National
ਫਰੀਦਾਬਾਦ ਜੇਲ੍ਹ ਵਿੱਚ ਅੱਤਵਾਦੀ ਅਬਦੁੱਲ ਰਹਿਮਾਨ ਦਾ ਕਤਲ
ਫਰੀਦਾਬਾਦ, 9 ਫਰਵਰੀ (ਸ.ਬ.) ਹਰਿਆਣਾ ਦੇ ਫਰੀਦਾਬਾਦ ਸਥਿਤ ਨੀਮਕਾ ਜੇਲ੍ਹ ਵਿੱਚ ਬੰਦ ਅੱਤਵਾਦੀ ਅਬਦੁੱਲ ਰਹਿਮਾਨ ਦੇ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੇਲ੍ਹ ਵਿੱਚ ਹੀ ਬੰਦ ਅਰੁਣ ਚੌਧਰੀ ਨਾਮ ਦੇ ਇਕ ਕੈਦੀ ਨੇ ਅਬਦੁੱਲ ਰਹਿਮਾਨ ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਹ ਘਟਨਾ ਬੀਤੀ ਦੇਰ ਰਾਤ ਵਾਪਰੀ, ਜਿਸ ਦੀ ਸੂਚਨਾ ਜੇਲ੍ਹ ਪ੍ਰਸ਼ਾਸਨ ਨੂੰ ਅੱਜ ਸਵੇਰੇ ਮਿਲੀ।
20 ਸਾਲਾ ਅੱਤਵਾਦੀ ਅਬਦੁੱਲ ਰਹਿਮਾਨ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਦਾ ਰਹਿਣ ਵਾਲਾ ਸੀ। ਉਸ ਨੂੰ 2 ਮਾਰਚ 2025 ਨੂੰ ਹਰਿਆਣਾ ਐਸ. ਟੀ. ਐਫ. ਨੇ ਗੁਜਰਾਤ ਏ. ਟੀ. ਐਸ. ਅਤੇ ਆਈ.ਬੀ. ਦੀ ਮਦਦ ਨਾਲ 2 ਜ਼ਿੰਦਾ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਹ ਅਲਕਾਇਦਾ ਇਨ ਇੰਡੀਅਨ ਸਬ-ਕੌਂਟੀਨੈਂਟ ਦੇ ਅੱਤਵਾਦੀ ਅਬੂ ਸੂਫੀਆਨ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਅਯੁੱਧਿਆ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚੀ ਸੀ। ਉਹ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਵਿਚਾਰਧਾਰਾ ਨਾਲ ਜੁੜਿਆ ਸੀ ਅਤੇ ਭੜਕਾਊ ਵੀਡੀਓ ਅਪਲੋਡ ਕਰਦਾ ਸੀ।
ਕਤਲ ਦਾ ਦੋਸ਼ ਅਰੁਣ ਚੌਧਰੀ ਉਰਫ ਅਬੂ ਜੱਟ ਤੇ ਲੱਗਾ ਹੈ, ਜੋ ਜੰਮੂ ਦੇ ਆਰ. ਐਸ. ਪੁਰਾ ਸੈਕਟਰ ਦਾ ਰਹਿਣ ਵਾਲਾ ਹੈ। ਅਰੁਣ ਚੌਧਰੀ ਨੂੰ ਅਕਤੂਬਰ 2024 ਵਿੱਚ ਜੰਮੂ ਦੀ ਕਠੂਆ ਜੇਲ੍ਹ ਤੋਂ ਨੀਮਕਾ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਉਸ ਦਾ ਨਾਂ ਦਸੰਬਰ 2023 ਵਿੱਚ ਹੋਏ ਸਾਂਬਾ ਦੇ ਅਕਸ਼ੈ ਸ਼ਰਮਾ ਕਤਲ ਕੇਸ ਵਿੱਚ ਵੀ ਚਰਚਾ ਵਿੱਚ ਆਇਆ ਸੀ। ਦੋਵਾਂ ਕੈਦੀਆਂ ਨੂੰ ਜੇਲ੍ਹ ਦੇ ਹਾਈ ਸਕਿਓਰਿਟੀ ਸੈਲ ਵਿੱਚ ਰੱਖਿਆ ਗਿਆ ਸੀ। ਜੇਲ੍ਹ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਬਦੁੱਲ ਰਹਿਮਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਰੁਣ ਚੌਧਰੀ ਕੋਲ ਤੇਜ਼ਧਾਰ ਚੀਜ਼ ਕਿੱਥੋਂ ਆਈ ਅਤੇ ਇਸ ਕਤਲ ਦੇ ਪਿੱਛੇ ਅਸਲ ਮਕਸਦ ਕੀ ਸੀ।
National
ਬਾਬਾ ਸਿੱਦੀਕੀ ਕਤਲ ਮਾਮਲੇ ਦੇ ਦੋਸ਼ੀ ਆਕਾਸ਼ਦੀਪ ਸਿੰਘ ਨੂੰ ਮਿਲੀ ਜ਼ਮਾਨਤ
ਮੁੰਬਈ, 9 ਫਰਵਰੀ (ਸ.ਬ.) ਬੰਬੇ ਹਾਈ ਕੋਰਟ ਨੇ ਅੱਜ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਆਕਾਸ਼ਦੀਪ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਪੰਜਾਬ ਦਾ ਰਹਿਣ ਵਾਲਾ ਆਕਾਸ਼ਦੀਪ ਇਸ ਮਾਮਲੇ ਵਿੱਚ ਜ਼ਮਾਨਤ ਪ੍ਰਾਪਤ ਕਰਨ ਵਾਲਾ ਪਹਿਲਾ ਦੋਸ਼ੀ ਹੈ। ਜ਼ਿਕਰਯੋਗ ਹੈ ਕਿ ਬਾਬਾ ਸਿੱਦੀਕੀ ਦਾ 12 ਅਕਤੂਬਰ ਨੂੰ ਮੁੰਬਈ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤ ਗਿਆ ਸੀ।
ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਦੋਸ਼ੀ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ, ਪਰ ਇਸ ਦਾ ਦੂਜੇ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਤੇ ਕੋਈ ਅਸਰ ਨਹੀਂ ਪਵੇਗਾ। ਅਦਾਲਤ ਨੇ ਜ਼ਮਾਨਤ ਦੇ ਨਾਲ-ਨਾਲ ਸਖ਼ਤ ਸ਼ਰਤਾਂ ਵੀ ਲਗਾਈਆਂ। ਇਨ੍ਹਾਂ ਵਿੱਚ ਦੋਸ਼ੀ ਨੂੰ ਹਰ ਦੂਜੇ ਅੱਜ ਸਬੰਧਤ ਪੁਲੀਸ ਸਟੇਸ਼ਨ ਵਿੱਚ ਰਿਪੋਰਟ ਕਰਨ ਦੀ ਲੋੜ ਸ਼ਾਮਲ ਹੈ। ਉਹ ਹੇਠਲੀ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਸੂਬਾ ਨਹੀਂ ਛੱਡ ਸਕਦਾ ਅਤੇ ਉਸ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣਾ ਪਵੇਗਾ।
21 ਸਾਲਾ ਆਕਾਸ਼ਦੀਪ ਸਿੰਘ ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਸੀ। ਆਕਾਸ਼ਦੀਪ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ 24ਵਾਂ ਦੋਸ਼ੀ ਸੀ। ਹੁਣ ਤੱਕ ਇਸ ਕਤਲ ਕੇਸ ਵਿੱਚ 27 ਤੋਂ ਵੱਧ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
National
ਜਾਦੂ-ਟੂਣੇ ਦੇ ਸ਼ੱਕ ਵਿੱਚ ਬਜ਼ੁਰਗ ਦਾ ਕਤਲ, ਪੁੱਤਰ ਗੰਭੀਰ ਜ਼ਖ਼ਮੀ
ਆਰਾ, 9 ਫਰਵਰੀ (ਸ.ਬ.) ਬਿਹਾਰ ਦੇ ਆਰਾ ਦੇ ਭੋਜਪੁਰ ਵਿੱਚ ਜਾਦੂ-ਟੂਣੇ ਦੇ ਸ਼ੱਕ ਵਿੱਚ ਹੋਈ ਖ਼ੂਨੀ ਝੜਪ ਵਿੱਚ ਵਾਪਰੀ ਘਟਨਾ ਵਿੱਚ ਇੱਕ ਬਜ਼ੁਰਗ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤ ਗਿਆ, ਜਦਕਿ ਉਸ ਦਾ ਪੁੱਤਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਭੋਜਪੁਰ ਜ਼ਿਲ੍ਹੇ ਦੇ ਅਗਿਆਓਂ ਬਾਜ਼ਾਰ ਅਨੁਸੂਚਿਤ ਜਾਤੀ ਟੋਲੇ ਵਿੱਚ ਅੱਜ ਸਵੇਰੇ ਇਹ ਹਿੰਸਕ ਵਾਰਦਾਤ ਹੋਈ। 57 ਸਾਲਾ ਇੰਦਰਚੰਦ ਰਾਮ, ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਦਾ ਪੁੱਤਰ, ਜਿਸ ਦੀ ਹਾਲਤ ਹਸਪਤਾਲ ਵਿੱਚ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿੱਚ ਕਾਫੀ ਸਮੇਂ ਤੋਂ ਜਾਦੂ-ਟੂਣੇ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਅੱਜ ਸਵੇਰੇ ਇਸੇ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋਈ, ਜੋ ਇੰਨੀ ਵਧ ਗਈ ਕਿ ਦੂਜੀ ਧਿਰ ਨੇ ਲਾਠੀ-ਡੰਡਿਆਂ ਨਾਲ ਇੰਦਰਚੰਦ ਰਾਮ ਅਤੇ ਉਸ ਦੇ ਪੁੱਤਰ ਤੇ ਹਮਲਾ ਕਰ ਦਿੱਤਾ। ਬੇਰਹਿਮੀ ਨਾਲ ਕੀਤੀ ਕੁੱਟਮਾਰ ਕਾਰਨ ਇੰਦਰਚੰਦ ਦੀ ਮੌਕੇ ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਆਰਾ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
National
ਕੁਆਇਲ ਲਗਾਉਣ ਕਾਰਨ ਬੱਸ ਨੂੰ ਲੱਗੀ ਅੱਗ, ਕੰਡਕਟਰ ਦੀ ਮੌਤ
ਨਵੀਂ ਦਿੱਲੀ, 9 ਫਰਵਰੀ (ਸ.ਬ.) ਦਿੱਲੀ ਦੇ ਵਿਕਾਸਪੁਰੀ ਇਲਾਕੇ ਵਿੱਚ ਖੜ੍ਹੀ ਇੱਕ ਬੱਸ ਵਿੱਚ ਅੱਗ ਲੱਗਣ ਕਾਰਨ ਬੱਸ ਦੇ ਕੰਡਕਟਰ ਦੀ ਜਿਉਂਦੇ ਸੜ ਜਾਣ ਕਾਰਨ ਮੌਤ ਹੋ ਗਈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬੱਸ ਵਿੱਚ ਮੱਛਰ ਭਜਾਉਣ ਵਾਲੀ ਕੁਆਇਲ ਲਗਾਈ ਗਈ ਸੀ, ਜਿਸ ਕਾਰਨ ਇਹ ਅੱਗ ਭੜਕੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਵਿਕਾਸਪੁਰੀ ਇਲਾਕੇ ਵਿੱਚ ਪਾਰਕ ਕੀਤੀ ਹੋਈ ਸੀ ਤੇ ਕੰਡਕਟਰ ਬੀਤੀ ਰਾਤ ਬੱਸ ਦੇ ਅੰਦਰ ਹੀ ਸੁੱਤਾ ਪਿਆ ਸੀ। ਮੱਛਰਾਂ ਤੋਂ ਬਚਣ ਲਈ ਉਸ ਨੇ ਬੱਸ ਦੇ ਅੰਦਰ ਹੀ ਮੱਛਰ ਕੁਆਇਲ ਜਲਾਈ ਸੀ, ਜਿਸ ਤੋਂ ਨਿਕਲੀ ਚੰਗਿਆੜੀ ਕਾਰਨ ਪੂਰੀ ਬੱਸ ਅੱਗ ਦੀ ਚਪੇਟ ਵਿੱਚ ਆ ਗਈ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬੱਸ ਅੰਦਰ ਸੁੱਤੇ ਕੰਡਕਟਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਬੱਸ ਦੇ ਸ਼ੀਸ਼ੇ ਬੰਦ ਹੋਣ ਕਾਰਨ ਅੰਦਰ ਧੂੰਆਂ ਭਰ ਗਿਆ ਅਤੇ ਅੱਗ ਨੇ ਕੰਡਕਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਕੰਡਕਟਰ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-
Mohali2 months agoਜਨਰਲ ਵਰਗ ਦੇ ਲੋਕਾਂ ਲਈ ਕੇਂਦਰ ਵਿੱਚ ਕਮਿਸ਼ਨ ਬਣਾਉਣ ਦੀ ਮੰਗ
-
Punjab2 months agoਪੂਰਨ ਸ਼ਾਹਕੋਟੀ ਨਹੀਂ ਰਹੇ
-
Mohali2 months agoਖਪਤਕਾਰ ਸੁਰਖਿਆ ਫੈਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
-
Mohali2 months agoਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਲੰਗਰ ਲਗਾਇਆ
-
Editorial1 month agoਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ ਪੰਜਾਬੀ
-
Mohali1 month ago3 ਬੀ 2 ਦੀ ਮਾਰਕੀਟ ਵਿੱਚ ਹੁੱਲੜਬਾਜੀ ਕਰਨ ਦੇ ਦੋਸ਼ ਹੇਠ ਅਕਾਲੀ ਦਲ ਦੇ ਸਾਬਕਾ ਆਗੂ ਮਲਕੀਅਤ ਸਿੰਘ ਖਾਲਸਾ ਸਮੇਤ ਦੋ ਵਿਅਕਤੀ ਗ੍ਰਿਫਤਾਰ
-
Punjab1 month agoਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਸਬੰਧੀ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤ ਸ਼ਮੂਲੀਅਤ ਕਰੇ : ਜਥੇਦਾਰ ਗੜਗੱਜ
-
Mohali2 months agoਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਸਫਰ-ਏ-ਸ਼ਹਾਦਤ ਸਮਾਗਮ
