National
ਬੱਸ ਅਤੇ ਆਟੋ ਦੀ ਟੱਕਰ ਦੌਰਾਨ 3 ਵਿਅਕਤੀਆਂ ਦੀ ਮੌਤ, ਕਈ ਗੰਭੀਰ
ਹਾਜੀਪੁਰ, 9 ਦਸੰਬਰ (ਸ.ਬ.) ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਅੱਜ ਸਵੇਰੇ ਕਰੀਬ 8:30 ਵਜੇ ਜ਼ਿਲ੍ਹੇ ਦੇ ਹਾਜੀਪੁਰ-ਲਾਲਗੰਜ ਰੋਡ ਤੇ ਕੰਚਨਪੁਰ ਧਨੁਸ਼ੀ ਨੇੜੇ ਵਾਪਰਿਆ, ਜਦੋਂ ਇੱਕ ਬੱਸ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ ਅਤੇ ਇਸ ਦਾ ਉੱਪਰਲਾ ਹਿੱਸਾ ਪੂਰੀ ਤਰ੍ਹਾਂ ਨਾਲ ਸਾਫ਼ ਹੋ ਗਿਆ। ਆਟੋ ਵਿੱਚ ਕਰੀਬ 12 ਤੋਂ 13 ਯਾਤਰੀ ਸਵਾਰ ਸਨ, ਜੋ ਟੱਕਰ ਮਗਰੋਂ ਸੜਕ ਤੇ ਇੱਧਰ-ਉੱਧਰ ਖਿੱਲਰ ਗਏ। ਚਸ਼ਮਦੀਦਾਂ ਅਨੁਸਾਰ, ਇੱਕ ਵਿਅਕਤੀ ਦੀ ਮੌਕੇ ਤੇ ਹੀ ਡਿੱਗਣ ਨਾਲ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਹਾਦਸਾ ਇੱਕ ਵਨ-ਵੇ ਸੜਕ ਤੇ ਹੋਇਆ ਜਿੱਥੇ ਦੋਵੇਂ ਵਾਹਨ ਆਹਮੋ-ਸਾਹਮਣੇ ਆ ਰਹੇ ਸਨ ਅਤੇ ਦੋਵਾਂ ਦੀ ਸਪੀਡ ਬਹੁਤ ਜ਼ਿਆਦਾ ਸੀ। ਯਾਤਰੀ ਬੱਸ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦੋਂ ਕਿ ਆਟੋ ਵੀ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੇ ਸੀ। ਆਟੋ ਹਾਜੀਪੁਰ ਤੋਂ ਲਾਲਗੰਜ ਵੱਲ ਜਾ ਰਿਹਾ ਸੀ, ਜਦੋਂ ਕਿ ਬੱਸ ਲਾਲਗੰਜ ਤੋਂ ਹਾਜੀਪੁਰ ਵੱਲ ਆ ਰਹੀ ਸੀ। ਚਸ਼ਮਦੀਦਾਂ ਨੇ ਇਸ ਹਾਦਸੇ ਦਾ ਕਾਰਨ ਬੱਸ ਡਰਾਈਵਰ ਦੀ ਲਾਪਰਵਾਹੀ ਦੱਸਿਆ ਹੈ।
ਹਾਦਸੇ ਤੋਂ ਤੁਰੰਤ ਬਾਅਦ ਬੱਸ ਡਰਾਈਵਰ ਬੱਸ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਨਾਰਾਜ਼ ਲੋਕਾਂ ਦੀ ਭੀੜ ਨੇ ਯਾਤਰੀ ਬੱਸ ਵਿੱਚ ਤੋੜ-ਭੰਨ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਬੱਸ ਵਿੱਚ ਸਵਾਰ ਯਾਤਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ ਤੇ ਪਹੁੰਚੀ। ਜ਼ਖਮੀਆਂ ਨੂੰ ਇਲਾਜ ਲਈ ਹਾਜੀਪੁਰ ਸਦਰ ਹਸਪਤਾਲ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਪੁਲੀਸ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਦਿਲਸ਼ੇਰ ਅਤੇ ਰਾਜੀਵ ਕੁਮਾਰ ਤੇ ਰਾਜਗੀਰ ਕੁਮਾਰ ਵਜੋਂ ਹੋਈ ਹੈ।
National
