Mohali
ਮੁਹਾਲੀ ਪੁਲੀਸ ਵੱਲੋਂ ਚੋਰੀ ਅਤੇ ਸਨੈਚਿੰਗ ਕਰਨ ਵਾਲ਼ੇ ਦੋ ਆਰੋਪੀ ਗ੍ਰਿਫਤਾਰ
4 ਮੋਟਰਸਾਈਕਲ ਅਤੇ 4 ਮੋਬਾਇਲ ਫੋਨ ਬ੍ਰਾਮਦ ਕੀਤੇ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਵਲੋਂ ਚੋਰੀ ਅਤੇ ਸਨੈਚਿੰਗ ਕਰਨ ਵਾਲ਼ੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਤੋਂ 4 ਮੋਟਰਸਾਈਕਲ ਅਤੇ 4 ਮੋਬਾਇਲ ਫੋਨ ਬ੍ਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ਼੍ਰੀ ਹਰਮਨਦੀਪ ਸਿੰਘ ਹਾਂਸ ਦੀਆਂ ਹਿਦਾਇਤਾਂ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਬੀਤੀ 24 ਅਕਤੂਬਰ ਨੂੰ ਸੀਮਾ ਖੰਨਾ ਵਾਸੀ ਐਸ.ਬੀ.ਪੀ. ਹੋਮਜ ਐਕਸਟੈਂਨਸ਼ਨ-3 ਸੈਕਟਰ-126 ਖਰੜ ਦੇ ਬਿਆਨਾਂ ਦੇ ਆਧਾਰ ਤੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵਿਰੁੱਧ ਥਾਣਾ ਸਿਟੀ ਖਰੜ ਵਿਖੇ ਬੀ ਐਨ ਐਸ ਦੀ ਧਾਰਾ 304, 303(2), 317(2), 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਅਨੁਸਾਰ ਬੀਤੀ 17 ਅਕਤੂਬਰ ਨੂੰ ਸ਼ਾਮ ਸਮੇਂ ਉਹ ਆਪਣੇ ਕੰਮਕਾਰ ਤੋਂ ਵਾਪਸ ਆ ਕੇ ਸੋਸਾਇਟੀ ਦੀ ਪਾਰਕਿੰਗ ਵਿੱਚ ਆਪਣੀ ਐਕਟਿਵਾ ਖੜੀ ਕਰ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਪਰਸ ਖੋਹ ਲਿਆ ਗਿਆ ਸੀ ਅਤੇ ਫਰਾਰ ਹੋ ਗਏ ਸਨ। ਪਰਸ ਵਿੱਚ ਮੁਦੱਈ ਦਾ ਮੋਬਾਇਲ ਫੋਨ, ਨਗਦੀ ਅਤੇ ਕੁੱਝ ਸ਼ਨਾਖਤੀ ਕਾਰਡ ਸਨ।
ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ ਕਾਰਵਾਈ ਕਰਦੇ ਹੋਏ ਗੁਰਭੇਜ ਸਿੰਘ ਉਰਫ ਗੁਰੀ ਉਰਫ ਵਿਪਨ ਵਾਸੀ ਪਿੰਡ ਢਿੰਪਾ ਵਾਲ਼ੀ ਥਾਣਾ ਅਰਨੀਵਾਲ਼ਾ, ਜਿਲਾ ਫਾਜਿਲਕਾ ਹਾਲ ਵਾਸੀ ਕਮਰਾ ਨੰ: 5 ਰਾਜ ਕੰਪਲੈਕਸ ਬਲੌਂਗੀ ਅਤੇ ਸੀਰਤ ਕੁਮਾਰ ਵਾਸੀ ਮਕਾਨ ਨੰ: 373 ਝਗੜਾ ਕਲੋਨੀ ਨੇੜੇ ਕਲੋਨੀ ਸ਼ਾਹਬਾਦ, ਥਾਣਾ ਸ਼ਾਹਬਾਦ, ਜਿਲਾ ਕੁਰੂਕਸ਼ੇਤਰ ਹਰਿਆਣਾ ਹਾਲ ਵਾਸੀ ਕਮਰਾ ਨੰ: 7 ਰਾਜ ਕੰਪਲੈਕਸ ਬਲੌਂਗੀ ਨੂੰ ਖਰੜ ਦੇ ਭਗਤਘਾਟ ਨੇੜਿਉਂ ਗ੍ਰਿਫਤਾਰ ਕੀਤਾ ਗਿਆ। ਆਰੋਪੀਆਂ ਤੋਂ 4 ਚੋਰੀ ਕੀਤੇ ਮੋਟਰਸਾਈਕਲ (3 ਸਪਲੈਂਡਰ ਅਤੇ 1 ਬਜਾਜ ਪਲਸਰ), 4 