Connect with us

National

ਬੈਂਕਾਕ ਤੋਂ ਕੱਢੇ ਜਾਣ ਤੋਂ ਬਾਅਦ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ

Published

on

ਨਵੀਂ ਦਿੱਲੀ, 29 ਨਵੰਬਰ (ਸ.ਬ.) ਫਰਜ਼ੀ ਪਾਸਪੋਰਟ ਦੀ ਮਦਦ ਨਾਲ ਦੇਸ਼ ਛੱਡ ਕੇ ਭੱਜੇ ਇੱਕ ਗੈਂਗਸਟਰ ਨੂੰ ਬੈਂਕਾਕ ਤੋਂ ਕੱਢੇ ਜਾਣ (ਡਿਪੋਰਟ) ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।

ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਬਦਨਾਮ ਅਪਰਾਧੀ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਦੀ ਮਦਦ ਨਾਲ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਅਪਰਾਧਿਕ ਨੈਟਵਰਕ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਹਰਸਿਮਰਨ ਉਰਫ਼ ਬਾਦਲ ਉਰਫ਼ ਸਿਮਰਨ ਨੂੰ ਭਾਰਤੀ ਕੇਂਦਰੀ ਏਜੰਸੀਆਂ ਅਤੇ ਥਾਈਲੈਂਡ ਦੇ ਅਧਿਕਾਰੀਆਂ ਵਿਚਾਲੇ ਤਾਲਮੇਲ ਤੋਂ ਬਾਅਦ 26 ਨਵੰਬਰ ਨੂੰ ਬੈਂਕਾਕ ਤੋਂ ਦਿੱਲੀ ਭੇਜਿਆ ਗਿਆ ਸੀ। ਹਰਸਿਮਰਨ ਦਿੱਲੀ ਦੇ ਪੂਰਬੀ ਸ਼ਾਲੀਮਾਰ ਬਾਗ ਦਾ ਵਾਸੀ ਹੈ।

ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਜਾਂਚਕਰਤਾਵਾਂ ਨੇ ਦੱਸਿਆ ਕਿ ਹਰਸਿਮਰਨ ਨੇ ਗੋਰਖਪੁਰ ਤੋਂ ਰਾਜੇਸ਼ ਸਿੰਘ ਦੇ ਨਕਲੀ ਨਾਂਅ ਨਾਲ ਪਾਸਪੋਰਟ ਹਾਸਲ ਕੀਤਾ ਸੀ ਅਤੇ ਯੂਰੋਪ ਵਿੱਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਦੀ ਮਦਦ ਨਾਲ ਇਸ ਸਾਲ ਜਨਵਰੀ ਵਿੱਚ ਬੈਂਕਾਕ ਚਲਾ ਗਿਆ। ਇਸ ਤੋਂ ਬਾਅਦ ਹਰਸਿਮਰਨ ਦੁਬਈ ਗਿਆ ਅਤੇ ਮਨੁੱਖ ਤਸਕਰਾਂ ਤੇ ਢਿੱਲੋਂ ਦੇ ਸਾਥੀਆਂ ਦੀ ਮਦਦ ਨਾਲ ਅਮਰੀਕਾ ਤੇ ਯੂਰੋਪ ਪਹੁੰਚਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੱਸਿਆ ਕਿ ਅਜ਼ਰਬਾਈਜਾਨ ਅਤੇ ਬਾਅਦ ਵਿੱਚ ਬੇਲਾਰੂਸ-ਲਾਤਵੀਆ-ਪੋਲੈਂਡ ਰਾਹੀਂ ਯੂਰੋਪ ਵਿੱਚ ਦਾਖ਼ਲ ਹੋਣ ਦੀਆਂ ਹਰਸਿਮਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਪੁਲੀਸ ਮੁਤਾਬਕ ਹਰਸਿਮਰਨ ਵੀਜ਼ਾ ਵਧਾਉਣ ਲਈ ਬੈਂਕਾਕ ਵਾਪਸ ਪਰਤਿਆ ਅਤੇ ਭਾਰਤੀ ਏਜੰਸੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਉਸ ਨੂੰ ਉੱਥੇ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਨੇ ਦੱਸਿਆ ਕਿ ਨਕਲੀ ਪਛਾਣ ਦੇ ਅਧਾਰ ਤੇ ਲਿਆ ਗਿਆ ਉਸ ਦਾ ਪਾਸਪੋਰਟ ਵਿਦੇਸ਼ ਮੰਤਰਾਲੇ ਨੇ ਰੱਦ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਨਿਕਾਲਣ ਵਿੱਚ ਆਸਾਨੀ ਹੋਈ। ਪੁਲੀਸ ਨੇ ਦੱਸਿਆ ਕਿ ਹਰਸਿਮਰਨ ਨੂੰ ਦਿੱਲੀ ਹਵਾਈ ਅੱਡੇ ਤੇ ਪਹੁੰਚਦੇ ਸਾਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਹਰਸਿਮਰਨ ਦਾ ਕਾਫ਼ੀ ਪੁਰਾਣਾ ਅਪਰਾਧਿਕ ਇਤਿਹਾਸ ਹੈ ਅਤੇ ਉਸ ਦਾ ਨਾਂਅ ਜ਼ਬਰਦਸਤੀ ਵਸੂਲੀ, ਕਤਲ, ਕਤਲ ਦੀ ਕੋਸ਼ਿਸ਼ ਤੇ ਹਥਿਆਰ ਐਕਟ ਅਧੀਨ ਅਪਰਾਧਾਂ ਸਮੇਤ 23 ਮਾਮਲਿਆਂ ਵਿੱਚ ਦਰਜ ਹੈ।

