Mohali
ਦੇਸੂ ਮਾਜਰਾ ਕਾਲੋਨੀ ਵਿਖੇ ਖੇਡ ਮੇਲਾ ਕਰਵਾਇਆ
ਖਰੜ, 17 ਨਵੰਬਰ (ਸ.ਬ.)ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਦੇਸੂ ਮਾਜਰਾ ਕਲੋਨੀ (ਵਾਰਡ ਨੰਬਰ 12), ਖਰੜ ਵਿਖੇ ਸੁਸਾਇਟੀ ਦੇ ਪ੍ਰਧਾਨ ਸz ਭਜਨ ਸਿੰਘ ਦੀ ਅਗਵਾਈ ਹੇਠ ਤੀਜਾ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿੱਚ 5 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ।
ਇਸ ਮੌਕੇ ਵਾਰਡ ਨੰਬਰ 12 ਦੇ ਕੌਂਸਲਰ ਰਾਜਬੀਰ ਸਿੰਘ ਰਾਜ਼ੀ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਖੇਡ ਮੇਲੇ ਦੇ ਪ੍ਰਬੰਧਾ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਆਪਣੀ ਨਿਗਰਾਨੀ ਹੇਠ ਖੇਡਾਂ ਕਰਵਾਈਆਂ ਗਈਆਂ।
ਖੇਡ ਮੇਲੇ ਵਿੱਚ ਬੱਚਿਆਂ ਦੀਆਂ ਦੌੜਾਂ, ਨਿੰਬੂ ਦੌੜ, ਰੁਕਾਵਟ ਦੌੜ, ਖੋ ਖੋ ਅਤੇ ਹੋਰ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ। ਇਸ ਖੇਡ ਮੇਲੇ ਵਿੱਚ ਤਕਰੀਬਨ 300 ਬੱਚਿਆਂ ਨੇ ਹਿੱਸਾ ਲਿਆ। ਪ੍ਰਬੰਧਕਾਂ ਵਲੋਂ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਹੌਂਸਲਾ ਅਫ਼ਜਾਈ ਲਈ ਇਨਾਮ ਵੰਡੇ ਗਏ।
ਇਸ ਮੌਕੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸz ਅਮਰਜੀਤ ਸਿੰਘ, ਮੀਤ ਸਕੱਤਰ ਗੁਰਦਰਸ਼ਨ ਸਿੰਘ, ਸਕੱਤਰ ਸz ਹਰਵਿੰਦਰ ਸਿੰਘ, ਖਜਾਨਚੀ ਸ ਭਰਪੂਰ ਸਿੰਘ, ਮੀਡੀਆ ਪ੍ਰਭਾਰੀ ਸ੍ਰੀ ਵਿਜੇ ਖੰਨਾ, ਨਵੀਨ ਚੰਦਰ, ਗੁਰਪ੍ਰੀਤ ਸਿੰਘ ਅਤੇ ਹੋਰ ਵੀ ਮੈਂਬਰ ਮੌਜੂਦ ਸਨ।
Mohali
ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡ ਬੰਦੀ ਲਈ ਆਬਾਦੀ ਦੇ ਸਰਵੇ ਦਾ ਕੰਮ ਜਾਰੀ
ਬਲਾਕ ਲੈਵਲ ਅਫਸਰਾਂ ਵਲੋਂ ਕੀਤਾ ਜਾ ਰਿਹਾ ਹੈ ਸਰਵੇ ਦਾ ਕੰਮ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 6 ਦਸੰਬਰ
