Connect with us

International

ਟੈਰਿਫਾਂ ਨੂੰ ਲੈ ਕੇ ਚੀਨੀ ਰਾਸ਼ਟਰਪਤੀ ਸ਼ੀ ਨਾਲ ਸਮਝੌਤਾ ਸਿਰੇ ਚੜ੍ਹਿਆ : ਟਰੰਪ

Published

on

ਬੁਸਾਨ, 30 ਅਕਤੂਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਜ ਦੱਖਣੀ ਕੋਰੀਆ ਦੇ ਏਅਰ ਬੇਸ ਤੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲੇ। ਇਕ ਘੰਟਾ ਤੇ 40 ਮਿੰਟ ਦੇ ਕਰੀਬ ਚੱਲੀ ਇਸ ਬੈਠਕ ਮਗਰੋਂ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੈਰਿਫਾਂ ਵਿਚ ਕਟੌਤੀ ਲਈ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਸ ਦੇ ਬਦਲੇ ਵਿੱਚ ਪੇਈਚਿੰਗ ਅਮਰੀਕੀ ਸੋਇਆਬੀਨ ਦੀ ਖਰੀਦਦਾਰੀ ਮੁੜ ਸ਼ੁਰੂ ਕਰੇਗਾ, ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਨੂੰ ਜਾਰੀ ਰੱਖੇਗਾ ਅਤੇ ਫੈਂਟਾਨਿਲ ਦੇ ਗੈਰਕਾਨੂੰਨੀ ਵਪਾਰ ਖਿਲਾਫ਼ ਕਾਰਵਾਈ ਕਰੇਗਾ।

ਸੂਤਰਾਂ ਮੁਤਾਬਕ ਸਮਝੌਤੇ ਤਹਿਤ ਚੀਨੀ ਦਰਾਮਦਾਂ ਤੇ ਲੱਗਦੇ 57 ਫੀਸਦ ਟੈਰਿਫ ਵਿਚ ਦਸ ਫੀਸਦ ਦੀ ਕਟੌਤੀ ਕੀਤੀ ਜਾਵੇਗੀ। ਦੋਵਾਂ ਆਗੂਆਂ ਦਰਮਿਆਨ ਨੇ ਬੈਠਕ ਦੌਰਾਨ ਟੈਰਿਫ਼, ਕੰਪਿਊਟਰ ਚਿੱਪ, ਦੁਰਲੱਭ ਧਰਤੀ ਖਣਿਜਾਂ ਤੇ ਟਕਰਾਅ ਵਾਲੇ ਹੋਰਨਾਂ ਮੁੱਦਿਆਂ ਤੇ ਚਰਚਾ ਕੀਤੀ। ਸ਼ੀ ਨਾਲ ਮੁਲਕਾਤ ਮਗਰੋਂ ਟਰੰਪ ਵਾਸ਼ਿੰਗਟਨ ਲਈ ਰਵਾਨਾ ਹੋ ਗਏ।

ਸਾਲ 2019 ਮਗਰੋਂ ਟਰੰਪ ਤੇ ਸ਼ੀ ਦੀ ਇਹ ਪਹਿਲੀ ਆਹਮੋ ਸਾਹਮਣੀ ਮੀਟਿੰਗ ਹੈ। ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਤੋਂ ਇਕਪਾਸੇ ਹੋਈ ਇਹ ਮੀਟਿੰਗ ਦੋ ਘੰਟੇ ਦੇ ਕਰੀਬ ਚੱਲੀ। ਟਰੰਪ ਨੇ ਹੱਥ ਮਿਲਾਇਆ ਅਤੇ ਸ਼ੀ ਨੂੰ ਆਪਣੀ ਕਾਰ ਤੱਕ ਲੈ ਗਏ। ਅਮਰੀਕੀ ਰਾਸ਼ਟਰਪਤੀ ਨੂੰ ਹਵਾਈ ਅੱਡੇ ਤੇ ਰੈਡ ਕਾਰਪੈਟ ਵਿਛਾ ਕੇ ਵਿਦਾਇਗੀ ਦਿੱਤੀ ਗਈ।