Continue Reading

National

ਚੰਬਾ ਵਿੱਚ ਚੱਲਦੇ ਵਾਹਨ ਤੇ ਡਿੱਗਿਆ ਪਹਾੜ, ਜਾਨੀ ਨੁਕਸਾਨ ਤੋਂ ਬਚਾਅ

Published

on

By

ਚੰਬਾ, 18 ਜੁਲਾਈ (ਸ.ਬ.) ਚੰਬਾ ਵਿੱਚ ਚੂਵੜੀ-ਭਰਦੀ ਰੋਡ ਤੇ ਅੱਜ ਸਵੇਰੇ ਜ਼ਮੀਨ ਖਿਸਕਣ ਕਾਰਨ ਸੜਕ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਨਾਲ ਢਹਿ ਗਿਆ। ਇਸ ਦੌਰਾਨ ਢਿੱਗਾਂ ਡਿੱਗਣ ਕਾਰਨ ਉੱਥੋਂ ਲੰਘ ਰਿਹਾ ਇੱਕ ਵਾਹਨ ਵੀ ਮਲਬੇ ਵਿੱਚ ਫਸ ਗਿਆ। ਵਾਹਨ ਚਾਲਕ ਸਮੇਂ ਸਿਰ ਸੁਰੱਖਿਅਤ ਬਾਹਰ ਨਿਕਲ ਗਏ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਇਸ ਹਾਦਸੇ ਕਾਰਨ ਰੂਟ ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਦੋਵੇਂ ਪਾਸੇ ਵਾਹਨਾਂ ਦਾ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਭਾਰੀ ਪਰੇਢਿੱਗਾਂ ਡਿੱਗਣ ਕਾਰਨ ਸੜਕ ਦਾ ਕੁਝ ਹਿੱਸਾ ਟੋਏ ਵਿੱਚ ਰੁੜ੍ਹ ਗਿਆ

ਇਹ ਜ਼ਮੀਨ ਖਿਸਕਣ ਦੀ ਘਟਨਾ ਅੱਜ ਸਵੇਰੇ ਕਰੀਬ 8 ਵਜੇ ਵਾਪਰੀ। ਅਚਾਨਕ ਪਹਾੜੀ ਤੋਂ ਵੱਡੀ ਮਾਤਰਾ ਵਿਚ ਮਲਬਾ ਅਤੇ ਚੱਟਾਨਾਂ ਮੁੱਖ ਸੜਕ ਤੇ ਆ ਡਿੱਗੀਆਂ। ਜ਼ਮੀਨ ਖਿਸਕਣ ਇੰਨੀ ਜ਼ਬਰਦਸਤ ਸੀ ਕਿ ਸੜਕ ਦਾ ਵੱਡਾ ਹਿੱਸਾ ਟੋਏ ਵਿੱਚ ਡਿੱਗ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਲੋਕ ਨਿਰਮਾਣ ਵਿਭਾਗ ਦੀ ਟੀਮ ਰਾਹਤ ਅਤੇ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈ। ਵਿਭਾਗ ਵੱਲੋਂ ਦੋ ਜੇਸੀਬੀ ਮਸ਼ੀਨਾਂ ਤੁਰੰਤ ਕੰਮ ਤੇ ਲਗਾ ਦਿੱਤੀਆਂ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਦੁਪਹਿਰ ਤੱਕ ਮਲਬੇ ਹੇਠ ਫਸੇ ਵਾਹਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਵਿਭਾਗ ਨੇ ਬੰਦ ਪਈ ਸੜਕ ਨੂੰ ਖੋਲ੍ਹਣ ਲਈ ਜੰਗੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਰਸਤਾ ਬੰਦ ਹੋਣ ਕਾਰਨ ਲੰਬੀ ਦੂਰੀ ਦੇ ਮੁਸਾਫਰਾਂ ਖਾਸ ਕਰਕੇ ਜ਼ਰੂਰੀ ਕੰਮ ਤੇ ਜਾਣ ਵਾਲੇ ਲੋਕਾਂ ਨੂੰ ਘੰਟਿਆਂਬੱਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨਰਿੰਦਰ ਚੌਧਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਢਿੱਗਾਂ ਡਿੱਗਣ ਕਾਰਨ ਚੂਵੜੀ-ਭਰੜੀ ਸੜਕ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਸੂਚਨਾ ਮਿਲਦੇ ਹੀ ਵਿਭਾਗ ਦੀ ਟੀਮ ਅਤੇ ਦੋ ਜੇਸੀਬੀ ਮਸ਼ੀਨਾਂ ਮੌਕੇ ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਮਲਬੇ ਵਿੱਚ ਫਸੇ ਵਾਹਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪਹਾੜੀ ਤੋਂ ਲਗਾਤਾਰ ਮਲਬਾ ਡਿੱਗਣ ਕਾਰਨ ਕੰਮ ਵਿੱਚ ਕੁਝ ਰੁਕਾਵਟ ਆ ਰਹੀ ਹੈ ਪਰ ਵਿਭਾਗ ਵੱਲੋਂ ਜਲਦੀ ਤੋਂ ਜਲਦੀ ਰਸਤਾ ਬਹਾਲ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਜਲਦੀ ਹੀ ਆਵਾਜਾਈ ਸੁਚਾਰੂ ਹੋ ਜਾਵੇਗੀ।

Continue Reading

National

ਪਿਕਅੱਪ ਟਰੱਕ ਅਤੇ ਟਰੱਕ ਦੀ ਟੱਕਰ ਕਾਰਨ 1 ਵਿਅਕਤੀ ਦੀ ਮੌਤ, 2 ਗੰਭੀਰ ਜ਼ਖਮੀ

Published

on

By

ਜੌਨਪੁਰ, 18 ਜੁਲਾਈ (ਸ.ਬ.) ਅੱਜ ਸਵੇਰੇ 4:00 ਵਜੇ ਦੇ ਕਰੀਬ ਲਖਨਊ-ਬਲੀਆ ਹਾਈਵੇਅ ਤੇ ਖਾਨਪੁਰ ਚੌਰਵਾ ਨੇੜੇ ਸੁਰਾਪੁਰ ਤੋਂ ਸ਼ਾਹਗੰਜ ਦੇ ਸਹਾਵੇ ਜਾ ਰਿਹਾ ਇੱਕ ਪਿਕਅੱਪ ਟਰੱਕ ਆਪਣੇ ਅੱਗੇ ਇੱਕ ਟਰੱਕ ਨਾਲ ਟਕਰਾ ਗਿਆ, ਇਹ ਲਗਪਗ ਦੋ ਕਿਲੋਮੀਟਰ ਤੱਕ ਘਸੀਟਿਆ ਗਿਆ। ਗੱਡੀ ਦੇ ਅੰਦਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ।

ਸੂਚਨਾ ਮਿਲਣ ਤੇ ਪੁਲੀਸ ਪਹੁੰਚੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ, ਜ਼ਰੂਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ, ਨੁਕਸਾਨੇ ਗਏ ਵਾਹਨਾਂ ਨੂੰ ਹਟਾਇਆ ਅਤੇ ਆਵਾਜਾਈ ਬਹਾਲ ਕੀਤੀ। ਪਿਕਅੱਪ ਡਰਾਈਵਰ ਅੱਗੇ ਵਾਲੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਪਿਕਅੱਪ ਕੰਟਰੋਲ ਗੁਆ ਬੈਠਾ, ਟਰੱਕ ਦੇ ਪਿਛਲੇ ਹਿੱਸੇ ਵਿੱਚ ਟਕਰਾ ਗਿਆ ਅਤੇ ਉੱਥੇ ਹੀ ਫਸ ਗਿਆ।

