾਂ ਕਿਹਾ ਕਿ ਪਿੰਡਾਂ ਵਿੱਚ ਜਗ੍ਹਾ ਨੂੰ ਲੈ ਕੇ ਕਾਫੀ ਝਗੜੇ ਝਮੇਲੇ ਹੁੰਦੇ ਰਹਿੰਦੇ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅੱਜ ਇਹਨਾਂ ਪਿੰਡਾਂ ਦੇ 560 ਦੇ ਕਰੀਬ ਪਰਿਵਾਰਾਂ ਨੂੰ ਉਹਨਾਂ ਦੀ ਮਲਕੀਅਤ ਦੇ ਨਾਲ ਸੰਬੰਧਿਤ ਪ੍ਰੋਪਰਟੀ ਕਾਰਡ ਤਕਸੀਮ ਕੀਤੇ ਗਏ ਹਨ ਅਤੇ ਇਸ ਨਾਲ ਹੁਣ ਇਹ ਉਹਨਾਂ ਦੀ ਆਪਣੀ ਮਲਕੀਅਤ ਬਣ ਜਾਵੇਗੀ, ਜਿਸ ਵਿੱਚ ਉਹਨਾਂ ਨੂੰ ਕਿਸੇ ਵੀ ਕੰਮ ਦੇ ਲਈ ਅਤੇ ਨਵਾਂ ਕੰਮ ਸ਼ੁਰੂ ਕਰਨ ਦੇ ਲਈ ਕਰਜ਼ਾ ਲੈਣ ਵਿੱਚ ਸਹੂਲਤ ਹੋਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਚੋਣਾਂ ਮੌਕੇ ਪੰਜਾਬ ਵਾਸੀਆਂ ਦੇ ਨਾਲ ਕੀਤੇ ਗਏ ਸਾਰੇ ਵਾਇਦੇ ਪੂਰੇ ਕੀਤੇ ਜਾ ਚੁੱਕੇ ਹਨੋ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਦੇ ਲਈ ਲਗਾਤਾਰ ਕੰਮ ਜਾਰੀ ਹੈ। ਉਹਨਾਂ ਕਿਹਾ ਕਿ ਮੁਹਾਲੀ ਤੋਂ ਵਿਧਾਇਕ ਸz. ਕੁਲਵੰਤ ਸਿੰਘ ਵੱਲੋਂ ਹਮੇਸ਼ਾ ਸਾਫ- ਸੁਥਰੀ ਰਾਜਨੀਤੀ ਕੀਤੀ ਗਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਨ ਨੂੰ ਪਹਿਲ ਦਿੱਤੀ ਹੈ।

ਇਸ ਮੌਕੇ ਸਰਪੰਚ ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ ਕਰੜਾ, ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵੀ ਹਾਜ਼ਰ ਸਨ।

Continue Reading

Mohali

ਮੁਹਾਲੀ ਵਿੱਚ ਪ੍ਰਵਾਸੀ ਮੰਗਤਿਆਂ ਦਾ ਗਿਰੋਹ ਸਰਗਰਮ

Published

on

By

ਛੋਟੇ ਛੋਟੇ ਬੱਚਿਆਂ ਦੀ ਆੜ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਮੰਗਦੇ ਹਨ ਭੀਖ

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਪ੍ਰਵਾਸੀ ਮੰਗਤਿਆਂ ਦਾ ਗਿਰੋਹ ਸਰਗਰਮ ਹੈ ਜੋ ਛੋਟੇ ਛੋਟੇ ਬੱਚਿਆਂ ਦੀ ਆੜ ਵਿੱਚ ਮੁੱਖ ਸੜਕਾਂ ਦੇ ਨਾਲ ਨਾਲ ਭੀਖ ਮੰਗਦਾ ਹੈ। ਇਹ ਭਿਖਾਰੀ ਸੜਕ ਦੇ ਕਿਨਾਰੇ ਖੜ੍ਹ ਜਾਂਦੇ ਹਨ ਅਤੇ ਜਦੋਂ ਕੋਈ ਵਾਹਨ ਆਉਂਦਾ ਹੈ ਤਾਂ ਅਚਾਨਕ ਅੱਗੇ ਆ ਕੇ ਭੀਖ ਮੰਗਣ ਲੱਗ ਜਾਂਦੇ ਹਨ ਅਤੇ ਇਹਨਾਂ ਕਾਰਨ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ।

