Connect with us

Mohali

ਪੰਜਾਬ ਸਰਕਾਰ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਦਾ ਨਕਸ਼ਾ ਜਾਰੀ

Published

on

30 ਦਸੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਅਤੇ ਇਤਰਾਜ

ਐਸ ਏ ਐਸ ਨਗਰ, 23 ਦਸੰਬਰ (ਸ.ਬ.) ਪਿਛਲੇ ਦੋ ਦਿਨਾਂ ਤੋਂ ਉਡੀਕਿਆਂ ਜਾ ਰਿਹਾ ਨਗਰ ਨਿਗਮ ਦੀ ਵਾਰਡਬੰਦੀ ਦਾ ਨਕਸ਼ਾ ਅੱਜ ਬਾਅਦ ਦੁਪਹਿਰ ਲੋਕਾਂ ਵਾਸਤੇ ਜਾਰੀ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਬੀਤੀ 20 ਦਸੰਬਰ ਨੂੰ ਸੈਕਟਰ 35 ਵਿੱਚ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਵਿੱਚ ਹੋਈ ਵਾਰਡਬੰਦੀ ਕਮੇਟੀ ਦੀ ਮੀਟਿੰਗ ਦੌਰਾਨ ਅਗਲੀ ਵਾਰ ਹੋਣ ਵਾਲੀ ਚੋਣ ਲਈ ਕੀਤੀ ਜਾਣ ਵਾਲੀ ਪ੍ਰਸਤਾਵਿਤ ਵਾਰਡਬੰਦੀ ਦੇ ਨਕਸ਼ੇ ਨੂੰ ਮੰਜੂਰੀ ਦੇ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਹ ਨਕਸ਼ਾ ਅਗਲੇ ਕੰਮ ਵਾਲੇ ਦਿਨ ਨਗਰ ਨਿਗਮ ਦੇ ਦਫਤਰ ਵਿੱਚ ਲੋਕਾਂ ਦੇ ਵੇਖਣ ਲਈ ਰੱਖ ਦਿੱਤਾ ਜਾਵੇਗਾ ਪਰੰਤੂ ਬੀਤੇ ਦਿਨ ਇਹ ਨਕਸ਼ਾ ਜਾਰੀ ਨਹੀਂ ਕੀਤਾ ਗਿਆ ਸੀ ਅਤੇ ਅੱਜ ਬਾਅਦ ਦੁਪਹਿਰ ਇਹ ਲੋਕਾਂ ਦੇ ਵੇਖਣ ਲਈ ਰੱਖ ਦਿੱਤਾ ਗਿਆ ਹੈ।

ਨਕਸ਼ੇ ਅਨੁੁਸਾਰ ਇਸ ਵਾਰ ਵੀ 50 ਵਾਰਡ ਬਣਾਏ ਗਏ ਹਨ ਜਿਹਨਾਂ ਵਿੱਚ ਵਾਰਡ ਨੰਬਰ 2, 6, 10, 12, 14, 16, 18, 20, 22, 24, 28, 30, 32, 34, 36, 38, 42, 44, 48, 50 ਜਨਰਲ ਹਨ। ਜਨਰਲ ਔਰਤਾਂ ਦੇ ਵਾਰਡਾਂ ਵਿੱਚ ਵਾਰਡ ਨੰਬਰ 1, 3, 7, 9, 11, 13, 15, 19, 21, 23, 25, 27, 31, 33, 35, 37, 39, 41, 43, 45, 47, 49 ਨੂੰ ਸ਼ਾਮਿਲ ਕੀਤਾ ਗਿਆ ਹੈ। ਬੈਕਵਰਡ ਕਲਾਸ ਲਈ ਵਾਰਡ ਨੰਬਰ 4 ਅਤੇ 8 ਨੂੰ ਰਾਖਵਾਂ ਕੀਤਾ ਗਿਆ ਹੈ। ਵਾਰਡ ਨੰਬਰ 26, 40, 46 ਨੂੰ ਸ਼ਡਿਊਲ ਕਾਸਟ ਲਈ ਅਤੇ ਵਾਰਡ ਨੰਬਰ 5, 17, 29 ਨੂੰ ਸ਼ਡਿਊਲ ਕਾਸਟ ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ।

ਵਾਰਡ ਬੰਦੀ ਦੀ ਸ਼ੁਰੂਆਤ ਪਿੰਡ ਮੁਹਾਲੀ ਤੋਂ ਕਰਦਿਆਂ ਉੱਥੇ ਇੱਕ ਨੰਬਰ ਵਾਰਡ ਬਣਾਇਆ ਗਿਆ ਹੈ ਜਿਸ ਵਿੱਚ ਨਾਲ ਲੱਗਦਾ ਉਦਯੋਗਿਕ ਖੇਤਰ ਅਤੇ ਪਿੰਡ ਸ਼ਾਹੀ ਮਾਜਰਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਫੇਜ਼ 6 ਦੇ ਖੇਤਰ ਨੂੰ 2 ਨੰਬਰ ਵਾਰਡ ਬਣਾਇਆ ਗਿਆ ਹੈ। ਫੇਜ਼ 1 ਦੇ ਦੋ ਵਾਰਡ ਬਣਾਏ ਗਏ ਹਨ ਜਿਸ ਵਿੱਚੋਂ ਵਾਰਡ ਨੰਬਰ 3 ਵਿੱਚ ਫੇਜ਼ 1 ਦੀਆਂ ਕੋਠੀਆਂ ਅਤੇ ਫੇੇਜ਼ 2 ਦੇ ਐਚ ਐਲ ਐਚ ਐਮ ਕਵਾਟਰਾਂ ਦਾ ਹਿੱਸਾ (ਗੁਰੂਦੁਆਰਾ ਸਾਹਿਬ ਵਾਲਾ) ਸ਼ਾਮਿਲ ਕੀਤਾ ਗਿਆ ਹੈ ਅਤੇ ਬਾਕੀ ਹਿੱਸੇ ਵਿੱਚ ਚਾਰ ਨੰਬਰ ਵਾਰਡ ਬਣਿਆ ਹੈ ਜਿਹੜਾ ਬੀ ਸੀ ਵਰਗ ਲਈ ਰਾਖਵਾਂ ਹੈ।

ਫੇਜ਼ 2 ਦੇ ਬਾਕੀ ਹਿੱਸੇ ਵਿੱਚ ਵਾਰਡ ਨੰਬਰ 5 ਬਣਿਆ ਹੈ ਜੋ ਐਸ ਸੀ (ਮਹਿਲਾ) ਲਈ ਰਾਖਵਾਂ ਹੈ। ਵਾਰਡ ਨੰਬਰ 6 ਵਿੱਚ ਫੇਜ਼ 3 ਏ ਦੇ ਨਾਲ ਫੇਜ਼ 3 ਬੀ 1 ਦਾ 10 ਮਰਲਾ ਕੋਠੀਆਂ ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ। ਵਾਰਡ ਨੰਬਰ 7 ਵਿੱਚ 3 ਬੀ 1 ਦੇ ਹਿੱਸੇ ਨਾਲ ਫੇਜ਼ 3 ਬੀ 2 ਦੀਆਂ ਕਨਾਲ ਕੋਠੀਆਂ (ਸ਼ੀਤਲ ਡਿਪਾਰਟਮੈਂਟਲ ਸਟੋਰ ਦੇ ਪਿੱਛੇ ਵਾਲੀਆਂ ਕੋਠੀਆਂ ਸ਼ਾਮਿਲ ਕੀਤੀਆਂ ਗਈਆਂ ਹਨ।