ਦੱਖਣੀ ਬੰਦਰਗਾਹੀ ਸ਼ਹਿਰ ਬੁਸਾਨ ਵਿੱਚ ਹੋਈ ਇਹ ਮੁਲਾਕਾਤ ਟਰੰਪ ਦੇ ਇਸ ਸਾਲ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਪਹਿਲੀ ਮਿਲਣੀ ਸੀ। ਬੈਠਕ ਤੋਂ ਪਹਿਲਾਂ ਟਰੰਪ ਨੇ ਸ਼ੀ ਨਾਲ ਹੱਥ ਮਿਲਾਉਂਦੇ ਹੋਏ ਕਿਹਾ ਕਿ ਸਾਡੀ ਇਹ ਮੁਲਾਕਾਤ ਬਹੁਤ ਸਫ਼ਲ ਹੋਣ ਜਾ ਰਹੀ ਹੈ, ਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ। ਪਰ ਉਹ (ਸ਼ੀ) ਇੱਕ ਬਹੁਤ ਹੀ ਸਖ਼ਤ ਵਾਰਤਾਕਾਰ ਹਨ।

ਦੋਵੇਂ ਆਗੂ ਜਦੋਂ ਗੱਲਬਾਤ ਸ਼ੁਰੂ ਕਰਨ ਲਈ ਆਪਣੇ ਵਫ਼ਦਾਂ ਨਾਲ ਬੈਠੇ, ਤਾਂ ਸ਼ੀ ਨੇ ਇੱਕ ਅਨੁਵਾਦਕ ਰਾਹੀਂ ਟਰੰਪ ਨੂੰ ਦੱਸਿਆ ਕਿ ਦੁਨੀਆ ਦੇ ਦੋ ਪ੍ਰਮੁੱਖ ਅਰਥਚਾਰਿਆਂ ਵਿੱਚ ਕਦੇ-ਕਦੇ ਟਕਰਾਅ ਹੋਣਾ ਸੁਭਾਵਕ ਤੇ ਆਮ ਗੱਲ ਹੈ। ਚੀਨੀ ਸਦਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਾਡੀਆਂ ਦੋ ਆਰਥਿਕ ਅਤੇ ਵਪਾਰਕ ਟੀਮਾਂ ਆਪਣੀਆਂ ਮੁੱਖ ਚਿੰਤਾਵਾਂ ਨੂੰ ਹੱਲ ਕਰਨ ਬਾਰੇ ਬੁਨਿਆਦੀ ਸਹਿਮਤੀ ਤੇ ਪਹੁੰਚੀਆਂ। ਇਹ ਮੀਟਿੰਗ ਉਤਸ਼ਾਹਜਨਕ ਰਹੀ, ਮੈਂ ਚੀਨ-ਅਮਰੀਕਾ ਸਬੰਧਾਂ ਲਈ ਇੱਕ ਠੋਸ ਨੀਂਹ ਤਿਆਰ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਤਿਆਰ ਹਾਂ। ਬੀਤੇ ਦਿਨ ਦੱਖਣੀ ਕੋਰੀਆ ਨਾਲ ਵਪਾਰਕ ਗੱਲਬਾਤ ਵਿੱਚ ਮਿਲੀ ਸਫਲਤਾ ਤੋਂ ਉਤਸ਼ਾਹਿਤ ਟਰੰਪ ਨੇ ਸ਼ੀ ਨਾਲ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਆਸ ਜਤਾਈ ਸੀ।

Continue Reading

International

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਕੰਮਕਾਜ ਫੈਲੇਗਾ ਅਤੇ ਨਵੀਂ ਜਾਣ-ਪਛਾਣ ਬਣੇਗੀ। ਜੇਕਰ ਟੂਟੀ ਵਿੱਚੋਂ ਪਾਣੀ ਟਪਕ ਰਿਹਾ ਹੋਵੇ ਤਾਂ ਪਲੰਬਰ ਅੱਜ ਹੀ ਬੁਲਾਓ। ਅਹਿਮ ਕੰਮ ਵੇਲੇ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖੋ। ਸਾਥੀ ਦੀਆਂ ਭਾਵਨਾਵਾਂ ਦਾ ਮਾਣ ਰੱਖੋ।