ਇਸ ਸੰਬੰਧੀ ਸਮਾਜਸੇਵੀ ਆਗੂ ਸz. ਜਤਿੰਦਰ ਆਨੰਦ ਕਹਿੰਦੇ ਹਨ ਕਿ ਇਹ ਪ੍ਰਵਾਸੀ ਸੜਕਾਂ ਕਿਨਾਰੇ ਹੀ ਖਾਣਾ ਪੀਣਾ ਤੇ ਰੋਜ਼ਮਰਾ ਦੇ ਕੰਮ ਕਰਦੇ ਹਨ ਪਰ ਪ੍ਰਸ਼ਾਸਨ ਦਾ ਧਿਆਨ ਇਸ ਸਮਸਿਆ ਵੱਲ ਨਹੀਂ ਗਿਆ। ਇਹ ਮੰਗਤੇ ਤੁਰੇ ਜਾਂਦੇ ਆਮ ਲੋਕ, ਪਰਿਵਾਰਾਂ ਦੇ ਪਿੱਛੇ ਆਪਣੇ ਨੰਗ ਧੜੰਗ ਬੱਚਿਆਂ ਨੂੰ ਭੇਜ ਦਿੰਦੇ ਹਨ ਜਿਹੜੇ ਉਹਨਾਂ ਤੋਂ ਭੀਖ ਮੰਗਦੇ ਹਨ ਅਤੇ ਅਕਸਰ ਲੋਕ ਇਹਨਾਂ ਤੇ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਾ ਕੁੱਝ ਦੇ ਦਿੰਦੇ ਹਨ।

ਵਸਨੀਕਾਂ ਅਨੁਸਾਰ ਇਹ ਪ੍ਰਵਾਸੀ ਸ਼ਾਮ ਵੇਲੇ ਸ਼ਰਾਬ, ਮੀਟ ਤੇ ਹੋਰ ਨਸ਼ਿਆਂ ਵਿੱਚ ਮਸਤ ਰਹਿੰਦੇ ਹਨ ਅਤੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪਹੁੰਚ ਕੇ ਭੀਖ ਮੰਗਣ ਲੱਗ ਜਾਂਦੇ ਹਨ ਜਿਸ ਕਾਰਨ ਮਾਰਕੀਟਾਂ ਵਿੱਚ ਆਉਂਦੇ ਖਰੀਦਦਾਰਾਂ ਅਤੇ ਦੁਕਾਨਦਾਰ ਨੂੰ ਤੰਗ ਹੋਣਾ ਪੈਂਦਾ ਹੈ। ਵਸਨੀਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦੇ ਹਲ ਲਈ ਠੋਸ ਕਾਰਵਾਈ ਕੀਤੀ ਜਾਵੇ ਤਾਂ ਜੋ ਤੋਂ ਜਨਤਾ ਨੂੰ ਇਹਨਾਂ ਤੋਂ ਛੁਟਕਾਰਾ ਮਿਲੇ।

Continue Reading

Mohali

ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਮੀਟਿੰਗ ਇੰਜ: ਪੀ ਐਸ ਵਿਰਦੀ ਪ੍ਰੈਜ਼ੀਡੈਂਟ ਦੀ ਪ੍ਰਧਾਨਗੀ ਵਿੱਚ, ਧਰਾਨਾ ਭਵਨ ਫੇਜ਼ 5 ਵਿਖੇ ਹੋਈ, ਜਿਸ ਵਿਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕਰਨ ਉਪਰੰਤ ਬਣਦੀ ਕਾਰਵਾਈ ਕਰਨ ਲਈ ਸਰਵਸੰਮਤੀ ਨਾਲ ਫੈਸਲੇ ਲਏ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਕਿਹਾ ਗਿਆ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਦੀ ਪਾਲਿਸੀ ਮੁਤਾਬਿਕ ਖਪਤਕਾਰਾਂ ਦੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਪੋਲਾਂ ਤੇ ਬਕਸਿਆਂ ਵਿੱਚ ਲਗਾਏ ਜਾਂਦੇ ਹਨ ਅਤੇ ਨਿਯਮਾਂ ਮੁਤਾਬਕ ਬਕਸੇ ਸੀਲ ਹੋਣੇ ਚਾਹੀਦੇ ਹਨ ਤਾਂਕਿ ਕੋਈ ਵੀ ਇਸ ਦੀ ਛੇੜਛਾੜ ਨਾ ਕਰ ਸਕੇ ਅਤੇ ਇਸ ਦੇ ਰਖ ਰਖਾਉ ਦੀ ਸਾਰੀ ਜਿੰਮੇਵਾਰੀ ਪਾਵਰ ਕਾਰਪੋਰੇਸ਼ਨ ਦੀ ਬਣਦੀ ਹੈ। ਇਸ ਸੰਬੰਧੀ ਪਾਵਰ ਕਾਰਪੋਰੇਸ਼ਨ ਤੋਂ ਮੰਗ ਕੀਤੀ ਗਈ ਕਿ ਸਪਲਾਈ ਕੋਡ ਰੂਲ ਮੁਤਾਬਿਕ ਹਰ ਖਪਤਕਾਰ ਦੇ ਮੀਟਰ ਬਕਸੇ ਨੂੰ ਪੂਰੀ ਤਰਾਂ ਸੀਲ ਕੀਤਾ ਜਾਵੇ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਤ ਉਚਾਈ ਤੇ ਹੀ ਲਗਾਇਆ ਜਾਵੇ।

ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਸ਼ਹਿਰ ਦੀ ਆਪਣੀ ਲੋਕਲ ਬਸ ਸਰਵਿਸ ਆਰੰਭ ਕੀਤੀ ਜਾਵੇ, ਸ਼ਹਿਰ ਵਿੱਚ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਖਿਲਾਫ ਕਾਰਵਾਈ ਕਰਨ, ਫੇਜ਼ 5 ਦੇ ਨਾਲ ਲਗਦੇ ਉਦਯੋਗਿਕ ਖੇਤਰ ਵਿੱਚ ਟ੍ਰੈਕਟਰ ਫੈਕਟਰੀ ਦੇ ਪਿਛਲੇ ਪਾਸੈ ਕੂੜਾ ਸੁੱਟਣ ਦੀ ਕਾਰਵਾਈ ਤੇ ਤੁਰੰਤ ਰਕ ਲਗਾਉਣ, ਸ਼ਹਿਰ ਦੇ ਰੋਜਾਨਾ ਵਿਗੜ ਰਹੇ ਵਾਤਾਵਰਨ ਨੂੰ ਠੀਕ ਰਖਣ ਲਈ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਫੇਜ਼ 2 ਵਲੋਂ ਆਪਣੀ ਜਿੰਮੇਵਾਰੀ ਨਿਭਾਉਣ, ਸ਼ਹਿਰ ਵਿੱਚ ਰੇਹੜੀ ਫੜੀ ਵਾਲਿਆਂ ਵੱਲੋਂ ਮਾਰਕੀਟਾਂ ਅਤੇ ਪਾਰਕਿੰਗਾਂ ਵਿੱਚ ਨਜਾਇਜ ਕਬਜੇ ਦੂਰ ਕਰਵਾਊਣ, ਤਿਉਹਾਰਾਂ ਦੇ ਚਲਦੇ ਸਹਿਰ ਵਿੱਚ ਮਿਠਾਈਆਂ ਅਤੇ ਹੋਰ ਖਾਣ ਪੀਣ ਦੀਆਂ ਚੀਜਾਂ ਵਿੱਚ ਮਿਲਾਵਟ ਤੇ ਕਾਬੂ ਕਰਨ ਲਈ ਜਾਂਚ ਮੁਹਿੰਮ ਚਲਾਉਣ, ਦਵਾਈਆਂ ਉੱਪਰ ਜਿਆਦਾ ਕੀਮਤ ਲਿਖ ਕੇ ਗਕੀਤੀ ਜਾਂਦੀ ਗ੍ਰਾਂਹਕਾਂ ਦੀ ਲੁੱਟ ਬੰਦ ਕਰਵਾਊਣ ਅਤੇ ਗਮਾਡਾ ਵੱਲੋਂ ਨਵੀਂ ਲਿਆਂਦੀ ਪਾਲਿਸੀ ਮੁਤਾਬਕ ਨਵੇਂ ਸੈਕਟਰਾਂ ਵਿੱਚ ਸੜਕਾਂ ਦੀ ਚੌੜਾਈ ਨੂੰ ਘੱਟ ਕਰਨ ਦੀ ਤਜਵੀਜ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਜੈ ਸਿੰਘ ਸ਼ੈਂਹਬੀ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਕਪੂਰ, ਗੁਰਮੀਤ ਸਿੰਘ ਸਿਆਣ, ਪ੍ਰਵੀਨ ਕੁਮਾਰ ਕਪੂਰ, ਰਾਜਬੀਰ ਸਿੰਘ ਵੜੈਚ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਭਿੰਡਰ ਸ਼ਾਮਲ ਸਨ।

Continue Reading

Latest News

Trending