ਵਾਰਡ ਨੰਬਰ 8 ਵਿੱਚ 4 ਦੇ ਗੁਰੂਦੁਆਰਾ ਸਾਹਿਬ ਅਤੇ ਮੰਦਰ ਅਤੇ ਗੁਰੂਦੁਆਰਾ ਦੇ ਸਾਮ੍ਹਣੇ ਅਤੇ ਪਿੱਛੇ ਵਾਲਾ ਹਿੱਸਾ ਅਤੇ ਕਨਾਲ ਕੋਠੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਵਿੱਚ ਫੇਜ਼ 5 ਦੀਆਂ ਕੁੱਝ ਕਨਾਲ ਕੋਠੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਫੇੇਜ਼ 4 ਦੇ ਐਚ ਐਮ ਕਵਾਟਰ ਅਤੇ ਕੋਠੀ ਨੰਬਰ 1 ਤੋਂ 235 ਨੂੰ ਫੇਜ਼ 5 ਦੇ ਸ਼ੋਰੂਮਾਂ ਦੇ ਪਿੱਛੇ ਪੈਂਦੀਆਂ 10 ਮਰਲਾ ਕੋਠੀਆਂ ਅਤੇ ਹੋਰ ਖੇਤਰ ਨੂੰ ਮਿਲਾ ਕੇ ਵਾਰਡ ਨੰਬਰ 9 ਬਣਾਇਆ ਗਿਆ ਹੈ। ਵਾਰਡ ਨੰਬਰ 10 ਵਿੱਚ ਫੇਜ਼ 3 ਬੀ 2 ਦੀਆਂ 10 ਮਰਲਾ ਕੋਠੀਆਂ ਨੂੰ ਛੱਡ ਕੇ ਬਾਕੀ ਦਾ ਖੇਤਰ ਅਤੇ ਫੇਜ਼ 7 ਦੀਆਂ 10 ਮਰਲਾ ਅਤੇ ਕਨਾਲ ਕੋਠੀਆਂ ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ।

ਵਾਰਡ ਨੰਬਰ 11 ਵਿੱਚ ਫੇਜ਼ 7 ਦੀਆਂ 1 ਨੰਬਰ ਤੋਂ 1038 ਤਕ ਦਾ ਖੇਤਰ, ਐਚ ਈ ਐਚ ਐਲ ਦੇ ਕਵਾਟਰ ਅਤੇ ਚੰਡੀਗੜ੍ਹ ਦੇ ਨਾਲ ਲੱਗਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ। ਵਾਰਡ ਨੰਬਰ 12 ਵਿੱਚ ਫੇਜ਼ 7 ਦੀ ਕੋਠੀ ਨੰਬਰ 1625 ਤੋਂ 2265 ਤਕ, ਐਚ ਐਲ 401 ਤੋਂ ਐਚ ਐਮ 562 ਤਕ ਦਾ ਖੇਤਰ ਅਤੇ ਸੈਕਟਰ 70 ਦੇ ਐਚ ਆਈ ਜੀ ਮਕਾਨਾਂ ਅਤੇ 10 ਮਰਲਾ ਕੋਠੀਆਂ ਦਾ ਖੇਤਰ (ਫੁਹਾਰਾ ਪਾਰਕ ਤਕ) ਸ਼ਾਮਿਲ ਕੀਤੇ ਗਏ ਹਨ।

