Connect with us

National

ਬੱਸ ਅਤੇ ਟਰੱਕ ਦੀ ਟੱਕਰ ਕਾਰਨ ਡਰਾਈਵਰ ਅਤੇ ਕੰਡਕਟਰ ਦੀ ਮੌਤ, 10 ਯਾਤਰੀ ਜ਼ਖ਼ਮੀ

Published

on

ਬਾਲਾਸੋਰ, 29 ਅਕਤੂਬਰ (ਸ.ਬ.) ਓਡੀਸ਼ਾ ਤੋਂ ਕੋਲਕਾਤਾ ਜਾ ਰਹੀ ਯਾਤਰੀ ਬੱਸ ਦੀ ਜਲੇਸ਼ਵਰ ਨੇੜੇ ਲਖਨਨਾਥ ਨੇੜੇ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰਾਤ ਲਗਪਗ 2 ਵਜੇ ਪੱਛਮੀ ਬੰਗਾਲ ਦੀ ਇੱਕ ਡੌਲਫਿਨ ਬੱਸ ਜਿਸ ਵਿੱਚ ਲਗਪਗ 70 ਯਾਤਰੀ ਸਵਾਰ ਸਨ, ਓਡੀਸ਼ਾ ਤੋਂ ਕੋਲਕਾਤਾ ਦੇ ਬਾਬੂ ਘਾਟ ਜਾ ਰਹੀ ਸੀ। ਜਿਵੇਂ ਹੀ ਬੱਸ ਬਾਲਾਸੋਰ ਵਿੱਚ ਰਾਸ਼ਟਰੀ ਰਾਜਮਾਰਗ 16 ਤੇ ਲਖਨਨਾਥ ਟੋਲ ਗੇਟ ਦੇ ਨੇੜੇ ਪਹੁੰਚੀ, ਇਹ ਸੜਕ ਕਿਨਾਰੇ ਖੜ੍ਹੇ ਇੱਕ ਮਾਲਵਾਹਕ ਟਰੱਕ ਨਾਲ ਟਕਰਾ ਗਈ।

ਬੱਸ ਡਰਾਈਵਰ ਅਤੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਰਾਤ ਨੂੰ ਡਰਾਈਵਰ ਦੇ ਸੌਣ ਕਾਰਨ ਹੋਇਆ।

ਘਟਨਾ ਦੀ ਜਾਣਕਾਰੀ ਮਿਲਣ ਤੇ ਜਲੇਸ਼ਵਰ ਪੁਲੀਸ ਮੌਕੇ ਤੇ ਪਹੁੰਚੀ ਅਤੇ ਮਾਮੂਲੀ ਸੱਟਾਂ ਵਾਲੇ ਯਾਤਰੀਆਂ ਨੂੰ ਇਲਾਜ ਲਈ ਜਲੇਸ਼ਵਰ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਦੋ ਗੰਭੀਰ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਬਾਲੇਸ਼ਵਰ ਜ਼ਿਲ੍ਹਾ ਮੁੱਖ ਹਸਪਤਾਲ ਭੇਜਿਆ ਗਿਆ।

Continue Reading

National

ਰਾਸ਼ਟਰਪਤੀ ਮੁਰਮੂ ਨੇ ਭਰੀ ਰਾਫੇਲ ਦੀ ਇਤਿਹਾਸਕ ਉਡਾਣ

Published

on

By

ਅੰਬਾਲਾ, 29 ਅਕਤੂਬਰ (ਸ.ਬ.) ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਹਰਿਆਣਾ ਦੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਅਤਿ-ਆਧੁਨਿਕ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਕੋਈ ਮਹਿਲਾ ਰਾਸ਼ਟਰਪਤੀ ਇਸ ਬਹੁ-ਚਰਚਿਤ ਫਰਾਂਸੀਸੀ ਜਹਾਜ਼ ਵਿੱਚ ਸਵਾਰ ਹੋਈ ਹੈ। ਇਸ ਮੌਕੇ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਸਨ।