ਨਗਰ ਨਿਗਮ ਐਸ ਏ ਐਸ ਨਗਰ ਦੀ ਹੱਦਬੰਦੀ ਵਿੱਚ ਕੀਤੇ ਵਾਧੇ ਦਾ ਭਾਵੇਂ ਨਿਗਮ ਵਿੱਚ ਸ਼ਾਮਿਲ ਕੀਤੇ ਗਏ ਪਿੰਡਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰੰਤੂ ਨਗਰ ਨਿਗਮ ਵਲੋਂ ਆਗਾਮੀ ਚੋਣਾ ਨੂੰ ਮੁੱਖ ਰੱਖਦਿਆਂ ਵਾਰਡਬੰਦੀ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਗਮ ਵਲੋਂ ਬੀ ਐਲ ਓ (ਬਲਾਕ ਲੈਵਲ ਅਧਿਕਾਰੀ) ਤੋਂ ਨਗਰ ਨਿਗਮ ਅਧੀਨ ਆਉਂਦੇ ਖੇਤਰ ਵਿੱਚ ਆਬਾਦੀ ਸਰਵੇਖਣ ਦਾ ਕੰਮ ਆਰੰਭ ਕੀਤਾ ਜਾ ਚੁੱਕਿਆ ਹੈ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਬੀਤੀ 3 ਦਸੰਬਰ ਨੂੰ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਿਉਂਸਪਲ ਕਾਰਪੋਰੇਸ਼ਨ ਐਸ ਏ ਐਸ ਨਗਰ ਦੀਆਂ ਹੱਦਾਂ ਵਿੱਚ ਵਾਧਾ ਹੋਣ ਕਾਰਨ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਕੀਤੀ ਜਾਣੀ ਹੈ ਅਤੇ ਇਸ ਮੰਤਵ ਲਈ ਬੀ ਐਲ ਓ ਘਰ ਘਰ ਜਾ ਕੇ ਘਰ ਵਿੱਚ ਰਹਿੰਦੇ ਜੀਆਂ, ਵੋਟਰਾਂ ਅਤੇ ਉਹਨਾਂ ਦੀ ਕੈਟਾਗਰੀ ਦੇ ਵੇਰਵੇ ਇਕੱਠੇ ਕਰਣਗੇ।
ਇਸ ਸੰਬੰਧੀ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹ ਬੀ ਐਲ ਓ ਦਾ ਸਰਕਾਰੀ ਸ਼ਨਾਖਤੀ ਕਾਰਡ ਵੇਖ ਕੇ ਉਹਨਾਂ ਨੂੰ ਵੇਰਵੇ ਇਕੱਤਰ ਕਰਨ ਵਿੱਚ ਪੂਰਨ ਸਹਿਯੋਗ ਕਰਨ ਅਤੇ ਬੀ ਐਲ ਓ ਨੂੰ ਸਹੀ ਵੇਰਵੇ ਦਿੱਤੇ ਜਾਣ ਤਾਂ ਜੋ ਸ਼ਹਿਰ ਵਾਸੀ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰ ਸਕਣ।
ਪ੍ਰਾਪਤ ਜਾਣਕਾਰੀ ਅਨੁਸਾਰ ਆਬਾਦੀ ਦੇ ਸਰਵੇਖਣ ਦਾ ਕੰਮ ਆਉਂਦੇ ਦਿਨ ਦੌਰਾਨ ਮੁਕੰਮਲ ਹੋ ਜਾਵੇਗਾ ਅਤੇ ਉਸਤੋਂ ਬਾਅਦ ਵਾਰਡਬੰਦੀ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ। ਇਸ ਦੌਰਾਨ ਵੱਖ ਵੱਖ ਵਰਗਾਂ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਸਮਾਜ ਦੇ ਵੱਖ ਵੱਖ ਵਰਗਾਂ ਲਈ ਰਾਖਵੇਂ ਵਾਰਡਾਂ ਦਾ ਵੀ ਫੈਸਲਾ ਹੋ ਜਾਵੇਗਾ ਅਤੇ ਵਾਰਡਬੰਦੀ ਮੁਕੰਮਲ ਕਰ ਲਈ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਪਹਿਲਾਂ ਦੇ ਮੁਕਾਬਲੇ ਵੱਡੇ ਆਕਾਰ ਦੇ ਵਾਰਡ ਬਣਾਏ ਜਾ ਸਕਦੇ ਹਨ ਅਤੇ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਵਾਰ ਵੀ ਵਾਰਡਾਂ ਦੀ ਗਿਣਤੀ 50 ਤਕ ਹੀ ਸੀਮਿਤ ਰੱਖੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਘੱਟੋ ਘੱਟ ਤਿੰਨ ਹਜਾਰ ਵੋਟਰਾਂ ਦਾ ਇੱਕ ਵਾਰਡ ਬਣਾਇਆ ਜਾਵੇਗਾ ਜਦੋਂਕਿ ਪਿਛਲੀ ਵਾਰ ਕੁੱਝ ਵਾਰਡ ਅਜਿਹੇ ਵੀ ਸਨ ਜਿਹਨਾਂ ਵਿੱਚ ਵੋਟਰਾਂ ਦੀ ਗਿਣਤੀ 2000 ਤੋਂ ਵੀ ਘੱਟ ਸੀ।
ਸੂਤਰ ਦੱਸਦੇ ਹਨ ਕਿ ਸਰਕਾਰ ਵਲੋਂ ਅਗਲੇ ਦੋ ਹਫਤਿਆਂ ਵਿੱਚ ਨਗਰ ਨਿਗਮ ਦੀ ਪ੍ਰਸਤਾਵਿਤ ਵਾਰਡਬੰਦੀ ਦਾ ਖਰੜਾ ਜਾਰੀ ਕਰ ਦਿੱਤਾ ਜਾਵੇਗਾ ਅਤੇ ਦਾਅਵੇ ਅਤੇ ਇਤਰਾਜ ਮੰਗ ਲਏ ਜਾਣਗੇ, ਜਿਹਨਾਂ ਤੋਂ ਬਾਅਦ ਵਾਰਡਬੰਦੀ ਦਾ ਫਾਈਨਲ ਨਕਸ਼ਾ ਜਾਰੀ ਹੋ ਜਾਵੇਗਾ।
Mohali
ਮੁਹਾਲੀ ਹਵਾਈ ਅੱਡੇ ਤੋਂ ਸਮੇਂ ਤੇ ਰਵਾਨਾ ਹੋਈਆਂ ਛੇ ਉਡਾਣਾਂ
ਐਸ ਏ ਐਸ ਨਗਰ, 6 ਦਸੰਬਰ (ਸ.ਬ.) ਇੰਡੀਗੋ ਏਅਰਲਾਈਨਜ਼ ਨੇ ਅੱਜ ਸਵੇਰੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੇ ਉਡਾਣ ਸੰਚਾਲਨ ਨੂੰ ਆਮ ਵਾਂਗ ਕਰਨ ਲਈ ਸ਼ੁਰੂਆਤੀ ਕਦਮ ਚੁੱਕੇ। ਇਸ ਦੌਰਾਨ ਅੱਜ ਸਵੇਰੇ ਛੇ ਉਡਾਣਾਂ ਸਮੇਂ ਸਿਰ ਰਵਾਨਾ ਹੋਈਆਂ ਤੇ ਚਾਰ ਉਡਾਣਾਂ ਇੱਥੇ ਪੁੱਜੀਆਂ ਜਦਕਿ ਅੱਜ ਲਈ ਦਸ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿਕਰਯੋਗ ਹੈ ਕਿ ਇਸ ਏਅਰਲਾਈਨ ਨੇ ਬੀਤੀ ਸ਼ਾਮ ਨੂੰ ਜਾਣਕਾਰੀ ਦਿੱਤੀ ਸੀ ਕਿ ਮੁਹਾਲੀ ਅੱਡੇ ਤੋਂ ਅੱਜ 10 ਉਡਾਣਾਂ ਰੱਦ ਕੀਤੀਆਂ ਜਾਣਗੀਆਂ। ਇੰਡੀਗੋ ਵਲੋਂ ਰੱਦ ਕੀਤੀਆਂ ਉਡਾਣਾਂ ਵਿਚ ਲਖਨਊ (ਸਵੇਰੇ 5:55 ਵਜੇ), ਦਿੱਲੀ (ਸਵੇਰੇ 5:45 ਵਜੇ), ਬੰਗਲੁਰੂ (ਸਵੇਰੇ 8 ਵਜੇ), ਇੰਦੌਰ (ਸਵੇਰੇ 11:45 ਵਜੇ), ਲੇਹ (ਦੁਪਹਿਰ 2:05 ਵਜੇ), ਸ੍ਰੀਨਗਰ (ਦੁਪਹਿਰ 2:10 ਵਜੇ), ਮੁੰਬਈ (ਸ਼ਾਮ 3:55 ਵਜੇ), ਹੈਦਰਾਬਾਦ (ਸ਼ਾਮ 4:20 ਵਜੇ), ਅਹਿਮਦਾਬਾਦ (ਸ਼ਾਮ 7 ਵਜੇ), ਪੁਣੇ (ਰਾਤ 9:10 ਵਜੇ) ਸ਼ਾਮਲ ਹਨ।
