Connect with us

National

ਅਣਪਛਾਤੀ ਕਾਰ ਦੀ ਟੱਕਰ ਕਾਰਨ ਪੈਦਲ ਜਾ ਰਹੇ ਵਿਅਕਤੀ ਦੀ ਮੌਤ

Published

on

ਕਿਸ਼ਨਗੜ੍ਹ, 9 ਫਰਵਰੀ (ਸ.ਬ.) ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਕਾਲਾ ਬੱਕਰਾ ਦੇ ਨਜ਼ਦੀਕ ਜਲੋਵਾਲ ਕਾਲੋਨੀ ਸਾਹਮਣੇ ਪੈਦਲ ਜਾ ਰਹੇ ਟਰੱਕ ਡਰਾਈਵਰ ਨੂੰ ਇੱਕ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਦੌਰਾਨ ਪੈਦਲ ਜਾ ਰਿਹਾ ਟਰੱਕ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕਸਾਰ 5 ਵਜੇ ਦੇ ਕਰੀਬ ਰਾਹਗੀਰ ਤੋਂ ਸੂਚਨਾ ਮਿਲਣ ਉਪਰੰਤ ਐਸਐਸਐਫ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਪੈਦਲ ਜਾ ਰਿਹਾ ਟਰੱਕ ਡਰਾਈਵਰ ਅਬਦੁਲ ਗਨੀ ਗਾਫੀ ਭੱਟੀ ਵਾਸੀ ਸੇਨਾਬਤੀ ਰਾਮਬਾਨ ਜੰਮੂ ਕਸ਼ਮੀਰ ਜੋ ਕਿ ਆਪਣਾ ਟਰੱਕ ਸਾਈਡ ਤੇ ਖੜ੍ਹਾ ਕਰਕੇ ਢਾਬੇ ਤੋਂ ਚਾਹ ਪੀ ਕੇ ਨਿਕਲਿਆ ਅਤੇ ਆਪਣੇ ਟਰੱਕ ਵੱਲ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਤੇਜ਼ ਰਫਤਾਰ ਅਣਪਛਾਤੀ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਕਤ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪਹੁੰਚੀ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਸੀ ਅਤੇ ਉਕਤ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਐਬੂਲੈਂਸ ਦੀ ਮਦਦ ਰਾਹੀਂ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿਸ ਦੀ ਹਾਲਤ ਜ਼ਿਆਦਾ ਗੰਭੀਰ ਹੁੰਦੀ ਦੇਖ ਕੇ ਸਿਵਲ ਹਸਪਤਾਲ ਕਾਲਾ ਬੱਕਰਾ ਵੱਲੋਂ ਉਸ ਨੂੰ ਜਲੰਧਰ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਗੰਭੀਰ ਜ਼ਖ਼ਮੀ ਟਰੱਕ ਡਰਾਈਵਰ ਦੀ ਹਾਲਤ ਗੰਭੀਰ ਹੋਣ ਕਾਰਨ ਜ਼ੇਰੇ ਇਲਾਜ ਸਿਵਲ ਹਸਪਤਾਲ ਜਲੰਧਰ ਵਿਖੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸੇਫਟੀ ਕੋਨਾਂ ਦੀ ਮਦਦ ਨਾਲ ਟਰੈਫਿਕ ਨੂੰ ਕੰਟਰੋਲ ਕੀਤਾ ਅਤੇ ਹਾਦਸੇ ਦੀ ਜਾਣਕਾਰੀ ਪੁਲੀਸ ਚੌਂਕੀ ਲਾਹਦੜਾ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੂੰ ਦਿੱਤੀ ਗਈ।

