Connect with us

National

ਨਾਈਟ ਕਲੱਬ ਅੱਗ ਮਾਮਲੇ ਵਿੱਚ ਗੋਆ ਪੁਲੀਸ ਵੱਲੋਂ ਇੰਟਰਪੋਲ ਬਲੂ ਨੋਟਿਸ ਲਈ ਸੀਬੀਆਈ ਤੱਕ ਪਹੁੰਚ

Published

on

ਨਵੀਂ ਦਿੱਲੀ, 9 ਦਸੰਬਰ (ਸ.ਬ.) ਗੋਆ ਪੁਲੀਸ ਨੇ ਇੱਕ ਨਾਈਟਕਲੱਬ ਦੇ ਮੁੱਖ ਦੋਸ਼ੀਆਂ ਅਤੇ ਮਾਲਕਾਂ, ਸੌਰਭ ਅਤੇ ਗੌਰਵ ਲੂਥਰਾ ਦੇ ਦੇਸ਼ ਤੋਂ ਫਰਾਰ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਇੰਟਰਪੋਲ ਬਲੂ ਨੋਟਿਸ ਜਾਰੀ ਕਰਨ ਲਈ ਸੀਬੀਆਈ ਨਾਲ ਸੰਪਰਕ ਕੀਤਾ ਹੈ।

ਗੋਆ ਪੁਲੀਸ ਨੇ ਬੀਤੇ ਦਿਨ ਦੱਸਿਆ ਕਿ ਅਰਪੋਰਾ ਵਿੱਚ ਬਿਰਚ ਬਾਏ ਰੋਮੀਓ ਲੇਨ ਨਾਈਟਕਲੱਬ ਵਾਪਰੀ ਘਟਨਾ ਤੋਂ ਕੁੱਝ ਘੰਟਿਆਂ ਬਾਅਦ ਹੀ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਥਾਈਲੈਂਡ ਦੇ ਫੁਕੇਤ ਲਈ ਫਰਾਰ ਹੋ ਗਏ ਮੰਨੇ ਜਾਂਦੇ ਹਨ।

ਇੰਟਰਪੋਲ ਬਲੂ ਨੋਟਿਸ ਕਿਸੇ ਅਪਰਾਧਿਕ ਜਾਂਚ ਦੇ ਸਬੰਧ ਵਿੱਚ ਕਿਸੇ ਵਿਅਕਤੀ ਦੀ ਪਛਾਣ, ਟਿਕਾਣੇ ਜਾਂ ਗਤੀਵਿਧੀਆਂ ਬਾਰੇ ਵਾਧੂ ਜਾਣਕਾਰੀ ਇਕੱਠੀ ਕਰਨ ਲਈ ਜਾਰੀ ਕੀਤਾ ਜਾਂਦਾ ਹੈ।

ਏਜੰਸੀ ਭਗੌੜਿਆਂ ਦਾ ਪਤਾ ਲਗਾਉਣ ਲਈ ਗੋਆ ਪੁਲੀਸ ਦੀ ਬੇਨਤੀ ਦੇ ਸਬੰਧ ਵਿੱਚ ਇੰਟਰਪੋਲ ਦੇ ਸੰਪਰਕ ਵਿੱਚ ਹੈ। ਰੈਡ ਨੋਟਿਸ, ਜਿਸ ਵਿੱਚ ਭਗੌੜੇ ਨੂੰ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ ਜਾਂਦੀ ਹੈ, ਸਿਰਫ਼ ਉਦੋਂ ਹੀ ਜਾਰੀ ਕੀਤਾ ਜਾ ਸਕਦਾ ਹੈ ਜਦੋਂ ਚਾਰਜਸ਼ੀਟ ਦਾਇਰ ਕੀਤੀ ਜਾਂਦੀ ਹੈ ਅਤੇ ਲੋੜੀਂਦੇ ਵਿਅਕਤੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਂਦਾ ਹੈ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਸੀ ਕਿ ਗੋਆ ਪੁਲੀਸ ਨੇ ਸੌਰਭ ਅਤੇ ਗੌਰਵ ਲੂਥਰਾ ਦੋਵਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਸੀਬੀਆਈ ਦੇ ਇੰਟਰਪੋਲ ਡਿਵੀਜ਼ਨ ਨਾਲ ਤਾਲਮੇਲ ਕਰਨ ਲਈ ਹੋਰ ਕਦਮ ਚੁੱਕੇ ਹਨ।

ਗ਼ੌਰਤਲਬ ਹੈ ਕਿ ਪਣਜੀ ਤੋਂ ਲਗਪਗ 25 ਕਿਲੋਮੀਟਰ ਦੂਰ ਸਥਿਤ ਨਾਈਟਕਲੱਬ ਵਿੱਚ ਸ਼ਨਿਚਰਵਾਰ ਦੇਰ ਰਾਤ ਲੱਗੀ ਭਿਆਨਕ ਅੱਗ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ।

Continue Reading

National

ਪੰਜਾਬ ਵਿੱਚ ਹੋ ਰਹੀ ਗੈਂਗਵਾਰ, ਗੈਂਗਸਟਰ ਲਗਾਤਾਰ ਦੇ ਰਹੇ ਧਮਕੀਆਂ : ਰਾਜਾ ਵੜਿੰਗ

Published

on

By

ਲੋਕ ਸਭਾ ਵਿੱਚ ਪੰਜਾਬ ਵਿੱਚ ਹੋ ਰਹੀ ਗੈਂਗਵਾਰ ਅਤੇ ਗੈਂਗਸਟਰਾਂ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ, 11 ਦਸੰਬਰ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਪੰਜਾਬ ਵਿੱਚ ਹੋ ਰਹੀ ਗੈਂਗਵਾਰ ਅਤੇ ਗੈਂਗਸਟਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਉਹ ਸਦਨ ਦਾ ਧਿਆਨ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਕੇਂਦਰਿਤ ਕਰਨਾ ਚਾਹੁੰਦੇ ਹਨ। ਪੂਰਾ ਪੰਜਾਬ ਇਸ ਸਮੇਂ ਡਰ ਦੇ ਮਾਹੌਲ ਵਿਚ ਜੀਅ ਰਿਹਾ ਹੈ। ਪੰਜਾਬ ਦੇ ਅੰਦਰ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਕਦੇ ਵਿਦੇਸ਼ਾਂ ਤੋਂ ਜਾਂ ਕਦੇ ਜੇਲ੍ਹਾਂ ਵਿਚੋਂ ਧਮਕੀ ਭਰੇ ਫੋਨ ਆ ਰਹੇ ਹਨ। ਇਹ ਲੋਕ ਫਿਰੌਤੀ ਦੀ ਮੰਗ ਕਰਕੇ ਉਨ੍ਹਾਂ ਨੂੰ ਡਰਾ ਧਮਕਾ ਰਹੇ ਹਨ।

