Connect with us

Mohali

ਫੇਜ਼ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਅਣਅਧਿਕਾਰਤ ਰੇਹੜੀਆਂ-ਫੜੀਆਂ ਵਿਰੁੱਧ ਦੁਕਾਨਾਂ ਬੰਦ ਕਰਕੇ ਦਿੱਤਾ ਧਰਨਾ

Published

on

ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦੇ ਭਰੋਸੇ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਵਾਪਸ ਲਿਆ

ਐਸ ਏ ਐਸ ਨਗਰ, 25 ਦਸੰਬਰ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਮਾਰਕੀਟ ਵਿੱਚ ਲੱਗਦੀਆਂ ਅਣਅਧਿਕਾਰਤ ਰੇਹੜੀਆਂ-ਫੜੀਆਂ ਵਿਰੁੱਧ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਮਾਰਕੀਟ ਦੇ ਪ੍ਰਧਾਨ ਸz. ਅਕਵਿੰਦਰ ਸਿੰਘ ਗੋਸਲ ਦੀ ਅਗਵਾਈ ਹੇਠ ਦੁਕਾਨਾਂ ਬੰਦ ਕਰਕੇ ਧਰਨਾ ਦਿੱਤਾ ਅਤੇ ਸਰਕਾਰ ਦੇ ਵਿਰੁੱਧ ਨਾਹਰੇਬਾਜੀ ਕੀਤੀ। ਬਾਅਦ ਵਿੱਚ ਮੌਕੇ ਤੇ ਪਹੁੰਚੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਨੀਤ ਵਰਮਾ ਨੇ ਦੁਕਾਨਦਾਰਾਂ ਨਾਲ ਗੱਲ ਕੀਤੀ ਅਤੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸz. ਮਨਪ੍ਰੀਤ ਸਿੰਘ ਨੂੰ ਮੌਕੇ ਤੇ ਸੱਦ ਕੇ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸਮੱਸਿਆ ਦਾ ਬਣਦਾ ਹਲ ਕੀਤਾ ਜਾਵੇਗਾ।

ਇਸ ਮੌਕੇ ਮਾਰਕੀਟ ਦੇ ਪ੍ਰਧਾਨ ਸ੍ਰੀ ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਮਾਰਕੀਟ ਦੀ ਪਾਰਕਿੰਗ ਅਤੇ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਅਣਅਧਿਕਾਰਤ ਤੌਰ ਤੇ ਕਬਜਾ ਕਰਕੇ ਰੇਹੜੀਆਂ ਫੜੀਆਂ ਲੱਗਦੀਆਂ ਹਨ ਅਤੇ ਜੇਕਰ ਦੁਕਾਨਦਾਰ ਇਤਰਾਜ ਕਰਦੇ ਹਨ ਤਾਂ ਇਹ ਰੇਹੜੀ ਫੜੀ ਵਾਲੇ ਉਹਨਾਂ ਨਾਲ ਲੜਣ ਨੂੰ ਪੈਂਦੇ ਹਨ। ਉਹਨਾਂ ਕਿਹਾ ਕਿ ਇੱਥੇ ਸ਼ਾਮ ਨੂੰ ਗੱਡੀਆਂ ਵਿੱਚ ਸਾਮਾਨ ਭਰ ਕੇ ਵੇਚਣ ਵਾਲੇ ਦੁਕਾਨਦਾਰ ਡੇਰਾ ਜਮਾ ਲੈਂਦੇ ਹਨ ਅਤੇ ਇਹਨਾਂ ਕੋਲ ਕਿਰਪਾਨਾਂ ਵੀ ਰੱਖੀਆਂ ਹੁੰਦੀਆਂ ਹਨ ਅਤੇ ਇਹ ਜਬਰਦਸਤੀ ਆਪਣੀਆਂ ਦੁਕਾਨਾਂ ਚਲਾਉਂਦੇ ਹਨ। ਉਹਨਾਂ ਕਿਹਾ ਕਿ ਜੇਕਰ ਉਹ ਪੁਲੀਸ ਨੰ ਸ਼ਿਕਾਇਤ ਕਰਦੇ ਹਨ ਤਾਂ ਉਹ ਵੀ ਉਹਨਾਂ ਨੂੰ ਟਾਲ ਦਿੰਦੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਪ੍ਰਸ਼ਾਸ਼ਨ ਨੂੰ ਵਾਰ ਵਾਰ ਬੇਨਤੀਆਂ ਕਰਕੇ ਤੰਗ ਆ ਚੁੱਕੇ ਹਨ ਅਤੇ ਹੁਣ ਦੁਕਾਨਦਾਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਅਤੇ ਦੁਕਾਨਾਂ ਦੀਆਂ ਚਾਬੀਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦੇਣਗੇ।