ਵਾਰਡ ਨੰਬਰ 13 ਵਿੱਚ ਫੇਜ਼ 8, ਫੇਜ਼ 9 ਦਾ ਕੁੱਝ ਹਿੱਸਾ ਅਤੇ ਸੈਕਟਰ 69 ਦਾ ਅੱਧਾ ਖੇਤਰ, ਵਾਰਡ ਨੰਬਰ 14 ਵਿੱਚ ਫੇਜ਼ 9 ਦੇ ਐਚ ਈ, ਐਚ ਐਲ, ਐਚ ਐਮ, ਐਚ ਆਈ ਜੀ ਅਤੇ ਫੇਜ਼ ਦੀਆਂ ਕੋਠੀਆਂ, ਵਾਰਡ ਨੰਬਰ 15 ਵਿੱਚ ਫੇਜ਼ 9 ਦਾ ਬਾਕੀ ਖੇਤਰ, ਫੇਜ਼ 10 ਅਤੇ ਨਾਈਪਰ ਦਾ ਖੇਤਰ, ਵਾਰਡ ਨੰਬਰ 16 ਵਿੱਚ ਫੇਜ਼ 10 ਦਾ ਕੁੱਝ ਖੇਤਰ ਅਤੇ ਫੇਜ਼ 11 ਦਾ ਖੇਤਰ, ਵਾਰਡ ਨੰਬਰ 17 ਅਤੇ 18 ਵਿੱਚ ਫੇਜ਼ 10 ਦਾ ਖੇਤਰ, ਵਾਰਡ ਨੰਬਰ 19 ਤੋਂ 21 ਵਿੱਚ ਫੇਜ਼ 11, ਸੈਕਟਰ 48 ਸੀ, ਮੰਡੀ ਬੋਰਡ, ਕੰਬਾਲੀ ਅਤੇ ਹੋਰ ਖੇਤਰ, ਵਾਰਡ ਨੰਬਰ 22 ਵਿੱਚ ਪਿੰਡ ਰੁੜਕਾ, ਸੈਕਟਰ 66 ਬੀ ਅਤੇ ਏਅਰੋ ਸਿਟੀ ਦਾ ਖੇਤਰ, ਵਾਰਡ ਨੰਬਰ 23 ਵਿੱਚ ਸੈਕਟਰ 66 ਅਤੇ ਉਦਯੋਗਿਕ ਖੇਤਰ ਫੇਜ਼ 9, ਵਾਰਡ ਨੰਬਰ 24 ਵਿੱਚ ਸੈਕਟਰ 81, ਸੈਕਟਰ 82, ਸੈਕਟਰ 82 ਏ ਅਤੇ ਸੈਕਟਰ 83 ਏ ਦਾ ਖੇਤਰ, ਵਾਰਡ ਨੰਬਰ 25 ਵਿੱਚ ਸੈਕਟਰ 67 ਅਤੇ ਸੈਕਟਰ 80 ਦਾ ਕੁੱਝ ਖੇਤਰ, ਵਾਰਡ ਨੰਬਰ 26 ਵਿੱਚ ਪਿੰਡ ਮੌਲੀ ਬੈਦਵਾਨ ਅਤੇ ਸੈਕਟਰ 80 ਦਾ ਬਾਕੀ ਖੇਤਰ, ਵਾਰਡ ਨੰਬਰ 27 ਵਿੱਚ ਸੈਕਟਰ 68 ਦਾ ਖੇਤਰ, ਵਾਰਡ ਨੰਬਰ 28 ਵਿੱਚ ਪਿੰਡ ਕੁੰਭੜਾ ਦਾ ਵੱਡਾ ਖੇਤਰ ਅਤੇ ਵਾਰਡ ਨਬਰ 29 ਵਿੱਚ ਪਿੰਡ ਕੁੰਭੜਾ ਦਾ ਬਾਕੀ ਖੇਤਰ ਅਤੇ ਸੈਕਟਰ 68 ਦਾ ਕੁੱਝ ਖੇਤਰ ਸ਼ਮਿਲ ਕੀਤਾ ਗਿਆ ਹੈ।