ਰਾਜਾ ਵੜਿੰਗ ਨੇ ਕਿਹਾ ਫਿਰੌਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਰੋਜ਼ਾਨਾਂ ਕਿਸੇ ਨਾ ਕਿਸੇ ਇਕ ਵਿਅਕਤੀ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ। ਰੋਜ਼ਾਨਾਂ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਰਕੇ ਪੰਜਾਬ ਦੇ ਲੋਕ, ਵਪਾਰੀ ਡਰ ਦੇ ਮਾਹੌਲ ਵਿਚ ਹਨ। ਵੜਿੰਗ ਨੇ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਵਿਚ ਇਕ ਵਿਆਹ ਸਮਾਗਮ ਦੌਰਾਨ ਵੀ ਵੱਡੀ ਘਟਨਾ ਵਾਪਰੀ। ਸਮਾਗਮ ਵਿਚ ਦੁਪਹਿਰ ਦੇ ਸਮੇਂ 2 ਧਿਰਾਂ ਵਿਚਾਲੇ ਸ਼ਰੇਆਮ ਗੈਂਗਵਾਰ ਹੋਈ ਜਿਸ ਦੌਰਾਨ ਦੋਵਾਂ ਧਿਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਸ ਗੈਂਗਵਾਰ ਦੌਰਾਨ ਸਮਾਗਮ ਵਿਚ ਆਏ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਟੇਬਲਾਂ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਇਸ ਗੈਂਗਵਾਰ ਦੌਰਾਨ ਵਿਆਹ ਵਿਚ ਆਏ ਦੋ ਵਿਅਕਤੀਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਇਕ ਚੋਣ ਲੜਨ ਲਈ ਇਕ ਗੈਂਗਸਟਰ ਨੂੰ ਟਿਕਟ ਦੇ ਦਿੱਤੀ ਹੈ। ਹੁਣ ਗੈਂਗਸਟਰ ਸਿਆਸਤ ਵਿਚ ਵੀ ਫੋਨ ਕਰਕੇ ਸਰਪੰਚਾਂ ਨੂੰ ਵੋਟ ਲੈਣ ਲਈ ਧਮਕੀਆਂ ਦਿੰਦੇ ਹਨ। ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਚੁੱਪ ਕਰਕੇ ਬੈਠੀਆਂ ਹੋਈਆਂ ਹਨ।

ਉਹਨਾਂ ਕਿਹਾ ਕਿ ਧਮਕੀਆਂ ਸਿਰਫ਼ ਆਮ ਲੋਕਾਂ ਨੂੰ ਹੀ ਨਹੀਂ ਆਉਂਦੀਆਂ, ਬਲਕਿ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਮਿਲ ਰਹੀਆਂ ਹਨ। ਪੰਜਾਬ ਅਤੇ ਕੇਂਦਰ ਦੀ ਪੁਲੀਸ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੁੱਪ ਕਰਕੇ ਦੇਖ ਰਹੀ ਹੈ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂਕਿਹਾ ਕਿ ਸਰਕਾਰ ਇਸ ਸਮੱਸਿਆ ਵੱਲ ਆਪਣਾ ਧਿਆਨ ਕੇਂਦਰਿਤ ਕਰੇ ਅਤੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੇ।

Continue Reading

National

ਸੰਸਦ ਵਿਚ ਈ ਸਿਗਰੇਟ ਪੀਣ ਤੇ ਵਿਵਾਦ

Published

on

By

ਅਨੁਰਾਗ ਠਾਕੁਰ ਨੇ ਲਗਾਇਆ ਦੋਸ਼, ਸਪੀਕਰ ਨੇ ਕਾਰਵਾਈ ਕਰਨ ਦੀ ਗੱਲ ਆਖੀ

ਨਵੀਂ ਦਿੱਲੀ, 11 ਦਸੰਬਰ (ਸ.ਬ.) ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਲੋਕ ਸਭਾ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸਾਂਸਦ ਅਨੁਰਾਗ ਠਾਕੁਰ ਨੇ ਪ੍ਰਸ਼ਨਕਾਲ ਦੇ ਵਿਚਕਾਰ ਸਪੀਕਰ ਨੂੰ ਸ਼ਿਕਾਇਤ ਕੀਤੀ ਕਿ ਸਦਨ ਦੇ ਅੰਦਰ ਇੱਕ ਸਾਂਸਦ ਈ-ਸਿਗਰਟ ਪੀ ਰਹੇ ਹਨ।

ਇਸ ਦੌਰਾਨ ਠਾਕੁਰ ਨੇ ਤ੍ਰਿਣਮੂਲ ਕਾਂਗਰਸ ਦੇ ਇੱਕ ਸਾਂਸਦ ਤੇ ਇਹ ਗੰਭੀਰ ਦੋਸ਼ ਲਗਾਇਆ। ਉਨ੍ਹਾਂ ਨੇ ਸਪੀਕਰ ਓਮ ਬਿਰਲਾ ਨੂੰ ਕਿਹਾ ਕਿ ਜਦੋਂ ਪੂਰੇ ਦੇਸ਼ ਵਿੱਚ ਈ-ਸਿਗਰਟ ਤੇ ਪਾਬੰਦੀ ਹੈ, ਤਾਂ ਸੰਸਦ ਦੇ ਅੰਦਰ ਇਸਦੀ ਵਰਤੋਂ ਕਿਵੇਂ ਹੋ ਸਕਦੀ ਹੈ? ਇਸ ਸ਼ਿਕਾਇਤ ਤੇ ਸਪੀਕਰ ਨੇ ਤੁਰੰਤ ਨੋਟਿਸ ਲਿਆ ਅਤੇ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ।

ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਲਈ ਤੱਟੀਕਰਨ ਫੰਡ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਤੋਂ ਸਵਾਲ ਪੁੱਛ ਰਹੇ ਸਨ। ਆਪਣਾ ਸਵਾਲ ਖ਼ਤਮ ਕਰਨ ਤੋਂ ਬਾਅਦ, ਉਨ੍ਹਾਂ ਨੇ ਅਚਾਨਕ ਸਪੀਕਰ ਦਾ ਧਿਆਨ ਇੱਕ ਦੂਜੇ ਪਾਸੇ ਖਿੱਚਿਆ। ਠਾਕੁਰ ਨੇ ਸਪੀਕਰ ਤੋਂ ਵਿਵਸਥਾ ਨੂੰ ਲੈ ਕੇ ਸਵਾਲ ਕੀਤਾ, ਜਿਸ ਤੇ ਓਮ ਬਿਰਲਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਮੈਂਬਰ ਚੇਅਰ ਤੋਂ ਸਵਾਲ ਨਹੀਂ ਪੁੱਛ ਸਕਦੇ, ਸਗੋਂ ਅਪੀਲ ਕਰ ਸਕਦੇ ਹਨ। ਇਸ ਤੇ ਭਾਜਪਾ ਸਾਂਸਦ ਨੇ ਸਪੱਸ਼ਟ ਕੀਤਾ ਕਿ ਉਹ ਸਵਾਲ ਨਹੀਂ, ਸਗੋਂ ਇੱਕ ਬੇਨਤੀ ਕਰਨਾ ਚਾਹੁੰਦੇ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਈ ਸਿਗਰਟ ਬੈਨ ਹੋ ਚੁੱਕੀ ਹੈ। ਕੀ ਸਦਨ ਵਿੱਚ ਇਸਦੀ ਇਜਾਜ਼ਤ ਦਿੱਤੀ ਗਈ ਹੈ? ਟੀਐਮਸੀ ਦੇ ਸਾਂਸਦ ਕਈ ਦਿਨਾਂ ਤੋਂ ਲਗਾਤਾਰ ਬੈਠ ਕੇ ਈ-ਸਿਗਰਟ ਪੀ ਰਹੇ ਹਨ। ਇਸਦੀ ਜਾਂਚ ਹੋਣੀ ਚਾਹੀਦੀ ਹੈ।

ਅਨੁਰਾਗ ਠਾਕੁਰ ਦੇ ਇਤਰਾਜ਼ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਭਰੋਸਾ ਦਿਵਾਇਆ ਕਿ ਸੰਸਦ ਦੀ ਮਰਿਆਦਾ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਣਯੋਗ ਮੈਂਬਰ ਅਜਿਹਾ ਕੋਈ ਵਿਸ਼ਾ ਲੈ ਕੇ ਆਵੇਗਾ, ਤਾਂ ਨਿਸ਼ਚਿਤ ਤੌਰ ਤੇ ਸੰਸਦੀ ਨਿਯਮਾਂਵਲੀ ਤਹਿਤ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਉਚਿਤ ਕਾਰਵਾਈ ਹੋਵੇਗੀ।