ਖੋਹ ਕੀਤੇ ਮੋਬਾਇਲ ਫੋਨ (2 ਵੀਵੋ, 1 ਓਪੋ ਅਤੇ 1 ਸੈਮਸੰਗ ਫੋਨ) ਬਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਆਰੋਪੀਆਂ ਵਿੱਚੋਂ ਗੁਰਭੇਜ ਸਿੰਘ ਉਰਫ ਗੁਰੀ ਉਰਫ ਵਿਪਨ ਦੀ ਉਮਰ 23 ਸਾਲ ਹੈ ਜਦੋਂਕਿ ਸੀਰਤ ਦੀ ਉਮਰ 24 ਸਾਲ ਹੌ। ਇਹ ਦੋਵੇਂ 10 ਕਲਾਸਾਂ ਪਾਸ ਹਨ ਅਤੇ ਅਣਵਿਆਹੇ ਹਨ। ਗੁਰਭੇਜ ਵਿਰੁੱਧ ਪਹਿਲਾਂ ਵੀ ਕਾਰ ਖੋਹ ਸਬੰਧੀ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ ਮੁਕੱਦਮਾ ਦਰਜ ਹੈ।
ਉਹਨਾਂ ਦੱਸਿਆ ਕਿ ਆਰੋਪੀਆਂ ਵੱਲੋਂ ਸੰਨੀ ਇੰਨਕਲੇਵ ਵਿੱਚ ਇੱਕ ਘਰ ਦੀ ਬਾਲਕੋਨੀ ਵਿੱਚ ਬੈਠੇ ਬਜੁਰਗ ਵਿਅਕਤੀ ਪਾਸੋਂ ਇੱਕ ਫੋਨ ਖੋਹ ਕੀਤਾ ਗਿਆ ਸੀ। ਇਹਨਾਂ ਵਲੋਂ ਸ਼ਿਵਾਲਿਕ ਵਿਹਾਰ ਜੀਰਕਪੁਰ ਦੇ ਫਲੈਟਾਂ ਦੀ ਪਾਰਕਿੰਗ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ। ਇਹਨਾਂ ਵਲੋਂ ਨਾਗਪਾਲ ਜਿਊਲਰਜ ਪਿੰਡ ਕੁੰਬੜਾ ਨੇੜੇ ਇੱਕ ਪੰਜਾਬ ਨੰਬਰ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ ਅਤੇ ਇੱਕ ਮੋਟਰਸਾਈਕਲ ਮਾਰਕਾ ਪਲਸਰ ਜੋ ਕਿ ਬੈਸਟੈਕ ਮਾਲ ਦੀ ਬੈਕਸਾਈਡ ਰਿਹਾਇਸ਼ੀ ਮਕਾਨਾਂ ਵਿੱਚੋ ਚੋਰੀ ਕੀਤਾ ਗਿਆ ਸੀ। ਆਰੋਪੀਆਂ ਵਲੋਂ ਐਮ. ਐਸ. ਇੰਨਕਲੇਵ ਢਕੌਲੀ ਵਿੱਚੋਂ ਇੱਕ ਹਰਿਆਣਾ ਨੰਬਰ ਸਪਲੈਂਡਰ ਮੋਟਰਸਾਈਕਲ ਦਾ ਤਾਲਾ ਤੋੜ ਕੇ ਉਸਨੂੰ ਚੋਰੀ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਨੇ ਜਲਵਾਯੂ ਟਾਵਰ ਸੰਨੀ ਇੰਨਕਲੇਵ ਦੇ ਨੇੜੇ ਤੋਂ ਇੱਕ ਐਕਟਿਵਾ ਸਵਾਰ ਲੇਡੀ ਪਾਸੋਂ ਉਸਦਾ ਪਰਸ ਅਤੇ ਮੋਬਾਇਲ ਫੋਨ ਖੋਹ ਕੀਤਾ ਸੀ ਅਤੇ ਸੀ.ਪੀ. ਮਾਲ ਸੈਕਟਰ-67 ਨੇੜੇ ਪੈਦਲ ਜਾ ਰਹੀ ਇੱਕ ਔਰਤ ਦਾ ਪਰਸ ਖੋਹ ਕੀਤਾ ਸੀ। ਜਿਸ ਵਿੱਚ ਉਸਦਾ ਫੋਨ ਅਤੇ ਪੈਸੇ ਸਨ।
ਬੁਲਾਰੇ ਨੇ ਦੱਸਿਆ ਕਿ ਆਰੋਪੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਰਾਜ ਕੰਪਲੈਕਸ ਬਲੌਂਗੀ ਪੀ. ਜੀ. ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿ ਰਹੇ ਹਨ ਅਤੇ ਖੋਹ ਦੀਆਂ ਵਾਰਦਾਤਾਂ ਤੋਂ ਇਲਾਵਾ ਮੋਟਰਸਾਈਕਲ ਵੀ ਚੋਰੀ ਕਰਦੇ ਸਨ। ਹਿਹ ਦੋਵੇਂ ਪੁਲੀਸ ਰਿਮਾਂਡ ਤੇ ਹਨ ਅਤੇ ਉਹਨਾਂ ਤੋਂ ਹੋਰ ਵੀ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤੇ ਜਾ ਰਹੇ ਹਨ।
