Connect with us

Mohali

ਮੁਹਾਲੀ ਦੇ ਸਮੂਹ ਖਜ਼ਾਨਾ ਦਫ਼ਤਰਾਂ ਵਿਖੇ 4 ਤੋਂ 6 ਦਸੰਬਰ ਤੱਕ ਲਾਇਆ ਜਾਵੇਗਾ ‘ਪੈਨਸ਼ਨਰ ਸੇਵਾ ਮੇਲਾ’

Published

on

ਐਸ ਏ ਐਸ ਨਗਰ, 2 ਦਸੰਬਰ (ਸ.ਬ.) ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਤਿੰਨੋਂ ਖਜ਼ਾਨਾ ਦਫ਼ਤਰਾਂ ਖਰੜ, ਡੇਰਾਬੱਸੀ ਅਤੇ ਮੁਹਾਲੀ ਵਿਖੇ 4 ਤੋਂ 6 ਦਸੰਬਰ 2025 ਤੱਕ ‘ਪੈਨਸ਼ਨਰ ਸੇਵਾ ਮੇਲਾ’ ਲਾਇਆ ਜਾਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਖਜ਼ਾਨਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੇਣੁਕਾ ਕਟਿਆਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 3 ਨਵੰਬਰ ਨੂੰ ਸਾਰੀਆਂ ਪੈਨਸ਼ਨ ਸਬੰਧੀ ਸੇਵਾਵਾਂ ਲਈ ਵਨ-ਸਟਾਪ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਲਈ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਈ-ਕੇ ਵਾਈ ਸੀ ਕਰਵਾਉਣਾ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਇਹ ਪੋਰਟਲ, ਜੋ ਕਿ ਵੈਬਸਾਈਟ ਤੇ ਮੌਜੂਦ ਹੈ, ਰਾਹੀਂ ਸ਼ੁਰੂਆਤ ਵਿੱਚ ਪੈਨਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਸੇਵਾਵਾਂ ਵਿੱਚ ‘ਜੀਵਨ ਪ੍ਰਮਾਣ’ ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ, ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿੱਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ ਲੈਣ ਲਈ ਅਰਜ਼ੀ ਦੇਣਾ, ਪੈਨਸ਼ਨ ਸਬੰਧੀ ਸ਼ਿਕਾਇਤਾਂ ਦਰਜ ਕਰਨਾ, ਅਤੇ ਪੈਨਸ਼ਨਰਾਂ ਦੇ ਨਿੱਜੀ ਵੇਰਵਿਆਂ ਨੂੰ ਅਪਡੇਟ ਕਰਨਾ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਸਰਲ ਅਤੇ ਵਰਤੋਂ ਵਿੱਚ ਆਸਾਨ ਹੈ। ਪੈਨਸ਼ਨਰ ਇਸ ਪੋਰਟਲ ਤੇ ਉਪਲਬਧ ਆਧਾਰ ਪ੍ਰਮਾਣਿਕਤਾ ਸਹੂਲਤ ਰਾਹੀਂ ਈ-ਕੇ ਵਾਈ ਸੀ ਨੂੰ ਪੂਰਾ ਕਰਕੇ ‘ਪੈਨਸ਼ਨਰ ਸੇਵਾ ਪੋਰਟਲ’ ਤੇ ਰਜਿਸਟਰ ਕਰ ਸਕਦੇ ਹਨ। ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ, ਉਹ ਆਪਣੇ ਮੋਬਾਈਲ ਫੋਨ, ਕੰਪਿਊਟਰ ਜਾਂ ਲੈਪਟਾਪ ਦੀ ਵਰਤੋਂ ਕਰਕੇ ਪੋਰਟਲ ‘ਤੇ ਆਪਣੇ ਲਾਗਇਨ ਆਈ.ਡੀ. ਰਾਹੀਂ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

Continue Reading

Mohali

ਆਪ ਸਰਕਾਰ ਦੀ ਸਿਖਿਆ ਕ੍ਰਾਂਤੀ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ : ਕੁਲਜੀਤ ਸਿੰਘ ਬੇਦੀ

Published

on

By

42 ਡਿਗਰੀ ਦੀ ਹੁਮਸ ਭਰੀ ਤਪਸ਼, ਬੰਦ ਪੱਖੇ ਅਤੇ ਹਨੇਰੇ ਕਮਰਿਆਂ ਵਿੱਚ ਤੰਗ ਹੁੰਦੇ ਹਨ ਵਿਦਿਆਰਥੀ

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਕਥਿਤ ਸਿਖਿਆ ਕ੍ਰਾਂਤੀ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਹੈ। ਉਹਨਾਂ ਕਿਹਾ ਕਿ 42 ਡਿਗਰੀ ਦੀ ਤਪਦੀ ਗਰਮੀ ਅਤੇ ਭਾਰੀ ਹੁਮਸ ਦੌਰਾਨ ਸਕੂਲ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਪੱਖੇ ਬੰਦ ਹਨ ਅਤੇ ਵਿਦਿਆਰਥੀਆਂ ਬੁਝੀਆਂ ਲਾਈਟਾਂ ਅਤੇ ਪਸੀਨੇ ਨਾਲ ਤਰਬਤਰ ਹੋ ਕੇ ਪੜ੍ਹਾਈ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਇਹ ਹਾਲਤ ਕਿਸੇ ਦੂਰੇ ਦੁਰਾਡੇ ਦੇ ਪਿੰਡ ਦੀ ਨਹੀਂ ਹੈ ਬਲਕਿ ਮੁਹਾਲੀ ਦੇ ਫੇਜ਼ 3ਬੀ2 ਵਿਚਲੇ ਸਰਕਾਰੀ ਪ੍ਰਾਈਮਰੀ ਸਕੂਲ ਦੇ ਹਨ ਜਿੱਥੇ ਪ੍ਰੀਪੇਡ (ਰੀਚਾਰਜ ਵਾਲਾ) ਡਿਜੀਟਲ ਬਿਜਲੀ ਮੀਟਰ ਲਗਾਇਆ ਗਿਆ ਹੈ। ਰੀਚਾਰਜ ਖਤਮ ਹੁੰਦੇ ਹੀ ਬਿਜਲੀ ਆਪਣੇ ਆਪ ਕੱਟ ਜਾਂਦੀ ਹੈ ਅਤੇ ਸਕੂਲ ਹਨੇਰੇ ਵਿੱਚ ਡੁੱਬ ਜਾਂਦਾ ਹੈ।

ਸਕੂਲ ਦੇ ਦੌਰੇ ਦੌਰਾਨ ਉਹਨਾਂ ਸਰਕਾਰ ਦੀ ਸਿੱਖਿਆ ਨੀਤੀ ਤੇ ਸਵਾਲ ਖੜ੍ਹੇ ਕਰਦਿਆਂ ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਕੂਲਾਂ ਨੂੰ ਬਿਜਲੀ ਰੀਚਾਰਜ ਲਈ ਕੋਈ ਵੱਖਰਾ ਸਰਕਾਰੀ ਫੰਡ ਨਹੀਂ ਮਿਲਦਾ। ਕਈ ਵਾਰ ਅਧਿਆਪਕ ਹੀ ਆਪਣੀ ਜੇਬ ਵਿੱਚੋਂ ਪੈਸੇ ਇਕੱਠੇ ਕਰਕੇ ਮੀਟਰ ਰੀਚਾਰਜ ਕਰਵਾਉਂਦੇ ਹਨ। ਜਦੋਂ ਉਹ ਰਕਮ ਵੀ ਖਤਮ ਹੋ ਜਾਂਦੀ ਹੈ ਤਾਂ ਮਾਸੂਮ ਬੱਚਿਆਂ ਨੂੰ ਬਿਨਾਂ ਪੱਖਿਆਂ ਅਤੇ ਬਿਨਾਂ ਬਿਜਲੀ ਦੇ ਪੜ੍ਹਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ, ਸਮਾਰਟ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਬਣਾਉਣ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮੀ ਵਿੱਚ ਪੱਖੇ ਤੱਕ ਨਸੀਬ ਨਹੀਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਦੀ ਬਿਜਲੀ ਮੁਫ਼ਤ ਕੀਤੀ ਜਾਵੇ ਜਾਂ ਬਿਜਲੀ ਦੇ ਬਿੱਲਾਂ ਲਈ ਪੂਰਾ ਸਰਕਾਰੀ ਪ੍ਰਬੰਧ ਕੀਤਾ ਜਾਵੇ, ਤਾਂ ਜੋ ਅਧਿਆਪਕਾਂ ਨੂੰ ਆਪਣੀ ਜੇਬ ਤੋਂ ਪੈਸੇ ਨਾ ਦੇਣੇ ਪੈਣ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