ਟਰੱਕ ਡਰਾਈਵਰ ਸਥਿਤੀ ਤੋਂ ਅਣਜਾਣ ਰਿਹਾ ਅਤੇ ਪਿਕਅੱਪ ਨੂੰ ਲਗਪਗ ਦੋ ਕਿਲੋਮੀਟਰ ਤੱਕ ਘਸੀਟਦਾ ਹੋਇਆ ਗੱਡੀ ਚਲਾਉਂਦਾ ਰਿਹਾ। ਆਜ਼ਮਗੜ੍ਹ ਦੇ ਅਹਰੌਲਾ ਥਾਣਾ ਖੇਤਰ ਦੇ ਅਧੀਨ ਸਜਨੀ ਸਕਰਪੁਰ ਦੇ ਰਹਿਣ ਵਾਲੇ 21 ਸਾਲਾ ਮੁਹੰਮਦ ਅਨਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਿਕਅੱਪ ਡਰਾਈਵਰ ਦੀਪਕ (ਸਹਾਵੇ ਦਾ ਰਹਿਣ ਵਾਲਾ) ਅਤੇ ਸੋਨੂੰ ਜੋ ਵਿਚਕਾਰ ਬੈਠਾ ਸੀ, ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਸ਼ਾਹਗੰਜ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੌਰਾਨ ਡਰਾਈਵਰ ਦੀਪਕ ਨੇ ਆਪਣੇ ਮੋਬਾਈਲ ਫੋਨ ਦੀ ਟਾਰਚ ਜਗਾ ਕੇ ਕਈ ਵਾਰ ਟਰੱਕ ਡਰਾਈਵਰ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਟਰੱਕ ਡਰਾਈਵਰ ਨੇ ਧਿਆਨ ਨਹੀਂ ਦਿੱਤਾ। ਜਹਾਰੂਦੀਨਪੁਰ ਪਹੁੰਚਣ ਤੇ ਟਰੱਕ ਡਰਾਈਵਰ ਨੂੰ ਅਹਿਸਾਸ ਹੋਇਆ ਕਿ ਪਿਕਅੱਪ ਉਸਦੀ ਗੱਡੀ ਦੇ ਪਿਛਲੇ ਹਿੱਸੇ ਵਿੱਚ ਫਸਿਆ ਹੋਇਆ ਹੈ, ਉਹ ਮੌਕੇ ਤੇ ਟਰੱਕ ਛੱਡ ਕੇ ਭੱਜ ਗਿਆ। ਪੁਲੀਸ ਦੇ ਅਨੁਸਾਰ, ਹਾਦਸਾ ਤੇਜ਼ ਰਫ਼ਤਾਰ ਪਿਕਅੱਪ ਵੱਲੋਂ ਲਾਪਰਵਾਹੀ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕਰਨ ਕਾਰਨ ਹੋਇਆ ਹੋਣ ਦੀ ਸੰਭਾਵਨਾ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Continue Reading

National

ਖੜ੍ਹੇ ਟਰੱਕ ਨਾਲ ਕਾਰ ਟਕਰਾਉਣ ਕਾਰਨ 6 ਵਿਅਕਤੀ ਜ਼ਖਮੀ

Published

on

By

ਊਧਮਪੁਰ, 18 ਜੁਲਾਈ (ਸ.ਬ.) ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੇ ਅੱਜ ਅਮਰਨਾਥ ਧਾਮ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਇੱਕ ਡੰਪਰ ਟਰੱਕ ਨਾਲ ਗੱਡੀ ਦੀ ਟੱਕਰ ਹੋਣ ਤੋਂ ਬਾਅਦ ਛੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਅਮਰਨਾਥ ਯਾਤਰਾ ਤੇ ਜਾ ਰਹੇ ਪੰਜ ਤੀਰਥ ਯਾਤਰੀ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਗੱਡੀ 3,600 ਤੋਂ ਵੱਧ ਤੀਰਥ ਯਾਤਰੀਆਂ ਦੇ ਉਸ ਕਾਫਲੇ ਦਾ ਹਿੱਸਾ ਸੀ, ਜੋ ਸਾਲਾਨਾ ਅਮਰਨਾਥ ਯਾਤਰਾ ਕਰਨ ਅਤੇ ਪਵਿੱਤਰ ਗੁਫਾ ਮੰਦਰ ਵਿੱਚ ਪੂਜਾ-ਅਰਚਨਾ ਕਰਨ ਲਈ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਕਸ਼ਮੀਰ ਲਈ ਰਵਾਨਾ ਹੋਇਆ ਸੀ।

ਜ਼ਿਕਰਯੋਗ ਹੈ ਕਿ ਡਰਾਈਵਰ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ ਅਤੇ ਗੱਡੀ ਸਵੇਰੇ ਕਰੀਬ 5 ਵਜੇ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ਤੇ ਜਖਾਨੀ ਨੇੜੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉੱਤਰ ਪ੍ਰਦੇਸ਼ ਦੇ ਪੰਜ ਤੀਰਥ ਯਾਤਰੀ ਅਤੇ ਡਰਾਈਵਰ ਜ਼ਖਮੀ ਹੋ ਗਏ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਖਮੀ ਸ਼ਰਧਾਲੂਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਊਧਮਪੁਰ ਦੇ ਗਵਰਨਮੈਂਟ ਮੈਡੀਕਲ ਕਾਲਜ ਦੇ ਐਸੋਸੀਏਟਿਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਵੀ ਮੌਕੇ ਤੇ ਪਹੁੰਚ ਗਈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

Latest News

Trending