Mohali
ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਕੀਤਾ ਜਾਵੇਗਾ ਜਲਦੀ ਹੱਲ : ਕੁਲਵੰਤ ਸਿੰਘ
ਮੁਹਾਲੀ ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਵੱਲੋਂ ਰੱਖੇ ਗਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ
ਐਸ ਏ ਐਸ ਨਗਰ, 8 ਦਸੰਬਰ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿਘ ਨੇ ਕਿਹਾ ਹੈ ਕਿ ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਛੇਤੀ ਹਲ ਕੀਤਾ ਜਾਵੇਗਾ। ਮੁਹਾਲੀ ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੁਹਾਲੀ ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਉਹਨਾਂ ਦੀਆਂ ਰੋਜ਼ਮਰਾ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਜਿਹਨਾਂ ਦਾ ਸਮਾਂਬੱਧ ਹਲ ਕਰਵਾਇਆ ਜਾਵੇਗਾ।
ਉਹਨਾਂ ਕਿਹਾ ਕਿ ਉਹ ਰੋਜ਼ਾਨਾ ਹੀ ਵੱਖ-ਵੱਖ ਸੰਸਥਾਵਾਂ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਰੱਖੇ ਗਏ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ ਅਤੇ ਇਸ ਦੌਰਾਨ ਵੱਖ ਵੱਖ ਸੰਸੰਥਾਵਾਂ ਵਲੋਂ ਆਪਣੇ ਪੱਧਰ ਤੇ ਉਹਨਾਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪੇ ਜਾਂਦੇ ਹਨ, ਜਿਨਾਂ ਨੂੰ ਹੱਲ ਕਰਨ ਦੇ ਲਈ ਸੰਬੰਧਿਤ ਵਿਸ਼ਾ ਮਾਹਿਰਾਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਇਹਨਾਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਹੋ ਸਕੇ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਐਸੋਸੀਏਸ਼ਨ ਵਲੋਂ ਸz. ਕੁਲਵੰਤ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ, ਜਿਸ ਵਿੱਚ ਉਹਨਾਂ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ ਜਿਹੜੀਆਂ ਦਵਾਈਆਂ ਦੀ ਵਿਕਰੀ ਮੈਡੀਕਲ ਸਟੋਰਾਂ ਤੇ ਨਹੀਂ ਹੁੰਦੀ, ਉਹਨਾਂ ਨੂੰ ਵੀ ਧੜੱਲੇ ਨਾਲ ਆਨਲਾਈਨ ਵੇਚਿਆ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ ਅਤੇ ਇਸ ਆਨਲਾਈਨ ਵਿਕਰੀ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਪੀ. ਜੇ. ਸਿੰਘ, ਡਾਕਟਰ ਅਮਿਤ ਗੁਪਤਾ, ਐਮ. ਡੀ. ਨੀਲਮ, ਸੁਦਰਸ਼ਨ ਚੌਧਰੀ, ਬਿਕਰਮਜੀਤ ਸਿੰਘ ਠਾਕੁਰ, ਜੇ. ਪੀ. ਸਿੰਘ , ਮਨਦੀਪ ਸਿੰਘ, ਸੋਨੀ ਸ਼ਰਮਾ, ਹਰੀਸ਼ ਰਾਜਨ, ਨਵੀਨ ਖੁਖਰੇਜਾ, ਸੁਨੀਲ ਅਗਰਵਾਲ ਜੀ. ਐਸ. ਚਾਵਲਾ ਵੀ ਹਾਜ਼ਰ ਸਨ।