ਬ੍ਰਿਖ : ਪੁਰਾਣੇ ਸੰਪਰਕ ਰਾਹੀਂ ਨੌਕਰੀ ਮਿਲ ਸਕਦੀ ਹੈ, ਸਿਫ਼ਾਰਸ਼ ਲਈ ਫ਼ੋਨ ਕਰਨ ਵਿੱਚ ਸੰਕੋਚ ਨਾ ਕਰੋ। ਦੋਸਤਾਂ ਨਾਲ ਨਵਾਂ ਕੰਮ ਸ਼ੁਰੂ ਕਰੋ ਤਾਂ ਹਿੱਸੇਦਾਰੀ ਪਹਿਲਾਂ ਤੈਅ ਕਰ ਲਓ। ਸਵੇਰੇ ਭਿੱਜੇ ਹੋਏ ਬਦਾਮ ਖਾਓ।

ਮਿਥੁਨ : ਸੀਨੀਅਰ ਅਫ਼ਸਰ ਦਾ ਤਜਰਬਾ ਕੰਮ ਆਵੇਗਾ। ਨਿਵੇਸ਼ ਛੋਟੀ ਐਸ.ਆਈ.ਪੀ. ਤੋਂ ਸ਼ੁਰੂ ਕਰੋ ਅਤੇ ਸੱਟੇਬਾਜ਼ੀ ਤੋਂ ਦੂਰ ਰਹੋ। ਮਾਤਾ-ਪਿਤਾ ਨਾਲ ਸਫ਼ਰ ਹੋਵੇ ਤਾਂ ਸਟੇਸ਼ਨ ਤੇ ਵ੍ਹੀਲਚੇਅਰ ਪਹਿਲਾਂ ਬੁੱਕ ਕਰੋ। ਬਜ਼ੁਰਗਾਂ ਦੀਆਂ ਰਿਪੋਰਟਾਂ ਇੱਕ ਫਾਈਲ ਵਿੱਚ ਰੱਖੋ।

ਕਰਕ : ਮਿਹਨਤ ਮੁਨਾਫ਼ੇ ਵਿੱਚ ਬਦਲੇਗੀ ਅਤੇ ਦਫ਼ਤਰ ਵਿੱਚ ਭੂਮਿਕਾ ਵਧੇਗੀ। ਕਿਸੇ ਖ਼ਾਸ ਨਾਲ ਗੱਲਬਾਤ ਰਿਸ਼ਤੇ ਤੇ ਨਵੀਂ ਸੋਚ ਦੇਵੇਗੀ। ਭਾਰੀ ਸਿਲੰਡਰ ਜਾਂ ਬਾਲਟੀ ਇਕੱਲੇ ਨਾ ਚੁੱਕੋ, ਲੱਕ ਤੇ ਜ਼ੋਰ ਪਵੇਗਾ।

ਸਿੰਘ : ਆਮਦਨ ਦਾ ਨਵਾਂ ਜ਼ਰੀਆ ਮਿਲੇਗਾ ਅਤੇ ਸਮਾਜਿਕ ਦਾਇਰਾ ਵਧੇਗਾ। ਕਈ ਬਦਲਾਂ ਵਿੱਚ ਉਲਝੋ ਤਾਂ ਫ਼ਾਇਦੇ-ਨੁਕਸਾਨ ਕਾਗਜ਼ ਤੇ ਲਿਖੋ। ਖ਼ਰੀਦਦਾਰੀ ਲਿਸਟ ਤੋਂ ਬਾਹਰ ਨਾ ਜਾਓ। ਅੱਖਾਂ ਦਾ ਧਿਆਨ ਰੱਖੋ, ਸਕ੍ਰੀਨ ਦੀ ਬ੍ਰਾਈਟਨੈਸ ਘੱਟ ਰੱਖੋ।