ਰਾਫੇਲ ਵਿਚ ਉਡਾਣ ਭਰਨ ਮਗਰੋਂ ਰਾਸ਼ਟਰਪਤੀ ਭਵਨ ਨੇ ਮੁਰਮੂ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਰਾਸ਼ਟਰਪਤੀ ਨੇ ਮਗਰੋਂ ਲਿਖਿਆ ਕਿ ਰਾਫੇਲ ਤੇ ਉਡਾਣ ਮੇਰੇ ਲਈ ਇੱਕ ਅਭੁੱਲ ਤਜਰਬਾ ਹੈ। ਸ਼ਕਤੀਸ਼ਾਲੀ ਰਾਫੇਲ ਜਹਾਜ਼ ਤੇ ਇਸ ਪਲੇਠੀ ਉਡਾਣ ਨੇ ਮੇਰੇ ਅੰਦਰ ਦੇਸ਼ ਦੀ ਰੱਖਿਆ ਸਮਰੱਥਾਵਾਂ ਨੂੰ ਲੈ ਕੇ ਮਾਣ ਦੀ ਇੱਕ ਨਵੀਂ ਭਾਵਨਾ ਪੈਦਾ ਕੀਤੀ ਹੈ।

ਇਸ ਤੋਂ ਪਹਿਲਾਂ 8 ਅਪਰੈਲ, 2023 ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਰਬਉੱਚ ਕਮਾਂਡਰ ਮੁਰਮੂ ਨੇ ਅਸਾਮ ਦੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ ਤੇ ਸੁਖੋਈ-30 ਐਮ ਕੇ ਆਈ ਲੜਾਕੂ ਜਹਾਜ਼ ਵਿੱਚ ਉਡਾਣ ਭਰੀ ਸੀ। ਇਸਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਅਤੇ ਪ੍ਰਤਿਭਾ ਪਾਟਿਲ ਨੇ ਕ੍ਰਮਵਾਰ 8 ਜੂਨ, 2006 ਅਤੇ 25 ਨਵੰਬਰ, 2009 ਨੂੰ ਪੁਣੇ ਨੇੜੇ ਲੋਹੇਗਾਓਂ ਏਅਰ ਫੋਰਸ ਸਟੇਸ਼ਨ ਤੇ ਸੁਖੋਈ-30 ਐਮ ਕੇ ਆਈ ਲੜਾਕੂ ਜਹਾਜ਼ਾਂ ਵਿੱਚ ਉਡਾਣ ਭਰੀ ਸੀ।

ਫਰਾਂਸੀਸੀ ਏਰੋਸਪੇਸ ਪ੍ਰਮੁੱਖ ਡਸੌਲਟ ਐਵੀਏਸ਼ਨ ਵੱਲੋਂ ਨਿਰਮਿਤ ਰਾਫੇਲ ਲੜਾਕੂ ਜਹਾਜ਼ਾਂ ਨੂੰ ਰਸਮੀ ਤੌਰ ਤੇ ਸਤੰਬਰ 2020 ਵਿੱਚ ਅੰਬਾਲਾ ਏਅਰ ਫੋਰਸ ਸਟੇਸ਼ਨ ਵਿਖੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।

 

Continue Reading

National

ਦਿੱਲੀ ਤੋਂ ਸ਼ੱਕੀ ਜਾਸੂਸ ਗ੍ਰਿਫ਼ਤਾਰ

Published

on

By

ਨਵੀਂ ਦਿੱਲੀ, 29 ਅਕਤੂਬਰ (ਸ.ਬ.) ਦਿੱਲੀ ਪੁਲੀਸ ਨੇ ਇੱਕ 59 ਸਾਲਾ ਵਿਅਕਤੀ ਨੂੰ ਜਾਸੂਸੀ ਦੀਆਂ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਵਿਦੇਸ਼-ਅਧਾਰਤ ਪਰਮਾਣੂ ਵਿਗਿਆਨੀ ਨਾਲ ਸਬੰਧ ਅਤੇ ਝਾਰਖੰਡ ਦੇ ਜਮਸ਼ੇਦਪੁਰ ਤੋਂ ਚੱਲ ਰਹੇ ਜਾਅਲੀ ਪਾਸਪੋਰਟ ਰੈਕੇਟ ਨਾਲ ਲਿੰਕ ਸ਼ਾਮਲ ਹਨ।

