Connect with us

Mohali

ਪਾਣੀ ਦੀ ਸਮੱਸਿਆ ਦੇ ਹਲ ਲਈ ਵਸਨੀਕਾਂ ਦਾ ਵਫਦ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਨੂੰ ਮਿਲਿਆ

Published

on

ਖਰੜ, 9 ਦਸੰਬਰ (ਸ.ਬ.) ਸਨੀ ਇਨਕਲੇਵ ਵਾਸੀਆਂ ਦਾ ਇੱਕ ਵਫਦ ਵੱਖ ਵੱਖ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਸz ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ ਅਤੇ ਉਹਨਾਂ ਨੂੰ ਸਨੀ ਇਨਕਲੇਵ ਵਾਸੀਆਂ ਨੂੰ ਪੇਸ਼ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ। ਵਸਨੀਕਾਂ ਨੇ ਮੰਗ ਕੀਤੀ ਕਿ ਸੰਨੀ ਇਨਕਲੇਵ ਦੇ ਸਾਰੇ ਛੋਟੇ ਅਤੇ ਵੱਡੇ ਪ੍ਰੋਜੈਕਟਾਂ ਨੂੰ ਸਰਕਾਰ ਆਪਣੇ ਅਧੀਨ ਲਵੇ ਤਾਂ ਜੋ ਇਹਨਾਂ ਸਮੱਸਿਆਵਾਂ ਦਾ ਹੱਲ ਹੋ ਸਕੇ। ਵਫਦ ਵਲੋਂ ਮੰਗ ਕੀਤੀ ਗਈ ਕਿ 200 ਫੁੱਟ ਰੋਡ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ।

ਵਸਨੀਕਾਂ ਨੇ ਦੱਸਿਆ ਕਿ ਸz. ਕੰਗ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਮਸਲਿਆਂ ਨੂੰ ਮੁੱਖ ਮੰਤਰੀ ਪੱਧਰ ਤੱਕ ਵਿਚਾਰਨਗੇ ਅਤੇ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਜਲਦੀ ਹੀ ਸਨੀ ਇਨਕਲੇਵ ਵਾਸੀਆਂ ਅਤੇ ਸਾਰੀਆਂ ਐਸੋਸੀਏਸ਼ਨ ਨਾਲ ਮਿਲਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਲਈ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਨ ਦਾ ਵਾਅਦਾ ਕੀਤਾ।

ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਾਕਮ ਸਿੰਘ, ਰਜਿੰਦਰ ਸਿੰਘ ਬੱਬੂ, ਗੁਰਪਾਲ ਸਿੰਘ, ਓਕਾਰ ਸਿੰਘ, ਬਲਵੰਤ ਸਿੰਘ, ਰਾਮਕ੍ਰਿਸ਼ਨ ਕਟਾਰੀਆ, ਇਕਬਾਲ ਸਿੰਘ ਬਰਾੜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Continue Reading

Mohali

ਮੁਹਾਲੀ ਪੁਲੀਸ ਵਲੋਂ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ 2 ਵਿਅਕਤੀ ਗ੍ਰਿਫਤਾਰ

Published

on

By

ਬਿਨ੍ਹਾ ਲਾਇਸੰਸ ਤੋਂ ਨਿਊ ਪਾਥ ਇੰਮੀਗ੍ਰੇਸ਼ਨ ਦੇ ਨਾਮ ਤੇ ਚਲ ਰਿਹਾ ਸੀ ਇੰਮੀਗ੍ਰੇਸ਼ਨ ਦਾ ਕੰਮ

ਐਸ ਏ ਐਸ ਨਗਰ, 11 ਦਸੰਬਰ (ਸ.ਬ.) ਮੁਹਾਲੀ ਪੁਲੀਸ ਵਲੋਂ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਵਲੋਂ ਫੇਜ਼ 11 ਦੀ ਮਾਰਕੀਟ ਵਿਚਲੇ ਸ਼ੋਰੂਮਾਂ ਵਿੱਚ ਨਾਜਾਇਜ਼ ਤੌਰ ਤੇ ਬਿਨ੍ਹਾ ਲਾਇਸੰਸ ਤੋਂ ਇੰਮੀਗ੍ਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਸੀ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਹੁਕਮਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਫੇਜ਼ 11 ਵਿੱਚ ਬੀ ਐਨ ਐਸ ਦੀ ਧਾਰਾ 318(4) ਅਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਨੀਤੀਨ ਵਾਸੀ ਪਿੰਡ ਕੈਬਵਾਲਾ, ਯੂ ਟੀ ਚੰਡੀਗੜ੍ਹ, ਮੋਹਿਤ ਵਾਸੀ ਪਿੰਡ ਇੰਦਪੁਰ, ਜਿਲ੍ਹਾ ਕਾਗੜਾ ਹਿਮਾਚਲ ਪ੍ਰਦੇਸ਼ , ਰਵੀ ਸਾਗਰ, ਪ੍ਰੇਮ ਸਾਗਰ ਅਤੇ ਜੋਤੀਆਦਿ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਹਨਾਂ ਵਿਅਕਤੀਆਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਠੱਗੀਆਂ ਜਾਂਦੀਆਂ ਸਨ ਅਤੇ ਇਹਨਾਂ ਵਲੋਂ ਫੇਜ਼ 11 ਦੇ ਐਸ.ਸੀ.ਓ. 101-02 ਵਿੱਚ ਨਾਜਾਇਜ ਤੌਰ ਤੇ ਬਿਨ੍ਹਾ ਲਾਇਸੰਸ ਤੋਂ ਨਿਊ ਪਾਥ ਇੰਮੀਗ੍ਰੇਸ਼ਨ ਦੇ ਨਾਮ ਤੇ ਇੰਮੀਗ੍ਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਕਾਰਵਾਈ ਕਰਦਿਆਂ ਮੌਕੇ ਤੇ ਨਿਤੀਨ ਅਤੇ ਮੋਹਿਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂਕਿ ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਬਾਕੀ ਹੈ।

ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਪਹਿਲਾ ਇੰਮੀਗ੍ਰੇਸ਼ਨ ਦੇ ਲਾਇੰਸੰਸ ਸਬੰਧੀ ਅਤੇ ਸਬੰਧਿਤ ਥਾਣੇ ਤੋਂ ਜਾਣਕਾਰੀ ਹਾਸਿਲ ਕਰਕੇ ਹੀ ਕਿਸੇ ਤੇ ਭਰੋਸਾ ਕਰਨ ਤਾਂ ਜੋ ਠੱਗੀ ਤੋਂ ਬਚਿਆ ਜਾ ਸਕੇ।

Continue Reading

Mohali

ਫੇਜ਼ 11 ਦੇ ਮਕਾਨਾਂ ਵਿੱਚ ਦੁਕਾਨਾਂ ਚਲਾਉਣ ਵਾਲੇ ਲੋਕਾਂ ਵਲੋਂ ਧਰਨਾ

Published

on

By

ਘਰਾਂ ਵਿੱਚ ਚਲਦੀਆਂ ਦੁਕਾਨਾਂ ਦੇ ਖਿਲਾਫ ਕਾਰਵਾਈ ਰੋਕਣ ਦੀ ਮੰਗ

ਐਸ ਏ ਐਸ ਨਗਰ, 11 ਦਸੰਬਰ (ਸ.ਬ.) ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲ ਰਹੇ ਅਦਾਲਤੀ ਮਾਨਹਾਨੀ ਦੇ ਮਾਮਲੇ ਵਿੱਚ ਨਗਰ ਨਿਗਮ ਅਤੇ ਗਮਾਡਾ ਵਲੋਂ ਸਾਂਝੇ ਤੌਰ ਤੇ ਨਾਜਾਇਜ ਕਬਜਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਜਿੱਥੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਢਾਹੇ ਜਾ ਰਹੇ ਹਨ, ਉੱਥੇ ਇਸ ਦੌਰਾਨ ਫੇਜ਼ 11 ਦੇ ਕਵਾਟਰਾਂ ਵਿੱਚ ਦੁਕਾਨਾਂ ਕਰਨ ਵਾਲਿਆਂ ਵਲੋਂ ਗਮਾਡਾ ਦੇ ਖਿਲਾਫ ਧਰਨਾ ਲਗਾ ਕੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਰੁਜਗਾਰ ਖਤਮ ਨਾ ਕੀਤਾ ਜਾਵੇ। ਇਸ ਸੰਬੰਧੀ ਇਹਨਾਂ ਕਵਾਟਰਾਂ ਵਾਲਿਆਂ ਵਲੋਂ ਭਾਵੇਂ ਆਪਣੇ ਮਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਗਏ ਹਨ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਗਮਾਡਾ ਦੇ ਕਰਮਚਾਰੀਆਂ ਵਲੋਂ ਉਹਨਾਂ ਨੂੰ ਦੁਕਾਨਾਂ ਬੰਦ ਕਰਨ ਜਾਂ ਕਾਰਵਾਈ ਦਾ ਸਮ੍ਹਾਣਾ ਕਰਨ ਬਾਰੇ ਕਿਹਾ ਜਾ ਰਿਹਾ ਹੈ ਜਿਸਦੇ ਖਿਲਾਫ ਉਹਨਾਂ ਵਲੋਂ ਧਰਨਾ ਦੇ ਦਿੱਤਾ ਗਿਆ ਹੈ।

ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਉਹ ਪਿਛਲੇ 25-30 ਸਾਲਾਂ ਤੋਂ ਆਪਣੇ ਮਕਾਨਾਂ ਵਿੱਚ ਛੋਟਾ ਮੋਟਾ ਕੰਮ ਕਰਕੇ ਆਪਣਾ ਰੁਜਗਾਰ ਚਲਾ ਰਹੇ ਹਨ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਦੀ ਮੁਹਿੰਮ ਦੇ ਦੌਰਾਨ ਟੀਮ ਵਲੋਂ ਉਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰਵਾਰ ਬਣਾਏ ਸ਼ੈਡ ਆਦਿ ਲਾਹੁਣ ਅਤੇ ਮਕਾਨਾਂ ਦੇ ਬਾਹਰ ਕੀਤੇ ਆਪਣੇ ਕਬਜੇ ਖਤਮ ਕਰਨ ਲਈ ਕਿਹਾ ਗਿਆ ਸੀ ਜਿਸਤੇ ਉਹਨਾਂ ਨੇ ਖੁਦ ਹੀ ਆਪਣੇ ਸ਼ੈਡ ਖੋਲ੍ਹ ਦਿੱਤੇ ਸਨ ਅਤੇ ਕਬਜੇ ਖਤਮ ਕਰ ਦਿੱਤੇ ਸਨ ਪਰੰਤੂ ਹੁਣੇ ਵੀ ਗਮਾਡਾ ਦੇ ਅਧਿਕਾਰੀ ਉਹਨਾਂ ਨੂੰ ਦੁਕਾਨਾਂ ਪਿਛੇ ਕਰਨ ਲਈ ਕਹਿ ਰਹੇ ਹਨ ਜਿਸਦੇ ਵਿਰੋਧ ਵਿੱਚ ਇਹ ਧਰਨਾ ਲਗਾਇਆ ਗਿਆ ਹੈ।

ਇਸ ਮੌਕੇ ਧਰਨਾਕਾਰੀਆਂ ਦੇ ਸਮਰਥਨ ਵਿੱਚ ਪਹੁੰਚੇ ਕਾਂਗਰਸੀ ਆਗੂ ਸ੍ਰੀ ਗੌਰਵ ਜੈਨ (ਜੋ ਨਗਰ ਨਿਗਮ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਵਰਗੀ ਰਿਸ਼ਵ ਜੈਨ ਦੇ ਪੁੱਤਰ ਹਨ) ਨੇ ਕਿਹਾ ਕਿ ਇਹ ਲੋਕ ਪਿਛਲੇ 30 ਸਾਲਾਂ ਤੋਂ ਇੱਥੇ ਆਪਣੇ ਰੁਜਗਾਰ ਚਲਾ ਰਹੇ ਹਨ ਅਤੇ ਇਹਨਾਂ ਵਲੋਂ ਆਪਣੇ ਮਕਾਨਾਂ ਦੇ ਬਾਹਰ ਵਾਲੀ ਥਾਂ ਤੇ ਕੀਤੇ ਨਾਜਾਇਜ਼ ਕਬਜ਼ੇ ਵੀ ਖੁਦ ਹੀ ਹਟਾ ਦਿੱਤੇ ਗਏ ਹਨ ਇਸ ਲਈ ਇਹਨਾਂ ਦਾ ਰੁਜਗਾਰ ਖਤਮ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਦੱਸਿਆ ਕਿ ਧਰਨੇ ਦੌਰਾਨ ਫੇਜ਼ 11 ਥਾਣੇ ਦੇ ਐਸ ਐਚ ਓ ਵੀ ਆਏ ਸਨ ਜਿਹਨਾਂ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨਾਲ ਨਾਇਨਸਾਫੀ ਨਹੀਂ ਹੋਵੇਗੀ ਅਤੇ ਉਹ ਆਪਣੀ ਦੁਕਾਨਾਂ ਖੋਲ੍ਹ ਲੈਣ।

ਖਬਰ ਲਿਖੇ ਜਾਣ ਤਕ ਇਹ ਧਰਨਾ ਜਾਰੀ ਸੀ ਅਤੇ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗਮਾਡਾ ਦੇ ਅਧਿਕਾਰੀ ਉਹਨਾਂ ਨੂੰ ਭਰੋਸਾ ਦੇਣ ਕਿ ਉਹਨਾਂ ਦੇ ਖਿਲਾਫ ਤੋੜ ਭੰਨ ਦੀ ਕਾਰਵਾਈ ਨਹੀਂ ਹੋਵੇਗੀ ਜਿਸਤੋਂ ਬਾਅਦ ਹੀ ਇਹ ਧਰਨਾ ਖਤਮ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀਆ ਸਿੱਧੂ, ਰਾਜੂ ਕਮਨੀਕੇਸ਼ਨ, ਰਮਨ ਅਰੋੜਾ, ਰਮਨ ਸਲੂਜਾ, ਐਚ ਐਸ ਇਲੈਕਟਰੀਸ਼ਨ, ਵਿੱਕੀ ਗਰਗ ਗੌਰਵ ਜੈਨ, ਬਾਲਾ ਠਾਕਰ, ਰਣਜੀਤ ਸਿੰਘ ਜਗਤਪੁਰਾ, ਹਰਪ੍ਰੀਤ ਮੱਟੂ, ਰਮਨ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਵੱਡੀ ਗਿਣਤੀ ਵਿਚ ਸਥਾਨਿਕ ਲੋਕ ਵੀ ਹਾਜਿਰ ਸਨ।

Continue Reading

Mohali

ਸਰਕਾਰ ਭਾਵੇਂ ਵਾਰਡਾਂ ਦੀ ਜਿੰਨੀ ਵੀ ਕੱਟ ਵੱਢ ਕਰ ਲਵੇ ਜਿੱਤ ਕਾਂਗਰਸ ਪਾਰਟੀ ਦੀ ਹੀ ਹੋਵੇਗੀ : ਅਮਰਜੀਤ ਸਿੰਘ ਜੀਤੀ ਸਿੱਧੂ

Published

on

By

ਐਸ ਏ ਐਸ ਨਗਰ, 11 ਦਸੰਬਰ (ਸ.ਬ.) ਨਗਰ ਨਿਗਮ ਦੇ ਮਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਾਵੇਂ ਨਗਰ ਨਿਗਮ ਦੀ ਵਾਰਡਬੰਦੀ ਦੌਰਾਨ ਮੌਜੂਦਾ ਵਾਰਡਾਂ ਦੀ ਜਿੰਨੀ ਮਰਜੀ ਕੱਟ ਵੱਢ ਕਰ ਲਈ ਜਾਵੇ ਪਰੰਤੂ ਨਗਰ ਨਿਗਮ ਦੀ ਚੋਣ ਜਿੱਤਣ ਦਾ ਉਸਦਾ ਮਨਸੂਬਾ ਪੂਰਾ ਨਹੀਂ ਹੋਵੇਗਾ ਅਤੇ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਪਹਿਲਾਂ ਤੋਂ ਵੀ ਵੱਧ ਸੀਟਾਂ ਜਿੱਤੇਗੀ।

ਨਗਰ ਨਿਗਮ ਦੀ ਵਾਰਡਬੰਦੀ ਦੀ ਚਰਚਾ ਦੌਰਾਨ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੇ ਅਤੇ ਸਰਕਾਰ ਜਦੋਂ ਮਰਜੀ ਚੋਣਾਂ ਕਰਵਾ ਲਵੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੂੰਝਾ ਫੇਰੂ ਜਿੱਤ ਹਾਸਿਲ ਕਰਣਗੇ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕਾਰਵਾਈ ਕਾਰਨ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਭਾਰੀ ਗੁੱਸਾ ਹੈ ਅਤੇ ਲੋਕ ਨਿਗਮ ਚੋਣਾਂ ਦੌਰਾਨ ਸਰਕਾਰ ਨੂੰ ਮਜਾ ਚਖਾਉਣਗੇ।

ਇਹ ਪੁੱਛਣ ਤੇ ਕਿ ਪਹਿਲਾਂ ਦੇ ਮੁਕਾਬਲੇ ਵਾਰਡਾਂ ਅਧੀਨ ਆਉਂਦੇ ਖੇਤਰ ਵਿੱਚ ਵਾਧਾ ਹੋਣ ਕਾਰਨ ਜਿਹਨਾਂ ਵਾਰਡਾਂ ਵਿੱਚ ਕਾਗਰਸ ਦੇ ਦੋ ਕੌਂਸਲਰ ਇੱਕੋ ਸੀਟ ਦੇ ਦਾਅਵੇਦਾਰ ਹੋਣਗੇ ਉੱਥੇ ਪਾਰਟੀ ਕਿਸਨੂੰ ਟਿਕਟ ਦੇਵੇਗੀ, ਉਹਨਾਂ ਕਿਹਾ ਕਿ ਪਾਰਟੀ ਵਲੋਂ ਚੋਣ ਜਿੱਤਣ ਦੇ ਸਮਰਥ ਉਮੀਦਵਾਰਾਂ ਨੂੰ ਚੋਣ ਲੜਾਈ ਜਾਵੇਗੀ ਅਤੇ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਿਲ ਹੋਣ ਉਪਰੰਤ ਮੇਅਰ ਵੀ ਕਾਂਗਰਸ ਪਾਰਟੀ ਦਾ ਹੀ ਬਣੇਗਾ।

Continue Reading

Latest News

Trending