ਕੰਨਿਆ : ਨਵੀਂ ਨੌਕਰੀ ਲਈ ਅਰਜ਼ੀ ਭੇਜੋ, ਹਰ ਥਾਂ ਦੇ ਹਿਸਾਬ ਨਾਲ ਬਾਇਓਡਾਟਾ ਬਦਲੋ। ਰੋਜ਼ ਪੰਦਰਾਂ ਮਿੰਟ ਪਹਿਲਾਂ ਘਰੋਂ ਨਿਕਲੋ। ਨਾਸ਼ਤਾ ਛੱਡਣ ਦੀ ਗ਼ਲਤੀ ਨਾ ਕਰੋ, ਐਸੀਡਿਟੀ ਹੋ ਸਕਦੀ ਹੈ।

ਤੁਲਾ : ਨਵੀਂ ਰਣਨੀਤੀ ਦੇ ਚੰਗੇ ਨਤੀਜੇ ਦਿਖਣਗੇ ਅਤੇ ਸ਼ੇਅਰਾਂ ਤੋਂ ਮੁਨਾਫ਼ਾ ਹੋਵੇਗਾ। ਕਿਸੇ ਪਾਰਟੀ ਵਿੱਚ ਵਿਜ਼ਿਟਿੰਗ ਕਾਰਡ ਨਾਲ ਰੱਖੋ। ਰਸੋਈ ਦੇ ਤੌਲੀਏ ਰੋਜ਼ ਬਦਲੋ। ਪਿਆਰ ਦੇ ਮਾਮਲਿਆਂ ਵਿੱਚ ਗੁਆਂਢੀਆਂ ਦੀ ਰਾਏ ਤੇ ਨਾ ਚੱਲੋ।

ਬ੍ਰਿਸਚਕ : ਪ੍ਰਾਪਰਟੀ ਦੇ ਕਾਰੋਬਾਰ ਵਿੱਚ ਚੰਗੇ ਮੌਕੇ ਹਨ, ਪਰ ਕਾਗਜ਼-ਪੱਤਰ ਜਾਂਚੇ ਬਿਨਾਂ ਸੌਦਾ ਨਾ ਕਰੋ। ਦੋਸਤਾਂ ਅਤੇ ਵੱਡਿਆਂ ਵਿਚਕਾਰ ਸੰਤੁਲਨ ਰੱਖੋ। ਖਾਣੇ ਦਾ ਡੱਬਾ ਨਾਲ ਰੱਖੋ। ਮਹਿਮਾਨਾਂ ਕਾਰਨ ਰੌਣਕ ਰਹੇਗੀ।

ਧਨੁ : ਕੰਮ ਦੇ ਸਿਲਸਿਲੇ ਵਿੱਚ ਸਫ਼ਰ ਹੋਵੇਗਾ ਅਤੇ ਨਵੇਂ ਲੋਕ ਮਿਲਣਗੇ। ਜਲਦਬਾਜ਼ੀ ਦੇ ਚੱਕਰ ਵਿੱਚ ਫਾਰਮ ਜਾਂ ਹਿਸਾਬ-ਕਿਤਾਬ ਬਿਨਾਂ ਜਾਂਚੇ ਨਾ ਭੇਜੋ। ਬੱਚਿਆਂ ਨੂੰ ਠੰਢ ਤੋਂ ਬਚਾਓ। ਵੱਡੇ ਨਿਵੇਸ਼ ਤੇ ਫ਼ੈਸਲਾ ਟਾਲ ਦਿਓ।

ਮਕਰ ; ਜਿਨ੍ਹਾਂ ਤੋਂ ਮਦਦ ਦੀ ਆਸ ਸੀ ਉਹ ਪਿੱਛੇ ਹਟਣਗੇ, ਜਿਸ ਨਾਲ ਕੰਮ ਲਟਕੇਗਾ। ਜ਼ਿੰਮੇਵਾਰੀ ਸੌਂਪੋ ਤਾਂ ਪ੍ਰਗਤੀ ਖ਼ੁਦ ਦੇਖੋ। ਬਾਹਰੀ ਲੋਕਾਂ ਨੂੰ ਰਿਸ਼ਤੇ ਵਿੱਚ ਦਖ਼ਲ ਨਾ ਦੇਣ ਦਿਓ। ਕੋਸਾ ਪਾਣੀ ਪੀਂਦੇ ਰਹੋ।