Continue Reading

National

ਖੱਜਲ ਖੁਆਰ ਹੋਣ ਵਾਲੇ ਮੁਸਾਫ਼ਰਾਂ ਨੂੰ ਮਿਲੇਗਾ 10 ਹਜ਼ਾਰ ਮੁਆਵਜ਼ਾ ਅਤੇ 10 ਹਜ਼ਾਰ ਦੇ ਵਾਊਚਰ

Published

on

By

ਨਵੀਂ ਦਿੱਲੀ, 11 ਦਸੰਬਰ (ਸ.ਬ.) ਇੰਡੀਗੋ ਏਅਰਲਾਈਨਜ਼ ਨੇ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਯਾਤਰੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ । ਕੰਪਨੀ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ 5,000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦਾ ਮੁਆਵਜ਼ਾ ਦੇਵੇਗੀ । ਇਹ ਮੁਆਵਜ਼ਾ ਡੀ ਜੀ ਸੀ ਏ (ਨਾਗਰਿਕ ਉਡੱਯਨ ਮਹਾਨਿਦੇਸ਼ਾਲਾ) ਵਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਦਿੱਤਾ ਜਾਵੇਗਾ।

ਕੰਪਨੀ ਨੇ ਸਪੱਸ਼ਟ ਕੀਤਾ ਕਿ ਮੁਆਵਜ਼ੇ ਦੀ ਰਕਮ ਫਲਾਈਟ ਦੀ ਦੂਰੀ, ਟਿਕਟ ਦੀ ਸ਼੍ਰੇਣੀ ਅਤੇ ਯਾਤਰੀ ਨੂੰ ਹੋਈ ਅਸੁਵਿਧਾ ਦੇ ਆਧਾਰ ਤੇ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਯਾਤਰੀਆਂ ਦੇ ਆਰਥਿਕ ਨੁਕਸਾਨ ਨੂੰ ਘਟਾਉਣਾ ਹੈ। ਇਸ ਤੋਂ ਇਲਾਵਾ, ਏਅਰਲਾਈਨ ਨੇ ਸਭ ਤੋਂ ਵੱਧ ਪ੍ਰਭਾਵਿਤ ਯਾਤਰੀਆਂ ਲਈ 10,000 ਰੁਪਏ ਤੱਕ ਦੇ ਵਧੀਕ ਟ੍ਰੈਵਲ ਵਾਊਚਰ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਵਾਊਚਰ ਉਨ੍ਹਾਂ ਯਾਤਰੀਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀ ਯਾਤਰਾ ਯੋਜਨਾ ਅਚਾਨਕ ਬਦਲ ਗਈ।

ਇੰਡੀਗੋ ਨੇ ਦੱਸਿਆ ਕਿ 10,000 ਰੁਪਏ ਦਾ ਟ੍ਰੈਵਲ ਵਾਊਚਰ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀਆਂ ਯਾਤਰਾਵਾਂ ਇੱਕ ਤੋਂ ਵੱਧ ਵਾਰ ਬਦਲੀਆਂ (ਰੀਸ਼ਡਿਊਲ ਹੋਈਆਂ), ਜਾਂ ਜਿਨ੍ਹਾਂ ਨੂੰ ਏਅਰਪੋਰਟ ਤੇ ਲੰਬਾ ਇੰਤਜ਼ਾਰ ਕਰਨਾ ਪਿਆ। ਇਸ ਟ੍ਰੈਵਲ ਵਾਊਚਰ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਅਗਲੇ 12 ਮਹੀਨਿਆਂ ਤੱਕ ਕਿਸੇ ਵੀ ਸਮੇਂ ਵਰਤਿਆ ਜਾ ਸਕਦਾ ਹੈ। ਯਾਤਰੀ ਇਨ੍ਹਾਂ ਵਾਊਚਰਾਂ ਦੀ ਵਰਤੋਂ ਭਾਰਤ ਵਿੱਚ ਇੰਡੀਗੋ ਦੀ ਕਿਸੇ ਵੀ ਘਰੇਲੂ ਉਡਾਣ ਜਾਂ ਅੰਤਰਰਾਸ਼ਟਰੀ ਰੂਟ ਲਈ ਕਰ ਸਕਦੇ ਹਨ।

Continue Reading

Latest News

Trending