ਅੱਜ ਸਵੇਰੇ ਜੈਪੁਰ (ਸਵੇਰੇ 7:15 ਵਜੇ), ਬੰਗਲੁਰੂ (ਸਵੇਰੇ 7:30 ਵਜੇ), ਦਿੱਲੀ (ਸਵੇਰੇ 7:55 ਵਜੇ), ਮੁੰਬਈ (ਸਵੇਰੇ 8:20 ਵਜੇ) ਤੋਂ ਉਡਾਣਾਂ ਇੱਥੇ ਪੁੱਜੀਆਂ ਜਦੋਂ ਕਿ ਹੈਦਰਾਬਾਦ (ਸਵੇਰੇ 6:22 ਵਜੇ), ਚੇਨਈ (ਸਵੇਰੇ 7:21 ਵਜੇ), ਪਟਨਾ (ਸਵੇਰੇ 7:20 ਵਜੇ), ਜੈਪੁਰ (ਸਵੇਰੇ 7:35 ਵਜੇ), ਦਿੱਲੀ (ਸਵੇਰੇ 8:45 ਵਜੇ) ਅਤੇ ਮੁੰਬਈ (ਸਵੇਰੇ 9:02 ਵਜੇ) ਦੀਆਂ ਉਡਾਣਾਂ ਅੱਜ ਸਵੇਰੇ ਸਮੇਂ ਸਿਰ ਰਵਾਨਾ ਹੋਈਆਂ। ਇਸ ਦੌਰਾਨ ਯਾਤਰੀਆਂ ਨੇ ਦੋਸ਼ ਲਗਾਇਆ ਕਿ ਇੰਡੀਗੋ ਦੇ ਮਾੜੇ ਪ੍ਰਬੰਧਨ ਕਾਰਨ ਹੋਰ ਏਅਰਲਾਈਨਾਂ ਦੇ ਹਵਾਈ ਕਿਰਾਏ ਵੀ ਵਧ ਗਏ ਹਨ।
Mohali
ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਦਾ ਆਯੋਜਨ
ਐਸ ਏ ਐਸ ਨਗਰ, 6 ਦਸੰਬਰ (ਸ.ਬ.) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਹਾਲੀ ਵੱਲੋਂ ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਖਰੜ ਦੇ ਰਾਮ ਭਵਨ ਵਿਖੇ ਆਮ ਠੋਸ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ, ਸੁੱਕੇ ਅਤੇ ਗਿੱਲੇ ਰਹਿੰਦ ਖੂੰਹਦ ਨੂੰ ਸਹੀ ਢੰਗ ਨਾਲ ਵੱਖ ਕਰਨ ਨੂੰ ਉਤਸ਼ਾਹਿਤ ਕਰਨ ਲਈ ਇਕ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਨਗਰ ਕੌਂਸਲ ਕਰਵਾਇਆ ਗਿਆ ਜਿਸ ਵਿੱਚ ਨਗਰ ਕੌਂਸਲ ਖਰੜ ਅਤੇ ਕੁਰਾਲੀ ਅਧੀਨ ਸਾਰੇ ਸਫਾਈ ਸੇਵਕ ਅਤੇ ਫੀਲਡ ਸਟਾਫ ਨੇ ਹਿੱਸਾ ਲਿਆ।
ਇਸ ਸਿਖਲਾਈ ਸੈਸ਼ਨ ਵਿੱਚ ਬੋਰਡ ਦੇ ਐਸ. ਡੀ. ਉ ਅਤੇ ਜੇ.ਈ ਨੇ ਠੋਸ ਰਹਿੰਦ-ਖੂੰਹਦ ਨੂੰ ਸਾੜਨ ਦੇ ਸਿਹਤ ਪ੍ਰਭਾਵਾਂ ਅਤੇ ਬਾਗਬਾਨੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਵੱਧਦੇ ਹਵਾ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸੁੱਕੇ ਅਤੇ ਗਿੱਲੇ ਰਹਿੰਦ-ਖੂੰਹਦ ਵੱਖ ਕਰਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਕਚਰਾ ਬਾਲਣ ਨਾਲ ਹਵਾ ਵਿੱਚ ਨੁਕਸਾਨਦੇਹ ਤੱਤ ਫੈਲਦੇ ਹਨ, ਜੋ ਦਮਾ, ਐਲਰਜੀ ਅਤੇ ਕੈਂਸਰ ਆਦਿ ਬੀਮਾਰੀਆਂ ਦਾ ਕਾਰਨ ਬਣਦੇ ਹਨ।