ਇਸ ਮੌਕੇ ਮਾਰਕੀਟ ਦੇ ਆਗੂ ਸz. ਅਮਰੀਕ ਸਿੰਘ ਸਾਜਨ ਨੇ ਕਿਹਾ ਕਿ ਪੁਲੀਸ ਵਲੋਂ ਸ਼ਾਮ ਹੁੰਦਿਆਂ ਹੀ ਮਾਰਕੀਟ ਦੇ ਦਾਖਲੇ ਵਾਲੇ ਰਾਹ ਤੇ ਨਾਕੇਬੰਦੀ ਕਰਕੇ ਹਰ ਵਾਹਨ ਦੀ ਜਾਂਚ ਆਰੰਭ ਦਿੱਤੀ ਜਾਂਦੀ ਹੈ ਜਿਸ ਕਾਰਨ ਆਮ ਗ੍ਰਾਹਕ ਮਾਰਕੀਟ ਵਿੱਚ ਆਉਣ ਤੋਂ ਗੁਰੇਜ ਕਰਦੇ ਹਨ ਪਰੰਤੂ ਪੁਲੀਸ ਵਲੋਂ ਰੇਹੜੀਆਂ ਫੜੀਆਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮਾਰਕੀਟ ਦੇ ਦੁਕਾਨਦਾਰ ਤੰਗ ਹੁੰਦੇ ਰਹਿੰਦੇ ਹਨ।

ਇਸ ਮੌਕੇ ਪੰਜਾਬ ਟ੍ਰੇਡਰਜ ਕਮਿਸ਼ਨ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਵਲੋਂ ਧਰਨੇ ਵਾਲੇ ਸਥਾਨ ਤੇ ਪਹੁੰਚ ਕੇ ਧਰਨਾ ਦੇ ਰਹੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਧਰਨਾ ਖਤਮ ਕਰਨ ਲਈ ਮਣਾਇਆ ਗਿਆ। ਉਨ੍ਹਾਂ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ, ਸz ਮਨਪ੍ਰੀਤ ਸਿੰਘ ਨੂੰ ਮੌਕੇ ਤੇ ਸੱਦਿਆ ਗਿਆ ਅਤੇ ਮਸਲੇ ਦਾ ਹੱਲ ਕਰਵਾ ਕੇ ਧਰਨਾ ਖਤਮ ਕਰਵਾਇਆ ਅਤੇ ਮਾਰਕੀਟ ਨੂੰ ਦੁਬਾਰਾ ਖੁਲ੍ਹਵਾ ਦਿੱਤਾ ਗਿਆ।

ਇਸ ਮੌਕੇ ਸ੍ਰੀ ਵਰਮਾ ਨੇ ਕਿਹਾ ਕਿ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਨੂੰ ਤੁਰੰਤ ਚੁਕਵਾਇਆ ਜਾਵੇਗਾ ਅਤੇ ਦੁਕਾਨਦਾਰਾਂ ਦੀ ਸਮੱਸਿਆ ਦਾ ਪੱਕਾ ਹਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਾਰਕਿੰਗ ਏਰੀਆ ਵਿੱਚ ਲੱਗ ਰਹੀਆਂ ਅਣਅਧਿਕਾਰਤ ਰੇਹੜੀਆਂ-ਫੜੀਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਮਾਰਕੀਟ ਦੀ ਸੁਚੱਜੀ ਕਾਰਗੁਜ਼ਾਰੀ ਅਤੇ ਵਪਾਰ ਤੇ ਕੋਈ ਮਾੜਾ ਅਸਰ ਨਾ ਪਵੇ। ਉਹਨਾਂ ਕਿਹਾ ਕਿ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਵਪਾਰੀਆਂ ਨਾਲ ਜੁੜੇ ਮਸਲਿਆਂ ਦਾ ਆਪਸੀ ਸਹਿਮਤੀ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਲ ਕਰਵਾਇਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਸ਼੍ਰੀ ਗੋਵਿੰਦਰ ਮਿੱਤਲ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਸ਼੍ਰੀ ਅਮਿਤ ਜੈਨ ਤੋਂ ਇਲਾਵਾ ਮਾਰਕੀਟ ਦੇ ਦੁਕਾਨਦਾਰ ਨਵਦੀਪ ਬਾਂਸਲ ਡਿਊਕ, ਵਰੁਣ ਕੁਮਾਰ ਅਰੁਣ ਸ਼ੂਜ, ਜਤਿੰਦਰ ਸਿੰਘ ਢੀਂਗਰਾ, ਚੰਦਰ ਬਠਲਾ, ਅੰਕਿਤ ਹੁਸ਼ਿਆਰਪੁਰੀਆਂ ਸਵੀਟਸ, ਸਾਹਿਲ ਜੁੱਤੀ ਮਹਲ, ਸੁਰਿੰਦਰ ਕਿਚਨ ਵਰਲਡ, ਬਿੰਦਰ ਕਟਾਨੀ ਸਮੇਤ ਵੱਖ ਵੱਖ ਦੁਕਾਨਦਾਰ ਹਾਜਿਰ ਸਨ।

 

Continue Reading

Mohali

ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਰਾਖੀ ਲਈ ਵਸਨੀਕਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਜਾਰੀ

Published

on

By

ਮੰਡੀ ਲਵਾਉਣ ਲਈ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਬੈਰੰਗ ਮੋੜਿਆ

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਥਾਂ ਦੀ ਸਫਾਈ ਕਰਵਾਉਣ ਲਈ ਸੰਘਰਸ਼ ਕਰ ਰਹੇ ਫੇਜ਼ 5 ਅਤੇ ਪਿੰਡ ਸ਼ਾਹੀ ਮਾਜਰਾ ਦੇ ਵਸਨੀਕਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਵਸਨੀਕਾਂ ਵਲੋਂ ਇੱਥੇ ਕੂੜਾ ਸੁੱਟਣ ਆਉਣ ਵਾਲੀਆਂ ਟਰਾਲੀਆਂ ਨੂੰ ਰੋਕਣ ਲਈ ਪੱਕੇ ਤੌਰ ਤੇ ਧਰਨਾ ਲਗਾਇਆ ਹੋਇਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਭਾਵੇਂ ਨਗਰ ਨਿਗਮ ਦੇ ਠੇਕੇਦਾਰ ਵਲੋਂ ਜੇਸੀ ਬੀ ਮਸ਼ੀਨ ਲਗਾ ਕੇ ਇੱਥੋਂ ਕੂੜਾ ਸੁਟਵਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ ਜਿਹੜਾ ਹਾਲੇ ਵੀ ਜਾਰੀ ਹੈ ਅਤੇ ਇਸ ਦੌਰਾਨ ਅੱਧੇ ਤੋਂ ਵੱਧ ਕੂੜਾ ਚੁੱਕਿਆ ਵੀ ਗਿਆ ਹੈ ਪਰੰਤੂ ਵਸਨੀਕਾਂ ਨੂੰ ਡਰ ਹੈ ਕਿ ਇਸ ਥਾਂ ਤੇ ਨਿਗਮ ਵਲੋਂ ਮੁੜ ਕੂੜਾ ਸੁੱਟਣ ਦਾ ਕੰਮ ਆਰੰਭ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਇਸ ਥਾਂ ਤੇ ਲੱਗੇ ਕੂੜੇ ਦੀ ਅੱਗ ਵੀ ਲਗਭਗ ਬੁਝ ਗਈ ਹੈ ਪਰੰਤੂ ਹੁਣੇ ਵੀ ਇਹ ਥਾਂ ਕਿਸੇ ਗੰਦਗੀ ਦੇ ਢੇਰ ਵਰਗੀ ਹੀ ਹੈ ਅਤੇ ਇਸ ਥਾਂ ਤੇ ਮੱਖੀ ਮੱਛਰ ਕਾਫੀ ਜਿਆਦਾ ਹੋਣ ਦੇ ਬਾਵਜੂਦ ਵਸਨੀਕ ਇੱਥੇ ਡਟੇ ਹੋਏ ਹਨ।