Mohali
ਮੁਹਾਲੀ ਪੁਲੀਸ ਵਲੋਂ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ 2 ਵਿਅਕਤੀ ਗ੍ਰਿਫਤਾਰ
ਬਿਨ੍ਹਾ ਲਾਇਸੰਸ ਤੋਂ ਨਿਊ ਪਾਥ ਇੰਮੀਗ੍ਰੇਸ਼ਨ ਦੇ ਨਾਮ ਤੇ ਚਲ ਰਿਹਾ ਸੀ ਇੰਮੀਗ੍ਰੇਸ਼ਨ ਦਾ ਕੰਮ
ਐਸ ਏ ਐਸ ਨਗਰ, 11 ਦਸੰਬਰ (ਸ.ਬ.) ਮੁਹਾਲੀ ਪੁਲੀਸ ਵਲੋਂ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਵਲੋਂ ਫੇਜ਼ 11 ਦੀ ਮਾਰਕੀਟ ਵਿਚਲੇ ਸ਼ੋਰੂਮਾਂ ਵਿੱਚ ਨਾਜਾਇਜ਼ ਤੌਰ ਤੇ ਬਿਨ੍ਹਾ ਲਾਇਸੰਸ ਤੋਂ ਇੰਮੀਗ੍ਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਸੀ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਹੁਕਮਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਫੇਜ਼ 11 ਵਿੱਚ ਬੀ ਐਨ ਐਸ ਦੀ ਧਾਰਾ 318(4) ਅਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਨੀਤੀਨ ਵਾਸੀ ਪਿੰਡ ਕੈਬਵਾਲਾ, ਯੂ ਟੀ ਚੰਡੀਗੜ੍ਹ, ਮੋਹਿਤ ਵਾਸੀ ਪਿੰਡ ਇੰਦਪੁਰ, ਜਿਲ੍ਹਾ ਕਾਗੜਾ ਹਿਮਾਚਲ ਪ੍ਰਦੇਸ਼ , ਰਵੀ ਸਾਗਰ, ਪ੍ਰੇਮ ਸਾਗਰ ਅਤੇ ਜੋਤੀਆਦਿ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਹਨਾਂ ਵਿਅਕਤੀਆਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਠੱਗੀਆਂ ਜਾਂਦੀਆਂ ਸਨ ਅਤੇ ਇਹਨਾਂ ਵਲੋਂ ਫੇਜ਼ 11 ਦੇ ਐਸ.ਸੀ.ਓ. 101-02 ਵਿੱਚ ਨਾਜਾਇਜ ਤੌਰ ਤੇ ਬਿਨ੍ਹਾ ਲਾਇਸੰਸ ਤੋਂ ਨਿਊ ਪਾਥ ਇੰਮੀਗ੍ਰੇਸ਼ਨ ਦੇ ਨਾਮ ਤੇ ਇੰਮੀਗ੍ਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਕਾਰਵਾਈ ਕਰਦਿਆਂ ਮੌਕੇ ਤੇ ਨਿਤੀਨ ਅਤੇ ਮੋਹਿਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂਕਿ ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਬਾਕੀ ਹੈ।
ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਪਹਿਲਾ ਇੰਮੀਗ੍ਰੇਸ਼ਨ ਦੇ ਲਾਇੰਸੰਸ ਸਬੰਧੀ ਅਤੇ ਸਬੰਧਿਤ ਥਾਣੇ ਤੋਂ ਜਾਣਕਾਰੀ ਹਾਸਿਲ ਕਰਕੇ ਹੀ ਕਿਸੇ ਤੇ ਭਰੋਸਾ ਕਰਨ ਤਾਂ ਜੋ ਠੱਗੀ ਤੋਂ ਬਚਿਆ ਜਾ ਸਕੇ।