ਵਾਰਡ ਨੰਬਰ 30 ਵਿੱਚ ਸੈਕਟਰ 79 ਦਾ ਖੇਤਰ ਅਤੇ ਸੈਕਟਰ 78 ਦਾ ਕੁੱਝ ਖੇਤਰ, ਵਾਰਡ ਨੰਬਰ 31 ਵਿੱਚ ਸੈਕਟਰ 69 ਦਾ ਬਾਕੀ ਹਿੱਸਾ ਅਤੇ ਸੈਕਟਰ 78 ਦੇ ਸਪੋਰਟਸ ਕਾਂਪਲੈਕਸ ਵਾਲਾ ਖੇਤਰ, ਵਾਰਡ ਨੰਬਰ 32 ਵਿੱਚ ਪਿੰਡ ਸੋਹਾਣਾ ਦਾ ਵਿਚਕਾਰਲਾ ਹਿੱਸਾ, ਵਾਰਡ ਨੰਬਰ 33 ਵਿੱਚ ਸੈਕਟਰ 70 ਦਾ ਹਿੱਸਾ ਅਤੇ ਪਿੰਡ ਮਟੌਰ ਦਾ ਕੁੱਝ ਹਿੱਸਾ, ਵਾਰਡ ਨੰਬਰ 34 ਵਿੱਚ ਸੈਕਟਰ 70 ਦਾ ਵੱਡਾ ਖੇਤਰ, ਵਾਰਡ ਨੰਬਰ 35 ਵਿੱਚ ਸੈਕਟਰ 70 ਅਤੇ ਪਿੰਡ ਮਟੌਰ ਦਾ ਵਿਚਕਾਰਲਾ ਹਿੱਸਾ, ਵਾਰਡ ਨੰਬਰ 36 ਵਿੱਚ ਸੈਕਟਰ 71 ਅਤੇ ਨਾਲ ਲੱਗਦਾ ਮਟੌਰ ਦਾ ਖੇਤਰ, ਵਾਰਡ ਨੰਬਰ 37 ਵਿੱਚ ਫੇਜ਼ 5 ਦੇ ਐਚ ਈ ਮਕਾਨ, ਸਾਢੇ 7 ਮਰਲਾ, ਫੇਜ਼3ਬੀ 2 ਦਾ 10 ਮਰਲਾ ਕੋਠੀਆਂ ਦਾ ਖੇਤਰ, ਸੈਕਟਰ 71 ਦਾ ਕੁੱਝ ਹਿੱਸਾ ਅਤੇ ਉਦਯੋਗਿਕ ਖੇਤਰ ਦਾ ਵੱਡਾ ਹਿੱਸਾ ਸ਼ਾਮਿਲ ਕੀਤਾ ਗਿਆ ਹੈ।

ਵਾਰਡ ਨੰਬਰ 38 ਵਿੱਚ ਸੈਕਟਰ 71 ਦਾ ਬਾਕੀ ਖੇਤਰ ਅਤੇ ਸੈਕਟਰ 76 ਨੂੰ ਸ਼ਾਮਿਲ ਕੀਤਾ ਗਿਆ ਹੈ। ਵਾਰਡ ਨੰਬਰ 39 ਵਿੱਚ ਸੈਕਟਰ 70 ਦਾ ਕੁੱਝ ਹਿੱਸਾ (ਹੋਮਲੈਂਡ ਅਤੇ ਨੇੜੇ) ਅਤੇ ਸੋਹਾਣਾ ਦਾ ਕੁੱਝ ਖੇਤਰ ਸ਼ਾਮਿਲ ਕੀਤਾ ਗਿਆ ਹੈ।

ਵਾਰਡ ਨੰਬਰ 40 ਵਿੱਚ ਪਿੰਡ ਸੋਹਾਣਾ ਦਾ ਬਾਕੀ ਖੇਤਰ, ਸੈਕਟਰ 77 ਅਤੇ ਸੈਕਟਰ 78 ਦਾ ਬਾਕੀ ਖੇਤਰ ਸ਼ਾਮਿਲ ਕੀਤਾ ਗਿਆ ਹੈ।

ਵਾਰਡ ਨੰਬਰ 41 ਵਿੱਚ ਸੈਕਟਰ 85, 86, 88 , ਪਿੰਡ ਨਾਨੂੰ ਮਾਜਰਾ, ਪਿੰਡ ਸੰਭਾਲਕੀ ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ। ਵਾਰਡ ਨੰਬਰ 42 ਵਿੱਚ ਸੈਕਟਰ 89, ਸੈਕਟਰ 94 ਅਤੇ ਸੈਕਟਰ 90 ਦਾ ਕੁੱਝ ਹਿੱਸਾ ਸ਼ਾਮਿਲ ਕੀਤਾ ਗਿਆ ਹੈ।