ਕੁੰਭ : ਨਵਾਂ ਟੈਂਡਰ ਜਾਂ ਸੌਦਾ ਮਿਲ ਸਕਦਾ ਹੈ, ਕਾਗਜ਼-ਪੱਤਰ ਸਮੇਂ ਤੋਂ ਪਹਿਲਾਂ ਤਿਆਰ ਰੱਖੋ। ਸੁਭਾਅ ਵਿੱਚ ਚਿੜਚਿੜਾਪਨ ਨਾ ਆਉਣ ਦਿਓ ਅਤੇ ਜਲਦਬਾਜ਼ੀ ਨਾ ਕਰੋ। ਸਵੇਰੇ ਧੁੱਪ ਵਿੱਚ ਸੈਰ ਕਰੋ ਅਤੇ ਫ਼ਜ਼ੂਲ ਖ਼ਰਚੀ ਤੋਂ ਬਚੋ। ਕਿਸੇ ਖ਼ਾਸ ਨੂੰ ਮਿਲ ਕੇ ਮਨ ਖ਼ੁਸ਼ ਹੋਵੇਗਾ।

ਮੀਨ : ਦੂਰੋਂ ਨਵਾਂ ਮੌਕਾ ਆ ਸਕਦਾ ਹੈ, ਬਾਹਰਲੇ ਮੁਲਕ ਜਾਣ ਦਾ ਮੌਕਾ ਬਣੇ ਤਾਂ ਪਾਸਪੋਰਟ ਦੀ ਤਾਰੀਖ਼ ਜਾਂਚ ਲਓ। ਜੀਵਨ ਸਾਥੀ ਨਾਲ ਛੋਟੀ ਗੱਲ ਤੇ ਬਹਿਸ ਟਾਲੋ। ਯਾਤਰਾ ਦੌਰਾਨ ਪਾਣੀ ਦੀ ਬੋਤਲ ਨਾਲ ਰੱਖੋ। ਦੂਰੋਂ ਆਇਆ ਕਿਸੇ ਦਾ ਫ਼ੋਨ ਖ਼ੁਸ਼ੀ ਦੇਵੇਗਾ ਅਤੇ ਪਿਆਰ ਵਿੱਚ ਪਹਿਲ ਹੋ ਸਕਦੀ ਹੈ।

Continue Reading

International

ਥਾਈਲੈਂਡ ਵਿੱਚ 4 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਜਿਊਂਦਾ ਸੜੇ 11 ਵਿਅਕਤੀ, ਕਈ ਜ਼ਖਮੀ

Published

on

By

ਬੈਕਾਂਕ, 16 ਨਵੰਬਰ (ਸ.ਬ.) ਥਾਈਲੈਂਡ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਫੁਕੇਟ ਵਿੱਚ ਅੱਜ ਸਵੇਰੇ ਤੜਕੇ ਇੱਕ ਚਾਰ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਪੁਲੀਸ ਨੇ ਦੱਸਿਆ ਕਿ ਅੱਗ ਅੱਜ ਸਵੇਰੇ ਲੱਗੀ। ਫੁਕੇਟ ਦੇ ਪਾਟੋਂਗ ਖੇਤਰ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਪਾਰਕ ਇਮਾਰਤ ਵਿੱਚ ਸਵੇਰੇ 3:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਫਾਇਰਫਾਈਟਰ ਤੁਰੰਤ ਮੌਕੇ ਤੇ ਪਹੁੰਚੇ। ਅਧਿਕਾਰੀ ਨੇ ਕਿਹਾ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰਫਾਈਟਰਾਂ ਨੂੰ ਦੋ ਘੰਟੇ ਲੱਗ ਗਏ।