Mohali
ਫੇਜ਼ 11 ਦੇ ਮਕਾਨਾਂ ਵਿੱਚ ਦੁਕਾਨਾਂ ਚਲਾਉਣ ਵਾਲੇ ਲੋਕਾਂ ਵਲੋਂ ਧਰਨਾ
ਘਰਾਂ ਵਿੱਚ ਚਲਦੀਆਂ ਦੁਕਾਨਾਂ ਦੇ ਖਿਲਾਫ ਕਾਰਵਾਈ ਰੋਕਣ ਦੀ ਮੰਗ
ਐਸ ਏ ਐਸ ਨਗਰ, 11 ਦਸੰਬਰ (ਸ.ਬ.) ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲ ਰਹੇ ਅਦਾਲਤੀ ਮਾਨਹਾਨੀ ਦੇ ਮਾਮਲੇ ਵਿੱਚ ਨਗਰ ਨਿਗਮ ਅਤੇ ਗਮਾਡਾ ਵਲੋਂ ਸਾਂਝੇ ਤੌਰ ਤੇ ਨਾਜਾਇਜ ਕਬਜਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਜਿੱਥੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਢਾਹੇ ਜਾ ਰਹੇ ਹਨ, ਉੱਥੇ ਇਸ ਦੌਰਾਨ ਫੇਜ਼ 11 ਦੇ ਕਵਾਟਰਾਂ ਵਿੱਚ ਦੁਕਾਨਾਂ ਕਰਨ ਵਾਲਿਆਂ ਵਲੋਂ ਗਮਾਡਾ ਦੇ ਖਿਲਾਫ ਧਰਨਾ ਲਗਾ ਕੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਰੁਜਗਾਰ ਖਤਮ ਨਾ ਕੀਤਾ ਜਾਵੇ। ਇਸ ਸੰਬੰਧੀ ਇਹਨਾਂ ਕਵਾਟਰਾਂ ਵਾਲਿਆਂ ਵਲੋਂ ਭਾਵੇਂ ਆਪਣੇ ਮਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਗਏ ਹਨ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਗਮਾਡਾ ਦੇ ਕਰਮਚਾਰੀਆਂ ਵਲੋਂ ਉਹਨਾਂ ਨੂੰ ਦੁਕਾਨਾਂ ਬੰਦ ਕਰਨ ਜਾਂ ਕਾਰਵਾਈ ਦਾ ਸਮ੍ਹਾਣਾ ਕਰਨ ਬਾਰੇ ਕਿਹਾ ਜਾ ਰਿਹਾ ਹੈ ਜਿਸਦੇ ਖਿਲਾਫ ਉਹਨਾਂ ਵਲੋਂ ਧਰਨਾ ਦੇ ਦਿੱਤਾ ਗਿਆ ਹੈ।
ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਉਹ ਪਿਛਲੇ 25-30 ਸਾਲਾਂ ਤੋਂ ਆਪਣੇ ਮਕਾਨਾਂ ਵਿੱਚ ਛੋਟਾ ਮੋਟਾ ਕੰਮ ਕਰਕੇ ਆਪਣਾ ਰੁਜਗਾਰ ਚਲਾ ਰਹੇ ਹਨ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਦੀ ਮੁਹਿੰਮ ਦੇ ਦੌਰਾਨ ਟੀਮ ਵਲੋਂ ਉਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰਵਾਰ ਬਣਾਏ ਸ਼ੈਡ ਆਦਿ ਲਾਹੁਣ ਅਤੇ ਮਕਾਨਾਂ ਦੇ ਬਾਹਰ ਕੀਤੇ ਆਪਣੇ ਕਬਜੇ ਖਤਮ ਕਰਨ ਲਈ ਕਿਹਾ ਗਿਆ ਸੀ ਜਿਸਤੇ ਉਹਨਾਂ ਨੇ ਖੁਦ ਹੀ ਆਪਣੇ ਸ਼ੈਡ ਖੋਲ੍ਹ ਦਿੱਤੇ ਸਨ ਅਤੇ ਕਬਜੇ ਖਤਮ ਕਰ ਦਿੱਤੇ ਸਨ ਪਰੰਤੂ ਹੁਣੇ ਵੀ ਗਮਾਡਾ ਦੇ ਅਧਿਕਾਰੀ ਉਹਨਾਂ ਨੂੰ ਦੁਕਾਨਾਂ ਪਿਛੇ ਕਰਨ ਲਈ ਕਹਿ ਰਹੇ ਹਨ ਜਿਸਦੇ ਵਿਰੋਧ ਵਿੱਚ ਇਹ ਧਰਨਾ ਲਗਾਇਆ ਗਿਆ ਹੈ।