Mohali
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਹਿਮ ਹਨ ਖੇਡਾਂ : ਰੂਪਾ ਸੁਹਾਣਾ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਸਮਾਜਸੇਵੀ ਆਗੂ ਰੂਪਾ ਸੋਹਾਣਾ ਨੇ ਕਿਹਾ ਹੈ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਅਹਿਮ ਰੋਲ ਨਿਭਾਉਂਦੀਆਂ ਹਨ। ਇੱਥੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜ਼ਿਲ੍ਹਾ ਖੇਡ ਅਫਸਰ ਵੱਲੋਂ ਰੂਪਾ ਸੁਹਾਣਾ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਉਹਨਾਂ ਕਬੱਡੀ ਨੈਸ਼ਨਲ ਸਟਾਈਲ ਸੈਮੀਫਾਈਨਲ ਮੈਚ ਦੇ ਬੱਚਿਆਂ ਨਾਲ ਜਾਣ ਪਛਾਣ ਵੀ ਕੀਤੀ। ਰੂਪਾ ਸੁਹਾਣਾ ਵੱਲੋਂ ਬੱਚਿਆਂ ਦੀ ਹੌਸਲਾ ਅਫਜਾਈ ਲਈ 11 ਹਜਾਰ ਰੁਪਏ ਨਗਦ ਦਿੱਤੇ ਗਏ।
ਇਸ ਮੌਕੇ ਪੰਜਾਬ ਡਿਵੈਲਪਮੈਂਟ ਹੈਲਪ ਗਰੁੱਪ ਦੇ ਪ੍ਰਧਾਨ ਪ੍ਰਭਜੋਤ ਸਿੰਘ ਖਾਲਸਾ, ਮੀਤ ਪ੍ਰਧਾਨ ਜਸਪ੍ਰੀਤ ਸਿੰਘ ਸੰਧੂ, ਤਜਿੰਦਰ ਸਿੰਘ, ਪੱਪੀ ਪ੍ਰਧਾਨ, ਸੰਦੀਪ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ ਵੀ ਹਾਜਿਰ ਸਨ।
Mohali
ਜਦੋਂ ਥਾਣੇ ਪਹੁੰਚੇ ਵਿਦਿਆਰਥੀ ਨੇ ਮਾਣਿਆ ਐਸ ਐਚ ਓ ਦੀ ਕੁਰਸੀ ਦਾ ਆਨੰਦ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਮੁਹਾਲੀ ਪਲੀਸ ਵਲੋਂ ਵਿਦਿਆਰਥੀਆਂ ਵਿੱਚ ਪੁਲੀਸ ਪ੍ਰਤੀ ਦੋਸਤੀ ਦੀ ਭਾਵਨਾ ਪੈਦਾ ਕਰਨ ਅਤੇ ਉਹਨਾਂ ਨੂੰ ਪੁਲੀਸ ਦੇ ਕੰਮ ਕਾਜ ਤੋਂ ਜਾਣੂ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਆਈ ਟੀ ਸਿਟੀ ਦਾ ਦੌਰਾ ਕਰਨ ਪਹੁੰਚੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਾਕਰਪੁਰ ਦੇ ਵਿਦਿਆਰਥੀਆਂ ਵਿੱਚੋਂ ਸੱਤਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ਨੂੰ ਥੋੜ੍ਹੇ ਸਮੇਂ ਲਈ ਥਾਣੇ ਦੇ ਐਸ ਐਚ ਓ ਦੀ ਕੁਰਸੀ ਸਾਂਭਣ ਦਾ ਮਾਣ ਹਾਸਿਲ ਹੋਇਆ। ਇਸ ਦੌਰਾਨ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਰਾਜਮੀਤ ਕੌਰ ਨੂੰ ਵੀ ਮਹਿਲਾ ਐਸ ਐਚ ਓ ਬਣਨ ਦਾ ਮੌਕਾ ਹਾਸਿਲ ਹੋਇਆ ਜਿਸ ਦੌਰਾਨ ਦੋਵਾਂ ਬੱਚਿਆਂ ਨੂੰ ਥਾਣਾ ਮੁਖੀਆਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਆਮ ਲੋਕਾਂ ਨਾਲ ਸੁਖਾਵੇਂ ਸੰਬੰਧ ਬਣਾਉਣ ਅਤੇ ਵਿਦਿਆਰਥੀਆਂ ਨੂੰ ਪੁਲੀਸ ਦੇ ਕੰਮ ਕਾਜ ਬਾਰੇ ਜਾਣੂ ਕਰਵਾ ਕੇ ਉਹਨਾਂ ਵਿੱਚ ਪੁਲੀਸ ਪ੍ਰਤੀ ਦੋਸਤੀ ਦੀ ਭਾਵਨਾ ਪੈਦਾ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਥਾਣੇ ਦਾ ਦੌਰਾ ਕਰਵਾਇਆ ਗਿਆ।
ਉਹਨਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਪੁਲੀਸ ਸਟੇਸ਼ਨ ਵਿੱਚ ਬਣੀ ਹਵਾਲਾਤ ਵੀ ਦਿਖਾਈ ਗਈ ਅਤੇ ਪੁਲੀਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣੂ ਕਰਵਾਉਂਦਿਆਂ ਐਫ ਆਈ ਆਰ ਦਰਜ ਕਰਨ, ਕੇਸ ਫਾਈਲਾਂ ਅਤੇ ਪੁਲੀਸ ਦੇ ਕੰਮ ਨਾਲ ਜੁੜੇ ਪਹਿਲੂਆਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਬੱਚਿਆਂ ਤੋਂ ਪੁਲੀਸ ਸਟੇਸ਼ਨ ਵਿੱਚ ਬੂਟੇ ਵੀ ਲਗਵਾਏ ਗਏ।
Mohali
ਉਕਰੇਜ਼ ਇੰਟਰਨੈਸ਼ਨਲ ਸਕੂਲ ਦੇ ਸੀਨੀਅਰ ਵਿੰਗ ਦਾ ਸਾਲਾਨਾ ਸਮਾਗਮ ਆਯੋਜਿਤ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਉਕਰੇਜ਼ ਇੰਟਰਨੈਸ਼ਨਲ ਸਕੂਲ, ਮੁਹਾਲੀ ਦੇ ਸੀਨੀਅਰ ਵਿੰਗ ਦਾ ਸਾਲਾਨਾ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਸਮਾਗਮ ਦਾ ਥੀਮ ”ਦ੍ਰਿਸ਼ਟੀਕੋਣ : ਅਗਵਾਈ ਦੀ ਇੱਕ ਨਜ਼ਰ ਰੱਖਿਆ ਗਿਆ ਸੀ।
ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡੀ. ਐਸ. ਪੀ. ਟਰੈਫਿਕ ਕਰਨੈਲ ਸਿੰਘ ਵੱਲੋਂ ਦੀਵਾ ਜਲਾ ਕੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸੱਚਾ ਆਗੂ ਉਹ ਹੁੰਦਾ ਹੈ ਜੋ ਸਿਰਫ਼ ਆਦੇਸ਼ ਨਹੀਂ ਦਿੰਦਾ, ਬਲਕਿ ਖ਼ੁਦ ਮਿਸਾਲ ਬਣ ਕੇ ਅਗਵਾਈ ਕਰਦਾ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਹਨਾਂ ਕਿਹਾ ਕਿ ਜੀਵਨ ਦੇ ਹਰ ਖੇਤਰ ਵਿਚ ਸਫਲ ਹੋਣ ਲਈ ਉਹ ਜਿੱਥੇ ਵੀ ਜਾਣ, ਸਕਾਰਾਤਮਿਕ ਬਦਲਾਅ ਲਿਆਉਣ। ਇਸਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਸਕੂਲ ਦੀ ਪ੍ਰਿੰਸੀਪਲ ਸੁਮਨ ਕਾਲੜਾ ਨੇ ਕਿਹਾ ਕਿ ਸੀਨੀਅਰ ਵਿਦਿਆਰਥੀ ਆਉਣ ਵਾਲੇ ਕੱਲ੍ਹ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਬਣਨਗੇ।
ਇਸ ਦੌਰਾਨ ਵੱਖ-ਵੱਖ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤੇ, ਜਿਨ੍ਹਾਂ ਵਿੱਚ ਨਾਟਕ, ਨਾਚ ਅਤੇ ਪ੍ਰਭਾਵਸ਼ਾਲੀ ਭਾਸ਼ਣ ਸ਼ਾਮਲ ਸਨ। ਸਮਾਗਮ ਦੌਰਾਨ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਅਹਿੰਸਕ ਅਗਵਾਈ ਤੇ ਆਧਾਰਿਤ ਨਾਟਕ ਦੀ ਪੇਸ਼ਕਾਰੀ ਬਹੁਤ ਅਸਰਦਾਰ ਰਹੀ ਰਹੀ। ਅਖੀਰ ਵਿਚ ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਸ਼ਾਨਦਾਰ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਪ੍ਰਮਾਣ ਪੱਤਰ ਵੀ ਵੰਡੇ ਗਏ। 12ਵੀਂ ਕਲਾਸ ਦੇ ਹਰਮਨਪ੍ਰੀਤ ਸਿੰਘ ਨੂੰ ਉਸ ਦੇ ਪ੍ਰਭਾਵਸ਼ਾਲੀ ਕਾਰਜਾਂ ਲਈ ‘ਸਾਲ ਦਾ ਸਰਵੋਤਮ ਲੀਡਰਸ਼ਿਪ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
-
Chandigarh2 months agoਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ
-
National2 months ago3 ਧੀਆਂ ਦਾ ਕਤਲ ਕਰਨ ਤੋਂ ਬਾਅਦ ਮਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
-
National2 months agoਸਵਾਰੀਆਂ ਨਾਲ ਭਰੀ ਬੱਸ ਪਲਟਣ ਕਾਰਨ 2 ਵਿਅਕਤੀਆਂ ਦੀ ਮੌਤ, 13 ਜ਼ਖਮੀ
-
Mohali2 months agoਸੁਧੀਰ ਕੁਮਾਰ ਸੂਰੀ ਦੇ ਕਤਲ ਮਾਮਲੇ ਵਿੱਚ ਬੰਦ ਸੰਦੀਪ ਸਿੰਘ ਸਨੀ ਨੂੰ ਜੇਲ੍ਹ ਵਿੱਚ ਵੱਖਰਾ ਰੱਖਣ ਦੀ ਮੰਗ
-
Editorial2 months ago
ਪੰਜਾਬੀ ਸਭਿਆਚਾਰ ਦੇ ਨਾਮ ਤੇ ਪਰੋਸੀ ਜਾਂਦੀ ਹਿੰਸਾ ਅਤੇ ਅਸ਼ਲੀਲਤਾ ਤੇ ਸਖਤੀ ਨਾਲ ਰੋਕ ਲਗਾਏ ਸਰਕਾਰ
-
National2 months ago
ਦਿੱਲੀ ਪੁਲੀਸ ਅਤੇ ਝਾਰਖੰਡ ਏ ਟੀ ਐਸ ਵੱਲੋਂ ਆਈ ਐਸ ਆਈ ਐਸ ਦੇ 2 ਕਾਰਕੁਨ ਕਾਬੂ
-
Mohali1 month agoਲਾਟਰੀ ਦੀ ਦੁਕਾਨ ਤੋਂ ਦੂਜਾ ਇਨਾਮ ਨਿਕਲਣ ਤੇ ਲੱਡੂ ਵੰਡੇ
-
Mohali2 months agoਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ
