Connect with us

International

ਹਾਂਗਕਾਂਗ ਵਿੱਚ 3 ਇਮਾਰਤਾਂ ਨੂੰ ਅੱਗ ਲੱਗਣ ਕਾਰਨ ਹੁਣ ਤੱਕ 44 ਵਿਅਕਤੀਆਂ ਦੀ ਮੌਤ

Published

on

ਗੈਰ ਇਰਾਦਤਨ ਹੱਤਿਆ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ

ਹਾਂਗਕਾਂਗ, 27 ਨਵੰਬਰ (ਸ.ਬ.) ਹਾਂਗਕਾਂਗ ਪੁਲੀਸ ਨੇ ਉੱਚ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਲੱਗਣ ਮਗਰੋਂ ਗੈਰ ਇਰਾਦਤ ਹੱਤਿਆ ਦੇ ਸ਼ੱਕ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਉੱਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ ਵਿਚ 44 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 300 ਹੋਰ ਲਾਪਤਾ ਦੱਸੇ ਜਾਂਦੇ ਹਨ। ਇਹ ਪਿਛਲੇ ਸਾਲਾਂ ਦੌਰਾਂ ਸ਼ਹਿਰ ਵਿਚ ਲੱਗੀ ਸਭ ਤੋਂ ਭਿਆਨਕ ਅੱਗ ਹੈ। ਮ੍ਰਿਤਕਾਂ ਵਿਚ ਅੱਗ ਬੁਝਾਊ ਦਸਤੇ ਦਾ ਇਕ ਮੈਂਬਰ ਵੀ ਸ਼ਾਮਲ ਹੈ।

ਬੀਤੀ ਦੁਪਹਿਰ ਨੂੰ ਲੱਗੀ ਅੱਗ ਨਿਊ ਟੈਰੇਟਰੀਜ਼ ਦੇ ਸਬਅਰਬ ਤਾਈ ਪੋ ਡਿਸਟ੍ਰਿਕਟ ਦੇ ਹਾਊਸਿੰਗ ਕੰਪਲੈਕਸ ਵਿਚ ਅੱਠ ਤੋਂ ਸੱਤ ਉੱਚੀਆਂ ਅਪਾਰਟਮੈਂਟ ਇਮਾਰਤਾਂ ਵਿਚ ਫੈਲ ਗਈ, ਜਿਸ ਮਗਰੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘੱਟੋ ਘੱਟ 29 ਵਿਅਕਤੀ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਜਿਵੇਂ ਰਾਤ ਹੁੰਦੀ ਗਈ ਇਮਾਰਤ ਦੀਆਂ ਖਿੜਕੀਆਂ ਵਿੱਚੋਂ ਅੱਗ ਦੀਆਂ ਤੇਜ਼ ਲਾਟਾਂ ਤੇ ਧੂੰਆਂ ਨਿਕਲਣ ਲੱਗਾ।

ਅਧਿਕਾਰੀਆਂ ਨੇ ਕਿਹਾ ਕਿ ਤਫ਼ਤੀਸ਼ਕਾਰ ਇਸ ਗੱਲ ਦੀ ਜਾਂਚ ਕਰਨਗੇ ਉੱਚੀਆਂ ਇਮਾਰਤਾਂ ਦੀਆਂ ਬਾਹਰਲੀਆਂ ਦੀਵਾਰਾਂ ਤੇ ਲੱਗਾ ਸਾਮਾਨ ਅੱਗ ਤੋਂ ਬਚਣ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ ਕਿਉਂਕਿ ਅੱਗ ਦਾ ਇੰਨੀ ਤੇਜ਼ੀ ਨਾਲ ਫੈਲਣਾ ਕੋਈ ਆਮ ਗੱਲ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਇਕ ਇਮਾਰਤ, 32 ਮੰਜ਼ਿਲਾ ਟਾਵਰ ਦੀ ਬਾਹਰੀ ਮਕਾਨ ਤੇ ਲੱਗੀ ਤੇ ਮਗਰੋਂ ਤੇਜ਼ ਹਵਾ ਕਰਕੇ ਇਮਾਰਤ ਦੇ ਅੰਦਰ ਤੇ ਫਿਰ ਨੇੜਲੀਆਂ ਇਮਾਰਤਾਂ ਵਿਚ ਫੈਲ ਗਈ।

ਉਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਗ ਬੁਝਾਉਣ ਮੌਕੇ ਮਾਰੇ ਗਏ ਅਮਲੇ ਦੇ ਇਕ ਮੈਂਬਰ ਲਈ ਦੁੱਖ ਜਤਾਇਆ ਤੇ ਪੀੜਤ ਪਰਿਵਾਰਾਂ ਲਈ ਸੰਵੇਦਨਾਵਾਂ ਜ਼ਾਹਿਰ ਕੀਤੀਆਂ। ਫਾਇਰ ਸਰਵਸਿਜ਼ ਵਿਭਾਗ ਮੁਤਾਬਕ ਅੱਧੀ ਰਾਤ ਮਗਰੋਂ ਤਿੰਨ ਇਮਾਰਤਾਂ ਵਿਚ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਇਸ ਹਾਊਸਿੰਗ ਕੰਪਲੈਕਸ ਵਿੱਚ ਅੱਠ ਇਮਾਰਤਾਂ ਸਨ ਜਿਨ੍ਹਾਂ ਵਿੱਚ ਕਰੀਬ 2,000 ਅਪਾਰਟਮੈਂਟ ਸਨ। ਇਨ੍ਹਾਂ ਵਿੱਚ ਕਰੀਬ 4,800 ਲੋਕ ਰਹਿੰਦੇ ਸਨ, ਜਿਨ੍ਹਾਂ ਵਿੱਚ ਬਹੁਤ ਸਾਰੇ ਬਜ਼ੁਰਗ ਵੀ ਸ਼ਾਮਲ ਸਨ। ਇਹ 1980 ਦੇ ਦਹਾਕੇ ਵਿੱਚ ਬਣਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਇਸ ਦੀ ਵੱਡੇ ਪੱਧਰ ਤੇੇ ਰੈਨੋਵੇਸ਼ਨ ਕੀਤੀ ਗਈ ਸੀ।

ਅੱਗ ਬੁਝਾਊ ਦਸਤੇ ਨੂੰ ਮੌਕੇ ਤੇ 140 ਤੋਂ ਵੱਧ ਫਾਇਰ ਟਰੱਕ ਤੇ 60 ਤੋਂ ਵੱਧ ਐਂਬੂਲੈਂਸਾਂ ਤਾਇਨਾਤ ਕਰਨੀਆਂ ਪਈਆਂ। ਮ੍ਰਿਤਕਾਂ ਵਿਚ 37 ਸਾਲਾ ਫਾਇਰ ਫਾਈਟਰ ਵੀ ਸ਼ਾਮਲ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਅੱਗ ਕਰਕੇ ਘਰੋਂ ਬੇਘਰ ਹੋਏ ਲੋਕਾਂ ਲਈ ਆਰਜ਼ੀ ਰੈਣ ਬਸੇਰੇ ਖੋਲ੍ਹ ਦਿੱਤੇ ਗਏ ਹਨ।

International

ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ

Published

on

By

ਪੇਈਚਿੰਗ, 12 ਸਤੰਬਰ (ਸ.ਬ.) ਚੀਨ ਸਾਊਥਰਨ ਏਅਰਲਾਈਨਜ਼ ਨੇ ਅੱਜ ਘੋਸ਼ਣਾ ਕੀਤੀ ਕਿ ਉਹ 21 ਸਤੰਬਰ ਤੋਂ ਗੁਆਂਗਜ਼ੂ-ਨਵੀਂ ਦਿੱਲੀ ਰੂਟ ਤੇ ਨਿਯਮਤ ਯਾਤਰੀ ਸੇਵਾਵਾਂ ਨੂੰ ਮੁੜ ਸ਼ੁਰੂ ਕਰੇਗੀ, ਜਿਸ ਨਾਲ ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਸੇਵਾ ਮੁੜ ਸ਼ੁਰੂ ਹੋ ਜਾਵੇਗੀ। ਕੈਰੀਅਰ ਨੇ ਕਿਹਾ ਕਿ ਇਸ ਮੁੜ ਸ਼ੁਰੂਆਤ ਨਾਲ ਏਅਰਲਾਈਨ ਦੱਖਣੀ ਏਸ਼ੀਆ ਵਿੱਚ ਅੱਠ ਰਾਉਂਡ-ਟ੍ਰਿਪ ਰੂਟਾਂ ਵਿੱਚ ਹਫ਼ਤੇ ਵਿੱਚ 100 ਤੋਂ ਵੱਧ ਉਡਾਣਾਂ ਚਲਾਏਗੀ।

ਚੀਨ ਸਾਊਥਰਨ ਏਅਰਲਾਈਨਜ਼, ਜਿਸਦਾ ਮੁੱਖ ਦਫ਼ਤਰ ਚੀਨ ਦੇ ਦੱਖਣੀ ਗੁਆਂਗਡੋਂਗ ਸੂਬੇ ਦੇ ਗੁਆਂਗਜ਼ੂ ਵਿੱਚ ਹੈ, ਦੇਸ਼ ਦੇ ਪ੍ਰਮੁੱਖ ਕੈਰੀਅਰਾਂ ਵਿੱਚੋਂ ਇੱਕ ਹੈ।

ਕੈਰੀਅਰ ਦਾ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਅੱਜ ਭਾਰਤ ਦੌਰੇ ਨਾਲ ਮੇਲ ਖਾਂਦਾ ਹੈ।

ਭਾਰਤ ਅਤੇ ਚੀਨ ਵਿਚਕਾਰ ਉਡਾਣ ਸੇਵਾਵਾਂ 2020 ਵਿੱਚ ਕੋਵਿਡ-19 ਮਹਾਮਾਰੀ ਦੇ ਬਾਅਦ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਅਤੇ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਫ਼ੌਜੀ ਟਕਰਾਅ ਦੌਰਾਨ ਬਹਾਲ ਨਹੀਂ ਕੀਤੀਆਂ ਗਈਆਂ ਸਨ, ਜੋ ਪਿਛਲੇ ਸਾਲ ਅਕਤੂਬਰ ਵਿੱਚ ਖ਼ਤਮ ਹੋਇਆ ਸੀ।

ਉਡਾਣਾਂ ਦੀ ਮੁੜ ਸ਼ੁਰੂਆਤ 2024 ਅਤੇ 2025 ਵਿੱਚ ਮੋਦੀ ਅਤੇ ਸ਼ੀ ਵਿਚਕਾਰ ਹੋਈਆਂ ਦੋ ਮੀਟਿੰਗਾਂ ਤੋਂ ਬਾਅਦ ਭਾਰਤ-ਚੀਨ ਸਬੰਧਾਂ ਦੇ ਹੌਲੀ-ਹੌਲੀ ਆਮ ਹੋਣ ਦਾ ਹਿੱਸਾ ਹੈ। ਮੋਦੀ ਅਤੇ ਸ਼ੀ ਅਕਤੂਬਰ 2024 ਵਿੱਚ ਰੂਸ ਦੇ ਕਜ਼ਾਨ ਵਿੱਚ ਬ੍ਰਿਕਸ ਸੰਮੇਲਨ ਦੇ ਮੌਕੇ ਤੇ ਮਿਲੇ ਸਨ, ਉਸ ਤੋਂ ਬਾਅਦ 2025 ਵਿੱਚ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੌਰਾਨ ਇੱਕ ਹੋਰ ਮੀਟਿੰਗ ਹੋਈ ਸੀ।

ਸਬੰਧਾਂ ਵਿੱਚ ਸੁਧਾਰ ਹੋਣ ਤੋਂ ਬਾਅਦ, ਕਈ ਚੀਨੀ ਅਤੇ ਭਾਰਤੀ ਏਅਰਲਾਈਨਾਂ ਨੇ ਦੋਵਾਂ ਦੇਸ਼ਾਂ ਦੇ ਸ਼ਹਿਰਾਂ ਵਿਚਕਾਰ ਉਡਾਣ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਬੀਜਿੰਗ-ਨਵੀਂ ਦਿੱਲੀ ਰੂਟ ਵੀ ਸ਼ਾਮਲ ਹੈ।

ਇਸ ਸਾਲ ਮਾਰਚ ਵਿੱਚ, ਇੰਡੀਗੋ ਨੇ ਸ਼ੰਘਾਈ ਅਤੇ ਕੋਲਕਾਤਾ ਵਿਚਕਾਰ ਇੱਕ ਰੋਜ਼ਾਨਾ ਉਡਾਣ ਸ਼ੁਰੂ ਕੀਤੀ, ਜਿਸ ਨਾਲ ਭਾਰਤ ਅਤੇ ਚੀਨ ਵਿਚਕਾਰ ਹਵਾਈ ਸੰਪਰਕ ਵਿੱਚ ਹੋਰ ਸੁਧਾਰ ਹੋਇਆ।

Continue Reading

International

92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ

Published

on

By

ਫ਼ੈਸਲਾਬਾਦ, 11 ਸਤੰਬਰ (ਸ.ਬ.) ਬੀਤੀ ਰਾਤ 2:10 ਵਜੇ ਫ਼ੈਸਲਾਬਾਦ ਹਵਾਈ ਅੱਡੇ ਤੇ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਐਨ.ਓ.ਸੀ. (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਦੀ ਉਪਲਬਧ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਖਾੜੀ (ਗਲਫ) ਦੇ ਰਸਤੇ ਭਾਰਤ ਦੀ ਤੀਰਥ ਯਾਤਰਾ ਲਈ ਉਡਾਣ ਵਿੱਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਭਾਰਤ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਸ਼ਾਰਜਾਹ ਜਾਣ ਵਾਲੀ ਉਡਾਣ ਫੜਨ ਲਈ ਬੀਤੀ ਦੇਰ ਰਾਤ ਪਾਕਿਸਤਾਨ ਦੇ ਫ਼ੈਸਲਾਬਾਦ ਹਵਾਈ ਅੱਡੇ ਤੇ ਇਕੱਠੇ ਹੋਏ ਸਿੱਖ ਸ਼ਰਧਾਲੂਆਂ ਨੂੰ ਉਡਾਣ ਵਿੱਚ ਸਵਾਰ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਉੱਤਰਾਖੰਡ ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣਾ ਸੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਦੇ ਚੇਅਰਮੈਨ ਪਰਮਜੀਤ ਸਿੰਘ ਚੰਡੋਕ ਨੂੰ ਫ਼ੋਨ ਤੇ ਸਾਰੀ ਗੱਲਬਾਤ ਸੁਣਾਉਂਦਿਆਂ ਜਥੇ ਦੇ ਆਗੂ ਪਪਿੰਦਰ ਸਿੰਘ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਪਾਸਪੋਰਟ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਪੁਸ਼ਟੀ ਕੀਤੇ ਅਨੁਸਾਰ ਪਾਕਿਸਤਾਨੀ ਪਾਸਪੋਰਟ ਲਈ ਐਨ.ਓ.ਸੀ. ਸਿਰਫ਼ ਸਰਕਾਰੀ, ਅਧਿ ਸਰਕਾਰੀ ਜਾਂ ਖ਼ੁਦਮੁਖਤਿਆਰ ਸੰਸਥਾਵਾਂ ਦੇ ਕਰਮਚਾਰੀਆਂ ਲਈ ਹੀ ਲੋੜੀਂਦਾ ਹੈ। ਚੰਡੋਕ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਪਾਸਪੋਰਟ ਬਣਾਉਣ ਜਾਂ ਨਵਿਆਉਣ ਲਈ ਕਿਸੇ ਐਨ.ਓ.ਸੀ. ਦੀ ਲੋੜ ਨਹੀਂ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਭਾਰਤ ਆਉਣ ਲਈ ਵੈਧ ਵੀਜ਼ੇ ਸਨ। ਪਾਕਿਸਤਾਨ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਆਪਣੇ ਨਾਗਰਿਕਾਂ ਦੀ ਮੌਤ ਦਾ ਬਦਲਾ ਲੈਣ ਲਈ ਭਾਰਤ ਵੱਲੋਂ ਚਲਾਏ ਗਏ ‘ਅਪਰੇਸ਼ਨ ਸਿੰਦੂਰ’ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵੱਲੋਂ ਇੱਕ-ਦੂਜੇ ਲਈ ਹਵਾਈ ਖੇਤਰ ਨੂੰ ਸੀਮਤ ਕਰਨ ਕਾਰਨ ਸਿੱਖ ਜਥੇ ਨੂੰ ਭਾਰਤ ਪਹੁੰਚਣ ਲਈ ਖਾੜੀ ਰਸਤੇ ਉਡਾਣ ਲੈਣੀ ਪਈ ਸੀ।

ਚੰਡੋਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਲੀਡਰਸ਼ਿਪ ਵਿੱਚ ਫੁੱਟ ਪੈਣ ਕਾਰਨ ਆਮ ਸਿੱਖਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜੋ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ਼ ਅਤੇ ਨਵਾਜ਼ ਸ਼ਰੀਫ਼ ਪਰਿਵਾਰ ਦੀ ਪਾਕਿਸਤਾਨ ਮੁਸਲਿਮ ਲੀਗ ਵਰਗੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੀ ਹੋਈ ਹੈ।

ਭਾਰਤ ਦੀ ਤੀਰਥ ਯਾਤਰਾ ਲਈ ਬੀਤੀ ਰਾਤ ਰਵਾਨਾ ਹੋਣ ਵਾਲੇ ਸ਼ਰਧਾਲੂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨਾਲ ਜੁੜੇ ਹੋਏ ਸਨ।

Continue Reading

International

ਕਾਂਗੋ ਵਿੱਚ ਦੋ ਸਕੂਲਾਂ ਨੂੰ ਅੱਗ ਲੱਗਣ ਕਾਰਨ 26 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ

Published

on

By

ਬੁਕਾਵੁ, 11 ਸਤੰਬਰ (ਸ.ਬ.) ਕਾਂਗੋ ਦੇ ਪੂਰਬੀ ਸ਼ਹਿਰ ਬੁਕਾਵੁ ਵਿੱਚ ਬੀਤੇ ਦਿਨ ਇੱਥੇ ਦੋ ਸਕੂਲਾਂ ਵਿੱਚ ਅੱਗ ਫੈਲਣ ਕਾਰਨ 26 ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਸੂਬਾ ਸਰਕਾਰ ਮੁਤਾਬਕ ਮਰਨ ਵਾਲਿਆਂ ਵਿੱਚ 19 ਲੜਕੀਆਂ ਅਤੇ 7 ਲੜਕੇ ਸ਼ਾਮਲ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਸਥਾਨਕ ਪ੍ਰਸ਼ਾਸਨ ਮੁਤਾਬਕ ਅੱਗ ਸਭ ਤੋਂ ਪਹਿਲਾਂ ਇੱਕ ਘਰ ਵਿੱਚ ਲੱਗੀ ਸੀ। ਇਸ ਤੋਂ ਬਾਅਦ ਅੱਗ ਨੇੜੇ ਸਥਿਤ ਦੋ ਸਕੂਲਾਂ ਤੱਕ ਫੈਲ ਗਈ। ਇਹ ਦੋਵੇਂ ਸਕੂਲ ਇੱਕ-ਦੂਜੇ ਦੇ ਨੇੜੇ ਹਨ। ਅੱਗ ਤੇਜ਼ੀ ਨਾਲ ਫੈਲਣ ਕਾਰਨ ਵਿਦਿਆਰਥੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਇਹ ਹਾਦਸਾ ਫੁਰਾਹਾ ਸੈਕੰਡਰੀ ਸਕੂਲ ਅਤੇ ਉਜਾਮਾ ਪ੍ਰਾਇਮਰੀ ਸਕੂਲ ਵਿੱਚ ਵਾਪਰਿਆ। ਅੱਗ ਦੌਰਾਨ ਕਈ ਵਿਦਿਆਰਥੀ ਫੁਰਾਹਾ ਸੈਕੰਡਰੀ ਸਕੂਲ ਦੇ ਅੰਦਰ ਫਸ ਗਏ। ਕੁਝ ਵਿਦਿਆਰਥੀਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।

ਸਕੂਲ ਤੋਂ ਬਾਹਰ ਨਿਕਲਣ ਦਾ ਰਸਤਾ ਕਾਫ਼ੀ ਤੰਗ ਸੀ। ਕਈ ਵਿਦਿਆਰਥੀ ਦਰਵਾਜ਼ੇ ਵੱਲ ਭੱਜੇ, ਜਦਕਿ ਕੁਝ ਨੇ ਖਿੜਕੀਆਂ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਸਥਾਨਕ ਅਧਿਕਾਰੀ ਮੋਇਜ ਲੁਬਾਲਾ ਨੇ ਦੱਸਿਆ ਕਿ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਵਿਦਿਆਰਥੀ ਇੱਕ-ਦੂਜੇ ਨਾਲ ਟਕਰਾ ਗਏ। ਕਈ ਬੱਚੇ ਡਿੱਗ ਪਏ ਅਤੇ ਭਗਦੜ ਵਿੱਚ ਦੱਬ ਗਏ। ਇਸ ਦੌਰਾਨ ਕੁਝ ਵਿਦਿਆਰਥੀਆਂ ਦੀ ਮੌਤ ਹੋ ਗਈ।

ਅੱਗ ਦੀ ਲਪੇਟ ਵਿੱਚ ਆਏ ਵਿਦਿਆਰਥੀਆਂ ਨੂੰ ਸਥਾਨਕ ਸਿਹਤ ਕੇਂਦਰਾਂ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚ ਵੱਖ-ਵੱਖ ਉਮਰ ਦੇ ਲੜਕੇ ਅਤੇ ਲੜਕੀਆਂ ਸ਼ਾਮਲ ਸਨ। ਨਰਸ ਸਿਜਾ ਜੀਨ-ਬੈਪਟਿਸਟ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਅਜਿਹੇ ਵਿੱਚ ਮੈਡੀਕਲ ਸਟਾਫ਼ ਲਈ ਜ਼ਖਮੀਆਂ ਦੀ ਸਹੀ ਗਿਣਤੀ ਦਰਜ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਕਈ ਲੋਕਾਂ ਦਾ ਇਲਾਜ ਸਥਾਨਕ ਸਿਹਤ ਕੇਂਦਰਾਂ ਵਿੱਚ ਚੱਲ ਰਿਹਾ ਹੈ।

ਫਿਲਹਾਲ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਇਲਾਕੇ ਵਿੱਚ ਅੱਗ ਸ਼ੁਰੂ ਹੋਈ, ਉੱਥੇ ਕਾਫ਼ੀ ਸੰਘਣੀ ਆਬਾਦੀ ਹੈ। ਇਲਾਕੇ ਦੇ ਜ਼ਿਆਦਾਤਰ ਘਰ ਲੱਕੜ ਦੇ ਬਣੇ ਹੋਏ ਹਨ। ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।

ਸ਼ਹਿਰ ਤੇ ੰ23 ਬਾਗੀ ਸਮੂਹ ਦਾ ਕੰਟਰੋਲ ਹੈ। ਇਸ ਸਮੂਹ ਨੇ ਪਹਿਲਾਂ ਦੱਸਿਆ ਸੀ ਕਿ ਹਾਦਸੇ ਵਿੱਚ 24 ਵਿਦਿਆਰਥੀਆਂ ਦੀ ਮੌਤ ਹੋਈ ਹੈ ਅਤੇ 29 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਬਾਅਦ ਵਿੱਚ ਸੂਬਾ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ 26 ਦੱਸੀ। ਅੱਗ ਦੀ ਇਸ ਘਟਨਾ ਤੋਂ ਬਾਅਦ ਸਥਾਨਕ ਸਕੂਲ ਅਤੇ ਸਿਹਤ ਕੇਂਦਰ ਦੋਵੇਂ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਰਾਹਤ ਅਤੇ ਇਲਾਜ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪੂਰੀ ਗਿਣਤੀ ਇਕੱਠੀ ਕਰਨ ਦਾ ਕੰਮ ਵੀ ਜਾਰੀ ਹੈ।

Continue Reading

Latest News

Trending