ਇਸ ਮੌਕੇ ਧਰਨਾਕਾਰੀਆਂ ਦੇ ਸਮਰਥਨ ਵਿੱਚ ਪਹੁੰਚੇ ਕਾਂਗਰਸੀ ਆਗੂ ਸ੍ਰੀ ਗੌਰਵ ਜੈਨ (ਜੋ ਨਗਰ ਨਿਗਮ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਵਰਗੀ ਰਿਸ਼ਵ ਜੈਨ ਦੇ ਪੁੱਤਰ ਹਨ) ਨੇ ਕਿਹਾ ਕਿ ਇਹ ਲੋਕ ਪਿਛਲੇ 30 ਸਾਲਾਂ ਤੋਂ ਇੱਥੇ ਆਪਣੇ ਰੁਜਗਾਰ ਚਲਾ ਰਹੇ ਹਨ ਅਤੇ ਇਹਨਾਂ ਵਲੋਂ ਆਪਣੇ ਮਕਾਨਾਂ ਦੇ ਬਾਹਰ ਵਾਲੀ ਥਾਂ ਤੇ ਕੀਤੇ ਨਾਜਾਇਜ਼ ਕਬਜ਼ੇ ਵੀ ਖੁਦ ਹੀ ਹਟਾ ਦਿੱਤੇ ਗਏ ਹਨ ਇਸ ਲਈ ਇਹਨਾਂ ਦਾ ਰੁਜਗਾਰ ਖਤਮ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਦੱਸਿਆ ਕਿ ਧਰਨੇ ਦੌਰਾਨ ਫੇਜ਼ 11 ਥਾਣੇ ਦੇ ਐਸ ਐਚ ਓ ਵੀ ਆਏ ਸਨ ਜਿਹਨਾਂ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨਾਲ ਨਾਇਨਸਾਫੀ ਨਹੀਂ ਹੋਵੇਗੀ ਅਤੇ ਉਹ ਆਪਣੀ ਦੁਕਾਨਾਂ ਖੋਲ੍ਹ ਲੈਣ।
ਖਬਰ ਲਿਖੇ ਜਾਣ ਤਕ ਇਹ ਧਰਨਾ ਜਾਰੀ ਸੀ ਅਤੇ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗਮਾਡਾ ਦੇ ਅਧਿਕਾਰੀ ਉਹਨਾਂ ਨੂੰ ਭਰੋਸਾ ਦੇਣ ਕਿ ਉਹਨਾਂ ਦੇ ਖਿਲਾਫ ਤੋੜ ਭੰਨ ਦੀ ਕਾਰਵਾਈ ਨਹੀਂ ਹੋਵੇਗੀ ਜਿਸਤੋਂ ਬਾਅਦ ਹੀ ਇਹ ਧਰਨਾ ਖਤਮ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀਆ ਸਿੱਧੂ, ਰਾਜੂ ਕਮਨੀਕੇਸ਼ਨ, ਰਮਨ ਅਰੋੜਾ, ਰਮਨ ਸਲੂਜਾ, ਐਚ ਐਸ ਇਲੈਕਟਰੀਸ਼ਨ, ਵਿੱਕੀ ਗਰਗ ਗੌਰਵ ਜੈਨ, ਬਾਲਾ ਠਾਕਰ, ਰਣਜੀਤ ਸਿੰਘ ਜਗਤਪੁਰਾ, ਹਰਪ੍ਰੀਤ ਮੱਟੂ, ਰਮਨ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਵੱਡੀ ਗਿਣਤੀ ਵਿਚ ਸਥਾਨਿਕ ਲੋਕ ਵੀ ਹਾਜਿਰ ਸਨ।
Mohali
ਸਰਕਾਰ ਭਾਵੇਂ ਵਾਰਡਾਂ ਦੀ ਜਿੰਨੀ ਵੀ ਕੱਟ ਵੱਢ ਕਰ ਲਵੇ ਜਿੱਤ ਕਾਂਗਰਸ ਪਾਰਟੀ ਦੀ ਹੀ ਹੋਵੇਗੀ : ਅਮਰਜੀਤ ਸਿੰਘ ਜੀਤੀ ਸਿੱਧੂ
ਐਸ ਏ ਐਸ ਨਗਰ, 11 ਦਸੰਬਰ (ਸ.ਬ.) ਨਗਰ ਨਿਗਮ ਦੇ ਮਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਾਵੇਂ ਨਗਰ ਨਿਗਮ ਦੀ ਵਾਰਡਬੰਦੀ ਦੌਰਾਨ ਮੌਜੂਦਾ ਵਾਰਡਾਂ ਦੀ ਜਿੰਨੀ ਮਰਜੀ ਕੱਟ ਵੱਢ ਕਰ ਲਈ ਜਾਵੇ ਪਰੰਤੂ ਨਗਰ ਨਿਗਮ ਦੀ ਚੋਣ ਜਿੱਤਣ ਦਾ ਉਸਦਾ ਮਨਸੂਬਾ ਪੂਰਾ ਨਹੀਂ ਹੋਵੇਗਾ ਅਤੇ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਪਹਿਲਾਂ ਤੋਂ ਵੀ ਵੱਧ ਸੀਟਾਂ ਜਿੱਤੇਗੀ।
ਨਗਰ ਨਿਗਮ ਦੀ ਵਾਰਡਬੰਦੀ ਦੀ ਚਰਚਾ ਦੌਰਾਨ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੇ ਅਤੇ ਸਰਕਾਰ ਜਦੋਂ ਮਰਜੀ ਚੋਣਾਂ ਕਰਵਾ ਲਵੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੂੰਝਾ ਫੇਰੂ ਜਿੱਤ ਹਾਸਿਲ ਕਰਣਗੇ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕਾਰਵਾਈ ਕਾਰਨ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਭਾਰੀ ਗੁੱਸਾ ਹੈ ਅਤੇ ਲੋਕ ਨਿਗਮ ਚੋਣਾਂ ਦੌਰਾਨ ਸਰਕਾਰ ਨੂੰ ਮਜਾ ਚਖਾਉਣਗੇ।
ਇਹ ਪੁੱਛਣ ਤੇ ਕਿ ਪਹਿਲਾਂ ਦੇ ਮੁਕਾਬਲੇ ਵਾਰਡਾਂ ਅਧੀਨ ਆਉਂਦੇ ਖੇਤਰ ਵਿੱਚ ਵਾਧਾ ਹੋਣ ਕਾਰਨ ਜਿਹਨਾਂ ਵਾਰਡਾਂ ਵਿੱਚ ਕਾਗਰਸ ਦੇ ਦੋ ਕੌਂਸਲਰ ਇੱਕੋ ਸੀਟ ਦੇ ਦਾਅਵੇਦਾਰ ਹੋਣਗੇ ਉੱਥੇ ਪਾਰਟੀ ਕਿਸਨੂੰ ਟਿਕਟ ਦੇਵੇਗੀ, ਉਹਨਾਂ ਕਿਹਾ ਕਿ ਪਾਰਟੀ ਵਲੋਂ ਚੋਣ ਜਿੱਤਣ ਦੇ ਸਮਰਥ ਉਮੀਦਵਾਰਾਂ ਨੂੰ ਚੋਣ ਲੜਾਈ ਜਾਵੇਗੀ ਅਤੇ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਿਲ ਹੋਣ ਉਪਰੰਤ ਮੇਅਰ ਵੀ ਕਾਂਗਰਸ ਪਾਰਟੀ ਦਾ ਹੀ ਬਣੇਗਾ।
-
International1 month agoਇਜ਼ਰਾਈਲ ਵੱਲੋਂ ਗਾਜ਼ਾ ਤੇ ਹਮਲਾ, 33 ਵਿਅਕਤੀਆਂ ਦੀ ਮੌਤ
-
International1 month agoਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
-
Chandigarh1 month agoਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਯੂਨੀਫਾਈਡ ਬਿਲਡਿੰਗ ਬਿੱਲ-2025 ਨੂੰ ਮਨਜ਼ੂਰੀ, ਹੁਣ 15 ਮੀਟਰ ਦੀ ਥਾਂ 21 ਮੀਟਰ ਤਕ ਉੱਚੀਆਂ ਹੋਣਗੀਆਂ ਇਮਾਰਤਾਂ
-
International1 month agoਅਫ਼ਗਾਨਿਸਤਾਨ ਵਿੱਚ ਭੂਚਾਲ ਕਾਰਨ 20 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ 18 ਅੱਤਵਾਦੀ ਢੇਰ
-
International1 month agoਬ੍ਰਾਜ਼ੀਲ ਵਿੱਚ ਡਰੱਗ ਮਾਫੀਆ ਦੇ ਇਲਾਕਿਆਂ ਵਿੱਚ ਛਾਪੇਮਾਰੀ, 4 ਪੁਲੀਸ ਅਧਿਕਾਰੀਆਂ ਸਮੇਤ 64 ਵਿਅਕਤੀਆਂ ਦੀ ਮੌਤ
-
Editorial1 month agoਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ……
-
Mohali2 months ago
ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ
