Mohali
ਲੋਕਾਂ ਦੀ ਸਿਹਤ ਲਈ ੫ਤਰਾ ਬਣ ਗਿਆ ਹੈ ਨਕਲੀ ਦੁੱਧ ਪਨੀਰ ਮਾਫੀਆ : ਕੁਲਜੀਤ ਸਿੰਘ ਬੇਦੀ
ਡਿਪਟੀ ਮੇਅਰ ਨੇ ਮੁਹਾਲੀ ਵਿੱਚ ਹੁੰਦੀ ਨਕਲੀ ਦੁੱਧ ਅਤੇ ਪਨੀਰ ਦੀ ਵਿਕਰੀ ਤੇ ਕਾਬੂ ਕਰਨ ਲਈ ਮੁੱਖ ਮੰਤਰੀ ੯ ਲਿਖਿਆ ਪੱਤਰ, ਸ੫ਤ ਕਾਰਵਾਈ ਦੀ ਮੰਗ
ਐਸ ਏ ਐਸ ਨਗਰ, 17 ਦਸੰਬਰ (ਸ਼ਬy) ਨਗਰ ਨਿਗਮ ਦੇ ਡਿਪਟੀ ਮੇਅਰ ਸzy ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦੁੱਧ ਅਤੇ ਪਨੀਰ ਵਰਗੀਆਂ ਰੋ੭ਾਨਾ ਵਰਤੋਂ ਦੀਆਂ ਚੀ੭ਾਂ ਵਿੱਚ ਮਿਲਾਵਟ ਹੁਣ ਸਿਰ੮ ਧੋਖਾਧੜੀ ਨਹੀਂ ਰਹੀ ਬਲਕਿ ਲੋਕਾਂ ਦੀ ੭ਿੰਦਗੀ ਨਾਲ ਖੁੱਲ੍ਹਾ ਖਿਲਵਾੜ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਬੀਤੇ ਦਿਨੀਂ ਪਾਰਲੀਮੈਂਟ ਵਿੱਚ ਪੇ੪ ਹੋਈ ਰਿਪੋਰਟ ਵਿੱਚ ਪੰਜਾਬ ਦੀ ਹਾਲਤ ੯ ਲੈ ਕੇ ਸਾਹਮਣੇ ਆਏ ਤੱਥਾਂ ਨੇ ਚਿੰਤਾ ਵਧਾ ਦਿੱਤੀ ਹੈ। ੫ਾਸ ਕਰਕੇ ਤੇ੭ੀ ਨਾਲ ਵਧ ਰਹੇ ੪ਹਿਰ ਮੁਹਾਲੀ ਵਿੱਚ ਨਕਲੀ ਦੁੱਧ ਅਤੇ ਕੈਮੀਕਲ ਪਨੀਰ ਦੀ ਬੇਤਹਾ੪ਾ ਵਿਕਰੀ ਲੋਕਾਂ ੯ ਗੰਭੀਰ ਬਿਮਾਰੀਆਂ ਵੱਲ ਧੱਕ ਰਹੀ ਹੈ।
ਸzy ਬੇਦੀ ਨੇ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ੯ ਪੱਤਰ ਲਿਖ ਕੇ ੪ਹਿਰ ਵਿੱਚ ਵਿਕ ਰਹੇ ਨਕਲੀ ਦੁੱਧ ਅਤੇ ਪਨੀਰ ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਆਬਾਦੀ ਤੇ੭ੀ ਨਾਲ ਵਧੀ ਹੈ ਪਰ ਇਸ ਅਨੁਪਾਤ ਵਿੱਚ ਨਾ ਤਾਂ ਪ੪ੂ ਪਾਲਣ ਹੈ ਅਤੇ ਨਾ ਹੀ ਅਸਲੀ ਦੁੱਧ ਦੀ ਉਪਲਬਧਤਾ। ਫਿਰ ਵੀ ਹਰ ਗਲੀ੍ਰਮੁਹੱਲੇ ਵਿੱਚ ਦੁੱਧ ਅਤੇ ਪਨੀਰ ਨਾਲ ਬਣੀਆਂ ਚੀ੭ਾਂ ਬੇਰੋਕ ਟੋਕ ਵਿਕ ਰਹੀਆਂ ਹਨ, ਜੋ ਆਪਣੇ ਆਪ ਵਿੱਚ ਵੱਡਾ ਸਵਾਲ ਖੜ੍ਹਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਪਿੰਡਾਂ ਸਮੇਤ ਆਲੇ੍ਰਦੁਆਲੇ ਦੇ ਇਲਾਕਿਆਂ ਵਿੱਚ ਪ੪ੂਆਂ ਦੀ ਗਿਣਤੀ ਕਾ੮ੀ ਘੱਟ ਹੋ ਚੁੱਕੀ ਹੈ। ਐਸੇ ਵਿੱਚ ਸਵਾਲ ਇਹ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਦੁੱਧ ਤੇ ਪਨੀਰ ਆ੫ਰ ਆ ਕਿੱਥੋਂ ਰਿਹਾ ਹੈ? ਨਾ ਸਰਕਾਰ ਕੋਲ ਇਸਦਾ ਕੋਈ ਸਪ੪ਟ ਡਾਟਾ ਹੈ ਅਤੇ ਨਾ ਹੀ ਲੋਕਾਂ ੯ ਸਹੀ ਜਾਣਕਾਰੀ ਮਿਲ ਰਹੀ ਹੈ। ਨਤੀਜਾ ਇਹ ਹੈ ਕਿ ਲੋਕ ਬਿਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਸਿਹਤ ਉੱਤੇ ਵਾਧੂ ੫ਰਚਾ ਕਰਨ ਲਈ ਮਜਬੂਰ ਹੋ ਰਹੇ ਹਨ।
ਉਹਨਾਂ ਮੰਗ ਕੀਤੀ ਕਿ ਫੂਡ ਸੇ੮ਟੀ ਵਿਭਾਗ ਵਿੱਚ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ ਅਤੇ ਹਰ ਮਹੀਨੇ ਨਿਯਮਤ ਤੌਰ ਤੇ ਦੁੱਧ ਤੇ ਪਨੀਰ ਦੀ ਸੈਂਪਲਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਲੋਕਾਂ ਦਾ ਪਹਿਲਾਂ ਵੱਡਾ ੫ਰਚਾ ਖਾਣ੍ਰਪੀਣ ਤੇ ਹੁੰਦਾ ਸੀ, ਹੁਣ ਉਹੀ ਲੋਕ ਦਵਾਈਆਂ ਤੇ ਹ੭ਾਰਾਂ ਰੁਪਏ ਖਰਚਣ ਲਈ ਮਜਬੂਰ ਹਨ। ੫ਾਸ ਕਰਕੇ ਬ੭ੁਰਗ ਅਤੇ ਛੋਟੇ ਬੱਚੇ ਇਸ ੭ਹਰੀਲੇ ਦੁੱਧ੍ਰਪਨੀਰ ਕਾਰਨ ਗੰਭੀਰ ਰੋਗਾਂ ਦਾ ੪ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਨਕਲੀ ਦੁੱਧ ਅਤੇ ਕੈਮੀਕਲ ਪਨੀਰ ਵੇਚਣ ਵਾਲੇ ਲੋਕਾਂ ਦੇ ੫ਿਲਾ੮ ਸਿਰ੮ ਛੋਟੀ ਕਾਰਵਾਈ ਨਹੀਂ, ਸਗੋਂ ਕਤਲ ਵਰਗੇ ਗੰਭੀਰ ਮਾਮਲੇ ਦਰਜ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੀ ੭ਿੰਮੇਵਾਰੀ ਸਰਕਾਰ ਦੀ ਹੈ ਅਤੇ ਇਸ ਮਾਫੀਆ ੫ਿਲਾ੮ ਬਿਨਾਂ ਦੇਰੀ ਸ੫ਤ ਕਦਮ ਚੁੱਕਣੇ ਲਾ੭ਮੀ ਹਨ, ਤਾਂ ਜੋ ੪ਹਿਰ ਵਾਸੀਆਂ ੯ ਸੁਰੱਖਿਅਤ ਅਤੇ ਖਾਲਸ ਖੁਰਾਕ ਮਿਲ ਸਕੇ।
Mohali
ਅਮਰਜੀਤ ਸਿੰਘ ਪਾਹਵਾ ਬਣੇ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ
ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ
ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਦੇ ਪ੍ਰਧਾਨ ਸz. ਅਮਰਜੀਤ ਸਿੰਘ ਪਾਹਵਾ ਨੂੰ ਅਗਲੇ ਦੋ ਸਾਲਾਂ ਲਈ ਗੁਰੂਦੁਆਰਾ ਤਾਲਮੇਲ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਸz. ਪਾਹਵਾ ਨੂੰ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਮੌਜੂਦਾ ਪ੍ਰਧਾਨ ਸz. ਜੋਗਿੰਦਰ ਸਿੰਘ ਸੌਂਧੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਪ੍ਰਧਾਨ ਚੁੁਣਿਆ ਗਿਆ।
ਇੱਥੇ ਜਿਕਰਯੋਗ ਹੈ ਕਿ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸz. ਜੋਗਿੰਦਰ ਸਿੰਘ ਸੌਂਧੀ ਦੀ ਸਿਹਤ ਖਰਾਬ ਹੋਣ ਕਾਰਨ ਪਿਛਲੇ ਕੁੱਝ ਸਮੇਂ ਤੋਂ ਸz. ਮਨਜੀਤ ਸਿੰਘ ਮਾਨ ਵਲੋਂ ਤਾਲਮੇਲ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਜਾ ਰਿਹਾ ਸੀ ਅਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਬੀਤੇ ਦਿਨ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਵਿਖੇ ਮੀਟਿੰਗ ਸੱਦੀ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਕਾਰਜਕਾਰੀ ਪ੍ਰਧਾਨ ਸz .ਮਨਜੀਤ ਸਿੰਘ ਮਾਨ ਵਲੋਂ ਪ੍ਰਧਾਨ ਤੇ ਅਹੁਦੇ ਲਈ ਸz. ਅਮਰਜੀਤ ਸਿੰਘ ਪਾਹਵਾ ਦਾ ਨਾਮ ਤਜਵੀਜ ਕੀਤਾ ਗਿਆ ਜਿਸਨੂੰ ਹਾਜਿਰ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਸ ਮੌਕੇ ਸz. ਅਮਰਜੀਤ ਸਿੰਘ ਪਾਹਵਾ ਨੂੰ ਕਾਰਜਕਰਨੀ ਕਮੇਟੀ ਦੇ ਗਠਨ ਦੇ ਅਧਿਕਾਰ ਵੀ ਦਿੱਤੇ ਗਏ।
ਇਸ ਮੌਕੇ ਸz. ਅਮਰਜੀਤ ਸਿੰਘ ਪਾਹਵਾ ਨੇ ਕਿਹਾ ਕਿ ਮੈਂਬਰਾਂ ਵਲੋਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਗੁਰੂ ਘਰਾਂ ਦੇ ਆਪਸੀ ਤਾਲਮੇਲ ਨਾਲ ਪੰਥ ਦੀ ਮਜਬੂਤੀ ਲਈ ਕੰਮ ਕਰਣਗੇ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਬਬਰਾ, ਹਰਜੀਤ ਸਿੰਘ, ਜਗਦੀਸ਼ ਸਿੰਘ, ਪਰਮਜੀਤ ਸਿੰਘ ਗਿਲ, ਇੰਦਰਜੀਤ ਸਿੰਘ, ਸਤਪਾਲ ਸਿੰਘ ਬਾਗੀ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਭਜਨ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ, ਚਮਕੌਰ ਸਿੰਘ, ਜਗਜੀਤ ਸਿੰਘ, ਤਰਲੋਚਨ ਸਿੰਘ, ਕਰਮ ਸਿੰਘ, ਹਰਦੀਪ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਇੰਦਰਜੀਤ ਸਿੰਘ, ਮਨੋਹਰ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਹਰਫੂਲ ਸਿੰਘ, ਕਾਬਲ ਸਿੰਘ, ਨੱਥਾ ਸਿੰਘ, ਰਾਜਿੰਦਰ ਕੌਰ, ਅਮਰੀਕ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਅਜੀਤ ਸਿੰਘ, ਨਰਿੰਦਰ ਸਿੰਘ ਸੇਖੋ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਪਦਮਜੀਤ, ਹਰਜਿੰਦਰ ਸਿੰਘ ਸੋਹਲ ਵੀ ਹਾਜਰ ਸਨ।
Mohali
ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ 78 ਦੀ ਕਮੇਟੀ ਦੀ ਚੋਣ ਵਿੱਚ ਗਿਆਨੀ ਸੇਵਾ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ
ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਗੁਰਦੁਆਰਾ ਸ੍ਰੀ ਸਿੰਘ ਸਭਾ ਪਲਾਟ ਨੰਬਰ 150, ਸੈਕਟਰ-78 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਮੇਟੀ ਦੀ ਚੋਣ ਵਿੱਚ ਗਿਆਨੀ ਸੇਵਾ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭੁਪਿੰਦਰ ਸਿੰਘ ਡਾਰੀ ਨੇ ਦੱਸਿਆ ਕਿ ਸੈਕਟਰ-78 ਦੀ ਸੰਗਤ ਦਾ ਜਨਰਲ ਇਜਲਾਸ, ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਦੀਵਾਨ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੋਇਆ। ਇਜਲਾਸ ਦੀ ਅਰੰਭਤਾ ਵੇਲੇ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਗੁਰਚਰਨ ਸਿੰਘ ਭਿਓਰਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਨਾਮਾ ਲਿਆ ਗਿਆ, ਜਿਸ ਉਪਰੰਤ ਇਜਲਾਸ ਦੀ ਕਾਰਵਾਈ ਅਰੰਭ ਹੋਈ ਜਿਸ ਦੀ ਪ੍ਰਧਾਨਗੀ ਸ. ਸਰਬਜੀਤ ਸਿੰਘ ਵੱਲੋਂ ਕੀਤੀ ਗਈ।
ਉਹਨਾਂ ਦੱਸਿਆ ਕਿ ਇਜਲਾਸ ਦੌਰਾਨ ਸੰਗਤ ਦੇ ਸਾਹਮਣੇ ਪਿਛਲੇ ਦੋ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਕਾਰਵਾਈ ਚਲਾਉਂਦੇ ਹੋਏ ਪ੍ਰਧਾਨ ਨੇ ਸੰਗਤ ਵਿੱਚੋਂ ਚੋਣ ਬੋਰਡ ਦੀ ਸਥਾਪਨਾ ਕਰਨ ਲਈ ਤਿੰਨ ਨਾਵਾਂ ਦੀ ਮੰਗ ਕੀਤੀ ਅਤੇ ਸੰਗਤ ਵੱਲੋਂ ਸ. ਭੁਪਿੰਦਰ ਸਿੰਘ ਡਾਰੀ, ਸ. ਸਤਨਾਮ ਸਿੰਘ ਭਿੰਡਰ ਅਤੇ ਸ. ਸਵਰਨ ਸਿੰਘ ਸੰਧੂ ਨੂੰ ਸਰਬ ਸੰਮਤੀ ਨਾਲ ਚੋਣ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਜਿਸ ਉਪਰੰਤ ਅਗਲੀ ਕਾਰਵਾਈ ਕਰਨ ਲਈ ਚੋਣ ਬੋਰਡ ਨੂੰ ਜਿੰਮੇਵਾਰੀ ਸੌਪ ਦਿੱਤੀ ਗਈ।
ਚੋਣ ਬੋਰਡ ਨੇ ਮੀਟਿੰਗ ਕੀਤੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-78 ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਲਈ ਸੰਗਤ ਵੱਲੋਂ ਨਾਮ ਪੇਸ਼ ਕਰਨ ਲਈ ਕਿਹਾ ਗਿਆ। ਸੰਗਤ ਵਿੱਚੋਂ ਭੁਪਿੰਦਰ ਸਿੰਘ ਸੋਮਲ ਵੱਲੋਂ ਗਿਆਨੀ ਸੇਵਾ ਸਿੰਘ ਮਕਾਨ ਨੰਬਰ 727 ਸੈਕਟਰ-78 ਦਾ ਨਾਮ ਪੇਸ਼ ਕੀਤਾ। ਜਿਸ ਦੀ ਪ੍ਰੋੜਤਾ ਸ. ਹਰਦੇਵ ਸਿੰਘ ਬਾਜਵਾ ਅਤੇ ਸ. ਲਾਭ ਸਿੰਘ ਵੱਲੋਂ ਕੀਤੀ ਗਈ। ਸੰਗਤ ਵੱਲੋਂ ਕਿਸੇ ਦੂਜੇ ਵਿਆਕਤੀ ਦਾ ਨਾਮ ਪੇਸ਼ ਨਹੀਂ ਕੀਤਾ ਗਿਆ। ਜਿਸ ਉਪਰੰਤ ਚੋਣ ਬੋਰਡ ਦੇ ਮੈਂਬਰਾਂ ਵੱਲੋਂ ਸ. ਸੇਵਾ ਸਿੰਘ ਨੂੰ ਨਿਰਵਿਰੋਧ ਪ੍ਰਧਾਨ ਐਲਾਨ ਦਿੱਤਾ। ਸੰਗਤ ਵੱਲੋਂ ਸ. ਸੇਵਾ ਸਿੰਘ ਨੂੰ ਕਾਰਜਕਰਨੀ ਕਮੇਟੀ ਦੇ ਮੈਂਬਰ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ।
ਸ. ਡਾਰੀ ਨੇ ਦੱਸਿਆ ਕਿ ਗਿਆਨੀ ਸੇਵਾ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਦੇ ਦੀਵਾਨ ਵਿੱਚ ਕਥਾ ਕਰਦੇ ਹਨ ਅਤੇ ਕੋਵਿਡ ਦੇ ਦੌਰਾਨ ਵੀ ਗਿਆਨੀ ਜੀ ਵਲੋਂ ਨਿਰਵਿਘਨ ਸੇਵਾ ਨਿਭਾਈ ਗਈ।
ਇਸ ਮੌਕੇ ਗਿਆਨੀ ਸੇਵਾ ਸਿੰਘ ਨੇ ਦੱਸਿਆ ਕਿ ਸੰਗਤ ਦੀ ਸਲਾਹ ਨਾਲ ਛੇਤੀ ਹੀ ਕਾਰਜਕਰਨੀ ਦੇ ਮੈਂਬਰ ਅਤੇ ਬਾਕੀ ਅਹੁਦੇਦਾਰ ਨਿਯੁਕਤ ਕੀਤਾ ਜਾਣਗੇ ਤਾਂ ਜੋ ਗਰੂ ਘਰ ਦੀ ਸੇਵਾ ਨਿਰਵਿਘਨ ਚਲਦੀ ਰਹੇ। ਉਨ੍ਹਾਂ ਕਿਹਾ ਕਿ ਪਹਿਲੀ ਕਮੇਟੀ ਵੱਲੋਂ ਅਰੰਭੇ ਕਾਰਜ ਸੰਗਤ ਦੇ ਸਹਿਯੋਗ ਨਾਲ ਪੂਰੇ ਕੀਤੇ ਜਾਣਗੇ।
ਜਨਰਲ ਇਜਲਾਸ ਵਿੱਚ ਨਿਰਮਲ ਸਿੰਘ ਸਭਰਵਾਲ, ਮਨਜੀਤ ਸਿੰਘ, ਗੁਰਭਜਨ ਸਿੰਘ, ਗੁਰਨਾਮ ਸਿੰਘ ਅੰਟਾਲ, ਤਿਰਲੋਕ ਸਿੰਘ ਵਿਰਦੀ, ਗੁਰਦੇਵ ਸਿੰਘ, ਲਾਭ ਸਿੰਘ, ਜੀ.ਐਸ ਮੁਲਤਾਨੀ, ਕੁਲਦੀਪ ਸਿੰਘ ਭਿੰਡਰ, ਹਰਜੀਤ ਸਿੰਘ, ਲਾਭ ਸਿੰਘ, ਪ੍ਰੇਮ ਸਿੰਘ, ਬਲਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜ਼ੂਦ ਸੀ।
Mohali
ਸ਼੍ਰੀ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਫੇਜ਼- 9 ਮੁਹਾਲੀ ਦੀ ਚੋਣ ਮੁਕੰਮਲ
ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਸ਼੍ਰੀ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਫੇਜ਼ – 9 ਮੁਹਾਲੀ ਦੀ ਚੋਣ ਵਿੱਚ ਸ਼੍ਰੀ ਜਿਤੇਂਦਰ ਗੋਇਲ ਨੂੰ ਪ੍ਰਧਾਨ ਚੁਣਿਆ ਗਿਆ ਹੈ। ਸਭਾ ਦੇ ਚੇਅਰਮੈਨ ਸ਼੍ਰੀ ਰਮੇਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਪ੍ਰੈਲ ਨੂੰ ਆਯੋਜਿਤ ਜਨਰਲ ਹਾਊਸ ਮੀਟਿੰਗ ਵਿੱਚ ਪੁਰਾਣੀ ਸਭਾ ਨੂੰ ਭੰਗ ਕਰਕੇ ਨਵੀਂ ਚੋਣ ਕਰਵਾਉਣ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਤਜਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼੍ਰੀ ਅਰੁਣ ਕੁਮਾਰ ਸ਼ਰਮਾ ਅਤੇ ਸ਼੍ਰੀ ਸਤੀਸ਼ ਚੰਦ ਮਿਸ਼ਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ।
ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ 19 ਅਪ੍ਰੈਲ ਨੂੰ ਮਤਦਾਨ ਦੀ ਤਾਰੀਖ ਘੋਸ਼ਿਤ ਕੀਤੀ ਗਈ ਸੀ। ਚੋਣ ਵਿੱਚ ਦੋ ਪੈਨਲਾਂ ਦੇ ਕੁਲ ਛੇ ਉਮੀਦਵਾਰ ਮੈਦਾਨ ਵਿੱਚ ਸਨ ਜਿਹਨਾਂ ਵਿੱਚੋਂ ਪਹਿਲੇ ਪੈਨਲ ਤੋਂ ਸ਼੍ਰੀ ਜਿਤੇਂਦਰ ਗੋਇਲ ਪ੍ਰਧਾਨ, ਸ਼੍ਰੀ ਦਿਨੇਸ਼ ਜੋਤੀ ਜਨਰਲ ਸਕਤਰ, ਅਤੇ ਸ਼੍ਰੀ ਰਾਜੇਂਦਰ ਸ਼ਰਮਾ ਕੈਸ਼ਿਅਰ ਅਹੁਦੇ ਦੇ ਉਮੀਦਵਾਰ ਸਨ । ਦੂਜੇ ਪੈਨਲ ਤੋਂ ਸ਼੍ਰੀ ਸ਼ਿਵ ਕੁਮਾਰ ਦੁੱਗਲ ਪ੍ਰਧਾਨ, ਸ਼੍ਰੀ ਅਨਿਲ ਕੁਮਾਰ ਆਨੰਦ ਜਨਰਲ ਸਕੱਤਰ ਅਤੇ ਸ਼੍ਰੀ ਆਈ. ਡੀ . ਗਰਗ ਕੈਸ਼ਿਅਰ ਅਹੁਦੇ ਦੇ ਉਮੀਦਵਾਰ ਸਨ।
ਉਹਨਾਂ ਦੱਸਿਆ ਕਿ ਚੋਣ ਦੌਰਾਨ ਕੁਲ 155 ਨਿਯਮਕ ਮੈਬਰਾਂ ਵਿੱਚੋਂ 144 ਮੈਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ। ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੇ ਸ਼੍ਰੀ ਜਿਤੇਂਦਰ ਗੋਇਲ, ਜਨਰਲ ਸਕੱਤਰ ਦੇ ਅਹੁਦੇ ਤੇ ਸ਼੍ਰੀ ਦਿਨੇਸ਼ ਜੋਤੀ ਅਤੇ ਕੈਸ਼ਿਅਰ ਦੇ ਅਹੁਦੇ ਤੇ ਸ਼੍ਰੀ ਰਾਜੇਂਦਰ ਕੁਮਾਰ ਸ਼ਰਮਾ 104 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ।
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Mohali2 months agoਪੂਰਨਮਾਸ਼ੀ ਦਾ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
-
Mohali2 months agoਸਵ. ਐਨ ਕੇ ਮਰਵਾਹਾ ਦੀ ਬਰਸੀ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Editorial2 months agoਗਾਣਿਆਂ ਵਿੱਚ ਤੂੰਬੀ ਦੀ ਥਾਂ ਹਥਿਆਰਾਂ ਨੇ ਕਿਵੇਂ ਲੈ ਲਈ?
