Connect with us

Mohali

ਜ਼ਿਲ੍ਹੇ ਵਿੱਚ ਐਚ. ਆਈ. ਵੀ. ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

Published

on

ਐਸ ਏ ਐਸ ਨਗਰ, 12 ਅਗਸਤ (ਸ.ਬ.) ਜਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਪੂਰੇ ਦੋ ਮਹੀਨਿਆਂ ਲਈ ਜਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਜਾ ਕੇ ਐਚ. ਆਈ. ਵੀ. ਦੀ ਲਾਗ ਵਿਰੁਧ ਹੋਕਾ ਦੇਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਜਿਲ੍ਹਾ ਪੱਧਰੀ ਤੀਬਰ ਜਾਗਰੂਕਤਾ ਮੁਹਿੰਮ ਜ਼ਿਲ੍ਹਾ ਹਸਪਤਾਲ ਮੁਹਾਲੀ ਤੋਂ ਸ਼ੁਰੂ ਕੀਤੀ ਗਈ ਹੈ, ਜੋ 12 ਅਕਤੂਬਰ ਤਕ ਚੱਲੇਗੀ। ਮੁਹਿੰਮ ਦੌਰਾਨ ਏ. ਆਰ. ਟੀ. ਸੈਂਟਰ ਦੀਆਂ ਟੀਮਾਂ ਵੱਖ ਵੱਖ ਥਾਈਂ ਕੈਂਪ ਲਗਾਉਣਗੀਆਂ ਅਤੇ ਲੋਕਾਂ ਨੂੰ ਐਚ. ਆਈ. ਵੀ. ਤੇ ਏਡਜ਼ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦੇਣਗੀਆਂ।

ਉਨ੍ਹਾਂ ਦਸਿਆ ਕਿ ਐਚ.ਆਈ.ਵੀ. ਅਜਿਹਾ ਵਾਇਰਸ ਹੈ ਜੋ ਸਰੀਰ ਦੀਆਂ ਉਨ੍ਹਾਂ ਕੋਸ਼ਿਕਾਵਾਂ ਉਤੇ ਹਮਲਾ ਕਰਦਾ ਹੈ ਜੋ ਲਾਗ ਜਾਂ ਇਨਫ਼ੈਕਸ਼ਨ ਨਾਲ ਲੜਨ ਵਿਚ ਮਦਦ ਕਰਦੀਆਂ ਹਨ। ਇਹ ਵਾਇਰਸ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ। ਏਡਜ਼ ਲਾਇਲਾਜ ਬੀਮਾਰੀ ਹੈ, ਜਿਸ ਤੋਂ ਬਚਣ ਦਾ ਇਕੋ ਇਕ ਤਰੀਕਾ ਉਸ ਬਾਰੇ ਜਾਗਰੂਕਤਾ ਹੈ। ਉਨ੍ਹਾਂ ਦਸਿਆ ਕਿ ਐਚ ਆਈ ਵੀ ਦੇ ਸ਼ੁਰੂਆਤੀ ਲੱਛਣਾਂ ਵਿਚ ਬੁਖ਼ਾਰ, ਥਕਾਵਟ, ਮਾਸਪੇਸ਼ੀਆਂ ਵਿਚ ਖਿਚਾਅ, ਜੋੜਾਂ ਵਿਚ ਦਰਦ, ਸਿਰਦਰਦ, ਜ਼ੁਕਾਮ, ਸੁੱਕੀ ਖੰਘ, ਚਿਹਰੇ ਤੇ ਨਿਸ਼ਾਨ ਆਦਿ ਸ਼ਾਮਲ ਹਨ।

ਇਸ ਮੌਕੇ ਐਸ.ਐਮ.ਓ. ਡਾ. ਪਰਮਿੰਦਰਜੀਤ ਸਿੰਘ, ਡਾ. ਰਾਧੇ ਅਤੇ ਕੌਂਸਲਰ ਅਰਵਿੰਦਰ ਭਾਟੀਆ ਮੌਜੂਦ ਸਨ।

 

 

Continue Reading

Mohali

ਮੁਹਾਲੀ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ, ਪ੍ਰਸ਼ਾਸਨ ਕੁੰਭਕਰਣੀ ਨੀਂਦ ਸੁੱਤਾ : ਰਮਨ ਕੁਮਾਰ ਸੈਲੀ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਭਾਜਪਾ ਦੇ ਬਾਬਾ ਫਤੇਹ ਸਿੰਘ ਮੰਡਲ ਦੇ ਮੰਡਲ ਪ੍ਰਧਾਨ ਰਮਨ ਕੁਮਾਰ ਸੈਲੀ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿੱਚ ਜਗ੍ਹਾ- ਜਗ੍ਹਾ ਲੱਗੇ ਕੂੜੇ ਦੇ ਢੇਰ ਲੱਗੇ ਹੋਏ ਹਨ ਪਰੰਤੂ ਪ੍ਰਸ਼ਾਸ਼ਨ ਇਸ ਸੰਬੰਧੀ ਬਣਦੀ ਕਾਰਵਾਈ ਕਰਨ ਥਾਂ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਹਨਾਂ ਕਿਹਾ ਕਿ ਫੇਜ਼ 3ਬੀ1 ਸਥਿਤ ਸ਼੍ਰੀ ਵੈਸ਼ਣੋ ਮਾਤਾ ਮੰਦਿਰ ਅਤੇ ਗਵਰਨਮੇਂਟ ਹਾਈ ਸਕੂਲ ਦੇ ਕੋਲ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ, ਜਿਸਦੇ ਨਾਲ ਆਸਪਾਸ ਦੇ ਖੇਤਰ ਵਿੱਚ ਗੰਦਗੀ ਫੈਲ ਰਹੀ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਣਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਇੱਕ ਪਾਸੇ ਮੁਹਾਲੀ ਨੂੰ ਆਧੁਨਿਕ ਅਤੇ ਸਾਫ਼ – ਸੁਥਰਾ ਸ਼ਹਿਰ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਉਥੇ ਦੂਜੇ ਪਾਸੇ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੰਦਿਰ ਅਤੇ ਸਕੂਲ ਵਰਗੇ ਮਹੱਤਵਪੂਰਣ ਸਥਾਨਾਂ ਦੇ ਆਸਪਾਸ ਇਸ ਤਰ੍ਹਾਂ ਗੰਦਗੀ ਦਾ ਜਮਾਂ ਹੋਣਾ ਬੇਹੱਦ ਬਦਕਿਸਮਤੀ ਭਰਿਆ ਹੈ। ਇਸ ਨਾਲ ਨਾ ਸਿਰਫ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ, ਸਗੋਂ ਆਸਪਾਸ ਦੇ ਲੋਕਾਂ ਦੀ ਸਿਹਤ ਅਤੇ ਸਵੱਛ ਮਾਹੌਲ ਤੇ ਵੀ ਬੁਰਾ ਅਸਰ ਪੈ ਸਕਦਾ ਹੈ।

ਉਹਨਾਂ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਫੇਜ਼ 3ਬੀ1 ਸਮੇਤ ਮੁਹਾਲੀ ਦੇ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਜਮਾਂ ਹੋਏ ਕੂੜੇ ਨੂੰ ਤੁਰੰਤ ਚੁੱਕਿਆ ਜਾਵੇ, ਨਿਯਮਿਤ ਸਫਾਈ ਯਕੀਨੀ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਹਾਲਤ ਦੁਬਾਰਾ ਨਾ ਬਣੇ, ਇਸਦੇ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਸਵੱਛ ਮੁਹਾਲੀ ਸਿਰਫ ਨਾਹਰਿਆਂ ਨਾਲ ਨਹੀਂ, ਸਗੋਂ ਧਰਾਤਲ ਉੱਤੇ ਕੰਮ ਕਰਨ ਨਾਲ ਬਣੇਗਾ। ਪ੍ਰਸ਼ਾਸਨ ਨੂੰ ਜਨਤਾ ਦੀਆਂ ਸਮਸਿਆਵਾਂ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾਉਂਦੇ ਹੋਏ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

Continue Reading

Mohali

ਗੁਰੂਦੁਆਰਾ ਸਾਹਿਬ ਵਾਸਤੇ ਜਨਰੇਟਰ ਦਾਨ ਕੀਤਾ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਗੁਰਦੁਆਰਾ ਬਾਬਾ ਪ੍ਰੀਤਮ ਦਾਸ ਜੀ ਸੋਹਾਣਾ ਸੈਕਟਰ 77 ਲਈ ਦਾਨੀ ਪਰਿਵਾਰ ਗਗਨਦੀਪ ਕੌਰ (ਕੋਠੀ ਨੰਬਰ 912 ਸੈਕਟਰ 77) ਵਲੋਂ ਵੱਡਾ ਸਾਈਲੈਂਟ ਜਰਨੇਟਰ ਦਾਨ ਕੀਤਾ।

ਗੁਰੂਦੁਆਰਾ ਸਾਹਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਪਰਿਵਾਰ ਵਲੋਂ ਗੁਰੂਦੁਆਰਾ ਸਾਹਿਬ ਵਿਖੇ ਜਨਰੇਟਰ ਦਾਨ ਕੀਤਾ ਗਿਆ ਹੈ। ਇਸ ਮੌਕੇ ਕਮੇਟੀ ਵਲੋਂ ਦਾਨੀ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।

Continue Reading

Mohali

ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡ ਕੁਰੜਾ, ਢੇਲਪੁਰ ਅਤੇ ਮੌਜਪੁਰ ਵਿਖੇ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੇਰਾ ਘਰ -ਮੇਰਾ ਨਾਮ ਮੁਹਿੰਮ ਦੇ ਤਹਿਤ ਪਿੰਡ ਕੁਰੜਾ, ਢੇਲਪੁਰ ਅਤੇ ਮੌਜਪੁਰ ਵਿਖੇ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਉਹਨਾਂ ਕਿਹਾ ਕਿ ਪਿੰਡਾਂ ਵਿੱਚ ਜਗ੍ਹਾ ਨੂੰ ਲੈ ਕੇ ਕਾਫੀ ਝਗੜੇ ਝਮੇਲੇ ਹੁੰਦੇ ਰਹਿੰਦੇ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅੱਜ ਇਹਨਾਂ ਪਿੰਡਾਂ ਦੇ 560 ਦੇ ਕਰੀਬ ਪਰਿਵਾਰਾਂ ਨੂੰ ਉਹਨਾਂ ਦੀ ਮਲਕੀਅਤ ਦੇ ਨਾਲ ਸੰਬੰਧਿਤ ਪ੍ਰੋਪਰਟੀ ਕਾਰਡ ਤਕਸੀਮ ਕੀਤੇ ਗਏ ਹਨ ਅਤੇ ਇਸ ਨਾਲ ਹੁਣ ਇਹ ਉਹਨਾਂ ਦੀ ਆਪਣੀ ਮਲਕੀਅਤ ਬਣ ਜਾਵੇਗੀ, ਜਿਸ ਵਿੱਚ ਉਹਨਾਂ ਨੂੰ ਕਿਸੇ ਵੀ ਕੰਮ ਦੇ ਲਈ ਅਤੇ ਨਵਾਂ ਕੰਮ ਸ਼ੁਰੂ ਕਰਨ ਦੇ ਲਈ ਕਰਜ਼ਾ ਲੈਣ ਵਿੱਚ ਸਹੂਲਤ ਹੋਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਚੋਣਾਂ ਮੌਕੇ ਪੰਜਾਬ ਵਾਸੀਆਂ ਦੇ ਨਾਲ ਕੀਤੇ ਗਏ ਸਾਰੇ ਵਾਇਦੇ ਪੂਰੇ ਕੀਤੇ ਜਾ ਚੁੱਕੇ ਹਨੋ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਦੇ ਲਈ ਲਗਾਤਾਰ ਕੰਮ ਜਾਰੀ ਹੈ। ਉਹਨਾਂ ਕਿਹਾ ਕਿ ਮੁਹਾਲੀ ਤੋਂ ਵਿਧਾਇਕ ਸz. ਕੁਲਵੰਤ ਸਿੰਘ ਵੱਲੋਂ ਹਮੇਸ਼ਾ ਸਾਫ- ਸੁਥਰੀ ਰਾਜਨੀਤੀ ਕੀਤੀ ਗਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਨ ਨੂੰ ਪਹਿਲ ਦਿੱਤੀ ਹੈ।

ਇਸ ਮੌਕੇ ਸਰਪੰਚ ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ ਕਰੜਾ, ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵੀ ਹਾਜ਼ਰ ਸਨ।

Continue Reading

Latest News

Trending