ਉਨ੍ਹਾਂ ਕਿਹਾ ਕਿ ਸਫਾਈ ਸੇਵਕ ਇਸ ਸਮੱਸਿਆ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਸਮੂਹ ਸਫਾਈ ਸੇਵਕਾਂ ਵੱਲੋਂ ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਸਖ਼ਤੀ ਨਾਲ ਬਚਾਉਣ, ਸੁੱਕੇ ਅਤੇ ਗਿੱਲੇ ਰਹਿੰਦ-ਖੂੰਹਦ ਨੂੰ ਸਹੀ ਢੰਗ ਨਾਲ ਵੱਖ ਕਰਨ ਨੂੰ ਯਕੀਨੀ ਬਣਾਉਣ ਅਤੇ ਆਪਣੇ-ਆਪਣੇ ਵਾਰਡਾਂ ਦੇ ਵਸਨੀਕਾਂ ਨੂੰ ਸਾਫ਼ ਅਤੇ ਸਿਹਤਮੰਦ ਵਾਤਾਵਰਣ ਲਈ ਇਨ੍ਹਾਂ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੁਹਾਲੀ ਦੇ ਅਧਿਕਾਰੀਆਂ ਤੋਂ ਇਲਾਵਾ ਸੈਨੇਟਰੀ ਇੰਸਪੈਕਟਰ ਹਰਦਰਸ਼ਨਜੀਤ ਸਿੰਘ, ਸੈਨੇਟਰੀ ਇੰਸਪੈਕਟਰ ਰਜਿੰਦਰ ਕੁਮਾਰ, ਸੀ.ਐਫ ਨਰਿੰਦਰ ਸਿੰਘ ਅਤੇ ਸੁਪਰਵਾਈਜ਼ਰ ਵੱਡੀ ਵੀ ਹਾਜ਼ਰ ਸਨ।
-
International1 month agoਇਜ਼ਰਾਈਲ ਵੱਲੋਂ ਗਾਜ਼ਾ ਤੇ ਹਮਲਾ, 33 ਵਿਅਕਤੀਆਂ ਦੀ ਮੌਤ
-
International2 months agoਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ ਵਿੱਚ ਡਿੱਗਿਆ ਜਹਾਜ਼, 2 ਵਿਅਕਤੀਆਂ ਦੀ ਮੌਤ
-
International1 month agoਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
-
Mohali2 months agoਪ੍ਰਦੂਸ਼ਨ ਤੋਂ ਬਚਣ ਲਈ ਗ੍ਰੀਨ ਦਿਵਾਲੀ ਮਨਾਉਣ ਦੀ ਲੋੜ : ਕੈਪਟਨ ਕਰਨੈਲ ਸਿੰਘ
-
Chandigarh1 month agoਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਯੂਨੀਫਾਈਡ ਬਿਲਡਿੰਗ ਬਿੱਲ-2025 ਨੂੰ ਮਨਜ਼ੂਰੀ, ਹੁਣ 15 ਮੀਟਰ ਦੀ ਥਾਂ 21 ਮੀਟਰ ਤਕ ਉੱਚੀਆਂ ਹੋਣਗੀਆਂ ਇਮਾਰਤਾਂ
-
Chandigarh2 months agoਤਰਨ ਤਾਰਨ ਜ਼ਿਮਨੀ ਚੋਣ ਲਈ ਹੋ ਰਿਹਾ ਹੈ ਸਖਤ ਮੁਕਾਬਲਾ
-
International1 month ago
ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ 18 ਅੱਤਵਾਦੀ ਢੇਰ
-
National2 months ago
ਦੀਵਾਲੀ ਤੋਂ ਪਹਿਲਾਂ ਦਿੱਲੀ ਵਿੱਚ ਵਧਿਆ ਪ੍ਰਦੂਸ਼ਣ