ਜ਼ਿਕਰਯੋਗ ਹੈ ਕਿ ਅੱਗ ਇੱਕ ਇਮਾਰਤ ਵਿੱਚ ਲੱਗੀ, ਜਿੱਥੇ ਵਾਹਨ ਕਿਰਾਏ ਤੇ ਲੈਣ ਦਾ ਕਾਰੋਬਾਰ ਸੀ ਅਤੇ ਬਾਅਦ ਵਿੱਚ ਨੇੜਲੀਆਂ ਕਈ ਹੋਰ ਇਮਾਰਤਾਂ ਵਿੱਚ ਫੈਲ ਗਈ। ਥਾਈ ਅਧਿਕਾਰੀਆਂ ਦੇ ਅਨੁਸਾਰ, ਅੱਗ ਸਵੇਰੇ 3:17 ਵਜੇ ਦੇ ਕਰੀਬ ਲੱਗੀ ਅਤੇ ਇਸ ਤੇ ਕਾਬੂ ਪਾਉਣ ਵਿੱਚ ਫਾਇਰਫਾਈਟਰਾਂ ਨੂੰ ਲਗਭਗ ਦੋ ਘੰਟੇ ਲੱਗੇ।

ਹੁਣ ਤੱਕ, ਇਮਾਰਤ ਦੇ ਅੰਦਰੋਂ 11 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਥਾਈ ਅਤੇ ਮਿਆਂਮਾਰ ਦੇ ਨਾਗਰਿਕ ਦੱਸੇ ਜਾਂਦੇ ਹਨ। ਹਾਦਸੇ ਵਿੱਚ 16 ਲੋਕ ਜ਼ਖਮੀ ਹੋਏ ਹਨ। ਦਮ ਘੁੱਟਣ ਅਤੇ ਸ਼ੀਸ਼ੇ ਦੀਆਂ ਸੱਟਾਂ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਥਾਈਲੈਂਡ ਵਿੱਚ ਪਹਿਲਾਂ ਵੀ ਕਈ ਵੱਡੀਆਂ ਅੱਗਾਂ ਲੱਗੀਆਂ ਹਨ।

Continue Reading

International

ਦਰਿਆ ਵਿੱਚ ਡਿੱਗੀ ਯਾਤਰੀ ਵੈਨ, 11 ਵਿਅਕਤੀਆਂ ਦੀ ਮੌਤ

Published

on

By

ਇਸਲਾਮਾਬਾਦ, 13 ਨਵੰਬਰ (ਸ.ਬ.) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਇੱਕ ਯਾਤਰੀ ਵੈਨ ਦੇ ਦਰਿਆ ਵਿੱਚ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਬੀਤੀ ਸ਼ਾਮ ਵਾਪਰਿਆ, ਜਦੋਂ ਵੈਨ ਗਿਲਗਿਤ ਤੋਂ ਘਿਜ਼ਰ ਜ਼ਿਲ੍ਹੇ ਦੀ ਯਾਸੀਨ ਘਾਟੀ ਵੱਲ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਮੋਰਕਾਹ ਪੁਲ ਨੇੜੇ ਡਰਾਈਵਰ ਦਾ ਵਾਹਨ ਤੇ ਕਾਬੂ ਨਹੀਂ ਰਿਹਾ, ਜਿਸ ਕਾਰਨ ਵੈਨ ਯਾਸੀਨ ਦਰਿਆ ਵਿੱਚ ਜਾ ਡਿੱਗੀ। ਬਚਾਅ ਟੀਮਾਂ ਨੇ 10 ਯਾਤਰੀਆਂ (ਜਿਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਸਨ) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਤਿੰਨ ਜ਼ਖਮੀ ਯਾਤਰੀਆਂ ਨੂੰ ਬਚਾਇਆ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ। ਉਨ੍ਹਾਂ ਨੂੰ ਇਲਾਜ ਲਈ ਗੁਪਿਸ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬੱਚੇ ਦੀ ਵੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਮ੍ਰਿਤਕ ਅਤੇ ਜ਼ਖਮੀ ਪਾਕਿ-ਕਬਜ਼ੇ ਵਾਲੇ ਕਸ਼ਮੀਰ ਦੀ ਯਾਸੀਨ ਘਾਟੀ ਦੇ ਰਹਿਣ ਵਾਲੇ ਸਨ। ਪੁਲੀਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਖੇਤਰ ਵਿੱਚ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ।

Continue Reading

Latest News

Trending