Continue Reading

National

ਬਾਬਾ ਸਿੱਦੀਕੀ ਕਤਲ ਮਾਮਲੇ ਦੇ ਦੋਸ਼ੀ ਆਕਾਸ਼ਦੀਪ ਸਿੰਘ ਨੂੰ ਮਿਲੀ ਜ਼ਮਾਨਤ

Published

on

By

ਮੁੰਬਈ, 9 ਫਰਵਰੀ (ਸ.ਬ.) ਬੰਬੇ ਹਾਈ ਕੋਰਟ ਨੇ ਅੱਜ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਆਕਾਸ਼ਦੀਪ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਪੰਜਾਬ ਦਾ ਰਹਿਣ ਵਾਲਾ ਆਕਾਸ਼ਦੀਪ ਇਸ ਮਾਮਲੇ ਵਿੱਚ ਜ਼ਮਾਨਤ ਪ੍ਰਾਪਤ ਕਰਨ ਵਾਲਾ ਪਹਿਲਾ ਦੋਸ਼ੀ ਹੈ। ਜ਼ਿਕਰਯੋਗ ਹੈ ਕਿ ਬਾਬਾ ਸਿੱਦੀਕੀ ਦਾ 12 ਅਕਤੂਬਰ ਨੂੰ ਮੁੰਬਈ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤ ਗਿਆ ਸੀ।

ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਦੋਸ਼ੀ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ, ਪਰ ਇਸ ਦਾ ਦੂਜੇ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਤੇ ਕੋਈ ਅਸਰ ਨਹੀਂ ਪਵੇਗਾ। ਅਦਾਲਤ ਨੇ ਜ਼ਮਾਨਤ ਦੇ ਨਾਲ-ਨਾਲ ਸਖ਼ਤ ਸ਼ਰਤਾਂ ਵੀ ਲਗਾਈਆਂ। ਇਨ੍ਹਾਂ ਵਿੱਚ ਦੋਸ਼ੀ ਨੂੰ ਹਰ ਦੂਜੇ ਅੱਜ ਸਬੰਧਤ ਪੁਲੀਸ ਸਟੇਸ਼ਨ ਵਿੱਚ ਰਿਪੋਰਟ ਕਰਨ ਦੀ ਲੋੜ ਸ਼ਾਮਲ ਹੈ। ਉਹ ਹੇਠਲੀ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਸੂਬਾ ਨਹੀਂ ਛੱਡ ਸਕਦਾ ਅਤੇ ਉਸ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣਾ ਪਵੇਗਾ।

21 ਸਾਲਾ ਆਕਾਸ਼ਦੀਪ ਸਿੰਘ ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਸੀ। ਆਕਾਸ਼ਦੀਪ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ 24ਵਾਂ ਦੋਸ਼ੀ ਸੀ। ਹੁਣ ਤੱਕ ਇਸ ਕਤਲ ਕੇਸ ਵਿੱਚ 27 ਤੋਂ ਵੱਧ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