ਸz. ਬੇਦੀ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਵਰਗੇ ਬੁਨਿਆਦੀ ਖੇਤਰਾਂ ਵਿੱਚ ਸਰਕਾਰ ਦੇ ਦਾਅਵੇ ਅਤੇ ਹਕੀਕਤ ਵਿੱਚ ਵੱਡਾ ਫਰਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਜੇ ਸਕੂਲਾਂ ਅਤੇ ਹਸਪਤਾਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

Continue Reading

Mohali

ਬਲੌਂਗੀ ਪੁਲੀਸ ਵਲੋਂ ਵੱਖ-ਵੱਖ ਮਾਮਲਿਆਂ ਵਿੱਚ ਚਿੱਟੇ ਸਮੇਤ 2 ਵਿਅਕਤੀ ਗ੍ਰਿਫਤਾਰ

Published

on

By

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਮੁਹਾਲੀ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 2 ਵਿਅਕਤੀਆਂ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫਸ਼ਰ ਥਾਣਾ ਬਲੌਂਗੀ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲੀਸ ਪਾਰਟੀ ਨੇ ਚੈਕਿੰਗ ਦੌਰਾਨ ਬੜਮਾਜਰਾ ਵਿਖੇ ਅਨਿਲ ਵਾਸੀ ਸ਼ਿਵ ਕਲੋਨੀ ਬੜਮਾਜਰਾ ਥਾਣਾ ਬਲੌਗੀ ਨੂੰ ਗ੍ਰਿਫਤਾਰ ਕਰਕੇ 9 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ।

ਉਹਨਾਂ ਦੱਸਿਆ ਕਿ ਦੂਜੇ ਮਾਮਲੇ ਵਿੱਚ ਪੁਲੀਸ ਪਾਰਟੀ ਵਲੋਂ ਚੈਕਿੰਗ ਦੌਰਾਨ ਬੜਮਾਜਰਾ ਰੋਡ ਨੇੜੇ ਏ. ਕੇ. ਫਾਰਮ ਤੋਂ ਅੰਗਦ ਕੁਮਾਰ ਵਾਸੀ ਪਿੰਡ ਲਰੀ, ਸਿਟੀ ਖਗਰੀਆ ਜਿਲ੍ਹਾ ਅਲੌਲੀ, ਥਾਣਾ ਅਲੌਲੀ ਬਿਹਾਰ ਹਾਲ ਵਾਸੀ ਬੜਮਾਜਰਾ ਕਲੋਨੀ ਨੂੰ ਗ੍ਰਿਫਤਾਰ ਕਰਕੇ 8.31 ਗ੍ਰਾਮ ਚਿੱਟਾ/ਹੈਰੋਇਨ ਬਰਾਮਦ ਕੀਤਾ ਹੈ।

ਉਹਨਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਕੇ ਪਿਛੇ ਮੁੜਨ ਲੱਗੇ। ਜਿਨ੍ਹਾਂ ਨੂੰ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਅਤੇ ਚੈਕਿੰਗ ਦੌਰਾਨ ਉਕਤ ਨੌਜਵਾਨਾਂ ਕੋਲੋਂ ਲਿਫਾਫੇ ਵਿਚੋਂ ਨਸ਼ੀਲਾ ਪਦਾਰਥ ਚਿੱਟਾ ਬ੍ਰਾਮਦ ਹੋਇਆ। ਇਹਨਾਂ ਦੋਵੇਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਛਗਿਛ ਦੇ ਅਧਾਰ ਤੇ ਮੁਕੱਦਮੇ ਵਿਚ ਹੋਰ ਬ੍ਰਾਮਦਗੀ ਦੀ ਉਮੀਦ ਹੈ। ਇਸ ਸਬੰਧੀ ਪੁਲੀਸ ਨੇ ਥਾਣਾ ਬਲੌਗੀ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਅਧੀਨ ਦੋ ਵੱਖਰੇ ਮਾਮਲੇ ਦਰਜ ਕੀਤੇ ਹਨ।

Continue Reading

Mohali

ਫੇਜ਼ 5 ਮਾਰਕੀਟ ਦੇ ਪਿੱਛੇ ਖੜ੍ਹੇ ਗੰਦੇ ਪਾਣੀ ਕਾਰਨ ਹਾਲ ਬੇਹਾਲ, ਗੰਦਗੀ ਅਤੇ ਮਲਬੇ ਦੀ ਭਰਮਾਰ

Published

on

By

ਕੌਂਸਲਰ ਸੋਹਲ ਨੇ ਨਿਗਮ ਦੀਆਂ ਗੱਡੀਆਂ ਮੰਗਾਂ ਕੇ ਕਰਵਾਈ ਸਫਾਈ, ਗੰਦਗੀ ਸੁੱਟਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਲਈ ਕਿਹਾ

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਸਥਾਨਕ ਫੇਜ਼ 3-5 ਦੀਆਂ ਲਾਈਟਾਂ ਦੇ ਨਾਲ ਲੱਗਦੇ ਫੇਜ਼ 5 ਦੇ ਸ਼ੋਰੂਮਾਂ ਦੇ ਪਿਛਲੇ ਪਾਸੇ ਵਾਲੀ ਸੜਕ ਤੇ ਖੜ੍ਹੇ ਗੰਦੇ ਪਾਣੀ ਅਤੇ ਸੜਕ ਤੇ ਪਏ ਮਲਬੇ ਕਾਰਨ ਵਸਨੀਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਦੌਰਾਨ ਮਿਉਂਸਪਲ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਵਲੋਂ ਇਸ ਥਾਂ ਦੀ ਸਫਾਈ ਕਰਵਾਈ ਗਈ ਅਤੇ ਨਗਰ ਨਿਗਮ ਦੇ ਸੈਨੇਟਰੀ ਵਿਭਾਗ ਦੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਗਈ ਕਿ ਜਿਹੜੇ ਦੁਕਾਨਦਾਰਾਂ ਵਲੋਂ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਸੜਕ ਤੇ ਸੁੱਟਿਆ ਜਾ ਰਿਹਾ ਹੈ, ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਸz. ਸੋਹਲ ਨੇ ਦੱਸਿਆ ਕਿ ਇਹਨਾਂ ਸ਼ੋਰੂਮਾਂ ਦੇ ਪਿਛਲੇ ਪਾਸੇ ਬਣੀਆਂ ਕਨਾਲ ਕੋਠੀਆਂ ਦੇ ਵਸਨੀਕਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਸੜਕ ਤੇ ਹਰ ਵੇਲੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਇਸ ਇਲਾਕੇ ਵਿੱਚ ਗੰਦੀ ਬਦਬੂ ਆਉਂਦੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਇਸ ਸੜਕ ਤੇ ਪਏ ਮਲਬੇ ਕਾਰਨ ਇਹ ਸੜਕ ਵਰਤੋਂ ਯੋਗ ਨਹੀਂ ਰਹੀ ਹੈ ਇਸ ਲਈ ਉਹਨਾਂ ਵਲੋਂ ਮੌਕੇ ਤੇ ਪਹੁੰਚ ਕੇ ਇਸਦੀ ਸਫਾਈ ਕਰਵਾਈ ਜਾ ਰਹੀ ਹੈ।

ਉਹਨਾਂ ਕਿਹਾ ਕਿ ਇਸ ਥਾਂ ਤੇ ਸੀਵਰੇਜ ਦੇ ਉਵਰਫਲੋ ਦੀ ਸ਼ਿਕਾਇਤ ਨਹੀਂ ਹੈ ਬਲਕਿ ਮਾਰਕੀਟ ਵਿੱਚ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਇੱਥੇ ਸੜਕ ਤੇ ਹੀ ਗੰਦਾ ਪਾਣੀ ਛੱਡਿਆ ਜਾ ਰਿਹਾ ਸੀ ਜਿਸ ਕਾਰਨ ਇੱਥੇ ਹਾਲਾਤ ਬਦਤਰ ਹੋ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਵਲੋਂ ਨਗਰ ਨਿਗਮ ਦੇ ਸਟਾਫ ਨੂੰਸੱਦ ਕੇ ਇੱਥੇ ਸਫਾਈ ਕਰਨ ਅਤੇ ਨਾਲ ਹੀ ਜੇ ਸੀ ਬੀ ਮਸ਼ੀਨ ਮੰਗਾਂ ਕੇ ਮਲਬਾ ਚੁਕਵਾਇਆ ਗਿਆ ਹੈ ਤਾਂ ਜੋ ਵਸਨੀਕਾਂ ਦੀ ਸਮੱਸਿਆ ਦਾ ਹਲ ਕੱਢਿਆ ਜਾ ਸਕੇ।

Continue Reading

Latest News

Trending