ਵਾਰਡ ਨੰਬਰ 43 ਵਿੱਚ ਸੈਕਟਰ 90, ਸੈਕਟਰ 91 ਅਤੇ ਪਿੰਡ ਲਖਨੌਰ ਦੇ ਖੇਤਰ ਨੂੰ ਸ਼ਾਮਿਲ ਕੀਤਾ ਗਿਆ ਹੈ। ਵਾਰਡ ਨੰਬਰ 44 ਵਿੱਚ ਸੈਕਟਰ 92, 92 ਏ, 116 ਪਿੰਡ ਚੱਪੜਚਿੜੀ ਖੁਰਦ ਅਤੇ ਕਲਾਂ, ਪਿੰਡ ਲਾਂਡਰਾਂ ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ।

ਵਾਰਡ ਨੰਬਰ 45 ਵਿੱਚ ਪਿੰਡ ਬਲਿਆਲੀ, ਸੈਕਟਰ 74 ਏ ਅਤੇ ਸੈਕਟਰ 117 (ਟੀ ਡੀ ਆਈ) ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ। ਵਾਰਡ ਨੰਬਰ 46 ਵਿੱਚ ਸੈਕਟਰ 119 ਦਾ ਖੇਤਰ, ਟੀ ਡੀ ਆਈ ਸਿਟੀ ਅਤੇ ਗੇਟਵੇ ਸਿਟੀ ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈ। ਵਾਰਡ ਨੰਬਰ 47 ਵਿੱਚ ਪਿੰਡ ਬੱਲੋਮਾਜਰਾ ਅਤੇ ਸੈਕਟਰ 119 ਦਾ ਟੀ ਡੀ ਆਈ ਦਾ ਖੇਤਰ ਸ਼ਾਮਿਲ ਕੀਤਾ ਗਿਆ ਹੈੈ।

ਵਾਰਡ ਨੰਬਰ 48 ਵਿੱਚ ਪਿੰਡ ਬਲੌਂਗੀ ਦਾ ਖਰੜ ਹਾਈਵੇ ਨਾਲ ਲੱਗਦਾ ਖੇਤਰ, ਵਾਰਡ ਨੰਬਰ 49 ਵਿੱਚ ਬਲੌਂਗੀ ਦਾ ਬਾਕੀ ਖੇਤਰ ਅਤੇ ਵਾਰਡ ਨੰਬਰ 50 ਵਿੱਚ ਵੇਰਕਾਪਲਾਂਟ ਦੇ ਨਾਲ ਲੱਗਦਾ ਖੇਤਰ, ਏ ਟੀ ਐਸ, ਸੈਕਟਰ 57 ਅਤੇ ਉਦਯਗਿਕ ਖੇਤਰ ਸੈਕਟਰ 73, ਸੈਕਟਰ 73 ਏ ਅਤੇ ਸੈਕਟਰ 74 ਦਾ ਬਾਕੀ ਹਿੱਸਾ ਸ਼ਾਮਿਲ ਕੀਤਾ ਗਿਆ ਹੈ।

Mohali

ਪਿੰਡ ਜਗਤਪੁਰਾ ਵਿਖੇ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਭਲਕੇ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ

Published

on

By

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪਿੰਡ ਜਗਤਪੁਰਾ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 10 ਅਕਤੂਬਰ ਨੂੰ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਗੁਰਦੁਆਰਾ ਸਿੰਘ ਸਭਾ, ਪਿੰਡ ਜਗਤਪੁਰਾ, ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਮਰੀਜਾਂ ਦੀ ਜਾਂਚ ਕਰਣਗੇ ਅਤੇ ਮੁਫ਼ਤ ਦਵਾਈਆਂ ਵੀ ਦੇਣਗੇ।

ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਚਮੜੀ ਰੋਗਾਂ, ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਵੀ ਉਪਲਬਧ ਹੋਵੇਗੀ।

Continue Reading

Mohali

ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ

Published

on

By

ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਨੇ 3 ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਐਸ. ਐਸ. ਪੀ ਵਰੁਣ ਸ਼ਰਮਾ ਦੀਆਂ ਹਿਦਾਇਤਾਂ ਦੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆਜ ਹੈ।

ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਜਿਸ ਦੌਰਾਨ ਥਾਣਾ ਫੇਜ਼ 11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਅਤੇ ਉਹਨਾਂ ਦੀ ਟੀਮ ਵਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਫੇਜ਼-11 ਮੁਹਾਲੀ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਕੰਬਾਲਾ ਨੇੜੇ ਰਵੀਦਾਸ ਧਰਮਸ਼ਾਲਾ ਜਿਲ੍ਹਾ ਐਸ.ਏ.ਐਸ ਨਗਰ, ਹਰਵਿੰਦਰ ਸਿੰਘ ਉਰਫ ਹਨੀ ਫੇਜ਼ 11 ਮੁਹਾਲੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੰਭੀਰਪੁਰ, ਥਾਣਾ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ ਵਜੋਂ ਹੋਈ ਹੈ।

ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਚੋਰਾਂ ਪਾਸੋਂ ਕੁੱਲ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਫੇਜ 11 ਮੁਹਾਲੀ ਵਿਖੇ ਬੀ ਐਨ ਐਸ ਦੀ ਧਾਰਾ 303(2),317(2) ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਤਿੰਨਾਂ ਚੋਰਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਚੋਰੀ ਆਦਿ ਦੇ ਕਈ ਮੁਕੱਦਮੇ ਦਰਜ ਹਨ।

Continue Reading

Mohali

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂਸ਼ਾਮ ਤੇ ਸਾਲਾਸਰ ਲਈ ਬੱਸ ਰਵਾਨਾ

Published

on

By

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਦੇ ਲਈ ਆਂਸਲ, ਸੈਕਟਰ -114, ਮੁਹਾਲੀ ਤੋਂ ਸੀਨੀਅਰ ਸਿਟੀਜਨ ਸ਼ਰਧਾਲੂਆਂ ਦਾ ਨਾਲ ਭਰੀ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਤੀਰਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਬਸ ਤੋਂ ਸ਼ੁਰੂ ਹੋਈ ਯਾਤਰਾ ਤਹਿਤ ਹੁਣ ਰੋਜਾਨਾਂ ਕਈ ਬਸਾਂ ਰਵਾਨਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ ਜਾਣ, ਰਹਿਣ-ਸਹਿਣ ਅਤੇ ਖਾਣ- ਪੀਣ ਸਮੇਤ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਹਨ।

ਉਹਨਾਂ ਕਿਹਾ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਹੁਣ ਨਾਲ ਹੀ ਖਾਟੂਸ਼ਾਮ, ਸਾਲਾਸਰ, ਵਰਿੰਦਾਵਨ, ਹਰਿਦੁਆਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਵੀ ਬਸ ਰਵਾਨਾ ਹੋ ਰਹੀਆਂ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਖੁਸ਼ਵੀਰ ਕੌਰ, ਸੁਖਵਿੰਦਰ ਕੌਰ ਭੁੱਲਰ, ਤਰਲੋਚਨ ਸਿੰਘ ਤੋਚੀ ਬਲਾਕ ਪ੍ਰਧਾਨ , ਦਲਜੀਤ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ , ਪਾਲ ਸਿੰਘ ਰੱਤੂ ਸਾਬਕਾ ਮੀਤ ਪ੍ਰਧਾਨ , ਖੁਸ਼ਵੀਰ ਕੌਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ, ਗਗਨ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਰਹੇ।

Continue Reading

Latest News

Trending