Continue Reading

National

ਜਾਦੂ-ਟੂਣੇ ਦੇ ਸ਼ੱਕ ਵਿੱਚ ਬਜ਼ੁਰਗ ਦਾ ਕਤਲ, ਪੁੱਤਰ ਗੰਭੀਰ ਜ਼ਖ਼ਮੀ

Published

on

By

ਆਰਾ, 9 ਫਰਵਰੀ (ਸ.ਬ.) ਬਿਹਾਰ ਦੇ ਆਰਾ ਦੇ ਭੋਜਪੁਰ ਵਿੱਚ ਜਾਦੂ-ਟੂਣੇ ਦੇ ਸ਼ੱਕ ਵਿੱਚ ਹੋਈ ਖ਼ੂਨੀ ਝੜਪ ਵਿੱਚ ਵਾਪਰੀ ਘਟਨਾ ਵਿੱਚ ਇੱਕ ਬਜ਼ੁਰਗ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤ ਗਿਆ, ਜਦਕਿ ਉਸ ਦਾ ਪੁੱਤਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਭੋਜਪੁਰ ਜ਼ਿਲ੍ਹੇ ਦੇ ਅਗਿਆਓਂ ਬਾਜ਼ਾਰ ਅਨੁਸੂਚਿਤ ਜਾਤੀ ਟੋਲੇ ਵਿੱਚ ਅੱਜ ਸਵੇਰੇ ਇਹ ਹਿੰਸਕ ਵਾਰਦਾਤ ਹੋਈ। 57 ਸਾਲਾ ਇੰਦਰਚੰਦ ਰਾਮ, ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਦਾ ਪੁੱਤਰ, ਜਿਸ ਦੀ ਹਾਲਤ ਹਸਪਤਾਲ ਵਿੱਚ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿੱਚ ਕਾਫੀ ਸਮੇਂ ਤੋਂ ਜਾਦੂ-ਟੂਣੇ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਅੱਜ ਸਵੇਰੇ ਇਸੇ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋਈ, ਜੋ ਇੰਨੀ ਵਧ ਗਈ ਕਿ ਦੂਜੀ ਧਿਰ ਨੇ ਲਾਠੀ-ਡੰਡਿਆਂ ਨਾਲ ਇੰਦਰਚੰਦ ਰਾਮ ਅਤੇ ਉਸ ਦੇ ਪੁੱਤਰ ਤੇ ਹਮਲਾ ਕਰ ਦਿੱਤਾ। ਬੇਰਹਿਮੀ ਨਾਲ ਕੀਤੀ ਕੁੱਟਮਾਰ ਕਾਰਨ ਇੰਦਰਚੰਦ ਦੀ ਮੌਕੇ ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਆਰਾ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

Continue Reading

National

ਕੁਆਇਲ ਲਗਾਉਣ ਕਾਰਨ ਬੱਸ ਨੂੰ ਲੱਗੀ ਅੱਗ, ਕੰਡਕਟਰ ਦੀ ਮੌਤ

Published

on

By

ਨਵੀਂ ਦਿੱਲੀ, 9 ਫਰਵਰੀ (ਸ.ਬ.) ਦਿੱਲੀ ਦੇ ਵਿਕਾਸਪੁਰੀ ਇਲਾਕੇ ਵਿੱਚ ਖੜ੍ਹੀ ਇੱਕ ਬੱਸ ਵਿੱਚ ਅੱਗ ਲੱਗਣ ਕਾਰਨ ਬੱਸ ਦੇ ਕੰਡਕਟਰ ਦੀ ਜਿਉਂਦੇ ਸੜ ਜਾਣ ਕਾਰਨ ਮੌਤ ਹੋ ਗਈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬੱਸ ਵਿੱਚ ਮੱਛਰ ਭਜਾਉਣ ਵਾਲੀ ਕੁਆਇਲ ਲਗਾਈ ਗਈ ਸੀ, ਜਿਸ ਕਾਰਨ ਇਹ ਅੱਗ ਭੜਕੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਵਿਕਾਸਪੁਰੀ ਇਲਾਕੇ ਵਿੱਚ ਪਾਰਕ ਕੀਤੀ ਹੋਈ ਸੀ ਤੇ ਕੰਡਕਟਰ ਬੀਤੀ ਰਾਤ ਬੱਸ ਦੇ ਅੰਦਰ ਹੀ ਸੁੱਤਾ ਪਿਆ ਸੀ। ਮੱਛਰਾਂ ਤੋਂ ਬਚਣ ਲਈ ਉਸ ਨੇ ਬੱਸ ਦੇ ਅੰਦਰ ਹੀ ਮੱਛਰ ਕੁਆਇਲ ਜਲਾਈ ਸੀ, ਜਿਸ ਤੋਂ ਨਿਕਲੀ ਚੰਗਿਆੜੀ ਕਾਰਨ ਪੂਰੀ ਬੱਸ ਅੱਗ ਦੀ ਚਪੇਟ ਵਿੱਚ ਆ ਗਈ।

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬੱਸ ਅੰਦਰ ਸੁੱਤੇ ਕੰਡਕਟਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਬੱਸ ਦੇ ਸ਼ੀਸ਼ੇ ਬੰਦ ਹੋਣ ਕਾਰਨ ਅੰਦਰ ਧੂੰਆਂ ਭਰ ਗਿਆ ਅਤੇ ਅੱਗ ਨੇ ਕੰਡਕਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਕੰਡਕਟਰ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

Latest News

Trending