ਮੁਲਜ਼ਮ ਦੀ ਪਛਾਣ ਮੁਹੰਮਦ ਆਦਿਲ ਹੁਸੈਨੀ ਵਜੋਂ ਹੋਈ ਹੈ, ਜਿਸ ਨੂੰ ਸਈਦ ਆਦਿਲ ਹੁਸੈਨ, ਨਸੀਮੂਦੀਨ ਅਤੇ ਸਈਦ ਆਦਿਲ ਹੁਸੈਨੀ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਹੈਸਨੀ ਨੂੰ ਦੋ ਦਿਨ ਪਹਿਲਾਂ ਦਿੱਲੀ ਦੇ ਸੀਮਾਪੁਰੀ ਤੋਂ ਫੜਿਆ ਗਿਆ ਸੀ।

ਇੱਕ ਪੁਲੀਸ ਸੂਤਰ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਇੱਕ ਪਰਮਾਣੂ ਵਿਗਿਆਨੀ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ। ਉਸ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇੱਕ ਸੰਵੇਦਨਸ਼ੀਲ ਸਥਾਪਨਾ ਦੇ ਤਿੰਨ ਪਛਾਣ ਪੱਤਰ ਪ੍ਰਾਪਤ ਕੀਤੇ ਸਨ।

ਅਡੀਸ਼ਨਲ ਕਮਿਸ਼ਨਰ ਆਫ਼ ਪੁਲੀਸ ਪ੍ਰਮੋਦ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਆਦਿਲ ਟਾਟਾ ਨਗਰ, ਜਮਸ਼ੇਦਪੁਰ ਦਾ ਰਹਿਣ ਵਾਲਾ ਹੈ।

ਅਧਿਕਾਰੀ ਨੇ ਕਿਹਾ ਕਿ ਆਦਿਲ ਅਤੇ ਉਸ ਦੇ ਭਰਾ ਅਖਤਰ ਹੁਸੈਨੀ ਤੇ ਵਿਦੇਸ਼ੀ ਮੁਲਕਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਸਪਲਾਈ ਕਰਨ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਈ ਭਾਰਤੀ ਪਾਸਪੋਰਟ ਪ੍ਰਾਪਤ ਕਰਨ ਦਾ ਸ਼ੱਕ ਹੈ।

ਕਥਿਤ ਤੌਰ ਤੇ ਇਹ ਸਾਰਾ ਨੈੱਟਵਰਕ ਜਮਸ਼ੇਦਪੁਰ ਤੋਂ ਚਲਾਇਆ ਜਾ ਰਿਹਾ ਸੀ, ਜਿੱਥੇ ਨਕਲੀ ਦਸਤਾਵੇਜ਼ਾਂ ਦੀ ਮਦਦ ਨਾਲ ਜਾਅਲੀ ਪਛਾਣ ਪੱਤਰ ਅਤੇ ਪਾਸਪੋਰਟ ਤਿਆਰ ਕੀਤੇ ਜਾ ਰਹੇ ਸਨ।

ਤਲਾਸ਼ੀ ਦੌਰਾਨ ਪੁਲੀਸ ਨੇ ਆਦਿਲ ਦੇ ਕਬਜ਼ੇ ਵਿੱਚੋਂ ਇੱਕ ਅਸਲੀ ਅਤੇ ਦੋ ਜਾਅਲੀ ਪਾਸਪੋਰਟ ਬਰਾਮਦ ਕੀਤੇ। ਅਡੀਸ਼ਨਲ ਸੀਪੀ ਨੇ ਅੱਗੇ ਦੱਸਿਆ ਕਿ ਉਸਨੂੰ 26 ਅਕਤੂਬਰ ਵੱਖ ਵੱਖ ਧਾਰਾਵਾਂ ਤਹਿਤ ਦਰਜ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਨੇ ਆਦਿਲ ਦੇ ਭਰਾ ਅਖਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਈ ਖਾੜੀ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਸੀ ਅਤੇ ਤਿੰਨ ਪਛਾਣ ਪੱਤਰ ਪ੍ਰਾਪਤ ਕਰਨ ਵਿੱਚ ਵੀ ਸ਼ਾਮਲ ਸੀ।

 

Continue Reading

National

ਡਾਕਟਰ ਖੁਦਕੁਸ਼ੀ ਮਾਮਲੇ ਵਿੱਚ ਰਾਹੁਲ ਗਾਂਧੀ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨਾਲ ਗੱਲਬਾਤ

Published

on

By

ਮੁੰਬਈ, 29 ਅਕਤੂਬਰ (ਸ.ਬ.) ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਕਥਿਤ ਤੌਰ ਤੇ ਖੁਦਕੁਸ਼ੀ ਕਰਨ ਵਾਲੀ ਇੱਕ ਮਹਿਲਾ ਡਾਕਟਰ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਨਿਆਂ ਦੀ ਲੜਾਈ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ।

ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਲਈ ਨਿਆਂ ਦੀ ਮੰਗ ਕਰਦਿਆਂ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਮੌਤ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਲਈ ਸਰਕਾਰ ਤੇ ਦਬਾਅ ਪਾਉਣ।

ਉਨ੍ਹਾਂ ਕਿਹਾ ਕਿ ਡਾਕਟਰ ਦੀ ਮੌਤ ਨੂੰ ਇੱਕ ਹਫ਼ਤਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਸਬੂਤ ਮਿਟਾਏ ਜਾ ਸਕਦੇ ਹਨ। ਗਾਂਧੀ ਨੇ ਮ੍ਰਿਤਕ ਦੇ ਮਾਪਿਆਂ ਅਤੇ ਭੈਣ-ਭਰਾਵਾਂ ਨਾਲ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਾਲ ਦੇ ਫੋਨ ਰਾਹੀਂ ਗੱਲ ਕੀਤੀ।

ਕਾਂਗਰਸ ਦੇ ਸੰਸਦ ਮੈਂਬਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਕੇਸ ਦੀ ਜਾਂਚ ਲਈ ਸ਼ੀਠ ਗਠਿਤ ਕਰਨ ਲਈ ਸਰਕਾਰ ਤੇ ਦਬਾਅ ਪਾਉਣਗੇ। ਜ਼ਿਕਰਯੋਗ ਹੈ ਕਿ 28 ਸਾਲਾ ਡਾਕਟਰ 23 ਅਕਤੂਬਰ ਦੀ ਰਾਤ ਨੂੰ ਸਤਾਰਾ ਜ਼ਿਲ੍ਹੇ ਦੇ ਫਲਟਨ ਕਸਬੇ ਦੇ ਇੱਕ ਹੋਟਲ ਦੇ ਕਮਰੇ ਵਿੱਚ ਫਾਹੇ ਨਾਲ ਲਟਕੀ ਮਿਲੀ ਸੀ।

ਉਸ ਨੇ ਆਪਣੇ ਹੱਥ ਤੇ ਲਿਖੇ ਇੱਕ ਨੋਟ ਵਿੱਚ ਦੋਸ਼ ਲਾਇਆ ਸੀ ਕਿ ਪੁਲੀਸ ਸਬ-ਇੰਸਪੈਕਟਰ ਗੋਪਾਲ ਬਾਡਨੇ ਨੇ ਕਈ ਵਾਰ ਉਸ ਨਾਲ ਜਬਰ ਜਨਾਹ ਕੀਤਾ, ਜਦੋਂ ਕਿ ਪ੍ਰਸ਼ਾਂਤ ਬਾਂਕਰ, ਇੱਕ ਸਾਫਟਵੇਅਰ ਇੰਜੀਨੀਅਰ ਨੇ ਉਸ ਨੂੰ ਮਾਨਸਿਕ ਤੌਰ ਤੇ ਤੰਗ ਕੀਤਾ। ਦੋਵਾਂ ਨੂੰ 25 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Continue Reading

Latest News

Trending