ਇਸ ਦੌਰਾਨ ਇੱਥੇ ਖਾਲੀ ਹੋਈ ਅੱਧੀ ਕੁ ਥਾਂ ਤੇ ਹਫਤਾਵਾਰੀ ਸਬਜੀ ਮੰਡੀ ਲਗਵਾਉਣ ਲਈ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਗੋਬਿੰਦਰ ਮਿੱਤਲ ਨੂੰ ਵਾਰਡ ਨੰਬਰ 9 ਦੀ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਵਿੱਚ ਇਕੱਠੇ ਹੋਏ ਵਸਨੀਕਾਂ ਵਲੋਂ ਵਾਪਸ ਮੋੜ ਦਿੱਤਾ ਗਿਆ। ਇਸ ਮੌਕੇ ਗੋਬਿੰਦਰ ਮਿੱਤਲ ਵਲੋਂ ਵਸਨੀਕਾਂ ਨੂੰ ਇਕ ਕਹਿ ਕੇ ਮੰਡੀ ਲਗਵਾਉਣ ਲਈ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੰਡੀ ਬੰਦ ਹੋਣ ਕਾਰਨ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਪਰੰਤੂ ਵਸਨੀਕਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਅਖੀਰਕਾਰ ਲੋਕਾਂ ਦੇ ਰੋਹ ਨੂੰ ਵੇਖਦਿਆਂ ਉਹ ਵਾਪਸ ਪਰਤ ਗਏ।

ਇਸ ਮੌਕੇ ਮਿਉਂਸਪਲ ਕੌਂਸਲ ਕੁਲਦੀਪ ਕੌਰ ਕੰਗ, ਸਾਬਕਾ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ, ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਅਤੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਜਦੋਂ ਤਕ ਇਸ ਥਾਂ ਦੀ ਮੁਕੰਮਲ ਤੌਰ ਤੇ ਸਫਾਈ ਨਹੀਂ ਹੁੰਦੀ ਵਸਨੀਕਾਂ ਵਲੋਂ ਇੱਥੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਹੇਗਾ ਅਤੇ ਇਸ ਥਾਂ ਦੀ ਸਫਾਈ ਕਰਵਾਉਣ ਤੋਂ ਬਾਅਦ ਇੱਥੇ ਕੰਡਿਅਲੀ ਤਾਰ ਲਗਾ ਕੇ ਗ੍ਰੀਨ ਬੈਲਟ ਨੂੰ ਵਿਕਸਿਤ ਕੀਤਾ ਜਾਵੇਗਾ।

Continue Reading

Mohali

ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ 1 ਨਵੰਬਰ ਨੂੰ ਕਰਵਾਏ ਜਾਣਗੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ : ਫੂਲਰਾਜ ਸਿੰਘ

Published

on

By

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ: ) ਮੁਹਾਲੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90- 91 ਮੁਹਾਲੀ ਵਿਖੇ ਕਰਵਾਏ ਜਾ ਰਹੇ ਹਨ।

ਸੁਸਾਇਟੀ ਦੇ ਪ੍ਰਧਾਨ ਅਤੇ ਸਟੇਟ ਅਵਾਰਡੀ ਸz. ਫੂਲਰਾਜ ਸਿੰਘ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਵੱਲੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸੋਸਾਇਟੀ ਵੱਲੋਂ ਹਰ ਸਾਲ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਸਾਲ 1 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ 10 ਵਜੇ ਆਰੰਭ ਕਰਵਾਏ ਗਏ ਹਨ ਜਿਨਾਂ ਦੇ ਭੋਗ ਇੱਕ ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ। ਬਰਾਤਾਂ ਦਾ ਸਵਾਗਤ ਸਵੇਰੇ 9 ਵਜੇ ਅਤੇ ਬਰਾਤਾਂ ਲਈ ਬ੍ਰੇਕਫਾਸਟ ਸਵੇਰੇ 11 ਵਜੇ ਹੋਵੇਗਾ। ਉਪਰੰਤ ਆਨੰਦ ਕਾਰਜ ਦੀਆਂ ਰਸਮਾਂ (11.30 ਵਜੇ) ਕਰਵਾਈਆਂ ਜਾਣਗੀਆਂ, ਦੁਪਹਿਰ ਦਾ ਖਾਣਾ ਡੇਢ ਵਜੇ ਲਗਾਇਆ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਜਿਲਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ, ਐਸ.ਡੀ.ਐਮ. ਮੁਹਾਲੀ ਸ਼੍ਰੀਮਤੀ ਦਮਨਦੀਪ ਕੌਰ, ਡੀ.ਐਸ.ਪੀ. ਮੁਹਾਲੀ ਹਰਸਿਮਰਨ ਸਿੰਘ ਬਲ, ਡਾਕਟਰ ਐਸ. ਪੀ. ਸਿੰਘ ਐਮ.ਡੀ. ਗਰੁੱਪ ਆਫ ਇੰਡਸ ਹੋਸਪਿਟਲ, ਗੁਰਮੀਤ ਸਿੰਘ ਟਰਸਟੀ ਸਕੱਤਰ ਸੋਹਾਣਾ ਹਸਪਤਾਲ, ਡਾਕਟਰ ਐਸ. ਐਸ. ਭਵਰਾ ਡਾਇਰੈਕਟਰ ਜੇ.ਐਲ. ਪੀ. ਐਲ., ਪਰਮਜੀਤ ਸਿੰਘ ਚੌਹਾਨ ਡਾਇਰੈਕਟਰ ਜੇ. ਐਲ. ਪੀ. ਐਲ, ਹਰਮਿੰਦਰ ਬਜਾਜ, ਡਾਕਟਰ ਲਖਵਿੰਦਰ ਸਿੰਘ, ਭਗਵਾਨ ਸਿੰਘ ਗਿੱਲ ਐਮ.ਡੀ., ਕੁਲਦੀਪ ਸਿੰਘ ਸਮਾਣਾ,ਅਸ਼ਵਨੀ ਸ਼ਰਮਾ, ਮੈਨੇਜਿੰਗ ਡਾਇਰੈਕਟਰ ਰਬਾਬ ਮਿਊਜਿਕ ਪ੍ਰੋਡਕਸ਼ਨ ਮੁਹਾਲੀ, ਸ਼੍ਰੀਮਤੀ ਜਗਜੀਤ ਕੌਰ ਕਾਹਲੋਂ ਚੇਅਰਪਰਸਨ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਮੁਹਾਲੀ, ਹਰਜਿੰਦਰ ਸਿੰਘ ਰੰਗੀ ਐਮ.ਡੀ. ਹਾਈਲੈਂਡ ਮੇ ਫੀਲਡ, ਗੁਰਮੀਤ ਸਿੰਘ ਵਾਲੀਆ ਪਰਾਈਡ ਕੈਟਰਸ, ਨੌਨਿਹਾਲ ਸਿੰਘ ਸੋਢੀ ਸਮਾਜ ਸੇਵੀ ਅਤੇ ਦਮਨਦੀਪ ਸਿੰਘ ਔਜਲਾ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ।

ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੁਹਾਲੀ , ਲਾਈਨਸ ਕਲੱਬ ਪੰਚਕੂਲਾ ਪ੍ਰੀਮੀਅਰ, ਜੇ.ਐਲ. ਪ੍ਰੋਡਕਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਸੁਸਾਇਟੀ ਵਲੋਂ ਵਿਆਹੁਤਾ ਲੜਕੀਆਂ ਨੂੰ ਕਪੜੇ, ਭਾਂਡੇ, ਫਰਨੀਚਰ, ਗਰਮ ਅਤੇ ਠੰਡੇ ਬਿਸਤਰੇ, ਪੱਖਾ, ਸਾਈਕਲ , ਲੜਕੇ ਅਤੇ ਲੜਕੀ ਲਈ ਘੜੀ, ਮੇਕਅਪ ਬਾਕਸ, ਟਰੰਕ, ਅਟੈਚੀ , ਸਲਾਈ ਮਸ਼ੀਨ ਅਤੇ ਸੋਨੇ ਦਾ ਕੋਕਾ ਦਿੱਤਾ ਜਾ ਰਿਹਾ ਹੈ ।

ਉਹਨਾਂ ਦੱਸਿਆ ਕਿ ਸਮਾਗਮ ਨੂੰ ਨੇਪਰੇ ਚੜਨ ਲਈ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਮੀਟਿੰਗ ਵਿੱਚ ਸੋਸਾਇਟੀ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹਿਕ ਆਨੰਦ ਕਾਰਜ ਸੰਬੰਧੀ ਆਪੋ ਆਪਣੀਆਂ ਜਿੰਮੇਵਾਰੀਆਂ ਸੰਭਾਲੀਆਂ। ਮੀਟਿੰਗ ਦੌਰਾਨ ਗੁਰਦੀਪ ਸਿੰਘ ਟਿਵਾਣਾ ਸੀਨੀਅਰ ਮੀਤ ਪ੍ਰਧਾਨ, ਨਿਹਾਲ ਸਿੰਘ ਵਿਰਕ ਮੀਤ ਪ੍ਰਧਾਨ, ਪਲਵਿੰਦਰ ਸਿੰਘ ਗੁਰਾਇਆ ਮੀਤ ਪ੍ਰਧਾਨ, ਗੁਰਵੀਰ ਸਿੰਘ ਬੱਗਾ ਜਨਰਲ ਸਕੱਤਰ, ਗੁਰਮੀਤ ਸਿੰਘ ਸੈਣੀ ਖਜਾਨਚੀ ਤੋਂ ਇਲਾਵਾ ਭੁਪਿੰਦਰ ਸਿੰਘ ਕਬੱਡੀ ਕੋਚ’ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਸਰਪ੍ਰਸਤ ਹਰਮੇਸ਼ ਸਿੰਘ ਕੁੰਮੜਾ, ਹਰਮਿੰਦਰ ਸਿੰਘ ਮਾਖਾ ਜਰਨਲ ਸਕੱਤਰ ਵੀ ਹਾਜ਼ਰ ਰਹੇ।

Continue Reading

Mohali

4 ਨਵੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੀ ਵਿਸ਼ਾਲ ਰੈਲੀ ਦੇਵੇਗੀ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤੀ ਦਾ ਸੁਨੇਹਾ : ਬਲਜੀਤ ਕੌਰ

Published

on

By

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਹੈ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਵਿਸ਼ਾਲ ਰੈਲੀ ਪੰਜਾਬ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਅਤੇ ਆਮ ਵਰਗ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਇੱਕ ਵੱਡਾ ਮੰਚ ਬਣੇਗੀ।

ਬਲਜੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਪਾਰਟੀ ਵਰਕਰਾਂ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਮਿਲੇਗੀ।

ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਮਹਿਲਾ ਕਾਂਗਰਸ ਵੀ ਆਪਣੀ ਸਰਗਰਮ ਭੂਮਿਕਾ ਨਿਭਾਏਗੀ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਹਿਲਾ ਕਾਂਗਰਸ ਦੀਆਂ ਅਹੁਦੇਦਾਰਾਂ ਅਤੇ ਵਰਕਰਾਂ ਦੀ ਸ਼ਮੂਲੀਅਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਮਹਿਲਾਵਾਂ ਦੀ ਬਰਾਬਰ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਪੰਜਾਬ ਮਹਿਲਾ ਕਾਂਗਰਸ ਹਰ ਜ਼ਿਲ੍ਹੇ, ਹਰ ਬਲਾਕ ਅਤੇ ਹਰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਨਸ਼ਿਆਂ, ਬੇਰੁਜ਼ਗਾਰੀ, ਮਹਿੰਗਾਈ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਚਿੰਤਤ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਨੇਕਾਂ ਸਵਾਲ ਖੜ੍ਹੇ ਹੋ ਰਹੇ ਹਨ। ਕਾਂਗਰਸ ਪਾਰਟੀ ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਸਰਕਾਰ ਤੋਂ ਮੰਗਦੀ ਰਹੇਗੀ।

ਉਹਨਾਂ ਕਿਹਾ ਕਿ 4 ਨਵੰਬਰ ਦੀ ਰੈਲੀ ਸਿਰਫ਼ ਇੱਕ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ ਤੇ ਉਠਾਉਣ ਅਤੇ ਸਰਕਾਰ ਤੋਂ ਜਵਾਬਦੇਹੀ ਮੰਗਣ ਦਾ ਇੱਕ ਮਹੱਤਵਪੂਰਨ ਮੰਚ ਹੋਵੇਗੀ। ਪੰਜਾਬ ਮਹਿਲਾ ਕਾਂਗਰਸ ਇਸ ਰੈਲੀ ਦੀ ਸਫਲਤਾ ਲਈ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਏਗੀ।

Continue Reading

Latest News

Trending