ਪੰਜਾਬ ਵਿੱਚ ਹੋ ਰਹੀ ਗੈਂਗਵਾਰ, ਗੈਂਗਸਟਰ ਲਗਾਤਾਰ ਦੇ ਰਹੇ ਧਮਕੀਆਂ : ਰਾਜਾ ਵੜਿੰਗ
ਲੋਕ ਸਭਾ ਵਿੱਚ ਪੰਜਾਬ ਵਿੱਚ ਹੋ ਰਹੀ ਗੈਂਗਵਾਰ ਅਤੇ ਗੈਂਗਸਟਰਾਂ ਦਾ ਮੁੱਦਾ ਚੁੱਕਿਆ
ਨਵੀਂ ਦਿੱਲੀ, 11 ਦਸੰਬਰ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਪੰਜਾਬ ਵਿੱਚ ਹੋ ਰਹੀ ਗੈਂਗਵਾਰ ਅਤੇ ਗੈਂਗਸਟਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਉਹ ਸਦਨ ਦਾ ਧਿਆਨ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਕੇਂਦਰਿਤ ਕਰਨਾ ਚਾਹੁੰਦੇ ਹਨ। ਪੂਰਾ ਪੰਜਾਬ ਇਸ ਸਮੇਂ ਡਰ ਦੇ ਮਾਹੌਲ ਵਿਚ ਜੀਅ ਰਿਹਾ ਹੈ। ਪੰਜਾਬ ਦੇ ਅੰਦਰ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਕਦੇ ਵਿਦੇਸ਼ਾਂ ਤੋਂ ਜਾਂ ਕਦੇ ਜੇਲ੍ਹਾਂ ਵਿਚੋਂ ਧਮਕੀ ਭਰੇ ਫੋਨ ਆ ਰਹੇ ਹਨ। ਇਹ ਲੋਕ ਫਿਰੌਤੀ ਦੀ ਮੰਗ ਕਰਕੇ ਉਨ੍ਹਾਂ ਨੂੰ ਡਰਾ ਧਮਕਾ ਰਹੇ ਹਨ।
ਰਾਜਾ ਵੜਿੰਗ ਨੇ ਕਿਹਾ ਫਿਰੌਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਰੋਜ਼ਾਨਾਂ ਕਿਸੇ ਨਾ ਕਿਸੇ ਇਕ ਵਿਅਕਤੀ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ। ਰੋਜ਼ਾਨਾਂ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਰਕੇ ਪੰਜਾਬ ਦੇ ਲੋਕ, ਵਪਾਰੀ ਡਰ ਦੇ ਮਾਹੌਲ ਵਿਚ ਹਨ। ਵੜਿੰਗ ਨੇ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਵਿਚ ਇਕ ਵਿਆਹ ਸਮਾਗਮ ਦੌਰਾਨ ਵੀ ਵੱਡੀ ਘਟਨਾ ਵਾਪਰੀ। ਸਮਾਗਮ ਵਿਚ ਦੁਪਹਿਰ ਦੇ ਸਮੇਂ 2 ਧਿਰਾਂ ਵਿਚਾਲੇ ਸ਼ਰੇਆਮ ਗੈਂਗਵਾਰ ਹੋਈ ਜਿਸ ਦੌਰਾਨ ਦੋਵਾਂ ਧਿਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਸ ਗੈਂਗਵਾਰ ਦੌਰਾਨ ਸਮਾਗਮ ਵਿਚ ਆਏ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਟੇਬਲਾਂ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਇਸ ਗੈਂਗਵਾਰ ਦੌਰਾਨ ਵਿਆਹ ਵਿਚ ਆਏ ਦੋ ਵਿਅਕਤੀਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਇਕ ਚੋਣ ਲੜਨ ਲਈ ਇਕ ਗੈਂਗਸਟਰ ਨੂੰ ਟਿਕਟ ਦੇ ਦਿੱਤੀ ਹੈ। ਹੁਣ ਗੈਂਗਸਟਰ ਸਿਆਸਤ ਵਿਚ ਵੀ ਫੋਨ ਕਰਕੇ ਸਰਪੰਚਾਂ ਨੂੰ ਵੋਟ ਲੈਣ ਲਈ ਧਮਕੀਆਂ ਦਿੰਦੇ ਹਨ। ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਚੁੱਪ ਕਰਕੇ ਬੈਠੀਆਂ ਹੋਈਆਂ ਹਨ।
ਉਹਨਾਂ ਕਿਹਾ ਕਿ ਧਮਕੀਆਂ ਸਿਰਫ਼ ਆਮ ਲੋਕਾਂ ਨੂੰ ਹੀ ਨਹੀਂ ਆਉਂਦੀਆਂ, ਬਲਕਿ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਮਿਲ ਰਹੀਆਂ ਹਨ। ਪੰਜਾਬ ਅਤੇ ਕੇਂਦਰ ਦੀ ਪੁਲੀਸ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੁੱਪ ਕਰਕੇ ਦੇਖ ਰਹੀ ਹੈ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂਕਿਹਾ ਕਿ ਸਰਕਾਰ ਇਸ ਸਮੱਸਿਆ ਵੱਲ ਆਪਣਾ ਧਿਆਨ ਕੇਂਦਰਿਤ ਕਰੇ ਅਤੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੇ।
National
ਸੰਸਦ ਵਿਚ ਈ ਸਿਗਰੇਟ ਪੀਣ ਤੇ ਵਿਵਾਦ
ਅਨੁਰਾਗ ਠਾਕੁਰ ਨੇ ਲਗਾਇਆ ਦੋਸ਼, ਸਪੀਕਰ ਨੇ ਕਾਰਵਾਈ ਕਰਨ ਦੀ ਗੱਲ ਆਖੀ
ਨਵੀਂ ਦਿੱਲੀ, 11 ਦਸੰਬਰ (ਸ.ਬ.) ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਲੋਕ ਸਭਾ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸਾਂਸਦ ਅਨੁਰਾਗ ਠਾਕੁਰ ਨੇ ਪ੍ਰਸ਼ਨਕਾਲ ਦੇ ਵਿਚਕਾਰ ਸਪੀਕਰ ਨੂੰ ਸ਼ਿਕਾਇਤ ਕੀਤੀ ਕਿ ਸਦਨ ਦੇ ਅੰਦਰ ਇੱਕ ਸਾਂਸਦ ਈ-ਸਿਗਰਟ ਪੀ ਰਹੇ ਹਨ।
ਇਸ ਦੌਰਾਨ ਠਾਕੁਰ ਨੇ ਤ੍ਰਿਣਮੂਲ ਕਾਂਗਰਸ ਦੇ ਇੱਕ ਸਾਂਸਦ ਤੇ ਇਹ ਗੰਭੀਰ ਦੋਸ਼ ਲਗਾਇਆ। ਉਨ੍ਹਾਂ ਨੇ ਸਪੀਕਰ ਓਮ ਬਿਰਲਾ ਨੂੰ ਕਿਹਾ ਕਿ ਜਦੋਂ ਪੂਰੇ ਦੇਸ਼ ਵਿੱਚ ਈ-ਸਿਗਰਟ ਤੇ ਪਾਬੰਦੀ ਹੈ, ਤਾਂ ਸੰਸਦ ਦੇ ਅੰਦਰ ਇਸਦੀ ਵਰਤੋਂ ਕਿਵੇਂ ਹੋ ਸਕਦੀ ਹੈ? ਇਸ ਸ਼ਿਕਾਇਤ ਤੇ ਸਪੀਕਰ ਨੇ ਤੁਰੰਤ ਨੋਟਿਸ ਲਿਆ ਅਤੇ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ।
ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਲਈ ਤੱਟੀਕਰਨ ਫੰਡ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਤੋਂ ਸਵਾਲ ਪੁੱਛ ਰਹੇ ਸਨ। ਆਪਣਾ ਸਵਾਲ ਖ਼ਤਮ ਕਰਨ ਤੋਂ ਬਾਅਦ, ਉਨ੍ਹਾਂ ਨੇ ਅਚਾਨਕ ਸਪੀਕਰ ਦਾ ਧਿਆਨ ਇੱਕ ਦੂਜੇ ਪਾਸੇ ਖਿੱਚਿਆ। ਠਾਕੁਰ ਨੇ ਸਪੀਕਰ ਤੋਂ ਵਿਵਸਥਾ ਨੂੰ ਲੈ ਕੇ ਸਵਾਲ ਕੀਤਾ, ਜਿਸ ਤੇ ਓਮ ਬਿਰਲਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਮੈਂਬਰ ਚੇਅਰ ਤੋਂ ਸਵਾਲ ਨਹੀਂ ਪੁੱਛ ਸਕਦੇ, ਸਗੋਂ ਅਪੀਲ ਕਰ ਸਕਦੇ ਹਨ। ਇਸ ਤੇ ਭਾਜਪਾ ਸਾਂਸਦ ਨੇ ਸਪੱਸ਼ਟ ਕੀਤਾ ਕਿ ਉਹ ਸਵਾਲ ਨਹੀਂ, ਸਗੋਂ ਇੱਕ ਬੇਨਤੀ ਕਰਨਾ ਚਾਹੁੰਦੇ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਈ ਸਿਗਰਟ ਬੈਨ ਹੋ ਚੁੱਕੀ ਹੈ। ਕੀ ਸਦਨ ਵਿੱਚ ਇਸਦੀ ਇਜਾਜ਼ਤ ਦਿੱਤੀ ਗਈ ਹੈ? ਟੀਐਮਸੀ ਦੇ ਸਾਂਸਦ ਕਈ ਦਿਨਾਂ ਤੋਂ ਲਗਾਤਾਰ ਬੈਠ ਕੇ ਈ-ਸਿਗਰਟ ਪੀ ਰਹੇ ਹਨ। ਇਸਦੀ ਜਾਂਚ ਹੋਣੀ ਚਾਹੀਦੀ ਹੈ।
ਅਨੁਰਾਗ ਠਾਕੁਰ ਦੇ ਇਤਰਾਜ਼ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਭਰੋਸਾ ਦਿਵਾਇਆ ਕਿ ਸੰਸਦ ਦੀ ਮਰਿਆਦਾ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਣਯੋਗ ਮੈਂਬਰ ਅਜਿਹਾ ਕੋਈ ਵਿਸ਼ਾ ਲੈ ਕੇ ਆਵੇਗਾ, ਤਾਂ ਨਿਸ਼ਚਿਤ ਤੌਰ ਤੇ ਸੰਸਦੀ ਨਿਯਮਾਂਵਲੀ ਤਹਿਤ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਉਚਿਤ ਕਾਰਵਾਈ ਹੋਵੇਗੀ।
National
ਖੱਜਲ ਖੁਆਰ ਹੋਣ ਵਾਲੇ ਮੁਸਾਫ਼ਰਾਂ ਨੂੰ ਮਿਲੇਗਾ 10 ਹਜ਼ਾਰ ਮੁਆਵਜ਼ਾ ਅਤੇ 10 ਹਜ਼ਾਰ ਦੇ ਵਾਊਚਰ
ਨਵੀਂ ਦਿੱਲੀ, 11 ਦਸੰਬਰ (ਸ.ਬ.) ਇੰਡੀਗੋ ਏਅਰਲਾਈਨਜ਼ ਨੇ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਯਾਤਰੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ । ਕੰਪਨੀ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ 5,000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦਾ ਮੁਆਵਜ਼ਾ ਦੇਵੇਗੀ । ਇਹ ਮੁਆਵਜ਼ਾ ਡੀ ਜੀ ਸੀ ਏ (ਨਾਗਰਿਕ ਉਡੱਯਨ ਮਹਾਨਿਦੇਸ਼ਾਲਾ) ਵਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਦਿੱਤਾ ਜਾਵੇਗਾ।
ਕੰਪਨੀ ਨੇ ਸਪੱਸ਼ਟ ਕੀਤਾ ਕਿ ਮੁਆਵਜ਼ੇ ਦੀ ਰਕਮ ਫਲਾਈਟ ਦੀ ਦੂਰੀ, ਟਿਕਟ ਦੀ ਸ਼੍ਰੇਣੀ ਅਤੇ ਯਾਤਰੀ ਨੂੰ ਹੋਈ ਅਸੁਵਿਧਾ ਦੇ ਆਧਾਰ ਤੇ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਯਾਤਰੀਆਂ ਦੇ ਆਰਥਿਕ ਨੁਕਸਾਨ ਨੂੰ ਘਟਾਉਣਾ ਹੈ। ਇਸ ਤੋਂ ਇਲਾਵਾ, ਏਅਰਲਾਈਨ ਨੇ ਸਭ ਤੋਂ ਵੱਧ ਪ੍ਰਭਾਵਿਤ ਯਾਤਰੀਆਂ ਲਈ 10,000 ਰੁਪਏ ਤੱਕ ਦੇ ਵਧੀਕ ਟ੍ਰੈਵਲ ਵਾਊਚਰ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਵਾਊਚਰ ਉਨ੍ਹਾਂ ਯਾਤਰੀਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀ ਯਾਤਰਾ ਯੋਜਨਾ ਅਚਾਨਕ ਬਦਲ ਗਈ।
ਇੰਡੀਗੋ ਨੇ ਦੱਸਿਆ ਕਿ 10,000 ਰੁਪਏ ਦਾ ਟ੍ਰੈਵਲ ਵਾਊਚਰ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀਆਂ ਯਾਤਰਾਵਾਂ ਇੱਕ ਤੋਂ ਵੱਧ ਵਾਰ ਬਦਲੀਆਂ (ਰੀਸ਼ਡਿਊਲ ਹੋਈਆਂ), ਜਾਂ ਜਿਨ੍ਹਾਂ ਨੂੰ ਏਅਰਪੋਰਟ ਤੇ ਲੰਬਾ ਇੰਤਜ਼ਾਰ ਕਰਨਾ ਪਿਆ। ਇਸ ਟ੍ਰੈਵਲ ਵਾਊਚਰ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਅਗਲੇ 12 ਮਹੀਨਿਆਂ ਤੱਕ ਕਿਸੇ ਵੀ ਸਮੇਂ ਵਰਤਿਆ ਜਾ ਸਕਦਾ ਹੈ। ਯਾਤਰੀ ਇਨ੍ਹਾਂ ਵਾਊਚਰਾਂ ਦੀ ਵਰਤੋਂ ਭਾਰਤ ਵਿੱਚ ਇੰਡੀਗੋ ਦੀ ਕਿਸੇ ਵੀ ਘਰੇਲੂ ਉਡਾਣ ਜਾਂ ਅੰਤਰਰਾਸ਼ਟਰੀ ਰੂਟ ਲਈ ਕਰ ਸਕਦੇ ਹਨ।
-
International1 month agoਇਜ਼ਰਾਈਲ ਵੱਲੋਂ ਗਾਜ਼ਾ ਤੇ ਹਮਲਾ, 33 ਵਿਅਕਤੀਆਂ ਦੀ ਮੌਤ
-
International1 month agoਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
-
Chandigarh1 month agoਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਯੂਨੀਫਾਈਡ ਬਿਲਡਿੰਗ ਬਿੱਲ-2025 ਨੂੰ ਮਨਜ਼ੂਰੀ, ਹੁਣ 15 ਮੀਟਰ ਦੀ ਥਾਂ 21 ਮੀਟਰ ਤਕ ਉੱਚੀਆਂ ਹੋਣਗੀਆਂ ਇਮਾਰਤਾਂ
-
International1 month ago
ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ 18 ਅੱਤਵਾਦੀ ਢੇਰ
-
International1 month agoਅਫ਼ਗਾਨਿਸਤਾਨ ਵਿੱਚ ਭੂਚਾਲ ਕਾਰਨ 20 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਬ੍ਰਾਜ਼ੀਲ ਵਿੱਚ ਡਰੱਗ ਮਾਫੀਆ ਦੇ ਇਲਾਕਿਆਂ ਵਿੱਚ ਛਾਪੇਮਾਰੀ, 4 ਪੁਲੀਸ ਅਧਿਕਾਰੀਆਂ ਸਮੇਤ 64 ਵਿਅਕਤੀਆਂ ਦੀ ਮੌਤ
-
Editorial1 month agoਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ……
-
Mohali2 months ago
ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ
